ਪਾਠ 6 ਏਸ਼ੀਅਨ ਅਤੇ ਉਲੰਪਿਕ ਖੇਡਾਂ (Asian and Olympic Games)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਪੁਰਾਣੀਆਂ ਉਲੰਪਿਕ ਖੇਡਾਂ ਦਾ ਪਤਨ ਵਿੱਚ ਹੋਇਆ।
ਉੱਤਰ-394 ਏ. ਡੀ.
ਪ੍ਰਸ਼ਨ 2. ਨਵੀਨ ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ ?
ਉੱਤਰ—ਚਾਰ ਸਾਲ ਬਾਅਦ
ਪ੍ਰਸ਼ਨ 3. ਨਵੀਨ ਉਲੰਪਿਕ ਖੇਡਾਂ ਸੰਨ 1894 ਈ. ਵਿੱਚ ਸ਼ੁਰੂ ਹੋਈਆਂ। (ਸਹੀ/ਗ਼ਲਤ)
ਉੱਤਰ—ਗ਼ਲਤ
ਪ੍ਰਸ਼ਨ 4. ਏਸ਼ੀਅਨ ਖੇਡਾਂ ਕਦੋਂ ਸ਼ੁਰੂ ਹੋਈਆਂ? (A) 1951 (B) 1952 (C) 1953 (D) 1954.
ਉੱਤਰ—(A) 1951
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ ਲਿਖੋ।
ਉੱਤਰ-ਪੁਰਾਤਨ ਉਲੰਪਿਕ ਖੇਡਾਂ ਦੇ ਨਿਯਮ (Rules of Ancient Olympic Games)—ਪੁਰਾਤਨ ਉਲੰਪਿਕ ਖੇਡਾਂ ਵਿੱਚ ਬਹੁਤ ਸਾਰੇ ਨਿਯਮ ਬਣਾਏ ਗਏ ਸਨ ਅਤੇ ਇਹਨਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਂਦੀ ਸੀ।
- ਖਿਡਾਰੀ ਯੂਨਾਨੀ ਨਾਗਰਿਕ ਹੋਣਾ ਚਾਹੀਦਾ ਸੀ।
- ਕੋਈ ਵੀ ਗੁਲਾਮ ਅਤੇ ਔਰਤ ਖੇਡਾਂ ਵਿੱਚ ਭਾਗ ਨਹੀਂ ਲੈ ਸਕਦੇ ਸਨ।
- ਖਿਡਾਰੀ ਪੇਸ਼ਾਵਰ ਖਿਡਾਰੀ ਨਹੀਂ ਹੋਣਾ ਚਾਹੀਦਾ ਸੀ।
- ਖਿਡਾਰੀ ਲਈ ਘੱਟ ਤੋਂ ਘੱਟ 10 ਮਹੀਨੇ ਦੀ ਖੇਡ ਸਿਖਲਾਈ ਪ੍ਰਾਪਤ ਕੀਤੀ ਹੋਣੀ ਜ਼ਰੂਰੀ ਸੀ।
- ਖੇਡਾਂ ਚਾਲੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਖਿਡਾਰੀ ਨੂੰ ਉਲੰਪਿਕ ਸ਼ਹਿਰ ਵਿੱਚ ਰਹਿਣਾ ਅਤੇ ਖੇਡ ਅਭਿਆਸ ਕਰਨਾ ਲਾਜ਼ਮੀ ਸੀ।
ਪ੍ਰਸ਼ਨ 6. ਨਵੀਨ ਉਲੰਪਿਕ ਖੇਡਾਂ ਦਾ ਮਾਟੋ ਕੀ ਹੈ ?
ਉੱਤਰ-ਉਲੰਪਿਕ ਮਾਟੋ (Olympic Motto)—ਉਲੰਪਿਕ ਖੇਡਾਂ ਦਾ ਮਾਟੋ ਸੀਟੀਅਸ (Citius), ਆਲਟੀਅਸ (Altius) ਅਤੇ ਫਾਰਟੀਅਸ (ortius) ਹੈ। ਇਹ ਤਿੰਨੇ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਹਨ।
1, ਸੀਟੀਅਸ (Citius) ਅਰਥਾਤ ਤੇਜ਼
2.ਆਲਟੀਅਸ (Altius) ਅਰਥਾਤ ਉੱਚਾ।
3. ਫਾਰਟੀਅਸ (Fortius) ਅਰਥਾਤ ਤਕੜਾ ਹੈ। ਉਲੰਪਿਕ ਮਾਟੋ ਦੇ ਇਹ ਤਿੰਨੇ ਸ਼ਬਦ (ਸੀਟੀਅਸ, ਆਲਟੀਅਸ ਅਤੇ ਫ਼ਾਰਟੀਅਸ) ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਗੁਣਾਂ ਦੇ ਪ੍ਰਤੀਕ ਹਨ। ਟੋਕੀਓ ਉਲੰਪਿਕ 2021 ਵਿੱਚ ਉਲੰਪਿਕ ਮਾਟੋ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਅਧੀਨ ਹੁਣ ਉਲੰਪਿਕ ਮਾਟੋ Faster, Higher, Stornger — Together ਸ਼ਾਮਲ ਕੀਤਾ ਗਿਆ ਹੈ।
ਪ੍ਰਸ਼ਨ 7. ਉਲੰਪਿਕ ਖੇਡਾਂ ਬਾਰੇ ਨੋਟ ਲਿਖੋ।
ਉੱਤਰ— ਉਲੰਪਿਕ ਖੇਡਾਂ (Olymnpic Games)— ਪੁਰਾਤਨ ਉਲੰਪਿਕ ਖੇਡਾਂ ਦੇ ਬੰਦ ਹੋਣ ਪਿੱਛੋਂ ਕਈ ਸਦੀਆਂ ਤੱਕ ਇਨ੍ਹਾਂ ਖੇਡਾਂ ਦੇ ਮਹੱਤਵ ਦਾ ਖਿਆਲ ਕਿਸੇ ਨੂੰ ਵੀ ਨਾ ਆਇਆ। ਵਿਸ਼ੇਸ਼ ਰੂਪ ਵਿੱਚ ਗ੍ਰੀਸ (Greece), ਜਿਸ ਨੂੰ ਪੁਰਾਤਨ ਸਮੇਂ ਵਿੱਚ ਯੂਨਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਦੇ ਲੋਕ ਵੀ ਇਨ੍ਹਾਂ ਖੇਡਾਂ ਨੂੰ ਆਪਣੇ ਦਿਲ ਵਿੱਚੋਂ ਭੁਲਾ ਚੁੱਕੇ ਸਨ। 1863 ਈ. ਵਿੱਚ ਫ਼ਰਾਂਸ ਵਿੱਚ ਪੈਦਾ ਹੋਣ ਵਾਲੇ ਤੇ ਉੱਥੇ ਦੇ ਸਿੱਖਿਆ ਵਿਭਾਗ ਵਿੱਚ ਕੰਮ ਕਰਨ ਵਾਲੇ ਪੈਰੀ. ਡੀ. ਕੁਬਰਟਿਨ ਨੂੰ ਖੇਡਾਂ ਵਿੱਚ ਵਿਸ਼ੇਸ਼ ਰੁਚੀ ਸੀ। ਉਸ ਨੇ ਪੁਰਾਤਨ ਖੇਡਾਂ ਬਾਰੇ ਅਧਿਐਨ ਕੀਤਾ।
ਖੇਡਾਂ ਸੰਬੰਧੀ ਪ੍ਰਾਪਤ ਗਿਆਨ ਤੋਂ ਉਹ ਬੜਾ ਪ੍ਰਭਾਵਿਤ ਹੋਇਆ। 1892 ਈ. ਵਿੱਚ ਬੈਰਨ ਪੈਰੀ ਡੀ ਕੁਬਰਟਿਨ ਨੇ ਪੈਰਿਸ ਵਿਖੇ ਇੱਕ ਸੰਮੇਲਨ ਵਿੱਚ ਉਲੰਪਿਕ ਖੇਡਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਇੱਕ ਪਰਚਾ ਪੜ੍ਹਿਆ। ਕੁਬਰਟਿਨ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੀ ਬਹੁਤ ਸ਼ਲਾਘਾ ਹੋਈ। 1894 ਈ. ਵਿੱਚ ਫ਼ਰਾਂਸ ਵੱਲੋਂ ਇਸ ਪ੍ਰਸਤਾਵ ਨੂੰ ਵਿਚਾਰਨ ਲਈ ਇੱਕ ਹੋਰ ਕਾਨਫਰੈਂਸ ਕੀਤੀ ਗਈ। ਅਨੇਕ ਦੇਸ਼ਾਂ ਨੇ ਇਸ ਵਿੱਚ ਅਪਣੇ ਪ੍ਰਤੀਨਿਧੀ ਭੇਜੇ ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ 1896 ਈ. ਵਿੱਚ ਏਥਨਜ਼ (ਯੂਨਾਨ) ਵਿੱਚ ਮੁੜ ਤੋਂ ਉਲੰਪਿਕ ਖੇਡਾਂ ਨੂੰ ਨਵੇਂ ਸਿਰੇ ਤੋਂ ਚਾਲੂ ਕੀਤਾ ਜਾਵੇ।
ਬੈਰਨ ਪੈਰੀ ਡੀ ਕੁਬਰਟਿਨ ਦੀਆਂ ਕੋਸ਼ਿਸ਼ਾਂ ਕਾਰਨ 5 ਅਪਰੈਲ 1896 ਨੂੰ ਏਥਨਜ਼ ਵਿਖੇ ਉਲੰਪਿਕ ਖੇਡਾਂ ਨੂੰ ਆਯੋਜਿਤ ਕੀਤਾ ਗਿਆ। ਹਜ਼ਾਰਾਂ ਗ੍ਰੀਕ (ਯੂਨਾਨ) ਵਾਸੀਆਂ ਨੇ ਇਕੱਠੇ ਹੋ ਕੇ ਇਹਨਾਂ ਖੇਡਾਂ ਦੀ ਮੁੜ ਸ਼ੁਰੂਆਤ ਦਾ ਸਵਾਗਤ ਕੀਤਾ। 14 ਦੇਸ਼ਾਂ ਦੇ ਕੁੱਲ 241 ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਐਥਲੈਟਿਕਸ, ਜਿਮਨਾਸਟਿਕ, ਕੁਸ਼ਤੀ, ਵੇਟ ਲਿਫ਼ਟਿੰਗ, ਤੈਰਾਕੀ ਅਤੇ ਨਿਸ਼ਾਨੇਬਾਜ਼ੀ ਆਦਿ 43 ਈਵੈਂਟਸ ਕਰਵਾਏ ਗਏ।ਇਹ ਖੇਡਾਂ’ 5 ਅਪਰੈਲ ਤੋਂ 15 ਅਪਰੈਲ 1896 ਤੱਕ ਕਰਵਾਈਆਂ ਗਈਆਂ।
ਉਲੰਪਿਕ ਖੇਡਾਂ ਨੂੰ ਮੁੜ ਚਾਲੂ ਕਰਨ ‘ਤੇ ਨਸਲ, ਧਰਮ, ਰੰਗ-ਭੇਦ ਤੇ ਭਾਸ਼ਾ ਆਦਿ ਦੀਆਂ ਹੱਦਾਂ ਨੂੰ ਤੋੜ ਕੇ ਸ਼ਾਂਤੀ ਦੇ ਸੁਨੇਹੇ ਨਾਲ ਖੇਡਾਂ ਨੂੰ ਸਿਰੇ ਚਾੜ੍ਹਨ ਵਿੱਚ ਡੀ, ਕੁਬਰਟਿਨ ਦਾ ਭਾਰੀ ਯੋਗਦਾਨ ਸੀ।1896 ਈ. ਵਿੱਚ ਹੋਈਆਂ ਖੇਡਾਂ ਨੂੰ ਨਵੀਨ ਉਲੰਪਿਕ ਖੇਡਾਂ ਦਾ ਨਾਂ ਦਿੱਤਾ ਗਿਆ। ਕੁਬਰਟਿਨ ਦੀ ਮੁੱਖ ਭੂਮਿਕਾ ਲਈ ਉਸਨੂੰ ਨਵੀਨ ਉਲੰਪਿਕ ਦੇ ਪਿਤਾਮਾ ਵਜੋਂ ਜਾਣਿਆ ਜਾਣ ਲਗਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਨਵੀਨ ਉਲੰਪਿਕ ਖੇਡਾਂ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ—ਨਵੀਨ ਉਲੰਪਿਕ ਖੇਡਾਂ (Modern Olympic Games)— ਬੈਰਨ ਡੀ. ਕੁਬਰਟਿਨ ਦੇ ਅਨੁਸਾਰ, “ਉਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਰੂਰੀ ਪੱਖ ਇਨ੍ਹਾਂ ਖੇਡਾਂ ਉੱਤੇ ਜਿੱਤ ਪ੍ਰਾਪਤ ਕਰਨਾ ਨਹੀਂ ਸਗੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਾ ਹੈ ਜਿਵੇਂ ਜ਼ਿੰਦਗੀ ਵਿੱਚ ਸਭ ਤੋਂ ਲਾਜ਼ਮੀ ਗੱਲ ਸਫਲਤਾ ਹਾਸਲ ਕਰਨਾ ਨਹੀਂ ਸਗੋਂ ਸੰਘਰਸ਼ ਕਰਨਾ ਹੈ।”
ਨਵੀਨ ਉਲੰਪਿਕ ਖੇਡਾਂ ਦੇ ਨਿਯਮ (Rules of Olympic Games)—ਉਲੰਪਿਕ ਖੇਡਾਂ ਦੇ ਸੰਚਾਲਨ ਲਈ ਨਿਯਮ ਬਹੁਤ ਸਧਾਰਨ ਹੁੰਦੇ ਹਨ ਜੋ ਕਿ ਹੇਠ ਲਿਖੇ ਹਨ—
- ਉਲੰਪਿਕ ਖੇਡਾਂ ਦੇ ਮੈਂਬਰ ਦੇਸ਼ਾਂ ਦੇ ਖਿਡਾਰੀ ਉਲੰਪਿਕ ਖੇਡਾਂ ਵਿੱਚ ਭਾਗ ਲੈ ਸਕਦੇ ਹਨ।
- 2. ਕੋਈ ਪੇਸ਼ਾਵਰ ਖਿਡਾਰੀ ਨਹੀਂ ਹੋਣਾ ਚਾਹੀਦਾ। ਇਸਦੀ ਪੁਸ਼ਟੀ ਉਸ ਦੀ ਕੋਈ ਖੇਡ ਕਮੇਟੀ ਕਰਦੀ ਹੈ ਅਤੇ ਖਿਡਾਰੀ ਨੂੰ ਇਹ ਲਿਖ ਕੇ ਵੀ ਦੇਣਾ ਪੈਂਦਾ ਹੈ।
- 3. ਖਿਡਾਰੀਆਂ ਦੀ ਉਮਰ ਸੀਮਾ ਦੀ ਹੱਦ ਉੱਤੇ ਕੋਈ ਪਾਬੰਦੀ ਨਹੀਂ ਹੈ।
- 4. ਖਿਡਾਰੀ ਲਈ ਲਿੰਗ, ਜਾਤ ਤੇ ਧਰਮ ਦਾ ਕੋਈ ਭੇਦ-ਭਾਵ ਨਹੀਂ। ਕਿਸੇ ਵੀ ਲਿੰਗ ਵਾਲਾ ਖਿਡਾਰੀ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ।
- 5. ਖਿਡਾਰੀ ਕੋਈ ਨਸ਼ਾ ਕਰਕੇ ਜਾਂ ਦਵਾਈਆਂ ਦਾ ਸੇਵਨ ਕਰਕੇ ਖੇਡ ਵਿੱਚ ਹਿੱਸਾ ਨਹੀਂ ਲੈ ਸਕਦਾ।
- 6. ਖਿਡਾਰੀ ਦਾ ਬਲੱਡ ਟੈੱਸਟ ਜਾਂ ਲਿੰਗ ਟੈੱਸਟ ਕੀਤਾ ਜਾ ਸਕਦਾ ਹੈ।
- 7. ਖਿਡਾਰੀ ਵੱਲੋਂ ਦਿੱਤੀ ਜਾਣਕਾਰੀ ਗ਼ਲਤ ਸਿੱਧ ਹੋਣ ਉੱਤੇ ਕਿਸੇ ਸਮੇਂ ਵੀ ਖਿਡਾਰੀ ਦਾ ਪਦਕ (ਮੈਡਲ) ਵਾਪਸ ਲਿਆ ਜਾ ਸਕਦਾ ਹੈ।
ਉਲੰਪਿਕ ਝੰਡਾ (Olympic Flag)—ਇਹ ਤਿੰਨ ਮੀਟਰ ਲੰਮਾ ਅਤੇ ਦੋ ਮੀਟਰ ਚਿੱਟੇ ਰੰਗ ਦੇ ਕੱਪੜੇ ਦਾ ਹੁੰਦਾ ਹੈ। ਇਸ ਉੱਤੇ ਅੰਗਰੇਜ਼ੀ ਦੇ ਅੱਖਰ ਡਬਲਿਊ (W) ਦੀ ਬਣਾਵਟ ਵਾਂਗ ਵੱਖ-ਵੱਖ ਰੰਗਾਂ ਵਿੱਚ ਪੰਜ ਚੱਕਰ ਉੱਕਰੇ ਹੁੰਦੇ ਹਨ। ਇਹ ਝੰਡਾ ਉਲੰਪਿਕ ਖੇਡਾਂ ਦੀ ਪਛਾਣ ਦਾ ਪ੍ਰਤੀਕ ਹੈ। ਝੰਡੇ ਵਿੱਚ ਉੱਪਰ ਵਾਲੇ ਤਿੰਨ ਚੱਕਰ ਨੀਲੇ, ਕਾਲੇ ਤੇ ਲਾਲ ਰੰਗ ਦੇ ਹੁੰਦੇ ਹਨ। ਇਸ ਦੇ ਹੇਠਲੇ ਦੋ ਚੱਕਰ ਪੀਲੇ ‘ਤੇ ਹਰੇ ਹੁੰਦੇ ਹਨ। ਇਹ ਪੰਜ ਚੱਕਰ, ਪੰਜਾਂ ਮਹਾਦੀਪਾਂ ਆਸਟ੍ਰੇਲੀਆ, ਯੂਰਪ, ਅਮਰੀਕਾ, ਏਸ਼ੀਆ ਅਤੇ ਅਫ਼ਰੀਕਾ ਮਹਾਦੀਪਾਂ’ ਦੀ ਪ੍ਰਤੀਨਿਧਤਾ ਕਰਦੇ ਹਨ। ਇਨ੍ਹਾਂ ਪੰਜਾਂ ਚੱਕਰਾਂ ਦਾ ਆਪਸ ਵਿੱਚ ਜੁੜੇ ਹੋਣਾ ਸੰਸਾਰ ਦੀ ਇਕਜੁਟਤਾ, ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਹੈ। ਇਸ ਝੰਡੇ ਦੀ ਰਚਨਾ ਬੋਰਨ ਡੀ ਕੁਬਰਟਿਨ ਨੇ ਕੀਤੀ ਸੀ। ਇਸ ਝੰਡੇ ਨੂੰ ਪਹਿਲੀ ਵਾਰ 1920 ਵਿੱਚ ਐਂਟਵਰਪ ਉਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ ਸੀ।
ਉਲੰਪਿਕ ਸਹੁੰ (Olympic Outh)— ਉਲੰਪਿਕ ਖੇਡਾਂ’ ਅਰੰਭ ਹੋਣ ਦੇ ਪਹਿਲੇ ਦਿਨ ਦੀਆਂ ਅਰੰਭਿਕ ਰਸਮਾਂ ਦੌਰਾਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ਼ ਦਾ ਖਿਡਾਰੀ ਸਹੁੰ ਚੁੱਕਦਾ ਹੈ ਜੋ ਕਿ ਕੁਬਰਟਿਨ ਵੱਲੋਂ ਤਿਆਰ ਕੀਤੀ ਗਈ ਸੀ।
ਸਹੁੰ ਲੈਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ।
ਉਲੰਪਿਕ ਤਮਗੇ (Olympie Medals)—ਨਵੀਨ ਉਲੰਪਿਕ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਜਾਂ ਟੀਮਾਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਉੱਤੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ (Medals) ਦਿੱਤੇ ਜਾਂਦੇ ਹਨ। ਇਨ੍ਹਾਂ ਤਮਗਿਆ ਦਾ ਡਿਜ਼ਾਇਨ ਕੌਮਾਂਤਰੀ ਉਲੰਪਿਕ ਕਮੇਟੀ ਦੇ ਬਣਾਏ ਨਿਯਮਾਂ ਅਨੁਸਾਰ ਮੇਜ਼ਬਾਨ ਦੇਸ਼ ਦੀ ਉਲੰਪਿਕ ਕਮੇਟੀ ਵੱਲੋਂ ਬਣਾਇਆ ਜਾਂਦਾ ਹੈ।
ਸਮਾਪਤੀ ਸਮਾਗਮ (Closing Ceremony)—ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ ‘ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ। ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ।
ਪ੍ਰਸ਼ਨ 9, ਏਸ਼ੀਅਨ ਖੇਡਾਂ ਦੀ ਵਿਆਖਿਆ ਕਰੋ।
ਉੱਤਰ-
ਏਸ਼ੀਅਨ ਖੇਡਾਂ (Asian Games)- 1948 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਸ਼੍ਰੀ ਜੀ. ਡੀ. ਸੋਂਧੀ ਨੇ ਨਵੇਂ ਸਿਰੇ ਤੋਂ ਏਸ਼ੀਅਨ ਖੇਡਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਬਹੁਤ ਸਾਰੇ ਏਸ਼ੀਅਨ ਦੇਸ਼ਾਂ ਵੱਲੋਂ ਇਸ ਮਤੇ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ।ਇਸ ਪ੍ਰਕਾਰ ਪਹਿਲੀਆਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਕਰਵਾਉਣ ਲਈ ਸਹਿਮਤੀ ਪ੍ਰਗਟ ਕੀਤੀ ਗਈ।
ਏਸ਼ੀਆਈ ਖੇਡਾਂ ਨੂੰ ਚਾਲੂ ਕਰਵਾਉਣ ਅਤੇ ਇਨ੍ਹਾਂ ਖੇਡਾਂ ਦੀ ਰੂਪ-ਰੇਖਾ ਬਣਾਉਣ ਵਿੱਚ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣਾ ਵਿਸ਼ੇਸ਼ ਹਿੱਸਾ ਪਾਇਆ। ਪਹਿਲੀਆਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਕਰਵਾਉਣ ਦੇ ਪ੍ਰਸਤਾਵ ਨੂੰ ਸਿਰੇ ਚੜ੍ਹਾਉਣ ਲਈ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ 1949 ਵਿੱਚ ਏਸ਼ੀਆਈ ਦੇਸ਼ਾਂ ਦੀ ਇੱਕ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਬਹੁਤ ਹੀ ਸਫਲ ਹੋਈ। ਇਸ ਮੀਟਿੰਗ ਵਿੱਚ ਏਸ਼ੀਅਨ ਖੇਡਾਂ ਨੂੰ ਕਰਵਾਉਣ ਲਈ ਏਸ਼ੀਅਨ ਗੇਮਜ਼ ਫੈਡਰੇਸ਼ਨ (Asian Games Federation) ਗਠਿਤ ਕੀਤੀ ਗਈ ਤੇ ਇਸ ਦਾ ਸੰਵਿਧਾਨ ਵੀ ਬਣਾਇਆ ਗਿਆ। ਸਭਨਾਂ ਦੇਸ਼ਾਂ ਦੀ ਸਹਿਮਤੀ ਪਿੱਛੋਂ 1951 ਵਿੱਚ 4 ਮਾਰਚ ਤੋਂ ਲੈ ਕੇ 11 ਮਾਰਚ ਤਾਈਂ ਦਿੱਲੀ ਦੇ ਨੈਸ਼ਨਲ ਸਟੇਡੀਅਮ (National Stadium) ਵਿੱਚ ਪਹਿਲੀਆਂ ਏਸ਼ੀਅਨ ਖੇਡਾਂ ਦਾ ਸਫਲ ਆਯੋਜਨ ਕੀਤਾ ਗਿਆ। ਇਹ ਖੇਡਾਂ ਹਰ ਚਾਰ ਸਾਲ ਬਾਅਦ ਅਤੇ ਉਲੰਪਿਕ ਖੇਡਾਂ ਤੋਂ ਇੱਕ ਸਾਲ ਪਹਿਲਾਂ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਹ ਖੇਡਾਂ ਏਸ਼ੀਅਨ ਗੇਮਜ਼ ਫੈਡਰੇਸ਼ਨ ਦੀ ਅਗਵਾਈ ਹੇਠ 1951 ਤੋਂ 1978 ਤੱਕ ਕਰਵਾਈਆਂ ਜਾਂਦੀਆਂ ਰਹੀਆਂ ਜਦਕਿ 1982 ਤੋਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ (Inter national Olympic Committee) ਵੱਲੋਂ ਮਨਜੂਰ ਕੀਤੀ ਉਲੰਪਿਕ ਕੌਂਸਲ ਆਫ਼ ਏਸ਼ੀਆ (Olympic Council of Asia) ਇਹਨਾਂ ਖੇਡਾਂ ਦੀ ਅਗਵਾਈ ਕਰ ਰਹੀ ਹੈ। ਹੁਣ ਖੇਡ ਪ੍ਰਤਿਯੋਗਿਤਾਵਾਂ ਦੇ ਖੇਤਰ ਵਿੱਚ ਉਲੰਪਿਕ ਖੇਡਾਂ ਤੋਂ ਬਾਅਦ ਏਸ਼ੀਅਨ ਖੇਡਾਂ ਦਾ ਨਾਂ ਦੁਨੀਆ ਦੇ ਸਾਰਿਆਂ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚ ਆਉਂਦਾ ਹੈ।
ਏਸ਼ੀਆਈ ਖੇਡਾਂ ਦਾ ਮਾਟੋ (Motto of Asian Games)—ਇਨ੍ਹਾਂ ਖੇਡਾਂ ਦਾ ਮਾਟੋ ਹੈ— ਸਦਾ ਅਗਾਂਹ ਵੱਧੋ (Ever onward) । ਖੇਡ ਦਾ ਇਹ ਮਾਟੋ ਮਨੁੱਖ ਨੂੰ ਸਦਾ ਸਹੀ ਰਾਹ ਉੱਤੇ ਅਗਾਂਹ ਵੱਧਣ ਦਾ ਸੁਨੇਹਾ ਦਿੰਦਾ ਹੈ।
ਝੰਡਾ (Flag)—ਏਸ਼ੀਅਨ ਖੇਡਾਂ ਦੇ ਝੰਡੇ ਵਿੱਚ ਸਫੈਦ ਕੱਪੜੇ ਉੱਤੇ ਸੰਤਰੀ ਰੰਗ ਦੇ ਸੂਰਜ ਦਾ ਚਿੰਨ੍ਹ ਹੈ। ਝੰਡੇ ਵਿੱਚ ਨੀਲੇ ਰੰਗ ਦੇ ਚੱਕਰ ਬਣੇ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਖੇਡਾਂ ਵਿੱਚ ਹਿੱਸਾ ਲੈ ਰਹੇ ਦੇਸ਼ਾਂ ਦੀ ਸੰਖਿਆ ਦੇ ਸਮਾਨ ਹੁੰਦੀ ਹੈ।
ਖੇਡਾਂ ਦੇ ਨਿਯਮ (Rules of Games)—ਇਨ੍ਹਾਂ ਖੇਡਾਂ ਦੇ ਮੁਕਾਬਲੇ ਕਰਵਾਉਣ ਲਈ ਉਲੰਪਿਕ ਖੇਡਾਂ ਦੇ ਨਿਯਮ ਲਾਗੂ ਹੁੰਦੇ ਹਨ।
ਇਨਾਮ (Reward)–ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਤਿੰਨ ਪ੍ਰਕਾਰ ਦੇ ਤਮਗੇ ਦਿੱਤੇ ਜਾਂਦੇ ਹਨ। ਪਹਿਲਾ ਸਥਾਨ ਲੈਣ ਵਾਲੇ ਖਿਡਾਰੀ ਨੂੰ ਸੋਨ-ਤਮਗਾ, ਦੂਜਾ ਸਥਾਨ ਲੈਣ ਵਾਲੇ ਨੂੰ ਚਾਂਦੀ ਦਾ ਤਮਗ਼ਾ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਖਿਡਾਰੀ ਨੂੰ ਕਾਂਸੇ ਦਾ ਤਮਗਾ ਪ੍ਰਦਾਨ ਕੀਤਾ ਜਾਂਦਾ ਹੈ। ਸਮਾਪਤੀ ਸਮਾਗਮ (Closing Ceremony)-ਏਸ਼ੀਅਨ ਖੇਡਾਂ ਦਾ ਸਮਾਪਤੀ ਸਮਾਗਮ ਵੀ ਉਲੰਪਿਕ ਖੇਡਾਂ ਦੀ ਤਰ੍ਹਾਂ ਹੀ ਹੁੰਦਾ ਹੈ।
ਪ੍ਰਸ਼ਨ 10. ਉਲੰਪਿਕ ਸਹੁੰ ਅਤੇ ਸਮਾਪਤੀ ਸਮਾਗਮ ਬਾਰੇ ਨੋਟ ਲਿਖੋ।
ਉੱਤਰ—ਉਲੰਪਿਕ ਸਹੁੰ (Olympic Oath)—ਖੇਡਾਂ ਅਰੰਭ ਹੋਣ ਦੇ ਪਹਿਲੇ ਦਿਨ ਦੀਆਂ ਅਰੰਭਿਕ ਰਸਮਾਂ ਦੌਰਾਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵੱਲੋਂ ਮੇਜ਼ਬਾਨ ਦੇਸ਼ ਦਾ ਖਿਡਾਰੀ ਸਹੁੰ ਚੁੱਕਦਾ ਹੈ ਜੋ ਕਿ ਕੁਬਰਟਿਨ ਵਲੋਂ ਤਿਆਰ ਕੀਤੀ ਗਈ ਸੀ। ਸਭ ਤੋਂ ਪਹਿਲਾਂ ਇਹ ਸਹੁੰ 1920 ਵਿੱਚ ਐਂਟਵਰਪ ਖੇਡਾਂ ਸਮੇਂ ਚੁੱਕੀ ਗਈ ਸੀ।
“ਸਾਰੇ ਖਿਡਾਰੀਆਂ ਵੱਲੋਂ ਮੈਂ ਸਹੁੰ ਚੁੱਕਦਾ ਹਾਂ ਕਿ ਅਸੀਂ ਇਹਨਾਂ ਉਲੰਪਿਕ ਖੇਡਾਂ ਵਿੱਚ, ਖੇਡ ਨਿਯਮਾਂ ਦੀ ਪਾਲਨਾ ਕਰਦੇ ਹੋਏ ਉਹਨਾਂ ਉੱਪਰ ਪਾਬੰਦ ਰਹਾਂਗੇ। ਅਸੀਂ ਨਸ਼ੇ ਅਤੇ ਡੋਪਿੰਗ ਦਾ ਇਸਤੇਮਾਲ ਕਰਨ ਤੋਂ ਬਿਨਾਂ ਖੇਡ ਭਾਵਨਾ ਨਾਲ ਖੇਡਾਂ ਦੇ ਗੌਰਵ, ਟੀਮਾਂ ਦੇ ਸਨਮਾਨ ਅਤੇ ਆਪਣੇ ਦੇਸ਼ ਦਾ ਨਾਂ ਉੱਚਾ ਚੁੱਕਣ ਲਈ ਭਾਗ ਲਵਾਂਗੇ।”
ਸੰਨ 2000 ਵਿੱਚ ਸਿਡਨੀ (ਆਸਟ੍ਰੇਲੀਆ) ਉਲੰਪਿਕ ਖੇਡਾਂ ਦੌਰਾਨ ਉਪਰੋਕਤ ਸਹੁੰ ਵਿੱਚ ਕੁਝ ਤਬਦੀਲੀ ਕਰਕੇ ਨਸ਼ੇ ਅਤੇ ਡੋਪਿੰਗ ਨੂੰ ਵਰਤਣ ਵਿਰੁੱਧ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਰਥਾਤ ਨਸ਼ਾ ਅਤੇ ਡੋਪਿੰਗ ਕਰਨ ਵਾਲੇ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸਹੁੰ ਲੈਣ ਵਾਲਾ ਖਿਡਾਰੀ ਉਲੰਪਿਕ ਝੰਡੇ ਦੇ ਇੱਕ ਕਿਨਾਰੇ ਨੂੰ ਫੜ ਕੇ ਸਾਰੇ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਉਪਰੋਕਤ ਸਹੁੰ ਚੁੱਕਦਾ ਹੈ।
ਸਮਾਪਤੀ ਸਮਾਗਮ (Closing Ceremony)—ਉਲੰਪਿਕ ਖੇਡਾਂ ਦੇ ਆਖ਼ਰੀ ਦਿਨ ਖਿਡਾਰੀਆਂ ਦੀ ਮਾਰਚ-ਪਾਸਟ ਉਪਰੰਤ ਸਮਾਪਤੀ ਦਾ ਭਾਸ਼ਣ ਹੁੰਦਾ ਹੈ ਅਤੇ ਰਸਮੀ ਤੌਰ ‘ਤੇ ਉਲੰਪਿਕ ਖੇਡਾਂ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਉਲੰਪਿਕ ਖੇਡਾਂ ਦੇ ਮੁਖੀ ਵੱਲੋਂ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦਾ ਐਲਾਨ ਕੀਤਾ ਜਾਂਦਾ ਹੈ। ਸਮਾਪਤੀ ਸਮੇਂ ਉਲੰਪਿਕ ਝੰਡਾ ਉਤਾਰ ਦਿੱਤਾ ਜਾਂਦਾ ਹੈ ਅਤੇ ਅਗਲੀਆਂ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੇ ਮੇਅਰ ਨੂੰ ਭੇਟ ਕੀਤਾ ਜਾਂਦਾ ਹੈ। ਅੰਤ ਵਿੱਚ ਖੇਡਾਂ ਦੀ ਸ਼ੁਰੂਆਤ ਤੋਂ ਜਗਾਈ ਗਈ ਉਲੰਪਿਕ ਮਸ਼ਾਲ ਬੁਝਾ ਦਿੱਤੀ ਜਾਂਦੀ ਹੈ ਅਤੇ ਅਗਲੀਆਂ ਖੇਡਾਂ ਵਿੱਚ ਮਿਲਣ ਦੀ ਆਸ ਨਾਲ ਖਿਡਾਰੀ ਆਪਣੇ-ਆਪਣੇ ਦੇਸ਼ ਲਈ ਰਵਾਨਾ ਹੋ ਜਾਂਦੇ ਹਨ।
9th Physical Education Book Notes 2023-24
ਪਾਠ 1. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ
ਪਾਠ 3 ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਮਹੱਤਤਾ
ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ
Good 🥳🥳
Nice 🥰🥰