ਪਾਠ 6. ਜੰਤੂਆਂ ਵਿੱਚ ਪ੍ਰਜਣਨ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਇੱਕ ਸੈੱਲੀ ਜੀਵਾਂ ਵਿੱਚ ਆਮ ਤੌਰ ਤੇ ਦੋ-ਖੰਡਨ ਵਿਧੀ ਰਾਹੀਂ ਵਿਭਾਜਨ ਹੁੰਦਾ ਹੈ । (ਠੀਕ/ਗ਼ਲਤ)
ਉੱਤਰ-ਠੀਕ ।
ਪ੍ਰਸ਼ਨ 2. ਅਮੀਬਾ ਕਲੀਆਂ ਰਾਹੀਂ ਪ੍ਰਜਣਨ ਕਰਦਾ ਹੈ । (ਠੀਕ/ਗ਼ਲਤ)
ਉੱਤਰ—ਗ਼ਲਤ ।
ਪ੍ਰਸ਼ਨ 3. ਅਲਿੰਗੀ ਪ੍ਰਜਣਨ ਕੇਵਲ ਇੱਕ ਸੈੱਲੀ ਜੀਵਾਂ ਵਿੱਚ ਹੁੰਦਾ ਹੈ । (ਠੀਕ/ਗ਼ਲਤ)
ਉੱਤਰ-ਠੀਕ ।
ਪਾਠ-ਪੁਸਤਕ ਦੇ ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ :
1. ਸ਼ੁਕਰਾਣੂ ਅਤੇ ਅੰਡਾਣੂ ਦੇ ਮੇਲ ਹੋਣ ਦੀ ਕਿਰਿਆ ਨੂੰ ਨਿਸ਼ੇਚਨ ਕਹਿੰਦੇ ਹਨ ।
2. ਅਲਿੰਗੀ ਪ੍ਰਜਣਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ ।
3. ਅਮੀਬਾ ਵਿੱਚ ਦੋ ਖੰਡਨ ਹੁੰਦਾ ਹੈ ।
4. ਮਨੁੱਖ ਵਿੱਚ ਲਿੰਗੀ ਨਿਸ਼ੇਚਨ ਕਿਰਿਆ ਹੁੰਦੀ ਹੈ।
5. ਯੁਗਮਜ (Zygote) ਦੇ ਬਾਰ-ਬਾਰ ਵਿਭਾਜਨ ਤੋਂ ਬਾਅਦ ਭਰੂਣ ਪੈਦਾ ਹੁੰਦਾ ਹੈ ।
ਪ੍ਰਸ਼ਨ 2. ਸਹੀ ਜਾਂ ਗ਼ਲਤ ਲਿਖੋ-
1. ਅੰਡੇ ਦੇਣ ਵਾਲੇ ਜੰਤੂਆਂ ਨੂੰ ਅੰਡਜ਼ ਕਹਿੰਦੇ ਹਨ । (ਸਹੀ)
2. ਹਰ ਸ਼ੁਕਰਾਣੂ (Sperm) ਇਕ ਸੈੱਲ ਤੋਂ ਬਣਿਆ ਹੁੰਦਾ ਹੈ । (ਸਹੀ)
3. ਹਾਈਡਰਾ ਦੋ ਖੰਡਨ ਵਿਧੀ ਰਾਹੀਂ ਪ੍ਰਜਣਨ ਕਰਦਾ ਹੈ । (ਸਹੀ)
4. ਨਿਸ਼ੇਚਨ ਕਿਰਿਆ ਰਾਹੀਂ ਯੁਗਮਜ ਪੈਦਾ ਹੁੰਦਾ ਹੈ । (ਸਹੀ)
5. ਮਨੁੱਖ ਵਿੱਚ ਬਾਹਰੀ ਨਿਸ਼ੇਚਨ ਕਿਰਿਆ ਹੁੰਦੀ ਹੈ । (ਗ਼ਲਤ)
ਪ੍ਰਸ਼ਨ 3. ਕਾਲਮ ‘ੳ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ :
ਉੱਤਰ-
ਕਾਲਮ ‘ੳ’ ਕਾਲਮ ‘ਅ
1. ਆਪਣੇ ਵਰਗੇ ਹੋਰ ਜੀਵ ਪੈਦਾ ਕਰਨ ਦੀ ਪ੍ਰਕਿਰਿਆ (ੲ) ਪ੍ਰਜਣਨ
2. ਹਾਈਡਰਾ ਵਿੱਚ ਅਲਿੰਗੀ ਪ੍ਰਜਣਨ ਦੀ ਇੱਕ ਵਿਧੀ (ਹ) ਕਲੀਆਂ ਰਾਹੀਂ
3. ਇਸ ਦੀ ਨਿਸ਼ੇਚਨ ਕਿਰਿਆ ਪਾਣੀ ਵਿੱਚ ਹੁੰਦੀ ਹੈ (ਸ) ਡੱਡੂ
4. ਅੰਡੇ ਦੇਣ ਵਾਲੇ ਜੰਤੂ (ੳ) ਅੰਡਜ
5. ਸ਼ੁਕਰਾਣੂ ਅਤੇ ਅੰਡਾ ਮਿਲ ਕੇ ਬਣਾਉਂਦੇ ਹਨ (ਅ) ਯੁਗਮਜ
ਪ੍ਰਸ਼ਨ 4. ਸਹੀ ਵਿਕਲਪ ਦੀ ਚੋਣ ਕਰੋ :
1. ਇਨ੍ਹਾਂ ਵਿੱਚੋਂ ਕਿਹੜੇ ਮਨੁੱਖ ਦੇ ਨਰ ਜਣਨ ਅੰਗ ਹਨ ?
(ੳ) ਸ਼ੁਕਰਾਣੂ
(ਅ) ਅੰਡਾਣੂ
(ੲ) ਪਤਾਲੂ
(ਸ) ਅੰਡਕੋਸ਼ ।
ਉੱਤਰ—(ੳ) ਸ਼ੁਕਰਾਣੂ
2. ਇਨ੍ਹਾਂ ਵਿੱਚੋਂ ਕਿਹੜਾ ਦੋ ਲਿੰਗੀ ਜੀਵ (Hermaphrodite) ਹੈ ?
(ੳ) ਡੱਡੂ
(ਅ) ਗਾਂ
(ੲ) ਕੁੱਤਾ
(ਸ) ਗੰਡੋਆ ।
ਉੱਤਰ—(ਸ) ਗੰਡੋਆ ।
3. ਮਨੁੱਖ ਵਿੱਚ ਨਿਸ਼ੇਚਨ ਕਿਰਿਆ ਕਿੱਥੇ ਵਾਪਰਦੀ ਹੈ ?
(ਅ) ਗਰਭਕੋਸ਼ (Uterus)
(ੳ) ਅੰਡ ਵਹਿਣੀ (Oviduct)
(ੲ) ਅੰਡਕੋਸ਼ (Ovary)
(ਸ) ਯੋਨੀ (Vagina) |
ਉੱਤਰ—(ੲ) ਅੰਡਕੋਸ਼ (Ovary) ।
4. ਮੱਛਰ ਵਿੱਚ ਅੰਡਾ ਵਿਕਸਿਤ ਹੋ ਕੇ ਕੀ ਬਣਦਾ ਹੈ ?
(ੳ) ਪਿਊਪਾ
(ਅ) ਭਰੂਣ
(ੲ) ਲਾਰਵਾ
(ਸ) ਬਾਲਗ ਮੱਛਰ
ਉੱਤਰ—(ੲ) ਲਾਰਵਾ ।
5. ਸ਼ੁਕਰਾਣੂ (Sperm) ਅਤੇ ਅੰਡੇ (Egg) ਦੇ ਮੇਲ ਤੋਂ ਕੀ ਬਣਦਾ ਹੈ ।
(ੳ) ਯੁਗਮਜ
(ਅ) ਯੁਗਮਕ
(ੲ) ਭਰੂਣ
(ਸ) ਅੰਡਵਹਿਣੀ ।
ਉੱਤਰ—(ੳ) ਯੁਗਮਜ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ ।
1. ਨਿਸ਼ੇਚਨ ਕਿਰਿਆ
2. ਰੂਪਾਂਤਰਣ
3. ਦੋ ਲਿੰਗੀ ਜੰਤੂ
4. ਪ੍ਰਜਣਨ ।
ਉੱਤਰ—1. ਨਿਸ਼ੇਚਨ ਕਿਰਿਆ (Fertilization) ਅੰਡੇ ਅਤੇ ਦੇ ਸ਼ੁਕਰਾਣੂ ਮੇਲ ਨਾਲ ਯੁਗਮਜ (Zygote) ਬਣਨ ਦੀ ਕਿਰਿਆ ਨੂੰ ਨਿਸ਼ੇਚਨ ਕਹਿੰਦੇ ਹਨ।
2. ਰੂਪਾਂਤਰਣ (Metamorphosis)—ਲਾਰਵਾ ਤੋਂ ਬਾਲਗ ਜੀਵ ਬਣਨ ਸਮੇਂ ਆਉਣ ਵਾਲੇ ਪਰਿਵਰਤਨਾਂ ਨੂੰ ਜੀਵ ਰੂਪਾਂਤਰਣ ਕਿਹਾ ਜਾਂਦਾ ਹੈ ।
3. ਦੋ ਲਿੰਗੀ ਜੰਤੂ (Bisexual)— ਕਈ ਜੰਤੂਆਂ ਵਿੱਚ ਇਕ ਹੀ ਜੀਵ ਵਿੱਚ ਦੋਵੇਂ ਕਿਸਮਾਂ ਦੇ ਯੁਗਮਜ ਪਾਏ ਜਾਂਦੇ ਹਨ ੳਹਨਾਂ ਨੂੰ ਦੋ ਲਿੰਗੀ ਜੰਤੁ ਕਹਿੰਦੇ ਹਨ ।
4. ਪ੍ਰਜਣਨ (Reproduction)— ਆਪਣੇ ਵਰਗੇ ਜੀਵ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਪ੍ਰਜਣਨ (Reproduction ਕਹਿੰਦੇ ਹਨ ।
ਪ੍ਰਸ਼ਨ 2. ਮਨੁੱਖ ਵਿੱਚ ਨਰ ਯੁਗਮਕ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-ਮਨੁੱਖ ਵਿੱਚ ਨਰ ਯੁਗਮਕ ਸ਼ੁਕਰਾਣੂ ਕਹਾਉਂਦਾ ਹੈ ।
ਪ੍ਰਸ਼ਨ 3. ਡੱਡੂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਦੇ ਨਾਂ ਲਿਖੋ ।
ਉੱਤਰ—(1) ਅੰਡਾ (2) ਲਾਰਵਾ (3) ਪਿਊਪਾ (4) ਬਾਲਗ ਤਿੱਤਲੀ ।
ਪ੍ਰਸ਼ਨ 4. ਯੁਗਮਜ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-ਯੁਗਮਜ (Zygote)—ਨਰ ਅਤੇ ਮਾਦਾ ਯੁਗਮਕ ਮਿਲ ਕੇ ਨਵਾਂ ਸੈੱਲ ਬਣਾਉਂਦੇ ਹਨ ਜਿਸ ਨੂੰ ਯੁਗਮਜ (Zygote) ਕਹਿੰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਸੈੱਲ/ਕੋਸ਼ਿਕਾ ਵਿਭਾਜਨ ਕੀ ਹੈ ?
ਉੱਤਰ-ਕੋਸ਼ਿਕਾ ਵਿਭਾਜਨ (Cell Division)—ਉਹ ਜੈਵਿਕ ਪ੍ਰਕਿਰਿਆ ਜਿਸ ਦੁਆਰਾ ਇੱਕ ਮੂਲ ਕੋਸ਼ਿਕਾ ਵਿਭਾਜਿਤ ਹੋ ਕੇ ਦੋ ਜਾਂ ਦੋ ਤੋਂ ਵੱਧ ਕੋਸ਼ਿਕਾਵਾਂ ਉਤਪੰਨ ਕਰਦੀ ਹੈ ਤਾਂ ਉਸ ਨੂੰ ਕੋਸ਼ਿਕਾ ਵਿਭਾਜਨ ਕਹਿੰਦੇ ਹਨ ।
ਪ੍ਰਸ਼ਨ 2. ਅਲਿੰਗੀ ਪ੍ਰਜਣਨ ਅਤੇ ਲਿੰਗੀ ਪ੍ਰਜਣਨ ਵਿਚਕਾਰ ਅੰਤਰ ਲਿਖੋ ।
ਉੱਤਰ-ਅਲਿੰਗੀ ਪ੍ਰਜਣਨ ਅਤੇ ਲਿੰਗੀ ਪ੍ਰਜਣਨ ਵਿੱਚ ਅੰਤਰ-
ਅਲਿੰਗੀ ਜਣਨ
1. ਕੇਵਲ ਇੱਕ ਹੀ ਜਨਕ ਤੋਂ ਸੰਤਾਨ ਜੀਵ ਪੈਦਾ ਹੁੰਦੇ ਹਨ।
2. ਲਿੰਗੀ ਸੈੱਲ ਭਾਵ ਨਰ ਯੁਗਮਕ ਅਤੇ ਮਾਦਾ ਯੁਗਮਕ ਨਹੀਂ ਬਣਦੇ।
3. ਨਿਸ਼ੇਚਨ ਕਿਰਿਆ ਨਹੀਂ ਵਾਪਰਦੀ।
4. ਯੁਗਮਜ (Zygote) ਨਹੀਂ ਬਣਦਾ।
5. ਸੰਤਾਨ ਜੀਵ ਆਪਸ ਵਿੱਚ ਅਤੇ ਆਪਣੇ ਜਨਕ ਨਾਲ ਮੇਲ ਖਾਂਦੇ ਹਨ ਅਤੇ ਉਨ੍ਹਾਂ ਨੂੰ ਕਲੋਨ ਕਹਿੰਦੇ ਹਨ ।
ਲਿੰਗੀ ਪ੍ਰਜਣਨ
1. ਇਸ ਵਿੱਚ ਵਿਰੋਧੀ ਲਿੰਗ (ਨਰ ਅਤੇ ਮਾਦਾ) ਵਾਲੇ ਦੋ ਜਨਕਾਂ ਦੀ ਲੋੜ ਹੁੰਦੀ ਹੈ।
2. ਦੋ ਤਰ੍ਹਾਂ ਦੇ ਲਿੰਗੀ ਸੈੱਲ (ਨਰ ਯੁਗਮਕ/ਸ਼ੁਕਰਾਣੂ) ਅਤੇ ਮਾਦਾ ਯੁਗਮਕ/ਅੰਡੇ ਬਣਦੇ ਹਨ।
3. ਨਿਸ਼ੇਚਨ ਕਿਰਿਆ (Fertilization) ਦੌਰਾਨ ਨਰ ਯੁਗਮਕ ਮਾਦਾ ਯੁਗਮਕ ਦਾ ਨਿਸ਼ੇਚਨ ਕਰਦਾ ਹੈ।
4. ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਸੰਯੋਗ ਨਾਲ ਯੁਗਮਜ (Zygote) ਬਣਦਾ ਹੈ।
5. ਨਵੇਂ ਉਤਪੰਨ ਹੋਏ ਜੀਵਾਂ ਵਿੱਚ ਦੋਵਾਂ ਮਾਪਿਆਂ ਦੇ ਗੁਣ ਪਾਏ ਜਾਂਦੇ ਹਨ। ਇਨ੍ਹਾਂ ਨੂੰ ਸੰਤਾਨ ਜੀਵ ਕਿਹਾ ਜਾਂਦਾ ਹੈ। ਇੱਕੋ ਜਿਹੇ ਜੁੜਵੇਂ ਬੱਚਿਆਂ (Identical twins) ਨੂੰ ਛੱਡ ਕੇ ਹੋਰ ਸੰਤਾਨ ਜੀਵ ਆਪਸ ਵਿੱਚ ਨਹੀਂ ਮਿਲਦੇ ਹਨ।
ਪ੍ਰਸ਼ਨ 3. ਪ੍ਰਜਣਨ ਕਿਉਂ ਮਹੱਤਵਪੂਰਨ ਹੈ ?
ਉੱਤਰ- ਇਹ ਜੀਵਾਂ ਵਿੱਚ ਯੋਗਤਾ ਹੈ ਜਿਸ ਦੁਆਰਾ ਉਹ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ । ਪ੍ਰਜਣਨ ਨਾਲ ਪ੍ਰਜਾਤੀ ਦਾ ਵਾਧਾ ਹੁੰਦਾ ਹੈ। ਇਹ ਜੈਵਿਕ ਪ੍ਰਕਿਰਿਆ ਉਤਰਜੀਵਤਾ ਅਤੇ ਲਗਾਤਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ ।
ਪ੍ਰਸ਼ਨ 4. ਦੋ-ਖੰਡਨ ਕੀ ਹੁੰਦਾ ਹੈ ?
ਉੱਤਰ-ਦੋ-ਖੰਡਨ (Binary Fission)—ਦੋ-ਖੰਡਨ ਤੋਂ ਭਾਵ ਹੈ, ਇੱਕ ਸੈੱਲ ਦਾ ਦੋ ਭਾਗਾਂ ਵਿੱਚ ਵੰਡਿਆ ਜਾਣਾ । ਇਹ ਅਲਿੰਗੀ ਪ੍ਰਜਣਨ ਦੀ ਸਭ ਤੋਂ ਸਰਲ ਵਿਧੀ ਹੈ । ਇਹ ਪ੍ਰਕਿਰਿਆ ਇੱਕ ਸੈੱਲੀ ਜੀਵਾਂ ਵਿੱਚ ਦੇਖੀ ਜਾਂਦੀ ਹੈ, ਜਿਵੇਂ ਅਮੀਬਾ, ਪੈਰਾਮੀਸ਼ੀਅਮ ਆਦਿ ।
ਪ੍ਰਸ਼ਨ 5. ਹਾਈਡਰਾ ਕਿਵੇਂ ਪ੍ਰਜਣਨ ਕਰਦਾ ਹੈ ?
ਉੱਤਰ- ਹਾਈਡਰਾ ਵਿੱਚ ਕਲੀਆਂ ਰਾਹੀਂ ਅਲਿੰਗੀ ਪ੍ਰਜਣਨ ਹੁੰਦਾ ਹੈ । ਇਸ ਪ੍ਰਕਿਰਿਆ ਵਿੱਚ ਹਾਈਡਰਾ ਦੇ ਸਰੀਰ ਦੇ ਹੇਠਲੇ ਭਾਗ ਤੋਂ ਇੱਕ ਗੰਢ ਦੀ ਸ਼ਕਲ ਜਿਹੀ ਰਚਨਾ ਉਭਰਦੀ ਹੈ, ਇਹ ਇਕ ਕਲੀ (Bud) ਵਿੱਚ ਵਿਕਸਿਤ ਹੋ ਜਾਂਦੀ ਹੈ ਅਤੇ ਮੁੱਖ ਜੀਵ ਤੋਂ ਵੱਖ ਹੋ ਕੇ ਨਵੇਂ ਜੀਵ ਵਿੱਚ ਵਿਕਸਿਤ ਹੋ ਜਾਂਦੀ ਹੈ
ਪ੍ਰਸ਼ਨ 6. ਜੇਰਜ ਅਤੇ ਅੰਡਜ ਵਿਚਕਾਰ ਅੰਤਰ ਸਪੱਸ਼ਟ ਕਰੋ ।
ਉੱਤਰ—(ੳ) ਜੇਰਜ (Viviparous) ਜੰਤੂ—ਉਹ ਜੰਤੂ ਜਿਹੜੇ ਆਪਣੇ ਵਰਗੇ ਛੋਟੇ ਬੱਚੇ (ਜੰਤੂ) ਨੂੰ ਜਨਮ ਦਿੰਦੇ ਹਨ, ਜੋਰਜ ਜੰਤੂ ਅਖਵਾਉਂਦੇ ਹਨ । ਜਿਵੇਂ ਮਨੁੱਖ, ਗਾਂ, ਕੁੱਤਾ, ਬਿੱਲੀ ਆਦਿ ।
(ਅ) ਅੰਡਜ (Oviparous) ਜੰਤੂ—ਅਜਿਹੇ ਜੰਤੂ ਆਂਡੇ (Eggs) ਦਿੰਦੇ ਹਨ ਜੋ ਮਾਦਾ ਸਰੀਰ ਦੇ ਬਾਹਰ ਟੁੱਟ ਕੇ ਨਵੇਂ ਜੀਵ ਨੂੰ ਜਨਮ ਦਿੰਦੇ ਹਨ, ਉਹਨਾਂ ਨੂੰ ਅੰਡਜ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਡੱਡੂ, ਮੱਛੀ, ਕਿਰਲੀ, ਮੁਰਗੀ ਆਦਿ ।
ਪ੍ਰਸ਼ਨ 7. ਡੱਡੂ ਵਿੱਚ ਨਿਸ਼ੇਚਨ ਕਿਰਿਆ ਕਿਵੇਂ ਹੁੰਦੀ ਹੈ ?
ਉੱਤਰ:- ਡੱਡੂਆਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਮਿਲਨ, ਮਾਦਾ ਦੇ ਸਰੀਰ ਦੇ ਬਾਹਰ, ਪਾਣੀ ਵਿੱਚ ਹੁੰਦਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ. 1. ਜੀਵਾਂ ਵਿੱਚ ਪ੍ਰਜਣਨ ਦੀ ਮਹੱਤਤਾ ਦਾ ਵਰਣਨ ਕਰੋ। ਯੁਗਮਜ ਅਤੇ ਭਰੂਣ ਵਿਚਕਾਰ ਦੋ ਅੰਤਰ ਲਿਖੋ।
ਉੱਤਰ:- ਪ੍ਰਜਣਨ ਦੀ ਮਹੱਤਤਾ:-
1) ਪ੍ਰਜਣਨ ਕਿਰਿਆ ਧਰਤੀ ਉੱਤੇ ਪ੍ਰਜਾਤੀਆਂ ਦੀ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ।
2) ਪ੍ਰਜਣਨ ਕਿਰਿਆ, ਭਿੰਨਤਾਵਾਂ ਪੈਦਾ ਕਰਕੇ ਜੀਵ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।
3) ਪ੍ਰਜਣਨ ਕਿਰਿਆ ਪਰਿਤੰਤਰ ਵਿੱਚ ਪ੍ਰਜਾਤੀਆਂ ਦੀ ਸੰਖਿਆ ਵਧਾਉਣ ਵਿੱਚ ਮਦਦ ਕਰਦੀ ਹੈ।
ਯੁਗਮਜ ਅਤੇ ਭਰੂਣ ਵਿਚਕਾਰ ਅੰਤਰ ਇਸ ਪ੍ਰਕਾਰ ਹੈ:-
ਯੁਗਮਜ
1) ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਮੇਲ ਨਾਲ ਯੁਗਮਜ ਬਣਦਾ ਹੈ।
2) ਇਹ ਨਿਸ਼ੇਚਨ ਕਿਰਿਆ ਤੋਂ ਬਾਅਦ ਬਣਦਾ ਹੈ।
3) ਇਹ ਇੱਕ ਸੈੱਲ ਹੁੰਦਾ ਹੈ।
ਭਰੂਣ
1) ਭਰੂਣ ਯੁਗਮਜ ਤੋਂ ਵਿਕਸਿਤ ਹੋ ਕੇ ਬਣਦਾ ਹੈ ਇਸ ਵਿੱਚ ਜੀਵ ਦੇ ਵੱਖ- ਵੱਖ ਅੰਗ ਵਿਕਸਿਤ ਹੁੰਦੇ ਹਨ।
2) ਇਹ ਸੈੱਲ ਵਿਭਾਜਨ ਨਾਲ ਯੁਗਮਜ ਤੋਂ ਵਿਕਸਿਤ ਹੁੰਦਾ ਹੈ।
3) ਭਰੂਣ ਬਹੁਸੈੱਲੀ ਹੁੰਦਾ ਹੈ।
ਪ੍ਰਸ਼ਨ 2. ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਵਿਚਕਾਰ ਕੀ ਅੰਤਰ ਹੈ ?
ਉੱਤਰ:- ਨਰ ਯੁਗਮਕ (ਸ਼ੁਕਰਾਣੂ) ਅਤੇ ਮਾਦਾ ਯੁਗਮਕ (ਅੰਡਾਣੂ) ਮਿਲ ਕੇ ਯੁਗਮਜ ਬਣਾਉਂਦੇ ਹਨ,ਇਸ ਕਿਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਨਿਸ਼ੇਚਨ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ- ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ। ਇਨ੍ਹਾਂ ਵਿਚਕਾਰ ਅੰਤਰ ਇਸ ਪ੍ਰਕਾਰ ਹਨ-
ਅੰਦਰੂਨੀ ਨਿਸ਼ੇਚਨ-
1) ਇਹ ਕਿਰਿਆ ਮਾਦਾ ਸਰੀਰ ਦੇ ਅੰਦਰ ਹੁੰਦੀ ਹੈ।
2) ਇਸ ਵਿੱਚ ਯੁਗਮਕ ਘੱਟ ਗਿਣਤੀ ਵਿੱਚ ਬਣਦੇ ਹਨ।
3) ਨਿਸ਼ੇਚਨ ਦੀ ਇਹ ਵਿਧੀ ਵੱਧ ਕਾਮਯਾਬ ਹੁੰਦੀ ਹੈ।
4) ਉਦਾਹਰਨ- ਮਨੁੱਖ ਵਿੱਚ ਨਿਸ਼ੇਚਨ।
ਬਾਹਰੀ ਨਿਸ਼ੇਚਨ-
1) ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ।
2) ਇਸ ਵਿੱਚ ਯੁਗਮਕ ਵੱਧ ਗਿਣਤੀ ਵਿੱਚ ਬਣਦੇ ਹਨ।
3) ਇਹ ਅੰਦਰੂਨੀ ਨਿਸ਼ੇਚਨ ਨਾਲੋਂਘੱਟ ਕਾਮਯਾਬ ਹੈ।
4) ਉਦਾਹਰਨ ਡੱਡੂ ਵਿੱਚ ਨਿਸ਼ੇਚਨ।
ਪ੍ਰਸ਼ਨ 3 . ਮਨੁੱਖ ਵਿੱਚ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ ।
ਉੱਤਰ:- ਮਨੁੱਖ ਵਿੱਚ ਨਿਸ਼ੇਚਨ ਕਿਰਿਆ ਅੰਦਰੂਨੀ ਹੁੰਦੀ ਹੈ। ਮਨੁੱਖਾਂ ਵਿੱਚ ਨਰ ਯੁਗਮਕ ਨੂੰ-ਸ਼ੁਕਰਾਣੂ ਕਿਹਾ ਜਾਂਦਾ ਹੈ ਅਤੇ ਮਾਦਾ ਯੁਗਮਕ ਨੂੰ-ਅੰਡਾਣੂ ਕਿਹਾ ਜਾਂਦਾ ਹੈ। ਮਾਦਾ ਪ੍ਰਜਣਨ ਪ੍ਰਣਾਲੀ ਵਿੱਚ ਕਿਸੇ ਅੰਡਕੋਸ਼ ਦੁਆਰਾ ਇੱਕ ਅੰਡਾਣੂ ਪੈਦਾ ਕੀਤਾ ਜਾਂਦਾ ਹੈ। ਅੰਡਾਣੂ ਅੰਡ -ਵਹਿਣੀ ਜਾਂ ਫੈਲੋਪੀਅਨ ਟਿਊਬ ਤੱਕ ਪਹੁੰਚਦਾ ਹੈ।ਅੰਡ ਵਹਿਣੀ ਵਿੱਚ ਹੀ ਅੰਡਾਣੂ ਅਤੇ ਸ਼ੁਕਰਾਣੂ ਮਿਲਦੇ ਹਨ ਜਿਸਦੇ ਸਿੱਟੇ ਵਜੋਂ ਯੁਗਮਜ ਦਾ ਨਿਰਮਾਣ ਹੁੰਦਾ ਹੈ। ਇਸ ਕਿਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ।
ਸ਼ੁਕਰਾਣੂ + ਅੰਡਾਣੂ ਯੁਗਮਜ
(ਨਰ ਯੁਗਮਕ) (ਮਾਦਾ ਯੁਗਮਕ) (ਯੁਗਮਜ)
ਪ੍ਰਸ਼ਨ.4. ਅੰਕਿਤ ਚਿੱਤਰ ਦੀ ਸਹਾਇਤਾ ਨਾਲ ਡੱਡੂ ਦੇ ਜੀਵਨ ਚੱਕਰ ਦਾ ਵਰਣਨ ਕਰੋ।
ਉੱਤਰ:- ਡੱਡੂ ਦੇ ਜੀਵਨ ਚੱਕਰ ਵਿੱਚ ਤਿੰਨ ਵੱਖ-ਵੱਖ ਪੜਾਅ ਵੇਖੇ ਜਾਂਦੇ ਹਨ। ਅੰਡੇ ਤੋਂ ਟੈਡਪੋਲ (ਲਾਰਵਾ) ਬਣਦਾ ਹੈ ਅਤੇ ਟੈਡਪੋਲ (ਲਾਰਵਾ) ਇੱਕ ਬਾਲਗ ਡੱਡੂ ਵਿੱਚ ਵਿਕਸਤ ਹੁੰਦਾ ਹੈ। ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਤੋਂ ਬਹੁਤ ਭਿੰਨ ਹੁੰਦਾ ਹੈ। ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨ ਜਿਨ੍ਹਾਂ ਕਰਕੇ ਇੱਕ ਟੈਡਪੋਲ (ਲਾਰਵਾ) ਬਾਲਗ ਡੱਡੂ ਵਿੱਚ ਪਰਿਵਰਤਿਤ ਹੁੰਦਾ ਹੈ, ਉਸਨੂੰ ਕਾਇਆ ਪਲਟ ਜਾਂ ਰੂਪਾਂਤਰਣ ਕਹਿੰਦੇ ਹਨ-
ਡੱਡੂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਅ