ਪਾਠ 10 ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਫ਼ਲ ਅਤੇ ਸਬਜ਼ੀਆਂ ਦੀ ਨਿੱਗਰਤਾ ਕਿਸ ਯਤਰ ਨਾਲ ਮਾਪੀ ਜਾਂਦੀ ਹੈ ?
ਉੱਤਰ—ਪੈਨੀਟਰੋਮੀਟਰ ਨਾਲ।
ਪ੍ਰਸ਼ਨ 2. ਰੀਫਰੈਕਟੋਮੀਟਰ ਯੰਤਰ ਕਿਸ ਮਾਪਦੰਡ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ?
ਉੱਤਰ-ਮਿਠਾਸ ਮਾਪਣ ਲਈ।
ਪ੍ਰਸ਼ਨ 3 . ਕਿੰਨੇ ਪ੍ਰਤੀਸ਼ਤ ਫ਼ਲਾਂ ਦੀ ਪੈਦਾਵਾਰ ਮੰਡੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ ?
ਉੱਤਰ-25-30 ਫੀਸਦੀ।
ਪ੍ਰਸ਼ਨ 4. ਮੋਮ ਦੀ ਤਹਿ ਕਿਸ ਫ਼ਲ ਤੇ ਚੜ੍ਹਾਉਣਾ ਲਾਹੇਵੰਦ ਹੈ ?
ਉੱਤਰ—ਸੇਬ, ਨਾਸ਼ਪਤੀ, ਕਿਨੂੰ।
ਪ੍ਰਸ਼ਨ 5 . ਸ਼ੀਤ ਭੰਡਾਰ ਕਰਨ ਲਈ ਆਲੂ, ਕਿਨੂੰ ਨੂੰ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ—ਆਲੂ 1°-2° ਸੈਂਟੀਗਰੇਡ ਅਤੇ 4°-6° ਸੈਂਟੀਗਰੇਡ ਕਿੰਨੂੰ ਲਈ।
ਪ੍ਰਸ਼ਨ 6 . ਪਿਆਜ਼ ਨੂੰ ਸ਼ੀਤ ਭੰਡਾਰ ਕਰਨ ਲਈ ਕਿੰਨੀ ਨਮੀ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-65-70% !
ਪ੍ਰਸ਼ਨ 7. ਕਿਹੜੇ ਫ਼ਲਾਂ ਵਿੱਚ ਮਿਠਾਸ-ਖਟਾਸ ਅਨੁਪਾਤ ਦੇ ਅਧਾਰ ਤੇ ਪੱਕਣ ਦੀ ਅਵਸਥਾ ਨੂੰ ਪਛਾਣਿਆ ਜਾਂਦਾ ਹੈ ?
ਉੱਤਰ—ਨਿੰਬੂ ਜਾਤੀ ਦੇ ਫ਼ਲ (ਸੰਗਤਰੇ ਤੇ ਕਿਨੂੰ)।
ਪ੍ਰਸ਼ਨ 8 . ਉਪਜ ਦੀ ਢੋਆ ਢੁਆਈ ਦੌ ਦੋਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ— ਪਰਾਲੀ ਜਾਂ ਘਾਹ-ਫੂਸ ਦੀ ਮੋਟੀ ਤਹਿ ਵਿਛਾਉਣੀ, ਨਾਜ਼ੁਕ ਫਸਲਾਂ ਉੱਤੇ ਭਾਰ ਨਾ ਪਾਉਣਾ।
ਪ੍ਰਸ਼ਨ 9. ਫ਼ਲਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣ ਦਾ ਕੀ ਨਾਮ ਹੈ ?
ਉੱਤਰ—ਕੈਲਸ਼ੀਅਮ ਕਾਰਬਾਈਡ।
ਪ੍ਰਸ਼ਨ 10 . ਫ਼ਲਾਂ ਨੂੰ ਪਕਾਉਣ ਲਈ ਅੰਤਰਰਾਸ਼ਟਰੀ ਪੱਧਰ ਦੀ ਮੰਜ਼ੂਰਸ਼ੁਦਾ ਤਕਨੀਕ ਦਾ ਨਾਮ ਲਿਖੋ।
ਉੱਤਰ—ਇਥੀਲੀਨ ਗੈਸ |
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਫ਼ਲ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਅਧਾਰ ਤੇ ਕੀਤੀ ਜਾਂਦੀ ਹੈ ?
ਉੱਤਰ—ਫਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਅਕਾਰ, ਭਾਰ ਤੇ ਰੰਗ ਆਦਿ ਮੁਤਾਬਕ ਕੀਤੀ ਜਾ ਸਕਦੀ ਹੈ।
ਪ੍ਰਸ਼ਨ 2 . ਤੁੜਾਈ ਉਪਰੰਤ ਉਪਜ ਨੂੰ ਇਕਦਮ ਠੰਡਾ ਕਿਉਂ ਕਰਨਾ ਚਾਹੀਦਾ ਹੈ ?
ਉੱਤਰ—ਤੁੜਾਈ ਉਪਰੰਤ ਉਪਜ ਨੂੰ ਚੰਗੀ ਤਰ੍ਹਾਂ ਇਕ ਦਮ ਠੰਡਾ ਕਰ ਲੈਣਾ ਚਾਹੀਦਾ ਹੈ। ਇਸ ਨਾਲ ਉਪਜ ਦੀ ਉਮਰ ਵਿਚ ਵਾਧਾ ਹੁੰਦਾ ਹੈ।
ਪ੍ਰਸ਼ਨ 3 . ਫ਼ਲ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਦੇ ਲਾਭ ਲਿਖੋ।
ਉੱਤਰ–ਅਸੀ ਫ਼ਲ ਅਤੇ ਸਬਜ਼ੀਆਂ ਨੂੰ ਲੰਬੇ ਸਮੇ ਤੱਕ ਭੰਡਾਰ ਕਰ ਸਕਦੇ ਹਾਂ ਅਤੇ ਕਾਫ਼ੀ ਲਾਭ ਕਮਾਇਆ ਜਾ ਸਕਦਾ ਹੈ।
ਪ੍ਰਸ਼ਨ 4. ਪੈਨਟਰੋਮੀਟਰ ਅਤੇ ਰੀਫਰੈਕਟਰੋਮੀਟਰ ਕਿਸ ਕੰਮ ਆਉਂਦੇ ਹਨ ?
ਉੱਤਰ-ਪੈਨਟਰੋਮੀਟਰ ਨਿੱਗਰਤਾ ਮਾਪਣ ਦੇ ਕੰਮ ਆਉਂਦਾ ਹੈ ਜਦਕਿ ਰੀਫਰੈਕਟਰੋਮੀਟਰ ਯੰਤਰ ਫਲ ਦੀ ਮਿਠਾਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ।
ਪ੍ਰਸ਼ਨ 5. ਵਪਾਰਿਕ ਪੱਧਰ ਤੇ ਫ਼ਲਾਂ ਸਬਜ਼ੀਆਂ ਦੀ ਦਰਜਾਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-ਵਪਾਰਿਕ ਪੱਧਰ ਤੇ ਫ਼ਲਾਂ ਸਬਜ਼ੀਆਂ ਦੀ ਦਰਜਾਬੰਦੀ ਅਕਾਰ ਅਤੇ ਭਾਰ ਮਾਪਣ ਲਈ ਮਸ਼ੀਨਰੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ।
ਪ੍ਰਸ਼ਨ 6 . ਉਪਜ ਨੂੰ ਤੁੜਾਈ ਤੋਂ ਬਾਅਦ ਠੰਡਾ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ—ਉਪਜ ਦੀ ਉਮਰ ਵਿਚ ਵਾਧਾ ਕਰਨ ਲਈ ਤੁੜਾਈ ਤੋਂ ਬਾਅਦ ਚੰਗੀ ਤਰ੍ਹਾਂ ਇਕਦਮ ਠੰਡਾ ਕਰ ਲੈਣਾ ਚਾਹੀਦਾ ਹੈ।
ਪ੍ਰਸ਼ਨ 7. ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਅਧਾਰ ਤੇ ਕੀਤੀ ਜਾ ਸਕਦੀ ਹੈ ?
ਉੱਤਰ— ਦਰਜਾਬੰਦੀ ਪ੍ਰਚੱਲਤ ਮੰਡੀਆਂ ਦੀ ਲੋੜ ਮੁਤਾਬਿਕ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਆਕਾਰ, ਭਾਰ, ਰੰਗ ਆਦਿ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਮੁਨਾਫ਼ਾ ਵਧੇਰੇ ਲਿਆ ਜਾ ਸਕਦਾ ਹੈ ।
ਪ੍ਰਸ਼ਨ 8 . ਕਿਹੜੇ ਫ਼ਲਾਂ ਨੂੰ ਇਥੀਲੀਨ ਗੈਸ ਨਾਲ ਪਕਾਇਆ ਜਾ ਸਕਦਾ ਹੈ ?
ਉੱਤਰ—ਇਥੀਲੀਨ ਗੈਸ ਨਾਲ ਫ਼ਲਾਂ ਨੂੰ ਵਪਾਰਿਕ ਪੱਧਰ ਤੇ ਪਕਾਇਆ ਜਾ ਸਕਦਾ ਹੈ।
ਪ੍ਰਸ਼ਨ 9. ਟਮਾਟਰ ਨੂੰ ਤੋੜਨ ਲਈ ਕਿਹੜੇ ਮਾਪਦੰਡ ਵਰਤੇ ਜਾਂਦੇ ਹਨ ?
ਉੱਤਰ—ਟਮਾਟਰ ਲਾਗਲੀ ਮੰਡੀ ਲਈ ਲਾਲ ਪੱਕੇ ਹੋਏ, ਦਰਮਿਆਨੀ ਦੁਰੀ ਵਾਲੀ ਮੰਡੀ ਲਈ ਜਦੋਂ ਗੁਲਾਬੀ ਰੰਗ ਦੇ ਹੋਣ ਅਤੇ ਦੂਰ ਦੁਰਾਡੇ ਦੀ ਮੰਡੀ ਲਈ ਜਦੋਂ ਇਹ ਪੂਰਨ ਆਕਾਰ ਗ੍ਰਹਿਣ ਕਰ ਲੈਣ ਪ੍ਰੰਤੂ ਅਜੇ ਹਰੇ ਹੋਣ ਜਾਂ ਹਰੇ ਰੰਗ ਤੇ ਪੀਲੇ ਰੰਗ ‘ਚ ਬਦਲਣਾ ਸ਼ੁਰੂ ਹੋਣ ਤੇ ਹੀ ਤੋੜਨੇ ਚਾਹੀਦੇ ਹਨ।
ਪ੍ਰਸ਼ਨ 10 . ਜ਼ਿਆਦਾ ਮਹਿੰਗੀਆਂ ਉਪਜਾਂ ਲਈ ਕਿਹੜੇ ਡੱਬੇ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ—ਜ਼ਿਆਦਾ ਮਹਿੰਗੀਆਂ ਉਪਜਾਂ ਜਿਵੇਂ ਕਿ ਸੇਬ, ਅੰਬ, ਅੰਗੂਰ, ਕਿਨੂੰ, ਆੜੂ, ਅਲੂਚਾ, ਲੀਚੀ ਆਦਿ ਗੱਤੇ ਦੇ ਡੱਬਿਆਂ ਵਿਚ ਪੈਕ ਕੀਤੀਆਂ ਜਾਂਦੀਆਂ ਹਨ ਅਤੇ ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੇਜੀਆਂ ਜਾਂਦੀਆਂ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1. ਮੋਮ ਚੜ੍ਹਾਉਣ ਤੋਂ ਕੀ ਭਾਵ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ—ਮੋਮ ਦੀ ਪਰਤ ਚੜ੍ਹਾਉਣਾ (Waxing) : ਤੁੜਾਈ ਉਪਰੰਤ ਸੰਭਾਲਣ ਅਤੇ ਮੰਡੀਕਰਨ ਦੌਰਾਨ ਉਪਜ ਵਿੱਚੋਂ ਪਾਣੀ ਉੱਡਦਾ ਹੈ ਜਿਸ ਕਾਰਨ ਫ਼ਸਲਾਂ ਦੀ ਕੁਦਰਤੀ ਚਮਕ ਅਤੇ ਗੁਣਵੱਤਾ ਤੇ ਅਸਰ ਪੈਂਦਾ ਹੈ। ਇਸ ਨੂੰ ਘਟਾਉਣ ਲਈ ਭੋਜਨ ਦਰਜਾ ਮੋਮ (Food Grade Wax) ਫ਼ਲਾਂ ਅਤੇ ਸਬਜ਼ੀਆਂ ਤੇ ਚੜ੍ਹਾਈ ਜਾਂਦੀ ਹੈ। ਮੋਮ ਚੜ੍ਹਾਉਣ ਉਪਰੰਤ ਇਸ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਜ਼ਰੂਰੀ ਹੈ। ਸ਼ਿਮਲਾ ਮਿਰਚ, ਟਮਾਟਰ, ਨਿੰਬੂ ਜਾਤੀ ਦੇ ਫ਼ਲ (ਕਿੰਨੂ), ਸੇਬ ਅਤੇ ਨਾਸ਼ਪਾਤੀ ਆਦਿ ਤੇ ਤੁੜਾਈ ਉਪਰੰਤ ਮੋਮ ਚੜਾਉਣਾ ਇਹਨਾਂ ਫ਼ਸਲਾਂ ਲਈ ਲਾਭਦਾਇਕ ਹੈ। ਫ਼ਲ ਅਤੇ ਸਬਜ਼ੀਆਂ ਉਤੇ ਚੜ੍ਹਾਉਣ ਵਾਲੇ ਤਿੰਨ ਤਰ੍ਹਾਂ ਦੇ ਮੋਮ ਦੀ ਵਰਤੋਂ ਭਾਰਤ ਸਰਕਾਰ ਦੁਆਰਾ ਮੰਜ਼ੂਰਸ਼ੁਦਾ ਹਨ। ਜਿਵੇਂ ਕਿ ਸ਼ੈਲਾਕ ਮੋਮ (Shellac wax), ਕਾਰਨੌਬਾ ਮੋਮ (Carnauba wax) ਅਤੇ ਮਧੂ ਮੁਖੀਆਂ ਦੇ ਛੱਤੇ ਤੋਂ ਕੱਢਿਆ ਮੋਮ (Bees wax) ।
ਪ੍ਰਸ਼ਨ 2 . ਇਥੀਲੀਨ ਗੈਸ ਨਾਲ ਫ਼ਲ ਪਕਾਉਣ ਬਾਰੇ ਸੰਖੇਪ ਨੋਟ ਲਿਖੋ।
ਉੱਤਰ—ਇਥੀਲੀਨ ਗੈਸ ਨਾਲ ਫ਼ਲਾਂ ਨੂੰ ਵਪਾਰਕ ਪੱਧਰ ਤੇ ਪਕਾਉਣ ਦੀ ਅੰਤਰਰਾਸ਼ਟਰੀ ਪੱਧਰ ਦੀ ਮੰਜੂਰਸ਼ੁਦਾ ਤਕਨੀਕ ਹੈ। ਇਸ ਤਕਨੀਕ ਦੇ ਤਹਿਤ ਫ਼ਲਾਂ ਨੂੰ 100-150 ਪੀ ਪੀ ਐਮ (PPM) ਇਲੀਨ ਦੀ ਮਾਤਰਾ ਵਾਲੇ ਕਮਰੇ ਵਿੱਚ 24 ਘੰਟੇ ਰੱਖਿਆ ਜਾਂਦਾ ਹੈ ਤਾਂ ਜੋ ਪਕਾਈ ਕਿਰਿਆ ਸ਼ੁਰੂ ਹੋ ਸਕੇ। ਇਸ ਤਕਨੀਕ ਦੀ ਕਾਮਯਾਬੀ ਹੋ ਲਈ ਤਾਪਮਾਨ 15-25° ਸੈਲਸੀਅਮ ਅਤੇ ਨਮੀ 90-95 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਇਥੀਲੀਨ ਗੈਸ ਨੂੰ ਪੈਦਾ ਕਰਨ ਲਈ ਇਥੀਲੀਨ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 3 . ਸਰਿੰਕ ਅਤੇ ਕਲਿੰਗ ਫ਼ਿਲਮ ਦੀ ਵਰਤੋਂ ਤੇ ਨੋਟ ਲਿਖੋ।
ਉੱਤਰ—ਫ਼ਲ ਅਤੇ ਸਬਜ਼ੀਆਂ ਨੂੰ ਇੱਕ ਖਾਸ ਕਿਸਮ ਦੀ ਟਰੇਅ ਵਿੱਚ ਪਾ ਕੇ ਉਸ ਦੇ ਉਪਰੋਂ ਸਰਿੰਕ / ਕਲਿੰਗ ਫ਼ਿਲਮ ਨੂੰ ਚੜ੍ਹਾਅ ਦਿੱਤਾ ਜਾਂਦਾ ਹੈ। ਇਸ ਨਾਲ ਪੈਕ ਕੀਤਾ ਗਿਆ ਫ਼ਲ ਅਤੇ ਸਬਜ਼ੀਆਂ ਪੂਰੀ ਤਰ੍ਹਾਂ ਨਜ਼ਰ ਵੀ ਆਉਂਦਾ ਹੈ ਅਤੇ ਉਸ ਦੀ ਗੁੱਣਵਤਾ ਵੀ ਬਰਕਰਾਰ ਰਹਿੰਦੀ ਹੈ। ਮਹਿੰਗੇ ਫ਼ਲ ਅਤੇ ਸਬਜ਼ੀਆਂ ਜਿਵੇਂ ਕਿ ਕਿਨੂੰ, ਟਮਾਟਰ, ਸ਼ਿਮਲਾ ਮਿਰਚ, ਬੀਜ ਰਹਿਤ ਖੀਰੇ ਆਦਿ ਨੂੰ ਇਸ ਤਰ੍ਹਾਂ ਪੈਕ ਕਰਕੇ ਮੰਡੀਕਰਨ ਕਰਨ ਨਾਲ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਪ੍ਰਸ਼ਨ 4. ਗੱਤੇ ਦੇ ਡੱਬੇ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਪੈਕ ਕਰਨ ਦੀ ਕੀ ਮਹੱਤਤਾ ਹੈ ?
ਉੱਤਰ— ਫ਼ਲਾਂ ਅਤੇ ਸਬਜ਼ੀਆਂ ਨੂੰ ਢੋਆ-ਢੁਆਈ ਵਿੱਚ ਸੁਰੱਖਿਅਤ ਰੱਖਣ ਲਈ ਡੱਬਾਬੰਦੀ ਬਹੁਤ ਲਾਭਦਾਇਕ ਰਹਿੰਦੀ ਹੈ । ਇਸ ਕੰਮ ਲਈ ਲੱਕੜ, ਬਾਂਸ ਅਤੇ ਗੱਤੇ ਆਦਿ ਵਿੱਚ ਡੱਬਾਬੰਦੀ ਕੀਤੀ ਜਾਂਦੀ ਹੈ ।
ਮਹਿੰਗੀਆਂ ਉਪਜਾਂ ; ਜਿਵੇਂ- ਸੇਬ, ਅੰਬ, ਅੰਗੂਰ, ਕਿੰਨੂ, ਲੀਚੀ, ਅਲੂਚਾ, ਆੜੂ ਆਦਿ ਨੂੰ ਗੱਤੇ ਦੇ ਡੱਬਿਆਂ ਵਿੱਚ ਬੰਦ ਕਰਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੇਜਿਆ ਜਾਂਦਾ ਹੈ ਅਤੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 5. ਫ਼ਲ ਅਤੇ ਸਬਜ਼ੀਆਂ ਦੀ ਤੁੜਾਈ ਸਮੇਂ ਕਿੰਨ੍ਹਾਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ?
ਉੱਤਰ—ਫ਼ਲ ਅਤੇ ਸਬਜ਼ੀਆਂ ਦੀ ਤੁੜਾਈ ਸਮੇਂ ਧਿਆਨ ਦੇਣ ਯੋਗ ਗੱਲਾਂ ਹੇਠ ਲਿਖੀਆਂ ਹਨ :
1. ਤੁੜਾਈ ਲਈ ਤਿਖੇ ਚਾਕੂ, ਕੈਂਚੀ, ਕਲਿੱਪਰ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਤੁੜਾਈ ਸਮੇਂ ਫ਼ਲ ਨੂੰ ਕਦੇ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਇਸ ਨਾਲ ਫ਼ਲ ਉੱਤੇ ਡੰਡੀ ਵਾਲੀ ਥਾਂ ਤੇ ਜ਼ਖਮ ਹੋ ਜਾਂਦੇ ਹਨ ਜੋ ਕਿ ਅਨੇਕਾਂ ਹੀ ਬੀਮਾਰੀਆਂ ਨੂੰ ਜਨਮ ਦਿੰਦੇ ਹਨ।
3. ਫ਼ਲ ਨੂੰ ਤੋੜਨ ਲਈ ਕੱਪੜੇ ਦੀ ਝੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਤਿੰਨ ਪੈਰੀ ਪੌੜੀ ਦੀ ਵਰਤੋਂ ਉੱਚੇ ਲਗੇ ਫ਼ਲਾਂ ਨੂੰ ਤੋੜਨ ਲਈ ਸਹਾਈ ਹੁੰਦੀ ਹੈ।
5 .ਕਾਮਿਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਦੇ ਤੁੜਾਈ ਦੇ ਮਾਪਦੰਡਾਂ ਬਾਰੇ ਜਾਣਕਾਰੀ ਜਰੂਰ ਦਿਉ।