ਪਾਠ 14 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ
ਵਸਤੂਨਿਸ਼ਠ ਪ੍ਰਸ਼ਨ:
ਖਾਲੀ ਥਾਵਾਂ ਭਰੋ:
1.ਸੰਵਿਧਾਨ ਦੁਆਰਾ ਸਾਨੂੰ ਛੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।
2.ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 21ਏ ਰਾਹੀਂ 86ਵੀਂ ਸੋਧ ਰਾਹੀਂ ਦਿੱਤਾ ਗਿਆ।
ਬਹੁ-ਵਿਕਲਪੀ ਪ੍ਰਸ਼ਨ:
1.ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਹੈ?
a) ਸੁਤੰਤਰਤਾ ਦਾ ਅਧਿਕਾਰ
b) ਸਮਾਨਤਾ ਦਾ ਅਧਿਕਾਰ
c) ਸ਼ੋਸ਼ਣ ਵਿਰੁੱਧ ਅਧਿਕਾਰ
d) ਸੰਵਿਧਾਨਕ ਉਪਚਾਰਾਂ ਦਾ ਅਧਿਕਾਰ
ਉੱਤਰ-ਸੋਸ਼ਣ ਵਿਰੁੱਧ ਅਧਿਕਾਰ |
2. ਧਰਮ ਨਿਰਪੱਖ ਰਾਜ ਦਾ ਅਰਥ ਹੈ…..
a) ਉਹ ਰਾਜ ਜਿਸ ਵਿੱਚ ਕੇਵਲ ਇੱਕ ਹੀ ਧਰਮ ਹੋਵੇ ।
b) ਉਹ ਰਾਜ ਜਿਸ ਵਿੱਚ ਕੋਈ ਧਰਮ ਨਹੀਂ ।
c) ਉਹ ਰਾਜ ਜਿੱਥੇ ਬਹੁਤ ਸਾਰੇ ਧਰਮ ਹੋਣ ।
d) ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ ।
ਉੱਤਰ -ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ।
ਠੀਕ/ਗਲਤ ਦੱਸੋ :
1.ਅਧਿਕਾਰ ਜੀਵਨ ਦੀਆਂ ਉਹ ਜ਼ਰੂਰੀ ਹਾਲਤਾਂ ਹਨ ਜਿੰਨ੍ਹਾਂ ਤੋਂ ਬਿਨਾਂ ਕੋਈ ਵੀ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕਦਾ ।(ਠੀਕ)
2.ਧਰਮ ਨਿਰਪੱਖ ਦਾ ਅਰਥ ਹੈ ਕਿ ਲੋਕ ਕਿਸੇ ਵੀ ਧਰਮ ਨੂੰ ਅਪਨਾਉਣ ਲਈ ਸੁਤੰਤਰ ਹਨ ।(ਠੀਕ)
ਬਹੁਤ ਛੋਟੇ ਉੱਤਰਾਂ ਵਾਲੇ
ਪ੍ਰਸ਼ਨ-1. ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅੰਕਿਤ ਹਨ
ਉੱਤਰ – ਤੀਜੇ ਭਾਗ ਵਿੱਚ।
ਪ੍ਰਸ਼ਨ-2. ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੀ ਨਿਆਂਪਾਲਿਕਾ ਨੂੰ ਕਿਹੜੀ ਸ਼ਕਤੀ ਮਿਲੀ ਹੋਈ ਹੈ ?
ਉੱਤਰ- ਨਿਆਂਇਕ ਪੁਨਰ ਨਿਰੀਖਣ ਜਾਂ ਰਿੱਟ ਕਰਨ ਦੀ ਸ਼ਕਤੀ।
ਪ੍ਰਸ਼ਨ-3. ਉਸ ਬਿੱਲ ਦਾ ਨਾਂ ਦੱਸੋ ਜਿਸ ਵਿੱਚ ਬਾਲ ਗੰਗਾਧਰ ਤਿਲਕ ਨੇ ਭਾਰਤੀਆਂ ਲਈ ਅੰਗਰੇਜ਼ਾਂ ਕੋਲੋਂ ਕੁੱਝ ਅਧਿਕਾਰਾਂ ਦੀ ਮੰਗ ਕੀਤੀ ਸੀ?
ਉੱਤਰ – ਸਵਰਾਜ ਬਿੱਲ |
ਪ੍ਰਸ਼ਨ-4. ਅੰਗਰੇਜ਼ਾਂ ਕੋਲੋਂ ਔਰਤਾਂ ਤੇ ਮਰਦਾਂ ਲਈ ਸਮਾਨ ਅਧਿਕਾਰਾਂ ਦੀ ਮੰਗ ਕਿਹੜੀ ਰਿਪੋਰਟ ਵਿੱਚ ਕੀਤੀ ਗਈ ਸੀ ?
ਉੱਤਰ – ਨਹਿਰੂ ਰਿਪੋਰਟ (1928) ਵਿੱਚ।
ਪ੍ਰਸ਼ਨ-5 ਵਿਅਕਤੀ ਦੁਆਰਾ ਕੀਤਾ ਗਿਆ ਉੱਚਿਤ ਦਾਅਵਾ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਤੇ ਰਾਜ ਕਾਨੂੰਨ ਰਾਹੀਂ ਲਾਗੂ ਕਰਦਾ ਹੈ, ਨੂੰ ਕੀ ਕਹਿੰਦੇ ਹਨ?
ਉੱਤਰ – ਮੌਲਿਕ ਅਧਿਕਾਰ।
ਪ੍ਰਸ਼ਨ-6. ਸੰਪਤੀ ਦਾ ਮੌਲਿਕ ਅਧਿਕਾਰ, ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕਦੋਂ ਤੇ ਕਿਸ ਸੋਧ ਦੁਆਰਾ ਖਾਰਜ ਕੀਤਾ ਗਿਆ?
ਉੱਤਰ – 1978 ਈਸਵੀ ਵਿੱਚ 44ਵੀਂ ਸੰਵਿਧਾਨਕ ਸੋਧ ਦੁਆਰਾ।
ਪ੍ਰਸ਼ਨ-7. ਕੋਈ ਦੋ ਮੌਲਿਕ ਅਧਿਕਾਰ ਦੱਸੋ ਜਿਹੜੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹਨ ?
ਉੱਤਰ – ਕਾਨੂੰਨ ਸਾਹਮਣੇ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ |
ਪ੍ਰਸ਼ਨ-8. ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਨਾਲ ਸਬੰਧਿਤ ਕਿਹੜੇ ਅਨੁਛੇਦ ਅਧੀਨ ਦਰਜ ਕੀਤਾ ਗਿਆ ਹੈ?
ਉੱਤਰ – ਅਨੁਛੇਦ 21 ਏ
ਪ੍ਰਸ਼ਨ-9. ਮੌਲਿਕ ਅਧਿਕਾਰ ਕਿਹੜੇ ਅਨੁਛੇਦ ਤੋਂ ਕਿਹੜੇ ਅਨੁਛੇਦ ਤੱਕ ਦਰਜ ਹਨ?
ਉੱਤਰ – ਅਨੁਛੇਦ 14-32 ਤੱਕ
ਪ੍ਰਸ਼ਨ-10. ਛੂਆ-ਛੂਤ ਦੇ ਖ਼ਾਤਮੇ ਲਈ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਵਿਵਸਥਾ ਕੀਤੀ ਗਈ ਹੈ ?
ਉੱਤਰ- ਅਨੁਛੇਦ 17 ਅਧੀਨ
3.ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ -1.ਸਮਾਨਤਾ ਦੇ ਅਧਿਕਾਰ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਸਮਾਨਤਾ ਦੇ ਅਧਿਕਾਰ ਨੂੰ ਦਰਜ ਕੀਤਾ ਗਿਆ ਹੈ ਜਿਸ ਅਨੁਸਾਰ
1. ਅਨੁਛੇਦ 14 ਅਧੀਨ, ਸਾਰੇ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਮੰਨੇ ਜਾਂਦੇ ਹਨ।
2. ਅਨੁਛੇਦ 15 ਅਧੀਨ, ਹਰ ਤਰ੍ਹਾਂ ਦੇ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ।
3. ਅਨੁਛੇਦ 16, ਅਧੀਨ ਸਰਕਾਰੀ ਨੌਕਰੀਆਂ ਵਿਚ ਯੋਗਤਾ ਅਨੁਸਾਰ ਬਰਾਬਰ ਦੇ ਮੌਕੇ ਦੇਣ ਦੀ ਵਿਵਸਥਾ ਕੀਤੀ ਗਈ ਹੈ ।
4. ਅਨੁਛੇਦ 17, ਅਨੁਸਾਰ ਸਦੀਆਂ ਤੋਂ ਚਲੀ ਆ ਰਹੀ ਛੂਆ-ਛੂਤ ਦੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਦੀ ਵਿਵਸਥਾ ਕੀਤੀ ਗਈ ਹੈ।
5. ਅਨੁਛੇਦ 18, ਅਧੀਨ ਸੈਨਿਕ ਤੇ ਵਿੱਦਿਅਕ ਖ਼ਿਤਾਬਾਂ ਨੂੰ ਛੱਡ ਕੇ ਬਾਕੀ ਸਾਰੇ ਤਰ੍ਹਾਂ ਦੇ ਖ਼ਿਤਾਬ ਖ਼ਤਮ ਕਰ ਦਿੱਤੇ ਗਏ ਹਨ ।
ਪ੍ਰਸ਼ਨ-2.ਨਿਆਂਪਾਲਿਕਾ ਦੀ ਨਿਆਂਇਕ ਪੁਨਰ-ਨਿਰੀਖਣ ਦੀ ਸ਼ਕਤੀ ‘ਤੇ ਨੋਟ ਲਿਖੋ ?
ਉੱਤਰ -ਇਸ ਦਾ ਅਰਥ ਹੈ ਕਿ ਨਿਆਂਪਾਲਿਕਾ ਕੋਲ ਵਿਧਾਨ ਮੰਡਲ ਦੇ ਪਾਸ ਕੀਤੇ ਕਾਨੂੰਨਾਂ ਤੇ ਕਾਰਜਪਾਲਿਕਾ ਦੇ ਜਾਰੀ ਕੀਤੇ ਆਦੇਸ਼ਾਂ ਨੂੰ ਸੰਵਿਧਾਨਿਕ ਕਸੌਟੀ ਤੋਂ ਪਰਖਣ ਦੀ ਸ਼ਕਤੀ ਹੈ ।ਜੇਕਰ ਵਿਧਾਨ ਮੰਡਲ ਦਾ ਪਾਸ ਕੀਤਾ ਕਾਨੂੰਨ ਜਾਂ ਕਾਰਜਪਾਲਿਕਾ ਦਾ ਜਾਰੀ ਕੀਤਾ ਆਦੇਸ਼ ਸੰਵਿਧਾਨਕ ਵਿਵਸਥਾ ਦੀ ਉਲੰਘਣਾ ਕਰਦਾ ਹੋਵੇ ਤਾਂ ਨਿਆਂਪਾਲਿਕਾ ਅਜਿਹੇ ਕਾਨੂੰਨ ਜਾਂ ਆਦੇਸ਼ ਨੂੰ ਰੱਦ ਕਰ ਸਕਦੀ ਹੈ। ਨਿਆਂਪਾਲਿਕਾ ਦੀ ਇਹ ਸ਼ਕਤੀ ਯਕੀਨੀ ਬਣਾਉਂਦੀ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਕੰਮ ਕਰਨ ਤੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਨਾ ਹੋ ਸਕੇ।
ਪ੍ਰਸ਼ਨ-3.ਨਿਆਂਪਾਲਿਕਾ ਨੂੰ ਸੁਤੰਤਰ ਬਣਾਉਣ ਲਈ ਭਾਰਤ ਦੇ ਸੰਵਿਧਾਨ ਵਿੱਚ ਕੀ ਵਿਵਸਥਾਵਾਂ ਕੀਤੀਆਂ ਗਈਆਂ ਹਨ ?
ਉੱਤਰ -1.ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਯੋਗਤਾਵਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਨਿਯੁਕਤੀ ਕਰਦੇ ਸਮੇਂ ਰਾਸ਼ਟਰਪਤੀ ਆਪਣੀ ਮਨਮਾਨੀ ਨਹੀਂ ਕਰ ਸਕਦਾ।
2.ਜੱਜਾਂ ਨੂੰ ਹਟਾਉਣ ਦੀ ਵਿਧੀ ਕਠਿਨ ਹੈ।
3.ਜੱਜਾਂ ਨੂੰ ਅਹੁਦੇ ਤੋਂ ਰਾਸ਼ਟਰਪਤੀ ਦੁਆਰਾ ਤਾਂ ਹੀ ਹਟਾਇਆ ਜਾ ਸਕਦਾ ਹੈ ਜੇਕਰ ਸੰਸਦ ਦੇ ਦੋਵੇਂ ਸਦਨ ਉਨ੍ਹਾਂ ਵਿਰੁੱਧ ਹਾਜ਼ਰ ਤੇ ਵੋਟ ਦੇਣ ਵਾਲਿਆਂ ਦੇ ਦੋ ਤਿਹਾਈ ਮੱਤ ਨਾਲ ਤੇ ਕੁੱਲ ਮੈਂਬਰਾਂ ਦੇ ਬਹੁਮਤ ਨਾਲ ਦੋਸ਼ ਮਤਾ ਪਾਸ ਹੋ ਜਾਵੇ ।
4.ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖ਼ਾਹ ਅਤੇ ਭੱਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਘਟਾਏ ਨਹੀਂ ਜਾ ਸਕਦੇ।
5.ਸੁਪਰੀਮ ਕੋਰਟ ਆਪਣੇ ਪ੍ਰਬੰਧਕੀ ਅਮਲੇ ਦੀ ਭਰਤੀ ਤੇ ਸੇਵਾ ਸ਼ਰਤਾਂ ਲਈ ਸੁਤੰਤਰ ਹੈ।
6.ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਕਿਸੇ ਵੀ ਅਦਾਲਤ ਵਿਚ ਵਕਾਲਤ ਨਹੀਂ ਕਰ ਸਕਦੇ।
ਪ੍ਰਸ਼ਨ-4.ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਆਖਿਆ ਕਰੋ।
ਉੱਤਰ -1. ਧਾਰਮਿਕ ਆਜ਼ਾਦੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਅਨੁਛੇਦ 25 ਤੋਂ 28 ਤੱਕ ਦਰਜ ਹੈ
1.ਅਨੁਛੇਦ 25 ਸਾਰੇ ਵਿਅਕਤੀਆਂ ਨੂੰ ਕੋਈ ਵੀ ਧਰਮ ਅਪਨਾਉਣ, ਵਿਸ਼ਵਾਸ ਅਤੇ ਭਗਤੀ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ।
ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ ਵਿਚ ਰਹਿ ਰਹੇ ਵਿਦੇਸ਼ੀਆਂ ਨੂੰ ਵੀ ਸਮਾਨ ਰੂਪ ਵਿੱਚ ਪ੍ਰਾਪਤ ਹੈ।
2.ਅਨੁਛੇਦ 26 ਲੋਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ, ਧਾਰਮਿਕ ਸੰਸਥਾਵਾਂ ਸਥਾਪਤ ਕਰਨ ਉਸ ਵਿਚ ਚੱਲ ਤੇ ਅਚੱਲ ਸੰਪਤੀ ਰੱਖਣ ਤੇ ਉਸ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੰਦਾ ਹੈ।
3.ਅਨੁਛੇਦ 27 ਵਿਚ ਧਰਮ ਦੇ ਨਾਮ ਤੇ ਚੰਦਾ ਲੈਣ ਦੀ ਮਨਾਹੀ ਕੀਤੀ ਗਈ ਹੈ ।
4.ਅਨੁਛੇਦ 28 ਅਧੀਨ ਵਿੱਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੈ । ਨਿੱਜੀ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਸਕਦੀਆਂ ਹਨ। ਪਰ ਕਿਸੇ ਵੀ ਬੱਚੇ ਨੂੰ ਧਾਰਮਿਕ ਸਿੱਖਿਆ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ-5.ਭਾਰਤ ਦੇ ਨਾਗਰਿਕਾਂ ਨੂੰ ਅਨੁਛੇਦ-19 ਅਧੀਨ ਕਿਹੜੀਆਂ-ਕਿਹੜੀਆਂ ਸੁਤੰਤਰਤਾਵਾਂ ਪ੍ਰਾਪਤ ਹਨ
ਉੱਤਰ- 1. ਵਿਚਾਰ ਪ੍ਰਗਟਾਉਣ ਅਤੇ ਭਾਸ਼ਣ ਦੇਣ ਦੀ ਆਜ਼ਾਦੀ ।
2. ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਆਜ਼ਾਦੀ।
3. ਭਾਰਤ ਵਿੱਚ ਘੁੰਮਣ -ਫਿਰਨ ਦੀ ਆਜ਼ਾਦੀ।
4. ਸੰਘ ਅਤੇ ਯੂਨੀਅਨ ਬਣਾਉਣ ਦੀ ਆਜ਼ਾਦੀ।
5. ਦੇਸ਼ ਦੇ ਕਿਸੇ ਵਿਭਾਗ ਵਿੱਚ ਨਿਵਾਸ ਅਸਥਾਨ ਬਣਾਉਣ ਦੀ ਆਜ਼ਾਦੀ।
6. ਕੋਈ ਕਿੱਤਾ, ਵਪਾਰ, ਧੰਦਾ ਕਰਨ ਦੀ ਆਜ਼ਾਦੀ।
ਪ੍ਰਸ਼ਨ-6.ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ।
ਉੱਤਰ- 1. ਅਨੁਛੇਦ 23 ਹਰ ਕਿਸਮ ਦੀ ਬੰਧੂਆ ਮਜ਼ਦੂਰੀ, ਬੇਗਾਰ ਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਹੈ। ਕਾਨੂੰਨ ਅਨੁਸਾਰ ਇਹਨਾਂ ਅਪਰਾਧਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਅਨੁਛੇਦ 24 ਬੱਚਿਆਂ ਦੀ ਸੁਰੱਖਿਆ ਲਈ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਫੈਕਟਰੀਆਂ, ਖਾਣਾਂ ਤੇ ਹੋਰ ਜ਼ੋਖਿਮ ਭਰੇ ਸਥਾਨਾਂ ਤੇ ਕੰਮ ਲੈਣ ਤੇ ਰੋਕ ਲਗਾਈ ਗਈ ਹੈ ।
ਪ੍ਰਸ਼ਨ-7. ਮੌਲਿਕ ਅਧਿਕਾਰ ਮੌਲਿਕ ਕਿਵੇਂ ਹਨ? ਆਪਣੇ ਉੱਤਰ ਦੀ ਪ੍ਰੋੜਤਾ ਦਿਓ।
ਉੱਤਰ -1. ਇਹ ਅਧਿਕਾਰ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ ।
2. ਇਹਨਾਂ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਅੰਕਿਤ ਕਰ ਦਿੱਤਾ ਗਿਆ ਹੈ ।
3. ਜੇਕਰ ਸਰਕਾਰ ਦੁਆਰਾ ਪਾਸ ਕੀਤਾ ਕੋਈ ਕਾਨੂੰਨ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਨਿਆਂਪਾਲਿਕਾ ਅਜਿਹੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ ।
4. ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਮੌਲਿਕ ਅਧਿਕਾਰਾਂ ਨੂੰ ਅਦਾਲਤਾਂ ਦੁਆਰਾ ਲਾਗੂ ਕਰਵਾਉਣ ਦੀ ਸ਼ਕਤੀ ਦਿੰਦਾ ਹੈ। 5. ਭਾਰਤ ਦੀ ਸੰਸਦ ਆਮ ਕਾਨੂੰਨ ਪਾਸ ਕਰਨ ਦੀ ਵਿਧੀ ਦੁਆਰਾ ਮੌਲਿਕ ਅਧਿਕਾਰਾਂ ਵਿੱਚ ਸੋਧ ਨਹੀਂ ਕਰ ਸਕਦੀ। 4.ਵੱਡੇ ਉੱਤਰਾਂ ਵਾਲੇ ਪਸ਼ਨ :
ਪ੍ਰਸ਼ਨ-1. ਮੌਲਿਕ ਅਧਿਕਾਰਾਂ ਦਾ ਸਰੂਪ ਕਿਹੋ ਜਿਹਾ ਹੈ ?
ਉੱਤਰ- 1. ਭਾਰਤ ਦੇ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਕਾਫੀ ਵਿਸਤ੍ਰਿਤ ਰੂਪ ਵਿਚ ਹਨ ਇਹ ਅਨੁਛੇਦ 14 ਤੋਂ 32 ਤੱਕ ਦਰਜ ਹਨ।
2. ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਕੁੱਝ ਕੰਮ ਕਰਨ ਤੇ ਰੋਕ ਲਾਉਂਦੇ ਹਨ ਪਰ ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਸਕਾਰਾਤਮਕ ਆਦੇਸ਼ ਦਿੰਦੇ ਹਨ।
3. ਮੌਲਿਕ ਅਧਿਕਾਰ ਵਿਦੇਸ਼ੀ ਅਤੇ ਨਾਗਰਿਕ ਵਿੱਚ ਅੰਤਰ ਕਰਦੇ ਹਨ। ਕੁਝ ਅਧਿਕਾਰ ਅਜਿਹੇ ਹਨ ਜੋ ਕੇਵਲ ਨਾਗਰਿਕ ਹੀ ਮਾਣ ਸਕਦੇ ਹਨ ਪਰ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਧਾਰਮਿਕ ਅਜ਼ਾਦੀ ਦਾ ਅਧਿਕਾਰ ਅਜਿਹੇ ਅਧਿਕਾਰ ਹਨ ਜਿਨ੍ਹਾਂ ਨੂੰ ਵਿਦੇਸ਼ੀ ਅਤੇ ਨਾਗਰਿਕ ਦੋਨੋਂ ਮਾਣ ਸਕਦੇ ਹਨ।
4.ਦੇਸ਼ ਦਾ ਪ੍ਰਬੰਧ ਕੁਸ਼ਲਤਾ ਨਾਲ ਚਲਾਉਣ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮੌਲਿਕ ਅਧਿਕਾਰ ਸੰਸਦ ਦੁਆਰਾ ਕੁਝ ਹੱਦ ਤੱਕ ਸੀਮਤ ਕੀਤੇ ਗਏ ਹਨ।
5.ਮੌਲਿਕ ਅਧਿਕਾਰ ਅਸੀਮਤ ਨਹੀਂ ਹਨ। ਇਸ ਦੀ ਵਰਤੋਂ ਦੇ ਨਾਲ ਨਾਲ ਉਚਿਤ ਰੋਕਾਂ ਵੀ ਲਗਾਈਆਂ ਗਈਆਂ ਹਨ। ਮੌਲਿਕ ਅਧਿਕਾਰਾਂ ਉਤੇ ਰੋਕਾਂ ਲਾਉਣ ਦਾ ਅਧਿਕਾਰ ਭਾਰਤੀ ਸੰਸਦ ਨੂੰ ਦਿੱਤਾ ਗਿਆ ਹੈ ।
6.ਮੌਲਿਕ ਅਧਿਕਾਰ ਨਾਗਰਿਕ ਅਤੇ ਰਾਜਨੀਤਿਕ ਸਰੂਪ ਦੇ ਹਨ। ਜਿਵੇਂ ਸੰਘ ਬਣਾਉਣ, ਵਿਚਾਰ ਪ੍ਰਗਟਾਉਣ, ਬਿਨਾਂ ਹਥਿਆਰ ਇਕੱਠੇ ਹੋਣ ਰਾਜਨੀਤਿਕ ਤਕ ਅਧਿਕਾਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਸਮਾਨਤਾ ਦਾ ਅਧਿਕਾਰ, ਸੱਭਿਆਚਾਰ ਤੇ ਵਿੱਦਿਅਕ ਅਧਿਕਾਰ ਨਾਗਰਿਕ ਅਧਿਕਾਰ ਹਨ।
7.ਵਿਧਾਨ ਮੰਡਲ ਸਾਧਾਰਨ ਕਾਨੂੰਨ ਪਾਸ ਕਰਨ ਦੀ ਵਿਧੀ ਰਾਹੀਂ ਤੇ ਕਾਰਜਪਾਲਿਕਾ ਕਿਸੇ ਆਦੇਸ਼ ਰਾਹੀਂ ਮੌਲਿਕ ਅਧਿਕਾਰਾਂ ਵਿੱਚ ਕੋਈ ਪਰਿਵਰਤਨ ਨਹੀਂ ਕਰ ਸਕਦੇ।
8.ਮੌਲਿਕ ਅਧਿਕਾਰ ਨਿਆਂ ਸੰਗਤ ਹਨ ।ਇਸ ਦਾ ਭਾਵ ਹੈ ਕਿ ਕੋਈ ਵੀ ਵਿਅਕਤੀ ਉਸ ਦੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਜਾ ਸਕਦਾ ਹੈ ।
ਪ੍ਰਸ਼ਨ-2.ਅਨੁਛੇਦ 20 ਤੋਂ 22 ਤੱਕ ਮੌਲਿਕ ਅਧਿਕਾਰਾਂ ਸਬੰਧੀ ਕੀਤੀਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ-ਅਨੁਛੇਦ 20 ਤੋਂ 22 ਨਾਗਰਿਕਾਂ ਨੂੰ ਵਿਅਕਤੀਗਤ ਸੁਤੰਤਰਤਾ ਪ੍ਰਦਾਨ ਕਰਦੇ ਹਨ ਅਨੁਛੇਦ 20 ਵਿੱਚ ਇਹ ਵਿਵਸਥਾ ਹੈ
1. ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਉਸ ਦੇ ਅਪਰਾਧ ਸਮੇਂ ਲਾਗੂ ਨਹੀਂ ਸੀ।
2. ਕਿਸੇ ਵਿਅਕਤੀ ਨੂੰ ਇਕ ਅਪਰਾਧ ਦੀ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ।
3. ਕਿਸੇ ਵਿਅਕਤੀ ਨੂੰ ਖ਼ੁਦ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ।
4. ਅਨੁਛੇਦ 21 ਵਿਚ ਵਿਵਸਥਾ ਹੈ ਕਿ ਕਾਨੂੰਨ ਦੁਆਰਾ ਸਥਾਪਤ ਵਿਧੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ।
ਅਨੁਛੇਦ 22 ਅਧੀਨ ਕੈਦੀਆਂ ਸਬੰਧੀ ਇਹ ਅਧਿਕਾਰ ਦਿੱਤੇ ਗਏ ਹਨ
1.ਕਿਸੇ ਵੀ ਵਿਅਕਤੀ ਨੂੰ ਉਸ ਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ ।
2.ਅਪਰਾਧੀ ਨੂੰ ਕੈਦ ਕਰਨ ਤੋਂ 24 ਘੰਟਿਆਂ ਦੇ ਅੰਦਰ ਨੇੜੇ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ ।
3.ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਦੋਸ਼ੀ ਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ ।
ਪ੍ਰਸ਼ਨ -3.ਧਾਰਮਿਕ ਆਜ਼ਾਦੀ ਦੇ ਅਧਿਕਾਰ ਅਨੁਛੇਦ 25 ਤੋਂ 28 ਤੱਕ ਕੀਤੀਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ -1. ਧਾਰਮਿਕ ਆਜ਼ਾਦੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਅਨੁਛੇਦ 25 ਤੋਂ 28 ਤੱਕ ਦਰਜ ਹੈ ।
1.ਅਨੁਛੇਦ-25 ਸਾਰੇ ਵਿਅਕਤੀਆਂ ਨੂੰ ਕੋਈ ਵੀ ਧਰਮ ਅਪਨਾਉਣ, ਵਿਸ਼ਵਾਸ ਅਤੇ ਭਗਤੀ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ । ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ ਵਿਚ ਰਹਿ ਰਹੇ ਵਿਦੇਸ਼ੀਆਂ ਨੂੰ ਵੀ ਸਮਾਨ ਰੂਪ ਵਿੱਚ ਪ੍ਰਾਪਤ ਹੈ ।
2.ਅਨੁਛੇਦ-26 ਲੋਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ, ਧਾਰਮਿਕ ਸੰਸਥਾਵਾਂ ਸਥਾਪਿਤ ਕਰਨ ਉਸ ਵਿਚ ਚੱਲ ਤੇ ਅਚੱਲ ਸੰਪਤੀ ਰੱਖਣ ਤੇ ਉਸ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੰਦਾ ਹੈ।
3.ਅਨੁਛੇਦ -27 ਵਿਚ ਧਰਮ ਦੇ ਨਾਮ ਤੇ ਚੰਦਾ ਲੈਣ ਦੀ ਮਨਾਹੀ ਕੀਤੀ ਗਈ ਹੈ ।
4.ਅਨੁਛੇਦ-28 ਅਧੀਨ ਵਿੱਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੈ। ਨਿੱਜੀ ਖੇਤਰ ਦੀਆਂ ਵਿੱਦਿਅਕ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਸਕਦੀਆਂ ਹਨ। ਪਰ ਕਿਸੇ ਵੀ ਬੱਚੇ ਨੂੰ ਧਾਰਮਿਕ ਸਿੱਖਿਆ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ -4.ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਸੰਖੇਪ ਵਿਆਖਿਆ ਕਰੋ ।
ਉੱਤਰ -ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਦਰਜ ਕਰਨ ਦੇ ਨਾਲ ਨਾਲ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਵਾਉਣ ਦਾ ਉਪਬੰਧ ਵੀ ਕੀਤਾ ਹੈ। ਭਾਰਤ ਦੇ ਨਾਗਰਿਕ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੀ ਸੂਰਤ ਵਿਚ ਰਾਜ ਦੀਆਂ ਉੱਚ ਅਦਾਲਤਾਂ ਅਤੇ ਸਰਵ ਉੱਚ ਅਦਾਲਤ ਵਿੱਚ ਜਾ ਸਕਦੇ ਹਨ। ਰਾਜ ਦੀਆਂ ਉੱਚ ਅਦਾਲਤਾਂ ਤੇ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਕੁਝ ਰਿੱਟਾਂ ਜਾਰੀ ਕਰ ਸਕਦੀਆਂ ਹਨ ਜਿਵੇਂ –
1.ਬੰਦੀ ਪ੍ਰਤੱਖੀਕਰਨ
2. ਫਰਮਾਨ ਲੇਖ
3.ਮਨਾਹੀ ਲੇਖ
4.ਅਧਿਕਾਰ ਪਰਿਛਾ ਲੇਖ
5.ਉਤਪ੍ਰੇਖਣ ਲੇਖ
ਤਿਆਰ ਕਰਤਾ:- ਸਰਬਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ. ਸਕੂਲ, ਰੰਘੜਿਆਲ (ਮਾਨਸਾ)
ਪੜਚੋਲ ਕਰਤਾ: ਰਣਜੀਤ ਕੌਰ (ਸ.ਸ. ਮਿਸਟ੍ਰੈਸ) ਸ.ਸ.ਸ.ਸਮਾਰਟ ਸਕੂਲ ਤਿੱਬੜ, ਗੁਰਦਾਸਪੁਰ
ਮਨਦੀਪ ਕੌਰ (ਸ.ਸ. ਮਿਸਟ੍ਰੈਸ) ਸ.ਕੰ.ਸ.ਸ.ਸ.ਦਾਖਾ,ਲੁਧਿਆਣਾ।