ਪਾਠ-7 ਵਣ ਸਮਾਜ ਅਤੇ ਬਸਤੀਵਾਦ
ੳ) ਬਹੁ- ਵਿਕਲਪੀ
ਪ੍ਰਸ਼ਨ 1. ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਤੋਂ ਸ਼ੁਰੂ ਹੋਈ?
ੳ) ਏਸ਼ੀਆ ਅ) ਯੂਰਪ ੲ) ਆਸਟ੍ਰੇਲੀਆ ਸ) ਉੱਤਰੀ ਅਮਰੀਕਾ
ਉੱਤਰ- ਯੂਰਪ
2. ਇੰਪੀਰੀਅਲ ਵਣ ਖੋਜ਼ ਸੰਸਥਾ ਕਿੱਥੇ ਹੈ?
ੳ) ਦਿੱਲੀ ਅ) ਮੁੰਬਈ ੲ) ਦੇਹਰਾਦੂਨ ਸ) ਅਬੋਹਰ
ਉੱਤਰ- ਉੱਤਰ- ਦੇਹਰਾਦੂਨ
3. ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ?
ੳ) ਲਾਰਡ ਡਲਹੌਜ਼ੀ ਅ) ਡਾਇਟ੍ਰਿਚ ਬ੍ਰੈਡਿਸ ੲ) ਕੈਪਟਨ ਵਾਟਸਨ ਸ) ਲਾਰਡ ਹਾਰਡਿੰਗ
ਉੱਤਰ- ਡਾਇਟ੍ਰਿਚ ਬ੍ਰੈਡਿਸ
4. ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜ ਸਭ ਤੋਂ ਵਧੀਆ ਮੰਨੀ ਜਾਂਦੀ ਹੈ?
ੳ) ਬਬੂਲ ਅ) ਓਕ ੲ) ਨਿੰਮ ਸ) ਸਾਗਵਾਨ
ਉੱਤਰ- ਸਾਗਵਾਨ।
5. ਮੁੰਡਾ ਅੰਦੋਲਨ ਕਿਹੜੇ ਇਲਾਕੇ ਵਿੱਚ ਹੋਇਆ?
ੳ) ਰਾਜਸਥਾਨ ਅ) ਛੋਟਾ ਨਾਗਪੁਰ ੲ) ਮਦਰਾਸ ਸ) ਪੰਜਾਬ
ਉੱਤਰ- ਛੋਟਾ ਨਾਗਪੁਰ
ਖਾਲੀ ਥਾਵਾਂ ਭਰੋ :
1.ਵਣ ਅਤੇ ਪਾਣੀ ਮਨੁੱਖ ਦੇ ਲਈ ਮਹੱਤਵਪੂਰਨ ਸਾਧਨ ਹੈ।
2.ਕਲੋਨਿਅਲਇਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਕਾਲੋਨੀਆ ਤੋਂ ਬਣਿਆ ਹੈ।
3.ਯੂਰਪ ਵਿੱਚ ਓਕ ਦੇ ਦਰੱਖਤ ਦੀ ਲੱਕੜ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ।
4.ਬਿਰਸਾ ਮੁੰਡਾ ਨੂੰ 8 ਅਗਸਤ 1895 ਈ. ਨੂੰ ਚਲਕਟ ਨਾਂ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
5.ਝੂਮ ਨੂੰ ਖੇਤੀਬਾੜੀ ਦਾ ਰਵਾਇਤੀ ਢੰਗ ਮੰਨਿਆ ਗਿਆ।
ੲ) ਸਹੀ ਮਿਲਾਨ ਕਰੋ :
ਉੱਤਰ- 1.ਬਿਰਸਾ ਮੁੰਡਾ ਧਰਤੀ ਬਾਬਾ
2.ਸਮੁੰਦਰੀ ਜਹਾਜ਼ ਸਾਗਵਾਨ
3.ਜੰਡ ਖੇਜੜੀ
4.ਵਣ ਅਧਿਕਾਰ ਕਾਨੂੰਨ 2006
5.ਨੀਲਗਿਰੀ ਦੀਆਂ ਪਹਾੜੀਆਂ ਬਬੂਲ
ਅੰਤਰ ਦੱਸੋ
1. ਸੁਰੱਖਿਅਤ ਵਣ ਅਤੇ ਰਾਖਵੇਂ ਵਣ
ਉੱਤਰ- ਸੁਰੱਖਿਅਤ ਵਣ: ਇਹਨਾਂ ਵਣਾਂ ਵਿੱਚ ਪਸ਼ੂ ਚਾਰਨ ਅਤੇ ਖੇਤੀ ਕਰਨ ‘ਤੇ ਰੋਕ ਸੀ। ਲੋਕਾਂ ਨੂੰ ਵਣਾਂ ਦੀ ਵਰਤੋਂ ਕਰਨ ਬਦਲੇ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਸੀ ਅਤੇ ਕਈ ਵਾਰ ਅਧਿਕਾਰੀਆਂ ਨੂੰ ਰਿਸ਼ਵਤ ਦੇਈ ਪੈਂਦੀ ਸੀ।
ਰਾਖਵੇਂ ਵਣ:- ਇਹ ਵਣ ਲੱਕੜੀ ਦੇ ਵਪਾਰਿਕ ਉਤਪਾਦਨ ਲਈ ਰੱਖੇ ਗਏ ਸੀ। ਇਨ੍ਹਾਂ ਵਣਾਂ ਵਿੱਚ ਪਸ਼ੂ ਚਰਾਉਣ ਅਤੇ ਖੇਤੀ ਕਰਨ ਦੀ ਸਖਤ ਮਨਾਹੀ ਸੀ।
2.ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ
ਉੱਤਰ-ਆਧੁਨਿਕ ਬਾਗਬਾਨੀ– ਮੌਜੂਦਾ ਵਣਾਂ ਵਿੱਚੋਂ ਵੱਖ-ਵੱਖ ਕਿਸਮ ਦੇ ਦਰੱਖਤਾਂ ਦੀ ਕਟਾਈ ਕਰਕੇ ਇੱਕੋ ਕਿਸਮ ਦੇ ਦਰੱਖਤਾਂ ਨੂੰ ਇੱਕ ਕਤਾਰ ਵਿੱਚ ਲਾਇਆ ਜਾਂਦਾ ਸੀ।
ਕੁਦਰਤੀ ਵਣ: ਅਲੱਗ-ਅਲੱਗ ਪ੍ਰਕਾਰ ਦੇ ਰੁੱਖ ਅਲੱਗ-ਅਲੱਗ ਵਿੱਥ ‘ਤੇ ਲੱਗੇ ਹੁੰਦੇ ਸਨ। ਇਹ ਆਪਣੇ ਆਪ ਉੱਗ ਆਉਂਦੇ ਸਨ।
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਵਣ ਸਮਾਜ ਤੋਂ ਕੀ ਭਾਵ ਹੈ?
ਉੱਤਰ- ਵਣ ਸਮਾਜ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਹੈ ਜਿਹੜੇ ਵਣਾਂ ਦੇ ਆਲੇ ਦੁਆਲੇ ਰਹਿੰਦੇ ਹਨ ਅਤੇ ਆਪਣੀ ਰੋਜ਼ੀ ਰੋਟੀ ਲਈ ਜ਼ਿਆਦਾਤਰ ਵਣਾਂ ਤੇ ਨਿਰਭਰ ਹਨ।
ਪ੍ਰਸ਼ਨ-2. ਬਸਤੀਵਾਦ ਤੋਂ ਤੁਸੀਂ ਕੀ ਸਮਝਦੇ ਹੋਂ?
ਉੱਤਰ- ਕਿਸੇ ਸ਼ਕਤੀਸ਼ਾਲੀ ਦੇਸ਼ ਦੁਆਰਾ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਕਮਜ਼ੋਰ ਅਤੇ ਕੁਦਰਤੀ ਸਾਧਨਾਂ ਨਾਲ ਭਰਪੂਰ ਦੇਸ਼ ਦੇ ਸਾਧਨਾਂ ਦਾ ਬਲ ਪੂਰਵਕ ਪ੍ਰਯੋਗ ਬਸਤੀਵਾਦ ਕਹਾਉਂਦਾ ਹੈ।
ਪ੍ਰਸ਼ਨ-3. ਜੰਗਲਾਂ ਦੀ ਕਟਾਈ ਦੇ ਦੋ ਕਾਰਨ ਲਿਖੋ |
ਉੱਤਰ-1.ਖੇਤੀ ਦੇ ਵਿਸਥਾਰ ਲਈ ਭੂਮੀ ਦੀ ਲੋੜ।
2. ਵਪਾਰਕ ਫ਼ਸਲਾਂ ਦੀ ਖੇਤੀ।
ਪ੍ਰਸ਼ਨ-4. ਭਾਰਤ ਵਿੱਚ ਸਮੁੰਦਰੀ ਜਹਾਜ਼ ਕਿਸ ਦਰੱਖਤ ਦੀ ਲੱਕੜੀ ਤੋਂ ਬਣਾਏ ਜਾਂਦੇ ਸਨ ?
ਉੱਤਰ- ਸਾਗਵਾਨ ਦੀ ਲੱਕੜ ਤੋਂ।
ਪ੍ਰਸ਼ਨ-5. ਕਿਸ ਪ੍ਰਾਚੀਨ ਰਾਜੇ ਨੇ ਜੀਵ ਹੱਤਿਆ ‘ਤੇ ਪਾਬੰਦੀ ਲਗਾਈ ਸੀ?
ਉੱਤਰ- ਰਾਜੇ ਅਸ਼ੋਕ ਨੇ
ਪ੍ਰਸ਼ਨ-6. ਨੀਲਗਿਰੀ ਦੀਆਂ ਪਹਾੜੀਆਂ ‘ਤੇ ਕਿਹੜੇ ਰੁੱਖ ਲਾਏ ਗਏ ?
ਉੱਤਰ- ਬਬੂਲ (ਕਿੱਕਰ) ਦੇ ਰੁੱਖ।
ਪ੍ਰਸ਼ਨ-7.ਚਾਰ ਵਪਾਰਕ ਫ਼ਸਲਾਂ ਦੇ ਨਾਂ ਦੱਸੋ।
ਉੱਤਰ- ਚਾਹ, ਕਾਫ਼ੀ, ਪਟਸਨ ਅਤੇ ਰਬੜ
ਪ੍ਰਸ਼ਨ-8. ਬਿਰਸਾ ਮੁੰਡਾ ਨੇ ਕਿਹੜਾ ਨਾਅਰਾ ਦਿੱਤਾ ?
ਉਤਰ – ਅਬੂਆਂ ਦੇਸ਼ ਮੇਂ ਅਬੂਆਂ ਰਾਜ
ਪ੍ਰਸ਼ਨ-9. ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ?
ਉੱਤਰ- ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1. ਉਪਨਿਵੇਸ਼ ਕਿਸ ਨੂੰ ਕਿਹਾ ਜਾਂਦਾ ਹੈ ? ਉਦਾਹਰਣ ਵੀ ਦਿਓ ।
ਉੱਤਰ- ਕਿਸੇ ਸ਼ਕਤੀਸ਼ਾਲੀ ਦੇਸ਼ਾਂ ਦੁਆਰਾ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਕਮਜ਼ੋਰ ਅਤੇ ਕੁਦਰਤੀ ਸਾਧਨਾਂ ਨਾਲ ਭਰਪੂਰ ਦੇਸ਼ ਦੇ ਸਾਧਨਾਂ ਦਾ ਬਲ ਪੂਰਵਕ ਪ੍ਰਯੋਗ ਬਸਤੀਵਾਦ ਜਾਂ ਉਪਨਿਵੇਸ਼ ਕਹਾਉਂਦਾ ਹੈ। ਉਦਾਹਰਣ ਵਜੋਂ ਆਜ਼ਾਦੀ ਤੋਂ ਪਹਿਲਾਂ ਭਾਰਤ ਇੰਗਲੈਂਡ ਦੀ ਇਕ ਬਸਤੀ ਸੀ।
ਪ੍ਰਸ਼ਨ-2. ਵਣ ਅਤੇ ਜੀਵਿਕਾ ਵਿੱਚ ਕੀ ਸਬੰਧ ਹੈ ?
ਉੱਤਰ- ਸਾਡੇ ਸਮਾਜ ਵਿੱਚ ਜਲ ਅਤੇ ਜੰਗਲਾਂ ਨੂੰ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਜੰਗਲਾਂ ਤੋਂ ਸਾਨੂੰ ਫਲ, ਫੁੱਲ, ਜੜ੍ਹੀ-ਬੂਟੀਆਂ, ਰਬੜ, ਇਮਾਰਤੀ ਲੱਕੜ, ਬਾਲਣ ਲਈ ਲੱਕੜ ਮਿਲਦੀ ਹੈ। ਇਹ ਜੰਗਲੀ ਜੀਵਾਂ ਲਈ ਰੈਣ ਬਸੇਰਾ ਹਨ। ਪਸ਼ੂ ਪਾਲਣ ਵਾਲੇ ਬਹੁਤੇ ਲੋਕ ਇਨ੍ਹਾਂ ਤੇ ਨਿਰਭਰ ਹਨ। ਜੰਗਲ ਵਾਤਾਵਰਣ ਨੂੰ ਸਾਫ਼ ਰੱਖਦੇ ਹਨ ਅਤੇ ਵਰਖਾ ਲਿਆਉਣ ਵਿਚ ਵੀ ਸਹਾਈ ਹੁੰਦੇ ਹਨ। ਜੰਗਲਾਂ ਵਿੱਚ ਰਹਿਣ ਵਾਲੇ ਲੋਕ ਖੇਤੀ ਅਤੇ ਪਸ਼ੂ ਪਾਲਣ ਆਦਿ ਲਈ ਜੰਗਲਾਂ ‘ਤੇ ਨਿਰਭਰ ਹਨ।
ਪ੍ਰਸ਼ਨ-3. ਰੇਲਵੇ ਦੇ ਵਿਸਥਾਰ ਲਈ ਜੰਗਲਾਂ ਨੂੰ ਕਿਵੇਂ ਵਰਤਿਆ ਗਿਆ ?
ਉੱਤਰ- ਅੰਗਰੇਜ਼ਾਂ ਨੂੰ ਭਾਰਤ ਵਿੱਚ ਸੈਨਿਕ ਅਤੇ ਵਪਾਰਕ ਹਿੱਤਾਂ ਅਤੇ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਦੀ ਮਜ਼ਬੂਤੀ ਲਈ ਰੇਲਵੇ ਦੀ ਲੋੜ ਮਹਿਸੂਸ ਹੋਈ। ਉਨ੍ਹਾਂ ਨੇ ਬੜੀ ਤੇਜ਼ੀ ਨਾਲ ਰੇਲਵੇ ਦਾ ਵਿਸਥਾਰ ਕੀਤਾ। ਜਿਵੇਂ ਕਿ 1890 ਈ. ਵਿੱਚ ਰੇਲਵੇ ਲਾਈਨਾਂ ਲੰਬਾਈ 25000 ਕਿਲੋਮੀਟਰ ਸੀ ਜੋ ਕਿ 1946 ਈਸਵੀ ਵਿੱਚ ਵਧ ਕੇ 7,65,000 ਕਿਲੋਮੀਟਰ ਹੋ ਗਈ। ਰੇਲਵੇ ਪੱਟੜੀ ਬਣਾਉਣ ਲਈ ਸਲੀਪਰਾਂ ਦੀ ਵਰਤੋਂ ਵੱਡੇ ਪੱਧਰ ‘ਤੇ ਹੋਣ ਲੱਗੀ। ਇੱਕ ਕਿਲੋਮੀਟਰ ਰੇਲਵੇ ਪੱਟੜੀ ਲਈ 450 ਸਲੀਪਰਾਂ ਦੀ ਲੋੜ ਪੈਂਦੀ ਸੀ। ਰੇਲਵੇ ਪੱਟੜੀਆਂ ਬਣਾਉਣ ਲਈ ਵੀ ਰੁੱਖਾਂ ਦੀ ਕਟਾਈ ਹੋਣ ਲੱਗੀ ਅਤੇ ਰੇਲ ਮਾਰਗਾਂ ਦੇ ਚਾਰੇ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ।
ਪ੍ਰਸ਼ਨ-4. 1878 ਦੇ ਵਣ ਕਾਨੂੰਨ ਅਨੁਸਾਰ ਜੰਗਲਾਂ ਦੀਆਂ ਵੱਖ- ਵੱਖ ਸ਼੍ਰੇਣੀਆਂ ਬਾਰੇ ਦੱਸੋ ।
ਉੱਤਰ-1878 ਈ.ਵਿੱਚ ਭਾਰਤੀ ਵਣ ਕਾਨੂੰਨ ਅਧੀਨ ਵਣਾਂ ਦੀਆਂ ਤਿੰਨ ਸ਼੍ਰੇਣੀਆਂ ਬਣਾ ਦਿੱਤੀਆਂ: 1.ਰਾਖਵੇਂ ਵਣ, 2.ਸੁਰੱਖਿਅਤ ਵ 3. ਗ੍ਰਾਮੀਣ ਵਣ
1. ਰਾਖਵੇਂ ਵਣ:- ਇਹ ਵਣ ਲੱਕੜੀ ਦੇ ਵਪਾਰਿਕ ਉਤਪਾਦਨ ਲਈ ਰੱਖੇ ਗਏ ਸੀ। ਇਨ੍ਹਾਂ ਵਣਾਂ ਵਿੱਚ ਪਸ਼ੂ ਚਰਾਉਣ ਅਤੇ ਖੇਤੀ ਕਰਨ ਦੀ ਸਖਤ ਮਨਾਹੀ ਸੀ।
2. ਸੁਰੱਖਿਅਤ ਵਣ:- ਇਹਨਾਂ ਵਣਾਂ ਵਿੱਚ ਪਸ਼ੂ ਚਾਰਨ ਅਤੇ ਖੇਤੀ ਕਰਨ ‘ਤੇ ਰੋਕ ਸੀ। ਲੋਕਾਂ ਨੂੰ ਵਣਾਂ ਦੀ ਵਰਤੋਂ ਕਰਨ ਬਦਲੇ ਸਰਕਾਰ ਨੇ ਟੈਕਸ ਦੇਣਾ ਪੈਂਦਾ ਸੀ ਅਤੇ ਕਈ ਵਾਰ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ।
3.ਗ੍ਰਾਮੀਣ ਵਣ: ਵਣਾਂ ਦੇ ਨੇੜੇ ਰਹਿਣ ਵਾਲੇ ਲੋਕ ਇਨ੍ਹਾਂ ਵਣਾਂ ਤੋਂ ਘਰ ਬਣਾਉਣ ਲਈ ਅਤੇ ਬਾਲਣ ਲਈ ਲੱਕੜ ਪ੍ਰਾਪਤ ਕਰ ਸਕਦੇ ਸਨ।
ਪ੍ਰਸ਼ਨ-5 ਸਮਕਾਲੀ ਭਾਰਤ ਵਿੱਚ ਵਣਾਂ ਦੀ ਕੀ ਸਥਿਤੀ ਹੈ ?
ਉੱਤਰ-ਭਾਰਤ ਰਿਸ਼ੀਆਂ, ਮੁਨੀਆਂ ਅਤੇ ਭਗਤਾਂ ਦੀ ਧਰਤੀ ਹੈ। ਇਨ੍ਹਾਂ ਸਭ ਦਾ ਵਣਾਂ ਨਾਲ ਡੂੰਘਾ ਸਬੰਧ ਰਿਹਾ ਹੈ। ਵਣਾਂ ਦੀ ਸੁਰੱਖਿਆ ਕਰਨੀ ਸਾਡੀ ਪਰੰਪਰਾ ਰਹੀ ਹੈ। ਭਾਰਤੀ ਰਾਜੇ ਅਸ਼ੋਕ ਨੇ ਇੱਕ ਸ਼ਿਲਾਲੇਖ ਤੇ ਲਿਖਵਾਇਆ ਸੀ ਕਿ ਤੋਤਾ, ਮੈਨਾ, ਅਰੁਣਾ, ਕਲਹੰਸ, ਨੰਦੀਮੁਖ, ਸਾਰਸ, ਬਿਨਾਂ ਕੰਡੇ ਵਾਲੀਆਂ ਮੱਛੀਆਂ, ਗੈਂਡੇ ਆਦਿ ਜਾਨਵਰਾਂ ਨੂੰ ਮਾਰਿਆ ਨਹੀਂ ਜਾਵੇਗਾ ਤੇ ਵਣਾਂ ਨੂੰ ਸਾੜਿਆ ਨਹੀਂ ਜਾਵੇਗਾ।
ਪ੍ਰਸ਼ਨ-6.ਝੂਮ ਪ੍ਰਥਾ ਤੇ ਨੋਟ ਲਿਖੋ।
ਉੱਤਰ- ਝੂਮ ਖੇਤੀ ਜਿਸ ਨੂੰ ਬਦਲਵੀਂ ਖੇਤੀ ਵੀ ਕਿਹਾ ਜਾਂਦਾ ਸੀ ਇਹ ਬਸਤੀਵਾਦ ਤੋਂ ਪਹਿਲਾਂ ਜੰਗਲਾਂ ਵਿੱਚ ਕੀਤੀ ਜਾਂਦੀ ਸੀ। ਖੇਤੀ ਦੀ ਇਸ ਪ੍ਰਥਾ ਵਿੱਚ ਜੰਗਲਾਂ ਦੇ ਕੁੱਝ ਭਾਗ ‘ਚੋਂ ਰੁੱਖਾਂ ਨੂੰ ਕੱਟ ਕੇ ਅੱਗ ਲਗਾ ਦਿੱਤੀ ਜਾਂਦੀ ਸੀ। ਮਾਨਸੂਨ ਤੋਂ ਬਾਅਦ ਉਸ ਖੇਤਰ ਵਿਚ ਫ਼ਸਲ ਬੀਜ ਦਿੱਤੀ ਜਾਂਦੀ ਸੀ ਜਿਸ ਨੂੰ ਅਕਤੂਬਰ-ਨਵੰਬਰ ਚ ਕੱਟ ਲਿਆ ਜਾਂਦਾ ਸੀ। ਦੋ ਤਿੰਨ ਸਾਲ ਇਸ ਖੇਤਰ ਚੋਂ ਫ਼ਸਲ ਪੈਦਾ ਕੀਤੀ ਜਾਂਦੀ ਸੀ ਜਦੋਂ ਇਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਸੀ, ਤਾਂ ਇਸ ਖੇਤਰ ‘ਚ ਰੁੱਖ ਲਗਾ ਦਿੱਤੇ ਜਾਂਦੇ ਸਨ ਤਾਂ ਜੋ ਫਿਰ ਜੰਗਲ ਤਿਆਰ ਹੋ ਸਕੇ। ਅਜਿਹਾ ਜੰਗਲ 17-18 ਸਾਲਾਂ ‘ਚ ਦੁਬਾਰਾ ਤਿਆਰ ਹੋ ਜਾਂਦਾ ਸੀ। ਵਣ ਵਾਸੀ ਜੰਗਲ ਵਿੱਚ ਖੇਤੀ ਕਰਨ ਲਈ ਹੋਰ ਜਗ੍ਹਾ ਚੁਣ ਲੈਂਦੇ ਸਨ।
4.ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ-1. ਜੰਗਲਾਂ ਦੀ ਕਟਾਈ ਦੇ ਕੀ ਕਾਰਨ ਸਨ? ਵਰਣਨ ਕਰੋ ।
ਉੱਤਰ-1.ਦੁਨੀਆਂ ਵਿਚ ਆਬਾਦੀ ਵਧਣ ਨਾਲ ਭੋਜਨ ਦੀ ਮੰਗ ਵਧਣ ਲੱਗੀ ਜਿਸ ਕਾਰਨ ਭੋਜਨ ਦੀ ਪੂਰਤੀ ਲਈ ਜੰਗਲ ਕੱਟ ਕੇ ਭੂਮੀ ਨੂੰ ਖੇਤੀ ਲਈ ਵਰਤਿਆ ਜਾਣ ਲੱਗਾ।
2.ਅੰਗਰੇਜ਼ਾਂ ਨੇ ਭਾਰਤ ਵਿੱਚ ਸੈਨਿਕ, ਵਪਾਰਕ ਤੇ ਪ੍ਰਸ਼ਾਸਕੀ ਢਾਂਚਾ ਚਲਾਉਣ ਲਈ ਜੰਗਲਾਂ ਨੂੰ ਕੱਟ ਕੇ ਰੇਲਵੇ ਲਾਈਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
3.ਇੰਗਲੈਂਡ ਵਿੱਚ ਜਹਾਜ਼ ਬਣਾਉਣ ਲਈ ਸਾਗਵਾਨ ਦੀ ਲੱਕੜ ਦੀ ਮੰਗ ਵਧਣ ਲੱਗ ਪਈ। ਅੰਗਰੇਜ਼ਾਂ ਨੇ ਭਾਰਤ ਵਿੱਚ ਸਾਗਵਾਨ ਦੇ ਜੰਗਲਾਂ ‘ਤੇ ਆਪਣਾ ਕਬਜ਼ਾ ਕਰ ਲਿਆ ਅਤੇ ਇਹਨਾਂ ਦੀ ਕਟਾਈ ਕਰਕੇ ਵਧੀਆ ਲੱਕੜ ਨੂੰ ਇੰਗਲੈਂਡ ਭੇਜਣ ਲੱਗੇ।
4.19ਵੀਂ ਸਦੀ ਵਿਚ ਯੂਰਪ ਵਿਚ ਵਪਾਰਕ ਫ਼ਸਲਾਂ ਦੀ ਮੰਗ ਵਧਣ ਕਾਰਨ ਅੰਗਰੇਜ਼ਾਂ ਨੇ ਜੰਗਲਾਂ ਦੀ ਕਟਾਈ ਕਰ ਕੇ ਉਸ ਭੂਮੀ ਨੇ ਵਪਾਰਕ ਖੇਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ।
5.ਵਣ-ਸੰਪਤੀ ਤੇ ਕਬਜ਼ਾ ਕਰਨ ਲਈ ਅੰਗਰੇਜ਼ਾਂ ਨੇ ਵਣ ਕਾਨੂੰਨ ਬਣਾਏ। ਉਨ੍ਹਾਂ ਦਾ ਮੁੱਖ ਉਦੇਸ਼ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਜੰਗਲਾਂ ਦੀ ਕਟਾਈ ਤੋਂ ਰੋਕਣਾ ਸੀ।
ਪ੍ਰਸ਼ਨ-2. ਬਸਤੀਵਾਦ ਅਧੀਨ ਬਣੇ ਕਾਨੂੰਨਾਂ ਦਾ ਵਣ ਸਮਾਜ ਤੇ ਕੀ ਅਸਰ ਪਿਆ ?
ਉੱਤਰ-1. ਮਨੁੱਖੀ ਜੀਵਨ ਤੇ ਪ੍ਰਭਾਵ- ਬਸਤੀਵਾਦ ਅਧੀਨ ਲਾਗੂ ਕੀਤੇ ਵਣ ਕਾਨੂੰਨਾਂ ਨੇ ਆਦਿ ਵਾਸੀ ਲੋਕਾਂ ਦੀ ਆਜ਼ਾਦੀ ਤੇ ਪਾਬੰਦੀ ਲਗਾ ਦਿੱਤੀ। ਜੇਕਰ ਕੋਈ ਵਿਅਕਤੀ ਲੱਕੜਾਂ ਕੱਟਦਾ ਫੜਿਆ ਜਾਂਦਾ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ।
2.ਖੇਤੀ ਤੇ ਪ੍ਰਭਾਵ- ਅੰਗਰੇਜ਼ ਸਰਕਾਰ ਨੇ ਝੂਮ ਖੇਤੀ ਤੇ ਵਣ ਕਾਨੂੰਨਾਂ ਰਾਹੀਂ ਰੋਕ ਲਗਾ ਦਿੱਤੀ ਤੇ ਉੱਥੇ ਵਪਾਰਕ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ।
3.ਸ਼ਿਕਾਰ ਤੇ ਪ੍ਰਭਾਵ– ਜੰਗਲਾਂ ਵਿੱਚ ਛੋਟੇ ਛੋਟੇ ਜਾਨਵਰਾਂ ਅਤੇ ਪੰਛੀਆਂ ਦਾ ਸ਼ਿਕਾਰ ਕਰਨ ਤੇ ਵੀ ਵਣ ਕਾਨੂੰਨਾਂ ਰਾਹੀਂ ਪਾਬੰਦੀ ਲਗਾ ਦਿੱਤੀ ਗਈ। ਜੇਕਰ ਕਿਸੇ ਪਿੰਡ ਦੇ ਲੋਕ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਤਾਂ ਸਾਰੇ ਪਿੰਡ ਦਾ ਜੰਗਲ ਵਿੱਚ ਦਾਖ਼ਲਾ ਰੋਕ ਦਿੱਤਾ ਜਾਂਦਾ ਸੀ।
ਪ੍ਰਸ਼ਨ-3. ਮੁੰਡਾ ਅੰਦੋਲਨ ਤੇ ਵਿਸਤ੍ਰਿਤ ਨੋਟ ਲਿਖੋ।
ਉੱਤਰ-ਅੰਗਰੇਜ਼ਾਂ ਦੁਆਰਾ ਬਣਾਏ ਵਣ ਕਾਨੂੰਨ ਵਣ ਵਾਸੀਆਂ ਨੂੰ ਜਲ, ਜੰਗਲ ਅਤੇ ਜ਼ਮੀਨ ਤੋਂ ਦੂਰ ਕਰ ਰਹੇ ਸਨ। ਬਿਰਸਾ ਮੁੰਡਾ ਨੇ ਆਪਣੇ ਅੰਦੋਲਨ ਵਿਚ ਤਿੰਨ ਪੱਖਾਂ ਸਮਾਜਿਕ, ਆਰਥਿਕ ਤੇ ਸੰਸਕ੍ਰਿਤ ਨੂੰ ਸ਼ਾਮਲ ਕਰ ਲਿਆ ਅਤੇ ਉਸ ਨੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚੋਂ ਕੱਢ ਕੇ ਸਿੱਖਿਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਸ ਨੇ ਆਪਣੇ ਵਿਚਾਰਾਂ ਰਾਹੀਂ ਆਦਿਵਾਸੀਆਂ ਨੂੰ ਸੰਗਠਿਤ ਕਰ ਲਿਆ। 1895 ਈਸਵੀ ਵਿਚ ਵਣ ਸਬੰਧੀ ਬਕਾਏ ਦੀ ਮੁਆਫ਼ੀ ਦਾ ਅੰਦੋਲਨ ਚੱਲਿਆ ਸਰਕਾਰ ਨੇ ਅੰਦੋਲਨਕਾਰੀਆਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ ਬਿਰਸਾ ਮੁੰਡਾ ਨੇ ‘ਅਬੂਆ ਦੇਸ਼ ਮੇਂ ਅਬੂਆ ਰਾਜ’ ਦਾ ਨਾਅਰਾ ਦੇ ਕੇ ਅੰਗਰੇਜ਼ਾਂ ਦੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ। 08 ਅਗਸਤ 1895 ਨੂੰ ਉਸ ਨੂੰ ‘ਚਲਕਟ’ ਸਥਾਨ ਤੋਂ ਗ੍ਰਿਫ਼ਤਾਰ ਕਰਕੇ ਦੋ ਸਾਲ ਲਈ ਜੇਲ੍ਹ ਭੇਜ ਦਿੱਤਾ। 1897 ਈਸਵੀ ਵਿੱਚ ਉਸ ਦੀ ਰਿਹਾਈ ਤੋਂ ਬਾਅਦ ਉਸ ਖੇਤਰ ਵਿੱਚ ਸੋਕਾ ਪਿਆ। ਬਿਰਸਾ ਮੁੰਡਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਜਾਗ੍ਰਿਤ ਕੀਤਾ। ਲੋਕ ਉਸ ਨੂੰ ‘ਧਰਤੀ ਬਾਬਾ’ ਦੇ ਤੌਰ ਤੇ ਪੂਜਣ ਲੱਗੇ। 1897ਈ. ਵਿੱਚ ਲਗਭਗ 400 ਵਿਦਰੋਹੀਆਂ ਨੇ ਖੂੰਟੀ ਥਾਣੇ ‘ਤੇ ਹਮਲਾ ਕਰ ਦਿੱਤਾ ਪਰ ਬਾਅਦ ਵਿੱਚ ਅੰਗਰੇਜ਼ੀ ਸੈਨਾ ਨੇ ਸੈਂਕੜੈ ਆਦਿਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 14 ਦਸੰਬਰ 1899 ਨੂੰ ਬਿਰਸਾ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ ਜੋ ਕਿ ਜਨਵਰੀ 1900 ਵਿਚ ਸਾਰੇ ਇਲਾਕੇ ਚ ਫੈਲ ਗਿਆ। ਅੰਗਰੇਜ਼ਾਂ ਨੇ ਬਿਰਸਾ ਮੁੰਡਾ ਦੀ ਗ੍ਰਿਫ਼ਤਾਰੀ ‘ਤੇ ਇਨਾਮ ਦਾ ਐਲਾਨ ਕਰ ਦਿੱਤਾ। ਕੁਝ ਸਥਾਨਕ ਲੋਕਾਂ ਨੇ ਲਾਲਚ ਵਿੱਚ ਆ ਕੇ 3 ਫਰਵਰੀ 1900 ਈਸਵੀ ਨੂੰ ਧੋਖੇ ਨਾਲ ਫੜਵਾ ਦਿੱਤਾ। ਉਸ ਨੂੰ ਰਾਂਚੀ ਜੇਲ੍ਹ ਭੇਜ ਦਿੱਤਾ। ਉਸ ਨੂੰ ਅੰਗਰੇਜ਼ਾਂ ਨੇ ਹੌਲੀ ਹੌਲੀ ਅਸਰ ਕਰਨ ਵਾਲਾ ਜ਼ਹਿਰ ਦੇ ਦਿੱਤਾ, ਜਿਸ ਕਾਰਨ ਉਸਦੀ 9 ਜੂਨ 1900 ਈ.ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਹੈਜ਼ਾ ਦੱਸਿਆ ਗਿਆ। ਉਸ ਦੀ ਪਤਨੀ ਬੱਚਿਆਂ ਤੇ ਸਾਥੀਆਂ ‘ਤੇ ਮੁਕੱਦਮੇ ਚਲਾ ਕੇ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।