PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
9th Social Science

His ਪਾਠ 6 ਰੂਸੀ ਕ੍ਰਾਂਤੀ 9th-sst-notes

dkdrmn
462 Views
10 Min Read
1
10 Min Read
Listen to this article

ਪਾਠ-6 ਰੂਸੀ ਕ੍ਰਾਂਤੀ

1. ਵਸਤੂਨਿਸ਼ਠ ਪ੍ਰਸ਼ਨ:

ੳ) ਬਹੁ ਵਿਕਲਪੀ

ਪ੍ਰਸ਼ਨ:1. ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾਂ ਦੀ ਅਗਵਾਈ ਕਿਸ ਨੇ ਕੀਤੀ?

ੳ) ਕਾਰਲ ਮਾਰਕਸ ਅ) ਫਰੈਡਰਿਕ ਏਂਜਲਸ ੲ) ਲੈਨਿਨ ਸ) ਟਰੌਸਟਕੀ:

ਉੱਤਰ- ਲੈਨਿਨ

2. ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰ-ਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ?

ੳ) ਸਮਾਜਵਾਦ ਅ) ਰਾਸ਼ਟਰਵਾਦ ੲ) ਉਦਾਰਵਾਦ ਸ) ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ- ਸਮਾਜਵਾਦ

3. ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ?

ੳ) ਟਰੌਸਟਕੀ ਅ) ਕਾਰਲ ਮਾਰਕਸ ੲ) ਜਾਰ ਨਿਕੋਲਸ ਸ) ਇਨ੍ਹਾਂ ਵਿੱਚੋਂ ਕੋਈ ਨਹੀਂ |

ਉੱਤਰ- ਟਰੰਸਟਕੀ

4. ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਵਿੱਚੋਂ ਬਾਹਰ ਕੱਢ ਲਿਆ ਅਤੇ ਜਰਮਨੀ ਨਾਲ ਸੰਧੀ ਕਰ ਲਈ?

ੳ) ਅਮਰੀਕਾ ਅ) ਰੂਸ ੲ) ਫਰਾਂਸ ਸ) ਇੰਗਲੈਂਡ |

ਉੱਤਰ- ਰੂਸ

ਅ) ਖਾਲੀ ਥਾਵਾਂ ਭਰੋ

1. ਲੈਨਿਨ ਨੇ ਰੂਸੀ ਕ੍ਰਾਂਤੀ ਸਮੇਂ ਰੂਸ ਦੇ ਬੋਲਸ਼ਵਿਕ ਸੰਗਠਨ ਦੀ ਅਗਵਾਈ ਕੀਤੀ।

2. ਸੋਵੀਅਤ ਦਾ ਅਰਥ ਹੈ ਪ੍ਰੀਸ਼ਦ ਜਾਂ ਸਥਾਨਕ ਸਰਕਾਰ

3. ਰੂਸ ਵਿੱਚ ਚੁਣੀ ਗਈ ਸਲਾਹਕਾਰ ਸੰਸਦ ਨੂੰ ਡੁੰਮਾ ਕਿਹਾ ਜਾਂਦਾ ਸੀ।

4. ਜ਼ਾਰ ਦਾ ਸ਼ਾਬਦਿਕ ਅਰਥ ਹੈ ਸਰਵ ਉੱਚ ਸ਼ਾਸਨ

ੲ) ਅੰਤਰ ਦੱਸੋ:

1. ਬੋਲਸ਼ਵਿਕ ਅਤੇ ਮੈਨਸ਼ਵਿਕ

ਉੱਤਰ- ਬੋਲਸ਼ਵਿਕ- ਇਹ ਰੂਸੀ ਸਮਾਜਿਕ ਲੋਕਤੰਤਰਿਕ ਪਾਰਟੀ ਦਾ ਬਹੁਮਤ ਵਾਲਾ ਧੜਾ ਸੀ। ਇਹ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧ ਸਨ ਤੇ ਅਨੁਸ਼ਾਸਨ ਵਿੱਚ ਬੱਝ ਕੇ ਕੰਮ ਕਰਨਾ ਚਾਹੁੰਦੇ ਸਨ। ਇਹਨਾਂ ਦਾ ਨੇਤਾ ਲੈਨਿਨ ਸੀ। ਮੈਨਸ਼ਵਿਕ -ਰੂਸੀ ਸਮਾਜਿਕ ਲੋਕਤੰਤਰਿਕ ਪਾਰਟੀ ਦਾ ਘੱਟ ਗਿਣਤੀ ਧੜਾ ਸੀ। ਇਹ ਉਦਾਰਵਾਦੀ ਸਨ ਤੇ ਚੁਣੀ ਹੋਈ ਸੰਸਦ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਇਹਨਾਂ ਦਾ ਨੇਤਾ ਟਰੌਸਟਕੀ ਸੀ।

2. ਉਦਾਰਵਾਦੀ ਤੇ ਰੂੜ੍ਹੀਵਾਦੀ

ਉੱਤਰ-ਉਦਾਰਵਾਦੀ- ਉਹ ਲੋਕ ਸਨ ਜਿਹੜੇ ਕਿ ਸਮਾਜ ਦੇ ਢਾਂਚੇ ਨੂੰ ਮੂਲ ਰੂਪ ਵਿੱਚ ਪੁਨਰ ਗਠਿਤ ਕਰਨਾ ਚਾਹੁੰਦੇ ਸਨ। ਰੂੜ੍ਹੀਵਾਦੀ- ਰੂੜ੍ਹੀਵਾਦੀ ਸਮੂਹ ਮੂਲ ਢਾਂਚੇ ਵਿਚ ਪਰਿਵਰਤਨ ਕੀਤੇ ਬਿਨਾਂ ਹੌਲੀ- ਹੌਲੀ ਤਬਦੀਲੀਆਂ ਕਰਨ ਦੇ ਪੱਖ ਵਿੱਚ ਸਨ।

ਸ) ਸਹੀ ਮਿਲਾਨ ਕਰੋ :

ਉੱਤਰ-

1. ਲੈਨਿਨ ਬੋਲਸ਼ਵਿਕ

2.ਟਰੌਸਟਕੀ ਮੈਨਸ਼ਵਿਕ

3. ਰੂਸ ਦੀ ਕ੍ਰਾਂਤੀ 1917 ਈਸਵੀ

4. ਡੂੰਮਾਂ ਰੂਸੀ ਸੰਸਦ

5. ਪ੍ਰਾਵਧਾ ਅਖ਼ਬਾਰ

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ-1.ਵੀਹਵੀਂ ਸਦੀ ਵਿਚ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ?

ਉੱਤਰ-ਸਮਾਜਵਾਦ ਦਾ ਵਿਚਾਰ

ਪ੍ਰਸ਼ਨ-2. ਡੂੰਮਾ ਕੀ ਸੀ ?

ਉੱਤਰ- ਡੂਮਾਂ ਇਕ ਤਰ੍ਹਾਂ ਦੀ ਚੁਣੀ ਹੋਈ ਸਲਾਹ ਦੇਣ ਵਾਲੀ ਰੂਸ ਦੀ ਸੰਸਦ ਸੀ।

ਪ੍ਰਸ਼ਨ-3.1917 ਈਸਵੀ ਦੀ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ?

ਉੱਤਰ- ਜ਼ਾਰ ਨਿਕੋਲਸ ।

ਪ੍ਰਸ਼ਨ-4. 1905 ਈਸਵੀ ਵਿੱਚ ਹੋਣ ਵਾਲੀ ਰੂਸੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ?

ਉੱਤਰ- ਰੂਸੀ-ਜਾਪਾਨੀ ਯੁੱਧ ਵਿੱਚ ਜਾਪਾਨ ਹੱਥੋਂ ਰੂਸ ਦੀ ਕਰਾਰੀ ਹਾਰ ਹੋਈ।

ਪ੍ਰਸ਼ਨ-5. ਰੂਸ ਦੀ ਹਾਰ ਕਿਸ ਦੇਸ਼ ਤੋਂ ਹੋਈ ?

ਉੱਤਰ- ਜਾਪਾਨ ਤੋਂ ਹੋਈ ਸੀ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-1. ਅਕਤੂਬਰ 1917 ਈਸਵੀ ਦੀ ਰੂਸੀ ਕ੍ਰਾਂਤੀ ਦੇ ਤੱਤਕਾਲੀਨ ਨਤੀਜਿਆਂ ਦਾ ਵਰਣਨ ਕਰੋ ?

ਉੱਤਰ-1. ਰੂਸ ਪਹਿਲੇ ਵਿਸ਼ਵ ਯੁੱਧ ਤੋਂ ਅਲੱਗ ਹੋ ਗਿਆ।

2. ਚਰਚ ਤੇ ਜ਼ਿਮੀਂਦਾਰਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਕਿਸਾਨਾਂ ਨੂੰ ਦੇ ਦਿੱਤੀਆਂ ਗਈਆਂ।

3. ਉਦਯੋਗਾਂ ਦਾ ਕੰਟਰੋਲ ਮਜ਼ਦੂਰ ਸਮਿਤੀਆਂ ਨੂੰ ਦੇ ਦਿੱਤਾ ਗਿਆ।

4. ਬੈਂਕਾਂ, ਬੀਮਾ ਕੰਪਨੀਆਂ, ਖਾਣਾਂ, ਪਾਈ, ਆਵਾਜਾਈ ਦੇ ਸਾਧਨਾਂ ਅਤੇ ਰੇਲਵੇ ਦਾ ਕੌਮੀਕਰਨ ਕਰ ਦਿੱਤਾ ਗਿਆ।

5. ਵਿਦੇਸ਼ੀ ਨਿਵੇਸ਼ ਜ਼ਬਤ ਕਰ ਲਿਆ ਗਿਆ।

ਪ੍ਰਸ਼ਨ-2. ਬੋਲਸ਼ਵਿਕ ਅਤੇ ਮੈਨਸ਼ਵਿਕ ਤੇ ਨੋਟ ਲਿਖੋ।

ਉੱਤਰ- ਬੋਲਸ਼ਵਿਕ– ਬੋਲਸ਼ਵਿਕ 1898 ਈਸਵੀ ਵਿੱਚ ਬਣੀ ਰੂਸੀ ਸਮਾਜਿਕ ਲੋਕਤੰਤਰਿਕ ਪਾਰਟੀ ਬਣੀ। ਪਰ ਵਿਚਾਰਾਂ ਦੇ ਮਤਭੇਦ ਕਾਰਨ ਇਹ ਦੋ ਧੜਿਆਂ ਵਿੱਚ ਵੰਡੀ ਗਈ। ਜਿਧਰ ਬਹੁਮਤ ਸੀ ਉਹ ਬੋਲਸ਼ਵਿਕ ਪਾਰਟੀ ਬਣੀ। ਇਹ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧ ਸਨ ਅਤੇ ਅਨੁਸ਼ਾਸਨ ਵਿਚ ਬੱਝ ਕੇ ਕੰਮ ਕਰਨਾ ਚਾਹੁੰਦੇ ਸਨ। ਇਨ੍ਹਾਂ ਦਾ ਨੇਤਾ ਲੈਨਿਨ ਸੀ।

ਮੈਨਸ਼ਵਿਕ– ਇਹ ਰੂਸੀ ਸਮਾਜਿਕ ਲੋਕਤੰਤਰਿਕ ਪਾਰਟੀ ਦਾ ਦੂਜਾ ਧੜਾ ਸੀ। ਇਨ੍ਹਾਂ ਦੀ ਗਿਣਤੀ ਘੱਟ ਸੀ। ਇਹ ਉਦਾਰਵਾਦੀ ਸਨ ਤੇ ਫਰਾਂਸ ਅਤੇ ਜਰਮਨੀ ਵਿਚ ਮੌਜੂਦ ਸਮਾਜਵਾਦੀ ਪਾਰਟੀ ਦੀ ਤਰ੍ਹਾਂ ਦੇਸ਼ ਵਿੱਚ ਚੁਣੀ ਹੋਈ ਸੰਸਦ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਇਨ੍ਹਾਂ ਦਾ ਨੇਤਾ ਟਰੌਸਟਕੀ ਸੀ।

ਪ੍ਰਸ਼ਨ-3. ਰੂਸ ਵਿਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਕੀ ਕਾਰਨ ਸਨ ?

ਉੱਤਰ- 1. ਆਰਜ਼ੀ ਸਰਕਾਰ ਨੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਜਨਤਾ ਲੜਾਈ ਤੋਂ ਅੱਕ ਚੁੱਕੀ ਸੀ ਜਿਸ ਕਾਰਨ ਸਰਕਾਰ ਪ੍ਰਤੀ ਉਦਾਸੀਨ ਹੋ ਗਈ।

2. ਜੂਨ ਦਾ ਹਮਲਾ ਅਸਫਲ ਹੋਣ ਕਾਰਨ ਹਜ਼ਾਰਾਂ ਸੈਨਿਕ ਭਗੌੜੇ ਹੋ ਗਏ ਅਤੇ ਅਨੁਸ਼ਾਸਨ ਨੂੰ ਢਾਹ ਲੱਗੀ।

3. ਆਰਜ਼ੀ ਸਰਕਾਰ ਨੂੰ ਅਧਿਕਾਰਾਂ ਦੀ ਵੰਡ ਕਰਨੀ ਪਈ ਜਿਸ ਕਾਰਨ ਸਰਕਾਰ ਦੀ ਸ਼ਕਤੀ ਤੇ ਅਧਿਕਾਰ ਸੀਮਿਤ ਹੋ ਗਏ।

4. ਸਿਪਾਹੀਆਂ ਨੇ ਸਿਰਫ਼ ਪੈਟਰੋਗ੍ਰਾਡ ਸੋਵੀਅਤ ਦਾ ਹੁਕਮ ਮੰਨਣ ਦਾ ਫੈਸਲਾ ਕੀਤਾ।

5. ਸੰਵਿਧਾਨ ਸਭਾ ਦੀਆਂ ਚੋਣਾਂ ਨੂੰ ਟਾਲਣ ਦੇ ਫ਼ੈਸਲੇ ਕਾਰਨ ਵੀ ਆਮ ਜਨਤਾ ਵਿਚ ਸਰਕਾਰ ਬਦਨਾਮ ਹੋ ਗਈ।

6. ਵੱਡੇ ਖੇਤਾਂ ਨੂੰ ਛੋਟੇ-ਛੋਟੇ ਖੇਤਾਂ ਵਿੱਚ ਵੰਡ ਕੇ ਕਿਸਾਨਾਂ ਨੂੰ ਜ਼ਮੀਨ ਦੇਣ ਦੀ ਉਮੀਦ ਵੀ ਪੂਰੀ ਨਹੀਂ ਹੋ ਸਕੀ।

ਪ੍ਰਸ਼ਨ-4. ਲੈਨਿਨ ਦਾ ਅਪ੍ਰੈਲ ਮਤਾ ਕੀ ਸੀ?

ਉੱਤਰ- ਆਪਣੀ ਜਲਾਵਤਨੀ ਤੋਂ ਬਾਅਦ 1917 ਵਿੱਚ ਲੈਨਿਨ ਰੂਸ ਵਾਪਸ ਆ ਗਿਆ ਸੀ। ਉਸ ਨੇ ਆਰਜ਼ੀ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰਨ, ਸੋਵੀਅਤਾਂ ਨੂੰ ਸੱਤਾ ਦੇਣ ਅਤੇ ਯੁੱਧ ਤੋਂ ਰੂਸ ਨੂੰ ਅਲੱਗ ਹੋਣ ਦੇ ਨੁਕਤੇ ਦਿੱਤੇ ਜੋ ਲਗਾਤਾਰ ਲੋਕਾਂ ਵਿੱਚ ਗੂੰਜਣ ਲੱਗੇ। ਇਸੇ ਨੂੰ ਹੀ ਲੈਨਿਨ ਦਾ ਅਪ੍ਰੈਲ ਮਤਾ ਕਿਹਾ ਜਾਂਦਾ ਹੈ।

ਪ੍ਰਸ਼ਨ-5. ਬੋਲਸ਼ਵਿਕ ਕ੍ਰਾਂਤੀ ਤੋਂ ਬਾਅਦ ਰੂਸ ਵਿਚ ਖੇਤੀਬਾੜੀ ਦੇ ਖੇਤਰ ਵਿਚ ਕੀ ਪਰਿਵਰਤਨ ਆਏ ?

ਉੱਤਰ- 1. ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਕੇ ਕਿਸਾਨਾਂ ਨੂੰ ਦੇ ਦਿੱਤੀਆਂ ਗਈਆਂ।

2. ਨਵੀਂ ਸਰਕਾਰ ਨਿੱਜੀ ਸੰਪਤੀ ਰੱਖਣ ਦੇ ਹੱਕ ਵਿਚ ਨਹੀਂ ਸੀ।

3. ਪੈਦਾਵਾਰ ਦੇ ਸਾਧਨਾਂ ‘ਤੇ ਸਰਕਾਰੀ ਕੰਟਰੋਲ ਹੋ ਗਿਆ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ-1. 1905 ਈ.ਦੀ ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਹਾਲਾਤਾਂ ਬਾਰੇ ਵਰਨਣ ਕਰੋ ।

ਉੱਤਰ- ਰਾਜਨੀਤਿਕ ਹਾਲਾਤ -ਫਰਾਂਸ ਵਰਗੇ ਦੇਸ਼ ਗਣਰਾਜ ਬਣ ਗਏ, ਜਦਕਿ ਇੰਗਲੈਂਡ ਵਰਗੇ ਦੇਸ਼ ਸੰਵਿਧਾਨਕ ਰਾਜਤੰਤਰ ਬਣ ਗਏ।

ਪੁਰਾਣੇ ਸਾਮੰਤੀ ਅਤੇ ਕੁਲੀਨ ਵਰਗਾਂ ਦੀ ਥਾਂ ਨਵੇਂ ਮੱਧ ਵਰਗਾਂ ਦਾ ਉਭਾਰ ਹੋ ਰਿਹਾ ਸੀ। ਸਮਾਜਿਕ ਤੇ ਆਰਥਿਕ ਹਾਲਾਤ- ਪੱਛਮੀ ਯੂਰਪ ਦੇ ਮੁਕਾਬਲੇ ਰੂਸ ਖੇਤੀਬਾੜੀ ‘ਤੇ ਅਧਾਰਿਤ ਇੱਕ ਪਛੜਿਆ ਦੇਸ਼ ਰਹਿ ਗਿਆ ਸੀ। ਭਾਂਵੇ 1861 ਵਿੱਚ ਖੇਤੀ ਦਾਸ ਪ੍ਰਥਾ ਦਾ ਅੰਤ ਹੋ ਗਿਆ ਸੀ ਪਰ ਇਸ ਨਾਲ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ। ਦਾਸਾਂ ਨੂੰ ਆਪਣੀ ਮੁਕਤੀ ਅਤੇ ਆਪਣੀ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਦੀ ਮਲਕੀਅਤ ਲਈ ਪੈਸੇ ਦੇਣੇ ਪੈਂਦੇ ਸਨ। ਜ਼ਿਆਦਾਤਰ ਕਿਸਾਨ ਜ਼ਾਰ ਦੇ ਪ੍ਰਤੀ ਵਫ਼ਾਦਾਰ ਸਨ ਤੇ ਉਸ ਨੂੰ ਆਪਣੇ ਪਿਤਾ ਸਮਾਨ ਸਮਝਦੇ ਸਨ।

ਪ੍ਰਸ਼ਨ-2. ਉਦਯੋਗੀਕਰਨ ਨਾਲ ਰੂਸ ਦੇ ਆਮ ਲੋਕਾਂ ਤੇ ਕੀ ਪ੍ਰਭਾਵ ਪਏ?

ਉੱਤਰ- ਰੂਸ ਨੂੰ ਇੱਕ ਤਾਕਤਵਰ ਦੇਸ਼ ਬਣਾਉਣ ਦੇ ਉਦੇਸ਼ ਨਾਲ ਜ਼ਾਰ ਨੇ ਉੱਨ੍ਹੀਵੀਂ ਸਦੀ ਦੇ ਅੰਤ ਵਿਚ ਤੇਜ਼ੀ ਨਾਲ ਉਦਯੋਗੀਕਰਨ ਸ਼ੁਰੂ ਕਰ ਦਿੱਤਾ। ਮਾਸਕੋ ਦੇ ਆਸ-ਪਾਸ ਅਤੇ ਯੂਰਾਲ ਵਿਚ ਬਹੁਤ ਸਾਰੇ ਲੋਹਾ ਇਸਪਾਤ ਅਤੇ ਦੂਜੇ ਉਦਯੋਗ ਲਗਾਏ ਗਏ।

ਉਦਯੋਗੀਕਰਨ ਦੇ ਪ੍ਰਭਾਵ

1. ਉਦਯੋਗੀਕਰਨ ਨਾਲ ਆਦਮੀ, ਔਰਤਾਂ ਤੇ ਬੱਚੇ ਕਾਰਖ਼ਾਨਿਆਂ ਵਿਚ ਕੰਮ ਕਰਨ ਲਈ ਜਾਣ ਲੱਗੇ।

2. ਮਜ਼ਦੂਰਾਂ ਤੋਂ ਵੱਧ ਘੰਟੇ ਕੰਮ ਕਰਾ ਕੇ ਘੱਟ ਮਜ਼ਦੂਰੀ ਦਿੱਤੀ ਜਾਂਦੀ।

3. ਕੰਮ ਦੇ ਮਾੜੇ ਹਾਲਾਤ ਅਤੇ ਘੱਟ ਤਨਖ਼ਾਹਾਂ ਕਰਕੇ ਮਜ਼ਦੂਰਾਂ ਦੀ ਆਰਥਿਕ ਸਥਿਤੀ ਮਾੜੀ ਹੋਣ ਲੱਗੀ।

4. ਲਘੂ ਉਦਯੋਗ ਨਸ਼ਟ ਹੋ ਗਏ।

5. ਕਾਰਖ਼ਾਨਿਆਂ ਦੇ ਨੇੜੇ ਆਵਾਸ ਕਰਨ ਕਰਕੇ ਮਜ਼ਦੂਰਾਂ ਨੂੰ ਸਫ਼ਾਈ ਤੇ ਸਿਹਤ ਸਬੰਧੀ ਸਮੱਸਿਆਵਾਂ ਆਉਣ ਲੱਗੀਆਂ।

6. ਛੋਟੇ ਉਦਯੋਗਾਂ ਦੇ ਨਸ਼ਟ ਹੋਣ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਗਏ।

ਪ੍ਰਸ਼ਨ-3. ਸਮਾਜਵਾਦ ਤੇ ਵਿਸਥਾਰ ਸਹਿਤ ਨੋਟ ਲਿਖੋ ?

ਉੱਤਰ- ਸਮਾਜਵਾਦ ਇਕ ਵਿਚਾਰਧਾਰਾ ਹੈ ਜਿਸ ਦਾ ਅਰਥ ਹੈ ਕਿ ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਸਰਕਾਰ ਜਾਂ ਸਮੂਹਾਂ ਦੀ ਮਲਕੀਅਤ ਹੋਣਾ। ਸਮਾਜਵਾਦ ਨਾਲ ਸਬੰਧਿਤ ਕਾਰਲ ਮਾਰਕਸ ਨੇ ਕਈ ਨਵੇਂ ਤਰਕ ਪੇਸ਼ ਕੀਤੇ। ਸਮਾਜਵਾਦ ਦੇ ਪ੍ਰਭਾਵ ਨਾਲ ਮਜ਼ਦੂਰਾਂ ਨੇ । ਆਪਣੇ ਸੰਗਠਨ ਬਣਾ ਲਏ ਤੇ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ। ਸਮਾਜ ਵਰਗ ਰਹਿਤ ਹੋਣਾ ਚਾਹੀਦਾ ਹੈ ਤੇ ਸੰਪਤੀ ਤੇ ਆਮਦਨ ਦੇ ਅਧਾਰ ਤੇ ਸਮਾਜ ਵਿੱਚ ਦਰਜਾਬੰਦੀ ਨਹੀਂ ਹੋਣੀ ਚਾਹੀਦੀ। ਬਜ਼ਾਰ ਨੂੰ ਸਰਕਾਰ ਦੁਆਰਾ ਨਿਯਮਤ ਕਰਨਾ ਚਾਹੀਦਾ ਹੈ।

ਪ੍ਰਸ਼ਨ-4. ਕਿਨਾਂ ਕਾਰਨਾਂ ਕਰਕੇ ਆਮ ਜਨਤਾ ਨੇ ਬੋਲਸ਼ਵਿਕ ਦਾ ਸਮਰਥਨ ਕੀਤਾ ?

ਉੱਤਰ- 1. ਬੋਲਸ਼ਵਿਕਾਂ ਵੱਲੋਂ ਦਿੱਤੇ ਜਾਣ ਵਾਲੇ ਸ਼ਾਂਤੀ, ਰੋਟੀ ਅਤੇ ਜ਼ਮੀਨ ਦੇ ਵਿਕਲਪ ਲੋਕਾਂ ਨੂੰ ਵਧੇਰੇ ਆਪਣੇ ਵੱਲ ਖਿੱਚਣ ਲੱਗੇ।

2. ਕਿਸਾਨਾਂ ਨੇ ਬੋਲਸ਼ਵਿਕਾਂ ਦੀ ਸਹਾਇਤਾ ਨਾਲ ਜ਼ਮੀਨਾਂ ‘ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਰਕੇ ਕਿਸਾਨਾਂ ਨੇ ਬੋਲਸ਼ਵਿਕਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।

3. ਉਹ ਜ਼ਾਰ ਦੇ ਸ਼ਾਸਨ ਦਾ ਅੰਤ ਕਰਕੇ ਰੂਸ ਵਿਚ ਗਣਤੰਤਰ ਸਥਾਪਿਤ ਕਰਨਾ ਚਾਹੁੰਦੇ ਸਨ।

4. ਉਹ ਸੋਵੀਅਤਾਂ ਨੂੰ ਸੱਤਾ ਦੇਣ ਦੇ ਹੱਕ ਵਿੱਚ ਸਨ।

5. ਉਨ੍ਹਾਂ ਨੇ ਰੂਸ ਨੂੰ ਯੁੱਧ ਤੋਂ ਅਲੱਗ ਹੋਣ ਦਾ ਨੁਕਤਾ ਦਿੱਤਾ ਜਿਸਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ।

6. ਕੋਰਨੀਲਵ ਵੱਲੋਂ ਸੋਵੀਅਤਾਂ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕਾਰਨ ਵੀ ਬੋਲਸ਼ਵਿਕਾਂ ਦੀ ਹੋਰ ਪ੍ਰਸਿੱਧੀ ਹੋਈ।

ਪ੍ਰਸ਼ਨ-5. ਅਕਤੂਬਰ ਦੀ ਕ੍ਰਾਂਤੀ ਤੋਂ ਬਾਅਦ ਬੋਲਸ਼ਵਿਕ ਸਰਕਾਰ ਵੱਲੋਂ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ? ਵਿਸਥਾਰ ਸਹਿਤ ਦੱਸੋ।

ਉੱਤਰ-1. ਰੂਸ ਪਹਿਲੇ ਵਿਸ਼ਵ ਯੁੱਧ ਤੋਂ ਵੱਖ ਹੋ ਗਿਆ।

2. ਜਰਮਨੀ ਨਾਲ ਸ਼ਾਂਤੀ ਸੰਧੀ ਹੋਣ ਤੋਂ ਬਾਅਦ ਰੂਸ ਨੇ ਜਰਮਨੀ ਨੂੰ ਆਪਣੇ ਕਈ ਇਲਾਕੇ ਸ਼ਾਂਤੀ ਦੀ ਕੀਮਤ ਵਜੋਂ ਦਿੱਤੇ।

3. ਜ਼ਾਰ, ਚਰਚ ਅਤੇ ਜ਼ਿਮੀਂਦਾਰਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਕਿਸਾਨਾਂ ਨੂੰ ਦੇ ਦਿੱਤੀਆਂ ਗਈਆਂ।

4. ਨਵੀਂ ਸਰਕਾਰ ਨਿੱਜੀ ਸੰਪਤੀ ਰੱਖਣ ਦੇ ਹੱਕ ਵਿੱਚ ਨਹੀਂ ਸੀ।

5. ਉਦਯੋਗਾਂ ਦਾ ਕੰਟਰੋਲ ਮਜ਼ਦੂਰ ਸਮਿਤੀਆਂ ਨੂੰ ਦੇ ਦਿੱਤਾ ਗਿਆ।

6. ਬੈਂਕਾਂ, ਬੀਮਾ, ਖਾਣਾਂ, ਪਾਈ, ਆਵਾਜਾਈ ਦੇ ਸਾਧਨਾਂ ਤੇ ਰੇਲਵੇ ਦਾ ਕੌਮੀਕਰਨ ਕਰ ਦਿੱਤਾ ਗਿਆ।

7. ਵਿਦੇਸ਼ੀ ਨਿਵੇਸ਼ ਜ਼ਬਤ ਕਰ ਲਿਆ ਗਿਆ।

8. ਬੋਲਸ਼ਵਿਕ ਪਾਰਟੀ ਦਾ ਨਾਂ ਬਦਲ ਕੇ ‘ਰੂਸੀ ਕਮਿਊਨਿਸਟ ਪਾਰਟੀ’ ਰੱਖ ਦਿੱਤਾ ਗਿਆ।

Post Views: 462
Download article as PDF
2 Reviews
  • Prabhjot Kaur says:

    So So😒

    Reply
  • Prabhjot Kaur says:

    Good

    Reply

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (16) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) Blog (1) Exam Material (2) Lekh (39) letters (16) Syllabus (1)

calander

January 2026
M T W T F S S
 1234
567891011
12131415161718
19202122232425
262728293031  
« Dec    

Tags

Agriculture Notes (54) English Notes (37) GSMKT (110) letters (1) MCQ (9) Physical Education Notes (36) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪਾਠ 20 ਭਾਰਤੀ ਸੁਤੰਤਰਤਾ ਲਈ ਸੰਘਰਸ਼ 1919–1947 8th SST Notes

July 26, 2024

6th Social Science lesson 5

October 7, 2022

ਪਾਠ 15 ਇਸਤਰੀਆਂ ਅਤੇ ਸੁਧਾਰ 8th SST Notes

July 26, 2024

Eco ਪਾਠ: 4 ਭਾਰਤੀ ਅਰਥ ਵਿਵਸਥਾ ਵਿੱਚ ਸੇਵਾ ਖੇਤਰ 10th-sst-notes

June 30, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account