ਪਾਠ 2 ਮਨੁੱਖੀ ਸੰਸਾਧਨ
1.ਖਾਲੀ ਥਾਂਵਾਂ ਭਰੋ
i) ਭਾਰਤ ਦਾ ਦੁਨੀਆਂ ਵਿੱਚ ਜਨਸੰਖਿਆ ਦੇ ਆਕਾਰ ਵਜੋਂ ਦੂਜਾ ਸਥਾਨ ਹੈ
ii) ਅਨਪੜ੍ਹ ਲੋਕ ਸਮਾਜ ਲਈ ਪਰਿਸੰਪਤੀ ਦੀ ਬਜਾਏ ਦੇਣਦਾਰੀ ਬਣਦੇ ਹਨ।
iii) ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ, ਵਿੱਦਿਅਕ ਗੁਣ, ਉਤਪਾਦਕਤਾ ਆਦਿ ਮਨੁੱਖੀ ਸਾਧਨ ਕਹਿੰਦੇ ਹਨ।
iv) ਮੁੱਢਲੇ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ।
v)ਆਰਥਿਕ ਕਿਰਿਆਵਾਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ ਹਨ।
2.ਬਹੁ- ਵਿਕਲਪਿਕ ਚੋਣ ਪ੍ਰਸ਼ਨ-
1. ਖੇਤੀਬਾੜੀ ਅਰਥਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ?
a) ਮੁੱਢਲਾ
b) ਸੇਵਾਵਾਂ
c) ਗੌਣ
ਉੱਤਰ- ਮੁੱਢਲਾ।
2.ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ। ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ।
a) ਛੁਪੀ ਬੇਰੁਜ਼ਗਾਰੀ
b) ਮੌਸਮੀ ਬੇਰੁਜ਼ਗਾਰੀ
c)ਪੜ੍ਹੀ ਲਿਖੀ ਬੇਰੁਜ਼ਗਾਰੀ
ਉੱਤਰ -ਮੌਸਮੀ ਬੇਰੁਜ਼ਗਾਰੀ।
3. ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ?
a) 15 ਸਾਲ ਤੋਂ 59 ਸਾਲ ਤੱਕ
b)18 ਸਾਲ ਤੋਂ 58 ਸਾਲ ਤੱਕ
c)16 ਸਾਲ ਤੋਂ 60ਸਾਲ ਤੱਕ ਹੈ।
ਉੱਤਰ-15 ਸਾਲ ਤੋਂ 59 ਸਾਲ ਤੱਕ।
4. 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ .
a) 1210.19 ਮਿਲੀਅਨ
b)130 ਮਿਲੀਅਨ
c)121.19 ਮਿਲੀਅਨ
ਉੱਤਰ-1210.19 ਮਿਲੀਅਨ।
3.ਸਹੀ/ਗਲਤ:-
1.ਇਕ ਗ੍ਰਹਿਣੀ ਦਾ ਆਪਣੇ ਘਰ ਵਿੱਚ ਕੰਮ ਕਰਨਾ ਇਕ ਆਰਥਿਕ ਕਿਰਿਆ ਹੈ (ਗਲਤ)
2.ਸ਼ਹਿਰ ਵਿੱਚ ਜ਼ਿਆਦਾ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ (ਗਲਤ)
3.ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ। (ਸਹੀ)
4.ਅਰਥਵਿਵਸਥਾ ਦੇ ਵਿਕਾਸ ਲਈ ਇੱਕ ਦੇਸ਼ ਦੀ ਜਨਸੰਖਿਆ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। (ਸਹੀ)
5.ਸਾਲ 1951 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਸਾਖ਼ਰਤਾ ਦਰ ਵਿੱਚ ਵਾਧਾ ਹੋਇਆ ਹੈ। (ਸਹੀ)
4.ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ –
ਪ੍ਰਸ਼ਨ-1. ਦੋ ਕੁਦਰਤੀ ਸਾਧਨਾਂ ਦੇ ਨਾਂ ਦੱਸੋ।
ਉੱਤਰ- ਹਵਾ,ਮਿੱਟੀ ਅਤੇ ਪਾਣੀ।
ਪ੍ਰਸ਼ਨ-2 ਜਰਮਨੀ ਅਤੇ ਜਾਪਾਨ ਜਿਹੇ ਦੇਸ਼ਾਂ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਕਿਵੇਂ ਕੀਤਾ ?
ਉੱਤਰ- ਕਿਉਂਕਿ ਉਨ੍ਹਾਂ ਨੇ ਮਨੁੱਖੀ ਸੰਸਾਧਨਾਂ ਸਬੰਧੀ ਵਿਸ਼ੇਸ਼ ਰੂਪ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਨਿਵੇਸ਼ ਕੀਤਾ।
ਪ੍ਰਸ਼ਨ-3.ਆਰਥਿਕ ਕਿਰਿਆਵਾਂ ਕੀ ਹਨ?
ਉੱਤਰ- ਉਹ ਸਾਰੀਆਂ ਗਤੀਵਿਧੀਆਂ ਜੋ ਮਨੁੱਖ ਦੁਆਰਾ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ,ਨੂੰ ਆਰਥਿਕ ਕਿਰਿਆਵਾਂ ਕਹਿੰਦੇ ਹਨ
ਪ੍ਰਸ਼ਨ-4.ਗੁਰਪ੍ਰੀਤ ਅਤੇ ਮਨਦੀਪ ਦੁਆਰਾ ਕੀਤੀਆਂ ਗਈਆਂ ਦੋ ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-ਗੁਰਪ੍ਰੀਤ ਖੇਤ ਵਿੱਚ ਕੰਮ ਕਰਦਾ ਹੈ ਅਤੇ ਮਨਦੀਪ ਇੱਕ ਨਿੱਜੀ ਕੰਪਨੀ ਵਿੱਚ।
ਪ੍ਰਸ਼ਨ-5.ਗੌਣ ਖੇਤਰ ਦੀਆਂ ਦੋ ਉਦਾਹਰਣਾਂ ਲਿਖੋ।
ਉੱਤਰ-ਗੰਨੇ ਤੋਂ ਗੁੜ ਬਣਾਉਣਾ ਅਤੇ ਕਪਾਹ ਤੋਂ ਕੱਪੜਾ ਬਣਾਉਣਾ।
ਪ੍ਰਸ਼ਨ-6.ਗ਼ੈਰ ਆਰਥਿਕ ਕਿਰਿਆਵਾਂ ਕਿਹੜੀਆਂ ਹਨ ?
ਉੱਤਰ-ਉਹ ਕਿਰਿਆਵਾਂ ਜਿਨ੍ਹਾਂ ਦੇ ਕਰਨ ਨਾਲ ਮਨੁੱਖ ਨੂੰ ਆਮਦਨ ਪ੍ਰਾਪਤ ਨਹੀਂ ਹੁੰਦੀ ।
ਪ੍ਰਸ਼ਨ-7.ਜਨਸੰਖਿਆ ਦੀ ਗੁਣਵੱਤਾ ਦੇ ਦੋ ਨਿਰਧਾਰਕਾਂ ਦੇ ਨਾਂ ਲਿਖੋ।
ਉੱਤਰ- ਚੰਗੀ ਸਿੱਖਿਆ ਅਤੇ ਲੋਕਾਂ ਦੀ ਸਿਹਤ।
ਪ੍ਰਸ਼ਨ-8.ਸਭ ਤੋਂ ਵੱਧ ਸਾਖ਼ਰਤਾ ਵਾਲੇ ਰਾਜ ਦਾ ਨਾਂ ਦੱਸੋ।
ਉੱਤਰ- ਕੇਰਲਾ।
ਪ੍ਰਸ਼ਨ-9) 6 ਤੋਂ 14 ਸਾਲ ਦੀ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮ ਦਾ ਨਾਂ ਦੱਸੋ।
ਉੱਤਰ- ਸਰਵ ਸਿੱਖਿਆ ਅਭਿਆਨ
ਪ੍ਰਸ਼ਨ-10.ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ?
ਉੱਤਰ-15-59 ਸਾਲ।
ਪ੍ਰਸ਼ਨ-11.ਭਾਰਤ ਸਰਕਾਰ ਦੁਆਰਾ ਰੋਜ਼ਗਾਰ ਅਵਸਰ ਪ੍ਰਦਾਨ ਕਰਨ ਲਈ ਚਲਾਏ ਗਏ ਦੋ ਪ੍ਰੋਗਰਾਮਾਂ ਦੇ ਨਾਮ ਦੱਸੋ।
ਉੱਤਰ-1. ਸਵਰਨ ਜੈਯੰਤੀ ਗ੍ਰਾਮ ਸਵੈ-ਰੁਜ਼ਗਾਰ ਯੋਜਨਾ।
2. ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ।
ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ:-
ਪ੍ਰਸ਼ਨ-1.ਮਨੁੱਖੀ ਸੰਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਕਿਸੇ ਵੀ ਦੇਸ਼ ਦੇ ਕੰਮ ਕਰਨ ਵਾਲੇ ਉਹ ਲੋਕ ਜਿਹੜੇ ਆਪਣੀ ਵਰਤਮਾਨ ਉਤਪਾਦਨ ਕੁਸ਼ਲਤਾ ਅਤੇ ਯੋਗਤਾ ਨਾਲ ਕੁੱਲ ਰਾਸ਼ਟਰੀ
ਉਤਪਾਦ ਦੀ ਸਿਰਜਣਾ ਵਿੱਚ ਅਹਿਮ ਹਿੱਸਾ ਪਾਉਂਦੇ ਹਨ, ਨੂੰ ਮਨੁੱਖੀ ਸੰਸਾਧਨ ਕਹਿੰਦੇ ਹਨ। ਮਨੁੱਖੀ ਸਾਧਨ ਬਹੁਤ ਜ਼ਿਆਦਾ ਮਹੱਤਵਪੂਰਨ ਸਾਧਨ ਹਨ ਕਿਉਂਕਿ ਇਹ ਕੁਦਰਤੀ ਸਾਧਨਾਂ ਨੂੰ ਹੋਰ ਜ਼ਿਆਦਾ ਉਪਯੋਗੀ ਬਣਾ ਦਿੰਦੇ ਹਨ। ਜਿਸ ਦੇਸ਼ ਕੋਲ ਬਹੁਤ ਜ਼ਿਆਦਾ ਪੜ੍ਹੇ ਲਿਖੇ ਅਤੇ ਕੁਸ਼ਲ ਲੋਕ ਹੋਣ,ਉਹ ਦੇਸ਼ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਨਾਲ ਉਤਪਾਦਨ ਕਰ ਸਕਦਾ ਹੈ।।
ਪ੍ਰਸ਼ਨ-2.ਮਨੁੱ ਖੀ ਸੰਸਾਧਨ ਕਿਸ ਤਰ੍ਹਾਂ ਦੂਜੇ ਸਾਧਨਾਂ ਜਿਵੇਂ ਕਿ ਭੂਮੀ ਅਤੇ ਭੌਤਿਕ ਪੂੰਜੀ ਨਾਲੋਂ ਸ੍ਰੇਸ਼ਟ ਹਨ ?
ਉੱਤਰ-ਭੂਮੀ ਅਤੇ ਭੌਤਿਕ ਪੂੰਜੀ ਅਜਿਹੇ ਸਾਧਨ ਹਨ, ਜਿਹੜੇ ਆਪਣੇ ਆਪ ਕੁੱਝ ਨਹੀਂ ਕਰ ਸਕਦੇ। ਮਨੁੱਖੀ ਸਾਧਨ ਹੀ ਇਨਾਂ ਸਾਧਨਾਂ ਦੀ ਵਰਤੋਂ ਕਰਦਾ ਹੈ।ਇਸ ਕਰਕੇ ਜ਼ਿਆਦਾ ਜਨਸੰਖਿਆ ਜ਼ਿੰਮੇਵਾਰੀ ਨਹੀਂ ਹੈ। ਮਨੁੱਖੀ ਪੂੰਜੀ ਦੇ ਵਿੱਚ ਨਿਵੇਸ਼ ਕਰਕੇ ਜ਼ਿਆਦਾ ਜਨਸੰਖਿਆ ਨੂੰ ਇੱਕ ਸੰਪਤੀ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਮਨੁੱਖੀ ਸਾਧਨਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਕੇ, ਉਦਯੋਗ ਅਤੇ ਖੇਤੀਬਾੜੀ ਦੇ ਮਜ਼ਦੂਰਾਂ ਨੂੰ ਆਧੁਨਿਕ ਤਕਨੀਕਾਂ ਦੇ ਪ੍ਰਯੋਗ ਦੀ ਸਿਖਲਾਈ ਦੇਣ ਆਦਿ ‘ਤੇ ਖਰਚ ਕਰਕੇ ਵੱਧ ਉਤਪਾਦਨ ਨਾਲ ਦੇਸ਼ ਦਾ ਵੱਧ ਵਿਕਾਸ ਕੀਤਾ ਜਾ
ਸਕਦਾ।
ਪ੍ਰਸ਼ਨ-3.ਆਰਥਿਕ ਤੇ ਅਣ-ਆਰਥਿਕ ਕਿਰਿਆਵਾਂ ਵਿੱਚ ਕੀ ਅੰਤਰ ਹੈ
ਉੱਤਰ- ਆਰਥਿਕ ਕਿਰਿਆਵਾਂ
1.ਇਹ ਕਿਰਿਆਵਾਂ ਧਨ ਕਮਾਉਣ ਲਈ ਨਹੀਂ ਕੀਤੀਆਂ ਜਾਂਦੀਆਂ।
2.ਇਹਨਾਂ ਕਿਰਿਆਵਾਂ ਨਾਲ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ।
3.ਇਹ ਕਿਰਿਆਵਾਂ ਵਸਤਾਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਹਿੱਸਾ ਨਹੀਂ ਪਾਉਂਦੀਆਂ।
ਅਣ-ਆਰਥਿਕ ਕਿਰਿਆਵਾਂ
1.ਇਹ ਕਿਰਿਆਵਾਂ ਧਨ ਕਮਾਉਣ ਲਈ ਕੀਤੀਆਂ ਜਾਂਦੀਆਂ ਹਨ।
2.ਇਹਨਾਂ ਕਿਰਿਆਵਾਂ ਨਾਲ ਰਾਸ਼ਟਰੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੁੰਦਾ ਹੈ।
3.ਇਹ ਕਿਰਿਆਵਾਂ ਵਸਤਾਂ ਅਤੇ ਸੇਵਾਵਾਂ ਦੇ ਪ੍ਰਵਾਹ ਵਿੱਚ ਹਿੱਸਾ ਪਾਉਂਦੀਆਂ ਹਨ।
ਪ੍ਰਸ਼ਨ-4.ਮਨੁੱ ਖੀ ਜੀ ਨਿਰਮਾਣ ਵਿੱਚ ਸਿੱਖਿਆ ਦੀ ਕੀ ਭੂਮਿਕਾ ਹੈ ?
ਉੱਤਰ-1 ਸਿੱਖਿਆ ਮਨੁੱਖ ਦੇ ਵਿਕਾਸ ਲਈ ਇਕ ਬਹੁਤ ਹੀ ਜ਼ਰੂਰੀ ਸਾਧਨ ਹੈ।
2.ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ।
3.ਇਹ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੀ
4.ਸਿੱਖਿਆ ਮਨੁੱਖ ਨੂੰ ਵਿਕਸਤ ਹੋਣ, ਚੰਗਾ ਨਾਗਰਿਕ ਬਣਨ ਅਤੇ ਚੰਗੇ ਪੈਸੇ ਕਮਾਉਣ ਵਿੱਚ ਸਹਾਇਤਾ ਕਰਦੀ ਹੈ।
5.ਸਿੱਖਿਆ ਰਾਸ਼ਟਰੀ ਆਮਦਨ ਨੂੰ ਵਧਾਉਂਦੀ ਹੈ, ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਹੁੰਦਾ ਹੈ।
ਪ੍ਰਸ਼ਨ-5.ਭਾਰਤ ਸਰਕਾਰ ਦੁਆਰਾ ਸਿੱਖਿਆ ਦੇ ਪਸਾਰ ਲਈ ਕੀ ਕਦਮ ਚੁੱਕੇ ਗਏ ਹਨ ?
ਉੱਤਰ- 1 ਗਿਆਰਵੀਂ ਪੰਜ ਸਾਲਾ ਯੋਜਨਾ ਵਿੱਚ ਸਰਕਾਰ ਵੱਲੋਂ ਸਿੱਖਿਆ ਸੰਸਥਾਵਾਂ ਲਈ 3766.90 ਕਰੋੜ ਰੁਪਏ ਖਰਚ ਕੀਤੇ ਗਏ।
2.ਸਿੱਖਿਆ ਸੰਸਥਾਵਾਂ ਦੀ ਸੰਖਿਆ ਵਿੱਚ ਚਾਰ ਗੁਣਾ ਵਾਧਾ ਕੀਤਾ ਗਿਆ ਹੈ।
3.ਭਾਰਤ ਦੇ ਲਗਭਗ 5,00,000 ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ ਦਾ ਵਿਸਥਾਰ ਹੋਇਆ ਹੈ।
4. ਸਰਵ ਸਿੱਖਿਆ ਅਭਿਆਨ‘ ਅਧੀਨ ਛੇ ਤੋਂ ਚੌਦਾਂ ਸਾਲ ਦੀ ਉਮਰ ਦੇ ਬੱਚਿਆਂ ਨੂੰ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਇਕ ਮਹੱਤਵਪੂਰਨ ਕਦਮ ਹੈ।
5.ਬੱਚਿਆਂ ਦੇ ਭੋਜਨ ਪੱਧਰ ਨੂੰ ਸੁਧਾਰਨ ਲਈ ਸਕੂਲਾਂ ਵਿੱਚ ਮਿਡ -ਡੇ- ਮੀਲ ਦੀ ਸਕੀਮ ਲਾਗੂ ਕੀਤੀ ਗਈ ਹੈ।
6.ਸਾਰੇ ਜ਼ਿਲ੍ਹਿਆਂ ਵਿਚ ਨਵੋਦਿਯਾ ਸਕੂਲ ਖੋਲ੍ਹੇ ਜਾਣ ਦਾ ਟੀਚਾ ਮਿਥਿਆ ਹੈ।
ਪ੍ਰਸ਼ਨ-6.ਬੇਰੁਜ਼ਗਾਰੀ ਸ਼ਬਦ ਦੀ ਵਿਆਖਿਆ ਕਰੋ। ਦੇਸ਼ ਦੀ ਬੇਰੁਜ਼ਗਾਰੀ ਦਰ ਪਤਾ ਲਗਾਉਣ ਲੱਗੇ ਕਿਹੜੇ ਵਰਗ ਦੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ?
ਉੱਤਰ-ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਬੇਰੁਜ਼ਗਾਰੀ ਦਾ
ਪਤਾ ਲਗਾਉਣ ਲਈ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 59 ਸਾਲ ਤੋਂ ਜਿਆਦਾ ਉਮਰ ਵਰਗ ਦੇ ਬਜ਼ੁਰਗਾਂ ਨੂੰ ਸ਼ਾਮਲ ਨਹੀਂ ਕੀਤਾ
ਜਾਂਦਾ।
ਪ੍ਰਸ਼ਨ-7 ਭਾਰਤ ਵਿੱਚ ਬੇਰੁਜ਼ਗਾਰੀ ਦੇ ਦੋ ਕਾਰਨ ਦੱਸੋ।
ਉੱਤਰ-1.ਤੇਜ਼ੀ ਨਾਲ ਵੱਧਦੀ ਜਨਸੰਖਿਆ- ਜਨਸੰਖਿਆ ਜ਼ਿਆਦਾ ਹੋਣ ਕਾਰਨ ਦੇਸ਼ ਦੀ ਜ਼ਿਆਦਾ ਪੂੰਜੀ ਜਨਤਾ ਦੀਆਂ ਲੋੜਾਂ ਪੂਰੀਆਂ ਕਰਨ ‘ਤੇ ਲੱਗ ਜਾਂਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਸਾਧਨ ਨਹੀਂ ਬਚਦੇ।
2.ਮਸ਼ੀਨੀ ਯੁੱਗ- ਅੱਜਕੱਲ੍ਹ ਜ਼ਿਆਦਾ ਕੰਮ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ਜਿਸ ਲਈ ਕੁਸ਼ਲ ਕਾਮਿਆਂ ਦੀ ਲੋੜ ਪੈਂਦੀ ਹੈ ਦੇਸ਼ ਦੀ ਜਨਤਾ ਨੂੰ ਅਨਪੜ੍ਹ ਹੋਣ ਕਰਕੇ ਜਾਂ ਕੁਸ਼ਲਤਾ ਦੀ ਘਾਟ ਕਰਕੇ ਵੀ ਬੇਰੁਜ਼ਗਾਰੀ ਦੀ ਮਾਰ ਸਹਿਣੀ ਪੈਂਦੀ ਹੈ।
ਪ੍ਰਸ਼ਨ-8.ਛੁਪੀ ਬੇਰੁਜ਼ਗਾਰੀ ਅਤੇ ਮੌਸਮੀ ਬੇਰੁਜ਼ਗਾਰੀ ਵਿੱਚ ਅੰਤਰ ਸਪਸ਼ਟ ਕਰੋ ?
ਉੱਤਰ-
ਛੁਪੀ ਬੇਰੁਜ਼ਗਾਰੀ
1.ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਿੱਥੇ ਕਿਸੇ ਕੰਮ ਵਿੱਚ ਲੋੜ ਤੋਂ ਜ਼ਿਆਦਾ ਮਜ਼ਦੂਰ ਲੱਗੇ ਹਨ।
2.ਇਹ ਖੇਤੀ ਖੇਤਰ ਵਿੱਚ ਪਾਈ ਜਾਂਦੀ ਹੈ।
3.ਇਹ ਪੇਂਡੂ ਖੇਤਰ ਵਿੱਚ ਪਾਈ ਜਾਂਦੀ ਹੈ।
ਮੌਸਮੀ ਬੇਰੁਜ਼ਗਾਰੀ
1.ਇਹ ਬੇਰੁਜ਼ਗਾਰੀ ਦੀ ਉਹ ਕਿਸਮ ਹੈ ਜਦੋਂ ਲੋਕਾਂ ਨੂੰ ਸਾਲ ਵਿੱਚ ਕੁਝ ਮਹੀਨੇ ਕੰਮ ਮਿਲਦਾ ਹੈ ਅਤੇ ਬਾਕੀ ਮਹੀਨਿਆਂ ਵਿਚ ਉਹ ਬੇਰੁਜ਼ਗਾਰ ਰਹਿੰਦੇ ਹਨ।
2.ਇਹ ਖੇਤੀ ਸਬੰਧੀ ਉਦਯੋਗਾਂ ਵਿਚ ਪਾਈ ਜਾਂਦੀ ਹੈ ।
3.ਪੇਂਡੂ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿਚ ਪਾਈ ਜਾਂਦੀ ਹੈ ।
ਪ੍ਰਸ਼ਨ-9 ਸ਼ਹਿਰੀ ਖੇਤਰ ਵਿਚ ਪੜ੍ਹੀ-ਲਿਖੀ ਬੇਰੁਜ਼ਗਾਰੀ ਤੇਜ਼ੀ ਨਾਲ ਕਿਉਂ ਵੱਧਦੀ ਜਾ ਰਹੀ ਹੈ ?
ਉੱਤਰ-ਸ਼ਹਿਰੀ ਖੇਤਰ ਵਿਚ ਤੇਜ਼ੀ ਨਾਲ ਵਧ ਰਹੀ ਸਕੂਲਾਂ ਤੇ ਕਾਲਜਾਂ ਦੀ ਗਿਣਤੀ ਕਾਰਨ ਪੜ੍ਹੀ-ਲਿਖੀ ਬੇਰੁਜ਼ਗਾਰੀ ਵਧੀ ਹੈ ਕਿਉਂਕਿ ਰੁਜ਼ਗਾਰ ਦੇ ਮੌਕੇ ਉਸ ਦਰ ਨਾਲ ਨਹੀਂ ਵਧੇ ਜਿਸ ਦਰ ਨਾਲ ਬੇਰੁਜ਼ਗਾਰੀ ਵਧੀ ਹੈ।
ਪ੍ਰਸ਼ਨ-10.ਅਨਪੜ੍ਹ ਅਤੇ ਸਿਹਤ ਪੱਖੋਂ ਕਮਜ਼ੋਰ ਲੋਕ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ।ਅਨਪੜ੍ਹ ਅਤੇ ਸਿਹਤ ਪੱਖੋਂ ਕਮਜ਼ੋਰ ਜਨਸੰਖਿਆ ਨੂੰ ਚੰਗਾ ਰੁਜ਼ਗਾਰ ਨਹੀਂ ਮਿਲਦਾ । ਬੇਰੁਜ਼ਗਾਰੀ ਦੇ ਆਲਮ ਵਿੱਚੋਂ ਗੁਜ਼ਰਨ ਕਰਕੇ ਇਹ ਗ਼ਰੀਬ ਹੁੰਦੀ ਹੈ ਅਤੇ ਦੇਸ਼ ਦੀ ਅਰਥਵਿਵਸਥਾ ਲਈ ਦੇਣਦਾਰੀ ਬਣ ਜਾਂਦੀ ਹੈ।