ਪਾਠ 7 ਕਿੱਥੇ, ਕਦੋਂ ਅਤੇ ਕਿਵੇਂ
ਪ੍ਰਸ਼ਨ 1. ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ ਤਿੰਨ ਕਾਲਾਂ ਵਿੱਚ ਵੰਡਿਆ ਹੈ ?
ਉੱਤਰ- ਭਾਰਤੀ ਇਤਿਹਾਸ ਨੂੰ ਤਿੰਨ ਕਾਲਾਂ ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ ਕਾਲ ਵਿੱਚ ਵੰਡਿਆ ਗਿਆ ਹੈ।
ਪ੍ਰਸ਼ਨ 2. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?
ਉੱਤਰ- ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਹੋਇਆ।
ਪ੍ਰਸ਼ਨ 3. ਆਧੁਨਿਕ ਕਾਲ ਦੌਰਾਨ ਭਾਰਤ ਵਿੱਚ ਆਈਆਂ ਯੂਰਪੀਨ ਸ਼ਕਤੀਆਂ ਦੇ ਨਾਮ ਲਿਖੋ ।
ਉੱਤਰ- ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼।
ਪ੍ਰਸ਼ਨ 4. ਕਦੋਂ ਅਤੇ ਕਿਸ ਨੇ ਅਵਧ ਰਾਜ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ?
ਉੱਤਰ 1739 ਈਸਵੀ ਵਿੱਚ ਸੁਆਦਤ ਖਾਂ ਨੇ ।
ਪ੍ਰਸ਼ਨ 5. ਪੁਸਤਕਾਂ ਇਤਿਹਾਸਕ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ?
ਉੱਤਰ- ਆਧੁਨਿਕ ਕਾਲ ਵਿਚ ਛਾਪੇਖਾਨੇ ਦੀ ਖੋਜ ਨਾਲ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ ਸਨ, ਜਿੰਨਾਂ ਦਾ ਅਧਿਐਨ ਕਰਨ ਨਾਲ ਸਾਨੂੰ ਸਾਹਿਤ, ਕਲਾ, ਵਿਗਿਆਨ, ਇਤਿਹਾਸ ਅਤੇ ਸੰਗੀਤ ਆਦਿ ਖੇਤਰਾਂ ਵਿੱਚ ਕੀਤੀ ਤਰੱਕੀ ਬਾਰੇ ਜਾਣਕਾਰੀ ਮਿਲਦੀ ਹੈ
ਪ੍ਰਸ਼ਨ 6. ਇਤਿਹਾਸਕ ਇਮਾਰਤਾਂ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ– ਇਤਿਹਾਸਕ ਇਮਾਰਤਾਂ ਆਧੁਨਿਕ ਭਾਰਤੀ ਇਤਿਹਾਸ ਦਾ ਇੱਕ ਮਹੱਤਵਪੂਰਨ ਸਰੋਤ ਹਨ। ਇਤਿਹਾਸਕ ਇਮਾਰਤਾਂ ਜਿਵੇਂ ਕਿ ਇੰਡੀਆ ਗੇਟ, ਕੇਂਦਰੀ ਸਕੱਤਰੇਤ, ਰਾਸ਼ਟਰਪਤੀ ਭਵਨ, ਸੰਸਦ ਭਵਨ, ਬਿਰਲਾ ਹਾਊਸ ਆਦਿ ਸਾਨੂੰ ਭਾਰਤ ਦੀ ਭਵਨ ਉਸਾਰੀ ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹਨ।
ਪ੍ਰਸ਼ਨ 7. ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ ਇਤਿਹਾਸ ਲਿਖਣ ਲਈ ਕਿਵੇਂ ਸਹਾਇਤਾ ਕਰਦੇ ਹਨ?
ਉੱਤਰ- ਵੱਖ-ਵੱਖ ਭਾਸ਼ਾਵਾਂ ਵਿੱਚ ਛਾਪੇ ਗਏ ਅਖ਼ਬਾਰਾਂ, ਮੈਗਜ਼ੀਨਾਂ ਅਤੇ ਰਸਾਲਿਆਂ ਆਦਿ ਤੋਂ ਵੀ ਸਾਨੂੰ ਭਾਰਤ ਦੇ ਆਧੁਨਿਕ ਕਾਲ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਵਿਚੋਂ ਕੁਝ ਅਖਬਾਰ ਜਿਵੇ ਕਿ ‘ਦੀ ਟ੍ਰਿਬਿਊਨ’, ‘ਦੀ ਟਾਈਮਜ਼ ਆਫ ਇੰਡੀਆ‘ ਆਦਿ ਅੱਜ ਵੀ ਛਾਪੇ ਜਾਂਦੇ ਹਨ।
ਪ੍ਰਸ਼ਨ 8. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।
ਉੱਤਰ- ਸਰਕਾਰੀ ਦਸਤਾਵੇਜ਼ਾਂ ਦਾ ਅਧਿਐਨ ਕਰਨ ਨਾਲ ਸਾਨੂੰ ਵੱਖ-ਵੱਖ ਭਾਰਤੀ ਅਤੇ ਵਿਦੇਸ਼ੀ ਤਾਕਤਾਂ ਦੇ ਆਪਸੀ ਵਿਹਾਰ ਅਤੇ ਕਿਸ ਤਰ੍ਹਾਂ ਅੰਗਰੇਜ਼ੀ ਤਾਕਤਾਂ ਨੇ ਭਾਰਤੀ ਤਾਕਤਾਂ ਨੂੰ ਆਪਣੇ ਅਧੀਨ ਕੀਤਾ, ਬਾਰੇ ਜਾਣਕਾਰੀ ਮਿਲਦੀ ਹੈ।
ਖਾਲੀ ਥਾਵਾਂ ਭਰੋ:-
1. ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ 16 ਵੀਂ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ।
2. ਭਾਰਤ ਵਿੱਚ 16 ਵੀਂ ਸਦੀ ਵਿੱਚ ਮੱਧ ਕਾਲ ਸੀ।
3. 18 ਵੀਂ ਸਦੀ ਵਿੱਚ ਭਾਰਤ ਵਿੱਚ ਮਰਾਠੇ, ਸਿੱਖ, ਰੁਹੇਲੇ, ਪਠਾਨ ਅਤੇ ਰਾਜਪੂਤ ਆਦਿ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. 18 ਵੀਂ ਸਦੀ ਵਿੱਚ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਪ੍ਰਚਲਿਤ ਸਨ। (✓)
2. ਪੱਛਮੀ ਸਿੱਖਿਆ ਅਤੇ ਸਾਹਿਤ ਦੇ ਨਾਲ ਨਾਲ ਪੱਛਮੀ ਵਿਚਾਰਾਂ ਨੇ ਵੀ ਭਾਰਤੀਆਂ ਨੂੰ ਜਾਗ੍ਰਿਤ ਕੀਤਾ। (✓)
3. 18 ਵੀਂ ਸਦੀ ਵਿੱਚ ਭਾਰਤ ਵਿੱਚ ਮੁਗ਼ਲਾਂ ਦਾ ਸਾਮਰਾਜ ਬਹੁਤ ਸ਼ਕਤੀਸ਼ਾਲੀ ਸੀ। (X)
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਇਤਿਹਾਸ ਕਿਸ ਦਾ ਅਧਿਐਨ ਹੈ- ਅਤੀਤ ਦਾ
# ਕਿਸ ਸਾਮਰਾਜ ਦੇ ਪਤਨ ਪਿੱਛੋਂ ਅੰਗਰੇਜ਼ਾਂ ਨੇ ਭਾਰਤੀ ਵਪਾਰ ਉੱਤੇ ਅਧਿਕਾਰ ਕਰ ਲਿਆ- ਮੁਗਲ ਸਾਮਰਾਜ
# ਭਾਰਤੀ ਇਤਿਹਾਸ ਵਿੱਚ ਕਿਹੜੀ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ- 18 ਵੀਂ
# ਆਧੁਨਿਕ ਭਾਰਤੀ ਇਤਿਹਾਸ ਦੇ ਸ੍ਰੋਤ ਕਿਹੜੇ ਕਿਹੜੇ ਹਨ– ਪੁਸਤਕਾਂ, ਸਰਕਾਰੀ ਦਸਤਾਵੇਜ਼, ਅਖ਼ਬਾਰਾਂ, ਮੈਗਜ਼ੀਨ, ਰਸਾਲੇ, ਇਤਿਹਾਸਿਕ ਇਮਾਰਤਾਂ।