ਪਾਠ – 3 (b) ਪੰਜਾਬ: ਜਲਤੰਤਰ
ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਤੋਂ ਇੱਕ ਵਾਕ ਵਿੱਚ ਦਿਓ:-
ਪ੍ਰਸ਼ਨ 1. ਕਿਹੜਾ ਦਰਿਆ ਮਾਨਸਰੋਵਰ ਲਾਗੇ ਰਕਸ਼ਤਾਲ ਝੀਲ ਵਿੱਚੋਂ ਉਪਜਦਾ ਹੈ?
1. ਘੱਗਰ
2. ਬਿਆਸ
3. ਸਤਲੁਜ
4. ਬ੍ਰਹਮਪੁੱਤਰ
ਉੱਤਰ: ਸਤਲੁਜ
ਪ੍ਰਸ਼ਨ 2. ਮੌਜੂਦਾ ਪੰਜਾਬ ਵਿੱਚ ਕੁੱਲ ਕਿੰਨ੍ਹੇ ਦਰਿਆ ਹਨ:
1. ਤਿੰਨ
2. ਚਾਰ
3. ਪੰਜ
4. ਸੱਤ
ਉੱਤਰ : ਤਿੰਨ
ਪ੍ਰਸ਼ਨ 3. ਰਣਜੀਤ ਸਾਗਰ ਜਾਂ ਥੀਨ ਡੈਮ ਦਾ ਨਿਰਮਾਣ ਕਿਹੜੇ ਦਰਿਆ ਤੇ ਹੋਇਆ ਹੈ :
1. ਬਿਆਸ
2. ਰਾਵੀ
3. ਸਤਲੁਜ
4. ਕੋਈ ਵੀ ਨਹੀਂ
ਉੱਤਰ : ਰਾਵੀ
ਪ੍ਰਸ਼ਨ 4. ਭੰਗੀ ਚੋਅ ਤੇ ਬਾਸ਼ਾ ਚੋਅ ਕਿਹੜੇ ਜ਼ਿਲੇ ਵਿਚ ਪੈਂਦੇ ਹਨ:
1. ਫ਼ਿਰੋਜ਼ਪੁਰ
2.ਗੁਰਦਾਸਪੁਰ
3.ਹੁਸ਼ਿਆਰਪੁਰ
4.ਕੋਈ ਵੀ ਨਹੀਂ
ਉੱਤਰ : ਹੁਸ਼ਿਆਰਪੁਰ
ਪ੍ਰਸ਼ਨ: 5 ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ :-
1) ਰਾਵੀ, ਬਿਆਸ ਤੇ ਸਤਲੁੱਜ ਬਾਂਰਾਮਾਸੀ ਦਰਿਆ ਹਨ । (ਸਹੀ)
2) ਕਾਲੀ ਵੇਈਂ ਤੇ ਪਾਰਵਤੀ, ਬਿਆਸ ਦੀਆਂ ਸਹਾਇਕ ਨਦੀਆਂ ਹਨ। (ਸਹੀ)
3) ਕੁਦਰਤੀ ਜਲ ਦਾ ਸਭ ਤੋਂ ਸ਼ੁੱਧ ਰੂਪ ਵਰਖਾ ਦਾ ਜਲ ਹੈ। (ਸਹੀ)
4) ਪੰਜਾਬ ਵਿੱਚ 10 ਹੈੱਡਵਰਕਸ ਤੇ 20,786 ਕਿਲੋਮੀਟਰ ਲੰਬੀਆਂ ਨਹਿਰਾਂ ਹਨ। (ਗਲਤ)
ਪ੍ਰਸ਼ਨ 6. ਬਿਸਤ ਦੋਆਬ ਵਿੱਚ ਬਿਸਤ ਤੋਂ ਕੀ ਭਾਵ ਹੈ?
ਉੱਤਰ: ਬਿਸਤ ਤੋਂ ਭਾਵ ਹੈ ਬਿਆਸ ਅਤੇ ਸਤਲੁਜ ਦਰਿਆ।
ਪ੍ਰਸ਼ਨ 7 ਹਰੀਕੇ ਝੀਲ ‘ਚੋਂ ਰਾਜਸਥਾਨ ਨੂੰ ਪਾਈ ਲਿਜਾਂਦੀਆਂ ਨਹਿਰਾਂ ਦੇ ਨਾਂ ਲਿਖੋ।
ਉੱਤਰ : ਇੰਦਰਾ ਗਾਂਧੀ ਕਮਾਂਡ ਨਹਿਰ।
ਪ੍ਰਸ਼ਨ 8.ਪੰਜਾਬ ਦੀ ਕਿਹੜੀ ਨਹਿਰ ਹਰਿਆਣਾ ਰਾਜ ਨੂੰ ਜਲ ਪ੍ਰਦਾਨ ਕਰਦੀ ਹੈ?
ਉੱਤਰ : ਘੱਗਰ
ਪ੍ਰਸ਼ਨ 9 : ਅੱਪਰਬਾਰੀ ਦੁਆਬ ਨਹਿਰ ਦਾ ਸਰੋਤ ਕੀ ਹੈ?
ਉੱਤਰ : ਮਾਧੋਪੁਰ ਹੈੱਡਵਰਕਸ
ਪ੍ਰਸ਼ਨ 10. ਪੌਂਗ ਡੈਮ ਦਾ ਨਿਰਮਾਣ ਕਿਹੜੇ ਦਰਿਆ ਉੱਤੇ ਕੀਤਾ ਗਿਆ ਹੈ?
ਉੱਤਰ : ਬਿਆਸ ਦਰਿਆ ਤੇ।
ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:-
ਪ੍ਰਸ਼ਨ 1. ਬਿਆਸ ਤੇ ਰਾਵੀ ਦੀਆਂ ਸਹਾਇਕ ਨਦੀਆਂ ਦੀ ਸੂਚੀ ਬਣਾਓ।
ਉੱਤਰ : ਬਿਆਸ ਦੀਆਂ ਸਹਾਇਕ ਨਦੀਆਂ :- ਬਿਆਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਹਨ ਪਾਰਬਤੀ, ਸੁਕੰਤਰੀ, ਉਗਮਨ, ਸੌਹਾਂ
ਕਾਲੀ ਵੇਈਂ ਆਦਿ।
ਰਾਵੀ ਦੀਆਂ ਸਹਾਇਕ ਨਦੀਆਂ :- ਰਾਵੀ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਉਜ ਅਤੇ ਸੁੱਕੀ ਕਿਰਨ ਨਾਲਾ ਹਨ।
ਪ੍ਰਸ਼ਨ 2 ਚੋਅ ਕੀ ਹੁੰਦੇ ਹਨ? ਕੋਈ ਚਾਰ ਚੋਆਂ ਦੇ ਨਾਮ ਲਿਖੇ।
ਉੱਤਰ : ਪੰਜਾਬ ਦਾ ਕੰਢੀ ਖੇਤਰ ਮੌਸਮੀ ਚੋਆਂ ਨਾਲ ਭਰਿਆ ਹੋਇਆ ਹੈ। ਬਹੁਤੇ ਚੋਆਂ ਦਾ ਜਨਮ ਕਟਾਰਧਾਰ ਤੇ ਸੋਲਾਸਿੰਗੀ ਦੀਆਂ
ਪਹਾੜੀਆਂ ਵਿੱਚ ਹੁੰਦਾ ਹੈ। ਇਹ ਚੋਅ ਵਰਖਾ ਰੁੱਤ ਵਿੱਚ ਪਾਣੀ ਨਾਲ ਭਰ ਜਾਂਦੇ ਹਨ।
1. ਬਲਾਚੌਰ ਚੋਅ 2. ਗੜ੍ਹਸ਼ੰਕਰ ਚੋਅ 3.ਨਰਿਆਲਾ ਚੋਅ 4.ਮੈਲੀ ਚੋਅ 5.ਬਹੋਵਾਲ ਚੋਅ 6.ਨੰਗਲ ਸ਼ਹੀਦਾਂ ਚੋਅ ਆਦਿ ਕੁਝ ਪ੍ਰਮੁੱਖ
ਚੋਅ ਹਨ।
ਪ੍ਰਸ਼ਨ 3 ਪੰਜਾਬ ਦੇ ਵਹਿੰਦੇ ਜਲ ਦੇ ਪ੍ਰਦੂਸ਼ਣ ਤੋਂ ਜਾਣੂ ਕਰਵਾਓ।
ਉੱਤਰ : ਪੰਜਾਬ ਦੀਆਂ ਲਗਪਗ ਸਾਰੀਆਂ ਨਦੀਆਂ ਅਤੇ ਨਹਿਰਾਂ ਬੁਰੀ ਤਰ੍ਹਾਂ ਪ੍ਰਦੂਸ਼ਣ ਦਾ ਸ਼ਿਕਾਰ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ, ਭਾਬਾ ਐਟਮੀ ਖੋਜ ਕੇਂਦਰ ਤੇ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਨੇ ਇਹ ਮੰਨ ਲਿਆ ਹੈ, ਕਿ ਪੰਜਾਬ ਦੇ ਪਾਣੀਆਂ ਵਿੱਚ ਖ਼ਤਰਨਾਕ ਜ਼ਹਿਰ ਭਰੇ ਗਏ ਹਨ। ਪਾਈ ਰਾਹੀਂ ਇਹ ਜ਼ਹਿਰ ਪੂਰੇ ਵਾਤਾਵਰਨ ਅਤੇ ਭੋਜਨ ਲੜੀ ਵਿੱਚ ਪਹੁੰਚ ਕੇ ਲੋਕਾਂ ਨੂੰ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਬਣਾ ਰਹੇ ਹਨ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਸਾਨੂੰ ਆਪਣੇ ਪਾਣੀ ਦੇ ਸਰੋਤ ਬਚਾਉਣ ਦੀ ਲੋੜ ਹੈ ਅਤੇ ਨਾਲ ਹੀ ਵਰਖਾ ਦੇ ਪਾਣੀ ਨੂੰ ਬਚਾ ਕੇ ਵਰਤਣ ਦੀ ਬੇਹੱਦ ‘ ਜ਼ਰੂਰਤ ਹੈ।
ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ :
ਪ੍ਰਸ਼ਨ 1.ਸਤਲੁਜ ਦਰਿਆ, ਉਸਦੀਆਂ ਸਹਾਇਕ ਨਦੀਆਂਤੇ ਉਸ ਉੱਤੇ ਉਸਾਰੇ ਗਏ ਡੈਮਾਂ ਬਾਰੇ ਜਾਣਕਾਰੀ ਦਿਓ।
ਉੱਤਰ : ਸਤਲੁੱਜ ਤਿੱਬਤ ਵਿੱਚ 4630 ਮੀਟਰ ਦੀ ਉੱਚਾਈ ਤੋਂ ਮਾਨਸਰੋਵਰ ਝੀਲ ਨੇੜੇ ਰਕਸ਼ਤਾਲ ਤੋਂ ਆਰੰਭ ਹੁੰਦਾ ਹੈ। ਇਹ ਹਿਮਾਲਿਆ ਪਰਬਤ ਪਾਰ ਕਰਦਾ ਹੋਇਆ ਡੂੰਘੀਆਂ ਖਾਈਆਂ ਬਣਾਉਂਦਾ ਹੈ। ਭਾਖੜਾ ਵਿਖੇ ਸਤਲੁਜ ਮੈਦਾਨਾਂ ਵਿੱਚ ਦਾਖ਼ਲ ਹੁੰਦਾ ਹੈ। ਸਤਲੁਜ ਦਰਿਆ ਨੰਗਲ ਤੋਂ ਦੱਖਣ ਦਿਸ਼ਾ ਵਿੱਚ ਅੱਗੇ ਵਧਦਾ ਹੈ। ਰੋਪੜ ਲਾਗੇ ਇਸ ਵਿਚ ਸੁਆਂ, ਸਰਸਾ ਨਦੀਆਂ ਤੇ ਮੌਸਮੀ ਚੋਅ ਆਣ ਮਿਲਦੇ ਹਨ। ਸਤਲੁਜ ਦਰਿਆ ਹਰੀਕੇ ਪੱਤਣ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸੁਲੇਮਾਨਕੀ ਨਾਮਕ ਸਥਾਨ ‘ਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।
ਸਹਾਇਕ ਨਦੀਆਂ: ਸਤਲੁਜ ਦੀਆਂ ਸਹਾਇਕ ਨਦੀਆਂ ਵਿੱਚ ਸੁਆਂ, ਬਿਆਸ ਅਤੇ ਚਿੱਟੀ ਵੇਈ ਪ੍ਰਮੁੱਖ ਹਨ ਚਿੱਟੀ ਵੇਈ ਮੱਖੂ ਨੇੜੇ ਗਿੱਦੜ
ਪਿੰਡੀ ਨਾਮਕ ਸਥਾਨ ਤੇ ਸਤਲੁਜ ਵਿੱਚ ਪ੍ਰਵੇਸ਼ ਕਰਦੀ ਹੈ।
ਡੈਮ: ਸਤਲੁਜ ਦਰਿਆ ਉੱਤੇ ਪ੍ਰਸਿੱਧ ਭਾਖੜਾ ਡੈਮ ਬਣਿਆ ਹੋਇਆ ਹੈ ਭਾਖੜਾ ਡੈਮ ਤੋਂ ਇਲਾਵਾ ਨਾਥਪਾ-ਝਾਖੜੀ, ਨੰ ਗਲ, ਕੋਟਲਾ ਡੈਮ ਵੀ ਸਤਲੁਜ ਦਰਿਆ ‘ਤੇ ਬਣਾਏ ਗਏ ਹਨ। ਡੈਮਾਂ ਤੋਂ ਇਲਾਵਾ ਸਤਲੁਜ ਤੇ ਰੋਪੜ, ਹਰੀਕੇ ਹੈੱਡਵਰਕਸ ਵੀ ਉਸਾਰੇ ਗਏ ਹਨ।
ਪ੍ਰਸ਼ਨ 2.ਪੰਜਾਬ ਦੇ ਨਹਿਰੀ ਪ੍ਰਬੰਧ ਬਾਰੇ ਲਿਖੋ। ਇਸ ਨਾਲ ਖੇਤੀ ਨਕੀ-ਕੀ ਲਾਭ ਹੋਏ ਹਨ ?
ਉੱਤਰ : ਪੰਜਾਬ ਦੇ ਨਹਿਰੀ ਪ੍ਰਬੰਧ ਕਾਫ਼ੀ ਵਿਕਸਤ ਹੈ। ਇਸ ਵਿੱਚ 5 ਹੈੱਡਵਰਕਸ 14500 ਕਿਲੋਮੀਟਰ ਲੰਬੀਆਂ ਨਹਿਰਾਂ ਹਨ।
ਇਨ੍ਹਾਂ ਵਿੱਚ 10 ਨਹਿਰਾਂ ਸਰਹਿੰਦ ਨਹਿਰ, ਬਿਸਤ ਦੋਆਬ ਨਹਿਰ, ਅੱਪਰਬਾਰੀ ਦੁਆਬ ਨਹਿਰ, ਭਾਖੜਾ ਮੇਨ ਲਾਈਨ ਨਹਿਰ, ਫ਼ਿਰੋਜ਼ਪੁਰ/ਸਰਹਿੰਦ ਫੀਡਰ ਪ੍ਰਬੰਧ,ਮੱਖੂ ਨਹਿਰ, ਸ਼ਾਹ ਨਹਿਰ,ਕਸ਼ਮੀਰ ਨਹਿਰ, ਰਾਜਸਥਾਨ ਫੀਡਰ ਤੇ ਬੀਕਾਨੇਰ ਨਹਿਰਾਂ ਪ੍ਰਮੁੱਖ ਹਨ ਇਨ੍ਹਾਂ ਵਿਚੋਂ 8 ਨਹਿਰਾਂ ਪ੍ਰਮੁੱਖ ਹਨ, ਜਿਨ ਦੀ ਜਾਣਕਾਰੀ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ:-
ਲੜੀ ਨੰ ਨਹਿਰ ਦਾ ਨਾਂ ਲੰਬਾਈ (ਕਿਲੋਮੀਟਰ ਵਿੱਚ) ਸ਼ੁਰੂਆਤੀ ਸਥਾਨ
1. ਸਰਹਿੰਦ 59.44 ਰੋਪੜ ਹੈੱਡਵਰਕਸ
2. ਬਿਸਤ ਦੁਆਬ 43.00 ਰੋਪੜ ਹੈੱਡਵਰਕਸ
3. ਅਪਰ ਬਾਰੀ ਦੋਆਬ 42.35 ਮਾਧੋਪੁਰ ਹੈੱਡਵਰਕਸ
4. ਸਰਹਿੰਦ ਫੀਡਰ 11 136.53 ਹਰੀਕੇ ਹੈੱਡਵਰਕਸ
5. ਪੂਰਬੀ ਨਹਿਰ 8.02 ਹੁਸੈਨੀਵਾਲਾ ਹੈੱਡਵਰਕਸ
6. ਭਾਖੜਾ ਮੇਨ ਲਾਈਨ 161.36 ਨੰਗਲ ਬੈਰਜ
7. ਸ਼ਾਹ ਨਹਿਰ 2.23 ਮੁਕੇਰੀਆਂ ਹਾਈਡਲ ਚੈਨਲ
8. ਰਾਜਸਥਾਨ ਫੀਡਰ 149.53 ਹਰੀਕੇ ਹੈੱਡਵਰਕਸ (ਤਰਨ ਤਾਰਨ)
ਖੇਤੀ ਨੂੰ ਲਾਭ
1. ਇਹ ਨਹਿਰਾਂ ਸਾਰਾ ਸਾਲ ਖੇਤਾਂ ਦੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ। 2. ਨਦੀਆਂ ਅਤੇ ਨਹਿਰਾਂ ਉੱਤੇ ਬਣਾਏ ਗਏ ਡੈਮ ਸਾਰਾ ਸਾਲ ਕਿਸਾਨਾਂ ਨੂੰ ਸਿੰਚਾਈ ਲਈ ਪਾਈ ਪ੍ਰਦਾਨ ਕਰਦੇ ਹਨ।
3. ਡੈਮਾਂ ਦੁਆਰਾ ਬਿਜਲੀ ਪੈਦਾ ਕੀਤੀ ਜਾਂਦੀ ਹੈ ਜੋ ਘਰਾਂ ਅਤੇ ਉਦਯੋਗਾਂ ਤਕ ਪਹੁੰਚਦੀ ਹੈ।
4. ਸਿੰਜਾਈ ਦੇ ਸਾਧਨਾਂ ਨਾਲ ਕਿਸਾਨ ਸਾਲ ਵਿਚ 2 ਜਾਂ 2 ਤੋਂ ਵੱਧ ਫ਼ਸਲਾਂ ਦੀ ਪੈਦਾਵਾਰ ਕਰਨ ਦੇ ਯੋਗ ਹੋ ਜਾਂਦੇ ਹਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ।
ਪ੍ਰਸ਼ਨ 3. ਪੰਜਾਬ ਦੀ ਚੋਆਂ ਅਤੇ ਰੌਆਂ ਤੇ ਇੱਕ ਵਿਸਤ੍ਰਿਤ ਨੋਟ ਲਿਖੋ।
ਉੱਤਰ : ਪੰਜਾਬ ਦਾ ਕੰਢੀ ਖੇਤਰ ਮੌਸਮੀ ਚੋਆਂ ਨਾਲ ਭਰਿਆ ਹੋਇਆ ਹੈ। ਬਹੁਤੇ ਚੋਆਂ ਦਾ ਜਨਮ ਕਟਾਰਧਾਰ ਤੇ ਸੋਲਾਸਿੰਗੀ ਦੀਆਂ ਪਹਾੜੀਆਂ ਵਿਚ ਹੁੰਦਾ ਹੈ। ਇਹ ਚੋਅ ਵਰਖਾ ਰੁੱਤ ਵਿੱਚ ਪਾਣੀ ਨਾਲ ਭਰ ਜਾਂਦੇ ਹਨ। ਸਰਕਾਰ ਦੁਆਰਾ ਕਾਫ਼ੀ ਚੋਆਂ ਦਾ ਰਾਹ ਬੰਦ ਕਰਕੇ ਵਰਖਾ ਦਾ ਪਾਣੀ ਇਕੱਠਾ ਕਰ ਖੇਤੀਬਾੜੀ ਤੇ ਹੋਰ ਕੰਮਾਂ ਲਈ ਵਰਤਿਆ ਜਾ ਰਿਹਾ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਦੱਖਣ ਪੱਛਮ ਵਿੱਚ ਵਹਿਣ ਵਾਲੇ 93 ਚੋਆਂ ਵਿੱਚੋਂ ਬਹੁਤੇ ਚਿੱਟੀ ਵੇਈ ਤੇ ਕਾਲੀ ਵੇਈਂ ਵਿੱਚ ਜਾ ਰਲਦੇ ਹਨ। ਹੁਸ਼ਿਆਰਪੁਰ ਚ ਬਣਾ ਚੋਅ, ਟੌਸਾ ਚੋਅ, ਬਲਾਚੌਰ ਚੋਅ, ਗੜ੍ਹਸ਼ੰਕਰ ਚੋਅ, ਨਰਿਆਲਾ ਚੋਅ, ਮੈਲੀ ਚੋਅ, ਬਾਹੋਵਾਲ ਚੋਅ, ਨੰਗਲ ਸ਼ਹੀਦਾਂ ਚੋਅ, ਭੰਗੀ ਚੋਅ, ਦਸੂਹਾ ਚੋਅ, ਮਹਿਗੰਰੋਵਾਲ ਚੋਅ, ਗੋਂਦਪੁਰ ਚੋਅ ਆਦਿ ਕੁਝ ਪ੍ਰਮੁੱਖ ਚੋਅ ਹਨ। ਪੰਜਾਬ ਸਰਕਾਰ ਨੇ ਚੌਆਂ ਤੇ ਕਾਬੂ ਪਾਉਣ ਲਈ ‘ਕੰਢੀ ਖੇਤਰ ਵਿਕਾਸ’ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਚੋਆਂ ਤੋਂ ਇਲਾਵਾ ਜੈਂਤਿਆਂ ਦੇਵੀ ਕੀ ਰੌ, ਪਟਿਆਲਾ ਕੀ ਰੌ, ਬੁੱਢਾ ਨਾਲਾ ਵੀ ਬਰਸਾਤੀ ਨਾਲੇ ਹਨ।
ਤਿਆਰ ਕਰਤਾ: ਰਣਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ ਮਗਰਮੂਧੀਆਂ (ਗੁਰਦਾਸਪੁਰ)
Vetted by: ਬਲਜੀਤ ਕੌਰ, ਸ.ਸ. ਮਿਸਟ੍ਰੈਸ, ਸ.ਸ.ਸ.ਸਮਾਰਟ ਸਕੂਲ, ਤਿੱਬੜ (ਗੁਰਦਾਸਪੁਰ)