ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ (Prominent Sports Personalities of Punjab)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਬਲਬੀਰ ਸਿੰਘ ਸੀਨੀਅਰ ਦੀ ਖੇਡ …….. ਸੀ।
ਉੱਤਰ- ਬਲਬੀਰ ਸਿੰਘ ਸੀਨੀਅਰ ਦੀ ਖੇਡ ਹਾਕੀ ਸੀ।
ਪ੍ਰਸ਼ਨ 2. ਬਲਬੀਰ ਸਿੰਘ ਦਾ ਉਲੰਪਿਕ ਖੇਡਾਂ ਵਿੱਚ ਕਿਹੜਾ ਤਮਗਾ ਸੀ ?
ਉੱਤਰ – ਬਲਬੀਰ ਸਿੰਘ ਦਾ ਉਲੰਪਿਕ ਖੇਡਾਂ ਵਿੱਚ ਗੋਲਡ (ਸੋਨੇ ਦਾ) ਤਮਗਾ ਸੀ।
ਪ੍ਰਸ਼ਨ 3. ਕੌਰ ਸਿੰਘ ਨੇ ਕਿਹੜੇ ਮਹਾਨ ਮੁੱਕੇਬਾਜ਼ ਨਾਲ ਪ੍ਰਦਰਸ਼ਨੀ ਮੁਕਾਬਲਾ ਕੀਤਾ ਸੀ ?
ਉੱਤਰ- ਮੁੱਕੇਬਾਜ਼ ਮੁਹੰਮਦ ਅਲੀ ਨਾਲ।
ਪ੍ਰਸ਼ਨ 4. ਮਿਲਖਾ ਸਿੰਘ ਦਾ ਫਲਾਇੰਗ ਸਿੱਖ ਨਾਂ ਭਾਰਤ ਦੇਸ਼ ਵਿੱਚ ਪਿਆ। (ਸਹੀ/ਗ਼ਲਤ)
ਉੱਤਰ- ਗ਼ਲਤ।
ਪ੍ਰਸ਼ਨ 5. ਕੌਰ ਸਿੰਘ ਦੀ ਖੇਡ ਦਾ ਨਾਂ ਦੱਸੋ।
(ੳ) ਐਥਲੈਟਿਕਸ (ਅ) ਜਿਮਨਾਸਟਿਕ (ੲ) ਮੁੱਕੇਬਾਜ਼ੀ (ਸ) ਫੁੱਟਬਾਲ।
ਉੱਤਰ—(ੲ) ਮੁੱਕੇਬਾਜ਼ੀ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6. ਬਲਬੀਰ ਸਿੰਘ ਸੀਨੀਅਰ ਦੇ ਮੁੱਢਲੇ ਜੀਵਨ ਬਾਰੇ ਨੋਟ ਲਿਖੋ।
ਉੱਤਰ—ਬਲਬੀਰ ਸਿੰਘ ਦਾ ਮੁੱਢਲਾ ਜੀਵਨ— ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ (ਫਿਲੌਰ) ਵਿਖੇ 10 ਅਕਤੂਬਰ, 1924 ਨੂੰ ਹੋਇਆ।ਸ. ਦਲੀਪ ਸਿੰਘ ਉਸ ਦੇ ਪਿਤਾ ਸਨ ਅਤੇ ਸ੍ਰੀਮਤੀ ਕਰਮ ਕੌਰ ਮਾਤਾ ਸਨ। ਉਸ ਦੇ ਪਿਤਾ ਇੱਕ ਅਜ਼ਾਦੀ ਘੁਲਾਟੀਏ ਅਤੇ ਮੋਗਾ ਵਿਖੇ ਅਧਿਆਪਕ ਸਨ। ਇਸ ਕਾਰਨ ਉਸ ਨੇ ਆਪਣੀ ਮੁਢਲੀ ਸਿੱਖਿਆ ਦੇਵ ਸਮਾਜ ਸਕੂਲ, ਮੋਗਾ ਤੋਂ ਹਾਸਲ ਕੀਤੀ। ਉਸ ਨੇ ਸਕੂਲ ਦੀ ਹਾਕੀ ਟੀਮ ਵਿੱਚ ਖੇਡਣਾ ਸ਼ੁਰੂ ਕੀਤਾ।
ਪ੍ਰਸ਼ਨ 7, ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਾਰੇ ਲਿਖੋ।
ਉੱਤਰ—ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡ ਵਿੱਚ ਪ੍ਰਾਪਤੀਆਂ
- ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ ਹੋਈ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀਵੇਟ ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਫਿਰ ਨੌਵੀਆਂ ਏਸ਼ੀਅਨ ਐਮੇਚਿਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਈ. ਵਿੱਚ ਮੁੰਬਈ ਵਿਖੇ ਸੋਨੇ ਦਾ ਤਮਗਾ ਜਿੱਤਿਆ।
- 1980 ਈ. ਦੇ ਕਿੰਗਜ਼ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗਾ ਜਿੱਤਿਆ ਤੇ 1982 ਈ. ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
- 1982 ਈ. ਵਿੱਚ ਦਸਵੀਆਂ ਏਸ਼ੀਅਨ ਐਮੇਚਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਉਲ ਤੇ ਜਪਾਨ ਵਿਖੇ ਸੋਨ ਤਮਗ਼ਾ ਜਿੱਤਿਆ।
- 1982 ਈ. ਦੀਆਂ ਏਸ਼ਿਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਹੈਵੀਵੇਟ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ।
ਪ੍ਰਸ਼ਨ 8. ਮਿਲਖਾ ਸਿੰਘ ਦੇ ਮੁੱਢਲੇ ਜੀਵਨ ਬਾਰੇ ਲਿਖੋ।
ਉੱਤਰ—ਮਿਲਖਾ ਸਿੰਘ ਦਾ ਮੁੱਢਲਾ ਜੀਵਨ—ਮਿਲਖਾ ਸਿੰਘ ਦਾ ਜਨਮ 20 ਨਵੰਬਰ, 1935 ਈ. ਵਿੱਚ ਪਿਤਾ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਈ ਕੌਰ ਦੀ ਕੁੱਖੋਂ ਗੋਬਿੰਦਪੁਰਾ (ਪਾਕਿਸਤਾਨ) ਵਿਖੇ ਹੋਇਆ। ਉਸ ਦਾ ਮੁੱਢਲਾ ਜੀਵਨ ਬੜਾ ਸੰਘਰਸ਼ਮਈ ਰਿਹਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਬਲਬੀਰ ਸਿੰਘ ਦੇ ਖੇਡ ਕਰੀਅਰ ਬਾਰੇ ਵਿਸਤਾਰ ਨਾਲ ਲਿਖੋ।
ਉੱਤਰ—ਬਲਬੀਰ ਸਿੰਘ ਦਾ ਖੇਡ ਕਰੀਅਰ–ਬਲਬੀਰ ਸਿੰਘ 1945 ਈ. ਵਿੱਚ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ। ਪੰਜਾਬ ਪੁਲਿਸ ਵਿੱਚ ਉਸਨੇ ਕੋਈ 16 ਕੁ ਸਾਲ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਦੌਰਾਨ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੈਚ ਖੇਡੇ। ਉਹ 1947 ਈ. ਵਿੱਚ ਪਹਿਲੀ ਵਾਰ ਭਾਰਤੀ ਟੀਮ ਦਾ ਮੈਂਬਰ ਬਣ ਕੇ ਸ਼੍ਰੀਲੰਕਾ ਵਿਖੇ ਖੇਡਣ ਗਿਆ।ਉਸਦੀ ਸਾਲਾਂਬੱਧੀ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ 1948 ਈ. ਵਿੱਚ ਲੰਡਨ ਉਲੰਪਿਕ ਖੇਡਾਂ ਵਿੱਚ ਅਰਜਨਟੀਨਾ ਦੇ ਖਿਲਾਫ ਭਾਰਤ ਨੇ 9-1 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਇਨ੍ਹਾਂ 9 ਗੋਲਾਂ ਵਿੱਚੋਂ 6 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਇੰਞ ਹੀ ਭਾਰਤ ਨੇ ਬ੍ਰਿਟੇਨ ਦੇ ਵਿਰੁੱਧ ਉਲੰਪਿਕ ਦੇ ਫ਼ਾਈਨਲ ਮੈਚ ਵਿੱਚ 4-0 ਦੇ ਫ਼ਰਕ ਨਾਲ ਮੈਚ ਜਿੱਤ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਇਨ੍ਹਾਂ 4 ਗੋਲਾਂ ਵਿੱਚੋਂ 2 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਇਨ੍ਹਾਂ ਉਲੰਪਿਕ ਖੇਡਾਂ ਵਿੱਚ ਭਾਰਤ ਨੂੰ ਗੋਲਡ ਮੈਡਲ ਉਪਲਬਧ ਕਰਵਾਉਣ ਵਿੱਚ ਬਲਬੀਰ ਸਿੰਘ ਦੀ ਭੂਮਿਕਾ ਮਹੱਤਵਪੂਰਨ ਰਹੀ
ਉਹ ਉਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਸੀ। 1952 ਈ. ਦੀਆਂ ਹੈਲਸਿੰਕੀ ਉਲੰਪਿਕ ਖੇਡਾਂ ਲਈ ਉਹ ਭਾਰਤ ਦੀ ਹਾਕੀ ਟੀਮ ਵਿੱਚ ਦੂਜੀ ਵਾਰ ਚੁਣਿਆ ਗਿਆ। ਉਹ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ। ਇਹਨਾਂ ਉਲੰਪਿਕ ਖੇਡਾਂ ਵਿੱਚ ਉਸ ਨੂੰ ਉਪ-ਕਪਤਾਨ ਬਣਾਇਆ ਗਿਆ।ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਸੈਮੀ-ਫ਼ਾਈਨਲ ਮੈਚ ਬ੍ਰਿਟੇਨ ਨਾਲ ਹੋਇਆ। ਇਹ ਮੈਚ ਭਾਰਤ ਨੇ 3-1 ਦੇ ਫ਼ਰਕ ਨਾਲ ਜਿੱਤ ਲਿਆ। ਇਹ ਤਿੰਨੇ ਗੋਲ ਬਲਬੀਰ ਸਿੰਘ ਨੇ ਕੀਤੇ। ਇਹਨਾਂ ਖੇਡਾਂ ਵਿੱਚ ਫ਼ਾਈਨਲ ਮੈਚ ਭਾਰਤ ਨੇ 6-1 ਦੇ ਫ਼ਰਕ ਨਾਲ ਨੀਦਰਲੈਂਡ ਤੋਂ ਜਿੱਤ ਲਿਆ। ਇਸ ਮੈਚ ਵਿੱਚ ਇਕੱਲੇ ਬਲਬੀਰ ਸਿੰਘ ਨੇ 5 ਗੋਲ ਕੀਤੇ। ਫਾਈਨਲ ਵਿੱਚ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਨਾਂ ਦੇ ਨਾਂ ਉੱਤੇ ਦਰਜ ਹੈ ਜੋ ਕਿ ਉਲੰਪਿਕ ਖੇਡਾਂ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ ਤੇ ਅਜੇ ਤੱਕ ਨਹੀਂ ਟੁੱਟਿਆ।ਇਸ ਤੋਂ ਬਿਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਰਿਕਾਰਡ ਦਰਜ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਸਨ ਜਿਨ੍ਹਾਂ ਵਿੱਚ ਇਕੱਲੇ ਉਹਨਾਂ ਦੇ 9 ਗੋਲ ਕਰਨ ਦਾ ਰਿਕਾਰਡ ਬਣਿਆ ਜੋ ਕਿ ਹਾਲੇ ਤੱਕ ਵੀ ਸਥਾਪਿਤ ਹੈ।
1956 ਈ. ਵਿੱਚ ਮੈਲਬੋਰਨ (ਆਸਟਰੇਲੀਆ) ਉਲੰਪਿਕ ਖੇਡਾਂ ਲਈ ਉਨ੍ਹਾਂ ਨੂੰ ਭਾਰਤੀ ਟੀਮ ਦਾ ਕਪਤਾਨ ਚੁਣ ਕੇ ਭੇਜਿਆ ਗਿਆ। ਇਸ ਵਾਰ ਵੀ ਉਹ ਉਲੰਪਿਕ ਖੇਡਾਂ ਵਿੱਚ ਝੰਡਾਬਰਦਾਰ ਸੀ। ਇੱਥੇ ਉਹਨਾਂ ਨੇ ਮੁੱਢਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਦੇ ਵਿਰੁੱਧ 5 ਗੋਲ ਕੀਤੇ। ਇਹਨਾਂ ਖੇਡਾਂ ਵਿੱਚ ਇੱਕ ਮੈਚ ਦੌਰਾਨ ਉਹਨਾਂ ਦੀ ਉਂਗਲ ਦੀ ਹੱਡੀ ਟੁੱਟ ਗਈ। ਇਸ ਗੱਲ ਦਾ ਵਿਰੋਧੀ ਟੀਮਾਂ ਨੂੰ ਪਤਾ ਨਾ ਚੱਲੇ ਇਸ ਕਰਕੇ ਟੀਮ ਦੀ ਮਨੈਜਮੈਂਟ ਨੇ ਉਹਨਾਂ ਨੂੰ ਇਸ ਸੱਟ ਦਾ ਲੁਕੋਅ ਰੱਖਣ ਲਈ ਕਿਹਾ ਤਾਂਕਿ ਵਿਰੋਧੀ ਟੀਮਾਂ ਨੂੰ ਖਿਡਾਰੀ ਦਾ ਖੌਫ਼ ਬਣਿਆ ਰਹੇ। ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਅਤੇ ਫ਼ਾਈਨਲ ਮੈਚ ਉਹਨਾਂ ਤੋਂ ਬਿਨਾਂ ਜਿੱਤਣੇ ਸੰਭਵ ਨਹੀਂ ਲੱਗ ਰਹੇ ਸਨ। ਇਨ੍ਹਾਂ ਹਾਲਾਤਾਂ ਵਿੱਚ ਇਸ ਮਹਾਨ ਖਿਡਾਰੀ ਨੇ ਆਪਣੀ ਉਂਗਲ ਦੀ ਸੱਟ ਅਤੇ ਪੀੜਾ ਦੀ ਉੱਕਾ ਪ੍ਰਵਾਹ ਨਾ ਕਰਦੇ ਹੋਏ ਇਹ ਮੈਚ ਖੇਡੇ। ਇਨ੍ਹਾਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਫ਼ਾਈਨਲ ਮੈਚ ਪਾਕਿਸਤਾਨ ਨਾਲ ਖੇਡਿਆ ਗਿਆ। ਇਹ ਮੈਚ ਭਾਰਤ ਨੇ ਪਾਕਿਸਤਾਨ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। ਇਸ ਤੋਂ ਬਿਨਾਂ ਉਨ੍ਹਾਂ ਨੇ ਕਈ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤੇ।
ਬਲਬੀਰ ਸਿੰਘ ਦੀ ਕਪਤਾਨੀ ਦੇ ਅਧੀਨ 1956 ਈ. ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਨੇ 38 ਗੋਲ ਕੀਤੇ ਅਤੇ ਇੱਕ ਵੀ ਗੋਲ ਆਪਣੀ ਟੀਮ ਵੱਲ ਨਹੀਂ ਹੋਣ ਦਿੱਤਾ ਜੋ ਕਿ ਇੱਕ ਰਿਕਾਰਡ ਵੱਜੋਂ ਅੱਜ ਤੱਕ ਕਾਇਮ ਹੈ। ਉਹਨਾਂ ਨੇ ਬਤੌਰ ਇੱਕ ਖਿਡਾਰੀ ਭਾਰਤ ਦੀ ਝੋਲੀ ਵਿੱਚ ਅਨੇਕਾਂ ਮੈਡਲ ਪਾਉਣ ਪਿੱਛੋਂ ਸਦਾ ਲਈ ਖੇਡਣ ਤੋਂ ਸੰਨਿਆਸ ਲੈ ਲਿਆ।
ਪ੍ਰਸ਼ਨ 10. ਕੌਰ ਸਿੰਘ ਦੀਆਂ ਖੇਡ ਪ੍ਰਾਪਤੀਆਂ ਅਤੇ ਮਿਲੇ ਸਨਮਾਨਾਂ ਦੀ ਜਾਣਕਾਰੀ ਦਿਓ।
ਉੱਤਰ—ਪਦਮਸ਼੍ਰੀ ਕੌਰ ਸਿੰਘ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ—
- ਕੌਰ ਸਿੰਘ ਨੇ ਪਹਿਲੀ ਵਾਰ 1979 ਵਿੱਚ ਹੋਈ 25ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਹੈਵੀਵੇਟ ਵਰਗ ਵਿੱਚ ਜਿੱਤ ਹਾਸਲ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਫਿਰ ਨੌਵੀਆਂ ਏਸ਼ੀਅਨ ਐਮੇਚਿਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ 1980 ਈ. ਵਿੱਚ ਮੁੰਬਈ ਵਿਖੇ ਸੋਨੇ ਦਾ ਤਮਗ਼ਾ ਜਿੱਤਿਆ।
- 1980 ਈ. ਦੇ ਕਿੰਗਜ਼ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਥਾਈਲੈਂਡ ਵਿਖੇ ਚਾਂਦੀ ਦਾ ਤਮਗ਼ਾ ਜਿੱਤਿਆ ਤੇ 1982 ਈ. ਵਿੱਚ ਇਸੇ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ।
- 1982 ਈ. ਵਿੱਚ ਦਸਵੀਆਂ ਏਸ਼ੀਅਨ ਐਮੇਚਊਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਿਉਲ ਤੇ ਜਪਾਨ ਵਿਖੇ ਸੋਨ ਤਮਗ਼ਾ ਜਿੱਤਿਆ।
- 1982 ਈ. ਦੀਆਂ ਏਸ਼ੀਆਈ ਖੇਡਾਂ ਵਿੱਚ ਨਵੀਂ ਦਿੱਲੀ ਵਿਖੇ ਹੈਵੀਵੇਟ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ।
ਕੌਰ ਸਿੰਘ ਦੀ ਸਖ਼ਤ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਉਸ ਦੀ ਚੋਣ 1984 ਈ. ਵਿੱਚ ਉਲੰਪਿਕ ਖੇਡਾਂ ਲਾਸ-ਏਂਜਲਸ (ਅਮਰੀਕਾ ਲਈ) ਭਾਰਤੀ ਮੁੱਕੇਬਾਜ਼ੀ ਟੀਮ ਲਈ ਹੈਵੀਵੇਟ ਕੈਟਾਗਰੀ ਵਿੱਚ ਹੋਈ। ਇੰਞ ਉਸ ਨੇ ਆਪਣੇ ਕੌਮਾਂ- ਤਰੀ ਕਰੀਅਰ ਵਿੱਚ ਕੁੱਲ 6 ਤਮਗ਼ੀ ਪ੍ਰਾਪਤ ਕੀਤੇ
ਕੌਰ ਸਿੰਘ ਨੂੰ ਮਿਲੇ ਸਨਮਾਨ—ਉਸਨੇ ਆਪਣੇ ਖੇਡ ਕਰੀਅਰ ਵਿੱਚ ਜਿਉਂ-ਜਿਉਂ ਪ੍ਰਾਪਤੀਆਂ ਹਾਸਲ ਕੀਤੀਆਂ ਉਵੇਂ-ਉਵੇਂ ਉਸਨੂੰ ਮਾਨ-ਸਨਮਾਨ ਉਪਲਬਧ ਹੁੰਦੇ ਗਏ। ਇਹ ਹੇਠ ਲਿਖੇ ਹਨ—
- 1971 ਵਿੱਚ ਭਾਰਤੀ ਫ਼ੌਜ ਵੱਲੋਂ ਉਸ ਨੂੰ ‘ਸੈਨਾ ਸੇਵਾ ਮੈਡਲ’ ਪ੍ਰਦਾਨ ਕੀਤਾ ਗਿਆ। ਇਸੇ ਸਾਲ ਹੀ ਫ਼ੌਜ ਵੱਲੋਂ ਵਾਸਟ ਸਟਾਰ (Wast Star) ਐਵਾਰਡ ਦੇ ਕੇ ਮਾਣ ਵਧਾਇਆ ਗਿਆ।
- 1971 ਈ. ਵਿੱਚ ਹੀ ਭਾਰਤੀ ਫ਼ੌਜ ਵੱਲੋਂ ਸੰਗਰਾਮ ਮੈਡਲ’ ਦੇ ਕੇ ਉਸ ਨੂੰ ਮਾਣ-ਸਨਮਾਨ ਬਖਸ਼ਿਆ ਗਿਆ।
- 1982 ਈ. ਵਿੱਚ ਭਾਰਤ ਸਰਕਾਰ ਨੇ ਉਸਨੂੰ ‘ਅਰਜੁਨਾ ਐਵਾਰਡ’ ਦੇ ਕੇ ਸਨਮਾਨਿਤ ਕੀਤਾ।
- 1983 ਈ. ਵਿੱਚ ਭਾਰਤ ਸਰਕਾਰ ਨੇ ਉਸਨੂੰ ਸਰਵ-ਉੱਚ ਸਨਮਾਨ ਪਦਮਸ਼੍ਰੀ ਐਵਾਰਡ ਦੇ ਕੇ ਨਿਵਾਜਿਆ।
- 1988 ਈ. ਵਿੱਚ ਭਾਰਤੀ ਫੌਜ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ (V.S.M.) ਦੇ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
- ਉਸ ਦੀਆਂ ਖੇਡ ਉਪਲਬਧੀਆਂ ਅਤੇ ਸੰਘਰਸ਼ਮਈ ਜੀਵਨ ਉੱਤੇ ‘ਪਦਮਸ਼੍ਰੀ ਕੌਰ ਸਿੰਘ’ ਨਾਂ ਦੀ ਪੰਜਾਬੀ ਫ਼ਿਲਮ ਦਾ ਨਿਰਮਾਣ ਕੀਤਾ ਗਿਆ।
9th Physical Education Book Notes 2023-24
ਪਾਠ 1. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ
ਪਾਠ 3 ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਮਹੱਤਤਾ
ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ
Download Link Please