ਪਾਠ 2 ਪੇਮੀ ਦੇ ਨਿਆਣੇ (ਲੇਖਕ: ਪ੍ਰਿੰ. ਸੰਤ ਸਿੰਘ ਸੇਖੋਂ)
ਪ੍ਰਸ਼ਨ 1. ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ?
ਉੱਤਰ : ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਇਕ ਵਾਰ ਜਰਨੈਲੀ ਸੜਕ ਨੂੰ ਪਾਰ ਕਰਕੇ ਖੇਤ ਜਾਣਾ ਪੈਂਦਾ ਸੀ।
ਪ੍ਰਸ਼ਨ 2. ਬੱਚਿਆਂ ਨੂੰ ਕਿਹੜੀ ਗੱਲ ਭੈ-ਸਾਗਰ ਲੱਗਦੀ ਸੀ ਅਤੇ ਕਿਉਂ ?
ਉੱਤਰ : ਬੱਚਿਆਂ ਨੂੰ ਜਰਨੈਲੀ ਸੜਕ ਪਾਰ ਕਰ ਕੇ ਖੇਤ ਜਾਣਾ ਭੈ-ਸਾਗਰ ਲੱਗਦਾ ਸੀ। ਜਰਨੈਲੀ ਸੜਕ ਤੇ ਕਈ ਜਾਂਗਲੀਆਂ, ਪਠਾਣਾਂ ਅਤੇ ਰਾਸ਼ਿਆਂ ਦਾ ਲਾਂਘਾ ਸੀ ਅਤੇ ਬੱਚਿਆਂ ਨੂੰ ਇਨ੍ਹਾਂ ਤੋਂ ਡਰ ਲਗਦਾ ਸੀ ।
ਪ੍ਰਸ਼ਨ 3. ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ‘ਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ ?
ਉੱਤਰ : ਲੇਖਕ ਸਕੂਲ ਜਾਣ ਅਤੇ ਖੇਤ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜਾਣ ਨੂੰ ਨਰਕ ਸਮਝਦਾ ਹੈ ਅਤੇ ਛੁੱਟੀ ਵਾਲਾ ਦਿਨ ਉਸਨੂੰ ਸੁਰਗ ਜਾਪਦਾ ਹੈ ।
ਪ੍ਰਸ਼ਨ 4. ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ?
ਉੱਤਰ : ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਪਹਿਲਾਂ ਕਹਾਣੀ ਸੁਣਾਉਣ ਅਤੇ ਫਿਰ ‘ਵਾਹਿਗੁਰ’ ਦੇ ਨਾਂ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ।
ਪ੍ਰਸ਼ਨ 5. ਭੈਣ-ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫ਼ਲ ਹੋਏ ?
ਉੱਤਰ : ਦੋਵੇਂ ਭੈਣ-ਭਰਾ ‘ਪੇਮੀ’ ਸ਼ਬਦ ਦਾ ਆਸਰਾ ਲੈ ਕੇ ਸੜਕ ਪਾਰ ਕਰਨ ਵਿੱਚ ਸਫ਼ਲ ਹੋਏ ।
2. ਔਖੇ ਸ਼ਬਦਾਂ ਦੇ ਅਰਥ:
ਬੀਰ : ਵੀਰ, ਭਰਾ
ਪਠੋਰੇ : ਮੇਮਣੇ, ਲੇਲੇ, ਛੇਲੇ
ਵਾਕੁਰ : ਵਾਂਗ
ਭੈ-ਸਾਗਰ : ਭਵ-ਸਾਗਰ, ਸੰਸਾਰ
ਮਦਰਸਾ : ਸਕੂਲ, ਪਾਠਸ਼ਾਲਾ
’ਕਰਾਰ : ਇਕਰਾਰ, ਕੌਲ, ਪ੍ਰਣ, ਵਚਨ
ਠਠੰਬਰ ਕੇ : ਡੌਰ-ਭੌਰ ਹੋ ਕੇ, ਡਰ ਕੇ
ਘਮਾਉਂ ਕੁ : ਘੁਮਾਂ ਕੁ, ਅੱਠ ਕਨਾਲ਼ ਥਾਂ
ਸੂਫ਼ : ਕਾਲ਼ੇ ਰੰਗ ਦਾ ਕੱਪੜਾ
ਵਾਸਕਟ : ਫ਼ਤੂਹੀ, ਕੋਟੀ (ਬਿਨਾਂ ਬਾਹਾਂ ਤੋਂ)
ਭਲੱਪਣ : ਭਲਿਆਈ, ਭਲਾਮਾਣਸੀ
ਬੇਕਰਾਰ : ਬੇਚੈਨ, ਵਿਆਕਲ
ਢਾਰਸ : ਦਿਲਾਸਾ, ਧੀਰਜ, ਤਸੱਲੀ
3. ਵਾਕਾਂ ਵਿੱਚ ਵਰਤੋਂ:
1. ਮੁਸ਼ਕਲ ਘਾਟੀ (ਔਖਾ ਕੰਮ)- ਭੈਣ-ਭਰਾ ਨੂੰ ਜਰਨੈਲੀ ਸੜਕ ਪਾਰ ਕਰਕੇ ਖੇਤਾਂ ਨੂੰ ਰੋਟੀ ਲੈਕੇ ਜਾਣਾ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਸੀ।
2. ਸ਼ਰਨ (ਆਸਰਾ) – ਮੁਸ਼ਕਲ ਸਮੇਂ ਵਿੱਚ ਗੁਰੂ ਜੀ ਨੇ ਮੈਨੂੰ ਸ਼ਰਨ ਦਿੱਤੀ ।
3. ਮੰਤਵ (ਉਦੇਸ਼) – ਗੁਰੂ ਜੀ ਦਾ ਮੰਤਵ ਲੋਕਾਂ ਦੀ ਸੇਵਾ ਕਰਨਾ ਸੀ।
4. ਰੁਝੇਵੇਂ (ਕੰਮ-ਕਾਜ) –ਗੁਰੂ ਜੀ ਦੇ ਰੁਝੇਵੇਂ ਬਹੁਤ ਵਧ ਗਏ ਸਨ।
5. ਗੁਸਤਾਖ਼ੀ (ਗਲਤੀ)-ਸਾਨੂੰ ਆਪਣੇ ਵੱਡਿਆਂ ਸਾਹਮਣੇ ਕਦੀ ਵੀ ਕੋਈ ਗੁਸਤਾਖੀ ਨਹੀਂ ਕਰਨੀ ਚਾਹੀਦੀ ।
6. ਦਿਲਾਸਾ (ਤੱਸਲੀ)- ਗੁਰੂ ਜੀ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਹੋਰ ਮਿਹਨਤ ਕਰਨ ਕਰਨ ਲਈ ਕਿਹਾ।
7. ਠਠੰਬਰ ਕੇ (ਡਰ ਕੇ) – ਚੋਰ ਪੁਲਸ ਨੂੰ ਦੇਖ ਕੇ ਠਠੰਬਰ ਕੇ ਖਲੋ ਗਏ।
8. ਘਾਤ ਲਾਈ ਖਲੋਤਾ (ਹਮਲਾ ਕਰਨ ਲਈ ਉਹਲੇ ਵਿੱਚ ਬੈਠਾ)- ਪੁਲਿਸ ਚੋਰ ਨੂੰ ਫੜਨ ਲਈ ਘਾਤ ਲਾਈ ਬੈਠੀ ਸੀ।