ਪਾਠ-8 ਪਹਿਰਾਵੇ ਦਾ ਸਮਾਜਿਕ
ੳ) ਬਹੁ- ਵਿਕਲਪੀ
1. ਸੂਤੀ ਕਪੜਾ ਕਿਸ ਤੇ ਬਣਦਾ ਹੋ?
ੳ) ਕਪਾਹ ਅ) ਜਾਨਵਰਾਂ ਦੀ ਖੱਲ ੲ) ਰੇਸ਼ਮ ਦੇ ਕੀੜੇ 4.ਉੱਨ
ਉੱਤਰ- ਕਪਾਹ
2. ਬਣਾਉਟੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ?
ੳ) ਮੈਰੀ ਕਿਊਰੀ ਅ) ਰਾਬਰਟ ਹੁੱਕ ੲ) ਲੂਈਸ ਸੁਬਾਬ ਸ) ਲਾਰਡ ਕਰਜ਼ਨ
ਉੱਤਰ-ਰਾਬਰਟ ਹੁੱਕ।
3. ਕਿਹੜੀ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ, ਵਰਗ ਜਾਂ ਲਿੰਗ ਦੇ ਅਨੁਸਾਰ ਕੱਪੜੇ ਪਹਿਨਦੇ ਸਨ?
ੳ) ਪੰਦਰਵੀਂ ਅ) ਸੋਲ੍ਹਵੀਂ ੲ) ਸਤਾਰ੍ਹਵੀਂ ਸ) ਅਠਾਰ੍ਹਵੀਂ
ਉੱਤਰ-ਅਠਾਰ੍ਹਵੀਂ।
4. ਕਿਹੜੇ ਵਪਾਰੀਆਂ ਨੇ ਭਾਰਤ ਦੀ ਛੀਟ ਦਾ ਆਯਾਤ ਸੁਰੂ ਕੀਤਾ? ਰ੍
ੳ) ਚੀਨ ਅ) ਯੂਰਪੀਨ ੲ) ਅਮਰੀਕਨ ਸ) ਇਨ੍ਹਾਂ ਵਿੱਚੋਂ ਕੋਈਨਹੀ
ਉੱਤਰ-ਯੂਰਪੀਨ।
ਅ) ਖਾਲੀ ਥਾਵਾਂ ਭਰੋ
1. ਪੁਰਾਤੱਤਵ ਵਿਗਿਆਨਕਾਂ ਨੂੰ ਰੂਸ ਦੇ ਨਜ਼ਦੀਕ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ਹਨ ।
2.ਰੇਸ਼ਮ ਦਾ ਕੀੜਾ ਆਮ ਤੌਰ ਤੇ ਸ਼ਹਿਤੂਤ ਦੇ ਦਰੱਖਤਾਂ ਉੱਤੇ ਪਾਲਿਆ ਜਾਂਦਾ ਹੈ ।
3. ਊਨੀ ਕੱਪੜਿਆਂ ਦੇ ਅਵਸ਼ੇਸ਼ ਮਿਸਰ, ਬੇਬੀਲੋਨ, ਸਿੰਧ ਘਾਟੀ ਦੀ ਸੱਭਿਅਤਾ ਤੋਂ ਮਿਲੇ ਹਨ।
4. ਉਦਯੋਗਿਕ ਕ੍ਰਾਂਤੀ ਦਾ ਆਰੰਭ ਯੂਰਪ ਮਹਾਂਦੀਪ ਵਿੱਚ ਹੋਇਆ ਸੀ ।
5. ਸਵਦੇਸ਼ੀ ਅੰਦੋਲਨ 1905 ਈਸਵੀ ਵਿਚ ਆਰੰਭ ਹੋਇਆ।
ੲ) ਸਹੀ ਮਿਲਾਨ ਕਰੋ :
ਉੱਤਰ- 1. ਬੰਗਾਲ ਦੀ ਵੰਡ ਲਾਰਡ ਕਰਜ਼ਨ
2. ਰੇਸ਼ਮੀ ਕੱਪੜਾ ਚੀਨ
3. ਰਾਸ਼ਟਰੀ ਗਾਏ ਰਬਿੰਦਰ ਨਾਥ ਟੈਗੋਰ
4. ਫਰਾਂਸੀਸੀ ਕ੍ਰਾਂਤੀ 1789 ਈਸਵੀ
5. ਸਵਦੇਸ਼ੀ ਲਹਿਰ ਮਹਾਤਮਾ ਗਾਂਧੀ
ਸ) ਅੰਤਰ ਦੱਸੋ :
1. ਊਨੀ ਅਤੇ ਰੇਸ਼ਮੀ
ਉੱਤਰ-ਊਨੀ- ਉੱਨ ਅਸਲ ਵਿਚ ਰੇਸ਼ੇਦਾਰ ਪ੍ਰੋਟੀਨ ਹੈ ਜੋ ਵਿਸ਼ੇਸ਼ ਪ੍ਰਕਾਰ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ। ਭੇਡਾਂ ਤੋਂ ਬਿਨਾਂ ਬੱਕਰੀ, ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਉੱਨ ਪ੍ਰਾਪਤ ਕੀਤੀ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਵੀ ਲੋਕ ਊਨੀ ਕੱਪੜੇ ਪਹਿਨਦੇ ਸਨ।
ਰੇਸ਼ਮੀ-ਰੇਸ਼ਮ ਦਾ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਤਿਆਰ ਰੇਸ਼ਿਆਂ ਤੋਂ ਬਣਿਆ ਹੁੰਦਾ ਹੈ। ਅਸਲ ਵਿੱਚ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇੱਕ ਕਵਚ ਤਿਆਰ ਕਰਦਾ ਹੈ। ਜਿਸ ਨੂੰ ਆਪਣੀ ਲਾਰ ਦੁਆਰਾ ਬਣਾਉਂਦਾ ਹੈ। ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਰੇਸ਼ਮੀ ਕੱਪੜੇ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ ।
2. ਸੂਤੀ ਕੱਪੜਾ ਅਤੇ ਬਨਾਵਟੀ ਰੇਸ਼ਿਆਂ ਤੋਂ ਬਣਿਆ ਕੱਪੜਾ
ਉੱਤਰ-ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ। ਭਾਰਤ ਦੇ ਲੋਕ ਸਦੀਆਂ ਤੋਂ ਸੂਤੀ ਕੱਪੜੇ ਪਹਿਨਦੇ ਆ ਰਹੇ ਹਨ। ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਵੀ ਸੂਤੀ ਕੱਪੜੇ ਦੀ ਵਰਤੋਂ ਦੇ ਇਤਿਹਾਸਕ ਸਬੂਤ ਮਿਲੇ ਹਨ। ਸਿੰਧੂ ਘਾਟੀ ਦੀ ਸੱਭਿਅਤਾ ਵਿੱਚੋਂ ਵੀ ਕਪਾਹ ਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਸਬੂਤ ਮਿਲੇ ਹਨ
ਬਨਾਉਟੀ ਰੇਸ਼ੇ ਤੋਂ ਬਣੇ ਕੱਪੜੇ-ਸੰਨ 1842 ਈਸਵੀ ਨੂੰ ਅੰਗਰੇਜ਼ ਵਿਗਿਆਨੀ ਲੂਈਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਮਸ਼ੀਨ ਤਿਆਰ ਕੀਤੀ। ਬਨਾਉਟੀ ਰੇਸ਼ਿਆਂ ਦੇ ਉਤਪਾਦਨ ਲਈ ਅਲਕੋਹਲ, ਰਬੜ, ਰੇਜਨ, ਚਰਬੀ, ਸ਼ਹਿਤੂਤ ਅਤੇ ਹੋਰ ਬਨਸਪਤੀ,ਆਦਿ ਵਸਤੂਆਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਨਾਈਲੋਨ, ਪੋਲਿਸਟਰ ਅਤੇ ਰੇਆਨ ਮੁੱਖ ਬਨਾਵਟੀ ਰੇਸ਼ੇ ਹਨ। 2 . ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ-1 . ਆਦਿ ਕਾਲ ਵਿਚ ਮਨੁੱਖ ਸਰੀਰ ਢਕਣ ਲਈ ਕਿਸ ਚੀਜ਼ ਦੀ ਵਰਤੋਂ ਕਰਦਾ ਸੀ ?
ਉੱਤਰ- ਆਦਿ ਕਾਲ ਵਿੱਚ ਮਨੁੱਖ ਸਰੀਰ ਢੱਕਣ ਲਈ ਪੱਤਿਆਂ, ਦਰਖ਼ਤਾਂ ਦੀ ਛਿੱਲ ਅਤੇ ਜਾਨਵਰਾਂ ਦੀ ਖੁੱਲ ਦੀ ਵਰਤੋਂ ਕਰਦਾ ਸੀ।
ਪ੍ਰਸ਼ਨ-2 . ਕੱਪੜੇ ਕਿੰਨੇ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ ?
ਉੱਤਰ-ਕੱਪੜੇ ਆਮ ਤੌਰ ਤੇ ਚਾਰ ਤਰ੍ਹਾਂ ਦੇ ਰੇਸ਼ਿਆਂ ਤੋਂ ਬਣੇ ਹੁੰਦੇ ਹਨ -ਸੂਤੀ, ਊਨੀ, ਰੇਸ਼ਮੀ ਅਤੇ ਬਣਾਵਟੀ
ਪ੍ਰਸ਼ਨ-3 . ਕਿਸ ਕਿਸਮ ਦੀਆਂ ਭੇਡਾਂ ਦੀ ਉੱਨ ਸਭ ਤੋਂ ਵਧੀਆ ਹੁੰਦੀ ਹੈ ?
ਉੱਤਰ-ਮੈਰੀਨੋ ਭੇਡ ਦੀ |
ਪ੍ਰਸ਼ਨ-4 . ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸਬੰਧੀ ਆਵਾਜ਼ ਉਠਾਈ
ਉੱਤਰ- ਫ਼ਰਾਂਸ
ਪ੍ਰਸ਼ਨ-5 . ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕੱਪੜੇ ਦਾ ਆਯਾਤ ਕਰਦਾ ਸੀ ?
ਉੱਤਰ-ਭਾਰਤ।
ਪ੍ਰਸ਼ਨ-6 . ਖਾਦੀ ਲਹਿਰ ਚਲਾਉਣ ਵਾਲੇ ਪ੍ਰਮੁੱਖ ਭਾਰਤੀ ਨੇਤਾਵਾਂ ਦੇ ਨਾਂ ਲਿਖੋ ।
ਉੱਤਰ- ਮਹਾਤਮਾ ਗਾਂਧੀ।
ਪ੍ਰਸ਼ਨ-7 . ਨਾਮਧਾਰੀ ਸੰਪਰਦਾਇ ਦੇ ਲੋਕ ਇਸ ਰੰਗ ਦੇ ਕੱਪੜੇ ਪਹਿਨਦੇ ਸਨ?
ਉੱਤਰ- ਚਿੱਟੇ ਰੰਗ ਦੇ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ-1 . ਮਨੁੱਖ ਨੂੰ ਪਹਿਰਾਵੇ ਦੀ ਲੋੜ ਕਿਉਂ ਪਈ ?
ਉੱਤਰ-ਵਿਅਕਤੀ ਦਾ ਪਹਿਰਾਵਾ ਉਸ ਦੀ ਬੌਧਿਕ, ਮਾਨਸਿਕ ਅਤੇ ਆਰਥਿਕ ਸਥਿਤੀ ਦਾ ਪ੍ਰਗਟਾਵਾ ਵੀ ਕਰਦਾ ਹੈ। ਪਹਿਰਾਵੇ ਦੀ ਵਰਤੋਂ ਕੇਵਲ ਸਰੀਰ ਢਕਣ ਲਈ ਵੀ ਨਹੀਂ ਕੀਤੀ ਜਾਂਦੀ ਸਗੋਂ ਇਸ ਤੋਂ ਮਨੁੱਖ ਦੇ ਰੁਤਬੇ, ਸੱਭਿਆਚਾਰ, ਸਮਾਜਿਕ ਪੱਧਰ ਆਦਿ ਦਾ ਪ੍ਰਗਟਾਵਾ ਵੀ ਹੁੰਦਾ ਹੈ | ਇਸੇ ਕਾਰਨ ਹੀ ਮਨੁੱਖ ਨੂੰ ਪਹਿਰਾਵੇ ਦੀ ਲੋੜ ਪਈ।
ਪ੍ਰਸ਼ਨ-2. ਰੇਸ਼ਮੀ ਕੱਪੜਾ ਕਿਵੇਂ ਤਿਆਰ ਹੁੰਦਾ ਹੈ ?
ਉੱਤਰ-ਰੇਸ਼ਮ ਦਾ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਤਿਆਰ ਰੇਸ਼ਿਆਂ ਤੋਂ ਬਣਿਆ ਹੁੰਦਾ ਹੈ। ਅਸਲ ਵਿੱਚ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਕਵਚ ਤਿਆਰ ਕਰਦਾ ਹੈ। ਜਿਸ ਨੂੰ ਉਹ ਆਪਣੀ ਲਾਰ ਦੁਆਰਾ ਬਣਾਉਂਦਾ ਹੈ। ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ
ਪ੍ਰਸ਼ਨ-3 . ਉਦਯੋਗਿਕ ਕ੍ਰਾਂਤੀ ਦਾ ਪਹਿਰਾਵੇ ਤੇ ਕੀ ਪ੍ਰਭਾਵ ਪਿਆ ?
ਉੱਤਰ-ਉਦਯੋਗਿਕ ਕ੍ਰਾਂਤੀ ਕਾਰਨ ਲੋਕਾਂ ਦੇ ਵਿਚਾਰਾਂ ਅਤੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਆਇਆ ਜਿਸ ਨਾਲ ਲੋਕਾਂ ਦੇ ਪਹਿਰਾਵੇ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲਿਆ | ਕੱਪੜੇ ਦਾ ਉਤਪਾਦਨ ਮਸ਼ੀਨਾਂ ਨਾਲ ਹੋਣ ਲੱਗ ਪਿਆ ਇਸ ਕਰਕੇ ਕੱਪੜਾ ਸਸਤਾ ਵੀ ਹੋ ਗਿਆ ਤੇ ਉਸ ਦੀ ਬਾਜ਼ਾਰ ਵਿੱਚ ਬਹੁਤਾਤ ਵੀ ਹੋ ਗਈ। ਮਸ਼ੀਨੀ ਕੱਪੜਾ ਵੱਖ-ਵੱਖ ਡਿਜ਼ਾਈਨਾਂ ਵਿੱਚ ਆ ਗਿਆ | ਕੱਪੜਾ ਸਸਤਾ ਹੋਣ ਕਾਰਨ ਲੋਕਾਂ ਕੋਲ ਪੁਸ਼ਾਕਾਂ ਦੀ ਗਿਣਤੀ ਵਧ ਗਈ।
ਪ੍ਰਸ਼ਨ-4 . ਇਸਤਰੀਆਂ ਦੇ ਪਹਿਰਾਵੇ ਤੇ ਮਹਾਯੁੱਧਾਂ ਦਾ ਕੀ ਅਸਰ ਪਿਆ ?
ਉੱਤਰ- ਪਹਿਲੇ ਵਿਸ਼ਵ ਯੁੱਧ ਦਾ ਔਰਤਾਂ ਦੇ ਪਹਿਰਾਵੇ ਤੇ ਬਹੁਤ ਅਸਰ ਪਿਆ। ਮਰਦਾਂ ਦੇ ਯੁੱਧ ਵਿੱਚ ਭਾਗ ਲਏ ਜਾਣ ਕਾਰਨ ਕੰਮ ਕਰਨ ਦੀ ਜ਼ਿੰਮੇਵਾਰੀ ਔਰਤਾਂ ਤੇ ਆ ਗਈ। ਉਦਯੋਗਿਕ ਖੇਤਰ ਵਿਚ ਕੰਮ ‘ਤੇ ਜਾਣ ਕਾਰਨ ਔਰਤਾਂ ਨੇ ਤੰਗ ਅਤੇ ਛੋਟੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ। ਉਹ ਉਦਯੋਗਾਂ ਵਿੱਚ ਵਰਦੀ ਦੇ ਤੌਰ ਤੇ ਬਲਾਊਜ਼, ਪੈਂਟ ਅਤੇ ਟੋਪੀ ਦੀ ਵਰਤੋਂ ਕਰਨ ਲੱਗੀਆਂ | ਇਸ ਤੋਂ ਇਲਾਵਾ ਔਰਤਾਂ ਨੇ ਆਪਣੇ ਵਾਲ ਵੀ ਛੋਟੇ ਰੱਖਣੇ ਸ਼ੁਰੂ ਕਰ ਦਿੱਤੇ।
ਪ੍ਰਸ਼ਨ-5 ਸਵਦੇਸ਼ੀ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਸਵਦੇਸ਼ੀ ਲਹਿਰ 1905 ਈਸਵੀ ਵਿੱਚ ਬੰਗਾਲ ਦੀ ਵੰਡ ਕਰਨ ਕਰਕੇ ਹੋਂਦ ਵਿੱਚ ਆਈ। ਇਸ ਲਹਿਰ ਦਾ ਉਦੇਸ਼ ਭਾਰਤੀ ਉਦਯੋਗਾਂ ਦਾ ਵਿਸਥਾਰ ਕਰਨਾ ਸੀ।1920 ਈ- ਵਿੱਚ ਮਹਾਤਮਾ ਗਾਂਧੀ ਨੇ ਸਵਦੇਸ਼ੀ ਲਹਿਰ ਦੇ ਕਾਰਜ ਸੂਚੀ ਜਾਰੀ ਕਰਨ ਲਈ ਖਾਦੀ ਲਹਿਰ ਸ਼ੁਰੂ ਕੀਤੀ। ਇਸ ਲਹਿਰ ਨੇ ਲੋਕਾਂ ਲਈ ਰੁਜ਼ਗਾਰ ਵੀ ਪੈਦਾ ਕੀਤਾ। ਇਹ ਸੰਘਰਸ਼ ਖਾਦੀ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਤੇ ਅਧਾਰਿਤ ਸੀ । ਗਾਂਧੀ ਜੀ ਦੇ ਸੱਦੇ ਤੇ ਲੋਕਾਂ ਨੇ ਨਾ ਕੇਵਲ ਵਿਦੇਸ਼ੀ ਕੱਪੜਿਆਂ ਅਤੇ ਵਸਤੂਆਂ ਦਾ ਬਾਈਕਾਟ ਕੀਤਾ ਸਗੋਂ ਉਨ੍ਹਾਂ ਨੂੰ ਸਾੜ ਵੀ ਦਿੱਤਾ | ਸਵਦੇਸ਼ੀ ਲਹਿਰ ਨੇ ਭਾਰਤੀ ਉਦਯੋਗਾਂ ਨੂੰ ਬਹੁਤ ਉਤਸ਼ਾਹਿਤ ਕੀਤਾ ।
ਪ੍ਰਸ਼ਨ-6 . ਰਾਸ਼ਟਰੀ ਪੁਸ਼ਾਕ ਤਿਆਰ ਕਰਨ ਸਬੰਧੀ ਕੀਤੇ ਗਏ ਯਤਨਾਂ ਦਾ ਵਰਨਣ ਕਰੋ ।
ਉੱਤਰ-ਉੱਨੀਵੀਂ ਸਦੀ ਦੇ ਅੰਤ ਤਕ ਸਾਰੇ ਦੇਸ਼ ਵਿਚ ਰਾਸ਼ਟਰਵਾਦ ਤੇ ਏਕਤਾ ਦੀ ਭਾਵਨਾ ਪੈਦਾ ਹੋ ਗਈ। ਰਬਿੰਦਰ ਨਾਥ ਟੈਗੋਰ ਨੇ ਸੁਝਾਅ ਦਿੱਤਾ ਕਿ ਭਾਰਤੀ ਪਹਿਰਾਵਾ ਹਿੰਦੂ ਅਤੇ ਮੁਸਲਿਮ ਪਹਿਰਾਵੇ ਦੇ ਤੱਤਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਇਸ ਲਈ ਪੁਰਸ਼ਾਂ ਲਈ ਬਟਨਾਂ ਵਾਲਾ ਲੰਬਾ ਕੋਟ ਇਥੋਂ ਦੀ ਯੋਗ ਪੁਸ਼ਾਕ ਸਮਝੀ ਜਾਂਦੀ ਸੀ। ਗਿਆਨਦਾਨਦੀਨੀ (ਸਤਿੰਦਰ ਨਾਥ ਟੈਗੋਰ ਦੀ ਪਤਨੀ) ਨੇ ਰਾਸ਼ਟਰੀ ਪਹਿਰਾਵਾ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ ਪਾਰਸੀ ਢੰਗ ਨਾਲ ਸਾੜ੍ਹੀ ਲਾਉਂਦੀ ਸੀ ਜੋ ਖੱਬੇ ਪਾਸੇ ਤੋਂ ਮੋਢੇ ਤੋਂ ਪਿੰਨ ਕੀਤੀ ਹੁੰਦੀ ਸੀ। ਉਸ ਵੱਲੋਂ ਸਾੜੀ ਨਾਲ ਮੈਚ ਕਰਦਾ ਬਲਾਊਜ਼ ਅਤੇ ਜੁੱਤੇ ਵੀ ਪਹਿਨੇ ਜਾਂਦੇ ਸਨ ਇਸ ਨੂੰ ‘ਬ੍ਰਹਮਕਾ ਸਾੜ੍ਹੀ’ ਕਿਹਾ ਜਾਂਦਾ ਸੀ। ਬਾਅਦ ਵਿੱਚ ਇਸੇ ਪੁਸ਼ਾਕ ਦਾ ਨਮੂਨਾ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੀਆਂ ਇਸਤਰੀਆਂ ਵਿਚ ਵੀ ਪ੍ਰਚੱਲਿਤ ਹੋ ਗਿਆ ।
ਪ੍ਰਸ਼ਨ-7 . ਪੰਜਾਬ ਵਿੱਚ ਇਸਤਰੀਆਂ ਦੇ ਪਹਿਰਾਵੇ ਤੇ ਸੰਖੇਪ ਨੋਟ ਲਿਖੋ |
ਉੱਤਰ-ਪੰਜਾਬ ਦੀਆਂ ਇਸਤਰੀਆਂ ਦਾ ਮੁੱਖ ਪਹਿਰਾਵਾ ਸਲਵਾਰ ਕਮੀਜ਼ ਹੀ ਰਿਹਾ ਹੈ। ਪਹਿਲਾਂ ਔਰਤਾਂ ਕਮੀਜ਼ ਦੀ ਥਾਂ ਲੰਮੇ ਕੁੜਤੇ ਪਾਉਂਦੀਆਂ ਸਨ। ਫਿਰ ਕਾਲਰ ਵਾਲੇ ਗਲੇ ਅਤੇ ਕਫ਼ਾਂ ਦੀਆਂ ਬਾਹਾਂ ਵਾਲੀਆਂ ਕੁੜਤੀਆਂ ਦਾ ਰਿਵਾਜ ਵੀ ਰਿਹਾ | ਔਰਤਾਂ ਸਿਰ ਚੁੰਨੀ ਨਾਲ ਢੱਕ ਕੇ ਰੱਖਦੀਆਂ ਸਨ। ਵਿਆਹੀਆਂ ਹੋਈਆਂ ਔਰਤਾਂ ਵੱਲੋਂ ਇਸੇ ਚੁੰਨੀ ਦੀ ਵਰਤੋਂ ਘੁੰਡ ਕੱਢਣ ਲਈ ਕੀਤੀ ਜਾਂਦੀ ਸੀ | ਸ਼ਹਿਰੀ ਔਰਤਾਂ ਸਾੜ੍ਹੀ ਅਤੇ ਬਲਾਊਜ਼ ਵੀ ਪਹਿਨਦੀਆਂ ਸਨ। ਸਰਦੀਆਂ ਵਿੱਚ ਸਵੈਟਰ ਕੋਟੀ ਅਤੇ ਸਕੀਵੀ ਪਾਉਣ ਦਾ ਰਿਵਾਜ ਰਿਹਾ ਹੈ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ-1. ਕੱਪੜਿਆਂ ਵਿੱਚ ਵਰਤੇ ਜਾਣ ਵਾਲੇ ਅਲੱਗ –ਅਲੱਗ ਰੇਸ਼ਿਆਂ ਦਾ ਵਰਨਣ ਕਰੋ
ਉੱਤਰ-ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ। ਭਾਰਤ ਦੇ ਲੋਕ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ। ਪ੍ਰਾਚੀਨ ਸੱਭਿਅਤਾਵਾਂ ਵਿੱਚ ਵੀ ਸੂਤੀ ਕੱਪੜੇ ਦੀ ਵਰਤੋਂ ਦੇ ਸਬੂਤ ਮਿਲਦੇ ਹਨ।
ਊਨੀ ਕੱਪੜਾ-ਉੱਨ ਅਸਲ ਵਿੱਚ ਰੇਸ਼ੇਦਾਰ ਪ੍ਰੋਟੀਨ ਹੈ ਜੋ ਵਿਸ਼ੇਸ਼ ਪ੍ਰਕਾਰ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ। ਭੇਡ, ਬੱਕਰੀ, ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਸਮੇਂ ਦੇ ਲੋਕ ਵੀ ਉਨੀ ਕੱਪੜੇ ਪਹਿਨਦੇ ਸਨ।
ਰੇਸ਼ਮੀ ਕੱਪੜਾ– ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਤਿਆਰ ਰੇਸ਼ਿਆਂ ਤੋਂ ਬਣਿਆ ਹੁੰਦਾ ਹੈ। ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ ਦੁਆਲੇ ਇਕ ਕਵਚ ਤਿਆਰ ਕਰਦਾ ਹੈ।ਜਿਸ ਨੂੰ ਉਹ ਆਪਣੀ ਲਾਰ ਦੁਆਰਾ ਬਣਾਉਂਦਾ ਹੈ। ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ। ਰੇਸ਼ਮੀ ਕੱਪੜੇ ਬਣਾਉਣ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਦੇ ਲੋਕਾਂ ਕੋਲ ਸੀ।
ਬਨਾਉਟੀ ਰੇਸ਼ੇ ਤੋਂ ਬਣੇ ਕੱਪੜੇ– ਸੰਨ 1842 ਈਸਵੀ ਨੂੰ ਅੰਗਰੇਜ਼ ਵਿਗਿਆਨੀ ਲੂਈਸ ਸੁਬਾਬ ਨੇ ਬਨਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਮਸ਼ੀਨ ਤਿਆਰ ਕੀਤੀ। ਬਨਾਉਟੀ ਰੇਸ਼ਿਆਂ ਦੇ ਉਤਪਾਦਨ ਲਈ ਅਲਕੋਹਲ, ਰਬੜ, ਰੇਜ਼ਿਨ, ਚਰਬੀ ਸ਼ਹਿਤੂਤ ਅਤੇ ਹੋਰ ਬਨਸਪਤੀ ਆਦਿ ਵਸਤੂਆਂ ਵਰਤੋਂ ‘ਚ ਲਿਆਂਦੀਆਂ ਜਾਂਦੀਆਂ ਹਨ। ਨਾਈਲੋਨ, ਪੋਲਿਸਟਰ ਅਤੇ ਰੇਆਨ ਮੁੱਖ ਬਨਾਵਟੀ ਰੇਸ਼ੇ ਹਨ। ਪੋਲਿਸਟਰ ਅਤੇ मुउ ‘ ਤੋਂ ਬਣਿਆ ਕੱਪੜਾ ਟੈਰੀਕਾਟ ਭਾਰਤ ਵਿੱਚ ਬਹੁਤ ਵਰਤਿਆ ਜਾਣ ਲੱਗਿਆ।
ਪ੍ਰਸ਼ਨ-2. ਉਦਯੋਗਿਕ ਕ੍ਰਾਂਤੀ ਨੇ ਆਮ ਲੋਕਾਂ ਅਤੇ ਇਸਤਰੀਆਂ ਦੇ ਪਹਿਰਾਵੇ ਉੱਤੇ ਕੀ ਅਸਰ ਪਾਇਆ ?
ਉੱਤਰ-ਅਠਾਰ੍ਹਵੀਂ ਸਦੀ ਵਿੱਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ ਅਨੁਸਾਰ ਕੱਪੜੇ ਪਹਿਨਦੇ ਸਨ। ਮਰਦਾਂ ਅਤੇ ਔਰਤਾਂ ਦੇ ਪਹਿਰਾਵੇ ਵਿੱਚ ਅੰਤਰ ਸੀ। ਔਰਤਾਂ ਪਹਿਰਾਵੇ ਵਿੱਚ ਸਕਰਟਾਂ ਅਤੇ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਣਦੀਆਂ ਸਨ ਜਦੋਂ ਕਿ ਮਰਦ ਪਹਿਰਾਵੇ ਵਿੱਚ ਨੈੱਕਟਾਈ ਦੀ ਵਰਤੋਂ ਕਰਦੇ ਸਨ। ਸਮਾਜ ਦੇ ਉੱਚ ਵਰਗ ਦਾ ਪਹਿਰਾਵਾ ਆਮ ਲੋਕਾਂ ਤੋਂ ਵੱਖਰਾ ਹੁੰਦਾ ਸੀ । 1789 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਨੇ ਕੁਲੀਨ ਵਰਗ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਜਿਸ ਕਰਕੇ ਗਰੀਬ ਅਤੇ ਨਿਮਨ ਵਰਗ ਦੇ ਲੋਕ ਵੀ ਆਪਣੀ ਇੱਛਾ ਮੁਤਾਬਕ ਰੰਗ ਬਿਰੰਗੇ ਕੱਪੜੇ ਪਹਿਨਣ ਲੱਗੇ | ਫਰਾਂਸ ਦੇ ਲੋਕ ਨੀਲੇ ਚਿੱਟੇ ਅਤੇ ਲਾਲ ਰੰਗ ਦੇ ਕੱਪੜੇ ਪਹਿਨਣ ਲੱਗੇ। ਯੂਰਪੀ ਦੇਸ਼ਾਂ ਵਿਚ ਲੜਕੀਆਂ ਨੂੰ ਬਚਪਨ ਤੋਂ ਹੀ ਸਖ਼ਤ ਫੀਤੇ ਨਾਲ ਖਿੱਚੇ ਹੋਏ ਕੱਪੜੇ ਪਹਿਨਾਏ ਜਾਂਦੇ ਸਨ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਫੈਲਾਅ ਨਾ ਹੋ ਸਕੇ।1830 ਈਸਵੀ ਵਿੱਚ ਇੰਗਲੈਂਡ ਵਿੱਚ ਕੁਝ ਮਹਿਲਾ ਸੰਸਥਾਵਾਂ ਨੇ ਇਸਤਰੀਆਂ ਲਈ ਲੋਕਤੰਤਰਿਕ ਅਧਿਕਾਰਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸਫਰੇਜ ਅੰਦੋਲਨ ਦਾ ਪ੍ਰਸਾਰ ਹੋਇਆ ਤਾਂ ਅਮਰੀਕਾ ਦੀਆਂ 13 ਬ੍ਰਿਟਿਸ਼ ਬਸਤੀਆਂ ਵਿੱਚ ਪਹਿਰਾਵਾ ਸੁਧਾਰ ਅੰਦੋਲਨ ਸ਼ੁਰੂ ‘ ਹੋਇਆ ਪ੍ਰੈਸ ਤੇ ਸਾਹਿਤ ਨੇ ਤੰਗ ਕੱਪੜੇ ਪਹਿਨਣ ਕਰਕੇ ਜਵਾਨ ਲੜਕੀਆਂ ਨੂੰ ਲੱਗੀਆਂ ਬਿਮਾਰੀਆਂ ਬਾਰੇ ਦੱਸਿਆ। 1870 ਈ . ਵਿੱਚ ਦੋ ਸੰਸਥਾਵਾਂ ਨੇ ਮਿਲ ਕੇ ਇਸਤਰੀਆਂ ਦੇ ਪਹਿਰਾਵੇ ਵਿੱਚ ਸੁਧਾਰ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜੋ ਅਸਫ਼ਲ ਰਹੀ। 19ਵੀਂ ਸਦੀ ਵਿੱਚ ਇਸਤਰੀਆਂ ਦੀ ਸੁੰਦਰਤਾ ‘ਤੇ ਪਹਿਰਾਵੇ ਸਬੰਧੀ ਵਿਚਾਰਾਂ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ ਸਿੱਟੇ ਵਜੋਂ ਇਸਤਰੀਆਂ ਦੀ ਸੁੰਦਰਤਾ ਤੇ ਪਹਿਰਾਵੇ ਦੇ ਨਮੂਨਿਆਂ ਵਿੱਚ ਪਰਿਵਰਤਨ ਹੋਇਆ।
ਪ੍ਰਸ਼ਨ-3 . ਭਾਰਤੀ ਲੋਕਾਂ ਦੇ ਪਹਿਰਾਵੇ ਵਿੱਚ ਸਵਦੇਸ਼ੀ ਅੰਦੋਲਨ ਦਾ ਕੀ ਪ੍ਰਭਾਵ ਪਿਆ?
ਉੱਤਰ-1920 ਈਸਵੀ ਵਿੱਚ ਮਹਾਤਮਾ ਗਾਂਧੀ ਨੇ ਸਵਦੇਸ਼ੀ ਲਹਿਰ ਦੀ ਕਾਰਜ ਸੂਚੀ ਜਾਰੀ ਕਰਨ ਲਈ ਖਾਦੀ ਲਹਿਰ ਸ਼ੁਰੂ ਕੀਤੀ। ਇਸ ਲਹਿਰ ਨੇ ਲੋਕਾਂ ਲਈ ਰੁਜ਼ਗਾਰ ਉਤਪੰਨ ਕੀਤਾ | ਲੋਕਾਂ ਨੇ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕਰ ਦਿੱਤਾ | ਸਵਦੇਸ਼ੀ ਲਹਿਰ ਨੇ ਭਾਰਤੀ ਉਦਯੋਗਾਂ ਨੂੰ ਬਹੁਤਾ ਉਤਸ਼ਾਹਿਤ ਕੀਤਾ | ਇਸ ਲਹਿਰ ਦਾ ਉਦੇਸ਼ ਸੀ ਕਿ ਭਾਰਤ ਦਾ ਹਰੇਕ ਵਿਅਕਤੀ ਖਾਦੀ ਦੇ ਕੱਪੜੇ ਪਹਿਨੇ | ਇਸ ਲਹਿਰ ਦੌਰਾਨ ਭਾਰਤ ਵੱਲੋਂ ਤਿਆਰ ਕੱਪੜੇ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ ।
ਪ੍ਰਸ਼ਨ-4 . ਪੰਜਾਬੀ ਲੋਕਾਂ ਦੇ ਪਹਿਰਾਵੇ ਸਬੰਧੀ ਆਪਣੇ ਵਿਚਾਰ ਲਿਖੋ?
ਉੱਤਰ-ਪੰਜਾਬੀਆਂ ਦੇ ਪਹਿਰਾਵੇ ਵਿੱਚ ਮਰਦਾਂ ਦਾ ਮੁੱਖ ਪਹਿਰਾਵਾ ਕੁੜਤਾ-ਪਜਾਮਾ ਅਤੇ ਔਰਤਾਂ ਦਾ ਪਹਿਰਾਵਾ ਸਲਵਾਰ-ਕਮੀਜ਼ ਹੀ ਰਿਹਾ ਹੈ । ਉਹ ਆਮ ਤੌਰ ਤੇ ਸਿਰ ‘ਤੇ ਪੱਗ ਬੰਨ੍ਹਦੇ ਹਨ। ਪੇਂਡੂ ਖੇਤਰ ਵਿੱਚ ਮਰਦ ਪੱਗ ਦੀ ਥਾਂ ਤੇ ਪਰਨੇ ਦੀ ਵਰਤੋਂ ਵੀ ਕਰਦੇ ਹਨ। ਪੱਗ ਤੁਰ੍ਹੇ ਵਾਲੀ ਅਤੇ ਮਾਵਾਂ ਲਾ ਕੇ ਬੰਨ੍ਹਣ ਦਾ ਰਿਵਾਜ ਵੀ ਰਿਹਾ ਹੈ । ਪਹਿਲਾਂ ਇਕਹਿਰੀ ਪੱਗ ਬੰਨ੍ਹਣ ਦਾ ਰਿਵਾਜ ਸੀ। ਆਧੁਨਿਕ ਸਮੇਂ ਵਿਚ ਇਹ ਦੂਹਰੀ ਜਾਂ ਸਿਊਣ ਵਾਲੀ ਪੱਗ ਬੰਨ੍ਹਣ ਵਿੱਚ ਬਦਲ ਗਿਆ ਹੈ। ਮਰਦ ਲੰਮੇ ਕੁੜਤੇ ਦੇ ਨਾਲ ਤੇੜ ਚਾਦਰਾ ਪਹਿਨਦੇ ਸਨ। ਹੌਲੀ ਹੌਲੀ ਕੁੜਤੇ-ਚਾਦਰੇ ਦੀ ਥਾਂ ਕੁੜਤੇ-ਪਜਾਮੇ ਨੇ ਲੈ ਲਈ । ਹੁਣ ਪੜ੍ਹੇ ਲਿਖੇ ਅਤੇ ਨੌਕਰੀ ਪੇਸ਼ਾ ਲੋਕ ਪੈਂਟ-ਸ਼ਰਟ ਪਹਿਨਦੇ ਹਨ। ਉਹ ਪੈਰਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜੁੱਤੀਆਂ ਪਹਿਨਦੇ ਹਨ। ਪੰਜਾਬਣਾਂ ਦਾ ਮੁੱਖ ਪਹਿਰਾਵਾ ਸਲਵਾਰ-ਕਮੀਜ਼ ਹੀ ਰਿਹਾ ਹੈ। ਨਿਹੰਗ ਸਿੰਘਾਂ ਦਾ ਬਾਣਾ ਨੀਲਾ ਜਾਂ ਕੇਸਰੀ ਹੀ ਰਿਹਾ। ਉਹ ਲੰਬਾ ਚੋਲਾ ਪਹਿਨਦੇ ਹਨ। ਨਾਮਧਾਰੀ ਸੰਪਰਦਾ ਦੇ ਲੋਕ ਚਿੱਟੇ ਕੱਪੜੇ ਪਹਿਨਦੇ ਹਨ | ਜਿਉਂ-ਜਿਉਂ ਲੋਕਾਂ ਦੀ ਚੇਤਨਤਾ ਵਧੀ, ਆਮਦਨ ਵਧੀ, ਉਹ ਆਮ ਤੌਰ ਤੇ ਹੀ ਚੰਗੇ ਅਤੇ ਸਾਫ਼ ਸੁਥਰੇ ਕੱਪੜੇ ਪਹਿਨਣ ਲੱਗ ਪਏ।