ਪਾਠ 1. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਵਾਈ. ਐੱਮ. ਸੀ. ਏ. ਦੀ ਸਥਾਪਨਾ …….. ਵਿੱਚ ਹੋਈ।
ਉੱਤਰ—ਵਾਈ. ਐੱਮ. ਸੀ. ਏ. ਦੀ ਸਥਾਪਨਾ 1920 ਵਿੱਚ ਹੋਈ।
ਪ੍ਰਸ਼ਨ 2. ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਕਿੱਥੇ ਹੈ ?
ਉੱਤਰ—ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਗਵਾਲੀਅਰ ਵਿਖੇ ਕੀਤੀ ਗਈ।
ਪ੍ਰਸ਼ਨ 3. ਰਾਜਕੁਮਾਰੀ ਅੰਮ੍ਰਿਤਾ ਕੌਰ ਦੇ ਨਾਂ ‘ਤੇ ਰਾਜਕੁਮਾਰੀ ਕੋਚਿੰਗ ਸਕੀਮ ਚਲਾਈ ਗਈ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਸਰਕਾਰੀ ਸਰੀਰਿਕ ਸਿੱਖਿਆ ਕਾਲਜ ਕਦੋਂ ਖੋਲ੍ਹਿਆ ਗਿਆ ?
(i) 1950 (ii) 1958 (iii) 2000 (iv) 2001
ਉੱਤਰ—(ii) 1958
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. NSNIS ਦਾ ਪੂਰਾ ਨਾਂ ਦੱਸੋ।
ਉੱਤਰ—NSNIS (ਐੱਨ. ਐੱਸ. ਐੱਨ. ਆਈ. ਐੱਸ.) ਦਾ ਪੰਜਾਬੀ ਵਿੱਚ ਪੂਰਾ ਨਾਂ ਹੈ— ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ।
ਪ੍ਰਸ਼ਨ 6, ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਿਹੜੇ ਉਪਰਾਲੇ ਕੀਤੇ ਗਏ?
ਉੱਤਰ—ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹੇਠ ਲਿਖੇ ਉਪਰਾਲੇ ਕੀਤੇ ਗਏ-
1. ਭਾਰਤ ਦੀਆਂ ਅੰਤਰਰਾਸ਼ਟਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ।
2. ਭਾਰਤ ਵਿੱਚ ਖੇਡਾਂ ਨੂੰ ਸੰਚਾਲਿਤ ਕਰਨਾ।
3. ਖਿਡਾਰੀਆਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਕੋਚ ਤਿਆਰ ਕਰਨੇ।
4. ਸਾਈ (SA1) ਦੇ ਅਧੀਨ ਕੰਮ ਕਰਦੀਆਂ ਐੱਨ. ਆਈ. ਐੱਸ. ਸੰਸਥਾਵਾਂ ਵਿੱਚ ਵਿਭਿੰਨ ਖੇਡਾਂ ਦੇ ਕੋਚਾਂ ਲਈ ਡਿਪਲੋਮਾ ਕੋਰਸ ਚਲਾਏ ਜਾਣੇ।
ਪ੍ਰਸ਼ਨ 7. ਸਰਵ ਭਾਰਤੀ ਸਪੋਟਰਸ ਕੌਂਸਲ’ ਦੇ ਕੰਮ ਲਿਖੋ।
ਉੱਤਰ—ਸਰਵ ਭਾਰਤੀ ਸਪੋਟਰਸ ਕੌਂਸਲ ਦੇ ਕੰਮ ਹੇਠ ਲਿਖੇ ਹਨ—
1.ਭਾਰਤ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੂੰ ਸੁਝਾਅ ਦੇਣਾ।
2. ਰਾਜਾਂ ਵਿੱਚ ਸਪੋਟਰਸ ਅਤੇ ਖੇਡ ਕੌਂਸਲਾਂ ਦਾ ਗਠਨ ਕਰਨਾ ਅਤੇ ਉਹਨਾਂ ਨੂੰ ਮਾਨਤਾ ਪ੍ਰਦਾਨ ਕਰਨਾ।
3. ਭਾਰਤ ਵਿੱਚ ਖੇਡਾਂ ਉੱਤੇ ਹੋਣ ਵਾਲੇ ਖ਼ਰਚ ਸੰਬੰਧੀ ਬਜਟ ਬਾਰੇ ਸਰਕਾਰ ਨੂੰ ਸੁਝਾਅ ਦੇਣਾ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ ਦੀ ਹੋਂਦ ਅਤੇ ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ‘ਤੇ ਵਿਸਥਾਰ ਨਾਲ ਲਿਖੋ।
ਉੱਤਰ—ਭਾਰਤ 1947 ਈ. ਵਿੱਚ ਅਜ਼ਾਦ ਹੋਇਆ। ਜਦੋਂ ਭਾਰਤੀਆਂ ਦੇ ਹੱਥ ਵਿੱਚ ਦੇਸ਼ ਦੀ ਵਾਗਡੋਰ ਆ ਗਈ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਸਿੱਖਿਆ ਦੇ ਸੁਧਾਰ ਲਈ ਪੰਜ ਸਾਲਾ ਯੋਜਨਾ ਤਿਆਰ ਕੀਤੀ। ਅਜ਼ਾਦ ਭਾਰਤ ਵਿੱਚ ਸਕੂਲਾਂ ਦੇ ਨਾਲ-ਨਾਲ ਕਾਲਜਾਂ ਵਿੱਚ ਵੀ ਸਰੀਰਿਕ ਸਿੱਖਿਆ ਦਾ ਵਿਸ਼ਾ ਲਾਗੂ ਕੀਤਾ ਗਿਆ।
ਭਾਰਤ ਵਿੱਚ ਅਜ਼ਾਦੀ ਤੋਂ ਪਹਿਲਾਂ ਸਰੀਰਿਕ ਸਿੱਖਿਆ ਨਾਲ ਜੁੜੀ ਸਿਰਫ਼ ਇੱਕ ਹੀ ਸੰਸਥਾ ਵਾਈ. ਐੱਮ. ਸੀ. ਏ. (Y.M.C.A) ਸੀ ਜੋ ਕਿ ਮਦਰਾਸ ਵਿਖੇ 1920 ਵਿੱਚ ਸਥਾਪਿਤ ਕੀਤੀ ਗਈ ਸੀ ਜਿੱਥੇ ਸਰੀਰਿਕ ਸਿੱਖਿਆ ਅਧਿਆਪਕ ਬਣਨ ਵਾਸਤੇ ਕੋਰਸ ਕਰਵਾਏ ਜਾਂਦੇ ਸਨ। ਅਜ਼ਾਦੀ ਪਿੱਛੋਂ ਸਰੀਰਿਕ ਸਿੱਖਿਆ ਵਿਸ਼ੇ ਨੂੰ ਪੜ੍ਹਾਉਣ ਲਈ ਯੋਗਤਾ ਪ੍ਰਾਪਤ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਵਿਸ਼ੇ ਨਾਲ ਸੰਬੰਧਿਤ ਕਾਲਜਾਂ ਦੀ ਉਸਾਰੀ ਕੀਤੀ ਗਈ ਅਤੇ ਕਈ ਕਿਸਮ ਦੀਆਂ ਹੋਰ ਯੋਜਨਾਵਾਂ ਵੀ ਸ਼ੁਰੂ ਕੀਤੀ ਗਈਆਂ, ਜਿਨ੍ਹਾਂ ਵਿੱਚੋਂ ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਇੱਕ ਹੈ।
ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ (Lakshmi Bai National College of Physical Education)- 1957 ਈ. ਵਿੱਚ ਗਵਾਲੀਅਰ ਵਿਖੇ ਇਸ ਕਾਲਜ ਦੀ ਸਥਾਪਨਾ ਕੀਤੀ ਗਈ। ਇਸ ਕਾਲਜ ਦਾ ਨਾਂ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਂ ਉੱਪਰ ਰੱਖਿਆ ਗਿਆ। ਇਸ ਕਾਲਜ ਵਿੱਚ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਕੋਰਸ ਚਾਲੂ ਕੀਤੇ ਗਏ ਤਾਂ ਕਿ ਸਕੂਲਾਂ-ਕਾਲਜਾਂ ਵਿੱਚ ਸਰੀਰਿਕ ਸਿੱਖਿਆ ਪੜ੍ਹਾਉਣ ਲਈ ਯੋਗਤਾ ਪ੍ਰਾਪਤ ਅਧਿਆਪਕ ਤਿਆਰ ਕੀਤੇ ਜਾ ਸਕਣ। ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕਾਲਜ ਨੇ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਸਰੀਰਿਕ ਸਿੱਖਿਆ ਨਾਲ ਸੰਬੰਧਿਤ ਬੜੇ ਹੀ ਯੋਗ ਤੇ ਮਾਹਰ ਅਧਿਆਪਕ ਤਿਆਰ ਕੀਤੇ ਹਨ।
ਅੱਜ ਇਹ ਸੰਸਥਾ ਸਰੀਰਿਕ ਸਿੱਖਿਆ ਦੀ ਡੀਮਡ ਯੂਨੀਵਰਸਿਟੀ (Deemed University) ਦੇ ਤੌਰ ਉੱਤੇ ਕੰਮ ਕਰ ਰਹੀ ਹੈ।
ਪ੍ਰਸ਼ਨ 9. ਸਪੋਰਟਸ ਅਥਾਰਟੀ ਆਫ਼ ਇੰਡੀਆ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ—ਸਪੋਰਟਸ ਅਥਾਰਟੀ ਆਫ ਇੰਡੀਆ (SA) – 1961 ਈ. ਵਿੱਚ ਭਾਰਤੀ ਸਪੋਰਟਸ ਕੌਂਸਲ ਨੇ ਇੱਕ ਸਾਂਝੀ ਸਪੋਰਟਸ ਸੰਸਥਾ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਜੋ ਕਿ ਕੋਮਾਂਤਰੀ ਪੱਧਰ ਉੱਤੇ ਭਾਰਤ ਵੱਲੋਂ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਟੀਮਾਂ ਦੀ ਤਿਆਰੀ ਲਈ ਜ਼ਿੰਮੇਵਾਰੀ ਲੈ ਸਕੇ। ਇਸ ਸੰਸਥਾ ਦਾ ਨਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ਉੱਤੇ ਰੱਖਣ ਦਾ ਸੁਝਾਅ ਦਿੱਤਾ ਗਿਆ।ਬੰਗਲੌਰ (ਹੁਣ ਬੰਗਲੁਰੂ) (Bengaluru) ਵਿਖੇ 1974 ਵਿੱਚ ਇਸ ਸੰਸਥਾ ਦੀ ਪਹਿਲੀ ਸ਼ਾਖਾ ਦਾ ਉਦਘਾਟਨ ਕੀਤਾ ਗਿਆ। ਇਸ ਪਿੱਛੋਂ ਕਲਕੱਤਾ, ਗਾਂਧੀਧਾਮ, ਔਰੰਗਾਬਾਦ ਅਤੇ ਪਟਿਆਲਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਖੋਲ੍ਹੀਆਂ ਗਈਆਂ। ਇਨ੍ਹਾਂ ਸੰਸਥਾਵਾਂ ਦਾ ਪ੍ਰਮੁੱਖ ਕੰਮ ਭਾਰਤ ਦੀਆਂ ਕੌਮਾਂਤਰੀ ਖੇਡ ਟੀਮਾਂ ਅਤੇ ਖਿਡਾਰੀਆਂ ਨੂੰ ਸਿਖਲਾਈ ਦੇਣਾ ਅਤੇ ਭਾਰਤ ਦੇ ਖੇਡ ਪੱਧਰ ਨੂੰ ਉੱਚਾ ਚੁੱਕਣਾ ਸੀ। ਖੇਡ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਵਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ।ਅੱਜ ਵੀ ਭਾਰਤ ਵਿੱਚ ਇਹ ਖੇਡਾਂ ਨੂੰ ਸੰਚਾਲਿਤ ਕਰਨ ਵਾਲੀ ਸਭ ਤੋਂ ਵੱਡੀ ਖੇਡ ਪ੍ਰਬੰਧਕੀ ਸੰਸਥਾ ਹੈ। ਇਸ ਸੰਸਥਾ ਵਿੱਚ ਖਿਡਾਰੀਆਂ ਨੂੰ ਸਿਖਲਾਈ ਤੋਂ ਇਲਾਵਾ ਅਲੱਗ-ਅਲੱਗ ਖੇਡਾਂ ਦੇ ਕੋਚਾਂ ਲਈ ਡਿਪਲੋਮਾ ਕੋਰਸ ਚਲਾਏ ਜਾ ਰਹੇ ਹਨ। ਅੱਜ ਭਾਰਤ ਵਿੱਚ ਖੇਡਾਂ ਸੰਬੰਧੀ ਚੱਲ ਰਹੇ ਮੁੱਖ ਪ੍ਰੋਗਰਾਮ ਖੇਲੋ ਇੰਡੀਆ (Khelo India), ਫ਼ਿਟ, ਇੰਡੀਆ (Fit India), ਟੋਪਸ (Tops); ਈ ਪਾਠਸ਼ਾਲਾ (e-School) ਆਦਿ ਵੀ ਸਾਈ (SAI) ਦੇ ਅਧੀਨ ਚੱਲ ਰਹੇ ਹਨ।
9th Physical Education Book Notes 2023-24
ਪਾਠ 1. ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰੀਰਿਕ ਸਿੱਖਿਆ
ਪਾਠ 3 ਅਜੋਕੇ ਸਮੇਂ ਵਿੱਚ ਸਰੀਰਿਕ ਸਿੱਖਿਆ ਦੀ ਮਹੱਤਤਾ
ਪਾਠ 5 ਪੰਜਾਬ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ
- ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
- ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
- ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
- ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।
Es lesson nu dobara publish kr ਦਿੱਤਾ ਗਿਆ ਹੈ।। ਆਊਟਰ ਲਿੰਕ lesson no 2 likhya hai please check nd correct
thanks done