ਪਾਠ- 24 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ
ਖਾਲੀ ਥਾਵਾਂ ਭਰੋ
1. ਭਾਰਤੀ ਸੰਵਿਧਾਨ ਵਿੱਚ ਸੱਤ ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ।
2. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਅਨੁਛੇਦ 14 ਤੋਂ 32 ਤੱਕ ਦਰਜ ਹਨ।
3. ਸੰਵਿਧਾਨ ਦੀ ਧਾਰਾ 25 ਧਰਮ ਦੇ ਆਧਾਰ ਤੇ ਵਿਤਕਰਿਆਂ ਦੀ ਮਨਾਹੀ ਕਰਦੀ ਹੈ।
4. ਪਹਿਲਾ ਮੌਲਿਕ ਅਧਿਕਾਰ ਸਮਾਨਤਾ ਦਾ ਅਧਿਕਾਰ ਹੈ।
5. ਪ੍ਰੈੱਸ ਦੀ ਆਜ਼ਾਦੀ ਸੁਤੰਤਰਤਾ ਦੇ ਅਧਿਕਾਰ ਅਧੀਨ ਦਿੱਤੀ ਗਈ ਹੈ |
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ। (✓)
2.ਅਧਿਕਾਰ ਅਤੇ ਕਰਤਬਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ। (X)
3.ਨਿਆਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ। (✓)
4 ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ। (✓)
5.ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਧਰਮ ਜਾਤ ਜਾਂ ਰੰਗ ਦੇ ਆਧਾਰ ਤੇ ਦਾਖ਼ਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। (X)
ਬਹੁਵਿਕਲਪੀ ਪ੍ਰਸ਼ਨ
1. ਮੁਫ਼ਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ?
ੳ) ਪੰਜਵੀਂ
ਅ) ਅੱਠਵੀਂ (✓)
ੲ) ਦਸਵੀਂ
ਸ) ਬਾਰ੍ਹਵੀਂ
2. ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ਼ ਹੈ?
ੳ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
ਅ) ਸਮਾਨਤਾ ਦਾ ਅਧਿਕਾਰ
ੲ) ਸ਼ੋਸ਼ਣ ਵਿਰੁੱਧ ਅਧਿਕਾਰ(✓)
ਸ) ਇਨ੍ਹਾਂ ‘ਚੋਂ ਕੋਈ ਨਹੀਂ
3. ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ?
ੳ) 4 ਅਗਸਤ 2009
ਅ) 1 ਦਸੰਬਰ 2002
ੲ) 1 ਅਪ੍ਰੈਲ 2010 (✓)
ਸ) 1 ਅਪ੍ਰੈਲ 2009
4. ਸਿੱਖਿਆ ਦਾ ਅਧਿਕਾਰ ਸੰਵਿਧਾਨ ਵਿੱਚ ਕਿਸ ਧਾਰਾ ਅਧੀਨ ਦਰਜ਼ ਹੈ ?
ਅ) ਧਾਰਾ 21-A (✓)
ੳ) ਧਾਰਾ 21
ੲ) ਧਾਰਾ 20
ਸ) ਇੰਨਾਂ ‘ਚੋਂ ਕੋਈ ਨਹੀਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 1. ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ- ਮਨੁੱਖੀ ਵਿਕਾਸ ਲਈ ਜ਼ਰੂਰੀ ਜਾਇਜ਼ ਮੰਗਾਂ ਨੂੰ ਅਧਿਕਾਰ ਕਿਹਾ ਜਾਂਦਾ ਹੈ। ਮੁੱਢਲੇ ਅਧਿਕਾਰ ਉਹ ਹਨ, ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ ਭਾਵ ਉਸ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ।
ਪ੍ਰਸ਼ਨ 2. ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ।
ਉੱਤਰ- ਮੁਢਲੇ ਅਧਿਕਾਰ ਉਹ ਹਨ, ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ, ਸਭਿਆਚਾਰਕ ਭਾਵ ਉਸ ਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹਨ।
ਪ੍ਰਸ਼ਨ 3. ਕਿਸੇ ਦੋ ਅਧਿਕਾਰਾਂ ਨਾਲ ਸਬੰਧਤ ਦੋ ਫਰਜ਼ ਲਿਖੋ।
ਉੱਤਰ- 1. ਸਮਾਨਤਾ ਦੇ ਅਧਿਕਾਰ ਤਹਿਤ ਸਾਡਾ ਇਹ ਕਰਤਵ ਹੈ ਕਿ ਅਸੀਂ ਕਿਸੇ ਨਾਲ ਵਿਤਕਰਾ ਨਾ ਕਰੀਏ।
2. ਸੁਤੰਤਰਤਾ ਦੇ ਅਧਿਕਾਰ ਤਹਿਤ ਸਾਡਾ ਇਹ ਫਰਜ਼ ਹੈ ਕਿ ਅਸੀਂ ਦੂਜਿਆਂ ਦੀਆਂ ਸੁਤੰਤਰਤਾਵਾਂ ਦਾ ਵੀ ਖਿਆਲ ਰੱਖੀਏ।
ਪ੍ਰਸ਼ਨ 4. ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-ਇਸ ਅਧਿਕਾਰ ਤਹਿਤ ਜੇਕਰ ਸਾਡੇ ਕਿਸੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਤਾਂ ਅਸੀਂ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹਾਂ।
ਪ੍ਰਸ਼ਨ 5. ਛੂਤ ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ ਹੈ ?
ਉੱਤਰ- ਅਨੁਛੇਦ 17
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ :-
ਪ੍ਰਸ਼ਨ 6. ਸਿੱਖਿਆ ਦੇ ਅਧਿਕਾਰ ਤੇ ਸੰਖੇਪ ਨੋਟ ਲਿਖੋ
ਉੱਤਰ- ਦਸੰਬਰ 2002 ਵਿੱਚ ਸੰਵਿਧਾਨ ਵਿਚ 86ਵੀਂ ਸੋਧ ਕੀਤੀ ਗਈ। ਮੌਲਿਕ ਅਧਿਕਾਰਾਂ ਵਿਚ ਅਨੁਛੇਦ 21-4 ਦਰਜ ਕਰਕੇ 6 ਤੋਂ 14 ਸਾਲ ਦੇ ਹਰ ਇਕ ਬੱਚੇ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ। ਇਸ ਨੂੰ ਅਮਲੀ ਰੂਪ ਦੇਣ ਲਈ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਐਕਟ 2009 ਪਾਸ ਕੀਤਾ ਗਿਆ। ਇਸ ਅਧਿਕਾਰ ਨਾਲ ਹਰੇਕ ਭਾਰਤੀ ਬੱਚਾ ਅੱਠਵੀਂ ਜਮਾਤ ਤੱਕ ਮੁਫਤ ਅਤੇ ਲਾਜ਼ਮੀ ਮੁਢਲੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ।
ਪ੍ਰਸ਼ਨ 7. ਸੰਵਿਧਾਨ ‘ਚ ਕਿਹੜੇ ਕਿਹੜੇ ਮੌਲਿਕ ਅਧਿਕਾਰ ਦਰਜ ਹਨ?
ਉੱਤਰ- 1. ਸਮਾਨਤਾ ਦਾ ਅਧਿਕਾਰ
2. ਸੁਤੰਤਰਤਾ ਦਾ ਅਧਿਕਾਰ
3. ਸੋਸ਼ਣ ਵਿਰੁੱਧ ਅਧਿਕਾਰ
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
5. ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ
6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
7. ਸਿੱਖਿਆ ਦਾ ਅਧਿਕਾਰ
ਪ੍ਰਸ਼ਨ 8. ‘ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਾਸੇ ਹਨ‘, ਕਿਵੇਂ?
ਉੱਤਰ- ਜਿੱਥੇ ਵਿਅਕਤੀ ਦੇ ਵਿਕਾਸ ਲਈ ਰਾਜ ਅਤੇ ਸਮਾਜ ਉਸ ਨੂੰ ਅਨੇਕਾਂ ਅਧਿਕਾਰ ਦਿੰਦੇ ਹਨ, ਉਥੇ ਵਿਅਕਤੀ ਤੋਂ ਕੁਝ ਕਰਤੱਵਾਂ ਦੀ ਆਸ ਵੀ ਕਰਦੇ ਹਨ। ਕਰਤੱਵਾਂ ਦਾ ਪਾਲਣ ਕੀਤੇ ਬਿਨਾਂ ਵਿਅਕਤੀ ਅਧਿਕਾਰਾਂ ਦਾ ਹੱਕਦਾਰ ਨਹੀਂ ਹੁੰਦਾ। ਇਸ ਲਈ ਅਧਿਕਾਰ ਅਤੇ ਕਰਤੱਵ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ।
ਪ੍ਰਸ਼ਨ 9. ਸੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ
ਉੱਤਰ- ਸੋਸ਼ਣ ਵਿਰੁੱਧ ਅਧਿਕਾਰ ਵਿਚ ਮਨੁੱਖ ਦਾ ਵਪਾਰ ਕਰਨ, ਤਨਖਾਹ ਦਿੱਤੇ ਬਿਨਾਂ ਕੰਮ ਕਰਾਉਣਾ ਅਤੇ ਦੂਜਿਆਂ ਤੋਂ ਜਬਰਦਸਤੀ ਕੰਮ ਕਰਾਉਣ ਦੀ ਮਨਾਹੀ ਹੈ। ਕੰਮ ਬਦਲੇ ਤਨਖਾਹ ਪੱਖੋਂ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ ਜਾਂ ਜਾਤੀ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ 10. ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?
ਉੱਤਰ ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਜਾਗਰੂਕ ਹੋ ਕੇ ਕਰ ਸਕਦੇ ਹਾਂ। ਸਾਡੇ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਅਸੀਂ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹਾਂ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਇੱਕ ਹੀ ਸਿੱਕੇ ਦੇ ਦੋ ਪਾਸੇ ਕਿਸ ਨੂੰ ਸਮਝਿਆ ਜਾਂਦਾ ਹੈ- ਅਧਿਕਾਰ ਅਤੇ ਕਰਤੱਵ
# ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਸ਼ਾਮਿਲ ਕੀਤੇ ਹਨ- ਅਮਰੀਕਾ
# ਕਿਸੇ ਦੋ ਮੌਲਿਕ ਅਧਿਕਾਰਾਂ ਦੇ ਨਾਮ ਲਿਖੋ- 1. ਸੁਤੰਤਰਤਾ ਦਾ ਅਧਿਕਾਰ 2. ਸਮਾਨਤਾ ਦਾ ਅਧਿਕਾਰ 3. ਸ਼ੋਸ਼ਣ ਵਿਰੁੱਧ ਅਧਿਕਾਰ
# 6 ਤੋਂ 14 ਸਾਲ ਤੱਕ ਦੇ ਹਰੇਕ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦੇਣ ਲਈ ਸੰਵਿਧਾਨ ਵਿੱਚ ਕਿਹੜੀ ਸੋਧ ਕਦੋਂ ਕੀਤੀ ਗਈ? – 86 ਵੀਂ ਸੋਧ (2002 ਵਿੱਚ) ।