ਪਾਠ 9 ਖੇਤੀ ਮਸ਼ੀਨਰੀ ਅਤੇ ਸਾਂਭ-ਸੰਭਾਲ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਕਿਸ ਚੀਜ਼ ਵਿੱਚ ਲੱਗੀ ਹੁੰਦੀ ਹੈ ?
ਉੱਤਰ-ਖੇਤੀਬਾੜੀ ਮਸ਼ੀਨਰੀ ਵਿੱਚ।
ਪ੍ਰਸ਼ਨ 2. ਸਾਡੀ ਖੇਤੀ ਮਸ਼ੀਨਰੀ ਦਾ ਮੁੱਖੀ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ—ਟਰਕਟਰ ਨੂੰ।
ਪ੍ਰਸ਼ਨ 3 . ਟਰੈਕਟਰ ਨਾਲ ਚੱਲਣ ਵਾਲੀਆਂ ਤਿੰਨ ਮਸ਼ੀਨਾਂ ਦੇ ਨਾਂ ਦੱਸੋ।
ਉੱਤਰ-ਕੰਬਾਈਨ, ਤਵੀਆਂ, ਟਿੱਲਰ।
ਪ੍ਰਸ਼ਨ 4 . ਉਹ ਕਿਹੜੀਆਂ ਮਸ਼ੀਨਾਂ ਹਨ ਜਿਨ੍ਹਾਂ ਵਿੱਚ ਸ਼ਕਤੀ ਸਰੋਤ ਮਸ਼ੀਨ ਦਾ ਹੀ ਹਿੱਸਾ ਹੋਵੇ ?
ਉੱਤਰ-ਟਰੈਕਟਰ, ਇੰਜਨ, ਮੋਟਰ।
ਪ੍ਰਸ਼ਨ 5 . ਟਰੈਕਟਰ ਦੀ ਉਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-ਲਗਭਗ 4000 ਘੰਟੇ ਕੰਮ ਲੈਣ ਤੋਂ ਬਾਅਦ
ਪ੍ਰਸ਼ਨ 6 . ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾ ਕਿਹੜੇ ਗਿਅਰ ਵਿੱਚ ਖੜਾ ਕਰਨਾ ਚਾਹੀਦਾ ਹੈ ?
ਉੱਤਰ—ਟਰੈਕਟਰ ਨੂੰ ਸਟੋਰ ਕਰਨ ਸਮੇਂ ਸਦਾ ਨਿਊਟਰਲ ਗਿਅਰ ਵਿਚ ਸਵਿੱਚ ਨੂੰ ਬੰਦ ਕਰਕੇ ਅਤੇ ਪਾਰਕਿੰਗ ਬਰੇਕ ਲਗਾ ਕੇ ਖੜ੍ਹਾ ਕਰਨਾ ਚਾਹੀਦਾ ਹੈ।
ਪ੍ਰਸ਼ਨ 7. ਟਰੈਕਟਰ ਦੇ ਬੈਟਰੀ ਟਰਮੀਨਲ ਨੂੰ ਸਾਫ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ—ਪੈਟਰੋਲੀਅਮ ਜੈਲੀ ਦਾ ਲੇਪ
ਪ੍ਰਸ਼ਨ 8 . ਬੀਜਾਈ ਵਾਲੀਆਂ ਮਸ਼ੀਨਾਂ ਵਿੱਚੋਂ ਬੀਜ/ਖਾਦ ਕੱਢਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ-ਪੁਰਾਣੇ ਤੇਲ ਦਾ
ਪ੍ਰਸ਼ਨ 9. ਮਿੱਟੀ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਦੇ ਪੁਰਜ਼ਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਕੀ ਕਰੋਗੇ ?
ਉੱਤਰ—ਗਰੀਸ ਜਾਂ ਪੁਰਾਣੇ ਤੇਲ ਦਾ ਲੇਪ
ਪ੍ਰਸ਼ਨ 10 . ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਨੂੰ ਖ਼ਾਲੀ ਕਰਕੇ ਕਿਉਂ ਚਲਾਉਣਾ ਚਾਹੀਦਾ ਹੈ ?
ਉੱਤਰ-ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਨੂੰ ਖ਼ਾਲੀ ਕਰਕੇ ਚਲਾਉਣਾ ਚਾਹੀਦਾ ਹੈ ਤਾਂਕਿ ਪਾਈਪਾਂ ਵਿੱਚੋਂ ਪਾਣੀ ਨਿਕਲ ਜਾਵੇ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਖੇਤੀ ਮਸ਼ੀਨਾਂ ਮੁੱਢਲੇ ਤੌਰ ਤੇ ਕਿੰਨ੍ਹੇ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ-ਖੇਤੀ ਮਸ਼ੀਨਾਂ ਮੁੱਢਲੇ ਤੌਰ ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ : ਚਲਾਉਣ ਵਾਲੀਆਂ ਮਸ਼ੀਨਾਂ (ਸ਼ਕਤੀ ਸੋਮੇ) ਜਿਵੇਂ ਕਿ ਟਰੈਕਟਰ, ਇੰਜਨ, ਮੋਟਰ ਆਦਿ ; ਖੇਤੀ ਸੰਦ ਜਿਵੇਂ ਕਿ ਕਲਟੀਵੇਟਰ, ਤਵੀਆਂ, ਬੀਜ ਅਤੇ ਖਾਦ ਡਰਿੱਲ, ਹੈਪੀ ਸੀਡਰ ਆਦਿ ਅਤੇ ਉਹ ਸਵੈ ਚਾਲਤ ਮਸ਼ੀਨਾਂ ਜਿਵੇਂ ਕਿ ਕੰਬਾਈਨ ਹਾਰਵੈਸਟਰ, ਝੋਨੇ ਦਾ ਟ੍ਰਾਂਸਪਲਾਂਟਰ ਆਦਿ।
ਪ੍ਰਸ਼ਨ 2. ਟਰੈਕਟਰ ਦੀ ਸੰਭਾਲ ਲਈ ਕਿੰਨੇ ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ?
ਉੱਤਰ—ਟਰੈਕਟਰ ਦੀ ਸੰਭਾਲ ਲਈ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ।
ਪ੍ਰਸ਼ਨ 3 . ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਟਾਇਰਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ—ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਖੜ੍ਹਾ ਕਰਨਾ ਹੈ ਤਾਂ ਇਹ ਜ਼ਰੂਰੀ ਹੈ ਕਿ ਟਰੈਕਟਰ ਨੂੰ ਲੱਕੜ ਦੇ ਗੁਟਕਿਆਂ ਉਪਰ ਚੁੱਕ ਦਿਉ ਤਾਂ ਜੋ ਟਾਇਰਾਂ ਉਪਰ ਦਬਾਅ ਨਾ ਰਹੇ ਅਤੇ ਟਾਇਰਾਂ ਉੱਪਰ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ।
ਪ੍ਰਸ਼ਨ 4 . ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਵੇਲੇ, ਬੈਟਰੀ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ—ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਵੇਲੇ ਬੈਟਰੀ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਬੈਟਰੀ ਟਰਮੀਨਲ ਨੂੰ ਸਾਫ਼ ਕਰਕੇ ਪਟਰੋਲੀਅਮ ਜੈਲੀ ਦਾ ਲੇਪ ਕਰੋ। ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਠੱਲਣਾ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ ਕਰਦੇ ਰਹਿਣਾ ਚਾਹੀਦਾ ਹੈ।
ਪ੍ਰਸ਼ਨ 5 . ਟਰੈਕਟਰ ਦੀ ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਗੈਦਰ ਦੀ ਸੰਭਾਲ ਬਾਰੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ—ਜੇਕਰ ਟਰੈਕਟਰ ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਦਰ ਦੇ ਮੂੰਹ ਤੇ ਢੱਕਣ ਨਹੀਂ ਹੈ ਤਾਂ ਕਿਸੇ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਨਮੀ ਅੰਦਰ ਨਾ ਜਾ ਸਕੇ।
ਪ੍ਰਸ਼ਨ 6 . ਕੰਮ ਦੇ ਦਿਨਾਂ ਵਿੱਚ ਮਸ਼ੀਨ ਦੇ ਧੁਰਿਆਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ—ਕੰਮ ਦੇ ਦਿਨਾਂ ਵਿੱਚ ਹਰ 4-6 ਘੰਟੇ ਮਸ਼ੀਨ ਚੱਲਣ ਪਿੱਛੋਂ ਧੁਰਿਆਂ ਦੇ ਸਿਰਿਆਂ ਤੇ ਬੁੱਸ਼ਾਂ ਵਿੱਚ ਤੇਲ ਜਾਂ ਗਰੀਸ ਦਿਉ। ਜੇਕਰ ਬਾਲ ਬੈਰਿੰਗ ਫਿੱਟ ਹੋਣ ਤਾਂ ਤਿੰਨ-ਚਾਰ ਦਿਨਾਂ ਪਿੱਛੋਂ ਗਰੀਸ ਦਿੱਤੀ ਜਾਵੇ।
ਪ੍ਰਸ਼ਨ 7 . ਬੀਜਾਈ ਵਾਲੀਆਂ ਮਸ਼ੀਨਾਂ ਦੇ ਬੀਜ ਅਤੇ ਖਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਕਿਉਂ ਜ਼ਰੂਰੀ ਹਨ ?
ਉੱਤਰ-ਬਿਜਾਈ ਵਾਲੀਆਂ ਮਸ਼ੀਨਾਂ ਦੇ ਬੀਜ ਅਤੇ ਖਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਚਾਹੀਦੇ ਹਨ, ਨਹੀਂ ਤਾਂ ਖਾਦ ਬਹੁਤ ਜਲਦੀ ਡੱਬੇ ਨੂੰ ਖਾ ਜਾਂਦੀ ਹੈ। ਲੰਮੇ ਸਮੇਂ ਤੱਕ ਸੰਭਾਲ ਵੇਲੇ, ਬਿਜਾਈ ਵਾਲੀਆਂ ਮਸ਼ੀਨਾਂ ਵਿੱਚੋਂ ਬੀਜ/ ਖਾਦ ਕੱਢਕੇ ਚੰਗੀ ਤਰ੍ਹਾਂ ਸਾਫ਼ ਕਰਕੇ, ਪੁਰਾਣੇ ਤੇਲ ਦਾ ਲੇਪ ਕਰ ਦਿਉ।ਜੇਕਰ ਮਸ਼ੀਨ ਵਿੱਚ ਬੀਜ/ਖਾਦ ਰਹਿ ਜਾਵੇਗੀ ਤਾਂ ਇਹ ਤੁਹਾਡੇ ਬੀਜ/ਖਾਦ ਦੇ ਹਾਪਰ ਅਤੇ ਬੀਜ/ਖਾਦ ਮਾਪਣ ਵਾਲੇ ਜੰਤਰ ਨੂੰ ਖ਼ਰਾਬ ਕਰ ਸਕਦੀ ਹੈ ਅਤੇ ਲੋੜ ਸਮੇਂ ਮਸ਼ੀਨ ਸਹੀ ਕੰਮ ਨਹੀਂ ਕਰੇਗੀ।
ਪ੍ਰਸ਼ਨ 8 . ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟ੍ਰਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਿਉਂ ਕਰਨਾ ਚਾਹੀਦਾ ਹੈ ?
ਉੱਤਰ—ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਕੰਬਾਈਨ ਨੂੰ ਸਾਫ਼ ਨਾ ਕੀਤਾ ਗਿਆ ਤਾਂ ਉਹ ਚੂਹਿਆਂ ਦਾ ਘਰ ਬਣ ਸਕਦੀ ਹੈ ਅਤੇ ਚੂਹੇ ਤੁਹਾਡੀ ਕੰਬਾਈਨ ਦੇ ਇਲੈਕਟ੍ਰੀਕਲ ਸਿਸਟਮ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਪ੍ਰਸ਼ਨ 9. ਕੰਬਾਈਨ ਨੂੰ ਜ਼ੰਗ ਲੱਗਣ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ—ਕੰਬਾਈਨ ਵਿੱਚ ਜ਼ਿਆਦਾ ਕੰਮ ਚਾਦਰ ਦਾ ਹੁੰਦਾ ਹੈ, ਜਿਸਨੂੰ ਨਮੀ ਕਾਰਨ ਜ਼ੰਗ ਲਗ ਸਕਦਾ ਹੈ। ਇਸ ਲਈ ਅਤੀ ਜ਼ਰੂਰੀ ਹੈ ਕਿ ਮਸ਼ੀਨ ਨੂੰ ਕਿਸੇ ਸ਼ੈੱਡ ਅੰਦਰ ਖੜਾ ਕਰੋ ਜਾਂ ਉਸਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦਿਉ ਅਤੇ ਜਿਸ ਜਗ੍ਹਾ ਤੋਂ ਰੰਗ ਲੱਥਾ ਹੈ, ਉੱਥੇ ਰੰਗ ਕਰ ਦਿਉ।
ਪ੍ਰਸ਼ਨ 10 . ਸਟੋਰ ਕਰਨ ਵੇਲੇ ਮਸ਼ੀਨ ਦਾ ਮਿੱਟੀ ਨਾਲ ਸੰਪਰਕ ਨਾ ਰਹੇ, ਇਸ ਲਈ ਕੀ ਕਰੋਗੇ ?
ਉੱਤਰ—ਮਸ਼ੀਨ ਨੂੰ ਲੱਕੜ ਦੇ ਗੁਟਕਿਆਂ ਜਾਂ ਇੱਟਾਂ ਉੱਪਰ ਰੱਖਣਾ ਚਾਹੀਦਾ ਹੈ ਤਾਂ ਕਿ ਮਿੱਟੀ ਨਾਲ ਸੰਪਰਕ ਨਾ ਰਹੇ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1. ਖੇਤੀ ਮਸ਼ੀਨਰੀ ਅਤੇ ਸਾਂਭ ਸੰਭਾਲ ਦੀ ਲੋੜ ਕਿਉਂ ਹੈ ?
ਉੱਤਰ-ਮਸ਼ੀਨੀਕਰਨ ਤੋਂ ਬਿਨਾਂ ਪੰਜਾਬ ਦੀ ਖੇਤੀ ਸੰਭਵ ਨਹੀਂ। ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਖੇਤੀਬਾੜੀ ਮਸ਼ੀਨਰੀ ਵਿੱਚ ਹੀ ਲੱਗੀ ਹੁੰਦੀ ਹੈ। ਇਸ ਸਮੇਂ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਖੇਤੀਬਾੜੀ ਮਸ਼ੀਨਰੀ ਹੈ। ਜੇਕਰ ਅਸੀਂ ਇਨ੍ਹੀ ਵੱਡੀ ਲਾਗਤ ਦੀ ਮਸ਼ੀਨਰੀ ਦੀ ਵਰਤੋਂ ਤੋਂ ਬਾਅਦ ਚੰਗੀ ਅਤੇ ਸੁਚੱਜੇ ਤਰੀਕੇ ਨਾਲ ਸੰਭਾਲ ਨਹੀਂ ਕਰਾਂਗੇ ਤਾਂ ਲੋੜ ਸਮੇਂ ਇਸ ਦਾ ਪੂਰਾ ਫ਼ਾਇਦਾ ਨਹੀਂ ਉਠਾ ਸਕਾਂਗੇ। ਚੰਗੀ ਸੰਭਾਲ ਦੇ ਨਾਲ ਅਸੀਂ ਮਸ਼ੀਨਾਂ ਦੀ ਉਮਰ ਵਿੱਚ ਵਾਧਾ ਕਰ ਸਕਦੇ ਹਾਂ, ਜਿਸ ਨਾਲ ਅਸੀਂ ਆਪਣਾ ਖ਼ਰਚਾ ਘਟਾ ਸਕਦੇ ਹਾਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਸ਼ੀਨ ਆਉਣ ਵਾਲੇ ਸੀਜ਼ਨ ਵਿੱਚ ਤਿਆਰਬਰ-ਤਿਆਰ ਮਿਲੇ, ਸਹੀ ਹਾਲਤ ਵਿੱਚ ਮਿਲੇ, ਉਸਦੀ ਕਾਰਜ ਕੁਸ਼ਲਤਾ ਵਿੱਚ ਕੋਈ ਗਿਰਾਵਟ ਨਾ ਆਵੇ ਅਤੇ ਵਰਤਣ ਸਮੇਂ ਕੋਈ ਮੁਸ਼ਕਲ ਨਾ ਆਵੇ ਤਾਂ ਪਹਿਲੇ ਸੀਜ਼ਨ ਵਿੱਚ ਵਰਤਣ ਤੋਂ ਬਾਅਦ ਮਸ਼ੀਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 2. ਟਰੈਕਟਰ ਤੀ ਸਾਂਭ ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-ਟਰੈਕਟਰ ਦੀ ਸਾਂਭ ਸੰਭਾਲ–ਖੇਤੀ ਵਿੱਚ ਟਰੈਕਟਰ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਟਰੈਕਟਰ ਸਾਡੀ ਖੇਤੀ ਮਸ਼ੀਨਰੀ ਦਾ ਮੁਖੀ ਹੈ। ਜੇਕਰ ਮੁਖੀ ਤੰਦਰੁਸਤ ਹੈ ਤਾਂ ਹੀ ਉਹ ਬਾਕੀ ਪਰਿਵਾਰ ਦੇ ਮੈਬਰਾਂ ਤੋਂ ਕੰਮ ਲੈ ਸਕਦਾ ਹੈ। ਹਰ ਟਰੈਕਟਰ ਕੰਪਨੀ ਵੱਲੋਂ ਟਰੈਕਟਰ ਦੀ ਨਿਸ਼ਚਿਤ ਸਮੇਂ ਬਾਅਦ ਲੋੜੀਂਦੀ ਦੇਖਭਾਲ (ਸਰਵਿਸ) ਅਤੇ ਸੰਚਾਲਨ ਦੀ ਪੂਰੀ ਜਾਣਕਾਰੀ ਟਰੈਕਟਰ ਨਾਲ ਮਿਲੀ ਪੁਸਤਿਕਾ (ਓਪਰੇਟਰ ਮੈਨੂਅਲ) ਵਿੱਚ ਦਿੱਤੀ ਹੁੰਦੀ ਹੈ। ਇਸ ਵਿੱਚ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਹੋਣ ਵਾਲੀ ਸਰਵਿਸ ਮੁੱਖ ਹਨ। ਟਰੈਕਟਰ ਤੋਂ 4000 ਘੰਟੇ ਕੰਮ ਲੈਣ ਤੋਂ ਬਾਅਦ ਕਿਸੇ ਚੰਗੀ ਵਰਕਸ਼ਾਪ ਤੋਂ ਓਵਰਹਾਲ ਕਰਵਾ ਲੈਣਾ ਚਾਹੀਦਾ ਹੈ।
ਪ੍ਰਸ਼ਨ 3 . ਮਸ਼ੀਨ ਦੀ ਰਿਪੇਅਰ ਸ਼ੀਜ਼ਨ ਖ਼ਤਮ ਹੋਣ ਤੋਂ ਬਾਅਦ ਹੀ ਕਿਉਂ ਕਰ ਲੈਣੀ ਚਾਹੀਦੀ ਹੈ ?
ਉੱਤਰ-ਜੇਕਰ ਸੰਭਵ ਹੋਵੇ ਤਾਂ ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸਟੋਰ ਕਰਨ ਤੋਂ ਪਹਿਲਾਂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਉਸ ਸਮੇਂ ਸਾਨੂੰ ਉਸਦੇ ਪੁਰਜ਼ਿਆਂ ਬਾਰੇ ਗਿਆਨ ਹੁੰਦਾ ਹੈ ਕਿ ਕਿਹੜੇ ਪੁਰਜ਼ੇ ਬਦਲਣ ਵਾਲੇ ਹਨ ਜਾਂ ਮੁਰੰਮਤ ਹੋਣ ਵਾਲੇ ਹਨ। ਜੇਕਰ ਮੁਰੰਮਤ ਸੰਭਵ ਨਾ ਹੋਵੇ ਤਾਂ ਉਸਦੇ ਨੁਕਸ ਅਤੇ ਪੁਰਜ਼ਿਆਂ ਦੀ ਲਿਸਟ ਬਣਾ ਲੈਣੀ ਚਾਹੀਦੀ ਹੈ ਤਾਂ ਕਿ ਵਿਹਲੇ ਸਮੇਂ ਤੇ ਮੁਰੰਮਤ ਕਰਵਾਈ ਜਾ ਸਕੇ।
ਪ੍ਰਸ਼ਨ 4 . ਬੈਟਰੀ ਦੀ ਸਾਂਭ ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ—ਆਮ ਤੌਰ ਤੇ ਟਰੈਕਟਰ ਦੀ ਜ਼ਰੂਰਤ ਛੋਟੇ ਮੋਟੇ ਕੰਮ ਲਈ ਆਮ ਪੈਂਦੀ ਰਹਿੰਦੀ ਹੈ, ਇਸ ਲਈ ਬੈਟਰੀ ਦੀ ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿੱਚ ਇੱਕ ਦੋ ਵਾਰੀ ਸਟਾਰਟ ਕਰਕੇ ਥੋੜ੍ਹਾ ਚਲਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਟਰੈਕਟਰ ਦੇ ਪੁਰਜ਼ਿਆਂ ਅਤੇ । ਖਾਸ ਕਰਕੇ ਸੀਲਾਂ ਦੀ ਚਿਕਨਾਹਟ ਹੋ ਜਾਵੇਗੀ।
ਪ੍ਰਸ਼ਨ 5 . ਕੰਬਾਈਨ ਹਾਰਵੈਸਟਰ ਦੀ ਸਾਂਭ ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-ਕੰਬਾਈਨ ਹਾਰਵੈਸਟਰ ਇੱਕ ਮਹਿੰਗੀ ਮਸ਼ੀਨ ਹੈ। ਸਵੈ-ਚਾਲਿਤ ਕੰਬਾਇਨ ਮਸ਼ੀਨ ਦਾ ਇੱਕ ਹਿੱਸਾ ਹੁੰਦਾ ਹੈ। ਸਾਨੂੰ ਕੰਬਾਈਨ ਹਾਰਵੈਸਟਰ ਦੀ ਸੰਭਾਲ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ :
1. ਕੰਬਾਈਨ ਹਾਰਵੈਸਟਰ ਨੂੰ ਚੰਗੀ ਤਰ੍ਹਾਂ ਧੋ ਕੇ, ਸਾਫ਼ ਕਰਕੇ ਸ਼ੈੱਡ ਹੇਠਾਂ ਖੜਾ ਕਰਨਾ ਚਾਹੀਦਾ ਹੈ।
2. ਜੇਕਰ ਕੋਈ ਛੋਟੀ ਮੋਟੀ ਮੁਰੰਮਤ ਹੋਣ ਵਾਲੀ ਹੈ ਜਾਂ ਕਿਤੇ ਕੋਈ ਤੇਲ ਰਿਸਦਾ ਹੈ ਤਾਂ ਉਸਨੂੰ ਠੀਕ ਕਰਵਾ ਲੈਣਾ ਚਾਹੀਦਾ ਹੈ। ਇੰਜਣ ਵਿੱਚ ਆਇਲ ਦਾ ਲੈਵਲ ਦੱਸੀ ਹੋਈ ਨਿਸ਼ਾਨੀ ਤੱਕ ਰੱਖੋ।
3. ਸਾਰੇ ਗਰੀਸ ਵਾਲੇ ਪੁਆਇੰਟ ਚੰਗੀ ਤਰ੍ਹਾਂ ਡੀਜ਼ਲ ਨਾਲ ਸਾਫ਼ ਕਰਕੇ ਪੁਰਾਣੀ ਗਰੀਸ ਕੱਢ ਕੇ ਨਵੀਂ ਗਰੀਸ ਨਾਲ ਭਰ ਦੇਣੇ ਚਾਹੀਦੇ ਹਨ।