ਪਾਠ-6 ਕੌਮੀ ਝੰਡਾ
ਪ੍ਰਸ਼ਨ 1. ਕੌਮੀ ਝੰਡੇ ਦੇ ਤਿੰਨ ਟੈਗ ਕਿਹੜੇ-ਕਿਹੜੇ ਹਨ?ਇਹਨਾ ਤਿੰਨਾ ਰੰਗਾ ਦੀ ਮਹੱਤਤਾ ਬਾਰੇ ਦਸੋ
ਉੱਤਰ— ਹਰ ਇੱਕ ਦੇਸ਼ ਦਾ ਝੰਡਾ ਆਪਣਾ ਵਿਸ਼ੇਸ਼ ਰੰਗ ਰਖਦਾ ਹੈ। ਝੰਡੇ ਵਿੱਚ ਹਰ ਇੱਕ ਰੰਗ ਉਸ ਦੇਸ਼ ਦੇ ਗੁਣਾਂ ਦਾ ਪ੍ਰਤੀਕ ਹੁੰਦਾ ਹੈ। ਸਾਡਾ ਕੌਮੀ ਝੰਡਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ- 1. ਕੇਸਰੀ ਰੰਗ, 2 ਸਫੈਦ ਰੰਗ, 3. ਹਰਾ ਰੰਗ।
ਰੰਗਾਂ ਦੀ ਮਹੱਤਤਾ ਲਿਖੇ ਅਨੁਸਾਰ ਹੈ-ਹਰ ਇੱਕ ਰੰਗ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ ਜੋ ਹੇਠ ਲਿਖੇ ਅਨੋਸਰ ਹੈ।
- ਕੇਸਰੀ ਰੰਗ- ਕੇਸਰੀ ਰੰਗ ਅੱਗ ਤੋਂ ਲਿਆ ਹੈ। ਅੱਗ ਦੇ ਦੋ ਗੁਣ ਹਨ। ਬਲੀਦਾਨ ਦੇਣਾ ਤੇ ਨਾਸ਼ ਕਰਨਾ। ਇਸ ਲਈ ਕੇਸਰੀ ਰੰਗ ਵੀਰਤਾ ਤੇ ਜੋਸ਼ ਦੀ ਨਿਸ਼ਾਨੀ ਹੈ।ਜਿਸ ਤੋਂ ਭਾਵ ਦੁਖੀਆਂ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਹੈ ਅਤੇ ਬੁਰੇ ਕੰਮਾਂ ਦੇ ਖਿਲਾਫ਼ ਲੜਾਈ ਕਰਨਾ ਹੈ। ਇਹ ਰੰਗ ਸਭ ਤੋਂ ਉੱਪਰ ਹੁੰਦਾ ਹੈ।
- ਸਫ਼ੈਦ ਰੰਗ— ਇਹ ਚੰਗਿਆਈ, ਸ਼ਾਂਤੀ ਅਤੇ ਸੱਚਾਈ ਦਾ ਨਿਸ਼ਾਨ ਹੈ। ਸਾਰੀ ਕੌਮ ਇਹਨਾਂ ਗੁਣਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ। ਫਿਰ ਬੁਰਾਈ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ। ਇਸ ਰੰਗ ਉੱਤੇ ਅਸ਼ੋਕ ਚੱਕਰ ਦਾ ਨਿਸ਼ਾਨ ਵੀ ਉਕਰਿਆ ਹੋਇਆ ਹੈ।
- ਹਰਾ ਰੰਗ—ਇਹ ਦੇਸ਼ ਦੀ ਪੂਰੀ ਪ੍ਰਤੀਨਿਧਤਾ ਕਰਦਾ ਹੋਇਆ ਦੱਸਦਾ ਹੈ ਕਿ ਸਾਡੇ ਦੇਸ਼ ਦੀ ਭੂਮੀ ਉਪਜਾਊ ਹੈ ਤੇ ਇਸ ਦੇ ਖੇਤ ਹਰੇ ਭਰੇ ਲਹਿਰਾ ਰਹੇ ਹਨ। ਇਹ ਕਾਸ਼ਤਕਾਰ ਦੇਸ਼ ਦੀ ਨਿਸ਼ਾਨੀ ਹੈ ਕਿ ਇਹ ਦੇਸ਼ ਖੇਤੀਬਾੜੀ ਕਰਕੇ ਅਮੀਰ ਤੇ ਖੁਸ਼ਹਾਲ ਹੈ।
ਚੱਕਰ— ਸਫੈਦ ਰੰਗ ਦੀ ਪੱਟੀ ਦੇ ਵਿਚਕਾਰ ਗੂੜ੍ਹੇ ਨੀਲੇ ਰੰਗ ਦਾ ਚੱਕਰ ਹੈ। ਇਹ ਚੱਕਰ ਸਾਨੂੰ ਚੱਲਦੇ ਰਹਿਣ ਅਤੇ ਅਣਥੱਕ ਮਿਹਨਤ ਲਈ ਪ੍ਰੇਰਦਾ ਹੈ। ਇਹ ਸਾੜ ਅਜ਼ਾਦੀ ਤੇ ਉੱਚੀ ਸੱਭਿਅਤਾ ਦੀ ਯਾਦ ਹੈ।
ਪ੍ਰਸ਼ਨ 2. ਕੌਮੀ ਝੰਡੇ ਦੇ ਆਕਾਰ ਬਾਰੇ ਲਿਖੋ।
ਉੱਤਰ-— ਕੌਮੀ ਝੰਡੇ ਦਾ ਆਕਾਰ— ਕੌਮੀ ਝੰਡੇ ਦੀ ਲੰਬਾਈ ਤੇ ਚੌੜਾਈ 3 : 2 ਦੇ ਅਨੁਪਾਤ ਅਨੁਸਾਰ ਹੁੰਦੀ ਹੈ। ਇਹ ਪੰਜ ਅਕਾਰਾਂ ਵਿੱਚ ਹੁੰਦਾ ਹੈ—
6.40 ਮੀਟਰ × 4.27 ਮੀਟਰ (21 ਫੁੱਟ × 14 ਫੁੱਟ)
3.66 ਮੀਟਰ × 2.44 ਮੀਟਰ (12 ਫੁੱਟ × 8 ਫੁੱਟ)
1.83 ਮੀਟਰ × 1.22 ਮੀਟਰ (6 ਫੁੱਟ × 4 ਫੁੱਟ)
ਆਮ ਲਹਿਰਾਉਣ ਵਾਸਤੇ ਠੀਕ ਰਹਿੰਦਾ ਹੈ।
90 ਸੈਮੀ. × 60 ਸੈ.ਮੀ. (3 ਫੁੱਟ × 2 ਫੁੱਟ)
23 ਸੈ.ਮੀ. × 15 ਸੈ.ਮੀ. (9 ਇੰਚ × 6 ਇੰਚ) (ਮੋਟਰਕਾਰਾਂ ਵਾਸਤੇ ਠੀਕ ਰਹਿੰਦਾ ਹੈ।)
ਪ੍ਰਸ਼ਨ 3. ਕੌਮੀ ਝੰਡਾ ਕਦੋਂ ਲਹਿਰਾਇਆ ਜਾ ਸਕਦਾ ਹੈ ?
ਉੱਤਰ— ਕੌਮੀ ਝੰਡਾ ਹੇਠ ਲਿਖੇ ਅਵਸਰਾਂ ਉੱਤੇ ਲਹਿਰਾਇਆ ਜਾਂਦਾ ਹੈ—
- ਗਣਤੰਤਰ ਦਿਵਸ−26 ਜਨਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿੱਚ ਝੰਡਾ ਲਹਿਰਾਉਂਦੇ ਹਨ ਤੇ ਦੇਸ਼ ਵਿੱਚ ਹੋਰ ਸਭ ਸਰਕਾਰੀ ਇਮਾਰਤਾਂ ਜਾਂ ਜਿਸ ਜਗ੍ਹਾ ਤੇ ਇਹ ਦਿਵਸ ਮਨਾਇਆ ਜਾਂਦਾ ਹੈਂ, ਲਹਿਰਾਉਂਦੇ ਹਨ।
- ਕੌਮੀ ਹਫ਼ਤਾ 6 ਅਪ੍ਰੈਲ ਤੋਂ 13 ਅਪ੍ਰੈਲ ਤੱਕ-— ਇਹ ਕੌਮੀ ਹਫ਼ਤਾ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਮੇਂ ਇਹ ਝੰਡਾ ਲਹਿਰਾਇਆ ਜਾਂਦਾ ਹੈ।
- ਸੁਤੰਤਰਤਾ ਦਿਵਸ−15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਲਾਲ ਕਿਲ੍ਹੇ ਤੇ ਕੌਮੀ ਝੰਡਾ ਲਹਿਰਾਉਂਦੇ ਹਨ। ਇਸ ਦਿਨ ਸਭ ਸਰਕਾਰੀ ਇਮਾਰਤਾਂ ਤੇ ਜਾਂ ਜਿਸ ਜਗ੍ਹਾ ਤੇ ਇਹ ਦਿਨ ਮਨਾਇਆ ਜਾਂਦਾ ਹੈ, ਉੱਥੇ ਇਹ ਝੰਡਾ ਲਹਿਰਾਇਆ ਜਾਂਦਾ ਹੈ।
- ਕੌਮੀ ਸੰਮੇਲਨ ਸਮੇਂ।
- 2 ਅਕਤੂਬਰ-ਮਹਾਤਮਾ ਗਾਂਧੀ ਦੇ ਜਨਮ ਦਿਵਸ ਤੇ ।
- ਜੇ ਕੋਈ ਪ੍ਰਾਂਤ ਆਪਣਾ ਦਿਵਸ ਮਨਾਉਂਦਾ ਹੈ ਤਾਂ ਵੀ ਕੌਮੀ ਝੰਡਾ ਲਹਿਰਾਉਂਦੇ ਹਨ ਜਿਵੇਂ ਪੰਜਾਬ ਵਾਲੇ ਪੰਜਾਬ ਦਿਵਸ ਮਨਾਉਂਦੇ ਹਨ ਤਦ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ।
- ਬਾਹਰਲੇ ਦੇਸ਼ਾਂ ਵਿੱਚ ਜਿੱਥੇ ਭਾਰਤ ਦੀ ਪ੍ਰਤੀਨਿਧਤਾ ਹੋ ਰਹੀ ਹੋਵੇ ਜਿਵੇਂ ਜਦੋਂ ਭਾਰਤ ਦੀਆਂ ਟੀਮਾਂ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਹਨ ਤਦ ਉਸ ਸਮੇਂ ਖੇਡ ਸਥਾਨ ਤੇ ਦੂਜੇ ਦੇਸ਼ਾਂ ਦੇ ਝੰਡਿਆਂ ਦੇ ਨਾਲ-ਨਾਲ ਸਾਡਾ ਕੌਮੀ ਝੰਡਾ ਵੀ ਲਹਿਰਾਇਆ ਜਾਂਦਾ ਹੈ।
- ਇਹ ਝੰਡਾ ਸਿਟਵ ਲੋਕ ਸਭਾ , ਦਾਜ ਸਭਾ ਨੂੰ ਸ਼ਾਮ ,, -2 ਦੀਆਂ ਵਿਚ ਦੀਆਂ ਪੋਸਟਾਂ ਤੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਵਲ ਆਦਿ ਦੀ ਸਰਕਾਰੀ ਰਿਹਾਇਸ਼ੀ ਤੇ ਹਰ ਰੋਜ਼ ਲਹਿਰਾਇਆ ਜਾਂਦਾ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ, ਮੰਡਲ ਪੱਧਰ ਅਤੇ ਸਿਵਲ ਸਕੱਤਰ ਤੇ ਵੀ ਨਾ ਏਕ ਬਲਾਂ ਨ
ਪ੍ਰਸ਼ਨ 4. ਕੌਮੀ ਝੰਡਾ ਕਿਸ ਤਰ੍ਹਾਂ ਲਹਿਰਾਇਆ ਜਾ ਸਕਦਾ ਹੈ ?
ਉੱਤਰ— ਕੌਮੀ ਝੰਡਾ ਇੱਕ ਵਿਸ਼ੇਸ਼ ਢੰਗ ਨਾਲ ਬੰਨ੍ਹਿਆ ਜਾਂਦਾ ਹੈ। ਕੌਮੀ ਇਕ ਲਹਿਰਾਉਂਦੇ ਸਮੇਂ ਕੇਸਰੀ ਰੰਗ ਉੱਪਰ ਵਾਲੇ ਪਾਸ ਹੋਣਾ ਚਾਹੀਦਾ ਹੈ। ਇਸ ਦੀਆਂ ਸ ਵਿੱਚ ਫੁੱਲ ਪੱਤੀਆਂ ਪਾਈਆਂ ਜਾ ਸਕਦੀਆਂ ਹਨ। ਝੰਡਾ ਲੀਡਰਾਉਣ ਵਾਲਾ ਵਿਅਕਤੀ ਨਿਯਤ ਥਾਂ ਤੇ ਖੜ੍ਹਾ ਹੋ ਕੇ ਝੰਡੇ ਦੀ ਡੋਰੀ ਨੂੰ ਫੜ ਕੇ ਇੱਕ ਪਾਸਿਓਂ ਖਿੱਚਦਾ ਹੈ ਇਹ ਸਰ ਖੁੱਲ੍ਹ ਕੇ ਲਹਿਰਾਉਣ ਲੱਗਦਾ ਹੈ।
ਪ੍ਰਸ਼ਨ 5. ਕੌਮੀ ਝੰਡਾ ਲਹਿਰਾਉਣ ਵੇਲੇ ਵੀ ਸਾਵਧਾਨੀਆਂ ਵਰਤਣੀਆਂ ਚਾਹੀਦੀਆ ਹਨ ?
ਉੱਤਰ- 1 ਕੌਮੀ ਝੰਡਾ ਲਹਿਟਾਉਣ ਸਮੇਂ ਕੇਸਰੀ ਰੰਗ ਉੱਪਣ ਵਾਲੇ ਬਣ ਚਾਹੀਦਾ ਹੈ ।
- ਸਭਾਵਾਂ ਵਿੱਚ ਕੌਮੀ ਝੰਡਾ ਝੜਾਉਣ ਵਾਲੇ ਦੇ ਪਿੱਛੇ ਤੇ ਉਸ ਦੇ ਸਿਰ ਦੇ ਉੱਪ ਹੋਣਾ ਚਾਹੀਦਾ ਹੈ। ਕੌਮੀ ਝੰਡਾ ਦੂਸਰੀ ਸਜਾਵਟ ਦੀਆਂ ਚੀਜ਼ਾਂ ਤੋਂ ਵੀ ਉੱਪਰ ਕੌਣ
- ਜਲਸਿਆਂ ਤੇ ਉਤਸਵਾਂ ਵੇਲੇ ਝੰਡਾ ਮੰਚ ਦੇ ਅੱਗੇ ਤੇ ਸੱਜੇ ਪਾਸੇ ਵੱਲ ਲਹਿਰਾਇਆ ਜਾਣਾ ਚਾਹੀਦਾ ਹੈ ।
- ਜਲੂਸ ਵੇਲੇ ਝੰਡਾ ਸੱਜੇ ਮੋਢੇ ਤੋਂ ਉੱਪਰ ਹੋਣਾ ਚਾਹੀਦਾ ਹੈ।
- ਸੂਰਜ ਚੜ੍ਹਨ ਵੇਲੇ ਝੰਡਾ ਲਹਿਰਾਉਣਾ ਤੇ ਸੂਰਜ ਛਿਪਣ ਵੇਲੇ ਉਤਾਰ ਲੈਣਾ ਚਾਹੀਦਾ ਹੈ।
- ਝੰਡਾ ਚੜਾਉਣਾ ਤੇਜ਼ੀ ਨਾਲ ਚਾਹੀਦਾ ਹੈ ਤੇ ਉਤਾਰਨਾ ਹੌਲੀ-ਹੌਲੀ ਚਾਹੀਦਾ ਹੈ। 7. ਇਸ ਝੰਡੇ ਤੋਂ ਉੱਪਰ ਸਿਰਫ਼ ਯੂ.ਐੱਨ.ਓ. ਦਾ ਹੀ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ।
- ਇੱਕ ਪੋਲ ਤੇ ਇਸ ਝੰਡੇ ਨਾਲ ਦੂਸਰਾ ਝੰਡਾ ਨਹੀਂ ਲਹਿਰਾਇਆ ਜਾ ਸਕਦਾ।
- ਕਿਸੇ ਨੂੰ ਸਲਾਮੀ ਦੇਣ ਵੇਲੇ ਝੰਡਾ ਹੇਠਾਂ ਨਹੀਂ ਝੁਕਾਇਆ ਜਾ ਸਕਦਾ।
- ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਇਸ ਦੀਆਂ ਤੈਹਾਂ ਵਿੱਚ ਫੁੱਲ ਪੱਤੀਆਂ ਪਾਈਆ ਜਾ ਸਕਦੀਆਂ ਹਨ ਜੋ ਝੰਡਾ ਲਹਿਰਾਉਣ ਸਮੇਂ ਸੋਹਣਾ ਦ੍ਰਿਸ਼ ਦੇਂਦੀਆਂ ਹਨ।
- ਝੰਡਾ ਜਮੀਨ ਨਾਲ ਨਹੀਂ ਛੂਹਣ ਦੇਣਾ ਚਾਹੀਦਾ ਹੈ ਤੇ ਪਾਣੀ ਵਿੱਚ ਵੀ ਨਹੀਂ ਡਿੱਗਣਾ ਚਾਹੀਦਾ।
- ਜੇ ਕਿਸੇ ਇਸ਼ਤਿਹਾਰ ਵਿੱਚ ਕੌਮੀ ਝੰਡਾ ਦੇਣਾ ਹੋਵੇ ਤਾਂ ਸਿਰਫ਼ ਸਰਕਾਰ ਹੀ ਦੇ ਸਕਦੀ ਹੈ।
- ਝੰਡਾ ਜੇ ਫਿੱਕਾ ਪੈ ਜਾਵੇ ਤਾਂ ਲਹਿਰਾਉਣਾ ਨਹੀਂ ਚਾਹੀਦਾ। ਉਸ ਨੂੰ ਸਤਿਕਾਰ ਸਹਿਤ ਜਲਾ ਦੇਣਾ ਚਾਹੀਦਾ ਹੈ।
- ਜੇ ਕਿਸੇ ਵੱਡੇ ਆਦਮੀ ਦੇ ਮਰਨ ਤੇ ਅੱਧਾ ਉਚਾਈ ਤੱਕ ਲਹਿਰਾਉਣਾ ਹੋਵੇ ਤਾਂ ਸਿਰਫ਼ ਉਹੀ ਝੰਡਾ, ਜੋ ਰੋਜ਼ ਲਹਿਰਾਇਆ ਜਾਂਦਾ ਹੈ, ਉਸ ਨੂੰ ਨੀਵਾਂ ਕਰ ਦੇਣਾ ਚਾਹੀਦਾ ਹੈ ਜਾਂ ਜਿੱਥੇ ਆਦਮੀ ਦੀ ਦੇਹ ਪਈ ਹੋਵੇ ਉੱਥੇ ਵੀ ਅੱਧਾ ਉੱਚਾਈ ਤੱਕ ਲਹਿਰਾਇਆ ਜਾ ਸਕਦਾ ਹੈ।
ਪ੍ਰਸ਼ਨ 6. ਹੇਠ ਲਿਖੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦਾਂ ਨਾਲ ਖ਼ਾਲੀ ਥਾਵਾਂ ਭਰੋ।
(ਰਾਸ਼ਟਰਪਤੀ, ਗਵਰਨਰ, ਲੈਫਟੀਨੈਂਟ ਗਵਰਨਰ, ਪ੍ਰਧਾਨ ਮੰਤਰੀ)
(ੳ) 15 ਅਗਸਤ ਨੂੰ ਲਾਲ ਕਿਲੇ ਤੇ ……………. ਲਹਿਰਾਉਂਦਾ ਹੈ।
(ਅ) 26 ਜਨਵਰੀ ਨੂੰ ਰਾਜ ਪੱਥ ਤੇ ਲਹਿਰਾਉਂਦਾ ਹੈ।
ਉੱਤਰ— (ੳ) ਪ੍ਰਧਾਨ ਮੰਤਰੀ, (ਅ) ਰਾਸ਼ਟਰਪਤੀ।