ਪਾਠ 1 ਭੂਮੀ ਅਤੇ ਭੂਮੀ ਸੁਧਾਰ
ਅਭਿਆਸ ਦੇ ਪ੍ਰਸ਼ਨ-ਉੱਤਰ
(ੳ) ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਖੇਤੀਬਾੜੀ ਪੱਖੋਂ ਜ਼ਮੀਨ ਦਾ ਪੀ. ਐਚ. ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-6 ਤੋਂ 8 ਪੀ. ਐਚ.
ਪ੍ਰਸ਼ਨ 2. ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ।
ਉੱਤਰ—(i) ਭੂਮੀ ਦੀ ਘਣਤਾ। (ii) ਪਾਣੀ ਸਮਾਉਣ ਦੀ ਤਾਕਤ।
ਪ੍ਰਸ਼ਨ 3 . ਕਿਸ ਭੂਮੀ ਵਿਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ?
ਉੱਤਰ—ਰੇਤਲੀਆਂ ਭੂਮੀਆਂ ਵਿਚ
ਪ੍ਰਸ਼ਨ 4. ਚੀਕਣੀ ਮਿੱਟੀ ਵਿਚ ਚੀਕਣੇ ਕਣਾਂ ਦੀ ਮਾਤਰਾ ਦੱਸੋ।
ਉੱਤਰ—40 ਪ੍ਰਤੀਸ਼ਤ
ਪ੍ਰਸ਼ਨ 5 . ਖਾਰੀ ਅਤੇ ਤੇਜ਼ਾਬੀ-ਪਣ ਨੂੰ ਨਾਪਣ ਦਾ ਪੈਮਾਨਾ ਦੱਸੋ।
ਉੱਤਰ—ਪੀ. ਐਚ. (pH)
ਪ੍ਰਸ਼ਨ 6 . ਲੂਣੀਆਂ ਭੂਮੀਆਂ ਵਿਚ ਕਿਹੜੇ ਲੂਣਾਂ ਦੀ ਬਹੁਤਾਤ ਹੁੰਦੀ ਹੈ ?
ਉੱਤਰ—ਕੈਲੀਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੇ ਕਲੋਰਾਈਡ।
ਪ੍ਰਸ਼ਨ 7. ਜਿਸ ਜ਼ਮੀਨ ਵਿਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ?
ਉੱਤਰ—ਖ਼ਾਰੀਆਂ ਜ਼ਮੀਨਾਂ ਵਿੱਚ।
ਪ੍ਰਸ਼ਨ 8 . ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ ?
ਉੱਤਰ-ਸਣ ਤੇ ਜੰਤਰ
ਪ੍ਰਸ਼ਨ 9. ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ ?
ਉੱਤਰ—ਝੋਨੇ ਦੀ ਫ਼ਸਲ ਲਈ।
ਪ੍ਰਸ਼ਨ 10 . ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ? ਉੱਤਰ—ਜਿਪਸਮ ਦਾ।
(ਅ) ਇੱਕ ਦੋ ਵਾਕਾਂ ਵਿੱਚ ਉੱਤਰ ਦਿਉ
ਪ੍ਰਸ਼ਨ 1 . ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ ?
ਉੱਤਰ—ਭੂਮੀ ਵਿਗਿਆਨ ਦੀ ਪਰਿਭਾਸ਼ਾ ਅਨੁਸਾਰ ਭੂਮੀ (ਮਿੱਟੀ) ਇੱਕ ਕੁਦਰਤੀ ਵਸਤੂ ਹੈ, ਜੋ ਕੁਦਰਤ ਦੀਆਂ ਸ਼ਕਤੀਆਂ ਦੇ ਪ੍ਰਭਾਵ ਹੇਠ ਕੁਦਰਤੀ ਮਾਦੇ ਤੋਂ ਉਤਪੰਨ ਹੁੰਦੀ ਹੈ।
ਪ੍ਰਸ਼ਨ 2. ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ ?
ਉੱਤਰ—ਭੂਮੀ ਦੇ ਮੁੱਖ ਭੌਤਿਕ ਗੁਣ ਹੇਠ ਲਿਖੇ ਹਨ—
(i) ਕਣਾਂ ਦਾ ਅਕਾਰ (ii) ਭੂਮੀ ਘਣਤਾ (iii) ਕਣਾਂ ਦੇ ਦਰਮਿਆਨ ਖਾਲੀ ਥਾਂ (iv) ਪਾਣੀ ਜਮ੍ਹਾ ਰੱਖਣ ਦੀ ਤਾਕਤ (v) ਪਾਣੀ ਸਮਾਉਣ ਦੀ ਤਾਕਤ ਆਦਿ।
ਪ੍ਰਸ਼ਨ 3 . ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ।
ਉੱਤਰ—ਚੀਕਣੀ ਮਿੱਟੀ ਵਿੱਚ ਪਾਣੀ ਬਹੁਤ ਦੇਰ ਤੱਕ ਖੜਾ ਰਹਿੰਦਾ ਹੈ ਜਦਕਿ ਰੇਤਲੀ ਭੂਮੀ ਨੂੰ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ। ਚੀਕਣੀ ਸਿੱਲ੍ਹੀ ਮਿੱਟੀ ਦੇ ਲੱਡੂ ਅਸਾਨੀ ਨਾਲ ਵੱਟੇ ਜਾ ਸਕਦੇ ਹਨ ਪਰ ਰੇਤਲੀ ਗਿੱਲੀ ਮਿੱਟੀ ਦਾ ਲੱਡੂ ਫੌਰਨ ਹੀ ਭੁਰ ਜਾਂਦਾ ਹੈ।
ਪ੍ਰਸ਼ਨ 4. ਤੇਜਾਬੀ ਭੂਮੀ ਹੋਣ ਤੋਂ ਕੀ ਭਾਵ ਹੈ ?
ਉੱਤਰ—ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ। ਜੜ੍ਹੀ ਬੂਟੀਆਂ ਅਤੇ ਦਰਖ਼ਤਾਂ ਦੇ ਪੱਤੇ ਡਿੱਗ ਕੇ ਗਲਦੇ ਸੜਦੇ ਰਹਿੰਦੇ ਹਨ। ਇਨ੍ਹਾਂ ਤੋਂ ਤੇਜ਼ਾਬੀ ਮਾਦਾ ਵਧੇਰੇ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਰੋੜ ਨਾਲ ਵੀ ਖਾਰੇ ਨਮਕ ਰੜ੍ਹ ਜਾਂਦੇ ਹਨ ਜਿਸ ਕਾਰਨ ਤੇਜ਼ਾਬੀ ਭੂਮੀ ਉਤਪੰਨ ਹੁੰਦੀ ਹੈ।
ਪ੍ਰਸ਼ਨ 5 . ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ ?
ਉੱਤਰ—ਭੂਮੀ ਵਿੱਚ ਕੁਝ ਹਾਲਤਾਂ ਵਿੱਚ ਇਨ੍ਹਾਂ ਲੂਣਾਂ ਦੀ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਇਹ ਲੂਣ ਜਦੋਂ ਬਾਰਸ਼ ਜਾਂ ਹੜ੍ਹਾਂ ਦੇ ਪਾਣੀ ਵਿੱਚ ਘੁਲ ਕੇ ਨੀਵੀ ਥਾਂ ਰੁਕਦੇ ਹਨ ਤਾਂ ਜ਼ਮੀਨ ਵਿੱਚ ਕੱਲਰ ਪੈਦਾ ਕਰ ਦਿੰਦੇ ਹਨ। ਅਜਿਹੀ ਭੂਮੀ ਨੂੰ ਕੱਲਰ ਵਾਲੀ ਭੂਮੀ ਆਖਦੇ ਹਨ।
ਪ੍ਰਸ਼ਨ 6 . ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ?
ਉੱਤਰ—ਜਿਨ੍ਹਾਂ ਜ਼ਮੀਨਾਂ ਵਿੱਚ ਹੇਠਲੇ ਪਾਣੀ ਦੀ ਸਤ੍ਹਾ ਏਨੀ ਉੱਪਰ ਆ ਜਾਂਦੀ ਹੈ ਕਿ ਬੂਟੇ ਦੀਆਂ ਜੜ੍ਹਾਂ ਵਾਲੀ ਥਾਂ ਤੇ ਜ਼ਮੀਨ ਤੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਗਿੱਲੀ ਹੀ ਰਹਿੰਦੀ ਹੈ, ਉਨ੍ਹਾਂ ਨੂੰ ਸੇਮ ਵਾਲੀ ਭੂਮੀ ਕਹਿੰਦੇ ਹਨ। ਹੈ ?
ਪ੍ਰਸ਼ਨ 7. ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ
ਉੱਤਰ-ਲੂਣੀਆਂ ਭੂਮੀਆਂ ਦਾ ਸੁਧਾਰ ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ-
1.ਲੂਣੀਆਂ ਭੂਮੀਆਂ ਵਿੱਚੋਂ ਵਾਧੂ ਲੂਣਾਂ ਨੂੰ ਚੰਗੇ ਪਾਣੀ ਨਾਲ ਧੋ ਕੇ ਬਾਹਰ ਕੱਢਿਆ ਜਾ ਸਕਦਾ ਹੈ।
2.ਜੇਕਰ ਸਿੰਜਾਈ ਨਾਲੀਆਂ ਦਾ ਪ੍ਰਬੰਧ ਨਾ ਹੋਵੇ ਤਾਂ ਇਸ ਪਾਣੀ ਨੂੰ ਖੇਤ ਵਿੱਚ ਜਜ਼ਬ ਹੋਣ ਦੇਣਾ ਚਾਹੀਦਾ ਹੈ ਤਾਂ ਜੋ ਲੂਣ ਪਾਣੀ ਨਾਲ ਹੇਠਲੀਆਂ ਡੂੰਘੀਆਂ ਤਹਿਆਂ ਵਿੱਚ ਜਾਣ।
3.ਜੇ ਸਿਜਾਈ ਲਈ ਚੰਗੇ ਪਾਣੀ ਦਾ ਪ੍ਰਬੰਧ ਨਾ ਹੋਵੇ ਤਾਂ ਜ਼ਮੀਨ ਉੱਪਰ ਵਾਧੂ ਲੂਣਾਂ ਦੀ ਉੱਪਰੀ ਫੁਲਾਵਟੀ ਤਹਿ ਨੂੰ ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਖੁਰਚ ਕੇ ਪਾਸੇ – ਹਟਾਇਆ ਜਾ ਸਕਦਾ ਹੈ। ਫੇਰ ਇਨ੍ਹਾਂ ਹਟਾਏ ਗਏ ਲੂਣਾਂ ਨੂੰ ਕਿਸੇ ਡੂੰਘੇ ਟੋਏ ਵਿੱਚ ਦਬਾ ਦੇਣਾ ਚਾਹੀਦਾ ਹੈ।
ਪ੍ਰਸ਼ਨ 8 . ਕੱਲਰ ਜ਼ਮੀਨਾਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਕੱਲਰ ਵਾਲੇ ਖੇਤਾਂ ਦੀ ਮਿੱਟੀ ਅਤੇ ਟਿਊਬਵੈੱਲ ਜਾਂ ਬੇਰ ਦੇ ਪਾਣੀ ਦੀ ਪਰਖ ਕਰਵਾਉਣੀ ਚਾਹੀਦੀ ਹੈ। ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਜਿਪਸਮ ਦੀ ਲੋੜੀਂਦੀ ਮਾਤਰਾ ਕੱਲਰ ਵਾਲੇ ਵਾਹੇ ਖੇਤ ਵਿੱਚ ਇਕਸਾਰ ਖਿਲਾਰ ਦੇਣੀ ਚਾਹੀਦੀ ਹੈ। ਫਿਰ ਇੱਕ ਵਾਰ ਵਾਹੀ ਦੇਣ ਬਾਅਦ ਖੇਤ ਨੂੰ ਚੰਗਾ ਭਰਵਾਂ ਪਾਣੀ ਦਿਉ। ਜਦੋਂ ਖੇਤ ਥੋੜ੍ਹਾ ਸੁੱਕ ਜਾਵੇ ਤਾਂ ਇੱਕ ਹੋਰ ਭਰਵਾਂ ਪਾਣੀ ਲਗਾਉ। ਜਦੋਂ ਖੇਤ ਵਿੱਚ ਪਾਣੀ ਖੜ੍ਹਾ ਹੋਣ ਦੀ ਬਜਾਏ ਜ਼ੀਰਨ ਲੱਗ ਜਾਵੇ, ਤਾਂ ਸਮਝੋ ਕੱਲਰ ਸੁਧਾਰ ਹੋ ਗਿਆ ਹੈ।
ਪ੍ਰੇਸ਼ਨ 9. ਮੈਰਾ ਜ਼ਮੀਨਾਂ ਦੇ ਗੁਣ ਦੱਸੋ।
ਉੱਤਰ—ਮੈਰਾ ਜ਼ਮੀਨਾਂ ਦੇ ਲੱਛਣ ਰੇਤਲੀਆਂ ਅਤੇ ਚੀਕਣੀਆਂ ਦੇ ਵਿਚਕਾਰ ਹੁੰਦੇ ਹਨ।ਆਮ ਕਰਕੇ ਇਹ ਕਾਫੀ ਉਪਜਾਊ ਹੁੰਦੀਆਂ ਹਨ। ਮੁਸਾਮਾਂ ਦੀ ਬਣਤਰ, ਹਵਾ ਖੋਰੀ, ਪਾਣੀ ਦੀ ਸੰਚਾਲਕ, ਪਾਣੀ ਸਾਂਭ ਸਮਰਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਭਰਪੂਰ ਫ਼ਸਲ ਲੈਣ ਲਈ ਬੜੇ ਢੁਕਵੇਂ ਅਤੇ ਉਪਜਾਊ ਹੁੰਦੇ ਹਨ। ਇਸ ਤਰ੍ਹਾਂ ਹਰ ਪੱਖੋਂ ਖੇਤੀਬਾੜੀ ਲਈ ਇਹ ਉਤਮ ਮੰਨੀਆਂ ਜਾਂਦੀਆਂ ਹਨ। ਹੱਥਾਂ ਵਿੱਚ ਸਿਰਕਾਉਣ ਤੇ ਇਹ ਪਾਊਡਰ ਵਾਂਗ ਸਿਰਕਦੀਆਂ ਹਨ।
ਪ੍ਰਸ਼ਨ 10. ਲੂਣੀਆਂ-ਖਾਰੀਆਂ ਭੂਮੀਆਂ ਕੀ ਹਨ ?
ਉੱਤਰ—ਲੂਣੀਆਂ-ਖਾਰੀਆਂ ਜ਼ਮੀਨਾਂ ਉਹ ਕੱਲਰ ਜ਼ਮੀਨਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਖਾਰਾਪਣ ਵੀ ਵੱਧ ਹੁੰਦਾ ਹੈ ਅਤੇ ਲੂਣਾਂ ਦੀ ਮਾਤਰਾ ਵੀ ਵੱਧ ਹੁੰਦੀ ਹੈ। ਇਹਨਾਂ ਵਿੱਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵੀ ਵਧੇਰੇ ਹੁੰਦਾ ਹੈ ਅਤੇ ਭੂਮੀ ਵਿੱਚ ਚੰਗੇ ਲੂਣ ਵੀ ਵਧੇਰੇ ਮਾਤਰਾ ਵਿਚ ਹੁੰਦੇ ਹਨ।
(ੲ) ਪੰਜ ਛੇ ਵਾਕਾਂ ਵਿੱਚ ਉੱਤਰ ਦਿਉ—
ਪ੍ਰਸ਼ਨ 1 . ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਬਾਰੇ ਦੱਸੋ।
ਉੱਤਰ-ਰੇਤਲੀਆਂ ਜ਼ਮੀਨਾਂ ਦਾ ਸੁਧਾਰ: ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ।
1 . ਹਰੀ ਖਾਦ ਲਈ ਸਣ ਜਾਂ ਜੰਤਰ ਨੂੰ ਜ਼ਮੀਨ ਵਿਚ ਦਬਾਉ। ਹਰੀ ਖਾਦ ਲਈ ਬੀਜੀ ਗਈ ਫ਼ਸਲ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਲਗਭਗ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਉ।
2. ਚੰਗੀ ਤਰ੍ਹਾਂ ਗਲੀ ਸੜੀ ਰੂੜੀ ਪਾਉਣੀ ਬੜੀ ਲਾਹੇਵੰਦ ਹੈ।ਰੂੜੀ ਦੀ ਖਾਦ ਪਾਉਣ ਸਮੇਂ ਧਿਆਨ ਰੱਖੋ ਕਿ ਇਸ ਨੂੰ ਵੱਤਰ ਖੇਤ ਵਿੱਚ ਪਾ ਕੇ ਨਾਲ ਹੀ ਵਾਹੀ ਦੁਆਰਾ ਖੇਤ ਵਿੱਚ ਮਿਲਾ ਦਿੱਤਾ ਜਾਵੇ।
3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਆਦਿ ਦੀ ਵਰਤੋਂ ਕਰਨ ਨਾਲ ਵੀ ਰੇਤਲੀਆਂ ਜ਼ਮੀਨਾਂ ਨੂੰ ਸੁਧਾਰ ਸਕਦੇ ਹਾਂ।
4. ਮਈ-ਜੂਨ ਵਿੱਚ ਇਹਨਾਂ ਜ਼ਮੀਨਾਂ ਵਿੱਚ ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਦੇ ਜੀਵ-ਅੰਸ਼ ਮਾਦੇ ਨੂੰ ਨਸ਼ਟ ਹੋਣੋਂ ਬਚਾਇਆ ਜਾ ਸਕੇ।
5. ਫ਼ਲੀਦਾਰ ਫ਼ਸਲਾਂ ਦੀ ਕਾਸ਼ਤ ਕਰੋ।
6. ਵਧੇਰੇ ਕਰਕੇ ਇਹ ਪੈਲੀਆਂ ਉੱਚੀਆਂ ਨੀਵੀਆਂ ਹੁੰਦੀਆਂ ਹਨ ਇਹਨਾਂ ਨੂੰ ਪੱਧਰ ਕਰੋ ਅਤੇ ਸਿੰਚਾਈ ਲਈ ਛੋਟੇ ਕਿਆਰੇ ਪਾਉ।
7. ਉਪਰਲੀ ਰੇਤਲੀ ਤਹਿ ਨੂੰ ਕਰਾਹ ਕੇ ਇੱਕ ਪਾਸੇ ਟਿੱਬਾ ਲਾ ਦਿਉ ਅਤੇ ਹੇਠਲੀ ਵਧੀਆ ਮੈਰਾ ਮਿੱਟੀ ਦੀ ਤਹਿ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ।
8. ਛੱਪੜਾਂ ਦੀ ਚੀਕਣੀ ਮਿੱਟੀ ਵੀ ਇਹਨਾਂ ਖੇਤਾਂ ਵਿੱਚ ਪਾਉਂਣ ਨਾਲ ਲਾਭ ਮਿਲਦਾ ਹੈ।
ਪ੍ਰਸ਼ਨ 2. ਕਣਾਂ ਦੇ ਅਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਨਣ ਕਰੋ।
ਉੱਤਰ-ਕਣਾਂ ਦਾ ਅਕਾਰ (Particle size) : ਮਿੱਟੀ ਵਿਚਲੇ ਖਣਿਜ ਵੱਖ-ਵੱਖ ਅਕਾਰ ਦੇ ਹੁੰਦੇ ਹਨ। ਇਨ੍ਹਾਂ ਕਣਾਂ ਦੇ ਅਕਾਰ ਦੇ ਅਧਾਰ ਤੇ ਭੂਮੀ ਦੀ ਕਿਸਮ ਨਿਰਧਾਰਤ ਕੀਤੀ ਜਾਂਦੀ ਹੈ। ਇਨ੍ਹਾਂ ਕਣਾਂ ਦੀ ਮਾਤਰਾ ਦੇ ਅਧਾਰ ਤੇ ਭੂਮੀ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ :
1. ਰੇਤਲੀਆਂ ਭੂਮੀਆਂ (Sandy soils) : ਇਸ ਦੀ ਪਹਿਚਾਣ ਕਈ ਢੰਗਾਂ ਨਾਲ ਹੋ ਸਕਦੀ ਹੈ। ਉਂਗਲਾਂ ਵਿੱਚ ਲੈ ਕੇ ਸਿੱਲੀ ਮਿੱਟੀ ਨੂੰ ਰਗੜੀਏ ਤਾਂ ਇਸ ਦੇ ਕਣ ਰੜਕਦੇ ਹਨ ਅਤੇ ਉਂਗਲਾਂ ਨਾਲ ਚਿਪਕਦੀ ਨਹੀਂ। ਇਸ ਮਿੱਟੀ ਦੀ ਵਹਾਈ ਬੜੀ ਅਸਾਨ ਹੁੰਦੀ ਹੈ। ਆਮ ਕਰਕੇ ਇਨ੍ਹਾਂ ਭੂਮੀਆਂ ਨੂੰ ਹਲਕੀਆਂ ਕਿਹਾ ਜਾਂਦਾ ਹੈ। ਰੇਤ ਵਿੱਚ ਦੋ ਕਣਾਂ ਦਰਮਿਆਨ ਖਾਲੀ ਥਾਂ ਚੀਕਣੀ ਮਿੱਟੀ ਦੇ ਦੋ ਕਣਾਂ ਦੀ ਦਰਮਿਆਨੀ ਥਾਂ ਨਾਲੋਂ ਵੱਡੀ ਹੁੰਦੀ ਹੈ। ਇਸ ਲਈ ਰੇਤਲੀ ਭੂਮੀ ਵਿੱਚ ਪਾਣੀ ਤੇ ਹਵਾ ਸੌਖੇ ਜਾ ਸਕਦੇ ਹਨ।
2. ਚੀਕਣੀਆਂ ਜ਼ਮੀਨਾਂ (Clayey soils) : ਘੱਟੋ-ਘੱਟ 40 ਪ੍ਰਤੀਸ਼ਤ ਚੀਕਣੇ ਕਣ ਰੱਖਣ ਵਾਲੀ ਭੂਮੀ ਨੂੰ ਚੀਕਣੀ ਭੂਮੀ ਕਿਹਾ ਜਾਂਦਾ ਹੈ। ਇਨ੍ਹਾਂ ਜ਼ਮੀਨਾਂ ਵਿੱਚ ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ। ਥੋੜ੍ਹੀ ਜਿਹੀ ਵੱਤਰ ਘੱਟ ਜਾਵੇ ਤਾਂ ਵਹਾਈ ਵੇਲੇ ਢੀਮਾਂ ਉਠਦੀਆਂ ਹਨ। ਸੁੱਕਣ ਤੇ ਤਰੇੜਾਂ ਫਟਦੀਆਂ ਹਨ। ਸਿੱਲ੍ਹੀ ਮਿੱਟੀ ਦੇ ਲੱਡੂ ਅਸਾਨੀ ਨਾਲ ਵੱਟੇ ਜਾ ਸਕਦੇ ਹਨ। ਆਮ ਤੌਰ ਤੇ ਜ਼ਿਆਦਾ ਚੀਕਣ ਕਣ ਰੱਖਣ ਵਾਲੀਆਂ ਜ਼ਮੀਨਾਂ ਵਿੱਚ ਪਾਣੀ ਜਮ੍ਹਾਂ ਰੱਖਣ ਦੀ ਤਾਕਤ ਰੇਤਲੀਆਂ ਜ਼ਮੀਨਾਂ ਨਾਲੋਂ ਵੱਧ ਹੁੰਦੀ ਹੈ। ਕੁਦਰਤੀ ਖਾਦਾਂ ਦੀ ਵਰਤੋਂ ਕਰਨ, ਵਹਾਈ ਕਰਨ ਅਤੇ ਗੋਡੀ ਕਰਨ ਨਾਲ ਭੂਮੀ ਦੇ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।
3. ਮੈਰਾ ਜ਼ਮੀਨਾਂ (Loamy soils) : ਇਨ੍ਹਾਂ ਦੇ ਲੱਛਣ ਰੇਤਲੀਆਂ ਅਤੇ ਚੀਕਣੀਆਂ ਦੇ ਵਿਚਕਾਰ ਹੁੰਦੇ ਹਨ। ਮੁਸਾਮਾਂ ਦੀ ਬਣਤਰ, ਹਵਾ ਖੋਰੀ, ਪਾਣੀ ਦੀ ਸੰਚਾਲਕ, ਪਾਣੀ ਸਾਂਭ ਸਮਰੱਥਾ, ਖ਼ੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਭਰਪੂਰ ਫ਼ਸਲ ਲੈਣ ਲਈ ਬੜੇ ਢੁਕਵੇਂ ਅਤੇ ਉਪਜਾਊ ਹੁੰਦੇ ਹਨ। ਇਸ ਤਰ੍ਹਾਂ ਹਰ ਪੱਖੋਂ ਖੇਤੀਬਾੜੀ ਲਈ ਇਹ ਉੱਤਮ ਮੰਨੀਆਂ ਜਾਂਦੀਆਂ ਹਨ। ਹੱਥਾਂ ਵਿੱਚ ਸਿਰਕਾਉਣ ਤੋਂ ਇਹ ਪਾਊਡਰ ਵਾਂਗ ਸਿਰਕਦੀਆਂ ਹਨ।
ਪ੍ਰਸ਼ਨ 3 . ਇਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ।
ਉੱਤਰ—ਭੂਮੀ ਦੋ ਮੁੱਖ ਭਾਗਾਂ ਨੂੰ ਦਰਸਾਉਂਦਾ ਖਾਕਾ ਹੇਠਾਂ ਦਿੱਤਾ ਗਿਆ ਹੈ—
ਪ੍ਰਸ਼ਨ 4. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ।
ਉੱਤਰ—ਰੇਤਲੀਆਂ ਜ਼ਮੀਨਾਂ ਦਾ ਸੁਧਾਰ: ਹੇਠ ਲਿਖੇ ਅਨੁਸਾਰ ਕੀਤਾ ਜਾਂਦਾ ਹੈ।
1.ਹਰੀ ਖਾਦ ਲਈ ਸਣ ਜਾਂ ਜੰਤਰ ਨੂੰ ਜ਼ਮੀਨ ਵਿਚ ਦਬਾਉ। ਹਰੀ ਖਾਦ ਲਈ ਬੀਜੀ ਗਈ ਫ਼ਸਲ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਲਗਭਗ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਉ।
2.ਚੰਗੀ ਤਰ੍ਹਾਂ ਗਲੀ ਸੜੀ ਰੂੜੀ ਪਾਉਣੀ ਬੜੀ ਲਾਹੇਵੰਦ ਹੈ। ਰੂੜੀ ਦੀ ਖਾਦ ਪਾਉਣ ਸਮੇਂ ਧਿਆਨ ਰੱਖੋ ਕਿ ਇਸ ਨੂੰ ਵੱਤਰ ਖੇਤ ਵਿੱਚ ਪਾ ਕੇ ਨਾਲ ਹੀ ਵਾਹੀ ਦੁਆਰਾ ਖੇਤ ਵਿੱਚ ਮਿਲਾ ਦਿੱਤਾ ਜਾਵੇ।
3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਆਦਿ ਦੀ ਵਰਤੋਂ ਕਰਨ ਨਾਲ ਵੀ ਰੇਤਲੀਆਂ ਜ਼ਮੀਨਾਂ ਨੂੰ ਸੁਧਾਰ ਸਕਦੇ ਹਾਂ।
4. ਮਈ-ਜੂਨ ਵਿੱਚ ਇਹਨਾਂ ਜ਼ਮੀਨਾਂ ਵਿੱਚ ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਦੇ ਜੀਵ-ਅੰਸ਼ ਮਾਦੇ ਨੂੰ ਨਸ਼ਟ ਹੋਣੋਂ ਬਚਾਇਆ ਜਾ ਸਕੇ।
5. ਫ਼ਲੀਦਾਰ ਫ਼ਸਲਾਂ ਦੀ ਕਾਸ਼ਤ ਕਰੋ।
6. ਵਧੇਰੇ ਕਰਕੇ ਇਹ ਪੈਲੀਆਂ ਉੱਚੀਆਂ ਨੀਵੀਆਂ ਹੁੰਦੀਆਂ ਹਨ ਇਹਨਾਂ ਨੂੰ ਪੱਧਰ ਕਰੋ ਅਤੇ ਸਿੰਚਾਈ ਲਈ ਛੋਟੇ ਕਿਆਰੇ ਪਾਉ।
7. ਉਪਰਲੀ ਰੇਤਲੀ ਤਹਿ ਨੂੰ ਕਰਾਹ ਕੇ ਇੱਕ ਪਾਸੇ ਟਿੱਬਾ ਲਾ ਦਿਉ ਅਤੇ ਹੇਠਲੀ ਵਧੀਆ ਮੈਰਾ ਮਿੱਟੀ ਦੀ ਤਹਿ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ।
8. ਛੱਪੜਾਂ ਦੀ ਚੀਕਣੀ ਮਿੱਟੀ ਵੀ ਇਹਨਾਂ ਖੇਤਾਂ ਵਿੱਚ ਪਾਉਂਣ ਨਾਲ ਲਾਭ ਮਿਲਦਾ ਹੈ।
ਪ੍ਰਸ਼ਨ 5 . ਸੇਮ ਵਾਲੀ ਜ਼ਮੀਨ ਵਿਚ ਫਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ ।
ਉੱਤਰ—ਜਿਨ੍ਹਾਂ ਜ਼ਮੀਨਾਂ ਵਿੱਚ ਹੇਠਲੇ ਪਾਣੀ ਦੀ ਸਤ੍ਹਾ ਏਨੀ ਉੱਪਰ ਆ ਜਾਂਦੀ ਹੈ ਕਿ ਬੂਟੇ ਦੀਆਂ ਜੜ੍ਹਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ਼ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾਂ ਗਿੱਲੀ ਹੀ ਰਹਿੰਦੀ ਹੈ, ਉਨ੍ਹਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਹਿੰਦੇ ਹਨ। ਅਜਿਹੀ ਹਾਲਤ ਵਿੱਚ ਜ਼ਮੀਨ ਵਿੱਚੋਂ ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲ ਸਕਦੀ, ਕਿਉਂਕਿ ਹਵਾ ਦੀ ਆਵਾਜਾਈ ਘੱਟ ਜਾਂਦੀ ਹੈ। ਇਸ ਤਰ੍ਹਾਂ ਜ਼ਮੀਨ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ। ਆਮ ਕਰਕੇ ਜਦੋਂ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਸਿਫ਼ਰ ਤੋਂ ਲੈ ਕੇ ਡੇਢ ਮੀਟਰ ਹੁੰਦੀ ਹੈ ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਹਿੰਦੇ ਹਨ।
ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਤਰੀਕੇ ਵਰਤੇ ਜਾਂਦੇ ਹਨ, ਜਿਵੇਂ ਕਿ ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਹੇਠਲੇ ਪਾਣੀ ਦੀ ਵਰਤੋਂ, ਜੰਗਲਾਤ ਹੇਠ ਰਕਬਾ ਵਧਾਉਣਾ, ਸਹੀ ਫ਼ਸਲਾਂ ਦੀ ਕਾਸ਼ਤ ਅਤੇ ਨਹਿਰੀ ਪਾਣੀ ਦੀ ਸੁੱਚਜੀ ਵਰਤੋਂ ਕਰਨੀ। ਜ਼ਮੀਨ ਤੇ ਖੜ੍ਹੇ ਪਾਣੀ ਨੂੰ ਸੇਮ ਨਾਲਿਆਂ ਦੁਆਰਾ ਕੱਢਿਆ ਜਾ ਸਕਦਾ ਹੈ, ਪਰ ਪਾਣੀ ਦੀ ਸਤਹ ਡੇਢ ਮੀਟਰ ਤੋਂ ਹੇਠਾਂ ਲਿਜਾਣ ਵਾਸਤੇ ਜਾਂ ਤਾਂ ਟਿਊਬਵੈੱਲ ਲਗਾਏ ਜਾਣ ਜਾਂ ਫਿਰ ਜ਼ਮੀਨ ਹੇਠਾਂ ਮੋਰੀਆਂ ਵਾਲੀਆਂ ਪਾਈਪਾਂ ਵਿਛਾ ਕੇ ਹੇਠਲੇ ਪਾਣੀ ਨੂੰ ਕੱਢਿਆ ਜਾਵੇ।