ਪਾਠ 7. ਕਿਸ਼ੋਰ ਅਵਸਥਾ ਵੱਲ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਉਹਨਾਂ ਖਾਣ ਵਾਲੇ ਪਦਾਰਥਾਂ ਦਾ ਨਾਂ ਦੱਸੋ ਜੋ ਕਿਸ਼ੋਰਾਂ ਲਈ ਲਾਭਦਾਇਕ ਹਨ ।
ਉੱਤਰ—ਕਿਸ਼ੋਰਾਂ ਲਈ ਖਾਣ ਵਾਲੇ ਲਾਭਦਾਇਕ ਪਦਾਰਥ-ਫ਼ਲ, ਹਰੀਆਂ ਸਬਜ਼ੀਆਂ, ਦੁੱਧ, ਗੁੜ, ਮਾਸ, ਖੱਟੇ ਫਲ, ਦਾਲਾਂ ਅਤੇ ਸੰਤੁਲਿਤ ਭੋਜਨ ਜਿਸ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡੇਟ, ਵਿਟਾਮਿਨ ਅਤੇ ਖਣਿਜ ਸਹੀ ਮਾਤਰਾ ਵਿੱਚ ਹੋਵੇ ।
ਪ੍ਰਸ਼ਨ 2. ਸੰਤੁਲਿਤ ਭੋਜਨ ਕੀ ਹੈ ?
ਉੱਤਰ—ਇੱਕ ਅਜਿਹਾ ਭੋਜਨ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ ਅਤੇ ਖਣਿਜ ਸਹੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ।
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ- ਨਾਲ ਇਸ
1. ਅੰਡਾਣੂ ਦਾ ਸ਼ੁਕਰਾਣੂ ਦੁਆਰਾ ਨਿਸ਼ੇਚਨ ਹੋਣ ਤੇ ਯੁਗਮਜ ਬਣਦਾ ਹੈ ।
2. ਅੰਤਰ-ਰਿਸਾਵੀ ਗ੍ਰੰਥੀਆਂ ਹਾਰਮੋਨ ਸਿੱਧੇ ਲਹੂ ਵਿੱਚ ਛੱਡਦੀਆਂ ਹਨ ।
3. ਪਿਤਾ ਦੇ ਲਿੰਗੀ ਗੁਣਸੂਤਰ ਜਨਮ ਤੋਂ ਪਹਿਲਾਂ ਬੱਚੇ ਦਾ ਲਿੰਗ ਨਿਰਧਾਰਨ ਕਰਦੇ ਹਨ ।
4. ਗ੍ਰੰਥੀਆਂ ਦੁਆਰਾ ਰਿਸਾਅ ਕੀਤੇ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਆਖਦੇ ਹਨ ।
5. ਪ੍ਰੋੜ ਅਵਸਥਾ ਵਿੱਚ ਚਿਹਰੇ ਦੀਆਂ ਫਿਨਸੀਆਂ ਤੇਲ ਅਤੇ ਪਸੀਨਾ ਗ੍ਰੰਥੀ ਦੀ ਕਿਰਿਆਸ਼ੀਲਤਾ ਵੱਧ ਜਾਣ ਕਾਰਨ ਹੁੰਦੀਆਂ ਹਨ ।
ਪ੍ਰਸ਼ਨ 2. ਸਹੀ ਜਾਂ ਗ਼ਲਤ ਲਿਖੋ
1. ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ । (ਗ਼ਲਤ)
2. ਮਾਸਿਕ ਚੱਕਰ ਦਾ ਬੰਦ ਹੋਣਾ ਰਜੋਦਰਸ਼ਨ ਅਖਵਾਉਂਦਾ ਹੈ ।(ਗ਼ਲਤ)
3. ਅੰਡਕੋਸ਼ ਟੈਸਟੋਸਟੀਰੋਨ ਹਾਰਮੋਨ ਉਤਪੰਨ ਕਰਦਾ ਹੈ । (ਗ਼ਲਤ)
4. ਲਾਰਵਾ ਤੋਂ ਪ੍ਰੋੜ ਬਣਨ ਦੇ ਪਰਿਵਰਤਨ ਨੂੰ ਕਾਇਆ ਪਰਿਵਰਤਨ ਆਖਦੇ ਹਨ । (ਸਹੀ)
5. ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਹੈ । (ਗ਼ਲਤ)
ਪ੍ਰਸ਼ਨ 3. ਕਾਲਮ ‘ੳ’ ਦਾ ਕਾਲਮ ‘ਅ’ ਦੇ ਨਾਲ ਮਿਲਾਨ ਕਰੋ-
ਕਾਲਮ ‘ਉਂ ਕਾਲਮ ਅ
1. ਲੂੰਬਾ ਗ੍ਰੰਥੀ (ਅ) ਇਨਸੂਲਿਨ
2. ਥਾਇਰਾਇਡ ਗ੍ਰੰਥੀ (ੳ) ਗਿੱਲ੍ਹੜ
3. ਪਤਾਲੂ (ਸ) ਟੈਸਟੋਸਟੀਰੋਨ
4. ਪਿਊਸ਼ (ਪੀਚੂਟਰੀ) ਗ੍ਰੰਥੀ (ਹ) ਵਾਧਾ ਹਾਰਮੋਨ
5. ਅੰਡਕੋਸ਼ (ੲ) ਐਸਟ੍ਰੋਜਨ ।
ਪ੍ਰਸ਼ਨ 4. ਸਹੀ ਵਿਕਲਪ ਦੀ ਚੋਣ ਕਰੋ
1. ਔਰਤਾਂ ਵਿੱਚ ਪ੍ਰਜਣਨ ਦੀ ਉਮਰ ਸ਼ੁਰੂ ਹੁੰਦੀ ਹੈ ਜਦੋਂ-
(ੳ) ਮਾਸਿਕ ਚੱਕਰ ਸ਼ੁਰੂ ਹੁੰਦਾ ਹੈ
(ੲ) ਭਾਰ ਵੱਧਦਾ ਹੈ
(ਅ) ਕੱਦ (ਲੰਬਾਈ) ਵੱਧ ਜਾਂਦਾ ਹੈ
(ਸ) ਰਜੋਨਿਵ੍ਰਿਤੀ ਸ਼ੁਰੂ ਹੁੰਦੀ ਹੈ ।
ਉੱਤਰ—(ੳ) ਮਾਸਿਕ ਚੱਕਰ ਸ਼ੁਰੂ ਹੁੰਦਾ ਹੈ ।
2. ਹੇਠ ਲਿਖਿਆਂ ਵਿੱਚੋਂ ਕਿਹੜਾ ਕਿਸ਼ੋਰਾਂ ਲਈ ਸਹੀ ਭੋਜਨ ਹੈ ?
(ੳ) ਨੂਡਲਜ਼, ਕੋਕ ਅਤੇ ਚਿਪਸ
(ਅ) ਪੀਜਾ, ਚਿਪਸ ਅਤੇ ਕੋਕ
(ੲ) ਪੀਜਾ, ਨੂਡਲਜ ਅਤੇ ਬਰਗਰ
(ਸ) ਰੋਟੀ, ਦਾਲਾਂ ਅਤੇ ਸਬਜ਼ੀਆਂ ।
ਉੱਤਰ—(ਸ) ਰੋਟੀ, ਦਾਲਾਂ ਅਤੇ ਸਬਜ਼ੀਆਂ ।
3. ਮਰਦਾਂ ਵਿੱਚ ਪਤਾਲੂ ਹੇਠ ਲਿਖਿਆਂ ਵਿਚੋਂ ਕੀ ਉਤਪੰਨ ਕਰਦੇ ਹਨ ?
(ੳ) ਐਸਟ੍ਰੋਜਨ
(ਅ) ਟੈਸਟੋਸਟੀਰੋਨ
(ੲ) ਇਨਸੂਲਿਨ
(ਸ) ਪ੍ਰੋਜੈਸਟਰੋਨ ।
ਉੱਤਰ—(ਅ) ਟੈਸਟੋਸਟੀਰੋਨ ।
4. ਆਇਉਡੀਨ ਦੀ ਘਾਟ ਕਾਰਨ ਹੋਣ ਵਾਲਾ ਰੋਗ ਕਿਹੜਾ ਹੈ ?
(ੳ) ਗਿੱਲ੍ਹੜ
(ਅ) ਸ਼ੱਕਰ ਰੋਗ
(ੲ) ਰਜੋਨਿਵ੍ਰਿਤੀ
(ਸ) ਮਾਸਿਕ ਚੱਕਰ ।
ਉੱਤਰ—(ੳ) ਗਿੱਲ੍ਹੜ
5. ਸ਼ੱਕਰ ਰੋਗ ਕਿਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ ?
(ੳ) ਐਸਟ੍ਰੋਜਨ
(ਅ) ਟੈਸਟੋਸਟੀਰੋਨ
(ੲ) ਇਨਸੂਲਿਨ
(ਸ) ਬਾਇਰਾਕਸਿਨ ।
ਉੱਤਰ—(ੲ) ਇਨਸੂਲਿਨ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਲਿਖੋ ।
ਉੱਤਰ- ਜੀਵਨ ਕਾਲ ਦੀ ਉਹ ਅਵਸਥਾ ਜਦੋਂ ਸਰੀਰ ਵਿੱਚ ਅਜਿਹੇ ਪਰਿਵਰਤਨ ਆਉਂਦੇ ਹਨ ਜਿਸ ਦੇ ਸਿੱਟੇ ਵਜੋਂ ਪ੍ਰਜਣਨ ਪ੍ਰੋੜਤਾ ਆਉਂਦੀ ਹੈ। ਉਸ ਨੂੰ ਕਿਸ਼ੋਰ ਅਵਸਥਾ ਕਹਿੰਦੇ ਹਨ। ਇਹ ਅਵਸਥਾ ਲੱਗਭਗ 11 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 18 ਜਾਂ 19 ਸਾਲ ਦੀ ਉਮਰ ਤੱਕ ਰਹਿੰਦੀ ਹੈ।
ਪ੍ਰਸ਼ਨ 2. ਕੀ ਹੋਵੇਗਾ ਜੇਕਰ ਟੈਡਪੋਲ ਆਇਉਡੀਨ ਦੀ ਘਾਟ ਵਾਲੇ ਪਾਣੀ ਵਿੱਚ ਰਹਿਣਗੇ ?
ਉੱਤਰ – ਥਾਇਰਾਕਸਿਨ ਦੇ ਉਤਪਾਦਨ ਲਈ ਪਾਣੀ ਵਿੱਚ ਆਇਉਡੀਨ ਦੀ ਮੌਜੂਦਗੀ ਜ਼ਰੂਰੀ ਹੈ । ਜੇਕਰ ਟੈਡਪੋਲ ਆਇਉਡੀਨ ਦੀ ਘਾਟ ਵਾਲੇ ਪਾਣੀ ਵਿੱਚ ਰਹਿਣਗੇ ਤਾਂ ਉਹ ਥਾਇਰਾਕਸਿਨ ਹਾਰਮੋਨ ਦੀ ਕਮੀ ਕਾਰਨ ਕਦੇ ਵੀ ਬਾਲਗ ਅਵਸਥਾ ਵਿੱਚ ਨਹੀਂ ਪਹੁੰਚਣਗੇ ।
ਪ੍ਰਸ਼ਨ 3. ਅੰਤਰ-ਰਿਸਾਵੀ ਗ੍ਰੰਥੀਆਂ ਨੂੰ ਨਾੜੀ ਰਹਿਤ ਗ੍ਰੰਥੀਆਂ ਕਿਉਂ ਆਖਦੇ ਹਨ ?
ਉੱਤਰ-ਅੰਤਰ-ਰਿਸਾਵੀ ਗ੍ਰੰਥੀਆਂ ਨੂੰ ਨਾੜੀ ਰਹਿਤ ਗ੍ਰੰਥੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਕੋਈ ਨਾੜੀ ਨਹੀਂ ਹੁੰਦੀ ਹੈ ਅਤੇ ਇਹ ਆਪਣੇ ਰਸਾਇਣਾਂ ਜਾਂ ਹਾਰਮੋਨਾਂ ਨੂੰ ਸਿੱਧੇ ਖੂਨ ਦੇ ਬਹਾਓ ਵਿੱਚ ਛੱਡ ਦਿੰਦੇ ਹਨ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਰਜੋਨਵ੍ਰਿਤੀ ਅਤੇ ਰਜ਼ੋਦਰਸ਼ਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ- ਰਜੋਨਵ੍ਰਿਤੀ (Menopause)- 45-55 ਸਾਲ ਦੀ ਉਮਰ ਵਿੱਚ ਵਿੱਚ ਮਾਸਿਕ ਚੱਕਰ ਦਾ ਰੁੱਕ ਜਾਂਦਾ ਹੈ ਇਸ ਨੂੰ ਰਜੋਨਵ੍ਰਿਤੀ ਕਹਿੰਦੇ ਹਨ ।
ਰਜ਼ੋਦਰਸ਼ਨ (Menarche) – ਔਰਤ ਵਿੱਚ ਮਹਾਂਵਾਰੀ/ਮਾਸਿਕ ਚੱਕਰ ਦੀ ਸ਼ੁਰੂਆਤ ਪ੍ਰੋੜ ਅਵਸਥਾ ਦੇ ਆਰੰਭ ਵਿੱਚ ਹੁੰਦੀ ਹੈ ਜਿਸ ਨੂੰ ਰਜ਼ੋਦਰਸ਼ਨ ਕਿਹਾ ਜਾਂਦਾ ਹੈ ।
ਪ੍ਰਸ਼ਨ 6. ਕਿਸ਼ੋਰ ਅਵਸਥਾ ਵਿੱਚ ਕਈ ਵਿਅਕਤੀਆਂ ਦੇ ਮੂੰਹ ਤੇ ਫਿਨਸੀਆਂ ਕਿਉਂ ਨਿਕਲਦੀਆਂ ਹਨ ? ਦਿਲ
ਉੱਤਰ-ਕਿਸ਼ੋਰ ਅਵਸਥਾ ਵਿੱਚ ਪਸੀਨਾ ਗ੍ਰੰਥੀਆਂ ਅਤੇ ਤੇਲ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਵੱਧ ਜਾਂਦੀ ਹੈ । ਇਹਨਾਂ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਵੱਧ ਜਾਣ ਕਾਰਨ ਕੁੱਝ ਵਿਅਕਤੀਆਂ ਦੇ ਮੂੰਹ ਤੇ ਫਿਨਸੀਆਂ ਹੋ ਜਾਂਦੀਆਂ ਹਨ ।
ਪ੍ਰਸ਼ਨ 7. ਮਾਸਿਕ ਚੱਕਰ ਕੀ ਹੈ ? ਵਰਨਣ ਕਰੋ ।
ਉੱਤਰ: ਇਸਤਰੀਆਂ ਵਿੱਚ ਜੋਬਨ ਅਵਸਥਾ ਦੇ ਆਰੰਭ ਹੋਣ ਨਾਲ ਮਾਸਿਕ ਚੱਕਰ ਸ਼ੁਰੂ ਹੁੰਦਾ ਹੈ। ਇਸ ਸਮੇਂ ਦੌਰਾਨ ਬੱਚੇਦਾਨੀ ਦੀਆਂ ਪੇਸ਼ੀਆਂ ਵਿੱਚ ਬਹੁਤ ਸਾਰੀਆਂ ਵਹਿਣੀਆਂ ਦਾ ਸੰਚਾਰ ਹੁੰਦਾ ਹੈ ਤਾਂ ਕਿ ਉਹ ਅੰਡਾਣੂ ਦੇ ਨਿਸ਼ੇਚਨ ਤੋਂ ਬਾਅਦ ਯੁਗਮਜ ਨੂੰ ਗ੍ਰਹਿਣ ਕਰ ਸਕੇ। ਜਿਸ ਦੇ ਸਿੱਟੇ ਵਜੋਂ ਗਰਭ ਧਾਰਨ ਹੁੰਦਾ ਹੈ। ਜੇਕਰ ਅੰਡਾਣੂ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਉਸ ਸਥਿਤੀ ਵਿੱਚ ਅੰਡਾਣੂ ਅਤੇ ਗਰਭਕੋਸ਼ ਦੀਆਂ ਵਿਕਸਿਤ ਹੋਈਆਂ ਪੇਸ਼ੀਆਂ ਲਹੂ ਸੈਲਾ ਸਮੇਤ ਹੀ ਵਹਿ ਜਾਂਦੀਆਂ ਹਨ।ਇਸ ਨੂੰ ਮਾਸਿਕ ਚੱਕਰ ਆਖਦੇ ਹਨ। ਇਹ ਲੱਗਭੱਗ 28 ਤੋਂ 30 ਦਿਨਾਂ ਦੇ ਵਿੱਚ ਇੱਕ ਵਾਰ ਹੁੰਦਾ ਹੈ।
ਪ੍ਰਸ਼ਨ 8. ਕਿਸ਼ੋਰਾਂ ਲਈ ਸਰੀਰਕ ਅਭਿਆਸ ਕਿਉਂ ਜ਼ਰੂਰੀ ਹੈ ?
ਉੱਤਰ-ਕਿਸੇ ਵਿਅਕਤੀ ਦੀ ਸਿਹਤ ਅਤੇ ਉਸਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਜੀਵਨ ਯੋਗਤਾ ਦਾ ਪਰਿਚਾਇਕ ਹੈ। ਸਰੀਰਕ ਕਸਰਤ ਜਿਵੇਂ ਦੌੜਨਾ, ਸੈਰ ਕਰਨਾ, ਸਾਈਕਲ ਚਲਾਉਣਾ ਅਤੇ ਖੇਡਣਾ ਆਦਿ ਨਾਲ ਕਿਸ਼ੋਰਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਜੋਬਨ ਅਵਸਥਾ ਵਿੱਚ ਹੋਣ ਵਾਲੇ ਪਰਿਵਰਤਨਾਂ ਦੀ ਸੂਚੀ ਬਣਾਓ ।
ਉੱਤਰ: ਪ੍ਰੋੜ ਅਵਸਥਾ ਸਮੇਂ ਹੋਣ ਵਾਲੇ ਸਰੀਰਕ ਪਰਿਵਰਤਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: ਕੱਦ (ਲੰਬਾਈ) ਵਿੱਚ ਤੇਜ਼ੀ ਨਾਲ ਵਾਧਾ ਹੋਣ ਲਗਦਾ ਹੈ। – ਪਸੀਨਾ ਉਤੇ ਤੇਲ ਗ੍ਰੰਥੀਆਂ ਦਾ ਰਿਸਾਓ ਵੱਧ ਜਾਂਦਾ ਹੈ।ਜਿਸ ਨਾਲ ਵਿਆਕਤੀ ਦੇ ਚਿਹਰੇ ਉੱਪਰ ਫਿੰਨਸੀਆਂ ਅਤੇ ਮੁਹਾਂਸੇ ਆਦਿ ਹੋ ਜਾਂਦੇ ਹਨ। – ਲੜਕੀਆਂ ਦੀ ਅਵਾਜ਼ ਉੱਚੀ, ਬਰੀਕ ਅਤੇ ਸੁਰੀਲੀ ਹੋ ਜਾਂਦੀ ਹੈ। – ਲੜਕੀਆਂ ਵਿੱਚ ਅੰਡਕੋਸ਼ ਦੇ ਆਕਾਰ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਅੰਡਾਣੂ ਬਣਨ ਲੱਗ ਜਾਂਦੇ ਹਨ।
ਲੜਕੀਆਂ ਵਿੱਚ ਛਾਤੀ ਦਾ ਵਿਕਸਿਤ ਹੋਣਾ ਅਤੇ ਮਾਸਿਕ ਚੱਕਰ ਦਾ ਆਰੰਭ ਹੋਣਾ। ਲੜਕਿਆ ਦੀ ਅਵਾਜ਼ ਭਾਰੀ ਹੋ ਜਾਂਦੀ ਹੈ। – ਲੜਕਿਆਂ ਵਿੱਚ ਪਤਾਲੂ ਅਤੇ ਨਰ-ਇੰਦਰੀ ਪੂਰਨ ਰੂਪ ਵਿੱਚ ਵਿਕਸਿਤ ਹੋ ਜਾਂਦੀ ਹੈ। ਲੜਕਿਆਂ ਦੇ ਚਿਹਰੇ ’ਤੇ ਵਾਲ ਉੱਗਣ ਲੱਗ ਜਾਂਦੇ ਹਨ।
ਪ੍ਰਸ਼ਨ 2. ਹਾਰਮੋਨ ਕੀ ਹਨ ? ਮਨੁੱਖੀ ਸਰੀਰ ਵਿੱਚ ਇਹਨਾਂ ਦੀ ਕੀ ਭੂਮਿਕਾ ਹੈ ?
ਉੱਤਰ—ਹਾਰਮੋਨ (Harmones)—ਜੀਵ ਜੰਤੂਆਂ ਦੇ ਸਰੀਰ ਵਿੱਚ ਅੰਤਰ ਰਿਸਾਵੀ ਗ੍ਰੰਥੀਆਂ ਦੁਆਰਾ ਪੈਦਾ ਹੋਣ ਵਾਲੇ ਉਨ੍ਹਾਂ ਵਿਸ਼ੇਸ਼ ਰਸਾਇਣਿਕ ਪਦਾਰਥਾਂ ਨੂੰ ਹਾਰਮੋਨ ਆਖਦੇ ਹਨ, ਜਿਹੜੇ ਪ੍ਰਾਣੀ ਦੇ ਸਰੀਰ ਵਿੱਚ ਰਸਾਇਣਿਕ ਤਾਲਮੇਲ ਅਤੇ ਸੰਤੁਲਨ ਬਣਾਉਂਦੇ ਹਨ ।
(i) ਇਹ ਸਿੱਧੇ ਲਹੂ ਵਿੱਚ ਮਿਲ ਜਾਂਦੇ ਹਨ ।
(ii) ਇਹ ਵਿਸ਼ਿਸ਼ਟ ਰਸਾਇਣਿਕ ਸੰਦੇਸ਼ਵਾਹਕ ਦਾ ਕਾਰਜ ਕਰਦੇ ਹਨ ।
(ii) ਇਹ ਕੇਵਲ ਸੰਬੰਧਿਤ ਅੰਗ ਦੇ ਸੈੱਲਾਂ ਨੂੰ ਹੀ ਪ੍ਰਭਾਵਿਤ ਕਰਦੇ ਹਨ ।
(iv) ਇਹਨਾਂ ਦੀ ਥੋੜ੍ਹੀ ਜਿਹੀ ਮਾਤਰਾ ਹੀ ਕਿਰਿਆ ਨੂੰ ਕਰਾ ਦਿੰਦੀ ਹੈ ।
(v) ਇਹ ਸੈੱਲ ਝਿੱਲੀ ਦੇ ਆਰ-ਪਾਰ ਵੀ ਜਾ ਸਕਦੇ ਹਨ । ਇਹ ਸਰੀਰ ਵਿੱਚ ਜਮ੍ਹਾਂ ਨਹੀਂ ਹੁੰਦੇ ਹਨ ।
(vii) ਇਹਨਾਂ ਦਾ ਸੰਸ਼ਲੇਸ਼ਣ ਸਰੀਰ ਵਿੱਚ ਲਗਾਤਾਰ ਹੁੰਦਾ ਰਹਿੰਦਾ ਹੈ ।
(viii) ਇਹ ਰਸਾਇਣਿਕ ਰੂਪ ਵਿੱਚ ਪ੍ਰੋਟੀਨ, ਸਟੀਰਾਇਡ ਅਤੇ ਅਮੀਨੋ ਐਸਿਡ ਹੁੰਦੇ ਹਨ ।
ਪ੍ਰਸ਼ਨ 3. ਮਨੁੱਖੀ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ ?
ਉੱਤਰ- ਸਾਰੇ ਮਨੁੱਖਾਂ ਦੇ ਸੱਲਾਂ ਦੇ ਕੇਂਦਰਕ ਵਿੱਚ 23 ਜੋੜੇ ਗੁਣਸੂਤਰਾਂ ਦੇ ਹੁੰਦੇ ਹਨ। ਇਨ੍ਹਾਂ ਵਿੱਚੋਂ ਦੋ ਗੁਣਸੂਤਰ (ਇੱਕ ਜੋੜਾ) ਲਿੰਗੀ ਗੁਣਸੂਤਰ ਹੁੰਦੇ ਹਨ। ਇਸਤਰੀਆਂ ਵਿੱਚ ਦੋ ਗੁਣਸੂਤਰ X X ਹੁੰਦੇ ਹਨ ਜਦੋਂ ਕਿ ਪੁਰਸ਼ ਵਿੱਚ ਇੱਕ X ਅਤੇ ਦੂਜਾ Y ਹੁੰਦਾ ਹੈ। ਯੁਗਮਕ (ਅੰਡਾਣੂ ਅਤੇ ਸ਼ੁਕਰਾਣੂ) ਵਿੱਚ ਕੇਵਲ ਇੱਕ ਲਿੰਗੀ ਗੁਣਸੂਤਰ ਹੁੰਦਾ ਹੈ। ਅਨਿਸ਼ੇਚਤ ਅੰਡਾਣੂ ਵਿੱਚ ਹਮੇਸ਼ਾ ਇੱਕ X ਗੁਣਸੂਤਰ ਹੁੰਦਾ ਹੈ। ਪਰ ਸ਼ੁਕਰਾਣੂ ਦੋ ਪ੍ਰਕਾਰ ਦੇ ਹੁੰਦੇ ਹਨ X ਅਤੇ Y। ਜਦੋਂ X ਗੁਣਸੂਤਰ ਵਾਲਾ ਸ਼ੁਕਰਾਣੂ ਅੰਡਾਣੂ ਨੂੰ ਨਿਸ਼ੇਚਤ ਕਰਦਾ ਹੈ ਤਾਂ ਸੰਤਾਨ ਲੜਕੀ ਹੋਵੇਗੀ ਅਤੇ ਜੇਕਰ Y ਗੁਣਸੂਤਰ ਵਾਲਾ ਸ਼ੁਕਰਾਣੂ ਅੰਡਾਣੂ ਨੂੰ ਨਿਸ਼ੇਚਤ ਕਰਦਾ ਹੈ ਤਾਂ ਸੰਤਾਨ ਲੜਕਾ ਹੋਵੇਗਾ।