ਪਾਠ-27 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ
ਖਾਲੀ ਥਾਵਾਂ ਭਰੋ
1. ਸਮਾਜਿਕ, ਰਾਜਨੀਤਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ਪ੍ਰਸਤਾਵਨਾ ਵਿੱਚ ਕੀਤਾ ਗਿਆ ਹੈ।
2. ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਤੱਕ ਸੁਤੰਤਰਤਾ ਦਿੱਤੀ ਗਈ ਹੈ।
3. ਭਾਰਤ ਵਿੱਚ ਲਗਪਗ 3000 ਤੋਂ ਵੱਧ ਜਾਤੀਆਂ ਹਨ।
4. 1984 ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ।
5. ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
6. ਮੰਡਲ ਕਮਿਸ਼ਨ ਦੀ ਸਥਾਪਨਾ 1979 ਵਿੱਚ ਕੀਤੀ ਗਈ।
7. ਮੰਡਲ ਕਮਿਸ਼ਨ ਨੇ ਭਾਰਤ ਵਿੱਚ 3743 ਅਨੁਸੂਚਿਤ ਜਾਤੀਆਂ ਜਨਜਾਤੀਆਂ ਦੀ ਪਹਿਚਾਣ ਕੀਤੀ ਹੈ।
ਸਹੀ (✓) ਜਾਂ ਦਾ ਗਲਤ (X) ਨਿਸ਼ਾਨ ਲਗਾਓ:-
1. ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ। (X)
2. ਭਾਰਤ ਵਿੱਚ ਅੱਜ 53 % ਲੋਕ ਅਨਪੜ੍ਹ ਹਨ। (X)
3. ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ। (✓)
4. ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵਾਂਕਰਨ ਅੱਜ ਵੀ ਲਾਗੂ ਹੈ (✓)
5. 73 ਵੀਂ 74 ਵੀਂ ਸੋਧ ਪੇਂਡੂ ਅਤੇ ਸ਼ਹਿਰੀ ਸਥਾਨਕ ਸਵੈ ਸ਼ਾਸਨ ਦਾ ਪ੍ਰਬੰਧ ਕਰਦੀ ਹੈ। (✓)
6. ਅੱਜ ਭਾਰਤੀ ਸਮਾਜ ਵਿੱਚੋਂ ਸਮਾਜਿਕ ਅਸਮਾਨਤਾਵਾਂ ਖ਼ਤਮ ਹੋ ਗਈਆਂ ਹਨ। (X)
ਵਿਕਲਪੀ ਪ੍ਰਸ਼ਨ
ਪ੍ਰਸ਼ਨ 1.ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਕ ਦਲ ਹੈ ਇਹ ਸ਼ਬਦ ਕਿਸ ਨੇ ਕਹੇ?
(ੳ) ਮਹਾਤਮਾ ਗਾਂਧੀ (ਅ) ਪੰਡਿਤ ਜਵਾਹਰ ਲਾਲ ਨਹਿਰੂ
(ੲ) ਸ਼੍ਰੀ ਜੈ ਪ੍ਰਕਾਸ਼ ਨਰਾਇਣ (✓) (ਸ) ਡਾ. ਬੀ. ਆਰ. ਅੰਬੇਦਕਰ
ਪ੍ਰਸ਼ਨ 2. ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ ?
(ੳ) ਸੁਤੰਤਰਤਾ ਦਾ ਅਧਿਕਾਰ (ਅ) ਸ਼ੋਸ਼ਣ ਵਿਰੁੱਧ ਅਧਿਕਾਰ
(ੲ) ਸਮਾਨਤਾ ਦਾ ਅਧਿਕਾਰ (✓) (ਸ) ਇਹਨਾਂ ਵਿਚੋਂ ਕੋਈ ਨਹੀਂ
ਪ੍ਰਸ਼ਨ 3. ਪੜ੍ਹੋ ਸਾਰੇ ਵਧੋ ਸਾਰੇ ਕਿਸ ਦਾ ਮਾਟੋ (ਲੋਗੋ) ਹੈ ?
(ੳ) ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਅ) ਸਰਵ ਸਿੱਖਿਆ ਅਭਿਆਨ (✓)
(ੲ) ਰਾਸ਼ਟਰੀ ਸਾਖ਼ਰਤਾ ਮਿਸ਼ਨ (ਸ) ਪੰਜਾਬ ਸਕੂਲ ਸਿੱਖਿਆ ਬੋਰਡ
ਪ੍ਰਸ਼ਨ 4. ਸਰਕਾਰੀ ਨੌਕਰੀਆਂ ਚ ਰਾਖਵਾਂਕਰਨ ਕਿੰਨ੍ਹਾਂ ਲਈ ਲਾਗੂ ਹੈ ?
ਉੱਤਰ- (ੳ) ਅਣਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ (ਅ) ਕੇਵਲ ਪੱਛੜੀਆਂ ਸ਼੍ਰੇਣੀਆਂ ਲਈ
(ੲ) ਕੇਵਲ ਗਰੀਬ ਲੋਕਾਂ ਲਈ (ਸ) ਅਨੁਸੂਚਿਤ ਜਾਤੀਆਂ ਜਨ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ (✓))
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ- ਸਮਾਜਿਕ ਅਸਮਾਨਤਾ ਤੋਂ ਭਾਵ ਹੈ ਕਿ ਸਮਾਜ ਦਾ ਵੱਖ- ਵੱਖ ਜਾਤਾਂ, ਧਰਮਾਂ, ਨਸਲਾਂ ਆਦਿ ਦੇ ਆਧਾਰ ਤੇ ਵੱਖ ਵੱਖ ਵਰਗਾਂ ਵਿੱਚ ਵੰਡੇ ਹੋਣਾ।
ਪ੍ਰਸ਼ਨ 2. ਜਾਤੀਵਾਦ ਅਤੇ ਛੂਤ ਛਾਤ ਤੋਂ ਕੀ ਭਾਵ ਹੈ ?
ਉੱਤਰ- ਜਾਤੀਵਾਦ ਤੋਂ ਭਾਵ ਹੈ ਕਿ ਜਾਤੀ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਕਰਨਾ। ਛੂਤ-ਛਾਤ ਤੋਂ ਭਾਵ ਹੈ ਕਿ ਅਜਿਹੀ ਪ੍ਰਥਾ ਜਿਸ ਅਨੁਸਾਰ ਨੀਵੀਂ ਜਾਤੀ ਦੇ ਮਨੁੱਖਾਂ ਨੂੰ ਛੂਹਣਾ ਪਾਪ ਸਮਝਿਆ ਜਾਂਦਾ ਸੀ।
ਪ੍ਰਸ਼ਨ 3. ਅਣਪੜ੍ਹਤਾ ਤੋਂ ਕੀ ਭਾਵ ਹੈ
ਉੱਤਰ- ਅਣਪੜ੍ਹਤਾ ਤੋਂ ਭਾਵ ਹੈ ਕਿ ਪੜ੍ਹਣ ਲਿਖਣ ਵਿੱਚ ਅਸਮਰਥ ਹੋਈ। ਅਨਪੜ੍ਹ ਵਿਅਕਤੀ ਕਿਸੇ ਵੀ ਭਾਸ਼ਾ ਨੂੰ ਲਿਖ ਜਾਂ ਪੜ੍ਹ ਨਹੀਂ ਸਕਦਾ।
ਪ੍ਰਸ਼ਨ 4. ਭਾਸ਼ਾਵਾਦ ਤੋਂ ਕੀ ਭਾਵ ਹੈ ?
ਉੱਤਰ- ਭਾਸ਼ਾਵਾਦ ਤੋਂ ਭਾਵ ਹੈ ਆਪਣੀ ਭਾਸ਼ਾ ਨੂੰ ਵਧੀਆ ਅਤੇ ਦੂਸਰੇ ਵਿਅਕਤੀ ਦੀ ਭਾਸ਼ਾ ਨੂੰ ਬੁਰਾ ਸਮਝਣਾ ਅਤੇ ਭੇਦਭਾਵ ਕਰਨਾ।
ਪ੍ਰਸ਼ਨ 5. ਰਾਖਵੇਂਕਰਨ ਦਾ ਕੀ ਅਰਥ ਹੈ ?
ਉੱਤਰ- ਰਾਖਵੇਂਕਰਨ ਦਾ ਅਰਥ ਹੈ ਕਿ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕਰਨੀ।
ਪ੍ਰਸ਼ਨ 6. ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ ?
ਉੱਤਰ- ਕਾਨੂੰਨ ਦੇ ਅਨੁਸਾਰ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ। ਇਸ ਦੇ ਵਿਰੁੱਧ ਸਜ਼ਾ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ ।
ਪ੍ਰਸ਼ਨ 7. ਅਨਪੜ੍ਹਤਾ ਦਾ ਲੋਕਤੰਤਰ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ- ਅਨਪੜ੍ਹ ਵਿਅਕਤੀ ਧਰਮ ਜਾਤੀ ਆਦਿ ਦੇ ਆਧਾਰ ਤੇ ਜਲਦੀ ਗੁੰਮਰਾਹ ਹੋ ਜਾਂਦਾ ਹੈ। ਅਨਪੜ੍ਹ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਉਚਿਤ ਵਰਤੋਂ ਨਹੀਂ ਕਰ ਸਕਦਾ ।
ਪ੍ਰਸ਼ਨ 8. ਸੰਪਰਦਾਇਕਤਾਵਾਦ ( ਸੰਪਰਦਾਇਕ ਅਸਮਾਨਤਾ) ਦੇ ਸਿੱਟਿਆਂ ਦਾ ਵਰਣਨ ਕਰੋ 1
ਉੱਤਰ- 1. ਧਰਮ ਦੇ ਆਧਾਰ ਤੇ ਰਾਜਨੀਤਿਕ ਦਲਾਂ ਦਾ ਗਠਨ ਕੀਤਾ ਜਾ ਰਿਹਾ ਹੈ।
2. ਧਰਮ ਦੇ ਆਧਾਰ ਉੱਤੇ ਹੋਂਦ ਵਿਚ ਆਏ ਕਈ ਦਬਾਉ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰ ਰਹੇ ਹਨ।
3. ਜਨ ਜੀਵਨ ਵਿਚ ਹਿੰਸਾ ਦੇ ਵਾਧੇ ਲਈ ਸੰਪਰਦਾਇਕਤਾ ਦਾ ਪ੍ਰਭਾਵ ਹੈ
4. ਸੰਪਰਦਾਇਕਤਾ ਲੋਕਾਂ ਦੇ ਮਤਦਾਨ ਵਿਹਾਰ ਨੂੰ ਪ੍ਰਭਾਵਿਤ ਕਰ ਰਹੀ ਹੈ
ਪ੍ਰਸ਼ਨ 9. ਸਰਵ ਸਿੱਖਿਆ ਅਭਿਆਨ ਤੇ ਇਕ ਨੋਟ ਲਿਖੋ।
ਉੱਤਰ:- ਭਾਰਤ ਸਰਕਾਰ ਨੇ ਦੇਸ਼ ਵਿਚੋਂ ਅਨਪੜ੍ਹਤਾ ਨੂੰ ਰੋਕਣ ਅਤੇ ਸਾਖਰਤਾ ਨੂੰ ਵਧਾਉਣ ਲਈ 2001 ਸਰਵ ਸਿੱਖਿਆ ਅਭਿਆਨ ਸ਼ੁਰੂ ਕੀਤਾ । ਇਸ ਅਭਿਆਨ ਤਹਿਤ ਅੱਠਵੀਂ ਜਮਾਤ ਤੱਕ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਜ਼ਰੂਰੀ ਕੀਤੀ ਗਈ ਹੈ । ਸਿੱਖਿਆ ਸੰਸਥਾਵਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਵਿਚ ਸ਼ਾਮਲ ਕੀਤਾ ਗਿਆ ਹੈ।
ਪ੍ਰਸ਼ਨ 10. ਸੀਮਾਂਤ ਗਰੁੱਪ ਕਿੰਨਾ ਨੂੰ ਕਿਹਾ ਜਾਂਦਾ ਹੈ ? ਇਸ ਦੀਆਂ ਕਿਸਮਾਂ ਲਿਖੋ।
ਉੱਤਰ- ਸੀਮਾਂਤ ਗਰੁੱਪ ਸਾਡੇ ਸਮਾਜ ਦੇ ਅਜਿਹੇ ਸਮੂਹ ਹਨ, ਜਿਹੜੇ ਸਮਾਜਿਕ ਅਤੇ ਆਰਥਿਕ ਕਾਰਨਾਂ ਕਰਕੇ ਲੰਮੇ ਸਮੇਂ ਤੋਂ ਅਣਗੋਲੇ ਜਾਂਦੇ ਰਹੇ ਹਨ। ਸੀਮਾਂਤ ਗਰੁੱਪ ਦੀਆਂ ਮੁੱਖ ਕਿਸਮਾਂ ਹਨ:1. ਅਨੁਸੂਚਿਤ ਜਾਤੀਆਂ 2. ਅਨੁਸੂਚਿਤ ਕਬੀਲੇ 3. ਪੱਛੜੀਆਂ ਸ਼੍ਰੇਣੀਆਂ 4. ਘੱਟ ਗਿਣਤੀ
ਪ੍ਰਸ਼ਨ 11. ਜਾਤੀਵਾਦ ਦਾ ਭਾਰਤੀ ਲੋਕਤੰਤਰ ਤੇ ਪ੍ਰਭਾਵ ਲਿਖੋ।
ਉੱਤਰ- 1. ਜਾਤੀ ਦੇ ਆਧਾਰ ਤੇ ਰਾਜਨੀਤਿਕ ਪਾਰਟੀਆਂ ਦਾ ਗਠਨ ਹੋ ਰਿਹਾ ਹੈ।
2. ਚੋਣਾਂ ਸਮੇਂ ਜਾਤੀ ਦੇ ਨਾਂ ਉੱਤੇ ਵੋਟਾਂ ਮੰਗੀਆਂ ਜਾਂਦੀਆਂ ਹਨ।
3. ਜਾਤੀ ਦੇ ਅਧਾਰ ਤੇ ਸੰਘਰਸ਼ ਅਤੇ ਹਿੰਸਾ ਹੁੰਦੀ ਹੈ
ਪ੍ਰਸ਼ਨ 12. ਰਾਖਵਾਂਕਰਨ ਕੀ ਹੈ? ਰਾਖਵੇਂਕਰਨ ਦੀ ਲੋੜ ਕਿਉਂ ਹੈ?
ਉੱਤਰ- ਰਾਖਵੇਂਕਰਨ ਦਾ ਭਾਵ ਹੈ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਲਈ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕਰਨੀ। ਗਰੀਬ ਵਿਅਕਤੀਆਂ ਨੂੰ ਸਮਾਜ ਵਿਚ ਉੱਪਰ ਉਠਾਉਣ ਲਈ ਰਾਖਵੇਂਕਰਨ ਦੀ ਲੋੜ ਹੈ I