ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ ਛੇਵੀਂ -ਸਰੀਰਕ ਸਿੱਖਿਆ)

Listen to this article

ਪਾਠ-7 ਕੌਮੀ ਗੀਤ ਅਤੇ ਕੌਮੀ ਗਾਣ (ਜਮਾਤ ਛੇਵੀਂ -ਸਰੀਰਕ ਸਿੱਖਿਆ)

ਪ੍ਰਸ਼ਨ 1. ਕੌਮੀ ਗਾਣ ਜਨ-ਗਣ-ਮਨ ਨੂੰ ਲਿਖੋ।
ਉੱਤਰ– ਕੌਮੀ ਗਾਣ ਸ੍ਰੀ ਰਵਿੰਦਰ ਨਾਥ ਟੈਗੋਰ ਨੇ ਤਿਆਰ ਕੀਤਾ ਸੀ। ਇਹ ਨਿਮਨ ਅਨੁਸਾਰ ਹੈ—
ਜਨ-ਗਣ-ਮਨ ਅਧਿਨਾਇਕ ਜਯ ਹੇ,
ਭਾਰਤ ਭਾਗਯ ਵਿਧਾਤਾ,
ਪੰਜਾਬ, ਸਿੰਧ, ਗੁਜਰਾਤ, ਮਰਾਠਾ,
ਦਰਾਵਿੜ, ਉਤਕਲ, ਬੰਗ
ਵਿੰਧ, ਹਿਮਾਚਲ, ਯਮੁਨਾ, ਗੰਗਾ,
ਉੱਛਲ ਜਲ ਦੀ ਤਰੰਗ,
ਤਵ ਸ਼ੁਭ ਨਾ ਮੇ ਜਾਗੇ,
ਤਵ ਸ਼ੁਭ ਆਸ਼ਿਸ਼ ਮਾਂਗੇ,
ਗਾਹੇ ਤਵ ਜਯ ਗਾਥਾ,
ਜਨ-ਗਣ-ਮੰਗਲ ਦਾਇਕ ਜਯ ਹੇ,
ਭਾਰਤ ਭਾਗਯ ਵਿਧਾਤਾ,
ਜਯ ਹੇ, ਜਯ ਹੇ, ਜਯ ਹੇ,
नज तम तज नज वे ।

ਪ੍ਰਸ਼ਨ 2. ਕੌਮੀ ਗੀਤ ਵੰਦੇ ਮਾਤਰਮ ਲਿਖੋ।
ਉੱਤਰ— ਵੰਦੇ ਮਾਤਰਮ— ਸੀ ਬੰਕਿਮ ਚੰਦਰ ਚੈਟਰਜੀ ਨੇ 1882 ਵਿੱਚ ਲਿਖਿਆ ਇਹ ਨਿਮਨ ਅਨੁਸਾਰ ਹੈ—
ਵੰਦੇ ਮਾਤਰਮ। ਸੁਜਲਮ ਸੁਫਲਾਮ
ਮਲਿਯਜ ਸ਼ੀਤਲਾਮ ਸ਼ਯ ਸ਼ਾਮਲਾਮ
ਮਾਤਰਮ। ਵੰਦੇ ਮਾਤਰਮ।
ਸ਼ੁਭਰ ਜੌਯਤਸਨਾ ਪੁਲਕਿਤ ਯਾਮਨੀਮ
ਫੁਲ ਕੁਸਮਿਤ ਦਰਮਦਲ ਸ਼ੋਭਨੀਮ
ਸੁਹਾਸਨੀਮ ਸੁਮਧੁਰ ਭਾਸ਼ਣੀਮ
ਸੁਖਦਾਮ ਵਰਦਾਮ ਮਾਤਰਮ॥ ਵੰਦੇ ਮਾਤਰਮ

ਪ੍ਰਸ਼ਨ 3. ‘ਜਨ-ਗਣ-ਮਨ’ ਗਾਣ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਜਨ-ਗਣ-ਮਨ ਗਾਣ ਦਾ ਭਾਵ, ‘ਹੇ ਪਰਮਾਤਮਾ, ਲੋਕਾਂ ਦੇ ਮਨਾਂ ਦਾ ਸੁਆਮੀ ਹੈ ਅਤੇ ਭਾਰਤ ਦੀ ਕਿਸਮਤ ਨੂੰ ਬਣਾਉਣ ਵਾਲਾ ਵੀ ਤੂੰ ਹੈ। ਇਸ ਤੋਂ ਅਗਾਂਹ ਵੱਧ ਕੇ ਆਪਣੇ ਪਿਆਰੇ ਦੇਸ਼ ਦਾ ਚਿੱਤਰ ਖਿੱਚਦੇ ਹੋਏ ਕਿਹਾ ਗਿਆ ਹੈ ਕਿ ਸਾਡੇ ਸੂਬਿਆਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਤੇ ਦਰਾਵਿੜ ਦੇ ਲੋਕ, ਸਾਡੇ ਪਰਬਤ ਵਿਧਿਆਚਲ, ਹਿਮਾਲਾ ਅਤੇ ਪਵਿੱਤਰ ਨਦੀਆਂ ਗੰਗਾ, ਜਮਨਾ ਅਤੇ ਮਹਾਨ ਸਮੁੰਦਰਾਂ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇਰਾ (ਪਰਮਾਤਮਾ) ਸ਼ੁੱਭ ਨਾਮ ਦਾ ਜਾਪ ਕਰ ਰਹੀਆਂ ਹਨ। ਤੇਰਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਹੀ ਬੇਅੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ। ਹੇ ਪਰਮਾਤਮਾ, ਤੂੰ ਸਾਰੇ ਲੋਕਾਂ ਨੂੰ ਸੁੱਖ ਦਿੰਦਾ ਹੈ। ਤੇਰੀ ਸਦਾ ਹੀ ਜੈ ਹੋਵੇ ! ਤੂੰ ਹੀ ਭਾਰਤ ਦੀ ਕਿਸਮਤ ਦਾ ਨਿਰਮਾਤਾ ਹੈ ਅਤੇ ਅਸੀਂ ਹਰ ਸਮੇਂ ਤੇਰੀ ਹੀ ਜੈ ਦੇ ਗੁਣ ਗਾਉਂਦੇ ਹਾਂ।

ਪ੍ਰਸ਼ਨ 4. ‘ਵੰਦੇ ‘ਮਾਤਰਮਗੀਤ ਦੇ ਕੀ ਅਰਥ ਹਨ?
ਉੱਤਰ–ਵੰਦੇ ਮਾਤਰਮ ਗੀਤ ਦੇ ਅਰਥ : ‘ਹੇ ਭਾਰਤ ਮਾਤਾ, ਤੈਨੂੰ ਅਸੀਂ ਪ੍ਰਣਾਮ ਕਰਦੇ ਹਾਂ।ਤੇਰਾ ਜਲ ਬਹੁਤ ਪਵਿੱਤਰ ਹੈ। ਤੂੰ ਸੋਹਣੇ ਫੁੱਲਾਂ ਨਾਲ ਭਰੀ ਹੋਈ ਹੈ। ਦੱਖਣ ਦੀ ਠੰਡੀ ਹਵਾ ਸਾਡੇ ਮਨਾਂ ਨੂੰ ਮੋਂਹਦੀ ਹੈ। ਹੇ ਮਾਤ ਭੂਮੀ, ਮੈਂ ਤੈਨੂੰ ਵਾਰ-ਵਾਰ ਪ੍ਰਣਾਮ ਕਰਦਾ ਹਾਂ। ਹੇ ਮਾਤਾ, ਤੇਰੀਆਂ ਰਾਤਾਂ ਚੰਦਰਮਾ ਦੇ ਸਫ਼ੈਦ ਖਿੜੇ ਹੋਏ ਪ੍ਰਕਾਸ਼ ਨਾਲ ਰੌਸ਼ਨ ਹਨ ਅਤੇ ਅਸੀਂ ਇਹਨਾਂ ਤੋਂ ਅਨੰਦ ਮਾਣਦੇ ਹਾਂ। ਤੂੰ ਪੂਰੇ ਖਿੜੇ ਫੁੱਲਾਂ ਨਾਲ ਲੱਦੀ ਹੋਈ ਹੈਂ ਤੇ ਹਰੇ ਰੁੱਖਾਂ ਨਾਲ ਬਹੁਤ ਸੋਭਾ ਦੇ ਰਹੀ ਹੈਂ। ਤੇਰੀ ਮੁਸਕਾਨ ਤੇ ਬਾਣੀ ਸਾਨੂੰ ਮਿਠਾਸ ਤੇ ਸੁੱਖ ਪ੍ਰਦਾਨ ਕਰਦੀ ਹੈ। ਹੇ ਮਾਤਾ, ਤੈਨੂੰ ਵਾਰ-ਵਾਰ ਪ੍ਰਣਾਮ ਕਰਦੇ ਹਾਂ।

ਪ੍ਰਸ਼ਨ 5. ਵਾਕ ਦੇ ਅੱਗੇ ਦਿੱਤੇ ਸ਼ਬਦਾਂ ਵਿੱਚੋਂ ਢੁੱਕਵਾਂ ਸ਼ਬਦ ਲੱਭ ਕੇ ਖ਼ਾਲੀ ਥਾਵਾਂ
(ੳ) ਜਨ-ਗਣ-ਮਨ ….. ਨੇ ਲਿਖਿਆ ਹੈ।(ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ)
(ਅ) ਵੰਦੇ ਮਾਤਰਮ ਲਾਲ ਨਹਿਰੂ, ਬੰਕਿਮ ਚੰਦਰ ਚੈਟਰਜੀ) ਨੇ ਲਿਖਿਆ ਹੈ। (ਸਰੋਜਨੀ ਨਾਇਡੋ, ਜਵਾਹਰ ਲਾਲ ਨਹਿਰੂ,ਬੰਕਿਮ ਚੰਦਰ ਚੈਟਰਜੀ)
ਉੱਤਰ- (ੳ) ਜਨ-ਗਣ-ਮਨ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਹੈ।
(ਅ) ਵੰਦੇ ਮਾਤਰਮ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ।

ਪ੍ਰਸ਼ਨ 6. ਕੌਮੀ ਗਾਣ ਕਿਨ੍ਹਾਂ-ਕਿਨ੍ਹਾਂ ਅਵਸਰਾਂ ਤੇ ਗਾਇਆ ਜਾਂਦਾ ਹੈ ?
ਉੱਤਰ— ਕੌਮੀ ਗਾਣ ਦੀ ਧੁਨ ਵਜਾਉਣ ਦੇ ਅਵਸਰ ਹੇਠ ਲਿਖੇ ਹਨ

  1. 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ।
  2. 26 ਜਨਵਰੀ ਨੂੰ ਝੰਡਾ ਲਹਿਰਾਉਣ ਸਮੇਂ।
  3. ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ।
  4. ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਜੇਤੂ ਭਾਰਤੀ ਖਿਡਾਰੀ ਨੂੰ ਇਨਾਮ ਦੇਣ ਸਮੇਂ।
  5. ਜਦੋਂ ਕੋਈ ਵੱਡਾ ਕੌਮੀ ਇਕੱਠ ਹੋਵੇ ਉਸ ਦੀ ਸਮਾਪਤੀ ਸਮੇਂ ਵੀ ਵਜਾਈ ਜਾਂਦੀ ਹੈ।
Show 1 Comment

1 Comment

Leave a Reply

Your email address will not be published. Required fields are marked *