ਪਾਠ 4: ਜਲਵਾਯੂ
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ:-
ਪ੍ਰਸ਼ਨ 1. ਸਰਦੀਆਂ ਵਿਚ ਤਾਮਿਲਨਾਡੂ ਦੇ ਤੱਟ ‘ਤੇ ਵਰਖਾ ਦਾ ਕੀ ਕਾਰਨ ਹੈ, ਚੁਣੋ
1. ਦੱਖਣੀ ਪੱਛਮੀ ਮੌਨਸੂਨ
2. ਉੱਤਰ-ਪੂਰਬੀ ਮੌਨਸੂਨ
3. ਸਥਾਨਕ ਕਾਰਨ
4. ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਤਰ: ਉੱਤਰ ਪੂਰਬੀ ਮੌਨਸੂਨ
ਪ੍ਰਸ਼ਨ 2. ਭਾਰਤ ਵਿੱਚ ਅਧਿਕਤਮ ਵਰਖਾ ਵਾਲਾ ਸ਼ਹਿਰ ਇਨ੍ਹਾਂ ਵਿੱਚੋਂ ਕਿਹੜਾ ਹੈ:
1. ਮੁੰਬਈ
2. ਧਰਮਸ਼ਾਲਾ
3.ਮਸੀਨਰਮ
4.ਕੋਲਕਾਤਾ
ਉੱਤਰ: ਮਸੀਨਰਮ
ਪ੍ਰਸ਼ਨ 3.ਪੰਜਾਬ ਵਿੱਚ ਸਰਦੀਆਂ ਦੀ ਵਰਖਾ ਦਾ ਕੀ ਕਾਰਨ ਹੈ, ਚੁਣੋ:
1. ਵਪਾਰਕ ਪੌਣਾਂ
2. ਪੱਛਮੀ ਚੱਕਰਵਾਤ ਧਰੁਵੀ ਪੌਣਾਂ
3. ਪਰਬਤਾਂ ਦੀ ਦਿਸ਼ਾ
ਉੱਤਰ: ਪੱਛਮੀ ਚੱਕਰਵਾਤ ਧਰੁਵੀ ਪੌਣਾਂ
ਪ੍ਰਸ਼ਨ 4. ਸੁਨਾਮੀ ਕਿਹੜੀ ਭਾਸ਼ਾ ਦਾ ਸ਼ਬਦ ਹੈ, ਚੁਣੋ:
1. ਫਰਾਂਸੀਸੀ
2. ਜਾਪਾਨੀ
3. ਪੰਜਾਬੀ
4. ਅੰਗਰੇਜ਼ੀ
ਉੱਤਰ: ਜਾਪਾਨੀ
ਪ੍ਰਸ਼ਨ 5. ਨਕਸ਼ੇ ਉੱਤੇ ਸਾਮਾਨ ਵਰਖਾ ਖੇਤਰਾਂ ਨੂੰ ਜੋੜਨ ਵਾਲੀ ਰੇਖਾ ਨੂੰ ਕੀ ਆਖਦੇ ਹਨ?
1.ਆਈਸੋਥਰਮ
2. ਆਈਸੋਹਾਈਟ
3. ਧਰੁਵੀ ਪੌਣਾਂ
4.ਪਰਬਤਾਂ ਦੀ ਦਿਸ਼ਾ
ਉੱਤਰ: ਆਈਸੋਹਾਈਟ
ਪ੍ਰਸ਼ਨ 6. ਲੂ ਕੀ ਹੁੰਦੀ ਹੈ?
ਉੱਤਰ: ਬਹੁਤ ਗਰਮ ਖੁਸ਼ਕ ਅਤੇ ਤੇਜ਼ ਚਲਦੀਆਂ ਪੌਣਾਂ ਨੂੰ ਲੂ ਕਿਹਾ ਜਾਂਦਾ ਹੈ।
ਪ੍ਰਸ਼ਨ 7. ਜਲਵਾਯੂ ਵਿਗਿਆਨ ਨੂੰ ਅੰਗਰੇਜ਼ੀ ਵਿਚ ਕੀ ਆਖਦੇ ਹਨ?
ਉੱਤਰ: Climatology
ਪ੍ਰਸ਼ਨ 8. ਮੌਨਸੂਨ ਦਾ ਹੀ ਅਰਥ ਹੈ?
ਉੱਤਰ: ਮਾਨਸੂਨ ਤੋਂ ਭਾਵ ਮੌਸਮੀ ਪੌਣਾਂ ਤੋਂ ਹੈ ਜੋ ਮੌਸਮ ਬਦਲਣ ‘ਤੇ ਦਿਸ਼ਾ ਬਦਲ ਲੈਂਦੀਆਂ ਹਨ।
ਪ੍ਰਸ਼ਨ 9. ਤਾਪਮਾਨ ਤੇ ਵਾਯੂਦਾਬ ਦਾ ਆਪਸੀ ਸੰਬੰਧ ਕਿਹੋ ਜਿਹਾ ਹੁੰਦਾ ਹੈ?
ਉੱਤਰ: ਤਾਪਮਾਨ ਅਤੇ ਵਾਯੂ ਦਾਬ ਵਿੱਚ ਗੂੜ੍ਹਾ ਸੰਬੰਧ ਹੈ ਤਾਪਮਾਨ ਦੇ ਵਧਣ ਨਾਲ ਵਾਯੂਦਾਬ ਘਟ ਜਾਂਦਾ ਹੈ ਅਤੇ ਜਿਹੜੇ ਖੇਤਰ ਵਿੱਚ ਤਾਪਮਾਨ ਘੱਟ ਹੁੰਦਾ ਹੈ ਉਨ੍ਹਾਂ ਖੇਤਰਾਂ ਵਿਚ ਵਾਯੂ ਦਾਬ ਵਧ ਜਾਂਦਾ ਹੈ।
ਪ੍ਰਸ਼ਨ 10. ਭਾਰਤ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਰਖਾ ਵਾਲੇ ਦੋ ਸਥਾਨਾਂ ਦੇ ਨਾਂ ਲਿਖੋ।
ਉੱਤਰ: ਸਭ ਤੋਂ ਵੱਧ ਵਰਖਾ ਵਾਲੇ ਖੇਤਰ:- ਮੇਘਾਲਿਆ, ਆਸਾਮ
ਬਹੁਤ ਘੱਟ ਵਰਖਾ ਵਾਲੇ ਖੇਤਰ:- ਪੱਛਮੀ ਰਾਜਸਥਾਨ, ਲੱਦਾਖ
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :
ਪ੍ਰਸ਼ਨ 1. ਜਲਵਾਯੂ ਅਤੇ ਮੌਸਮ ਵਿੱਚ ਕੀ ਅੰਤਰ ਹੈ,ਸਪੱਸ਼ਟ ਕਰੋ।
ਉੱਤਰ : ਜਲਵਾਯੂ: ਕਿਸੇ ਸਥਾਨ ਦੇ ਲੰਮੇ ਸਮੇਂ ਦੇ ਮੌਸਮ (ਲਗਪਗ 30 ਸਾਲਾਂ) ਦੀ ਔਸਤ ਮਿੱਥ ਕੇ ਜੋ ਸਿੱਟਾ ਕੱਢਿਆ ਜਾਂਦਾ ਹੈ ਉਸ ਨੂੰ ਉਸ ਥਾਂ ਦੀ ਜਲਵਾਯੂ ਕਿਹਾ ਜਾਂਦਾ ਹੈ। ਜਲਵਾਯਲੰਮੇ ਸਮੇਂ ਦੇ ਤਾਪਮਾਨ, ਵਾਯੂ ਦਾਬ, ਪੌਣਾਂ ਅਤੇ ਵਰਖਾ ਦੀ ਔਸਤ ਤੇ ਨਿਰਭਰ ਦਾ ਹੈ।
ਮੌਸਮ: ਮੌਸਮ ਕਿਸੇ ਥਾਂ ਦੇ ਵਿਸ਼ੇਸ਼ ਸਮੇਂ ਉੱਤੇ ਉਸ ਥਾਂ ਦੇ ਤਾਪਮਾਨ, ਵਰਖਾ, ਸੂਰਜੀ ਰੋਸ਼ਨੀ, ਵਾਯੂ ਦਾਬ ਅਤੇ ਪੌਣਾਂ ਦੀ ਹਾਲਤ ਨੂੰ ਕਹਿੰਦੇ ਹਨ। ਮੌਸਮ ਇੱਕ ਦਿਨ ਵਿੱਚ ਕਈ ਵਾਰ ਬਦਲ ਸਕਦਾ ਹੈ ਪਰ ਜਲਵਾਯੂ ਨਹੀਂ ਬਦਲਦੀ।
ਪ੍ਰਸ਼ਨ 2. ਕੋਰੀਐਲਿਸ ਸ਼ਕਤੀ ਜਾਂ ਫ਼ੈਰਲ ਦਾ ਨਿਯਮ ਕੀ ਹੈ, ਸਪੱਸ਼ਟ ਕਰੋ।
ਉੱਤਰ: ਧਰਤੀ ਦੇ ਦੈਨਿਕ ਗਤੀ ਦੇ ਕਾਰਨ ਉੱਤਰੀ ਅਰਧ ਗੋਲੇ ਵਿਚ ਪੌਣਾਂ ਤੇ ਹੋਰ ਸੁਤੰਤਰ ਵਗਦੇ ਵੇਗ ਆਪਣੇ ਸੱਜੇ ਪਾਸੇ ਅਤੇ ਦੱਖਣੀ ਅਰਧ ਗੋਲੇ ਵਿੱਚ ਆਪਣੇ ਖੱਬੇ ਪਾਸੇ ਮੁੜ ਜਾਂਦੇ ਹਨ। ਇਸ ਸ਼ਕਤੀ ਨੂੰ ਕੈਰੀਔਲਿਸ ਸ਼ਕਤੀ ਜਾਂ ਫ਼ੈਰਲ ਦਾ ਨਿਯਮ ਜਾਂ ਧਰਤੀ ਦੀ ਵਿਖੰਪ ਸ਼ਕਤੀ ਕਿਹਾ ਜਾਂਦਾ ਹੈ।
ਪ੍ਰਸ਼ਨ 3. ਭਾਰਤੀ ਵਰਖਾ ਅਨਿਯਮਿਤ ਤੇ ਅਨਿਸ਼ਚਿਤ ਹੈ, ਸਪੱਸ਼ਟ ਕਰੋ।
ਉੱਤਰ: ਭਾਰਤ ਵਿੱਚ ਹੋਣ ਵਾਲੀ ਮੌਨਸੂਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ। ਕਦੇ ਤਾਂ ਮੌਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੰਚੁ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਾਰਨ ਕਈ ਥਾਵਾਂ ‘ਤੇ ਹੜ੍ਹ ਆ ਜਾਂਦੇ ਹਨ ਅਤੇ ਕਦੀ-ਕਦੀ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਸੋਕਾ ਪੈ ਜਾਣ ਕਾਰਨ ਫਸਲਾਂ
ਨਸ਼ਟ ਹੋ ਜਾਂਦੀਆਂ ਹਨ।
ਪ੍ਰਸ਼ਨ 4.ਵਾਯੂ ਵੇਗ ਮਾਪਕ ਤੇ ਵਾਯੂ ਵੇਗ ਸੂਚਕ ਵਿੱਚ ਅੰਤਰ ਸਪਸ਼ਟ ਕਰੋ।
ਉੱਤਰ:ਵਾਯੂ ਵੇਗ ਮਾਪਕ:- ਇਸ ਯੰਤਰ ਦੀ ਵਰਤੋਂ ਹਵਾ ਦੀ ਰਫ਼ਤਾਰ ਮਾਪਣ ਲਈ ਕੀਤੀ ਜਾਂਦੀ ਹੈ। ਪੌਣਾਂ ਦੀ ਰਫ਼ਤਾਰ ਮੀਲਾਂ ਜਾਂ
ਕਿਲੋਮੀਟਰਾਂ ਵਿੱਚ ਦਰਸਾਈ ਜਾਂਦੀ ਹੈ।
ਵਾਯੂ ਦਿਸ਼ਾ ਸੂਚਕ:-ਵਾਯੂ ਦੀ ਦਿਸ਼ਾ ਜਾਚਣ ਲਈ ਵਾਯੂ ਵੇਗ ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਯੰਤਰ ਉੱਤੇ ਤੀਰ ਦਾ ਨਿਸ਼ਾਨ ਜਾਂ ਮੁਰਗੇ ਦੀ ਸ਼ਕਲ ਬਣੀ ਹੁੰਦੀ ਹੈ। ਜਦ ਹਵਾ ਚੱਲਦੀ ਹੈ ਤਾਂ ਮੁਰਗੇ ਦਾ ਮੂੰਹ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ ਅਤੇ ਸੀਖ ਉੱਤੇ ਦਿੱਤੇ ਨਿਸ਼ਾਂਨ ਤੋਂ ਵਾਯੂ ਦੀ ਦਿਸ਼ਾ ਦਾ ਪਤਾ ਲੱਗਜਾਂਦਾ ਹੈ।
ਪ੍ਰਸ਼ਨ 5. ਭਾਰਤ ਵਿੱਚ ਸਰਦੀਆਂ ਦੀ ਰੁੱਤੇ ਵਰਖਾ ਸੰਬੰਧੀ ਨੋਟ ਲਿਖੋ।
ਉੱਤਰ: ਸਰਦੀਆਂ ਦੀ ਰੁੱਤੇ ਆਮ ਕਰਕੇ ਅਸਮਾਨ ਸਾਫ਼ ਰਹਿੰਦਾ ਹੈ ਤੇ ਬੱਦਲ ਆਦਿ ਨਹੀਂ ਹੁੰਦੇ । ਭਾਰਤ ਦਾ ਥਈ ਭਾਗ ਸਮੁੰਦਰ ਨਾਲ ਘਿਰੇ ਹੋਣ ਕਾਰਨ ਜ਼ਿਆਦਾ ਠੰਢਾ ਨਹੀਂ ਹੁੰਦਾ, ਸਰਦੀਆਂ ਦੀ ਰੁੱਤੇ ਭਾਰਤ ਦੇ ਉੱਤਰੀ ਅਤੇ ਉੱਤਰ ਪੱਛਮੀ ਭਾਗਾਂ ਵਿੱਚ, ਪੱਛਮ ਅਤੇ ਉੱਤਰ ਪੱਛਮ ਵੱਲੋਂ ਚੱਕਰਵਾਤ ਆਉਂਦੇ ਹਨ। ਇਹ ਚੱਕਰਵਾਤ ਪੱਛਮੀ ਏਸ਼ੀਆ ਅਤੇ ਰੂਮ ਸਾਗਰ ਤੋਂ ਉਤਪੰਨ ਹੋ ਕੇ ਭਾਰਤ ਵਿਚ ਪੁੱਜਦੇ ਹਨ। ਇਨ੍ਹਾਂ ਚੱਕਰਵਾਤਾਂ ਦੇ ਕਾਰਨ ਭਾਰਤ ਦੇ ਉੱਤਰੀ ਅਤੇ ਉੱਤਰ ਪੱਛਮੀ ਮੈਦਾਨਾਂ ਵਿੱਚ ਵਰਖਾ ਹੁੰਦੀ ਹੈ ਅਤੇ ਪਹਾੜਾਂ ‘ਤੇ ਬਰਫ ਵੀ ਪੈਂਦੀ ਹੈ। ਸਰਦੀਆਂ ਇਹ ਵਰਖਾ ਹਾੜ੍ਹੀ ਦੀਆਂ ਫ਼ਸਲਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ
ਪ੍ਰਸ਼ਨ 6. ਪਰਬਤੀ ਵਰਖਾ ਸਿਰਫ਼ ਪਹਾੜੀ ਇਲਾਕੇ ਵਿਚ ਹੁੰਦੀ ਹੈ? ਸਥਿਤੀ ਸਪੱਸ਼ਟ ਕਰੋ।
ਉੱਤਰ: ਪਰਬਤੀ ਵਰਖਾ ਸਿਰਫ ਪਹਾੜੀ ਇਲਾਕੇ ਵਿੱਚ ਹੁੰਦੀ ਹੈ ਕਿਉਂਕਿ ਪੌਣਾਂ ਜਦੋਂ ਸਮੁੰਦਰ ਤੋਂ ਧਰਤੀ ਵੱਲ ਚਲਦੀਆਹਨ ਸਮੁੰਦਰ ਉੱਤੋਂ ਲੰਘਣਕਾਰਨ ਨਮੀ ਭਰਪੂਰ ਹੋ ਜਾਂਦੀਆਂ ਹਨ ਤਾਂ ਕਈ ਵਾਰ ਇਨ੍ਹਾਂ ਦੇ ਰਾਹ ਵਿੱਚ ਪਹਾੜਾਂ ਦੀ ਰੋਕ ਕਾਰਨ ਇਹ ਪੌਣਾਂ ਉੱਪਰ ਨੂੰ ਉਠਣ ਲੱਗਦੀਆਂ ਹਨ। ਉੱਪਰ ਜਾ ਕੇ ਇਹ ਪੌਣਾਂ ਠੰਢੀਆਹੋ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਸੰਘਣਨ ਆਰੰਭ ਹੋ ਜਾਂਦਾ ਹੈ ਅਤੇ ਪਹਾੜਾਂ ਦੀ ਰੋਕ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ।
ਪ੍ਰਸ਼ਨ 7. ਹੇਠ ਲਿਖਿਆਂ ਤੇ ਨੋਟ ਲਿਖੋ:
1. ਜੈੱਟ ਸਟਰੀਮ: ਜੈੱਟ ਸਟ੍ਰੀਮ ਵਾਯੂਮੰਡਲ ਦੇ ਉੱਚ ਭਾਗਾਂ ਵਿੱਚ ਬੜੀ ਤੇਜ਼ ਚੱਲਣ ਵਾਲੀ ਪੱਛਮੀ ਪੌਣ ਹੈ। ਇਸਦੀ ਉੱਚਾਈ ਲਗਪਗ 12 ਕਿਲੋਮੀਟਰ ਹੁੰਦੀ ਹੈ। ਇਸ ਦੀ ਰਫ਼ਤਾਰ ਗਰਮੀਆਂ ਵਿੱਚ ਲਗਪਗ 110 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਰਦੀਆਂ ਵਿੱਚ 184 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
2. ਸਮਤਾਪ ਰੇਖਾ: ਸਮਤਾਪ ਰੇਖਾ ਨਕਸ਼ੇ ਉੱਤੇ ਖਿੱਚੀ ਗਈ ਉਹ ਰੇਖਾ ਹੁੰਦੀ ਹੈ ਜੋ ਇੱਕੋ ਜਿਹੀ ਤਾਪਮਾਨ ਵਾਲੀਆਂ ਥਾਵਾਂ ਨੂੰ ਮਿਲਾਉਂਦੀ ਹੈ। ਸਮਤਾਪ ਰੇਖਾਵਾਂ ਕਿਸੇ ਇਲਾਕੇ ਵਿੱਚ ਕਿਸੇ ਖਾਸ ਸਮੇਂ ਉੱਤੇ ਤਾਪਮਾਨ ਵੰਡ ਦਰਸਾਉਣ ਲਈ ਵਰਤੀਆਂਜਾਂਦੀਆਂ ਹਨ।
3. ਸੁੱਕੀ-ਗਿਲੀ ਗੋਲੀ ਥਰਮਾਮੀਟਰ: ਇਹ ਥਰਮਾਮੀਟਰ ਹਵਾ ਦੀ ਨਮੀ ਮਾਪਣ ਲਈ ਵਰਤਿਆ ਜਾਂਦਾ ਹੈ। ਇਹ ਥਰਮਾਮੀਟਰ ਘੱਟ ਤਾਪਮਾਨ ਰਿਕਾਰਡ ਕਰਦਾ ਹੈ। ਸੁੱਕੀ ਅਤੇ ਗਿੱਲੀ ਗੋਲੀ ਥਰਮਾਮੀਟਰਾਂ ਦੇ ਤਾਪਮਾਨ ਦੇ ਅੰਤਰ ਦੀ ਜਾਣਕਾਰੀ ਪ੍ਰਾਪਤ ਕਰਕੇ, ਨਾਲ ਦਿੱਤੇ ਗਏ ਪੈਮਾਨੇ ਰਹੀ ਹਵਾ ਦੀ ਨਮੀ ਦਾ ਪਤਾ ਕਰ ਲਿਆ ਜਾਂਦਾ ਹੈ। ਨਮੀ ਪ੍ਰਤੀਸ਼ਤ ਵਿੱਚ ਦੱਸੀ ਜਾਂਦੀ ਹੈ।
ਪ੍ਰਸ਼ਨ 8. ‘ਕੁਦਰਤੀ ਆਫ਼ਤਾਂ ਸਮੇਂ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਵਿੱਚ ਜਾਨੀ ਮਾਲੀ ਕੀ ਹੈ?
ਉੱਤਰ: ਕੁਦਰਤੀ ਆਫਤਾਂ ਸਮੇਂ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਇਸ ਵਿੱਚ ਜਾਨੀ ਨੁਕਸਾਨ ਤੋਂ ਭਾਵ ਹੈ ਕਿ ਲੱਖਾਂ ਲੋਕਾਂ ਦੀ ਮੌਤ ਹੋ ਜਾਣਾ ਅਤੇ ਮਾਲੀ ਨੁਕਸਾਨ ਤੋਂ ਭਾਵ ਹੈ ਕਿ ਬਹੁਤ ਸਾਰੇ ਮਾਲ ਡੰਗਰ ਅਤੇ ਪੰਛੀਆਂਦਾ ਮਰ ਜਾਣਾ ਅਤੇ ਫਸਲਾਂ ਦਾ ਤਬਾਹ ਹੋ ਜਾਣਾ। ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ:
ਪ੍ਰਸ਼ਨ 1. ਕਿਸੇ ਸਥਾਨ ਦੀ ਜਲਵਾਯੂ ਕਿਨ੍ਹਾਂ ਤੱਤਾਂ ਤੇ ਨਿਰਭਰ ਕਰਦੀ ਹੈ? ਵਿਆਖਿਆ ਕਰੋ
ਉੱਤਰ:1. ਭੂ-ਮੱਧ ਰੇਖਾ ਤੋਂ ਦੂਰੀ:- ਭੂ-ਮੱਧ ਰੇਖਾ ਉੱਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ, ਇਸ ਲਈ ਭੂ-ਮੱਧ ਰੇਖਾ ਤੇ ਸਾਰਾ ਸਾਲ ਬਹੁਤ ਗਰਮੀ ਹੁੰਦੀ ਹੈ ਜਿਉਂ ਜਿਉਂ ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਈਏ ਤਾਂ ਗਰਮੀ ਘਟਦੀ ਜਾਂਦੀ ਹੈ।
2.ਸਮੰਦਰੁ ਤੋਂ ਦੂਰੀ:- ਜਿਹੜੇ ਸਥਾਨੰਦਮ ਰਚੇਨ ਹੋਣਗੇ ਉਹ ਗਰਮੀਆ ਨੂ ੲ ਗਰਮ ਅਤੇ ਸਰਦੀਗੂੰ ਘੱਟ ਠੰਢੇ ਹੋਣਗੇ।
3.ਸਮੁੰਦਰ ਤੋਂ ਉੱਚਾਈ:- ਕਿਸੇ ਥਾਂ ਦੀ ਉੱਚਾਈ ਜਿਉਂ-ਜਿਉਂ ਵਧਦੀ ਜਾਂਦੀ ਹੈ, ਤਿਉਂ-ਤਿਉਂ ਉਸ ਥਾਂ ਦਾ ਤਾਪਮਾਨ ਘਟਦਾ ਜਾਂਦਾ ਹੈ। ਧਰਤੀ ਦੇ ਨੇੜੇ ਦੀ ਹਵਾ ਜ਼ਿਆਦਾ ਸੰਘਣੀ ਹੋਣ ਦੇ ਕਾਰਨ ਵਧੇਰੇ ਗਰਮ ਹੁੰਦੀ ਹੈ, ਪਰ ਜਿਉਂ-ਜਿਉਂ ਅਸੀਂ ਉਚਾਈ ਵੱਲ ਜਾਂਦੇ ਹਾਂ ਤਾਂ ਹਵਾ ਦਾ ਸੰਘਣਾ-ਪਣ ਘਟਦਾ ਜਾਂਦਾ ਹੈ ਤੇ ਉਹ ਠੰ ਢੀ ਹੋ ਜਾਂਦੀ ਹੈ।
4.ਧਰਾਤਲੀ ਅਸਰ:-ਧਰਾਤਲ ਦਾ ਜਲਵਾਯੂ ‘ਤੇ ਬੜਾ ਪ੍ਰਭਾਵ ਪੈਂਦਾ ਹੈ। ਉੱਚੇ ਪਹਾੜ ਗਰਮ ਅਤੇ ਠੰ ਡੀਆਹਵਾਵਾਂ ਨੂੰ ਰੋਕ ਲੈਂਦੇ ਹਨ। ਹਿਮਾਲਾ ਪਰਬਤ ਸਰਦੀਆਂ ਵਿਚ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਠੰ ਡੀਆਅਤੇ ਖੁਸ਼ਕ ਪੌਣਾਂ ਨੂੰ ਭਾਰਤ ਵਿੱਚ ਦਾਖ਼ਲ ਨਹੀਂ ਹੋਣ ਦਿੰਦਾ ਜਿਸ ਦੇ ਸਿੱਟੇ ਵਜੋਂ ਸਰਦੀਆ ਵਿ ੱਚ ਭਾਰਤ ਦਾ ਔਸਤ ਤਾਪਮਾਧਹੁੰਦਾ ਹੈ। ਗਰਮੀਆਂ ਦੀ ਰੁੱਤੇ ਨਮੀ ਭਰੀਆਂ ਦੱਖਣ-ਪੱਛਮੀ ਮੌਨਸੂਨ ਪੌਣਾਂ ਨੂੰ ਵੀ ਹਿਮਾਲਿਆ ਪਰਬਤ ਰੋਕਦਾ ਹੈ ਜਿਸ ਕਾਰਨ ਉੱਤਰ ਅਤੇ ਪੱਛਮੀ ਭਾਰਤ ਵਿੱਚ ਵਰਖਾ ਹੁੰਦੀ ਹੈ।
5.ਪੌਣਾਂ ਦਾ ਪ੍ਰਭਾਵ:- ਪੌਣਾਂ ਦਾ ਵੀ ਜਲਵਾਯੂ ‘ਤੇ ਬੜਾ ਪ੍ਰਭਾਵ ਪੈਂਦਾ ਹੈ। ਨਮੀ ਭਰੀਆਂ ਪੌਣਾਂ ਮੀਂਹ ਵਰਸਾਉਂਦੀਆਂ ਹਨ। ਪੌਣਾਂ ਮੌਸਮ ਵਿਚ ਫੌਰੀ ਤਬਦੀਲੀ ਲਿਆਉਣ ਵਾਲਾ ਕਾਰਕ ਹੁੰਦੀਆਂ ਹਨ। ਭਾਰਤ ਦੀ ਖੇਤੀ ਕਾਫ਼ੀ ਹੱਦ ਤਕ ਮੌਨਸੂਨ ਪੌਣਾਂ ਉੱਤੇ ਨਿਰਭਰ ਹੈ। ਪ੍ਰਸ਼ਨ 2.ਵਰਖਾ ਕਿੰਨ੍ਹੇ ਪ੍ਰਕਾਰ ਦੀ ਹੁੰਦੀ ਹੈ, ਵਿਸਥਾਰ ਨਾਲ ਲਿਖੋ।
ਉੱਤਰ: ਵਰਖਾ ਨੂੰ ਤਿੰਨ ਕਿਸਮਾਂ ਵਿੱਚ ਵੰਡਿਆਗਿਆ ਹੈ-
1.ਸੰਵਹਿਣ ਵਰਖਾ:- ਭੂ-ਮੱਧ ਰੇਖਾ ਦੇ ਖੰਡ ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ। ਇਸ ਲਈ ਇੱਥੇ ਗਰਮੀ ਬਹੁਤ ਹੁੰਦੀ ਹੈ ਤੇ ਵਾਯੂ ਦਾਬ ਘਟ ਜਾਂਦਾ ਹੈ। ਇਸ ਖੰਡ ਦੀਆਂ ਪੌਣਾਂ ਗਰਮ ਹੋ ਕੇ ਉੱਪਰ ਨੂੰ ਉੱਠਦੀਆਂ ਰਹਿੰਦੀਆਂ ਹਨ ਉੱਪਰ ਜਾ ਕਿ ਇਹ ਪੌਣਾਂ ਠੰਢੀਆਂਹੋ ਜਾਂਦੀਆਂ ਹਨ ਅਤੇ ਵਰਖਾ ਵਰਸਾਉਣ ਲੱਗਪੈਂਦੀਆਂ ਹਨ। ਇਸਨੂੰ ਸੰਵਹਿਣ ਵਰਖਾ ਆਖਦੇ ਹਨ।
2.ਪਰਬਤੀ ਵਰਖਾ:-ਪੌਣਾਂ ਜਦੋਂ ਸਮੁੰਦਰ ਤੋਂ ਧਰਤੀ ਵੱਲ ਚਲਦੀਆਂਹਨ ਸਮੁੰਦਰ ਉੱਤੋਂ ਲੰਘਣ ਕਾਰਨ ਨਮੀ ਭਰਪੂਰ ਹੋ ਜਾਂਦੀਆਹਨ ਤਾਂ ਕਈ ਵਾਰੀ ਇਨ੍ਹਾਂ ਦੇ ਰਾਹ ਵਿੱਚ ਪਹਾੜਾਂ ਦੀ ਰੋਕ ਕਾਰਨ ਇਹ ਪੌਣਾਂ ਉੱਪਰ ਨੂੰ ਉੱਠਣ ਲੱਗ ਪੈਂਦੀਆਹਨ। ਉੱਪਰ ਜਾ ਕੇ ਇਹ ਪੌਣਾਂ ਠੰਢੀਆਹੋ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਸੰਘਣਨ ਆਰੰਭ ਹੋ ਜਾਂਦਾ ਹੈ। ਇਸ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ। ਪੌਣਾਂ ਦਾ ਸਮੁੰਦਰ ਤੋਂ ਧਰਤੀ ਵੱਲ ਸਫ਼ਰ ਲਗਾਤਾਰ ਚਲਦਾ ਰਹਿਣ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਵਰਸਦੀ ਰਹਿੰਦੀ ਹੈ।
3.ਚੱਕਰਵਾਤੀ ਵਰਖਾ:- ਚੱਕਰਵਾਤ ਉਦੋਂ ਉਤਪੰਨ ਹੁੰਦਾ ਹੈ ਜਦੋਂ ਵਾਤਾਵਰਨ ਵਿੱਚ ਬਾਹਰ ਵੱਧ ਵਾਯੂ ਦਾਬ ਅਤੇ ਅੰਦਰ ਘੱਟ ਵਾਯੂ ਦਾ ਦੀ ਸਥਿਤੀ ਪੈਦਾ ਹੋਵੇ। ਪੌਣ ਵੱਧ ਤੋਂ ਘੱਟ ਵਾਯੂ ਦਾਬ ਵੱਲ ਵਲੇਵੇ ਵਾਂਗ ਜੰਮੂ ਦੀ ਹੈ ਤੱਞ ਵਾਯੂ ਵਾਲੀਆਪੌਣਾਂ ਉਪਰ ਉੱਠ ਕੇ ਠੰਢੀਆ ਹੋ ਜਾਣ ਕਾਰਨ ਵਰਖਾ ਵਰਸਾਉਂਦੀਆਂ ਹਨ। ਸਰਦੀਆਂ ਦੀ ਰੁੱਤੇ, ਭਾਰਤ ਦੇ ਉੱਤਰੀ ਅਤੇ ਉੱਤਰ ਪੱਛਮੀ ਭਾਗਾਂ ਵਿੱਚ ਰੂਮ ਸਾਗਰ ਅਤੇ ਫਾਰਸ ਦੀ ਖਾੜੀ ਵੱਲੋਂ ਚੱਕਰਵਾਤ ਆਉਂਦੇ ਹਨ ਅਤੇ ਇਨ੍ਹਾਂ ਚੱਕਰਵਾਤਾਂ ਕਾਰਨ ਇੱਥੇ ਵਰਖਾ ਹੁੰਦੀ ਹੈ। ਅਜਿਹਾ ਵਰਖਾ ਨੂੰ ਹੀ ਚੱਕਰਵਾਤੀ ਵਰਖਾ ਕਹਿੰਦੇ ਹਨ।
ਪ੍ਰਸ਼ਨ 3.ਮੌਨਸੂਨ ਪੌਣਾਂ ਦੀਆਂ ਅਰਬ ਸਾਗਰ ਸਾਖਾਂ ਅਤੇ ਬੰਗਾਲ ਦੀ ਖਾੜੀ ਦੀ ਸਾਖਾਂ ਬਾਰੇ ਦੱਸੋ।
ਉੱਤਰ: ਅਰਬ ਸਾਗਰ ਦੀ ਸ਼ਾਖਾ-
1. ਮੌਨਸੂਨ ਪੌਣਾਂ ਦੀ ਇਹ ਸ਼ਾਖਾ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਭਾਰਤ ਦੇ ਦੱਖਣੀ ਸਿਰੇ ਤੱਕ ਪੁੱਜ ਜਾਂਦੀ ਹੈ।
2.ਜੂਨ ਮਹੀਨੇ ਦੇ ਦੂਜੇ ਹਫ਼ਤੇ ਇਹ ਪੌਣਾਂ ਪੱਛਮੀ ਘਾਟ ਦੇ ਪੌਣ ਮੁਖੀ ਮੈਦਾਨਾਂ ਵਿੱਚ ਬਹੁਤ ਵਰਖਾ ਕਰਦੀਆਂ ਹਨ।
3.ਪੌਣਾਂ ਦੀ ਇਹ ਸ਼ਾਖਾ ਭਾਰਤ ਦੇ ਉੱਤਰ ਵੱਲ ਚੱਲ ਪੈਂਦੀ ਹੈ ਉੱਤਰ ਵਿੱਚ ਜਾ ਕੇ ਖਾੜੀ ਬੰਗਾਲ ਦੀ ਸ਼ਾਖਾ ਨਾਲ ਗੰਗਾ ਦੇ ਮੈਦਾਨ ਉੱਤੇ ਜਾ ਮਿਲਦੀ ਹੈ।
4.ਇਹ ਦੋਵੇਂ ਸ਼ਾਖਾਵਾਂ ਇਕੱਠੀਆਂ ਹੋ ਕੇ ਪੱਛਮੀ ਭਾਰਤ ਵੱਲ ਚੱਲ ਪੈਂਦੀਆਂ ਹਨ।
5. ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਇਹ ਪੌਣਾਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੱਕ ਪੁੱਜ ਜਾਂਦੀਆਂ ਹਨ ਅਤੇ ਇਨ੍ਹਾਂ ਪ੍ਰਾਂਤਾਂ
ਵਿੱਚ ਵਰਖਾ ਕਰਦੀਆਂ ਹਨ।
6. ਇਨ੍ਹਾਂ ਪੌਣਾਂ ਦੁਆਰਾ ਵਰਖਾ ਦੀ ਮਾਤਰਾ ਪੂਰਬੀ ਭਾਰਤ ਵੱਲ ਜ਼ਿਆਦਾ ਹੁੰਦੀ ਹੈ ਅਤੇ ਪੱਛਮ ਵੱਲ ਜਾਂਦੇ ਹੋਏ ਵਰਖਾ ਦੀ ਮਾਤਰਾ
ਘੱਟਦੀ ਜਾਂਦੀ ਹੈ।
ਬੰਗਾਲ ਦੀ ਖਾੜੀ ਦੀ ਸ਼ਾਖਾ
1. ਮੌਨਸੂਨ ਪੌਣਾਂ ਦੀ ਇਹ ਸ਼ਾਖਾ ਖਾੜੀ ਬੰਗਾਲ ਵੱਲੋਂ ਆਉਂਦੀ ਹੈ ਤੇ ਭਾਰਤ ਦੇ ਉੱਤਰ ਵੱਲ ਚੱਲ ਪੈਂਦੀ ਹੈ। 2. ਅੱਗੇ ਜਾ ਕੇ ਸ਼ਾਖਾ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ। ਇਸ ਦਾ ਇੱਕ ਭਾਗ ਪੱਛਮ ਵੱਲ ਚਲਾ ਜਾਂਦਾ ਹੈ ਤੇ ਦੂਜਾ ਭਾਗ ਭਾਰਤ ਦੇ ਉੱਤਰ
ਅਤੇ ਉੱਤਰ-ਪੂਰਬ ਵੱਲ।
3. ਇਹ ਸ਼ਾਖਾ ਦਾ ਪੱਛਮੀ ਭਾਗ ਅਰਬ ਸਾਗਰ ਤੋਂ ਆਉਣ ਵਾਲੀ ਮੌਨਸੂਨ ਪੌਣਾਂ ਦੀ ਸ਼ਾਖਾ ਨਾਲ ਗੰਗਾ ਦੇ ਮੈਦਾਨ ‘ਤੇ ਜਾ ਮਿਲਦਾ ਹੈ। 4 .ਖਾੜੀ ਬੰਗਾਲ ਦੀ ਮੌਨਸੂਨ ਪੌਣਾਂ ਦੀ ਦੂਜੀ ਸ਼ਾਖਾ ਭਾਰਤ ਦੇ ਉੱਤਰ-ਪੂਰਬ ਵੱਲ ਚੱਲ ਪੈਂਦੀ ਹੈ ਅਤੇ ਬ੍ਰਹਮਪੁੱਤਰ ਦੀ ਘਾਟੀ ਤੱਕ ਪੁੱਜ ਜਾਂਦੀ ਹੈ।
5. ਪੌਣਾਂ ਦੀ ਇਹ ਸ਼ਾਖਾ ਗਾਰੋ, ਖਾਸੀ ਅਤੇ ਜੈਂਤੀਆਂ ਦੀਆਂ ਪਹਾੜੀਆਂ ਉੱਤੇ ਬਹੁਤ ਵਰਖਾ ਕਰਦੀ ਹੈ।
6.ਮੇਘਾਲਿਆ ਪ੍ਰਾਂਤ ਵਿੱਚ ਪੈਂਦੀਆਂ ਖਾਂਸੀ ਦੀਆਂ ਪਹਾੜੀਆਂ ਵਿਚ ਮਸੀਨਰਮ ਦੇ ਸਥਾਨ ‘ਤੇ ਸੰਸਾਰ ਭਰ ਦੀ ਸਭ ਤੋਂ ਜ਼ਿਆਦਾ ਔਸਤ ਵਾਰਸ਼ਿਕ ਵਰਖਾ ਹੁੰਦੀ ਹੈ।
ਪ੍ਰਸ਼ਨ 4.ਜਲਵਾਯੂ ਦੀ ਜਾਣਕਾਰੀ ਲਈ ਕਿਹੜੇ ਯੰਤਰ ਵਰਤੇ ਜਾਂਦੇ ਹਨ,ਸੰਖੇਪ ਵਿੱਚ ਲਿਖੋ।
ਉੱਤਰ: ਜਲਵਾਯੂ ਦਾ ਅਨੁਮਾਨ ਲਗਾਉਣ ਵਾਲੇ ਯੰਤਰ:-
1.ਉੱਚਤਮ ਅਤੇ ਨਿਊਨਤਮ ਥਰਮਾਮੀਟਰ:- ਇਸ ਥਰਮਾਮੀਟਰ ਦੀ ਵਰਤੋਂ ਤਾਪਮਾਨ ਮਾਪਣ ਲਈ ਕੀਤੀ ਜਾਂਦਾ ਹੈ । ਇਸ ਯੰਤਰ ਰਾਹੀਂ ਤਾਪਮਾਨ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ ਅਤੇ ਇਹ ਸੈਂਟੀਮੀਟਰ ਗਰੇਡ ਜਾਂ ਫਾਰਨਹੀਟ ਦੀਆਂ ਡਿਗਰੀਆਂ ਵਿੱਚ ਦੱਸਿਆ ਜਾਂਦਾ ਹੈ।
2.ਐਨੀਰਾਇਡ ਬੈਰੋਮੀਟਰ:- ਐਨੀਰਾਇਡ ਬੈਰੋਮੀਟਰ ਰਾਹੀਂ ਵਾਯੂ ਦਾਬ ਦਾ ਪਤਾ ਲਾਇਆ ਜਾਂਦਾ ਹੈ। ਜਦੋਂ ਹਵਾ ਆਪਣਾ ਦਬਾਅ ਪਾਉਂਦੀ ਹੈ ਤਾਂ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਘੁੰਮਦੀ ਹੈ ਅਤੇ ਜਿੰਨਾ ਦਬਾਅ ਪਵੇਗਾ,ਉਸ ਅਨੁਸਾਰ ਅੰਦਰ ਲਿਖੇ ਅੰਕੜਿਆਂ ‘ਤੇ ਜਾ ਟਿਕੇਗੀ ਅਤੇ ਉਸ ਨੂੰ ਪੜ੍ਹ ਕੇ ਵਾਯੂ ਦਾਬ ਦਾ ਪਤਾ ਲੱਗ ਜਾਂਦਾ ਹੈ।
3.ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ:-ਇਹ ਥਰਮਾਮੀਟਰ ਹਵਾ ਦੀ ਨਮੀ ਮਾਪਣ ਲਈ ਵਰਤਿਆ ਜਾਂਦਾ ਹੈ।ਇਸ ਵਿੱਚ ਦੋ ਵੱਖਰੇ ਥਰਮਾਮੀਟਰ ਹੁੰਦੇ ਹਨ। ਦੋਵਾਂ ਥਰਮਾਮੀਟਰਾਂ ਦੇ ਤਾਪਮਾਨ ਦੇ ਅੰਤਰ ਦੀ ਜਾਣਕਾਰੀ ਪ੍ਰਾਪਤ ਕਰਕੇ ਨਾਲ ਦਿੱਤੇ ਗਏ ਪੈਮਾਨ ਰਹੀ ਹਵਾ ਦੀ ਨਮੀ ਦਾ ਪਤਾ ਕਰ ਲਿਆ ਜਾਂਦਾ ਹੈ। ਨਮੀ ਪ੍ਰਤੀਸ਼ਤ ਵਿੱਚ ਦੱਸੀ ਜਾਂਦੀ ਹੈ।
4.ਵਰਖਾ ਮਾਪਕ ਯੰਤਰ:-ਇਹ ਯੰਤਰ ਵਰਖਾ ਮਾਪਣ ਲਈ ਵਰਤਿਆ ਜਾਂਦਾ ਹੈ। ਵਰਖਾ ਮਾਪਕ ਯੰਤਰ ਨੂੰ ਖੁੱਲੀ ਥਾਂ ਤੇ ਬਾਹਰ ਰੱਖਿਆ ਜਾਂਦਾ ਹੈ ਤਾਂ ਜੋ ਵਰਖਾ ਦਾ ਪਾਣੀ ਆਸਾਨੀ ਨਾਲ ਇਸ ਵਿਚ ਪੈ ਸਕੇ । ਇਸ ਯੰਤਰ ਦੁਆਰਾ ਵਰਖਾ ਦਾ ਮਾਪ ਸੈਂਟੀਮੀਟਰਾਂ ਜਾਂ ਇੰਨਾਂ ਵਿੱਚ ਦਰਸਾਇਆ ਜਾਂਦਾ ਹੈ।
5.ਵਾਯੂ ਵੇਗ ਮਾਪਕ:-ਇਸ ਯੰਤਰ ਦੀ ਵਰਤੋਂ ਹਵਾ ਦੀ ਰਫ਼ਤਾਰ ਮਾਪਣ ਲਈ ਕੀਤੀ ਜਾਂਦੀ ਹੈ।ਇਸ ਯੰਤਰ ਵਿੱਚ ਚਾਰ ਸੀਖਾਂ ਨਾਲ ਖ਼ਾਲੀ ਕੌਲੀਆਂ ਲੱਗੀਆਹੁੰਦੀਆਂ ਹਨ। ਇਨ੍ਹਾਂ ਕੌਲੀਆਂ ਦੇ ਘੁੰਮਣ ਨਾਲ ਸਟੈਂਡ ਉਤੇ ਲੱਗੀ ਹੋਈ ਸੂਈ ਘੁੰਮਦੀ ਹੈ ਤੇ ਲੱਗੇ ਹੋਏ ਅੰਕੜਿਆਂ ਰਹੀ ਹਵਾ ਦੀ ਰਫ਼ਤਾਰ ਦੱਸਦੀ ਹੈ। ਪੌਣਾਂ ਦੀ ਰਫ਼ਤਾਰ ਮੀਲਾਂ ਜਾਂ ਕਿਲੋਮੀਟਰਾਂ ਵਿੱਚ ਦਰਸਾਈ ਜਾਂਦੀ ਹੈ।
6.ਵਾਯੂ ਦਿਸ਼ਾ ਸੂਚਕ:- ਵਾਯੂ ਦੀ ਦਿਸ਼ਾ ਜਾਚਣ ਲਈ ਵਾਯੂ ਵੇਗ ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਯੰਤਰ ਉੱਤੇ ਤੀਰ ਦਾ ਨਿਸ਼ਾਨ ਜਾਂ ਮੁਰਗੇ ਦੀ ਸ਼ਕਲ ਬਈ ਹੁੰਦੀ ਹੈ। ਜਦ ਹਵਾ ਚੱਲਦੀ ਹੈ ਤਾਂ ਮੁਰਗੇ ਦਾ ਮੂੰਹ ਘੁੰਮ ਕੇ ਉਸ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ ਅਤੇ ਸੀਖ ਉੱਤੇ ਦਿੱਤੇ ਨਿਸ਼ਾਨ ਤੋਂ ਵਾਯੂ ਦੀ ਦਿਸ਼ਾ ਦਾ ਪਤਾ ਲੱਗਜਾਂਦਾ ਹੈ।
ਪ੍ਰਸ਼ਨ 5. ਕੁਦਰਤੀ ਆਫ਼ਤਾਂ ਦਾ ਜੀਵਨ ਤੇ ਕੀ ਬੁਰਾ ਪ੍ਰਭਾਵ ਪੈ ਸਕਦਾ ਹੈ?
ਉੱਤਰ:1.ਕੁਦਰਤੀ ਆਫ਼ਤਾਂ ਦਾ ਆਮ ਜੀਵਨ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
2.ਕੁਦਰਤੀ ਆਫਤਾਂ ਦੇ ਕਾਰਨ ਬਹੁਤ ਸਾਰਾ ਜਾਨੀ ਨੁਕਸਾਨ ਹੋ ਜਾਂਦਾ ਹੈ। ਜਿਵੇਂ ਕਿ 2004 ਦੀ ਸੁਨਾਮੀ ਦੇ ਆਉਣ ਕਾਰਨ ਤਿੰਨ ਲੱਖ
ਲੋਕਾਂ ਦੀ ਮੌਤ ਹੋ ਗਈ ਸੀ।
3.ਕੁਦਰਤੀ ਆਫ਼ਤਾਂ ਦੇ ਨਾਲ ਮਾਲ ਡੰਗਰ ਅਤੇ ਪੰਛੀ ਮਰ ਜਾਂਦੇ ਹਨ। ਇਨ੍ਹਾਂ ਦੀਆਲਾਸ਼ਾਂ ਕਾਰਨ ਵਾਤਾਵਰਨ ਤੇ ਮਾੜਾ ਅਸਰ ਪੈਂਦਾ ਹੈ ਅਤੇ ਬਿਮਾਰੀਆਂ ਫੈਲ ਜਾਂਦੀਆਂ ਹਨ।
4.ਕੁਦਰਤੀ ਆਫਤਾਂ ਦੇ ਕਾਰਨ ਫਸਲਾਂ ਤਬਾਹ ਹੋ ਜਾਂਦੀਆਂ ਹਨ।
5.ਇਨ੍ਹਾਂ ਕੁਦਰਤੀ ਆਫ਼ਤਾਂ ਦੇ ਕਾਰਨ ਸੜਕਾਂ, ਪੁਲ ਰੇਲਾਂ ਦੀਆਪਟੜੀਆਂ, ਸਮੁੰਦਰੀ ਜਹਾਜ਼ਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਦੀ ਵੀ ਬਹੁਤ ਹਾਨੀ ਹੋ ਜਾਂਦੀ ਹੈ।
ਤਿਆਰ ਕਰਤਾ: ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
ਪੜਤਾਲ ਕਰਤਾ: ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਤਿੱਬੜ (ਗੁਰਦਾਸਪੁਰ)