ਪਾਠ-13 ਲੋਕਤੰਤਰ ਅਤੇ ਚੋਣ ਰਾਜਨੀਤੀ
ੳ. ਵਸਤੂਨਿਸ਼ਠ ਪ੍ਰਸ਼ਨ
1. ਭਾਰਤ ਵਿੱਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧ ਨੂੰ ਐਮ. ਪੀ. ਕਿਹਾ ਜਾਂਦਾ ਹੈ।
2. ਮੁੱਖ ਚੋਣ ਕਮਿਸ਼ਨਰ ਅਤੇ ਉੱਪ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ।
3. ਪਹਿਲੀਆਂ ਲੋਕ ਸਭਾ ਚੋਣਾਂ 1952 ਨੂੰ ਹੋਈਆਂ।
ਬਹੁ-ਵਿਕਲਪੀ ਪ੍ਰਸ਼ਨ:
ਪ੍ਰਸ਼ਨ 1.ਲੋਕਾਂ ਦੇ ਪ੍ਰਤੀਨਿਧੀ……
a) ਨਿਯੁਕਤ ਕੀਤੇ ਜਾਂਦੇ ਹਨ।
b) ਲੋਕਾਂ ਦੁਆਰਾ ਨਿਸ਼ਚਿਤ ਸਮੇਂ ਲਈ ਚੁਣੇ ਜਾਂਦੇ ਹਨ।
c) ਲੋਕਾਂ ਦੁਆਰਾ ਪੱਕੇ ਤੌਰ ‘ਤੇ ਚੁਣੇ ਜਾਂਦੇ ਹਨ।
d) ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਹਨ।
ਉੱਤਰ-ਲੋਕਾਂ ਦੁਆਰਾ ਨਿਸ਼ਚਿਤ ਸਮੇਂ ਲਈ ਚੁਣੇ ਜਾਂਦੇ ਹਨ।
ਪ੍ਰਸ਼ਨ 2. ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰ ਦਾ ਥੰਮ੍ਹ ਨਹੀਂ ਹੈ?
a) ਰਾਜਨੀਤਕ ਦਲ
b) ਨਿਰਪੱਖ ਅਤੇ ਸੁਤੰਤਰ ਚੋਣਾਂ
c) ਗ਼ਰੀਬੀ
d) ਬਾਲਗ ਮਤ ਅਧਿਕਾਰ
ਉੱਤਰ-ਗਰੀਬੀ।
ਠੀਕ /ਗਲਤ ਦੱਸੋ:
1.ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। (ਠੀਕ)
2.ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਪ੍ਰਬੰਧ ਅਤੇ ਨਿਰੀਖਣ ਹਨਾ ਹੈ। (ਠੀਕ)
2.ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਗ੍ਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧ ਨੂੰ ਕੀ ਕਹਿੰਦੇ ਹਨ?
ਉੱਤਰ-ਪੰਚ
ਪ੍ਰਸ਼ਨ-2.ਵਿਧਾਨ ਸਭਾ ਲਈ ਚੁਣੇ ਗਏ ਪ੍ਰਤੀਨਿਧ ਨੂੰ ਕੀ ਕਹਿੰਦੇ ਹਨ?
ਉੱਤਰ- ਐੱਮ.ਐੱਲ. ਏ (M.L.A.)
ਪ੍ਰਸ਼ਨ-3.ਚੋਣ ਵਿਧੀਆਂ ਦੇ ਨਾਂ ਲਿਖੋ ।
ਉੱਤਰ- ਪ੍ਰਤੱਖ ਅਤੇ ਅਪ੍ਰਤੱਖ
ਪ੍ਰਸ਼ਨ-4.ਰਾਸ਼ਟਰਪਤੀ ਅਤੇ ਉਪ- ਰਾਸ਼ਟਰਪਤੀ ਦੀ ਚੋਣ ਕਿਹੜੀ ਵਿਧੀ ਰਾਹੀਂ ਕੀਤੀ ਜਾਂਦੀ ਹੈ?
ਉੱਤਰ- ਅਪ੍ਰਤੱਖ ਵਿਧੀ ਰਾਹੀਂ।
ਪ੍ਰਸ਼ਨ-5.ਭਾਰਤ ਵਿੱਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਕੀ ਨਾਂ ਹੈ?
ਉੱਤਰ- ਚੋਣ ਕਮਿਸ਼ਨ।
ਪ੍ਰਸ਼ਨ-6.ਭਾਰਤ ਵਿੱਚ ਚੋਣ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-1.ਚੋਣਾਂ ਬਾਲਗ ਮਤ ਅਧਿਕਾਰ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਹਨ।
2.ਇਕ ਚੋਣ ਖੇਤਰ ਵਿੱਚੋਂ ਇੱਕ ਹੀ ਉਮੀਦਵਾਰ ਚੁਣਿਆ ਜਾਂਦਾ ਹੈ।
ਪ੍ਰਸ਼ਨ-7.ਚੋਣਾਂ ਦੇ ਝਗੜਿਆਂ ਸਬੰਧੀ ਉਜ਼ਰਦਾਰੀ ਜਾਂ ਯਾਚਿਕਾ ਕਿੱਥੇ ਕੀਤੀ ਜਾ ਸਕਦੀ ਹੈ?
ਉੱਤਰ- ਉੱਚ ਅਦਾਲਤ ਵਿੱਚ
ਪ੍ਰਸ਼ਨ-8.ਚੋਣ ਕਮਿਸ਼ਨ ਦੇ ਕੋਈ ਦੋ ਕੰਮ ਦੱਸੋ ?
ਉੱਤਰ-1.ਵੋਟਰ ਸੂਚੀਆਂ ਤਿਆਰ ਕਰਵਾਉਣਾ।
2.ਚੋਣ ਮਿਤੀਆਂ ਦਾ ਐਲਾਨ ਕਰਨਾ ।
ਪ੍ਰਸ਼ਨ-9.ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ? ਜਾਂ ਵਿਧਾਨ ਸਭਾ ਲਈ ਕਿੰਨੇ ਚੋਣ ਖੇਤਰ ਹਨ?
ਉੱਤਰ- 117 ਸੀਟਾਂ।
ਪ੍ਰਸ਼ਨ-10.ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸੰਚਾਲਨ ਕੌਣ ਕਰਦਾ ਹੈ?
ਉੱਤਰ- ਚੋਣ ਕਮਿਸ਼ਨ।
ਪ੍ਰਸ਼ਨ-11.ਮੁੱਖ ਚੋਣ ਕਮਿਸ਼ਨਰ ਤੇ ਡਿਪਟੀ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕੌਣ ਕਰਦਾ ਹੈ?
ਉੱਤਰ- ਰਾਸ਼ਟਰਪਤੀ।
ਪ੍ਰਸ਼ਨ-12.ਮੁੱਖ ਚੋਣ ਕਮਿਸ਼ਨਰ ਤੇ ਡਿਪਟੀ ਚੋਣ ਨਰਾਂ ਦੇ ਅਹੁਦੇ ਦੀ ਮਿਆਦ ਕਿੰਨੀ ਹੈ?
ਉੱਤਰ- 6 ਸਾਲ ਜਾਂ 65 ਸਾਲ ਤੱਕ ਦੀ ਉਮਰ ਤਕ।
3.ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1.ਚੋਣਾਂ ਦਾ ਲੋਕਤੰਤਰੀ ਦੇਸ਼ਾਂ ਵਿੱਚ ਕੀ ਮਹੱਤਵ ਹੈ ?
ਉੱਤਰ-1.ਚੋਣਾਂ ਤੋਂ ਬਾਅਦ ਬਹੁਮਤ ਪ੍ਰਾਪਤ ਕਰਨ ਵਾਲੇ ਦਲ ਦੀ ਸਰਕਾਰ ਬਣਦੀ ਹੈ।
2.ਚੋਣਾਂ ਦੁਆਰਾ ਬੜੇ ਸ਼ਾਂਤੀਪੂਰਵਕ ਢੰਗ ਨਾਲ ਸਰਕਾਰ ਨੂੰ ਬਦਲ ਦਿੱਤਾ ਜਾਂਦਾ ਹੈ।
3.ਚੁਣੀ ਹੋਈ ਸਰਕਾਰ ਵਿੱਚ ਲੋਕ ਕਾਨੂੰਨਾਂ ਦੀ ਪਾਲਣਾ ਵਧੇਰੇ ਕਰਦੇ ਹਨ।
4.ਚੋਣਾਂ ਰਾਹੀਂ ਲੋਕਾਂ ਨੂੰ ਰਾਜਨੀਤਕ ਸਿੱਖਿਆ ਮਿਲਦੀ ਹੈ।
5.ਚੋਣਾਂ ਸਮਾਜ ਵਿੱਚ ਸਮਾਨਤਾ ਲਿਆਉਂਦੀਆਂ ਹਨ।
ਪ੍ਰਸ਼ਨ-2.ਚੋਣ ਪ੍ਰਕਿਰਿਆ ਦੇ ਪੜਾਵਾਂ ਦਾ ਫਲੋ ਚਾਰਟ ਬਣਾਓ ।
ਉੱਤਰ
ਚੋਣ ਖੇਤਰ ਨਿਰਧਾਰਿਤ ਕਰਨਾ
🡫
ਚੋਣ ਮਿਤੀਆਂ ਦੀ ਘੋਸ਼ਣਾ
🡫
ਨਾਮਜ਼ਦਗੀ ਪੱਤਰ ਭਰਨਾ
🡫
ਨਾਮਜ਼ਦਗੀ ਪੱਤਰ ਵਾਪਸ ਲੈਣਾ
🡫
ਚੋਣ ਪ੍ਰਚਾਰ ਬੰਦ ਹੋਣਾ
🡫
ਵੋਟਾਂ ਪੈਣੀਆਂ
🡫
ਵੋਟਾਂ ਦੀ ਗਿਣਤੀ
🡫
ਨਤੀਜੇ
ਪ੍ਰਸ਼ਨ-3.ਚੋਣ ਮੁਹਿੰਮ ਤੋਂ ਕੀ ਭਾਵ ਹੈ ?
ਉੱਤਰ -ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ ਤੋਂ ਬਾਅਦ ਰਾਜਨੀਤਿਕ ਦਲਾਂ ਨੂੰ ਚੋਣ ਪ੍ਰਚਾਰ ਕਰਨ ਲਈ 20 ਦਿਨ ਜਾਂ ਇਸ ਤੋਂ ਘੱਟ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਚੋਣ ਲੜ ਰਹੇ ਰਾਜਨੀਤਿਕ ਦਲ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹਨ। ਵੋਟਰਾਂ ਨੂੰ ਲੁਭਾਉਣ ਲਈ ਰਾਜਨੀਤਿਕ ਦਲ ਆਪਣਾ ਚੋਣ ਮਨੋਰਥ ਪੱਤਰ ਜਨਤਾ ਸਾਹਮਣੇ ਰੱਖਦੇ ਹਨ। ਜਿਸ ਵਿੱਚ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਵੋਟਾਂ ਪੈਣ ਦੀ ਮਿਤੀ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ।
ਪ੍ਰਸ਼ਨ-4. ਪੋਲਿੰਗ ਬੂਥ ‘ਤੇ ਕਬਜ਼ੇ ਤੋਂ ਕੀ ਭਾਵ ਹੈ?
ਉੱਤਰ-ਵੋਟਾਂ ਦੀ ਗਿਣਤੀ ਕਰਨ ਵਾਲੀ ਥਾਂ ਨੂੰ ਇੱਕ ਵਿਅਕਤੀ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੁਆਰਾ ਘੇਰਾ ਪਾਉਣਾ ਤੇ ਗਿਣਤੀ ਕਰਨ ਵਾਲੇ ਅਮਲੇ ਤੋਂ ਮਤਪੇਟੀਆਂ ਜਾਂ ਵੋਟਿੰਗ ਮਸ਼ੀਨਾਂ ਖੋਹ ਲੈਣਾ ਜਾਂ ਕੋਈ ਹੋਰ ਅਜਿਹੀ ਹਰਕਤ ਕਰਨਾ ਜਿਸ ਨਾਲ ਗਿਣਤੀ ਦੇ ਕੰਮ ਵਿਚ ਵਿਘਨ ਪੈਂਦਾ ਹੋਵੇ, ਨੂੰ ਬੂਥ ਤੇ ਕਬਜ਼ਾ ਕਰਨਾ ਕਹਿੰਦੇ ਹਨ। ਕਾਨੂੰਨ ਅਨੁਸਾਰ ਬੂਥ ਤੇ ਕਬਜ਼ਾ ਕਰਨ ਵਾਲੇ ਆਮ ਆਦਮੀ ਨੂੰ ਘੱਟੋ ਘੱਟ 6 ਮਹੀਨੇ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਕੈਦ ਨੂੰ 2 ਸਾਲ ਤੱਕ ਵਧਾਇਆ ਜਾ ਸਕਦਾ ਹੈ ਪਰ ਸਰਕਾਰੀ ਕਰਮਚਾਰੀ ਨੂੰ ਘੱਟੋਘੱਟ 1 ਸਾਲ ਦੀ ਕੈਦ ਤੇ ਜੁਰਮਾਨਾ ਅਤੇ ਕੈਦ ਦੀ ਸਜ਼ਾ 3 ਸਾਲ ਤਕ ਵਧਾਇਆ ਜਾ ਸਕਦਾ ਹੈ
ਪ੍ਰਸ਼ਨ-5.ਰਾਜਨੀਤਕ ਦਲਾਂ ਦੀ ਚੋਣਾਂ ਵਿਚ ਕੀ ਭੂਮਿਕਾ ਹੈ ?
ਉੱਤਰ-ਰਾਜਨੀਤਕ ਦਲ ਲੋਕਤੰਤਰੀ ਪ੍ਰਣਾਲੀ ਰੂਪੀ ਗੱਡੀ ਦੇ ਪਹੀਏ ਹੁੰਦੇ ਹਨ। ਰਾਜਨੀਤਕ ਦਲਾਂ ਤੋਂ ਬਿਨਾਂ ਲੋਕਤੰਤਰ ਚੱਲ ਨਹੀਂ ਸਕਦਾ। ਭਾਰਤ ਵਿੱਚ ਦੋ ਤਰ੍ਹਾਂ ਦੇ ਰਾਜਨੀਤਕ ਦਲ ਪਾਏ ਜਾਂਦੇ ਹਨ- ਰਾਸ਼ਟਰੀ ਰਾਜਨੀਤਕ ਦਲ ਅਤੇ ਖੇਤਰੀ ਦਲ। ਦਲਾਂ ਦਾ ਚੋਣ ਕਮਿਸ਼ਨ ਕੋਲ ਰਜਿਸਟਰਡ ਹੋਣਾ ਜ਼ਰੂਰੀ ਹੈ। ਭਾਰਤ ਵਿੱਚ 7 ਰਾਸ਼ਟਰੀ ਦਲ ਅਤੇ 60 ਦੇ ਕਰੀਬ ਖੇਤਰੀ ਦਲ ਹਨ।
ਪ੍ਰਸ਼ਨ-6.ਭਾਰਤ ਦੇ ਕੋਈ ਚਾਰ ਰਾਸ਼ਟਰੀ ਦਲਾਂ ਦੇ ਨਾਂ ਦੱਸੋ।
ਉੱਤਰ-1.ਭਾਰਤੀ ਰਾਸ਼ਟਰੀ ਕਾਂਗਰਸ
2.ਭਾਰਤੀ ਜਨਤਾ ਪਾਰਟੀ
3.ਬਹੁਜਨ ਸਮਾਜ ਪਾਰਟੀ
4. ਸੀ.ਪੀ.ਆਈ।
ਪ੍ਰਸ਼ਨ-7.ਭਾਰਤ ਦੇ ਕੋਈ ਚਾਰ ਖੇਤਰੀ ਦਲਾਂ ਦੇ ਨਾਂ ਲਿਖੋ ।
ਉੱਤਰ-1.ਸ਼੍ਰੋਮਣੀ ਅਕਾਲੀ ਦਲ
2.ਆਮ ਆਦਮੀ ਪਾਰਟੀ
3.ਇੰਡੀਅਨ ਨੈਸ਼ਨਲ ਲੋਕ ਦਲ
4. ਤੇਲਗੂ ਦੇਸ਼ਮ ਪਾਰਟੀ
ਪ੍ਰਸ਼ਨ-8.ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ ?
ਉੱਤਰ-ਮੁੱਖ ਚੋਣ ਕਮਿਸ਼ਨਰ ਨੂੰ ਮਿਆਦ ਤੋਂ ਪਹਿਲਾਂ ਤਾਂ ਹੀ ਹਟ ਆ ਜਾ ਸਕਦਾ ਹੈ ਜੇਕਰ ਸੰਸਦ ਦੇ ਸਦਨ ਉਸ ਵਿਰੁੱਧ ਦੋ ਤਿਹਾਈ ਬਹੁਮਤ ਨਾਲ ਦੋਸ਼ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਣ। ਦੋਸ਼ ਮਤਾ ਪ੍ਰਾਪਤ ਹੋਣ ‘ਤੇ ਹੀ ਰਾਸ਼ਟਰਪਤੀ ਮੁੱਖ ਕਮਿਸ਼ਨਰ ਨੂੰ ਅਹੁਦੇ ਤੋਂ ਹਟਾ ਸਕਦਾ ਹੈ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਨਣ ਕਰੋ |
ਉੱਤਰ- 1. ਚੋਣਾਂ ਬਾਲਗ ਮਤ ਅਧਿਕਾਰ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਹਨ।
2.ਚੋਣਾਂ ਖੇਤਰੀ ਪ੍ਰਤੀਨਿਧਤਾ ਦੇ ਆਧਾਰ ‘ਤੇ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਸਾਰੇ ਦੇਸ਼ ਨੂੰ ਬਰਾਬਰ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ।
3.ਇਕ ਚੋਣ ਖੇਤਰ ਵਿੱਚੋਂ ਇੱਕ ਹੀ ਉਮੀਦਵਾਰ ਚੁਣਿਆ ਜਾਂਦਾ ਹੈ।
4.ਚੁਣੇ ਜਾਣ ਲਈ ਸਧਾਰਨ ਬਹੁਮਤ ਪ੍ਰਾਪਤ ਕਰਨ ਦੀ ਵਿਵਸਥਾ ਹੈ।
5.ਲੋਕ ਸਭਾ, ਵਿਧਾਨ ਸਭਾਵਾਂ ਤੇ ਸਥਾਨਿਕ ਸੰਸਥਾਵਾਂ ਦੀਆਂ ਚੋਣਾਂ ਲਈ ਪ੍ਰਤੱਖ ਤੇ ਰਾਜ ਸਭਾ ਤੇ ਵਿਧਾਨ ਪ੍ਰੀਸ਼ਦਾਂ ਦੀਆਂ ਚੋਣਾਂ ਅਪ੍ਰਤੱਖ ਢੰਗ ਨਾਲ ਕਰਵਾਈਆਂ ਜਾਂਦੀਆਂ ਹਨ।
6.ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲੇ ਦੇ ਲੋਕਾਂ ਲਈ ਕੁਝ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਹੈ।
7.ਭਾਰਤ ਦਾ ਰਾਸ਼ਟਰਪਤੀ ਰਾਜ ਸਭਾ ਵਿੱਚ ਨਾਮਜ਼ਦ ਕਰ ਸਕਦਾ ਹੈ।
ਪ੍ਰਸ਼ਨ-2.ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿੱਚ ਵਰਨਣ ਕਰੋ ।
ਉੱਤਰ-1.ਚੋਣ ਕਮਿਸ਼ਨ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਵਾਉਂਦਾ ਤੇ ਇਨ੍ਹਾਂ ਦੀ ਸੁਧਾਈ ਕਰਵਾਉਂਦਾ ਹੈ।
2.ਚੋਣਾਂ ਦਾ ਨਿਰਦੇਸ਼ਨ, ਨਿਯੰਤਰਣ ਤੇ ਨਿਗਰਾਨੀ ਕਰਦਾ ਹੈ।
3.ਚੋਣਾਂ ਲਈ ਸਮਾਂ ਸੂਚੀ ਤਿਆਰ ਕਰਕੇ ਚੋਣਾਂ ਕਰਾਉਣ ਲਈ ਚੋਣ ਮਿਤੀਆਂ ਦਾ ਐਲਾਨ ਕਰਦਾ ਹੈ ।
4.ਚੋਣਾਂ ਦੌਰਾਨ ਰਾਜਨੀਤਕ ਦਲਾਂ ਤੇ ਉਮੀਦਵਾਰਾਂ ਲਈ ਚੋਣ ਜ਼ਾਬਤਾ ਲਾਗੂ ਕਰਨਾ।
5.ਚੋਣ ਨਿਸ਼ਾਨ ਦੇਏ, ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ ਕਰਨੀ ਤੇ ਮਾਨਤਾ ਦੇਈ।
6.ਕਿਸੇ ਖਾਸ ਕਾਰਨ ਕਰਕੇ ਚੋਣ ਨੂੰ ਰੱਦ ਕਰਨਾ ਜਿਵੇਂ ਕਿ ਪੋਲਿੰਗ ਬੂਥਾਂ ‘ਤੇ ਕਬਜ਼ਾ।
7.ਰਾਜਨੀਤਿਕ ਦਲਾਂ ਲਈ ਰੇਡੀਓ ਅਤੇ ਦੂਰਦਰਸ਼ਨ ਤੋਂ ਪ੍ਰਸਾਰਨ ਲਈ ਦਿਨ ਅਤੇ ਸਮਾਂ ਨਿਸ਼ਚਿਤ ਕਰਨਾ। ਤੋਂ
8.ਨਿਆਂਪਾਲਿਕਾ ਆਰਾ ਚੋਣ ਲੜਨ ਤੋਂ ਅਯੋਗ ਕਰਾਰ ਦਿੱਤੇ ਵਿਅਕਤੀਆਂ ਲਈ ਕੁੱਝ ਛੋਟਾਂ ਦੇਣਾ।
ਪ੍ਰਸ਼ਨ-3. ਚੋਣ ਪ੍ਰਕਿਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਰਨਣ ਕਰੋ ।
ਉੱਤਰ- 1.ਚੋਣ ਖੇਤਰ ਨਿਰਧਾਰਤ ਕਰਨਾ- ਲੋਕ ਸਭਾ ਦੀ ਚੋਣ ਲਈ ਸਾਰੇ ਦੇਸ਼ ਨੂੰ ਤੇ ਵਿਧਾਨ ਸਭਾ ਚੋਣਾਂ ਲਈ ਸਾਰੇ ਰਾਜ ਨੂੰ ਬਰਾਬਰ ਚੋਣ ਖੇਤਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਇਹ ਕੰਮ ਯੋਜਨਾਬੰਦੀ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ।
2.ਚੋਣ ਮਿਤੀਆਂ ਦੀ ਘੋਸ਼ਣਾ- ਮੁੱਖ ਚੋਣ ਕਮਿਸ਼ਨ ਵੱਲੋਂ ਚੋਣਾਂ ਕਰਵਾਉਣ ਲਈ ਸਮਾਂ ਸਾਰਨੀ ਤਿਆਰ ਕੀਤੀ ਜਾਂਦੀ ਹੈ। ਸਮਾਂ ਸਾਰਨੀ ਅਨੁਸਾਰ ਹੀ ਕੇਂਦਰ ਵਿੱਚ ਰਾਸ਼ਟਰਪਤੀ ਤੇ ਰਾਜਾਂ ਵਿੱਚ ਗਵਰਨਰ ਨੋਟੀਫਿਕੇਸ਼ਨ ਜਾਰੀ ਕਰਦੇ ਹਨ।
3.ਨਾਮਜ਼ਦਗੀ ਪੱਤਰ ਭਰਨਾ- ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਆਮ ਤੌਰ ‘ਤੇ 8 ਦਿਨਾਂ ਦਾ ਸਮਾਂ ਨਾਮਜ਼ਦਗੀ ਪੱਤਰ ਭਰਨ ਲਈ ਦਿੱਤਾ ਜਾਂਦਾ ਹੈ। ਰਿਟਰਨਿੰਗ ਅਫਸਰਾਂ ਦੁਆਰਾ ਜ਼ਦਗੀ ਪੱਤਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ।
4.ਨਾਮਜ਼ਦਗੀ ਪੱਤਰ ਵਾਪਸ ਲੈਣਾ- ਨਾਮਜ਼ਦਗੀ ਪੱਤਰ ਦਾਖ਼ਲ ਹੋ ਜਾਣ ਦੀ ਅੰਤਿਮ ਮਿਤੀ ਤੋਂ ਬਾਅਦ ਦੋ ਦਿਨ ਦਾ ਸਮਾਂ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਦਿੱਤਾ ਜਾਂਦਾ ਹੈ।
5.ਚੋਣ ਮੁਹਿੰਮ- ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਰਾਜਨੀਤਿਕ ਦਲਾਂ ਨੂੰ ਚੋਣ ਪ੍ਰਚਾਰ ਕਰਨ ਲਈ ਵੀਹ ਦਿਨ ਜਾਂ ਇਸ ਤੋਂ ਘੱਟ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਚੋਣ ਲੜ ਰਹੇ ਰਾਜਨੀਤਕ ਦਲ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹਨ।
6.ਚੋਣ ਪ੍ਰਚਾਰ ਬੰਦ ਹੋਣਾ- ਵੋਟਾਂ ਪੈਣ ਦੀ ਮਿਤੀ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ।
7.ਵੋਟਾਂ ਪੈਣੀਆਂ- ਨਿਰਧਾਰਤ ਮਿਤੀ ਨੂੰ ਮਤਦਾਤਾ ਪੋਲਿੰਗ ਬੂਥਾਂ ਤੇ ਜਾ ਕੇ ਆਪਣਾ ਵੋਟ ਪਾਉਂਦੇ ਹਨ। ਪੋਲਿੰਗ ਦਾ ਸਮਾਂ ਵੀ ਚੋਣ ਆਯੋਗ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ।
8.ਗਿਣਤੀ- ਚੋਣ ਆਯੋਗ ਦੁਆਰਾ ਨਿਰਧਾਰਤ ਮਿਤੀ ਨੂੰ ਵੋਟਾਂ ਦੀ ਗਿਣਤੀ ਆਪਣੀ ਨਿਗਰਾਨੀ ਹੇਠ ਚੋਣ ਅਮਲੇ ਦੁਆਰਾ ਕਰਵਾਈ ਜਾਂਦੀ ਹੈ।
9.ਨਤੀਜੇ – ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ।
ਪ੍ਰਸ਼ਨ-4. ਚੋਣਾਂ ਦੇ ਮਹੱਤਵ ਤੇ ਸੰਖੇਪ ਨੋਟ ਲਿਖੋ?
ਉੱਤਰ- 1. ਚੋਣਾਂ ਲੋਕਤੰਤਰ ਦਾ ਇੱਕ ਵੱਡਾ ਤਿਉਹਾਰ ਹੁੰਦੀਆਂ ਹਨ। ਚੋਣਾਂ ਰਾਹੀਂ ਲੋਕਾਂ ਨੂੰ ਰਾਜਨੀਤਕ ਸਿੱਖਿਆ ਮਿਲਦੀ ਹੈ।
2. ਚੋਣਾਂ ਦੌਰਾਨ ਹਰ ਦਲ ਦੇ ਨੇਤਾ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਵੋਟਰਾਂ ਕੋਲ ਜਾਂਦੇ ਹਨ। ।
3. ਚੋਣਾਂ ਸਰਕਾਰ ਨੂੰ ਨਿਰੰਕੁਸ਼ ਹੋਣ ਤੋਂ ਰੋਕਦੀਆਂ ਹਨ
4. ਚੋਣਾਂ ਦੁਆਰਾ ਬੜੇ ਸ਼ਾਂਤੀਪੂਰਵਕ ਢੰਗ ਨਾਲ ਸਰਕਾਰ ਨੂੰ ਬਦਲ ਦਿੱਤਾ ਜਾਂਦਾ ਹੈ ਤੇ ਕੋਈ ਖ਼ੂਨ-ਖ਼ਰਾਬਾ ਨਹੀਂ ਹੁੰਦਾ।
5. ਚੁਣੀ ਹੋਈ ਸਰਕਾਰ ਵਿੱਚ ਲੋਕ ਕਾਨੂੰਨਾਂ ਦੀ ਪਾਲਣਾ ਵਧੇਰੇ ਕਰਦੇ ਹਨ।
6. ਬਹੁ ਦਲੀ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਵੋਟਰਾਂ ਦੀ ਚੋਣ ਦਾ ਦਾਇਰਾ ਵਿਸ਼ਾਲ ਹੁੰਦਾ ਹੈ ਅਤੇ ਦੇਸ਼ ਵਿੱਚ ਰਾਸ਼ਟਰੀ ਏਕਤਾ ਬਣੀ ਰਹਿੰਦੀ ਹੈ।
7. ਚੋਣਾਂ ਸਮਾਜ ਵਿੱਚ ਸਮਾਨਤਾ ਲਿਆਉਂਦੀਆਂ ਹਨ। ਸਮਾਨਤਾ ਲੋਕਤੰਤਰ ਦਾ ਆਧਾਰ ਹੈ।