ਪਾਠ-12 ਭਾਰਤ ਦਾ ਸੰਸਦੀ ਲੋਕਤੰਤਰ
1. ਵਸਤੂਨਿਸ਼ਠ ਪ੍ਰਸ਼ਨ:
ਖਾਲੀ ਥਾਵਾਂ ਭਰੋ:
1. ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ।
2. ਭਾਰਤੀ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕਰਦਾ ਹੈ।
ਬਹੁ – ਵਿਕਲਪੀ ਪ੍ਰਸ਼ਨ:
1. ਭਾਰਤ ਵਿੱਚ ਕਾਨੂੰਨ ਨਿਰਮਾਣ ਦੀ ਪ੍ਰਕਿਰਿਆ ਵਿੱਚ ਆਖਰੀ ਸ਼ਕਤੀ ਕਿਸ ਕੋਲ ਹੈ?
a) ਮੰਤਰੀ ਮੰਡਲ
b) ਲੋਕ ਸਭਾ
c) ਪਾਰਲੀਮੈਂਟ
d) ਰਾਸ਼ਟਰਪਤੀ
ਉੱਤਰ- ਰਾਸ਼ਟਰਪਤੀ।
2. ਮੰਤਰੀ ਮੰਡਲ ਦੀ ਮੀਟਿੰਗਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ?
a) ਰਾਸ਼ਟਰਪਤੀ
b) ਰਾਜਪਾਲ
c) ਪ੍ਰਧਾਨ ਮੰਤਰੀ
d) ਪਾਰਟੀ ਦਾ ਮੁੱਖੀ
ਉੱਤਰ- ਪ੍ਰਧਾਨ ਮੰਤਰੀ
ਠੀਕ/ ਗਲਤ ਦੱਸੋ:
1. ਪ੍ਰਧਾਨ ਮੰਤਰੀ ਦੇਸ਼ ਦਾ ਸੰਵਿਧਾਨਕ ਮੁੱਖੀ ਹੁੰਦਾ ਹੈ। (ਗਲਤ)
2. ਭਾਰਤੀ ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਸ਼ਾਮਲ ਹਨ। (ਠੀਕ)
2. ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1.ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ?
ਉੱਤਰ ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
ਪ੍ਰਸ਼ਨ-2. ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ-ਪਾਲਿਕਾ ਕੌਣ ਹੁੰਦਾ ਹੈ ?
ਉੱਤਰ-ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ
ਪ੍ਰਸ਼ਨ-3.ਭਾਰਤ ਵਿੱਚ ਨਾਂ-ਮਾਤਰ ਕਾਰਜ-ਪਾਲਿਕਾ ਕੌਣ ਹੈ?
ਉੱਤਰ-ਰਾਸ਼ਟਰਪਤੀ।
ਪ੍ਰਸ਼ਨ-4.ਰਾਸ਼ਟਰਪਤੀ ਚੋਣ ਵਿੱਚ ਕੌਣ-ਕੌਣ ਭਾਗ ਲੈਂਦਾ ਹੈ ?
ਉੱਤਰ-ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਢੰਗ ਨਾਲ ਕੀਤੀ ਜਾਂਦੀ ਹੈ।ਜਿਸ ਵਿਚ ਲੋਕ ਸਭਾ, ਰਾਜ ਸਭਾ, ਰਾਜ ਵਿਧਾਨ ਸਭਾਵਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ (ਦਿੱਲੀ ਤੇ ਪਾਂਡੇਚਰੀ) ਦੇ ਚੁਣੇ ਹੋਏ ਮੈਂਬਰ ਭਾਗ ਲੈਂਦੇ ਹਨ।
ਪ੍ਰਸ਼ਨ-5.ਸੰਸਦੀ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਉੱਤਰ- 1.ਦੇਸ਼ ਦਾ ਮੁਖੀ ਨਾ-ਮਾਤਰ ਕਾਰਜਪਾਲਿਕਾ
2. ਸਪੱਸ਼ਟ ਬਹੁਮਤ
ਪ੍ਰਸ਼ਨ-6.ਭਾਰਤ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ?
ਉੱਤਰ-ਲੋਕ ਸਭਾ |
ਪ੍ਰਸ਼ਨ-7.ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ?
ਉੱਤਰ- 12 ਮੈਂਬਰ।
ਪ੍ਰਸ਼ਨ-8.ਰਾਜ ਸਭਾ ਦੇ ਮੈਂਬਰ ਦਾ ਕਾਰਜ-ਕਾਲ ਕਿੰਨਾ ਹੁੰਦਾ ਹੈ ?
ਉੱਤਰ- 6 ਸਾਲ।
ਪ੍ਰਸ਼ਨ-9.ਕੈਨੇਡਾ ਤੇ ਆਸਟ੍ਰੇਲੀਆ ਵਿੱਚ ਦੇਸ਼ ਦੇ ਮੁੱਖੀ ਦੇ ਅਹੁਦੇ ਦਾ ਕੀ ਨਾਂ ਹੈ?
ਉੱਤਰ – ਗਵਰਨਰ ਜਨਰਲ
ਪ੍ਰਸ਼ਨ-10.ਪ੍ਰਧਾਨ ਮੰਤਰੀ ਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ?
ਉੱਤਰ- ਰਾਸ਼ਟਰਪਤੀ
ਪ੍ਰਸ਼ਨ-11.ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
ਉੱਤਰ- ਪ੍ਰਧਾਨ ਮੰਤਰੀ।
ਪ੍ਰਸ਼ਨ-12.ਕਾਰਜ-ਪਾਲਿਕਾ ਤੇ ਵਿਧਾਨ-ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ ‘ਤੇ ਸ਼ਾਸਨ ਪ੍ਰਣਾਲੀ ਦੇ ਕਿਹੜੇ ਦੋ ਰੂਪ ਹੁੰਦੇ ਹਨ?
ਉੱਤਰ – ਸੰਸਦੀ ਤੇ ਪ੍ਰਧਾਨਗੀ। –
ਪ੍ਰਸ਼ਨ-13. ਸੰਸਦੀ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ ਤੋਂ ਲਈ ਗਈ ਹੈ ?
ਉੱਤਰ-ਇੰਗਲੈਂਡ ਤੋਂ।
ਪ੍ਰਸ਼ਨ-14.ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਤੇ ਉਪਰਲੇ ਸਦਨ ਨੂੰ ਕੀ ਕਹਿੰਦੇ ਹਨ?
ਉੱਤਰ- ਹੇਠਲੇ ਸਦਨ ਨੂੰ ਹਾਊਸ ਆਫ਼ ਕਾਮਨਜ਼ ਦੇ ਉੱਪਰਲੇ ਸਦਨ ਨੂੰ ਹਾਊਸ ਆਫ਼ ਲਾਰਡਜ਼
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1.ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
ਉੱਤਰ-ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ। ਬਹੁਮਤ ਪਾਰਟੀ ਦਾ ਨੇਤਾ ਹੋਣ ਕਰਕੇ ਪ੍ਰਧਾਨ ਮੰਤਰੀ ਲੋਕ ਸਭਾ ਦਾ ਵੀ ਨੇਤਾ ਹੁੰਦਾ ਹੈ।
ਪ੍ਰਸ਼ਨ-2. ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ?
ਉੱਤਰ-ਮੰਤਰੀ ਮੰਡਲ ਸਮੂਹਿਕ ਤੌਰ ‘ਤੇ ਸੰਸਦ ਜਾਂ ਵਿਧਾਨਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਜੇਕਰ ਮੰਤਰੀ ਮੰਡਲ ਕੋਈ ਇੱਕ ਵਾਰ ਫੈਸਲਾ ਲੈ ਲੈਂਦਾ ਹੈ ਤਾਂ ਹਰੇਕ ਮੰਤਰੀ ਨੂੰ ਉਸ ਫੈਸਲੇ ਨੂੰ ਸੰਸਦ ਦੇ ਅੰਦਰ ਤੇ ਸੰਸਦ ਤੋਂ ਬਾਹਰ ਪ੍ਰੋੜ੍ਹਤਾ ਕਰਨੀ ਪੈਂਦੀ ਹੈ ਭਾਵੇਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੋਈ ਮੰਤਰੀ ਉਸ ਫ਼ੈਸਲੇ ਨਾਲ ਸਹਿਮਤ ਨਾ ਵੀ ਹੋਇਆ ਹੋਵੇ।ਹਰ ਇੱਕ ਵਿਭਾਗ ਦਾ ਸ਼ਾਸਨ ਚਲਾਉਣ ਤੇ ਨੀਤੀਆਂ ਬਣਾਉਣ ਲਈ ਸਾਰੇ ਮੰਤਰੀ ਸਮੂਹਿਕ ਤੌਰ ਤੇ ਜ਼ਿੰਮੇਵਾਰ ਹੁੰਦੇ ਹਨ।
ਪ੍ਰਸ਼ਨ-3.ਵਿਧਾਨਪਾਲਿਕਾ ਮੰਤਰੀਆਂ ‘ਤੇ ਕਿਹੜੇ ਢੰਗਾਂ ਨਾਲ ਨਿਯੰਤਰਣ ਰੱਖਦੀ ਹੈ?
ਉੱਤਰ: ਮੰਤਰੀ ਆਪਣੇ ਹਰ ਇੱਕ ਕੰਮ ਲਈ ਸੰਸਦ ਪ੍ਰਤੀ ਜੁਆਬਦੇਹ ਹੁੰਦੇ ਹਨ। ਸੰਸਦ ਵਿੱਚ ‘ਚ ਅਵਿਸ਼ਵਾਸ ਦਾ ਮਤਾ ਪਾਸ ਹੋਣ ‘ਤੇ ਮੰਤਰੀ ਮੰਡਲ ਨੂੰ ਭੰਗ ਕੀਤਾ ਜਾਂਦਾ ਹੈ।
ਪ੍ਰਸ਼ਨ-4. ਪ੍ਰਧਾਨ ਮੰਤਰੀ ਦੇ ਕੋਈ ਤਿੰਨ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ।
ਉੱਤਰ-1. ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦਾ ਨਿਰਮਾਣ ਕਰਦਾ ਹੈ ।
2. ਉਹ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ
3 . ਉਹ ਮੰਤਰੀਆਂ ਦੇ ਵਿਭਾਗਾਂ ਵਿੱਚ ਤਾਲਮੇਲ ਪੈਦਾ ਕਰਦਾ ਹੈ।
ਪ੍ਰਸ਼ਨ-5.ਲੋਕ ਸਭਾ ਦੀ ਬਣਤਰ ‘ਤੇ ਨੋਟ ਲਿਖੋ |
ਉੱਤਰ-ਲੋਕ ਸਭਾ ਪਹਿਲਾਂ ਜਾਂ ਹੇਠਲਾ ਸਦਨ ਕਿਹਾ ਜਾਂਦਾ ਹੈ। ਲੋਕ ਸਭਾ ਵਿੱਚ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ। 530 ਮੈਂਬਰ ਰਾਜਾਂ ਦੀ ਅਤੇ 20 ਮੈਂਬਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਵਰਤਮਾਨ ਲੋਕ ਸਭਾ ਵਿੱਚ 545 ਮੈਂਬਰ ਹਨ। ਲੋਕ ਸਭਾ ਦੇ ਮੈਂਬਰ 5 ਸਾਲਾਂ ਲਈ ਚੁਣੇ ਜਾਂਦੇ ਹਨ।
ਪ੍ਰਸ਼ਨ-6.ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ- ਰਾਜ ਸਭਾ ਦੇ ਕੁੱਲ 250 ਮੈਂਬਰ ਹੋ ਸਕਦੇ ਹਨ। 238 ਮੈਂਬਰ ਰਾਜਾਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ । 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ਜਿਨ੍ਹਾਂ ਵਿਅਕਤੀਆਂ ਨੂੰ ਸਾਹਿਤ, ਕਲਾ, ਵਿਗਿਆਨ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਗਿਆਨ ਤੇ ਵਿਵਹਾਰਿਕ ਤਜਰਬਾ ਹੋਵੇ।238 ਮੈਂਬਰਾਂ ਦੀ ਚੋਣ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਿਕ ਪ੍ਰਤੀਨਿਧਤਾ ਦੇ ਅਧਾਰ ‘ਤੇ ਇਕਹਿਰੀ ਬਦਲਵੀਂ ਵੋਟ ਦੁਆਰਾ ਕੀਤੀ ਜਾਂਦੀ ਹੈ। ਰਾਜ ਸਭਾ ਦੇ ਮੈਂਬਰ 6 ਸਾਲਾਂ ਲਈ ਚੁਣੇ ਜਾਂਦੇ ਹਨ।
ਪ੍ਰਸ਼ਨ-7. ਰਾਸ਼ਟਰਪਤੀ ਦੀਆਂ ਕੋਈ ਚਾਰ ਸ਼ਕਤੀਆਂ ਲਿਖੋ ।
ਉੱਤਰ-1. ਸੰਸਦ ਦੁਆਰਾ ਪਾਸ ਕੀਤਾ ਬਿੱਲ ਉਦੋਂ ਤਕ ਕਾਨੂੰਨ ਦਾ ਰੂਪ ਧਾਰਨ ਨਹੀਂ ਕਰਦਾ ਜਦੋਂ ਤੱਕ ਉਸ ਉੱਤੇ ਰਾਸ਼ਟਰਪਤੀ ਦੁਆਰਾ ਦਸਤਖ਼ਤ ਨਾ ਕੀਤੇ ਜਾਣ |
2. ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਉਸ ਦੇ ਸਾਥੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ।
3. ਧਨ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਜ਼ਰੂਰੀ ਹੈ ।
4. ਰਾਸ਼ਟਰਪਤੀ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਘੱਟ ਜਾਂ ਮੁਆਫ਼ ਕਰ ਸਕਦਾ ਹੈ ।
ਪ੍ਰਸ਼ਨ-8.ਮੰਤਰੀ ਪ੍ਰੀਸ਼ਦ ਦੇ ਗਠਨ ‘ਤੇ ਨੋਟ ਲਿਖੋ |
ਉੱਤਰ- ਸੰਸਦੀ ਪ੍ਰਣਾਲੀ ਵਿੱਚ ਰਾਸ਼ਟਰਪਤੀ ਨਾਂ-ਮਾਤਰ ਦੀ ਕਾਰਜ-ਪਾਲਿਕਾ ਹੁੰਦਾ ਹੈ। ਅਸਲੀ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਮੰਤਰੀ ਪ੍ਰੀਸ਼ਦ ਦੁਆਰਾ ਕੀਤੀ ਜਾਂਦੀ ਹੈ। ਜਿਸ ਦਾ ਪ੍ਰਧਾਨ ਮੰਤਰੀ ਮੁਖੀ ਹੁੰਦਾ ਹੈ। ਸੰਵਿਧਾਨ ਦੇ ਅਨੁਛੇਦ 74 ( 1 ) ਅਨੁਸਾਰ ਰਾਸ਼ਟਰਪਤੀ ਦੇ ਕੰਮਾਂ ਵਿੱਚ ਸਹਾਇਤਾ ਕਰਨ ਤੇ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਮੰਤਰੀ ਪ੍ਰੀਸ਼ਦ ਦੀ ਵਿਵਸਥਾ ਕੀਤੀ ਗਈ ਹੈ। ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕੰਮ ਕਰੇਗਾ | ਮੰਤਰੀ ਪ੍ਰੀਸ਼ਦ ਵਿੱਚ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹਨ। ਕੈਬਨਿਟ ਮੰਤਰੀ ਸਭ ਤੋਂ ਮਹੱਤਵਪੂਰਨ ਮੰਤਰੀ ਅਤੇ ਵਿਭਾਗਾਂ ਦੇ ਮੁੱਖੀ ਹੁੰਦੇ ਹਨ। ਰਾਜ ਮੰਤਰੀਆਂ ਨੂੰ ਵਿਭਾਗਾਂ ਦਾ ਸੁਤੰਤਰ ਚਾਰਜ ਦਿੱਤਾ ਵੀ ਜਾ ਸਕਦਾ ਹੈ ਜਾਂ ਨਹੀਂ ਵੀ ਦਿੱਤਾ ਜਾ ਸਕਦਾ | ਉਪ ਮੰਤਰੀ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੇ ਕੰਮਾਂ ਵਿੱਚ ਮਦਦ ਕਰਦੇ ਹਨ ਤੇ ਕੈਬਨਿਟ ਦੀਆਂ ਮੀਟਿੰਗਾਂ ਵਿਚ ਭਾਗ ਨਹੀਂ ਲੈ ਸਕਦੇ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਰਾਜ ਸਭਾ ਦੀ ਬਣਤਰ ਤੇ ਨੋਟ ਲਿਖੋ ?
ਉੱਤਰ- ਰਾਜ ਸਭਾ ਦੀ ਕੁੱਲ 250 ਮੈਂਬਰ ਹੋ ਸਕਦੇ ਹਨ। 238 ਮੈਂਬਰ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ। 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ਜਿਨ੍ਹਾਂ ਵਿਅਕਤੀਆਂ ਨੂੰ ਕਲਾ, ਵਿਗਿਆਨ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਗਿਆਨ ਤੇ ਵਿਵਹਾਰਕ ਤਜ਼ਰਬਾ ਹੋਵੇ। 230 ਮੈਂਬਰਾਂ ਦੀ ਚੋਣ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਿਕ ਪ੍ਰਤੀਨਿਧਤਾ ਦੇ ਅਧਾਰ ‘ਤੇ ਇਕਹਿਰੀ ਬਦਲਵੀਂ ਵੋਟ ਦੁਆਰਾ ਕੀਤੀ ਜਾਂਦੀ ਹੈ। ਰਾਜ ਸਭਾ ਦੇ ਮੈਂਬਰ 6 ਸਾਲਾਂ ਲਈ ਚੁਣੇ ਜਾਂਦੇ ਹਨ। ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ। ਇਹ ਇੱਕ ਸਥਾਈ ਸਦਨ ਹੈ। ਇਸ ਦੇ ਇਕ ਤਿਹਾਈ ਮੈਂਬਰ ਹਰ ਦੂਜੇ ਸਾਲ ਰਿਟਾਇਰ ਹੋ ਜਾਂਦੇ ਹਨ। ਖਾਲੀ ਹੋਏ ਸਥਾਨਾਂ ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ। ਵਰਤਮਾਨ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ 245 ਹੈ।
ਪ੍ਰਸ਼ਨ-2. ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ‘ਤੇ ਇਕ ਨੋਟ ਲਿਖੋ |
ਉੱਤਰ- ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ-ਮੰਤਰੀ ਕੈਬਨਿਟ ਦੀ ਅਗਵਾਈ ਕਰਦਾ ਹੈ। ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਪ੍ਰਧਾਨ-ਮੰਤਰੀ ਬਹੁਮਤ ਪਾਰਟੀ ਦਾ ਨੇਤਾ ਹੁੰਦਾ ਹੈ। ਇਸ ਲਈ ਉਹ ਲੋਕ ਸਭਾ ਦਾ ਨੇਤਾ ਵੀ ਹੁੰਦਾ ਹੈ। ਦੇਸ਼ ਦਾ ਮੁੱਖੀ ਉਸ ਦੀ ਸਲਾਹ ‘ਤੇ ਹੀ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ। ਉਹ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ। ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਤਾਰੀਖ਼ ਤੇ ਏਜੰਡਾ ਤੈਅ ਕਰਦਾ ਹੈ। ਪ੍ਰਧਾਨ ਮੰਤਰੀ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ। ਮੰਤਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਹੈ। ਉਨ੍ਹਾਂ ਦੇ ਕੰਮਾਂ ਵਿਚ ਤਾਲਮੇਲ ਪੈਦਾ ਕਰਦਾ ਹੈ। ਜੇਕਰ ਕੋਈ ਮੰਤਰੀ ਉਸ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ ਮੰਤਰੀ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ। ਭਾਵੇਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ਮੰਨਣ ਲਈ ਪਾਬੰਦ ਨਹੀਂ ਪਰ ਫਿਰ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸਲਾਹ ‘ਤੇ ਗੰਭੀਰਤਾ ਨਾਲ ਵਿਚਾਰ ਕਰਦਾ ਹੈ।
ਪ੍ਰਸ਼ਨ-3. ਰਾਸ਼ਟਰਪਤੀ ਚੁਣੇ ਜਾਣ ਲਈ ਯੋਗਤਾਵਾਂ, ਚੋਣ ਅਤੇ ਕਾਰਜ ਕਾਲ ਦਾ ਸੰਖੇਪ ਵਰਣਨ ਕਰੋ |
ਉੱਤਰ- ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁਖੀ ਹੁੰਦਾ ਹੈ।
ਚੋਣ ਲਈ ਯੋਗਤਾ- 1. ਉਹ ਭਾਰਤ ਦਾ ਨਾਗਰਿਕ ਹੋਵੇ।
2. ਉਹ 35 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ ।
3. ਉਹ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਦੀਆਂ ਯੋਗਤਾਵਾਂ ਰੱਖਦਾ ਹੋਵੇ |
4. ਉਹ ਭਾਰਤ ਸਰਕਾਰ ਰਾਜ ਸਰਕਾਰ ਜਾਂ ਸਥਾਨਕ ਸਰਕਾਰ ਅਧੀਨ ਕਿਸੇ ਲਾਭਕਾਰੀ ਪਦ ‘ਤੇ ਨਾ ਲੱਗਾ ਹੋਵੇ |
ਚੋਣ- ਭਾਰਤ ਦੇ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਢੰਗ ਨਾਲ ਕੀਤੀ ਜਾਂਦੀ ਹੈ। ਜਿਸ ਵਿਚ ਲੋਕ ਸਭਾ, ਰਾਜ ਸਭਾ ਦੀਆਂ ਵਿਧਾਨ – ਸਭਾਵਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਭਾਗ ਲੈਂਦੇ ਹਨ। ਨਾਮਜ਼ਦ ਮੈਂਬਰ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਨਹੀਂ ਲੈਂਦੇ
ਕਾਰਜਕਾਲ- ਭਾਰਤ ਦਾ ਰਾਸ਼ਟਰਪਤੀ ਪੰਜ ਸਾਲਾਂ ਲਈ ਚੁਣਿਆ ਜਾਂਦਾ ਹੈ। ਇਹ ਸਮਾਂ ਉਸ ਮਿਤੀ ਤੋਂ ਗਿਣਿਆ ਜਾਂਦਾ ਹੈ ਜਿਸ ਦਿਨ ਉਹ ਆਪਣੇ ਅਹੁਦੇ ਦੀ ਸਹੁੰ ਚੁੱਕਦਾ ਹੈ। ਉਸ ਨੂੰ ਮਹਾਂਦੋਸ਼ ਦਾ ਮੁਕੱਦਮਾ ਚਲਾ ਕੇ ਸੰਸਦ ਦੁਆਰਾ ਪੰਜ ਸਾਲ ਤੋਂ ਪਹਿਲਾਂ ਨਹੀਂ ਹਟਾਇਆ ਜਾ ਸਕਦਾ ਹੈ। ਨਵੇਂ ਰਾਸ਼ਟਰਪਤੀ ਦੀ ਚੋਣ, ਕੰਮ ਕਰ ਰਹੇ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਕਰ ਲਈ ਜਾਂਦੀ ਹੈ। ਜੇਕਰ ਅਜਿਹਾ ਨਾ ਹੋ ਸਕੇ ਤਾਂ ਕੰਮ ਕਰ ਰਿਹਾ ਰਾਸ਼ਟਰਪਤੀ ਉਦੋਂ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ ਜਦੋਂ ਤੱਕ ਨਵਾਂ ਰਾਸ਼ਟਰਪਤੀ ਨਹੀਂ ਚੁਣ ਲਿਆ ਜਾਂਦਾ । ਰਾਸ਼ਟਰਪਤੀ ਦੀ ਮੌਤ ਹੋ ਜਾਣ ਕਾਰਨ ਜਾਂ ਉਸ ਵੱਲੋਂ ਅਸਤੀਫ਼ਾ ਦੇਣ ਕਾਰਨ ਜਾਂ ਮਹਾਂਦੋਸ਼ ਦੇ ਮੁਕੱਦਮੇ ਕਾਰਨ ਖਾਲੀ ਹੋਈ ਪਦਵੀ ਤੇ ਛੇ ਮਹੀਨੇ ਦੇ ਅੰਦਰ ਅੰਦਰ ਨਵੇਂ ਰਾਸ਼ਟਰਪਤੀ ਦੀ ਚੋਣ ਕਰਨੀ ਜ਼ਰੂਰੀ ਹੈ ।
ਪ੍ਰਸ਼ਨ-4 ਮੰਤਰੀ ਪ੍ਰੀਸ਼ਦ ਦੀ ਸਮੂਹਿਕ ਜ਼ਿੰਮੇਵਾਰੀ ਅਤੇ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ? ਵਿਆਖਿਆ ਕਰੋ ।
ਉੱਤਰ- ਸਮੂਹਿਕ ਜ਼ਿੰਮੇਵਾਰੀ- ਮੰਤਰੀ ਪ੍ਰੀਸ਼ਦ ਦੇ ਸਾਰੇ ਮੈਂਬਰ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦੇ ਹਨ। ਜੇਕਰ ਲੋਕ ਸਭਾ ਕਿਸੇ ਇਕ ਮੰਤਰੀ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕਰ ਦੇਵੇ ਤਾਂ ਸਾਰੇ ਮੰਤਰੀ ਪ੍ਰੀਸ਼ਦ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ। ਜੇਕਰ ਕਿਸੇ ਇੱਕ ਵਿਭਾਗ ਲਈ ਮੰਤਰੀ ਪ੍ਰੀਸ਼ਦ ਵਿੱਚ ਨੀਤੀ ਤੈਅ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਸਾਰੇ ਮੰਤਰੀ ਪ੍ਰੀਸ਼ਦ ਦੀ ਹੁੰਦੀ ਹੈ।
ਵਿਅਕਤੀਗਤ ਜ਼ਿੰਮੇਵਾਰੀ- ਹਰ ਇੱਕ ਮੰਤਰੀ ਵਿਅਕਤੀਗਤ ਤੌਰ ‘ਤੇ ਆਪਣੇ ਵਿਭਾਗ ਲਈ ਵੀ ਜ਼ਿੰਮੇਵਾਰ ਹੁੰਦਾ ਹੈ। ਜੇਕਰ ਕਿਸੇ ਵਿਭਾਗ ਦਾ ਕੰਮ ਠੀਕ ਨਾ ਚੱਲ ਰਿਹਾ ਹੋਵੇ ਤਾਂ ਪ੍ਰਧਾਨ ਮੰਤਰੀ ਅਜਿਹੇ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਸਕਦਾ ਹੈ।ਜੇਕਰ ਉਹ ਅਸਤੀਫ਼ਾ ਨਹੀਂ ਦਿੰਦਾ ਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਹਿ ਕੇ ਉਸ ਮੰਤਰੀ ਨੂੰ ਬਰਖਾਸਤ ਕਰਵਾ ਸਕਦਾ ਹੈ।