ਪਾਠ – 5 ਫਰਾਂਸ ਦੀ ਕ੍ਰਾਂਤੀ
ੳ) ਬਹੁ ਵਿਕਲਪੀ ਪ੍ਰਸ਼ਨ –
1. ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁੱਕਿਆ ਜਾਂਦਾ ਸੀ?
ੳ) ਚਰਚ ਅ) ਕੇਵਲ ਅਮੀਰ ੲ) ਤੀਜਾ ਵਰਗ ਸ) ਕੇਵਲ ਰਾਜਾ
ਉੱਤਰ : ਤੀਜਾ ਵਰਗ
2. ਅਸਟ੍ਰੀਅਨ ਰਾਜਕੁਮਾਰੀ ਮੈਰੀ ਐਂਟੋਨਿਟੀ ਫਰਾਂਸ ਦੇ ਕਿਸ ਰਾਜੇ ਦੀ ਰਾਈ ਸੀ?
ੳ) ਲੂਈਸ ਤੀਜਾ ਅ) ਲੂਈਸ 14ਵਾਂ ੲ) ਲੂਈਸ 15ਵਾਂ ਸ) ਲੂਈਸ 16ਵਾਂ
ਉੱਤਰ : ਲੂਈਸ 16ਵਾਂ
3. ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ?
ੳ)1805 ਈ. ਅ)1804 ਈ. ੲ)1803 ਈ. ਸ) 1806 ਈ.
ਉੱਤਰ :1804 ਈਸਵੀ
4. ਫਰਾਂਸ ਵਿੱਚ ਟੈਨਿਸ ਕੋਰਟ ਸਹੁੰ ਕਦੋਂ ਚੁੱਕੀ ਗਈ?
ੳ) 4 ਜੁਲਾਈ,1789 ਈ: ਅ) 20 ਜੂਨ,1789 ਈ: ੲ) 4 ਅਗਸਤ,1789 ਈ: ਸ) 5 ਮਈ, 1789 ਈ:
ਉੱਤਰ : 20 ਜੂਨ,1789 ਈ:
5. ਫਰਾਂਸ ਦੇ ਵਿਸ਼ੇ ਵਿਚ ਸਭਾ (ਕਨਵੈਨਸਨ) ਕੀ ਸੀ?
ੳ) ਇੱਕ ਫ਼ਰਾਂਸੀਸੀ ਸਕੂਲ ਅ) ਨਵੀਂ ਚੁਣੀ ਪ੍ਰੀਸ਼ਦ ੲ) ਕਲੱਬ ਸ) ਇਕ ਔਰਤ ਸਭਾ
ਉੱਤਰ :ਨਵੀਂ ਚੁਣੀ ਪ੍ਰੀਸ਼ਦ
6. ਮਾਨਟੈਸਕਿਊ ਨੇ ਕਿਹੜੇ ਵਿਚਾਰ ਦਾ ਪ੍ਰਚਾਰ ਕੀਤਾ?
ੳ) ਦੈਵੀ ਅਧਿਕਾਰ ਅ) ਸਮਾਜਿਕ ਸਮਝੌਤਾ ੲ) ਸ਼ਕਤੀਆਂ ਦੀ ਵੰਡ ਸ) ਸ਼ਕਤੀ ਦਾ ਸੰਤੁਲਨ
ਉੱਤਰ- ਸ਼ਕਤੀਆਂ ਦੀ ਵੰਡ
7. ਫ਼ਰਾਂਸੀਸੀ ਇਤਿਹਾਸ ਵਿਚ ਕਿਸ ਸਮੇਂ ਨੂੰ ਆਤੰਕ ਦੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ?
ੳ)1792ਈ:-93ਈ.
ਅ)1774ਈ:-76ਈ.
ੲ)1793ਈ:-94ਈ.
ਸ)1804ਈ:-15ਈ.
ਉੱਤਰ:1793ਈ:-94ਈ.
ਅ) ਖਾਲੀ ਥਾਂਵਾਂ ਭਰੋ:
1. ਇੱਕ ਸਿਰ ਕੱਟਣ ਵਾਲਾ ਯੰਤਰ ਸੀ, ਜਿਸ ਦੀ ਵਰਤੋਂ ਫ਼ਰਾਂਸੀਸੀਆਂ ਨੇ ਕੀਤੀ ਸੀ ਗੁਲੂਟਾਈਨ ।
2. ਬੈਸਟਾਈਲ ਦਾ ਹਮਲਾ 14 ਜੁਲਾਈ 1789 ਈਸਵੀ ਵਿੱਚ ਹੋਇਆ ਸੀ।
3.1815 ਈਸਵੀ ਵਿਚ ਵਾਟਰਲੂ ਦੀ ਜੰਗ ਵਿੱਚ ਨੈਪੋਲੀਅਨ ਬੋਨਾਪਾਰਟ ਹਾਰ ਗਿਆ।
4. ਜੈਕੋਬਿਨ ਕਲੱਬ ਦਾ ਆਗੂ ਮੈਕਸੀਮਿਲਾਨ ਰੋਬਸਪਾਇਰੀ ਸੀ ।
5. ‘ਸੋਸ਼ਲ ਕੰਟਰੈਕਟ’ ਪੁਸਤਕ ਦਾ ਲੇਖਕ ਰੂਸੋ ਹੈ ।
6. ਮਾਰਸੀਲਿਸ ਦੀ ਰਚਨਾ ਰੋਜਰ ਡੀ ਲਾਈਸਲੇ ਨੇ ਕੀਤੀ ।
ੲ) ਸਹੀ ਮਿਲਾਨ ਕਰੋ:
ਉੱਤਰ: 1.ਕਿਲ੍ਹੇਨੁਮਾ ਜੇਲ੍ਹ ਬਿਸਟਾਈਲ
2.ਚਰਚ ਦੁਆਰਾ ਪ੍ਰਾਪਤ ਟੈਕਸ ਟਿੱਥੇ
3.ਬੰਦੇ ਦਾ ਸਿਰ ਕੱਟਣਾ ਗੁਲੂਟਾਇਨ
4. ਫਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ ਜੈਕੋਬਿਨ
5. ‘ਦਾ ਸੋਸ਼ਲ ਕੰਟਰੈਕਟ ਰੂਸੋ
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ :1. ਫਰਾਂਸ ਦੀ ਕ੍ਰਾਂਤੀ ਕਦੋਂ ਹੋਈ
ਉੱਤਰ: 1789 ਈਸਵੀ ਵਿੱਚ ।
ਪ੍ਰਸ਼ਨ:2. ਜੈਕੋਬਿਨ ਕਲੱਬ ਦਾ ਆਗੂ ਕੌਣ ਸੀ ?
ਉੱਤਰ- ਮੈਕਸੀਮਿਲਾਨ ਰੋਬਸਪਾਇਰੀ ।
ਪ੍ਰਸ਼ਨ:3. ਡਾਇਰੈਕਟਰੀ ਕੀ ਸੀ ?
ਉੱਤਰ: ਪੰਜ ਮੈਂਬਰਾਂ ਦੀ ਕੌਂਸਿਲ ।
ਪ੍ਰਸ਼ਨ:4. ਫਰਾਂਸ ਦੇ ਸਮਾਜ ਵਿਚ ਕੌਣ ਕਰ ਦਿੰਦਾ ਸੀ ?
ਉੱਤਰ: ਤੀਸਰਾ ਵਰਗ।
ਪ੍ਰਸ਼ਨ:5. ਰਾਜ ਨੂੰ ਦਿੱਤੇ ਜਾਣ ਵਾਲੇ ਕਰ ਨੂੰ ਕੀ ਕਹਿੰਦੇ ਸਨ?
ਉੱਤਰ: ਟਾਇਲੇ ।
ਪ੍ਰਸ਼ਨ:6. ਕਿਹੜੇ ਵਰਗਾਂ ਨੂੰ ਟੈਕਸ ਤੋਂ ਛੋਟ ਸੀ?
ਉੱਤਰ: ਪਹਿਲੇ ਅਤੇ ਦੂਸਰੇ ਵਰਗ ਨੂੰ
ਪ੍ਰਸ਼ਨ:7.ਕਿਸਾਨਾਂ ਨੂੰ ਕਿੰਨੇ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ ?
ਉੱਤਰ-ਕਿਸਾਨਾਂ ਨੂੰ ਦੋ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ-ਟਿੱਥੇ ਅਤੇ ਟਾਇਲੇ ।
ਪ੍ਰਸ਼ਨ:8. ਫਰਾਂਸ ਦੇ ਰਾਸ਼ਟਰੀ ਗੀਤ ਦਾ ਕੀ ਨਾਂ ਸੀ ?
ਉੱਤਰ -ਮਾਰਸੇਇਸ
ਸ. ਅੰਤਰ ਦੱਸੋ
1.ਪਹਿਲਾ ਵਰਗ ਅਤੇ ਤੀਸਰਾ ਵਰਗ
ਉੱਤਰ-ਪਹਿਲਾ ਵਰਗ- ਪਹਿਲਾ ਵਰਗ ਅੱਗੋਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ- ਉੱਚ ਪਾਦਰੀ ਅਤੇ ਸਾਧਾਰਨ ਪਾਦਰੀ। ਉੱਚ ਪਾਦਰੀ ਦੀ ਸ਼੍ਰੇਣੀ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਆਉਂਦੇ ਸਨ ਜੋ ਕਿ ਫਰਾਂਸ ਵਿੱਚ ਗਿਰਜਾ ਘਰ ਦਾ ਪ੍ਰਬੰਧ ਚਲਾਉਂਦੇ ਸਨ। ਪ੍ਰਧਾਨ ਪਾਦਰੀ ਕੁੱਲ ਜਨਸੰਖਿਆ ਦਾ 1% ਹਿੱਸਾ ਸਨ, ਜੋ ਗਿਰਜਾ ਘਰ ਦੀ ਸੰਪਤੀ ਦਾ ਲਾਭ ਉਠਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਕੋਲੋਂ ਟੈਕਸ ਟੈਕਸ ਇੱਕੱਠਾ ਕਰਨ ਦਾ ਅਧਿਕਾਰ ਸੀ। ਸਾਧਾਰਨ ਪਾਦਰੀ ਈਸਾਈ ਮੱਠਾਂ ਵਿੱਚ ਰਹਿੰਦੇ ਸਨ ਤੇ ਗਿਰਜਾਘਰ ਵਿੱਚ ਅਧਿਆਤਮਕ ਸੇਵਾਵਾਂ ਦਿੰਦੇ ਸਨ। ਉਨ੍ਹਾਂ ਦੀ ਆਮਦਨ ਇੰਨੀ ਘੱਟ ਸੀ ਕਿ ਉਹ ਇੱਕ ਸਾਧਾਰਨ ਜੀਵਨ ਵੀ ਮੁਸ਼ਕਿਲ ਨਾਲ ਗੁਜ਼ਾਰਦੇ ਸਨ।
ਤੀਸਰਾ ਵਰਗ- ਇਸ ਵਰਗ ਵਿੱਚ ਕੁੱਲ ਜਨਸੰਖਿਆ ਦੇ 97% ਲੋਕ ਆਉਂਦੇ ਸਨ। ਇਸ ਵਰਗ ਨੂੰ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਤੌਰ ‘ਤੇ ਪੱਛੜੇਪਣ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਵਿੱਚ ਅਮੀਰ ਵਪਾਰੀ, ਅਦਾਲਤੀ ਤੇ ਕਾਨੂੰਨੀ ਅਧਿਕਾਰੀ, ਸ਼ਾਹੂਕਾਰ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਆਉਂਦੇ ਸਨ। ਇਨ੍ਹਾਂ ਨੂੰ ਸਭ ਤੋਂ ਵੱਧ ਟੈਕਸ ਦੇਣਾ ਪੈਂਦਾ ਸੀ।
2. ਟਿੱਥੇ ਤੇ ਟਾਇਲੇ
ਉੱਤਰ-ਫਰਾਂਸ ਦੇ ਕਿਸਾਨਾਂ ਨੂੰ ਦੋ ਪ੍ਰਕਾਰ ਦੇ ਅਪ੍ਰਤੱਖ ਕਰ ਦੇਣੇ ਪੈਂਦੇ ਸਨ ਟਿੱਥੇ ਅਤੇ ਟਾਇਲੇ। ਟਿੱਥੇ ਕਰ ਗਿਰਜਾਘਰ ਨੂੰ ਦਿੱਤਾ ਜਾਂਦਾ ਸੀ ਅਤੇ ਟਾਇਲੇ ਕਰ ਰਾਜ ਨੂੰ ਦਿੱਤਾ ਜਾਂਦਾ ਸੀ ।
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ-1.ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰਾਂ ਵੰਡਿਆ ਹੋਇਆ ਸੀ ?
ਉੱਤਰ-ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ
ਪਹਿਲਾ ਵਰਗ- ਪਹਿਲਾ ਵਰਗ ਅੱਗੋਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ- ਉੱਚ ਪਾਦਰੀ ਅਤੇ ਸਾਧਾਰਨ ਪਾਦਰੀ। ਉੱਚ ਪਾਦਰੀ ਦੀ ਸ਼੍ਰੇਣੀ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਆਉਂਦੇ ਸਨ ਜੋ ਕਿ ਫਰਾਂਸ ਵਿੱਚ ਗਿਰਜਾ ਘਰ ਦਾ ਪ੍ਰਬੰਧ ਚਲਾਉਂਦੇ ਸਨ। ਪ੍ਰਧਾਨ ਪਾਦਰੀ ਕੁੱਲ ਜਨਸੰਖਿਆ ਦਾ 1% ਹਿੱਸਾ ਸਨ, ਜੋ ਗਿਰਜਾ ਘਰ ਦੀ ਸੰਪਤੀ ਦਾ ਲਾਭ ਉਠਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਕੋਲੋਂ ਟੈਕਸ ਟੈਕਸ ਇੱਕੱਠਾ ਕਰਨ ਦਾ ਅਧਿਕਾਰ ਸੀ। ਸਾਧਾਰਨ ਪਾਦਰੀ ਈਸਾਈ ਮੱਠਾਂ ਵਿੱਚ ਰਹਿੰਦੇ ਸਨ ਤੇ ਗਿਰਜਾਘਰ ਵਿੱਚ ਅਧਿਆਤਮਕ ਸੇਵਾਵਾਂ ਦਿੰਦੇ ਸਨ। ਉਨ੍ਹਾਂ ਦੀ ਆਮਦਨ ਇੰਨੀ ਘੱਟ ਸੀ ਕਿ ਉਹ ਇੱਕ ਸਾਧਾਰਨ ਜੀਵਨ ਵੀ ਮੁਸ਼ਕਿਲ ਨਾਲ ਗੁਜ਼ਾਰਦੇ ਸਨ।
ਦੂਸਰਾ ਵਰਗ– ਇਸ ਵਰਗ ਵਿਚ ਕੁਲੀਨ ਅਤੇ ਰਈਸ ਲੋਕ ਆਉਂਦੇ ਸਨ ਜਿਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ ਅਤੇ ਭੂਮੀ ਰਾਹੀਂ ਧਨ ਇਕੱਠਾ ਕਰਦੇ ਸਨ। ਇਹ ਕੁੱਲ ਜਨਸੰਖਿਆ ਦਾ 2% ਹਿੱਸਾ ਸਨ।
ਤੀਸਰਾ ਵਰਗ– ਇਸ ਵਰਗ ਵਿੱਚ ਕੁੱਲ ਜਨਸੰਖਿਆ ਦੇ 97% ਆਉਂਦੇ ਸਨ ।ਇਸ ਵਰਗ ਨੂੰ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਤੌਰ ‘ਤੇ ਪੱਛੜੇਪਣ ਦਾ ਸਾਹਮਣਾ ਕਰਨਾ ਪੈਂਦਾ ਸੀ।ਇਸ ਵਿੱਚ ਅਮੀਰ ਵਪਾਰੀ, ਅਦਾਲਤੀ ਤੇ ਕਾਨੂੰਨੀ ਅਧਿਕਾਰੀ, ਕਾਰੀਗਰ, ,ਸ਼ਾਹੂਕਾਰ, ਕਿਸਾਨ, ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਆਉਂਦੇ ਸਨ। ਇਨ੍ਹਾਂ ਨੂੰ ਸਭ ਤੋਂ ਵੱਧ ਟੈਕਸ ਦੇਣਾ ਪੈਂਦਾ ਸੀ।
ਪ੍ਰਸ਼ਨ-2.ਫਰਾਂਸੀਸੀ ਕ੍ਰਾਂਤੀ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਲਿਖੋ ?
ਉੱਤਰ- ਫਰਾਂਸੀਸੀ ਔਰਤਾਂ ਨੂੰ ਕਿਸੇ ਨੇ ਫਰਾਂਸੀਸੀ ਕ੍ਰਾਂਤੀ ਦੌਰਾਨ ਸਰਗਰਮ ਨਾਗਰਿਕ ਨਾ ਮੰਨਿਆ ਪ੍ਰੰਤੂ ਕ੍ਰਾਂਤੀ ਦੇ ਦੌਰਾਨ ਉਨ੍ਹਾਂ ਦੀ ਭੂਮਿਕਾ ਕਾਫ਼ੀ ਸਰਗਰਮ ਸੀ। ਉਨ੍ਹਾਂ ਨੇ ਕ੍ਰਾਂਤੀ ਵਿੱਚ ਭਾਗ ਇਸ ਉਮੀਦ ਨਾਲ ਲਿਆ ਕਿ ਨਵੀਂ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਬੇਹਤਰ ਬਣਾਏਗੀ। ਉਨ੍ਹਾਂ ਨੇ ਵੋਟ ਦੇ ਅਧਿਕਾਰ ਅਤੇ ਬਰਾਬਰ ਤਨਖਾਹ ਲਈ ਲਗਾਤਾਰ ਅੰਦੋਲਨ ਚਲਾਇਆ। ਕ੍ਰਾਂਤੀ ਨੇ ਸਮੇਂ ਉਲੰਪੇ ਦੇ ਗਾਜਸ ਇਕ ਸਰਗਰਮ ਰਾਜਨੀਤਕ ਮਹਿਲਾ ਆਗੂ ਸੀ। ਉਸ ਨੇ ਸੰਵਿਧਾਨ ਦੇ ਮਨੁੱਖ ‘ਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦਾ ਵਿਰੋਧ ਕੀਤਾ ਕਿਉਂਕਿ ਉਸ ਵਿਚ ਔਰਤਾਂ ਨੂੰ ਇਨ੍ਹਾਂ ਮੂਲ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਸੀ। ਉਸਨੇ ਜੈਕੋਬਿਨ ਸਰਕਾਰ ਦੁਆਰਾ ਔਰਤਾਂ ਦੇ ਕਲੱਬ ਬੰਦ ਕਰਨ ਦੀ ਆਲੋਚਨਾ ਕੀਤੀ। ਛੇਤੀ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੁਝ ਸਮੇਂ ਬਾਅਦ ਔਰਤਾਂ ਲਈ ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ਅਤੇ ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ। ਤਕਰੀਬਨ 150 ਸਾਲ ਬਾਅਦ 1946 ਈਸਵੀ ਵਿੱਚ ਫਰਾਂਸੀਸੀ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ।
ਪ੍ਰਸ਼ਨ-3.ਫਰਾਂਸੀਸੀ ਕ੍ਰਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਪ੍ਰਮੁੱਖ ਲੇਖਕਾਂ। ਦਾਰਸ਼ਨਿਕਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-ਵਾਲਤੇਅਰ- ਵਾਲਤੇਅਰ ਨੇ ਆਪਣੀਆਂ ਲਿਖਤਾਂ ਦੁਆਰਾ ਕੁਲੀਨਾਂ ਤੇ ਅਮੀਰਾਂ ਦੀ ਪਕੜ ਨੂੰ ਸਾਹਮਣੇ ਲਿਆਂਦਾ। ਉਸ ਦਾ ਵਿਸ਼ਵਾਸ ਸੀ ਕਿ ਸਾਰੇ ਧਰਮ ਫ਼ਜ਼ੂਲ ਹਨ ਤੇ ਤਰਕ ਦੇ ਖ਼ਿਲਾਫ਼ ਹਨ ।
ਰੂਸੋ- ਰੂਸੋ ਨੇ ਤਾਨਾਸ਼ਾਹੀ ਤੇ ਜ਼ਾਲਮ ਸ਼ਾਸਕਾਂ ਵਿਰੁੱਧ ਆਵਾਜ਼ ਉਠਾਈ ਤੇ ਇਕ ਲੋਕਤੰਤਰੀ ਰਾਜ ਦੀ ਸਥਾਪਨਾ ‘ਤੇ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ। ਉਸ ਨੇ ਲੋਕਤੰਤਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ ਹੈ।
ਮਾਨਟੈਸਕਿਊ- ਉਸ ਨੇ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਅਤੇ ਸੰਵਿਧਾਨਕ ਰਾਜਤੰਤਰ ਦੀ ਰੂਪ ਰੇਖਾ ਤਿਆਰ ਕੀਤੀ ।
ਪ੍ਰਸ਼ਨ-4. ਰਾਜਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ- ਰਾਜਤੰਤਰ ਦਾ ਅਰਥ ਹੈ ਉਹ ਪ੍ਰਸ਼ਾਸਨ ਜੋ ਰਾਜੇ ਜਾਂ ਰਾਈ ਦੁਆਰਾ ਚਲਾਇਆ ਜਾਂਦਾ ਹੈ। ਇਹ ਪ੍ਰਸ਼ਾਸਨ ਆਮ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ।
ਪ੍ਰਸ਼ਨ-5.ਰਾਸ਼ਟਰੀ ਸੰਵਿਧਾਨ ਸਭਾ ‘ਤੇ ਸੰਖੇਪ ਨੋਟ ਲਿਖੋ।
ਉੱਤਰ-ਤੀਜੇ ਅਸਟੇਟ ਦੇ ਪ੍ਰਤੀਨਿਧੀਆਂ ਨੇ ਆਪਣੇ –ਆਪ ਨੂੰ ਫਰਾਂਸ ਦੇ ਪ੍ਰਤੀਨਿਧ ਦੱਸਦੇ ਹੋਏ ਰਾਸ਼ਟਰੀ ਪ੍ਰੀਸ਼ਦ ਦਾ ਐਲਾਨ ਕਰ ਦਿੱਤਾ ਅਤੇ ਸਹੁੰ ਚੁੱਕੀ ਤੇ ਫਰਾਂਸ ਦੇ ਲਈ ਸੰਵਿਧਾਨ ਬਣਾਉਣ ਤੋਂ ਪਹਿਲਾਂ ਅਲੱਗ ਨਹੀਂ ਹੋਵਾਂਗੇ ।ਫਰਾਂਸ ਦੇ ਲਿਖਤੀ ਸੰਵਿਧਾਨ ਦਾ ਖਰੜਾ 1791 ਈ. ਵਿੱਚ ਪੂਰਾ ਹੋ ਗਿਆ। ਇਸ ਸੰਵਿਧਾਨ ਨੇ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿੱਚ ਵੰਡ ਦਿੱਤਾ। ਇਸ ਨਵੇਂ ਸੰਵਿਧਾਨ ਨੇ ਫਰਾਂਸ ਨੂੰ ਇੱਕ ਸੰਵਿਧਾਨਕ ਰਾਜਤੰਤਰ ਵਿਚ ਬਦਲ ਦਿੱਤਾ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ-1.ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਸ ਕਾਰਨ ਫਰਾਂਸੀਸੀ ਕ੍ਰਾਂਤੀ ਹੋਈ।
ਉੱਤਰ:-ਫਰਾਂਸੀਸੀ ਕ੍ਰਾਂਤੀ ਇਤਿਹਾਸ ਦੀ ਇਕ ਅਹਿਮ ਘਟਨਾ ਹੈ। ਇਸ ਕ੍ਰਾਂਤੀ ਨੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ । 1. 1780 ਦੇ ਸਮੇਂ ਫਰਾਂਸੀਸੀ ਸਰਕਾਰ ਵਿੱਤੀ ਸੰਕਟ ਨੂੰ ਘੱਟ ਕਰਨ ਲਈ ਟੈਕਸ ਵਧਾਉਣ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਸੀ। ਇਸ ਨਾਲ ਲੋਕਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੋਈ ।ਜਿਸ ਨੇ ਫਰਾਂਸੀਸੀ ਕ੍ਰਾਂਤੀ ਲਈ ਰਾਹ ਪੱਧਰਾ ਕੀਤਾ।
2. ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਮੰਨਦਾ ਸੀ ।
3.ਕਈ ਸਾਲਾਂ ਤੋਂ ਚੱਲ ਰਹੇ ਯੁੱਧਾਂ ਕਾਰਨ ਸੈਨਾ ਦੇ ਰੱਖ ਰਖਾਵ, ਵਰਸੈਲਿਜ਼ ਦੇ ਮਹਿਲਾਂ ਦੀ ਦੇਖ-ਰੇਖ ਤੇ ਖ਼ਰਚ ਅਤੇ ਸਰਕਾਰੀ ਦਫਤਰਾਂ ਨੂੰ ਚਲਾਉਣ ਦੇ ਖਰਚ ਨੇ ਫਰਾਂਸ ਦਾ ਖਜ਼ਾਨਾ ਖਾਲੀ ਕਰ ਦਿੱਤਾ ਸੀ।
4. ਫ਼ਰਾਂਸੀਸੀ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਹੋਇਆ ਸੀ- ਪਾਦਰੀ ਵਰਗ, ਕੁਲੀਨ ਵਰਗ ਤੇ ਸਧਾਰਨ ਵਰਗ। ਤੀਜੇ ਵਰਗ ਨੂੰ ਸਭ ਤੋਂ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ ।
5.ਫਰਾਂਸ ਦੀ ਅਰਥਵਿਵਸਥਾ ਮੁਖ ਤੌਰ ‘ਤੇ ਖੇਤੀਬਾੜੀ ‘ਤੇ ਅਧਾਰਿਤ ਸੀ। ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠ ਦੱਬੇ ਹੋਏ ਸਨ।
6.ਕਿਸਾਨਾਂ ਨੂੰ ਦੋ ਅਪ੍ਰਤੱਖ ਕਰ- ਟਿੱਥੇ ਅਤੇ ਟਾਈਲੇ ਵੀ ਦੇਣੇ ਪੈਂਦੇ ਸਨ।
7.ਪੜ੍ਹੇ ਲਿਖੇ ਲੋਕਾਂ ਨੂੰ ਅਮਰੀਕਨ ਕ੍ਰਾਂਤੀ ਅਤੇ ਪ੍ਰਬੋਧਨ ਅੰਦੋਲਨ ਬਾਰੇ ਜਾਣਕਾਰੀ ਸੀ।
8.ਫਰਾਂਸ ਦੇ ਵਿਦਵਾਨ ਜਿਵੇਂ ਕਿ ਵਾਲਤੇਅਰ, ਰੂਸੋ ਅਤੇ ਮਾਨਟੈਸਕਿਊ ਆਦਿ ਨੇ ਸਰਕਾਰ ਦੀਆਂ ਵਧੀਕੀਆਂ ‘ਤੇ ਚਾਨਣਾ ਪਾਇਆ ਅਤੇ ਹੋ ਰਹੇ ਭੇਦਭਾਵ ਅਸਮਾਨਤਾ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਗਰੂਕ ਕੀਤਾ ।
ਪ੍ਰਸ਼ਨ-2.ਫਰਾਂਸ ਦੀ ਕ੍ਰਾਂਤੀ ਦੇ ਪੜਾਵਾਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ– 1. ਟੈਨਿਸ ਕੋਰਟ ਸਹੁੰ– 17 ਜੂਨ 1789 ਨੂੰ ਤੀਸਰੇ ਵਰਗ ਨੇ ਆਪਣੇ ਆਪ ਨੂੰ ਰਾਸ਼ਟਰ ਦੀ ਜਨਤਾ ਦੇ ਪ੍ਰਤੀਨਿਧ ਹੋਣ ਦਾ ਦਾਅਵਾ ਕਰਦਿਆਂ ਮਨੁੱਖੀ ਅਧਿਕਾਰਾਂ ਦਾ ਘੋਸ਼ਣਾ ਪੱਤਰ ਜਾਰੀ ਕੀਤਾ। 20 ਜੂਨ 1789 ਨੂੰ ਤੀਸਰੇ ਵਰਗ ਦੇ ਲੋਕਾਂ ਨੇ ਇਨਡੋਰ ਟੈਨਿਸ ਕੋਰਟ ਵਿੱਚ ਆਪਣੀ ਬੈਠਕ ਸ਼ੁਰੂ ਕੀਤੀ। ਮੈਂਬਰਾਂ ਨੇ ਫੈਸਲਾ ਕੀਤਾ ਕਿ ਕਦੀ ਵੱਖਰੇ ਨਹੀਂ ਹੋਵਾਂਗੇ ਅਤੇ ਜਦੋਂ ਲੋੜ ਪਏਗੀ ਦੁਬਾਰਾ ਇਕੱਠੇ ਹੋਵਾਂਗੇ। ਤੀਸਰੇ ਵਰਗ ਦੇ ਪ੍ਰਤੀਨਿਧੀਆਂ ਵੱਲੋਂ ਸਹੁੰ ਚੁੱਕੀ ਗਈ ਤੇ ਦਸਤਖ਼ਤ ਕੀਤੇ ਗਏ ।
ਲੂਈਸ 16ਵਾ ਇਨ੍ਹਾਂ ਤਬਦੀਲੀਆਂ ਨਾਲ ਸਮਝੌਤਾ ਨਹੀਂ ਕਰ ਸਕਿਆ ਉਸ ਨੇ ਅਸੈਂਬਲੀ ਨੂੰ ਭੰਗ ਕਰਨ ਦੀ ਯੋਜਨਾ ਬਣਾਈ । ਉਸ ਨੇ ਫੌਜ ਬੁਲਾ ਲਈ ਤੇ ਅਫ਼ਵਾਹ ਫੈਲਾ ਦਿੱਤੀ ਕਿ ਰਾਸ਼ਟਰੀ ਸੰਵਿਧਾਨ ਸਭਾ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 14 ਜੁਲਾਈ 1789 ਨੂੰ ਗੁੱਸੇ ਵਿੱਚ ਆਈ ਭੀੜ ਨੇ ਸਖ਼ਤ ਸੁਰੱਖਿਆ ਵਾਲੀ ਕਿਲ੍ਹੇ ਦੀ ਜੇਲ੍ਹ(ਬੈਸਟੀਲ) ‘ਤੇ ਹਮਲਾ ਕਰ ਦਿੱਤਾ। ਬੈਸਟੀਲ ਨੂੰ ਘੇਰਨ ਨਾਲ ਕ੍ਰਾਂਤੀ ਸਿਖਰਾਂ ‘ਤੇ ਪੁੱਜ ਗਈ ।ਬੈਸਟੀਲ ਦੇ ਪਤਨ ਨਾਲ ਰਾਜਤੰਤਰ ਦਾ ਅੰਤ ਹੋ ਗਿਆ ।
2.ਰਾਸ਼ਟਰੀ ਪ੍ਰੀਸ਼ਦ– ਤੀਜੇ ਅਸਟੇਟ ਦੇ ਪ੍ਰਤੀਨਿਧੀਆਂ ਨੇ ਆਪਣੇ ਆਪ ਨੂੰ ਫਰਾਂਸ ਦੇ ਪ੍ਰਤੀਨਿਧੀ ਦੱਸਦੇ ਹੋਏ ਰਾਸ਼ਟਰੀ ਪ੍ਰੀਸ਼ਦ ਦਾ ਐਲਾਨ ਕਰ ਦਿੱਤਾ ਤੇ ਸਹੁੰ ਚੁੱਕੀ ਕਿ ਫਰਾਂਸ ਦੇ ਲਈ ਸੰਵਿਧਾਨ ਬਣਾਉਣ ਤੋਂ ਪਹਿਲਾਂ ਅਲੱਗ ਨਹੀਂ ਹੋਵਾਂਗੇ। ਰਾਸ਼ਟਰੀ ਪ੍ਰੀਸ਼ਦ ਕੇਵਲ ਸਾਮੰਤਵਾਦ ਅਤੇ ਕੁਲੀਨ ਵਰਗ ਦੀ ਪ੍ਰਭੂਸੱਤਾ ਨੂੰ ਖ਼ਤਮ ਕਰਨ ਵਿੱਚ ਹੀ ਕਾਮਯਾਬ ਨਹੀਂ ਹੋਈ ਸਗੋਂ ਇਸਨੇ ਅਧਿਕਾਰਾਂ ਦਾ ਐਲਾਨ ਵੀ ਕੀਤਾ, ਜੋ ਇਸ ਕ੍ਰਾਂਤੀ ਦਾ ਉਦੇਸ਼ ਸੀ।
3.ਜੈਕੋਬਿਨ- ਫਰਾਂਸ ਵਿੱਚ ਰਾਜਨੀਤਿਕ ਕਲੱਬ ਲੋਕਾਂ ਦੇ ਇਕੱਠ ਦਾ ਮੁੱਖ ਕੇਂਦਰ ਬਣ ਗਏ। ਇਨ੍ਹਾਂ ਕਲੱਬਾਂ ਵਿੱਚੋਂ ਫਰਾਂਸ ਦਾ ਜੈਕੋਬਿਨ ਕਲੱਬ ਸਭ ਤੋਂ ਪ੍ਰਸਿੱਧ ਕਲੱਬ ਸੀ। ਇਹ ਫਰਾਂਸ ਦੇ ਗ਼ਰੀਬ ਤੇ ਪਿਛੜੇ ਤਬਕਿਆਂ ਦੇ ਲੋਕਾਂ ਨਾਲ ਸਬੰਧਿਤ ਸੀ। ਇਨ੍ਹਾਂ ਵਿਚ ਛੋਟੇ ਦੁਕਾਨਦਾਰ, ਕਾਰੀਗਰ, ਮੋਚੀ, ਘੜੀ ਸਾਜ਼ ਤੇ ਦਿਹਾੜੀਦਾਰ ਕਾਮੇ ਸ਼ਾਮਲ ਸਨ। ਇਨ੍ਹਾਂ ਦਾ ਆਗੂ ਮੈਕਸੀਮਿਲਾਨ ਰੋਬਸਪਾਇਰੀ ਸੀ । ਖਾਣ -ਪੀਣ ਦੀਆਂ ਵਸਤੂਆਂ ਦੀਆਂ ਵੱਧਦੀਆਂ ਕੀਮਤਾਂ ਤੇ ਘੱਟ ਪੂਰਤੀ ਦੇ ਕਾਰਨ ਲੋਕਾਂ ਦੇ ਸਰਕਾਰ ਪ੍ਰਤੀ ਵਧਦੇ ਗੁੱਸੇ ਨੂੰ ਦੇਖਦਿਆਂ ਜੈਕੋਬਿਨਾਂ ਨੇ 1792 ਈ. ਵਿੱਚ ਬਗ਼ਾਵਤ ਦੀ ਯੋਜਨਾ ਬਣਾਈ। ਉਨ੍ਹਾਂ ਨੇ ਤੁਲੇਰਾਈ ਦੇ ਮਹਿਲਾਂ ਨੂੰ ਘੇਰ ਲਿਆ ਅਤੇ ਰਾਜੇ ਦੇ ਅੰਗ ਰੱਖਿਅਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੋਬਸਪਾਈਰੀ ਨੇ ਲੋਕਾਂ ਨੂੰ ਸਖ਼ਤੀ ਨਾਲ ਕਾਬੂ ਰੱਖਣ ‘ਤੇ ਸਖ਼ਤ ਸਜ਼ਾ ਦੇਣ ਦੀ ਨੀਤੀ ਅਪਣਾਈ। ਰੋਬਸਪਾਈਰੀ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖ਼ਤੀ ਨਾਲ ਲਾਗੂ ਕੀਤਾ ਤੇ ਉਸ ਦੇ ਆਪਣੇ ਸਮਰਥਕ ਵੀ ਇਨ੍ਹਾਂ ਨੀਤੀਆਂ ਚ ਨਰਮੀ ਦੀ ਮੰਗ ਕਰਨ ਲੱਗੇ। ਅੰਤ ਉਸ ਨੂੰ ਜੁਲਾਈ 1794 ਈਸਵੀ ਵਿੱਚ ਗੁਲੂਟਾਇਨ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ।
4. ਡਾਇਰੈਕਟਰੀ- ਰੋਬਸਪਾਈਰੀ ਦੀ ਮੌਤ ਦੇ ਨਾਲ ਹੀ ਜੈਕੋਬਿਨ ਦੀ ਸਰਕਾਰ ਦਾ ਅੰਤ ਹੋ ਗਿਆ। ਇਸ ਦੇ ਨਾਲ ਹੀ ਫਰਾਂਸੀਸੀ ਸਮਾਜ ਦੇ ਅਮੀਰ ਲੋਕਾਂ ਨੇ ਰਾਜਸੀ ਤਾਕਤ ਅਤੇ ਸਰਕਾਰ ਨੂੰ ਆਪਣੇ ਹੱਥਾਂ ‘ਚ ਲੈ ਲਿਆ। 1795ਈ. ਤੋਂ 1799ਈ.ਤੱਕ ਫਰਾਂਸ ਵਿੱਚ ਡਾਇਰੈਕਟਰੀ ਦਾ ਰਾਜ ਰਿਹਾ। ਉਨ੍ਹਾਂ ਨੇ ਪੰਜ ਮੈਂਬਰੀ ਡਾਇਰੈਕਟਰੀ ਕੌਂਸਲ ਬਣਾਈ ਅਤੇ ਦੋ ਵਿਧਾਨ ਪ੍ਰੀਸ਼ਦਾਂ ਦੀ ਚੋਣ ਕੀਤੀ। ਵਿਧਾਨ ਪ੍ਰੀਸ਼ਦ ਅਤੇ ਡਾਇਰੈਕਟਰਾਂ ਵਿਚਕਾਰ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ। ਇਸ ਆਪਸੀ ਖਿੱਚੋਤਾਣ ਕਾਰਨ ਪੈਦਾ ਹੋਈ ਰਾਜਨੀਤਕ ਅਸਥਿਰਤਾ ਕਾਰਨ ਫਰਾਂਸ ਵਿੱਚ ਨੈਪੋਲੀਅਨ ਬੋਨਾਪਾਰਟ ਦੀ ਫੌਜੀ ਤਾਨਾਸ਼ਾਹੀ ਦੇ ਉਭਾਰ ਦਾ ਰਸਤਾ ਖੁੱਲ੍ਹ ਗਿਆ।
5. ਨੈਪੋਲੀਅਨ ਬੋਨਾਪਾਰਟ- ਨੈਪੋਲੀਅਨ ਫਰਾਂਸੀਸੀ ਜਰਨੈਲ ਸੀ ਜੋ ਇਟਲੀ ਉੱਤੇ ਆਪਣੀਆਂ ਜਿੱਤਾਂ ਕਾਰਨ ਪ੍ਰਸਿੱਧ ਹੋਇਆ ਉਸ ਨੇ 1799 ਈਸਵੀ ਵਿੱਚ ਰਾਜਨੀਤਕ ਸੱਤਾ ਹਾਸਲ ਕੀਤੀ ਪਰ 1804 ਈਸਵੀ ਵਿਚ ਉਸਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ। ਉਸਨੇ ਕਈ ਆਧੁਨਿਕ ਕਾਨੂੰਨ ਬਣਾਏ ਜਿਵੇਂ ਨਿੱਜੀ ਸੰਪਤੀ ਦੀ ਸੁਰੱਖਿਆ, ਨਾਪ ਤੋਲ ਦੀ ਇਕਸਾਰ ਪ੍ਰਣਾਲੀ, ਸਰਕਾਰ ਦੇ ਕੇਂਦਰੀਕਰਨ, ਬੈਂਕ ਆਫ ਫਰਾਂਸ ਦੀ ਸਥਾਪਨਾ ਅਤੇ ਇਕਸਾਰ ਅਤੇ ਲਾਜ਼ਮੀ ਸਕੂਲੀ ਵਿੱਦਿਆ ਪ੍ਰਣਾਲੀ ਦੀ ਸ਼ੁਰੂਆਤ ਆਦਿ। 1815 ਈਸਵੀ ਵਿਚ ਉਹ ਵਾਟਰਲੂ ਦੀ ਲੜਾਈ ਵਿੱਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਦੂਰ ਇੱਕ ਟਾਪੂ ਸੇਂਟ ਹੇਲੀਨਾ ਵਿੱਚ ਕੈਦ ਕਰ ਦਿੱਤਾ ਜਿੱਥੇ 5 ਮਈ 1821 ਈਸਵੀ ਨੂੰ ਉਸਦੀ ਮੌਤ ਹੋ ਗਈ ।
ਪ੍ਰਸ਼ਨ – 3. ਫਰਾਂਸ ਦੀ ਕ੍ਰਾਂਤੀ ਦੇ ਕੀ ਪ੍ਰਭਾਵ ਪਏ ?
ਉੱਤਰ- 1. ਫਰਾਂਸੀਸੀ ਕ੍ਰਾਂਤੀ ਸੰਸਾਰ ਦੇ ਇਤਿਹਾਸ ਵਿੱਚ ਪ੍ਰਮੁੱਖ ਘਟਨਾ ਮੰਨੀ ਜਾਂਦੀ ਹੈ। ਇਸ ਨੇ ਤਾਨਾਸ਼ਾਹੀ ਦਾ ਅੰਤ ਕਰ ਦਿੱਤਾ।
2. ਕ੍ਰਾਂਤੀ ਤੋਂ ਬਾਅਦ ਬਈ ਸਰਕਾਰ ਨੇ ਸੁਤੰਤਰਤਾ ਅਤੇ ਸਮਾਨਤਾ ਦੇ ਵਿਚਾਰਾਂ ਨੂੰ ਲੋਕਾਂ ਦੇ ਆਮ ਜੀਵਨ ਵਿੱਚ ਲਿਆਉਣ ਲਈ ਕਈ ਕਾਨੂੰਨ ਪਾਸ ਕੀਤੇ ।
3. ਪੁਰਾਣੇ ਰਾਜ ਵਿੱਚ ਕੁੱਝ ਵਰਗਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿੱਤੇ।
4. ਮਨੁੱਖ ‘ਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ ਪੱਤਰ ਵਿਚ ਉਨ੍ਹਾਂ ਲਈ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਸੁਨਿਸ਼ਚਿਤ ਕੀਤੀ ਗਈ।
5. ਫਰਾਂਸੀਸੀ ਕ੍ਰਾਂਤੀ ਨੇ ਰਾਸ਼ਟਰ ਸ਼ਬਦ ਦੇ ਨਵੇਂ ਅਰਥ ਦਿੱਤੇ ।
6. ਫਰਾਂਸੀਸੀ ਕ੍ਰਾਂਤੀ ਤੋਂ ਹੀ ਪ੍ਰਭੂਸੱਤਾ ਦੀ ਧਾਰਨਾ ਵਿਕਸਤ ਹੋਈ ਜਿਸ ਦਾ ਮਤਲਬ ਹੈ ਕਿ ਲੋਕ ਹੀ ਸ਼ਕਤੀ ਅਤੇ ਅਧਿਕਾਰਾਂ ਦਾ ਮੁੱਢਲਾ ਸੋਮਾ ਹੁੰਦੇ ਹਨ ।
7. ਪਾਦਰੀ ਅਤੇ ਕੁਲੀਨ ਵਰਗ ਦੇ ਵਿਸ਼ੇਸ਼ ਅਧਿਕਾਰਾਂ ਦਾ ਖਾਤਮਾ ਹੋਇਆ ਅਤੇ ਰਾਜਸੀ ਤਾਕਤ ਕਾਫ਼ੀ ਹੱਦ ਤਕ ਆਮ ਲੋਕਾਂ ਦੇ ਹੱਥਾਂ ਵਿੱਚ ਆ ਗਈ।
8. ਮੱਧ ਵਰਗ, ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਆਪਣੇ ਆਲੇ-ਦੁਆਲੇ ਸਰਗਰਮ ਰੂਪ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ।
ਪ੍ਰਸ਼ਨ-4. 1789 ਈਸਵੀ ਤੋਂ ਪਹਿਲਾਂ ਤੀਜੇ ਵਰਗ ਦੀਆਂ ਔਰਤਾਂ ਦੀ ਕੀ ਸਥਿਤੀ ਸੀ?
ਉਤਰ-1.ਤੀਜੇ ਵਰਗ ਵਿੱਚ ਸ਼ਾਮਲ ਔਰਤਾਂ ਜ਼ਿਆਦਾਤਰ ਆਪਣੇ ਜੀਵਨ ਦਾ ਗੁਜ਼ਾਰਾ ਕਰਨ ਲਈ ਫੁੱਲ, ਫਲ, ਸਬਜ਼ੀਆਂ ਵੇਚਣ ਕੱਪੜੇ ਸਿਲਾਈ ਅਤੇ ਅਮੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਸਨ।
2. ਉਨ੍ਹਾਂ ਨੂੰ ਮਰਦਾਂ ਦੇ ਨਾਲ ਵੀ ਕੰਮ ਕਰਨਾ ਪੈਂਦਾ ਸੀ।
3. ਪੁਰਸ਼ਾਂ ਦੇ ਬਰਾਬਰ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦਾ ਵੇਤਨ ਬਰਾਬਰ ਨਹੀਂ ਸੀ। ਦੇ
4. ਕੰਮਕਾਜੀ ਔਰਤਾਂ ਨੂੰ ਆਪਣੇ ਘਰੇਲੂ ਕੰਮ ਵੀ ਕਰਨੇ ਪੈਂਦੇ ਸਨ।
5. ਉਨ੍ਹਾਂ ਨੂੰ ਸਿੱਖਿਆ ਤੇ ਪੇਸ਼ੇ ਦੀ ਸਿਖਲਾਈ ਤੋਂ ਵੰਚਿਤ ਰੱਖਿਆ ਜਾਂਦਾ ਸੀ।