ਪਾਠ-26 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ
ਖਾਲੀ ਥਾਵਾਂ ਭਰੋ
1. ਐੱਫ. ਆਈ. ਆਰ. ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ।
2. ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸਰਵ ਉੱਚ ਅਦਾਲਤ (ਸੁਪਰੀਮ ਕੋਰਟ) ਹੈ ।
3. ਸਰਕਾਰ ਦੇ ਮੁੱਖ ਤਿੰਨ ਅੰਗ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਹਨ।
4. ਸੁਪਰੀਮ ਕੋਰਟ ਦੇ ਜੱਜ 65 ਸਾਲ ਅਤੇ ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਤੱਕ ਪਦਵੀ ਤੇ ਰਹਿੰਦੇ ਹਨ।
5. ਪੀਆਈਐੱਲ ਤੋਂ ਭਾਵ ਜਨਹਿੱਤ ਮੁਕੱਦਮਾ ਹੈ।
6. ਫੌਜਦਾਰੀ ਮੁਕੱਦਮਾ ਧਾਰਾ 134 ਅਧੀਨ ਦਰਜ ਹੁੰਦਾ ਹੈ।
ਸਹੀ (✓) ਜਾਂ ਦਾ ਗਲਤ (X) ਨਿਸ਼ਾਨ ਲਗਾਓ:-
1. ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਕਿਹਾ ਜਾਂਦਾ ਹੈ।
2. ਭਾਰਤ ਵਿੱਚ ਦੋਹਰੀ ਨਿਆਇਕ ਪ੍ਰਣਾਲੀ ਲਾਗੂ ਹੈ। (✓) (X) (ਇਕਹਰੀ)
3. ਜ਼ਿਲ੍ਹਾ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਉੱਚ ਅਦਾਲਤਾਂ ਵਿੱਚ ਅਪੀਲ ਨਹੀਂ ਹੋ ਸਕਦੀ। (X)
4. ਜੱਜਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ। (X) (ਰਾਸ਼ਟਰਪਤੀ ਦੁਆਰਾ)
5. ਜ਼ਮੀਨ ਜਾਇਦਾਦ ਨਾਲ ਸਬੰਧਿਤ ਝਗੜਾ ਫੌਜਦਾਰੀ ਝਗੜਾ ਹੈ। (X) (ਸਿਵਲ)
ਵਿਕਲਪੀ ਪ੍ਰਸ਼ਨ
ਪ੍ਰਸ਼ਨ 1. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ?
ਉੱਤਰ- (ੳ) ਧਾਰਾ 134 (ਅ) ਧਾਰਾ 135
(ੲ) ਧਾਰਾ 136 (✓) (ਸ) ਧਾਰਾ 137
ਪ੍ਰਸ਼ਨ 2. ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਜਾਂਦਾ ਹੈ?
ਉੱਤਰ- (ੳ) ਜ਼ਿਲ੍ਹਾ ਪੱਧਰ (ਅ) ਤਹਿਸੀਲ ਪੱਧਰ
(ੲ) ਰਾਜ ਪੱਧਰ (✓) (ਸ) ਪਿੰਡ ਪੱਧਰ
ਪ੍ਰਸ਼ਨ 3. ਜਨਹਿੱਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ ?
ਉੱਤਰ-
(ੳ) ਨਿੱਜੀ ਹਿੱਤਾਂ ਦੀ ਰਾਖੀ ਲਈ (ਅ) ਸਰਕਾਰੀ ਹਿੱਤਾਂ ਦੀ ਰਾਖੀ ਲਈ
(ੲ) ਜਨਤਕ ਹਿੱਤਾਂ ਦੀ ਰਾਖੀ ਲਈ (✓) (ਸ) ਇਨ੍ਹਾਂ ਵਿਚੋਂ ਕੋਈ ਨਹੀਂ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 1. ਨਿਆਪਾਲਿਕਾ ਕਿਸ ਨੂੰ ਕਹਿੰਦੇ ਹਨ ?
ਉੱਤਰ- ਅਦਾਲਤਾਂ, ਜੋ ਕਾਨੂੰਨ ਅਨੁਸਾਰ ਨਿਆਂ (ਇਨਸਾਫ਼) ਕਰਦੀਆਂ ਹਨ, ਨੂੰ ਨਿਆਂਪਾਲਿਕਾ ਕਹਿੰਦੇ ਹਨ।
ਪ੍ਰਸ਼ਨ 2. ਭਾਰਤ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਇਹ ਕਿੱਥੇ ਸਥਿੱਤ ਹੈ ?
ਉੱਤਰ– ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ( ਸਰਵਉੱਚ ਅਦਾਲਤ) ਨਵੀਂ ਦਿੱਲੀ ਵਿਖੇ ਸਥਿੱਤ ਹੈ ।
ਪ੍ਰਸ਼ਨ 3. ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ
ਉੱਤਰ- ਮੁੱਖ ਮੁਕੱਦਮੇ ਦੋ ਤਰ੍ਹਾਂ ਦੇ ਹੁੰਦੇ ਹਨ:- 1. ਸਿਵਲ ਜਾਂ ਦੀਵਾਨੀ, 2. ਫ਼ੌਜਦਾਰੀ
ਪ੍ਰਸ਼ਨ 4. ਸਿਵਲ ਮੁਕੱਦਮਾ ਕੀ ਹੈ ?
ਉੱਤਰ- ਸਿਵਲ ਮੁਕੱਦਮੇਂ ਉਹ ਮੁਕੱਦਮੇਂ ਹੁੰਦੇ ਹਨ, ਜਿਨ੍ਹਾਂ ਦਾ ਸਬੰਧ ਨਿੱਜੀ ਜ਼ਿੰਦਗੀ ਨਾਲ ਹੁੰਦਾ ਹੈ, ਜਿਵੇਂ ਵਿਆਹ ਤਲਾਕ, ਜਾਇਦਾਦ, ਜ਼ਮੀਨੀ ਝਗੜੇ ਆਦਿ।
ਪ੍ਰਸ਼ਨ 5. ਸਰਕਾਰੀ ਵਕੀਲ ਕੌਣ ਹੁੰਦੇ ਹਨ ?
ਉੱਤਰ- ਜਿਹੜੇ ਵਕੀਲ ਸਰਕਾਰ ਦੇ ਹੱਕ ਵਿੱਚ ਕੇਸ ਲੜਦੇ ਹਨ, ਉਨ੍ਹਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ।
ਪ੍ਰਸ਼ਨ 6. ਜਨਹਿੱਤ ਮੁਕੱਦਮਾ (P.I.L- Public Interest Litigation) ਕੀ ਹੈ?
ਉੱਤਰ- ਆਮ ਜਨਤਾ ਦੇ ਸਾਂਝੇ ਹਿੱਤ ਲਈ ਜਦੋਂ ਕੋਈ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ, ਤਾਂ ਉਹ ਜਨਹਿਤ ਮੁਕੱਦਮਾ ਹੁੰਦਾ ਹੈ।
ਪ੍ਰਸ਼ਨ 7. ਐੱਫ.ਆਈ.ਆਰ ਕੀ ਹੈ ?
ਉੱਤਰ ਐੱਫ.ਆਈ.ਆਰ (F.I.R. = First Information Report) ਪਹਿਲੀ ਸੂਚਨਾ ਰਿਪੋਰਟ ਹੈ। ਕਿਸੇ ਵੀ ਦੁਰਘਟਨਾ ਦੀ ਸੂਚਨਾ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਈ ਹੁੰਦੀ ਹੈ ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿੱਚ ਦਿਓ:-
ਪ੍ਰਸ਼ਨ 8. ਨਿਆਂਪਾਲਿਕਾ ਦੀ ਅਹਿਮੀਅਤ ਸੰਬੰਧੀ ਨੋਟ ਲਿਖੋ
ਉੱਤਰ- ਲੋਕਤੰਤਰ ਵਿੱਚ ਨਿਆਂਪਾਲਿਕਾਂ ਨੂੰ ਸੰਵਿਧਾਨ ਦੀ ਰੱਖਿਅਕ ਅਤੇ ਲੋਕਤੰਤਰ ਦੀ ਪਹਿਰੇਦਾਰ ਮੰਨਿਆ ਜਾਂਦਾ ਹੈ। ਇਹ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਰੱਖਿਆ ਕਰਦੀ ਹੈ।
ਪ੍ਰਸ਼ਨ 9. ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰ ਸੰਬੰਧੀ ਨੋਟ ਲਿਖੋ।
ਉੱਤਰ – 1. ਸਰਵ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਅਪਣੇ ਤੋਂ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲਾਂ ਸੁਣ ਸਕਦੀਆਂ ਹਨ।
2. ਜੇਕਰ ਨਿਆਪਾਲਿਕਾ ਮਹਿਸੂਸ ਕਰੇ ਕਿ ਸੰਸਦ ਜਾਂ ਵਿਧਾਨ ਸਭਾਵਾਂ ਦੁਆਰਾ ਪਾਸ ਕੀਤਾ ਕੋਈ ਵੀ ਕਾਨੂੰਨ ਸੰਵਿਧਾਨ ਦੇ ਵਿਰੁੱਧ ਹੈ ਤਾਂ ਨਿਆਂਪਾਲਿਕਾ ਅਜਿਹੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ।
ਪ੍ਰਸ਼ਨ 10. ਭਾਰਤੀ ਨਿਆਂਇਕ ਪ੍ਰਣਾਲੀ ਬਾਰੇ ਨੋਟ ਲਿਖੋ।
ਉੱਤਰ- ਭਾਰਤ ਵਿਚ ਇਕਹਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨਵੀਂ ਦਿੱਲੀ ਵਿਖੇ ਸਥਿਤ ਹੈ । ਰਾਜਾਂ ਦੀਆਂ ਆਪਣੀਆਂ-ਆਪਣੀਆਂ ਉੱਚ ਅਦਾਲਤਾਂ ਹਨ, ਜਿਨ੍ਹਾਂ ਨੂੰ ਹਾਈਕੋਰਟ ਕਿਹਾ ਜਾਂਦਾ ਹੈ । ਜ਼ਿਲ੍ਹਾ ਪੱਧਰ ਤੇ ਸ਼ੈਸ਼ਨ ਜੱਜ ਦੀਆਂ ਅਦਾਲਤਾਂ ਅਤੇ ਤਹਿਸੀਲ ਪੱਧਰ ਤੇ ਉਪ ਮੰਡਲ ਮੈਜਿਸਟਰੇਟ ਦੀਆਂ ਅਦਾਲਤਾਂ ਸਥਿੱਤ ਹਨ । ਸਥਾਨਕ ਪੱਧਰ ਤੇ ਲੋਕਾਂ ਨੂੰ ਇਨਸਾਫ ਦੇਣ ਲਈ ਪੰਚਾਇਤ ਅਤੇ ਨਗਰ ਪਾਲਿਕਾ ਦਾ ਗਠਨ ਕੀਤਾ ਗਿਆ ਹੈ।
ਪ੍ਰਸ਼ਨ 11. ਫ਼ੌਜਦਾਰੀ ਮਾਮਲੇ (ਮੁਕੱਦਮੇ) ਕਿਹੜੇ ਹੁੰਦੇ ਹਨ? ਸਿਵਿਲ ਅਤੇ ਫੌਜਦਾਰੀ ਮਾਮਲਿਆਂ ਵਿਚ ਅੰਤਰ ਲਿਖੋ।
ਉੱਤਰ – ਫੌਜਦਾਰੀ ਮੁਕੱਦਮੇ:- ਫੌਜਦਾਰੀ ਮੁਕੱਦਮੇ ਉਹ ਹੁੰਦੇ ਹਨ, ਜਿਨ੍ਹਾਂ ਵਿਚ ਮਾਰ-ਧਾੜ, ਲੜਾਈਝਗੜੇ, ਗਾਲੀ-ਗਲੋਚ ਹੁੰਦਾ ਹੈ । ਜਦੋਂ ਕਿਸੇ ਦਾ ਸੱਟ-ਫੇਟ ਨਾਲ ਸਰੀਰਕ ਨੁਕਸਾਨ ਹੁੰਦਾ ਹੈ, ਤਾਂ ਅਜਿਹੇ ਮੁਕੱਦਮੇ ਫੌਜਦਾਰੀ ਮੁਕੱਦਮੇ ਅਖਵਾਉਂਦੇ ਹਨ।
ਸਿਵਲ ਮੁਕਦਮੇਂ:- ਸਿਵਲ ਮੁਕੱਦਮੇ ਆਮ ਲੋਕਾਂ ਨਾਲ ਸਬੰਧਤ ਹੁੰਦੇ ਹਨ । ਇਹਨਾਂ ਮੁਕੱਦਮਿਆਂ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਜ਼ਮੀਨੀ ਝਗੜੇ ਆਦਿ ਹੁੰਦੇ ਹਨ। ਇਨ੍ਹਾਂ ਵਿੱਚ ਦੀਵਾਨੀ ਮੁਕੱਦਮੇ ਵੀ ਆਉਂਦੇ ਹਨ
ਪ੍ਰਸ਼ਨ 12. F.I.R. ਕਿੱਥੇ ਦਰਜ਼ ਹੋ ਸਕਦੀ ਹੈ? ਐਫ. ਆਈ. ਆਰ. ਦਰਜ਼ ਨਾ ਹੋਣ ਤੇ ਅਦਾਲਤ ਦੀ ਭੂਮਿਕਾ ਲਿਖੋ।
ਉੱਤਰ- FIR. ਦਾ ਭਾਵ ਹੈ- first Information Report ਅਰਥਾਤ ਪਹਿਲੀ ਸੂਚਨਾ ਰਿਪੋਰਟ | ਕਿਸੇ ਵੀ ਤਰਾਂ ਦੀ ਦੁਰਘਟਨਾ ਘਟਣ ਤੇ ਇਸਦੀ ਸੂਚਨਾ ਸਭ ਤੋਂ ਪਹਿਲਾਂ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਈ ਚਾਹੀਦੀ ਹੈ। ਕਿਸੇ ਘਟਨਾ ਦੀ F.I.R. ਦਰਜ਼ ਕਰਨ ਤੋਂ ਕੋਈ ਪੁਲਿਸ ਕੇਂਦਰ ਇਨਕਾਰ ਨਹੀਂ ਕਰ ਸਕਦਾ। ਪ੍ਰੰਤੂ ਫਿਰ ਵੀ ਜੇਕਰ ਕੋਈ ਪੁਲਿਸ ਕੇਂਦਰ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਅਦਾਲਤ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ। ਅਦਾਲਤ ਪੁਲਿਸ ਨੂੰ F.I.R. ਦਰਜ਼ ਕਰਨ ਸਬੰਧੀ ਹੁਕਮ ਦੇ ਸਕਦੀ ਹੈ I
ਪ੍ਰਸ਼ਨ 13. ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ ? –
ਉੱਤਰ– ਨਿਆਂਇਕ ਪੁਨਰ ਨਿਰੀਖਣ ਨਿਆਂਪਾਲਿਕਾ ਦੀ ਵਿਸ਼ੇਸ਼ ਸ਼ਕਤੀ ਹੈ । ਇਸ ਅਨੁਸਾਰ ਨਿਆਪਲਿਕਾ ਦੇਖਦੀ ਹੈ ਕਿ ਕਾਰਜਪਾਲਿਕਾ ਦੁਆਰਾ ਜਾਰੀ ਕੀਤਾ ਗਿਆ ਕੋਈ ਆਦੇਸ਼ ਜਾਂ ਵਿਧਾਨ ਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ । ਜੇਕਰ ਨਿਆਂਪਾਲਿਕਾ ਅਜਿਹਾ ਮਹਿਸੂਸ ਕਰਦੀ ਹੈ ਤਾਂ ਅਜਿਹੇ ਕਾਨੂੰਨ ਨੂੰ ਰੱਦ ਕੀਤਾ ਜਾ ਸਕਦਾ ਹੈ।
ਵਰਕ ਬੁੱਕ ਦੇ ਹੋਰ ਮਹੱਤਵਪੂਰਨ ਪ੍ਰਸ਼ਨ
# ਨਿਆਇਕ ਪੁਨਰ ਨਿਰੀਖਣ ਕਿਸ ਦੀ ਵਿਸ਼ੇਸ਼ਤਾ ਹੈ- ਨਿਆਂਪਾਲਿਕਾ ਦੀ
# ਕਾਨੂੰਨ ਸਬੰਧੀ ਸਰਕਾਰ ਦੇ ਤਿੰਨ ਅੰਗਾਂ ਦਾ ਕੀ ਰੋਲ ਹੈ-
1. ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ।
2. ਕਾਰਜਪਾਲਿਕਾ ਕਾਨੂੰਨ ਲਾਗੂ ਕਰਦੀ ਹੈ।
3. ਨਿਆਂਪਾਲਿਕਾ ਕਾਨੂੰਨ ਅਨੁਸਾਰ ਨਿਆਂ ਕਰਦੀ ਹੈ ।
# ਸੰਪ੍ਰਦਾਇਕਤਾ ਤੋਂ ਕੀ ਭਾਵ ਹੈ- ਧਰਮ ਦੇ ਆਧਾਰ ਤੇ ਲੜਾਈ ਝਗੜੇ।
# ਪੰਜਾਬ ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਕਿੱਥੇ ਸਥਿਤ ਹੈ?
# ਹਾਈਕੋਰਟ (ਉੱਚ ਅਦਾਲਤ); ਚੰਡੀਗੜ੍ਹ।
# ਜ਼ਿਲ੍ਹੇ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ? – ਸੈਸ਼ਨ ਜੱਜ ਦੀ ਅਦਾਲਤ