PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
9th Social Science

His ਪਾਠ 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ 9th-sst-notes

dkdrmn
673 Views
15 Min Read
1
Share
15 Min Read
SHARE
Listen to this article

ਪਾਠ 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

(ਓ) ਬਹੁ ਵਿਕਲਪੀ ਪ੍ਰਸ਼ਨ

1. ਲੇਖਕ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿੱਚ ਆਉਂਦੇ ਸਨ?

ੳ) ਉੱਚ ਵਰਗ ਅ) ਮੱਧ ਵਰਗ ੲ) ਨਿਮਨ ਵਰਗ ਸ) ਕੋਈ ਵੀ ਨਹੀਂ

ਉੱਤਰ: ਮੱਧ ਵਰਗ

2. ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ?

ੳ) ਵੈਸ਼ਨਵ ਅ) ਸ਼ੈਵ ੲ) ਸ਼ਾਕਤ ਸ) ਸੁੰਨੀ

ਉੱਤਰ: ਸ਼ਾਕਤ

3. ਜਜ਼ੀਆ ਕੀ ਹੈ?

ੳ) ਧਰਮ ਅ) ਧਾਰਮਿਕ ਕਰ ੲ) ਪ੍ਰਥਾ ਸ) ਗਹਿਣਾ

ਉੱਤਰ: ਧਾਰਮਿਕ ਕਰ

4. ਉਲਮਾ ਕੌਣ ਸਨ?

ੳ) ਮਜ਼ਦੂਰ ਅ) ਹਿੰਦੂ ਧਾਰਮਿਕ ਨੇਤਾ ੲ) ਮੁਸਲਿਮ ਸ) ਧਾਰਮਿਕ ਨੇਤਾ

ਉੱਤਰ: ਧਾਰਮਿਕ ਨੇਤਾ

5. ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ?

ਓ) ਚੂਹੜਕਾਨੇ ਅ) ਰਾਇ ਭੋਇ ੲ) ਹਰਿਦੁਆਰ ਸ) ਸੱਯਦਪੁਰ

ਉੱਤਰ: ੳ) ਚੂਹੜਕਾਨੇ

ਅ) ਖਾਲੀ ਥਾਂਵਾਂ ਭਰੋ –

1.ਮੁਸਲਮਾਨਾਂ ਦੀਆਂ ਸੁੰਨੀ ਅਤੇ ਸ਼ੀਆ ਦੋ ਪ੍ਰਮੁੱਖ ਸੰਪਰਦਾਵਾਂ ਸਨ ।

2.ਵੈਸ਼ਨਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ ।

3.ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਉਦੇਸ਼ ਸਾਰੀ ਮਨੁੱਖ ਜਾਤੀ ਦਾ ਕਲਿਆਣ ਸੀ ।

4.ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ।

5.ਸੁਲਤਾਨਪੁਰ ਵਿੱਚ ਰਹਿੰਦਿਆਂ ਗੁਰੂ ਜੀ ਰੋਜ਼ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ ।

(ੲ) ਸਹੀ ਮਿਲਾਨ ਕਰੋ

ਉੱਤਰ: 1) ਪਾਣੀਪਤ ਦੀ ਪਹਿਲੀ ਲੜਾਈ 2.1526 ਈ.

2.ਸੱਚਾ ਸੌਦਾ 1.ਚੂਹੜਕਾਨਾ

3. ਸ੍ਰੀ ਗੁਰੂ ਅੰਗਦ ਦੇਵ ਜੀ 4.ਭਾਈ ਲਹਿਣਾ ਜੀ

4.ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 3. ਰਾਇ- ਭੋਇ ਦੀ ਤਲਵੰਡੀ

(ਸ) ਅੰਤਰ ਦੱਸੋ:

1.ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ

ਉੱਤਰ: ਉੱਚ ਵਰਗ: ਮੁਸਲਿਮ ਸਮਾਜ ਦੀ ਉੱਚ-ਸ਼੍ਰੇਣੀ ਵਿਚ ਸਰਦਾਰ, ਅਮੀਰ, ਖ਼ਾਨ, ਸ਼ੇਖ, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ। ਸਰਕਾਰ ਦੇ ਉੱਚੇ ਅਹੁਦੇ ਦੇ ਅਧਿਕਾਰੀਆਂ ਨੂੰ ‘ਖਾਨ’, ‘ਮਲਿਕ’ ਜਾਂ ‘ਅਮੀਰ’ ਕਿਹਾ ਜਾਂਦਾ ਸੀ। ਜਗੀਰਦਾਰ ਨੂੰ ‘ਇਕਤਾਦਾਰ’ ਕਿਹਾ ਜਾਂਦਾ ਸੀ। ਸਮਾਜ ਵਿੱਚ ਉਨ੍ਹਾਂ ਦਾ ਜੀਵਨ ਉੱਚ ਪੱਧਰ ਦਾ ਸੀ।

ਮੱਧ ਵਰਗ ਮੁਸਲਿਮ: ਮੱਧ ਸ਼੍ਰੇਣੀ ਵਿੱਚ ਉਲਮਾ, ਸੂਫ਼ੀ ਸ਼ੇਖ਼, ਪੀਰ ਅਤੇ ਸੱਯਦ ਤੋਂ ਇਲਾਵਾ ਸੈਨਿਕ, ਕਿਸਾਨ, ਵਪਾਰੀ, ਵਿਦਵਾਨ ਤੇ ਲੇਖਕ ਸ਼ਾਮਲ ਸਨ। ਇਹਨਾਂ ਦਾ ਜੀਵਨ ਹੇਠਲੇ ਪੱਧਰ ਦਾ ਸੀ ।

2. ਵੈਸ਼ਨਵ ਮਤ ਅਤੇ ਸ਼ੈਵ ਮਤ

ਉੱਤਰ:ਵੈਸ਼ਨਵ ਮਤ: ਇਸ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਨ੍ਹਾਂ ਦੇ ਅਵਤਾਰ ਰਾਮ ਕ੍ਰਿਸ਼ਨ ਦੀ ਪੂਜਾ ਕਰਦੇ ਸਨ। ਇਹ ਸ਼ੁੱਧ ਸ਼ਾਕਾਹਾਰੀ ਸਨ।

ਸ਼ੈਵ ਮੱਤ- ਸ਼ੈਵ ਮੱਤ ਨੂੰ ਮੰਨਣ ਵਾਲੇ ਲੋਕ ਸ਼ਿਵ ਜੀ ਦੇ ਭਗਤ ਸਨ। ਉਹ ਜ਼ਿਆਦਾਤਰ ਸੰਨਿਆਸੀ ਸਨ। ਜਿਨ੍ਹਾਂ ਵਿੱਚ ਗੋਰਖਪੰਥੀ, ਨਾਥ ਪੰਥੀ ਅਤੇ ਕੰਨ ਫ਼ਟੇ ਜੋਗੀ ਸਨ।

2.ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ:

ਪ੍ਰਸ਼ਨ 1.ਲੋਧੀ ਵੰਸ਼ ਦਾ ਆਖ਼ਰੀ ਸ਼ਾਸਕ ਕੌਣ ਸੀ ?

ਉੱਤਰ: ਇਬਰਾਹਿਮ ਲੋਧੀ

ਪ੍ਰਸ਼ਨ 2.ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਕਿਸ ਨੇ ਸੁਨੇਹਾ ਭੇਜਿਆ?

ਉੱਤਰ: ਦੌਲਤ ਖਾਂ ਲੋਧੀ ਨੇ

ਪ੍ਰਸ਼ਨ 3.ਲੋਧੀ ਕਾਲ ਵਿੱਚ ਕਿਹੜੇ ਧਾਰਮਿਕ ਨੇਤਾਵਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਲ ਸੀ ?

ਉੱਤਰ: ਉਲਮਾ ਅਤੇ ਸੂਫ਼ੀ ਸ਼ੇਖਾਂ ਨੂੰ

ਪ੍ਰਸ਼ਨ 4.ਜਜ਼ੀਆ ਤੋਂ ਕੀ ਭਾਵ ਹੈ ?

ਉਤਰ:ਜਜ਼ੀਆ ਇੱਕ ਕਿਸਮ ਦਾ ਕਰ ਸੀ ਜੋ ਮੁਗ਼ਲ ਸ਼ਾਸਕ ਗ਼ੈਰ -ਮੁਸਲਿਮ ਲੋਕਾਂ ਤੋਂ ਇਕੱਠਾ ਕਰਦੇ ਸਨ।

ਪ੍ਰਸ਼ਨ5. ਯਾਤਰਾ ਕਰ ਤੋਂ ਕੀ ਭਾਵ ਹੈ ?

ਉੱਤਰ :- ਯਾਤਰਾ ਕਰ ਗ਼ੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ ।ਇਹ ਕਰ ਉਹ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਦਿੰਦੇ ਸਨ।

ਪ੍ਰਸ਼ਨ 6.ਪਾਈਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿੰਨਾਂ ਵਿਚਕਾਰ ਹੋਈ

ਉੱਤਰ :ਪਾਈਪਤ ਦੀ ਪਹਿਲੀ ਲੜਾਈ 1526 ਈਸਵੀ ਵਿਚ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਹੋਈ ।

ਪ੍ਰਸ਼ਨ 7.ਮੁਸਲਿਮ ਧਰਮ ਦੇ ਦੋ ਮੁੱਖ ਸੰਪਰਦਾਇ ਕਿਹੜੇ ਸਨ ?

ਉੱਤਰ :ਸੁੰਨੀ ਅਤੇ ਸ਼ੀਆ

ਪ੍ਰਸ਼ਨ 8.ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?

ਉੱਤਰ :ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਇ- ਭੋਇ ਦੀ ਤਲਵੰਡੀ ਨਾਂ ਦੇ ਪਿੰਡ ਵਿਖੇ ਹੋਇਆ। ਹੁਣ ਇਸ ਸਥਾਨ ਨੂੰ ‘ਸ੍ਰੀ ਨਨਕਾਣਾ ਸਾਹਿਬ ‘ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਪ੍ਰਸ਼ਨ 9.ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ- ਪਿਤਾ ਦਾ ਨਾਂ ਦੱਸੋ।

ਉੱਤਰ:ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਅਤੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ ।

ਪ੍ਰਸ਼ਨ10.ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ।

ਉੱਤਰ :ਜਪੁਜੀ ਸਾਹਿਬ, ਵਾਰ ਮਾਝ, ਵਾਰ ਮਲਾਰ

ਪ੍ਰਸ਼ਨ 11.ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?

ਉੱਤਰ : ਉਦਾਸੀਆਂ ।

3) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. 16ਵੀਂ ਸਦੀ ਦੇ ਆਰੰਭ ਵਿਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ ।

ਉੱਤਰ: ਸੋਲ੍ਹਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਔਰਤਾਂ ਦੀ ਦਸ਼ਾ ਚੰਗੀ ਨਹੀਂ ਸੀ। ਮੁਸਲਿਮ ਔਰਤਾਂ ਨੂੰ ਘਰ ਦੀ ਚਾਰ-ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ। ਉਹ ਬੁਰਕਾ ਪਾਉਂਦੀਆਂ ਸਨ ਤੇ ਉਨ੍ਹਾਂ ਨੂੰ ਪੜ੍ਹਨ ਦਾ ਅਧਿਕਾਰ ਵੀ ਨਹੀਂ ਸੀ। ਅਮੀਰ ਲੋਕ ਕਈ ਔਰਤਾਂ ਨਾਲ ਵਿਆਹ ਕਰਦੇ ਸਨ। ਉਨ੍ਹਾਂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਸੀ। ਬਾਲ ਵਿਆਹ ਅਤੇ ਸਤੀ ਪ੍ਰਥਾ ਪ੍ਰਚੱਲਿਤ ਸੀ।

ਪ੍ਰਸ਼ਨ .ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ? ਨੋਟ ਲਿਖੋ ।

ਉੱਤਰ :1) ਪਰਮਾਤਮਾ ਇਕ ਹੈ।ਉਹ ਸਰਬ ਸ਼ਕਤੀਮਾਨ ਹੈ ।

2.ਸਾਰੇ ਮਨੁੱਖ ਇਕ ਹੀ ਪਰਮਾਤਮਾ ਦੀ ਸੰਤਾਨ ਹਨ।

3.ਪਰਮਾਤਮਾ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ |

4.ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ।

5.ਮਨੁੱਖ ਨੂੰ ਹੱਥੀਂ ਕਿਰਤ ਕਰਨੀ ਚਾਹੀਦੀ ਹੈ ।

6.ਔਰਤ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ। ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ।

7.ਮਨੁੱਖ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ ।

8.ਜਾਤ -ਪਾਤ, ਭੇਦ -ਭਾਵ ਇੱਕ ਵਿਖਾਵਾ ਹੈ। ਸਭ ਨੂੰ ਬਰਾਬਰ ਸਨਮਾਨ ਦੇਣਾ ਚਾਹੀਦਾ ਹੈ ।

ਪ੍ਰਸ਼ਨ 3.ਲੋਧੀ ਕਾਲ ਵਿਚ ਮੱਧ ਵਰਗ ਤੇ ਨੋਟ ਲਿਖੋ ।

ਉੱਤਰ :ਲੋਧੀ ਕਾਲ ਵਿਚ ਮੱਧ ਵਰਗ ਵਿੱਚ ਕਿਸਾਨ, ਵਪਾਰੀ, ਸੈਨਿਕ, ਛੋਟੇ- ਛੋਟੇ ਸਰਕਾਰੀ ਕਰਮਚਾਰੀ, ਵਿਦਵਾਨ ਅਤੇ ਲੇਖਕ ਸ਼ਾਮਲ ਸਨ। ਇਨ੍ਹਾਂ ਦੀ ਗਿਣਤੀ ਮੁਸਲਿਮ ਉੱਚ ਵਰਗ ਨਾਲੋਂ ਜ਼ਿਆਦਾ ਸੀ। ਇਨ੍ਹਾਂ ਦਾ ਜੀਵਨ ਹੇਠਲੇ ਪੱਧਰ ਦਾ ਸੀ। ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਹਿੰਦੂਆਂ ਦੇ ਮੁਕਾਬਲੇ ਵਿੱਚ ਜ਼ਰੂਰ ਚੰਗੀ ਸੀ। ਉਨ੍ਹਾਂ ਦਾ ਸਮਾਜ ਵਿਚ ਚੰਗਾ ਸਨਮਾਨ ਸੀ।

ਪ੍ਰਸ਼ਨ 4.ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ?

ਉੱਤਰ :ਗੁਰੂ ਨਾਨਕ ਦੇਵ ਜੀ ਨੇ ਵੇਦ-ਸ਼ਾਸਤਰ, ਮੂਰਤੀ-ਪੂਜਾ ਅਤੇ ਤੀਰਥ ਯਾਤਰਾ ਵਰਗੇ ਬਾਹਰੀ ਕਰਮਕਾਂਡਾਂ ਆਦਿ ਦਾ ਖੰਡਨ ਕੀਤਾ। ਉਨ੍ਹਾਂ ਨੇ ਯੋਗ-ਪ੍ਰਣਾਲੀ ਅਧੀਨ ਮੱਠਵਾਸੀ ਜੀਵਨ ਤੇ ਸਮਾਜਿਕ ਜ਼ਿੰਮੇਵਾਰੀ ਤੋਂ ਮੂੰਹ ਮੋੜਨ ਦੀ ਗੱਲ ਅਸਵੀਕਾਰ ਕੀਤੀ। ਉਨ੍ਹਾਂ ਨੇ ਵੈਸ਼ਨਵ ਭਗਤੀ ਤੇ ਅਵਤਾਰਵਾਦ ਦੀ ਧਾਰਨਾ ਨੂੰ ਵੀ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਮੁੱਲਾਂ, ਕਾਜ਼ੀ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ।

ਪ੍ਰਸ਼ਨ 5.ਲੋਧੀ ਕਾਲ ਵਿਚ ਮੁਸਲਿਮ ਵਰਗ ‘ਤੇ ਨੋਟ ਲਿਖੋ।

ਉੱਤਰ:ਲੋਧੀ ਕਾਲ ਵਿੱਚ ਮੁਸਲਿਮ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਹੋਇਆ ਸੀ

1.ਉੱਚ ਵਰਗ: ਇਸ ਵਰਗ ਵਿੱਚ ਵੱਡੇ- ਵੱਡੇ ਸਰਦਾਰ, ਇਕਤਾਦਾਰ, ਉਲਮਾ, ਕਾਜ਼ੀ ਤੇ ਸੱਯਦ ਸ਼ਾਮਲ ਸਨ। ਸਰਦਾਰ ਉੱਚ ਅਹੁਦਿਆਂ ਤੇ ਨਿਯੁਕਤ ਸਨ। ਇਕਤਾਦਾਰ ਜਗੀਰਦਾਰ ਲੋਕ ਸਨ।ਸਮਾਜ ਵਿਚ ਉਨ੍ਹਾਂ ਦਾ ਜੀਵਨ ਉੱਚ ਪੱਧਰ ਦਾ ਸੀ।

2.ਮੱਧ ਵਰਗ: ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਤੇ ਛੋਟੇ ਕਰਮਚਾਰੀ ਸ਼ਾਮਲ ਸਨ। ਇਹ ਉੱਚ ਵਰਗ ਨਾਲੋਂ ਗਿਣਤੀ ਵਿੱਚ ਜ਼ਿਆਦਾ ਸਨ। ਇਨ੍ਹਾਂ ਦਾ ਜੀਵਨ ਉੱਚ ਵਰਗ ਨਾਲੋਂ ਨੀਵਾਂ ਅਤੇ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ।

3.ਨਿਮਨ ਵਰਗ: ਨੀਵੇਂ ਵਰਗ ਵਿੱਚ ਸ਼ਿਲਪਕਾਰ, ਨਿੱਜੀ-ਸੇਵਕ, ਦਾਸ- ਦਾਸੀਆਂ, ਲੁਹਾਰ, ਤਰਖਾਣ, ਜੁਲਾਹੇ, ਕਾਰੀਗਰ, ਨੌਕਰ ਤੇ ਗ਼ੁਲਾਮ ਸ਼ਾਮਲ ਸਨ। ਸਭ ਤੋਂ ਹੇਠਲਾ ਪੱਧਰ ਗੁਲਾਮਾਂ ਦਾ ਸੀ। ਗੁਲਾਮਾਂ ਨੂੰ ਵੇਚਿਆ ਤੇ ਖ਼ਰੀਦਿਆ ਜਾਂਦਾ ਸੀ ।

4) ਵੱਡੇ ਉੱਤਰਾਂ ਵਾਲੇ ਪ੍ਰਸ਼ਨ:

ਪ੍ਰਸ਼ਨ 1. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਸਮਾਜਿਕ ਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ ।

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਸਥਿਤੀ ਤਰਸਯੋਗ ਸੀ। ਸਮਾਜ ਦੋ ਵਰਗਾਂ ਹਿੰਦੂ ਤੇ ਮੁਸਲਮਾਨਾਂ ਵਿਚ ਵੰਡਿਆ ਹੋਇਆ ਸੀ:

ਮੁਸਲਮਾਨਾਂ ਦੀ ਅਵਸਥਾ: ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ। ਇੱਥੇ ਆ ਕੇ ਉਨ੍ਹਾਂ ਨੇ ਪੰਜਾਬ ਦੀਆਂ ਔਰਤਾਂ ਨਾਲ ਵਿਆਹ ਕਰ ਲਏ। ਕੁਝ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ। ਇਸਤਰੀਆਂ, ਪੁਰਸ਼, ਬੱਚਿਆਂ ਅਤੇ ਹਿੰਦੂਆਂ ਨੇ ਸ਼ਾਸਕਾਂ ਦੇ ਡਰ ਤੋਂ ਇਸਲਾਮ ਧਰਮ ਕਬੂਲ ਕਰ ਲਿਆ ਸੀ। ਮੁਸਲਿਮ ਸਮਾਜ ਤਿੰਨ ਭਾਗਾਂ ਉੱਚ ਵਰਗ, ਨਿਮਨ ਵਰਗ ਤੇ ਮੱਧ ਵਰਗ ਵਿੱਚ ਵੰਡਿਆ ਹੋਇਆ ਸੀ। ਉੱਚ ਵਰਗ ਵਿਚ ਅਮੀਰ, ਸ਼ੇਖ, ਕਾਜ਼ੀ, ਉਲਮਾ ਤੇ ਜਗੀਰਦਾਰ ਸ਼ਾਮਲ ਸਨ। ਇਹ ਲੋਕ ਆਪਣਾ ਸਮਾਂ ਆਰਾਮ ਅਤੇ ਅਯਾਸ਼ੀ ਚ ਬਿਤਾਉਂਦੇ ਸਨ। ਮੱਧ ਵਰਗ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਕਰਮਚਾਰੀ ਅਤੇ ਵਪਾਰੀ ਆਦਿ ਸ਼ਾਮਲ ਸਨ। ਸਮਾਜ ਵਿੱਚ ਉਨ੍ਹਾਂ ਦਾ ਚੰਗਾ ਸਨਮਾਨ ਸੀ। ਹੇਠਲੇ ਵਰਗ ਵਿੱਚ ਦਾਸ, ਹਿਜੜੇ ਤੇ ਘਰੇਲੂ ਨੌਕਰ ਸ਼ਾਮਲ ਸਨ। ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ ।

ਹਿੰਦੂਆਂ ਦੀ ਅਵਸਥਾ: ਉਸ ਸਮੇਂ ਹਿੰਦੂਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਨੂੰ ਉੱਚੇ ਅਹੁਦਿਆਂ ‘ਤੇ ਨਹੀਂ ਲਾਇਆ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਤੇ ਤੀਰਥ-ਯਾਤਰਾ ਕਰ ਲਿਆ ਜਾਂਦਾ ਸੀ। ਹਿੰਦੂ ਲੋਕਾਂ ਤੇ ਬਹੁਤ ਅੱਤਿਆਚਾਰ ਕੀਤੇ ਜਾਂਦੇ ਸਨ। ਹਿੰਦੂ ਵਿਸ਼ਨੂੰ, ਸ਼ਿਵਜੀ, ਦੁਰਗਾ ਤੇ ਕਾਲੀ ਮਾਤਾ ਦੀ ਪੂਜਾ ਕਰਦੇ ਸਨ। ਉਹ ਜਾਨਵਰਾਂ ਦੀ ਬਲੀ ਦਿੰਦੇ ਤੇ ਜਾਦੂ- ਟੂਣਿਆਂ ਵਿੱਚ ਵਿਸ਼ਵਾਸ ਕਰਦੇ ਸਨ। ਉਸ ਸਮੇਂ ਔਰਤਾਂ ਦੀ ਦਸ਼ਾ ਚੰਗੀ ਨਹੀਂ ਸੀ। ਉਨ੍ਹਾਂ ਨੂੰ ਹੀਣ ਸਮਝਿਆ ਜਾਂਦਾ ਸੀ। ਬਾਲ ਵਿਆਹ, ਸਤੀ ਪ੍ਰਥਾ, ਪਰਦਾ ਪ੍ਰਥਾ, ਜੌਹਰ ਪ੍ਰਥਾ, ਬਹੁ-ਪਤਨੀ ਪ੍ਰਥਾ ਪ੍ਰਚੱਲਿਤ ਸੀ। ਗੁਰੂ ਜੀ ਦੇ ਸਮੇਂ ਹਿੰਦੂਆਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ।

ਪ੍ਰਸ਼ਨ 2.ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਪਹਿਲੀ ਉਦਾਸੀ ਦਾ ਵਰਣਨ ਵਿਸਥਾਰ ਸਹਿਤ ਕਰੋ ।

ਉੱਤਰ :ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1499ਈਸਵੀ ਵਿੱਚ ਸ਼ੁਰੂ ਕੀਤੀ। ਪਹਿਲੀ ਉਦਾਸੀ ਸਮੇਂ ਉਹ ਪੂਰਬੀ ਭਾਰਤ ਵੱਲ ਗਏ। ਇਸ ਸਮੇਂ ਉਨ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਸਨ। ਇਸ ਯਾਤਰਾ ਦੌਰਾਨ ਉਹ ਲਾਹੌਰ, ਤਾਲੂੰਬਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਹਰਿਦੁਆਰ, ਬਨਾਰਸ, ਧੁਬਰੀ, ਕਾਮਰੂਪ ਆਦਿ ਥਾਵਾਂ ਤੋਂ ਹੁੰਦੇ ਹੋਏ 1510 ਈਸਵੀ ਵਿਚ ਵਾਪਸ ਤਲਵੰਡੀ ਪਹੁੰਚੇ। ਇਸ ਯਾਤਰਾ ਨਾਲ ਜੁੜੀਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ

ਸੱਯਦਪੁਰ: ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੁਰੂ ਜੀ ਸਭ ਤੋਂ ਪਹਿਲਾਂ ਸੱਯਦਪੁਰ ਪਹੁੰਚੇ। ਇੱਥੇ ਉਹ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ। ਉੱਥੇ ਮਲਿਕ ਭਾਗੋ ਨਾਂ ਦੇ ਆਦਮੀ ਨੇ ਗ਼ਰੀਬਾਂ ਦਾ ਖੂਨ ਚੂਸ ਕੇ ਦੌਲਤ ਕਮਾਈ ਸੀ। ਗੁਰੂ ਜੀ ਨੇ ਭਾਈ ਲਾਲੋ ਦੇ ਘਰ ਰੋਟੀ ਖਾ ਕੇ ਲੋਕਾਂ ਨੂੰ ਹੱਕ ਅਤੇ ਮਿਹਨਤ ਦੀ ਕਮਾਈ ਕਰਨ ਦੀ ਸਿੱਖਿਆ ਦਿੱਤੀ।

ਤਾਲੁੰਬਾ: ਸੱਯਦਪੁਰ ਤੋਂ ਗੁਰੂ ਜੀ ਮੁਲਤਾਨ ਜ਼ਿਲ੍ਹੇ ਵਿੱਚ ਤਾਲੂੰਬਾ ਨਾਮੀਂ ਸਥਾਨ ਤੇ ਪਹੁੰਚੇ। ਉੱਥੇ ਸੱਜਣ ਨਾਮ ਦਾ ਠੱਗ ਰਹਿੰਦਾ ਸੀ। ਉਹ ਆਪਣੀ ਹਵੇਲੀ ਵਿਚ ਰੁਕਣ ਵਾਲੇ ਯਾਤਰੀਆਂ ਨੂੰ ਕਤਲ ਕਰਕੇ ਉਨ੍ਹਾਂ ਦਾ ਸਮਾਨ ਲੁੱਟ ਲੈਂਦਾ ਸੀ। ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਉਸ ਦਾ ਮਨ ਬਦਲ ਦਿੱਤਾ ਤੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ।

ਹਰਿਦੁਆਰ: ਇੱਥੇ ਗੁਰੂ ਜੀ ਨੇ ਆਪਣੇ ਪਿਤਰਾਂ ਨੂੰ ਲੋਕਾਂ ਵੱਲੋਂ ਸੂਰਜ ਵੱਲ ਮੂੰਹ ਕਰ ਕੇ ਪਾਈ ਦਿੰਦੇ ਵੇਖਿਆ। ਗੁਰੂ ਜੀ ਨੇ ਇਸ ਨੂੰ ਫਜ਼ੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਦਾ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕੇ ਜੇਕਰ ਤੁਹਾਡਾ ਪਾਣੀ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਆਪਣੇ ਖੇਤਾਂ ਤਕ ਕਿਉਂ ਨਹੀਂ। ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ।

ਗੋਰਖਮਤਾ: ਗੋਰਖਮਤਾ ਵਿਖੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰਾਂ ਨੂੰ ਸਹੀ ਰਸਤਾ ਦਿਖਾਇਆ ।

ਬਨਾਰਸ: ਬਨਾਰਸ ਵਿਖੇ ਉਨ੍ਹਾਂ ਨੇ ਪੰਡਿਤ ਚਤਰਦਾਸ ਨੂੰ ਆਪਣੇ ਉਪਦੇਸ਼ਾਂ ਨਾਲ ਪ੍ਰਭਾਵਿਤ ਕੀਤਾ। ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਸਿੱਖ ਬਣ ਗਿਆ।

ਜਗਨਨਾਥ ਪੁਰੀ: ਜਗਨ ਨਾਥ ਪੁਰੀ ਦੇ ਮੰਦਰ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਦੀ ਆਰਤੀ ਕਰਦੇ ਦੇਖਿਆ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ।

ਵਾਪਸੀ: ਲੰਕਾ ਤੋਂ ਬਾਅਦ ਗੁਰੂ ਜੀ ਪਾਕਪਟਨ ਪਹੁੰਚੇ। ਇੱਥੇ ਉਨ੍ਹਾਂ ਦੀ ਮੁਲਾਕਾਤ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਨਾਲ ਹੋਈ। ਉਹ ਗੁਰੂ ਜੀ ਨੇ ਵਿਚਾਰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। 1510 ਈਸਵੀ ਵਿੱਚ ਗੁਰੂ ਜੀ ਵਾਪਸ ਆਪਣੇ ਪਿੰਡ ਤਲਵੰਡੀ ਪਹੁੰਚੇ। ਉਨ੍ਹਾਂ ਨੇ ਭਾਈ ਮਰਦਾਨਾ ਨੂੰ ਵੀ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ।

ਪ੍ਰਸ਼ਨ 3. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ: ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਵਿੱਚ ਕੀਤਾ। ਉਹ ਕਰਮ-ਕਾਂਡ, ਜ਼ਾਤ -ਪਾਤ, ਅਤੇ ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ। ਉਹਨਾਂ ਦੀਆਂ ਰਚਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ

1.ਪਰਮਾਤਮਾ ਇਕ ਹੈ: ਗੁਰੂ ਜੀ ਨੇ ਇੱਕ ਪਰਮਾਤਮਾ ਦਾ ਪ੍ਰਚਾਰ ਕੀਤਾ ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਸਾਰੇ ਮਨੁੱਖ ਇਕ ਹੀ ਪਰਮਾਤਮਾ ਦੀ ਸੰਤਾਨ ਹਨ।

2.ਪਰਮਾਤਮਾ ਨਿਰਾਕਾਰ ਹੈ: ਗੁਰੂ ਜੀ ਅਨੁਸਾਰ ਪਰਮਾਤਮਾ ਦਾ ਕੋਈ ਰੰਗ- ਰੂਪ ਜਾਂ ਆਕਾਰ ਨਹੀਂ ਹੈ। ਉਹ ਨਿਰਾਕਾਰ ਹੈ। ਇਸੇ ਲਈ ਗੁਰੂ ਜੀ ਮੂਰਤੀ ਪੂਜਾ ਦੇ ਸਖ਼ਤ ਵਿਰੋਧੀ ਸਨ।

3.ਪ੍ਰਮਾਤਮਾ ਸਰਵ-ਸ਼ਕਤੀਮਾਨ ਹੈ: ਗੁਰੂ ਜੀ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਤੇ ਸਰਵਵ-ਵਿਆਪਕ ਹੈ। ਉਹ ਸਭ ਸ਼ਕਤੀਆਂ ਦਾ ਮਾਲਕ ਹੈ ।

4.ਪਰਮਾਤਮਾ ਚਿਰ ਸਥਾਈ ਹੈ: ਗੁਰੂ ਜੀ ਅਨੁਸਾਰ ਪਰਮਾਤਮਾ ਸਦਾ ਰਹਿਣ ਵਾਲਾ ਹੈ ਜਦਕਿ ਸੰਸਾਰ ਨਾਸ਼ਵਾਨ ਹੈ ।

5.ਪਰਮਾਤਮਾ ਦੇ ਹੁਕਮ ਦਾ ਮਹੱਤਵ: ਗੁਰੂ ਜੀ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਜੋ ਪਰਮਾਤਮਾ ਦੇ ਭਾਣੇ ਅਨੁਸਾਰ ਨਹੀਂ ਹੈ ਉਹ ਸਭ ਝੂਠ ਹੈ

6.ਜਾਤ ਪਾਤ ਦਾ ਖੰਡਨ: ਗੁਰੂ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦੀ ਨਜ਼ਰ ਵਿਚ ਨਾ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ। ਉਨ੍ਹਾਂ ਅਨੁਸਾਰ ਸਾਰੀਆਂ ਜਾਤੀਆਂ ਤੇ ਸਾਰੇ ਵਰਗਾਂ ਵਿੱਚ ਸਮਾਨਤਾ ਮੌਜੂਦ ਹੈ।

7.ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ: ਗੁਰੂ ਜੀ ਅਨੁਸਾਰ ਮਨੁੱਖ ਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ, ਹੱਥੀਂ ਕੰਮ ਕਰਨਾ ਚਾਹੀਦਾ ਹੈ, ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਅਤੇ ਵੰਡ ਕੇ ਖਾਣਾ ਚਾਹੀਦਾ ਹੈ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਆਪਣੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ। ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਨਾਲ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਪਾਇਆ।

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

Geo ਪਾਠ 1 (B) ਪੰਜਾਬ ਆਕਾਰ ਅਤੇ ਸਥਿਤੀ 9th-sst-notes

June 30, 2024

Pol ਪਾਠ-11 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ 9th-sst-notes

June 30, 2024

6th Social Science lesson 14

October 7, 2022

ਪਾਠ 16 ਜਾਤੀ ਪ੍ਰਥਾ ਨੂੰ ਚੁਣੌਤੀ 8th SST Notes

July 26, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account