ਪਾਠ 1(A) ਭਾਰਤ: ਅਕਾਰ ਅਤੇ ਸਥਿਤੀ
ਪ੍ਰਸ਼ਨ 1. ਖੇਤਰਫ਼ਲ ਪੱਖੋਂ ਸੰਸਾਰ ਵਿੱਚ ਤੀਸਰੇ ਸਥਾਨ ‘ਤੇ ਕਿਹੜਾ ਦੇਸ਼ ਹੈ?
ਉੱਤਰ: ਚੀਨ ।
ਪ੍ਰਸ਼ਨ 2. ਉਹ ਕਿਹੜਾ ਦੇਸ਼ ਹੈ ਜਿਹੜਾ ਖੇਤਰਫ਼ਲ ਤੇ ਆਬਾਦੀ ਪੱਖੋਂ ਪੰਜਵਾਂ ਸਥਾਨ ਰੱਖਦਾ ਹੈ?
ਉੱਤਰ: ਬ੍ਰਾਜ਼ੀਲ।
ਪ੍ਰਸ਼ਨ 3. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
a) ਮਨੀਪੁਰ b) ਗੁਜਰਾਤ c) ਮਹਾਰਾਸ਼ਟਰ d) ਨਾਗਾਲੈਂਡ
ਉੱਤਰ: b) ਗੁਜਰਾਤ ।
ਪ੍ਰਸ਼ਨ 4. ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
a) ਰਾਇਪੁਰ b) ਅਹਿਮਦਾਬਾਦ c) ਰਾਂਚੀ d) ਪਛਜੀ
ਉੱਤਰ: b) ਅਹਿਮਦਾਬਾਦ ।
ਪ੍ਰਸ਼ਨ 5. ਭਾਰਤ ਦਾ ਕਿਹੜਾ ਵਿਥਕਾਰੀ ਪਸਾਰ ਸਹੀ ਹੈ?
a) 8° .4′ ਉੱਤਰ ਤੋਂ 37° .6′ ਉੱਤਰ ਤੱਕ b) 6° .2′ ਉੱਤੱਰ ਤੋਂ 35° 2 ਉੱਤਰ ਤੱਕ
b) 8° .4′ ਦ਼ ਤੋਂ 37° .6′ ਦੱਖਣ ਤੱਕ। d) 8° .4′ ਉ ਤੋਂ 2° .6′ ਉੱਤਰ ਤੱਕ
ਉੱਤਰ: 8° .4′ ਉੱਤਰ ਤੋਂ 37° .6′ ਉੱਤਰ ਤੱਕ
ਪ੍ਰਸ਼ਨ 6. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂ ਕੀ ਹੈ?
ਉੱਤਰ: ਭਾਰਤ ਗਣਰਾਜ ।
(ੲ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :
ਪ੍ਰਸ਼ਨ 1. ਭਾਰਤ ਦੇ ਉੱਤਰੀ, ਦੱਖਣੀ, ਪੂਰਬੀ ਤੇ ਪੱਛਮੀ ਸਿਰਿਆਂ ਦੇ ਨਾਮ ਲਿਖੋ।
ਉੱਤਰ—(i) ਭਾਰਤ ਦੇ ਉੱਤਰੀ ਸਿਰੇ ਦਾ ਨਾਂ ਦਫ਼ਦਾਰ ਹੈ।
(ii) ਭਾਰਤ ਦੇ ਦੱਖਣੀ ਸਿਰੇ ਦਾ ਨਾਂ ਇੰਦਰਾ ਪੁਆਇੰਟ ਹੈ।
(iii) ਭਾਰਤ ਦੇ ਪੂਰਬੀ ਸਿਰੇ ਦਾ ਨਾਂ ਕਿਬਿਥੂ ਹੈ।
(iv) ਭਾਰਤ ਦੇ ਪੱਛਮੀ ਸਿਰੇ ਦਾ ਨਾਂ ਗੁਹਾਰ ਮੋਤੀ ਹੈ।
ਪ੍ਰਸ਼ਨ 2. ਭਾਰਤ ਦੀ ਮਾਧਿਆਨ ਰੇਖਾ ਬਾਰੇ ਇੱਕ ਨੋਟ ਲਿਖੋ।
ਉੱਤਰ-ਭਾਰਤ ਦੀ ਮਾਧਿਆਨ ਰੇਖਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਤੋਂ ਨਿਕਲਦੀ ਹੈ। ਇਹ ਭਾਰਤ ਦੇ ਮਾਨਕ ਸਮੇਂ ਨੂੰ ਦਰਸਾਉਂਦੀ ਹੈ। ਭਾਰਤ ਦਾ ਮਾਨਕ ਸਮਾਂ 82°30′ ਪੂਰਬ ਹੈ। ਇਹ ਮਾਧਿਆਨ ਰੇਖਾ 0° ਇੰਗਲੈਂਡ ਦੇ ਗਰੀਨਵਿੱਚ ਨਾਂ ਦੇ ਸਥਾਨ ਤੋਂ ਲੰਘਦੀ ਹੈ। ਇਸ ਕਾਰਨ ਭਾਰਤ ਦਾ ਸਮਾਂ ਇੰਗਲੈਂਡ ਨਾਲੋਂ 5:30 ਘੰਟੇ ਅੱਗੇ ਹੈ। ਸੌਰਾਸ਼ਟਰ (ਗੁਜਰਾਤ) ਦੇ ਸਮੇਂ ਵਿੱਚ 2 ਘੰਟਿਆਂ ਦਾ ਅੰਤਰ
ਪ੍ਰਸ਼ਨ 3. ਅਰੁਨਾਚਲ ਪ੍ਰਦੇਸ਼ ਤੇ ਕਿਉਂ ਹੈ ?
ਉੱਤਰ-ਧਰਤੀ ਆਪਣੀ ਧੁਰੀ ਦੁਆਲੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੋਈ 24 ਘੰਟੇ ਵਿੱਚ ਇੱਕ ਚੱਕਰ 360° ਪੂਰਾ ਕਰਦੀ ਹੈ। ਭਾਵ ਇਹ 4 ਮਿੰਟਾਂ ਵਿੱਚ 1° ਘੁੰਮਦੀ ਹੈ। ਭਾਰਤ ਦੇ ਪੱਛਮੀ ਸਿਰੇ ਤੋਂ ਪੂਰਬੀ ਸਿਰੇ ਤੱਕ 30° ਦਾ ਅੰਤਰ ਹੈ। ਇਸ ਤਰ੍ਹਾਂ ਇਹ ਅੰਤਰ 30 × 4 = 120 ਮਿੰਟਾਂ ਦਾ ਹੈ। ਇਸੇ ਕਾਰਨ ਅਰੁਨਾਚਲ ਪ੍ਰਦੇਸ਼ ਅਤੇ ਸੌਰਾਸ਼ਟਰ ਵਿਚਾਲੇ 2 ਘੰਟਿਆਂ ਦਾ ਅੰਤਰ ਹੈ।
ਪ੍ਰਸ਼ਨ 4. ਜੰਮੂ-ਕਸ਼ਮੀਰ ਤੇ ਤੇਲੰਗਾਨਾ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ ?
ਉੱਤਰ—(1) ਜੰਮੂ-ਕਸ਼ਮੀਰ ਵਿੱਚ ਪ੍ਰਚਲਿਤ ਭਾਸ਼ਾਵਾਂ—ਜੰਮੂ-ਕਸ਼ਮੀਰ ਵਿੱਚ ਉਰਦੂ, ਕਸ਼ਮੀਰੀ, ਡੋਗਰੀ, ਗੁਜਰੀ, ਬਾਲਤੀ ਅਤੇ ਲੱਦਾਖੀ ਭਾਸ਼ਾਵਾਂ ਪ੍ਰਚਲਿਤ ਹਨ।
(ii) ਤੇਲੰਗਾਨਾ ਵਿੱਚ ਪ੍ਰਚਲਿਤ ਭਾਸ਼ਾਵਾਂ — ਤੇਲੰਗਾਨਾ ਵਿੱਚ ਤੇਲਗੂ ਅਤੇ ਉਰਦੂ ਭਾਸ਼ਾਵਾਂ ਪ੍ਰਚਲਿਤ ਹਨ।
ਪ੍ਰਸ਼ਨ 5. ਸਾਰਕ (SAARC) ਬਾਰੇ ਇੱਕ ਸੰਖੇਪ ਨੋਟ ਲਿਖੋ।
ਉੱਤਰ-ਸਾਰਕ ਜਾਂ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੀ ਸਥਾਪਨਾ 1985 ਈ. ਵਿੱਚ ਬੰਗਲਾਦੇਸ਼ ਵਿੱਚ ਕੀਤੀ ਗਈ ਸੀ। ਉਸ ਸਮੇਂ ਇਸ ਵਿੱਚ ਸੱਤ ਦੇਸ਼-ਬੰਗਲਾਦੇਸ਼, ਭਾਰਤ, ਭੂਟਾਨ, ਨੇਪਾਲ, ਮਾਲਦੀਵ, ਸ੍ਰੀ ਲੰਕਾ ਅਤੇ ਪਾਕਿਸਤਾਨ ਸ਼ਾਮਲ ਹੋਏ। ਇਸ ਵਿੱਚ 2007 ਈ. ਵਿੱਚ ਅਫ਼ਗਾਨਿਸਤਾਨ ਵੀ ਸ਼ਾਮਲ ਹੋ ਗਿਆ। ਇਸ ਤਰ੍ਹਾਂ ਸਾਰਕ ਅੱਠ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਦੀ ਭਲਾਈ, ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਿਕ ਵਿਕਾਸ, ਆਤਮ ਨਿਰਭਰਤਾ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਸਹਿਯੋਗ ਲਈ ਕੰਮ ਕਰਨਾ ਹੈ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਉ :
ਪ੍ਰਸ਼ਨ 1. ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਵਿਸਤਾਰ ਨਾਲ ਲਿਖੋ।
ਉੱਤਰ— 1. ਕੌਮਾਂਤਰੀ ਵਪਾਰ ਤੋਂ ਭਾਵ ਅਤੇ ਮਹੱਤਵ : ਕੌਮਾਂਤਰੀ ਵਪਾਰ ਤੋਂ ਸਾਡਾ ਭਾਵ ਉਸ ਵਪਾਰ ਤੋਂ ਹੈ ਜਿਹੜਾ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਵਿਚਕਾਰ ਹੁੰਦਾ ਹੈ। ਕੋਈ ਵੀ ਦੇਸ਼ ਆਤਮ ਨਿਰਭਰ ਨਹੀਂ ਹੈ। ਇਸ ਲਈ ਉਸ ਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੂਸਰੇ ਦੇਸ਼ਾਂ ਨਾਲ ਵਪਾਰ ਕਰਨਾ ਪੈਂਦਾ ਹੈ।
2. ਭਾਰਤ ਦਾ ਕੌਮਾਂਤਰੀ ਵਪਾਰ : ਭਾਰਤ ਕੌਮਾਂਤਰੀ ਵਪਾਰ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਕਿਉਂਕਿ ਭਾਰਤ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਸ ਲਈ ਇਸ ਦਾ 96% ਵਪਾਰ ਸਮੁੰਦਰੀ ਮਾਰਗ ਰਾਹੀਂ ਹੁੰਦਾ ਹੈ। 1869 ਈ. ਵਿੱਚ ਸੁਏਜ਼ ਨਹਿਰ ਦੇ ਖੁਲ੍ਹ ਜਾਣ ਕਾਰਨ ਭਾਰਤ ਲਈ ਕੌਮਾਂਤਰੀ ਵਪਾਰ ਕਰਨਾ ਵਧੇਰੇ ਸੁਖਾਲਾ ਹੋ ਗਿਆ। ਭਾਰਤ ਦੇ ਅੰਤਰਰਾਸ਼ਟਰੀ ਵਪਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਹਨ—
(i) ਆਜ਼ਾਦੀ ਤੋਂ ਪਹਿਲਾਂ ਭਾਰਤ ਦਾ ਵਪਾਰ : ਆਜ਼ਾਦੀ ਤੋਂ ਪਹਿਲਾਂ ਭਾਰਤ ਦਾ ਵਪਾਰ ਪ੍ਰਮੁੱਖ ਤੌਰ ‘ਤੇ ਅੰਗਰੇਜ਼ਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੀਤਾ ਜਾਂਦਾ ਸੀ। ਉਸ ਸਮੇਂ ਭਾਰਤ ਤੋਂ ਅੰਗਰੇਜ਼ੀ ਉਦਯੋਗਾਂ ਲਈ ਲੋੜੀਂਦਾ ਕੱਚਾ ਮਾਲ ਨਿਰਯਾਤ ਕੀਤਾ ਜਾਂਦਾ ਸੀ। ਇੰਗਲੈਂਡ ਦੇ ਉਦਯੋਗਾਂ ਦੁਆਰਾ ਤਿਆਰ ਕੀਤੇ ਗਏ ਮਾਲ ਨੂੰ ਭਾਰਤ ਵਿੱਚ ਵੇਚਿਆ ਜਾਂਦਾ ਸੀ। ਅੰਗਰੇਜ਼ਾਂ ਨੇ ਭਾਰਤ ਦੇ ਵਪਾਰ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ। ਇਸ ਤਰ੍ਹਾਂ ਅੰਗਰੇਜ਼ਾਂ ਅਧੀਨ ਭਾਰਤੀ ਵਪਾਰ ਨੂੰ ਜ਼ਬਰਦਸਤ ਧੱਕਾ ਲੱਗਿਆ ਸੀ।
(ii) ਆਜ਼ਾਦੀ ਤੋਂ ਬਾਅਦ ਭਾਰਤ ਦਾ ਵਪਾਰ : 1947 ਈ. ਵਿੱਚ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਭਾਰਤ ਦੇ ਕੌਮਾਂਤਰੀ ਵਪਾਰ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ।ਉਸ ਦੇ ਨਿਰਯਾਤ ਅਤੇ ਆਯਾਤ ਵਿੱਚ ਕਾਫ਼ੀ ਵਾਧਾ ਹੋਇਆ। ਉਸ ਨੇ ਏਸ਼ੀਆ, ਯੂਰਪ, ਸੰਯੁਕਤ ਰਾਜ ਅਮਰੀਕਾ, ਕਨੇਡਾ, ਅਫ਼ਰੀਕਾ ਅਤੇ ਦੱਖਣ-ਪੂਰਬ ਦੇ ਲਗਪਗ ਸਾਰੇ ਦੇਸ਼ਾਂ ਨਾਲ ਵਪਾਰਕ ਸੰਬੰਧ ਸਥਾਪਿਤ ਕੀਤੇ। 2012-13.ਈ. ਵਿੱਚ ਭਾਰਤ ਦਾ ਏਸ਼ੀਆ ਦੇ ਦੇਸ਼ਾਂ ਨਾਲ 50.76%, ਯੂਰਪੀ ਦੇਸ਼ਾਂ ਨਾਲ 18.6%, ਅਮਰੀਕੀ ਦੇਸ਼ਾਂ ਨਾਲ 17,75% ਅਤੇ ਅਫ਼ਰੀਕੀ ਦੇਸ਼ਾਂ ਨਾਲ 9.7% ਵਪਾਰ ਹੁੰਦਾ ਸੀ।
(iii) ਨਿਰਯਾਤ : ਉਹ ਵਸਤੂਆਂ ਜੋ ਕੋਈ ਦੇਸ਼ ਵਿਦੇਸ਼ਾਂ ਨੂੰ ਭੇਜਦਾ ਹੈ, ਉਸ ਨੂੰ ਨਿਰਯਾਤ ਕਹਿੰਦੇ ਹਨ। ਭਾਰਤ ਤੋਂ ਵਿਦੇਸ਼ਾਂ ਨੂੰ ਚਾਹ, ਖੰਡ, ਚਾਵਲ, ਪਟਸਨ, ਚਮੜੇ ਦੀਆਂ ਵਸਤੂਆਂ, ਸੂਤੀ ਕੱਪੜਾ, ਖੇਡਾਂ ਦਾ ਸਮਾਨ, ਜੇਵਰ, ਅਬਰਕ, ਮੈਂਗਨੀਜ਼, ਮਾਸ, ਗਰਮ ਮਸਾਲੇ ਅਤੇ ਇੰਜੀਨੀਅਰਿੰਗ ਦਾ ਸਮਾਨ ਆਦਿ ਦਾ ਨਿਰਯਾਤ ਹੁੰਦਾ ਹੈ।
(iv) ਆਯਾਤ : ਉਹ ਵਸਤੂਆਂ ਜੋ ਕੋਈ ਦੇਸ਼ ਕਿਸੇ ਹੋਰ ਦੇਸ਼ ਤੋਂ ਮੰਗਵਾਉਂਦਾ ਹੈ, ਉਸ ਨੂੰ ਆਯਾਤ ਕਹਿੰਦੇ ਹਨ। ਭਾਰਤ ਵਿਦੇਸ਼ਾਂ ਤੋਂ ਪੈਟਰੋਲੀਅਮ, ਭਾਰੀ ਮਸ਼ੀਨਾਂ, ਲੋਹਾ ਅਤੇ ਇਸਪਾਤ, ਖਾਦਾਂ, ਦਵਾਈਆਂ, ਕਾਗਜ਼, ਬਿਜਲੀ ਦਾ ਸਮਾਨ, ਸੋਨਾ, ਚਾਂਦੀ, ਮੋਤੀ, ਬਹੁਮੁੱਲੇ ਪੱਥਰਾਂ, ਕਈ ਤਰ੍ਹਾਂ ਦੇ ਫਲਾਂ, ਅਨਾਜਾਂ ਅਤੇ ਖਣਿਜ ਤੇਲਾਂ ਦਾ ਆਯਾਤ ਕਰਦਾ ਹੈ।
(v) ਸਰਕਾਰ ਦੀ ਨੀਤੀ : ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਦਾ ਨਿਰਯਾਤ ਆਯਾਤ ਨਾਲੋਂ ਵੱਧ ਹੋਵੇ। ਇਸ ਦਿਸ਼ਾ ਵੱਲ ਭਾਰਤ ਸਰਕਾਰ ਨੇ ਹੇਠ ਲਿਖੇ ਕਦਮ ਚੁੱਕੇ ਹਨ –
1. ਭਾਰਤ ਸਰਕਾਰ ਨੇ ਉਨ੍ਹਾਂ ਸਾਰੀਆਂ ਵਸਤੂਆਂ ਦਾ ਆਯਾਤ ਬੰਦ ਕਰ ਦਿੱਤਾ ਹੈ ਜਿਹੜੀਆਂ ਵਸਤੂਆਂ ਦੇਸ਼ ਵਿੱਚ ਬਣਾਈਆਂ ਜਾ ਸਕਦੀਆਂ ਹਨ।
2. ਜਿਹੜੇ ਉਦਯੋਗ ਨਿਰਯਾਤ ਦੀਆਂ ਵਸਤੂਆਂ ਦਾ ਉਤਪਾਦਨ ਕਰਦੇ ਸਨ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
3. ਜਲਮਾਰਗਾਂ ਅਤੇ ਬੰਦਰਗਾਹਾਂ ਨੂੰ ਵਧੇਰੇ ਵਿਕਸਿਤ ਕੀਤਾ ਗਿਆ।
4. ਵਿਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ‘ਤੇ ਵਧੇਰੇ ਕਰ ਲਗਾਏ ਗਏ ਤਾਂ ਕਿ ਮਹਿੰਗੀਆਂ ਹੋਣ ਕਾਰਨ ਲੋਕਾਂ ਦੁਆਰਾ ਉਨ੍ਹਾਂ ਨੂੰ ਖ਼ਰੀਦਣ ਦਾ ਰੁਝਾਨ ਘੱਟ ਹੋਵੇ।
5. ਭਾਰਤ ਸਰਕਾਰ ਨੇ ਨਿਰਯਾਤ ਨੂੰ ਉਤਸਾਹਿਤ ਕਰਨ ਲਈ ਭਾਰਤ ਵਿੱਚ ਕਈ ਵਿਸ਼ੇਸ਼ ਆਰਥਿਕ ਜੋਨਾਂ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਵਿਸ਼ੇਸ਼ ਸਹੂਲਤਾਂ ਪ੍ਰਾਪਤ ਹਨ।
ਪ੍ਰਸ਼ਨ 2. ਭਾਰਤ ਦੇ ਕੋਈ 10 ਰਾਜਾਂ ਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਮ ਤੇ ਰਾਜਧਾਨੀਆਂ ਲਿਖੇ ?
ਉੱਤਰ— 10 ਰਾਜਾਂ ਤੇ ਰਾਜਧਾਨੀਆਂ
1. ਪੰਜਾਬ ਚੰਡੀਗੜ੍ਹ
2. ਹਰਿਆਣਾ ਚੰਡੀਗੜ੍ਹ
3. ਹਿਮਾਚਲ ਪ੍ਰਦੇਸ਼ ਸ਼ਿਮਲਾ
4. ਰਾਜਸਥਾਨ ਜੈਪੁਰ
5. ਉਤਰਾਂਚਲ ਦੇਹਰਾਦੂਨ
6. ਉੱਤਰ ਪ੍ਰਦੇਸ਼ ਲਖਨਊ
7. ਬਿਹਾਰ ਪਟਨਾ
8 ਗੁਜਰਾਤ ਗਾੰਧੀਨਗਰ
9. ਮਧ ਪ੍ਰਦੇਸ਼ ਭੋਪਾਲ
10. ਛਤੀਸਗੜ ਰਾਇਪੁਰ
5 ਕੇਂਦਰ ਸ਼ਾਸਤ ਪ੍ਰਦੇਸ਼ ਤੇ ਰਾਜਧਾਨੀ
1. ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਟਰ ਬਲੇਅਰ
2. ਚੰਡੀਗੜ੍ਹ ਦੀ ਰਾਜਧਾਨੀ ਚੰਡੀਗੜ੍ਹ
3. ਦਾਦਰਾ ਅਤੇ ਨਗਰ ਹਵੇਲੀ ਦੀ ਰਾਜਧਾਨੀ ਸਿਲਵਾਮਾ
4. ਦਿੱਲੀ ਦੀ ਰਾਜਧਾਨੀ ਦਿੱਲੀ
5. ਲਕਸ਼ਦੀਪ ਦੀ ਰਾਜਧਾਨੀ ਕਾਵਾਰਤੀ
ਪ੍ਰਸ਼ਨ 3. ਭਾਰਤ ਦੀ ਰਾਜਨੀਤਿਕ ਵੰਡ ‘ਤੇ ਨੋਟ ਲਿਖੋ ਅਤੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਰਾਜਾਂ ਦੀ ਵਿਆਖਿਆ ਕਰੋ ।
ਉੱਤਰ: ਰਾਜਨੀਤਿਕ ਪੱਖੋਂ ਭਾਰਤ ਨੂੰ ਦੇ ਭਾਗਾਂ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸਾਂ ਵਿੱਚ ਵੰਡਿਆ ਗਿਆ ਹੈ। ਰਾਜਾਂ ਦੀ ਗਿਣਤੀ 28
ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀ ਗਿਣਤੀ 8 ਹੈ।
ਰਾਜ ਰਾਜਧਾਨੀ ਰਾਜ ਰਾਜਧਾਨੀ
1.ਆਂਧਰਾ ਪ੍ਰਦੇਸ਼ ਅਮਰਾਵਤੀ 2. ਤੇਲੰਗਾਨਾ ਹੈਦਰਾਬਾਦ
3. ਆਸਾਮ ਦਿਸਪੁਰ 3. ਬਿਹਾਰ ਪਟਨਾ
5.ਗੁਜਰਾਤ ਗਾਂਧੀਨਗਰ 6. ਪੰਜਾਬ ਚੰਡੀਗੜ੍ਹ
7. ਹਿਮਾਚਲ ਪ੍ਰਦੇਸ਼ ਸ਼ਿਮਲਾ 8. ਕਰਨਾਟਕ ਬੈਂਗਲੁਰੂ
9. ਕੇਰਲਾ ਤਿਰੂਵਨੰਤਪੁਰਮ 10. ਮੱਧ ਪ੍ਰਦੇਸ਼ ਭੋਪਾਲ
11. ਮਹਾਰਾਸ਼ਟਰ ਮੁੰਬਈ 12. ਮਣੀਪੁਰ ਇੰਫਾਲ
13. ਮੇਘਾਲਿਆ ਸ਼ਿਲਾਂਗ 14. ਨਾਗਾਲੈਂਡ ਕੋਹਿਮਾ
15. ਉਡੀਸ਼ਾ ਭੁਵਨੇਸ਼ਵਰ 16. ਰਾਜਸਥਾਨ ਜੈਪੁਰ
17. ਸਿੱਕਿਮ ਗੰਗਟੋਕ 18. ਤਾਮਿਲਨਾਡੂ ਚੇਨਈ
19. ਤ੍ਰਿਪੁਰਾ ਅਗਰਤਲਾ 20. ਉੱਤਰ ਪ੍ਰਦੇਸ਼ ਲਖਨਊ
21. ਪੱਛਮੀ ਬੰਗਾਲ ਕੋਲਕਾਤਾ 22. ਅਰੁਣਾਚਲ ਪ੍ਰਦੇਸ਼ ਈਟਾਨਗਰ
23. ਮਿਜ਼ੋਰਮ ਆਇਜ਼ੋਲ 29. ਗੋਆ ਪਣਜੀ
25. ਛੱਤੀਸਗੜ੍ਹ ਰਾਇਪੁਰ 26. ਉੱਤਰਾਖੰਡ ਦੇਹਰਾਦੂਨ
27. ਝਾਰਖੰਡ ਰਾਂਚੀ 28. ਹਰਿਆਣਾ ਚੰਡੀਗੜ੍ਹ
ਕੇਂਦਰ ਸ਼ਾਸਤ ਪ੍ਰਦੇਸ਼ ਤੇ ਰਾਜਧਾਨੀਆਂ
1. ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਪੋਰਟ ਬਲੇਅਰ
2. ਚੰਡੀਗੜ੍ਹ ਚੰਡੀਗੜ੍ਹ
3. ਦਿੱਲੀ ਦਿੱਲੀ
4. ਲਕਸ਼ਦੀਪ ਕਾਵਾਰਤੀ
6. ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ ਦਮਨ
7. ਲੱਦਾਖ ਲੇਹ (ਗਰਮੀ), ਕਾਰਗਿਲ (ਸਰਦੀ)
8. ਜੰਮੂ ਸ੍ਰੀਨਗਰ (ਗਰਮੀ), ਜੰਮੂ (ਸਰਦੀ)
ਸਭ ਤੋਂ ਵੱਡਾ ਰਾਜ : ਖੇਤਰਫ਼ਲ ਪੱਖੋਂ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ। ਇਸਦਾ ਖੇਤਰਫ਼ਲ ਲਗਭਗ 3 ਲੱਖ 42 ਹਜ਼ਾਰ ਵਰਗ
ਕਿ. ਮੀ. ਹੈ। ਇਸਦਾ ਜ਼ਿਆਦਾਤਰ ਭਾਗ ਮਾਰੂਥਲੀ ਹੈ।
ਸਭ ਤੋਂ ਛੋਟਾ ਰਾਜ: ਖੇਤਰਫ਼ਲ ਪੱਖੋਂ ਸਭ ਤੋਂ ਛੋਟਾ ਰਾਜ ਗੋਆ ਹੈ। ਇਸਦਾ ਖੇਤਰਫ਼ਲ 3702 ਵਰਗ ਕਿ. ਮੀ. ਹੈ। ਇਸਦੀ
ਰਾਜਧਾਨੀ ਪਛਜੀ ਹੈ।