ਪਾਠ-20 ਭਾਰਤੀ ਸੁਤੰਤਰਤਾ ਲਈ ਸੰਘਰਸ਼ 1919–1947
ਪ੍ਰਸ਼ਨ 1. ਮਹਾਤਮਾ ਗਾਂਧੀ ਜੀ ਕਿਸ ਦੇਸ਼ ਤੋਂ ਅਤੇ ਕਦੋਂ ਵਾਪਸ ਆਏ?
ਉੱਤਰ- ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ 1915 ਈ ਵਿੱਚ ਵਾਪਸ ਆਏ । ਪ੍ਰਸ਼ਨ 2. ਸੱਤਿਆਗ੍ਰਹਿ ਅੰਦੋਲਨ ਤੋਂ ਕੀ ਭਾਵ ਹੈ? ਉੱਤਰ 1919 ਦੇ ਰੋਲਟ ਐਕਟ ਦਾ ਵਿਰੋਧ ਕਰਨ ਲਈ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ। ਸੱਤਿਆਗ੍ਰਹਿ ਦਾ ਭਾਵ ਹੈ ਸੱਚ ਲਈ ਅਹਿੰਸਾ ਰਾਹੀਂ ਅੰਦੋਲਨ।
ਪ੍ਰਸ਼ਨ 3. ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਕਦੋਂ ਅਤੇ ਕਿੱਥੇ ਹੋਇਆ?
ਉੱਤਰ- ਜਲ੍ਹਿਆਂਵਾਲਾ ਬਾਗ ਹੱਤਿਆਕਾਂਡ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਹੋਇਆ।
ਪ੍ਰਸ਼ਨ 4. ਨਾ ਮਿਲਵਰਤਨ ਅੰਦੋਲਨ ਅਧੀਨ ਵਕਾਲਤ ਛੱਡਣ ਵਾਲੇ ਤਿੰਨ ਵਿਅਕਤੀਆਂ ਦੇ ਨਾਂ ਦੱਸੋ।
ਉੱਤਰ- ਮੋਤੀ ਲਾਲ ਨਹਿਰੂ, ਡਾ: ਰਜਿੰਦਰ ਪ੍ਰਸਾਦ, ਸੀ.ਆਰ ਦਾਸ, ਸਰਦਾਰ ਪਟੇਲ, ਲਾਲਾ ਲਾਜਪਤ ਰਾਏ ।
ਪ੍ਰਸ਼ਨ 5. ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋਂ?
ਉੱਤਰ- ਅੰਗਰੇਜ਼ੀ ਸਰਕਾਰ ਨੇ 1919 ਈ. ਦੇ ਸੁਧਾਰ ਐਕਟ ਦਾ ਜਾਇਜ਼ਾ ਲੈਣ ਲਈ 1928 ਈ. ਵਿੱਚ ਸਾਈਮਨ ਕਮਿਸ਼ਨ ਭਾਰਤ ਭੇਜਿਆ । ਇਸ ਕਮਿਸ਼ਨ ਦੇ ਸਾਰੇ 7 ਮੈਂਬਰ ਅੰਗਰੇਜ਼ ਸਨ। ਇਸ ਕਮਿਸ਼ਨ ਦਾ ਵਿਰੋਧ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਕਾਲੀਆਂ ਝੰਡੀਆਂ ਨਾਲ ਅਤੇ ‘ਸਾਈਮਨ ਵਾਪਸ ਜਾਓ‘ ਦੇ ਨਾਅਰਿਆਂ ਨਾਲ ਕੀਤਾ ਗਿਆ। ਪੁਲਿਸ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਤੇ ਲਾਠੀਚਾਰਜ ਕਰ ਦਿੱਤਾ। ਸਿੱਟੇ ਵਜੋਂ ਲਾਲਾ ਲਾਜਪਤ ਰਾਏ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪ੍ਰਸ਼ਨ 6 ਭਾਰਤ ਛੱਡੋ ਅੰਦੋਲਨ ਕੀ ਸੀ?
ਉੱਤਰ- ਦੂਜੇ ਵਿਸ਼ਵ ਯੁੱਧ ਪਿਛੋਂ 8 ਅਗਸਤ 1942 ਨੂੰ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਅੰਗਰੇਜ਼ ਸਰਕਾਰ ਨੇ 9 ਅਗਸਤ 1942 ਨੂੰ ਗਾਂਧੀ ਜੀ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਖ਼ਬਰ ਸੁਣ ਕੇ ਗੁੱਸੇ ਵਿਚ ਆਏ ਲੋਕਾਂ ਨੇ ਥਾਂ-ਥਾਂ ਤੇ ਪੁਲਿਸ ਥਾਣਿਆਂ, ਸਰਕਾਰੀ ਭਵਨਾਂ, ਡਾਕਖਾਨਿਆਂ, ਰੇਲਵੇ ਸਟੇਸ਼ਨਾਂ ਆਦਿ ਨੂੰ ਨੁਕਸਾਨ ਪਹੁੰਚਾਇਆ। ਅੰਗਰੇਜ਼ ਸਰਕਾਰ ਅੰਦੋਲਨਕਾਰੀਆਂ ਨੂੰ ਦਬਾਉਣ ਵਿੱਚ ਸਫਲ ਨਾ ਹੋ ਸਕੀ। ਤੇ ਨੋਟ ਲਿਖੋ
ਪ੍ਰਸ਼ਨ 7. ਆਜ਼ਾਦ ਹਿੰਦ ਫੌਜ
ਉੱਤਰ- ਸੁਭਾਸ਼ ਚੰਦਰ ਬੋਸ ਨੇ ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾਉਣ ਲਈ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ। ਇਸ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੁਆਰਾ ਕੈਦ ਕੀਤੇ ਗਏ ਭਾਰਤੀ ਸੈਨਿਕ ਸ਼ਾਮਲ ਸਨ। ਸੁਭਾਸ਼ ਚੰਦਰ ਬੋਸ ਨੇ ‘ਦਿੱਲੀ ਚੱਲੋ‘, ‘ਤੁਸੀ ਮੈਨੂੰ ਖੂਨ ਦਿਉ‘, ਮੈਂ ਤੁਹਾਨੂੰ ਆਜ਼ਾਦੀ ਦੇਵਾਗਾ‘ ਅਤੇ ‘ਜੈ ਹਿੰਦ‘ ਆਦਿ ਨਾਅਰੇ ਲਗਾਏ। ਪ੍ਰੰਤੂ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੀ ਹਾਰ ਹੋ ਜਾਣ ਕਾਰਨ ਆਜ਼ਾਦ ਹਿੰਦ ਫੌਜ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਅਸਫ਼ਲ ਰਹੀ।
ਖਾਲੀ ਥਾਵਾਂ ਭਰੋ:-
1. ਮਹਾਤਮਾ ਗਾਂਧੀ ਜੀ ਨੇ ਰੋਲਟ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿੱਚ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ |
2. ਮਹਾਤਮਾ ਗਾਂਧੀ ਜੀ ਨੇ 1922 ਵਿੱਚ ਨਾ-ਮਿਲਵਰਤਨ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ।
3. ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਨਰਾਇਣ ਦਾਸ ਇੱਕ ਚਰਿੱਤਰਹੀਣ ਵਿਅਕਤੀ ਸੀ।
4. 1928 ਵਿੱਚ ਭੇਜੇ ਗਏ ਸਾਈਮਨ ਕਮਿਸ਼ਨ ਦੇ ਕੁੱਲ 7 ਮੈਂਬਰ ਸਨ।
5. 26 ਜਨਵਰੀ 1930 ਈ: ਨੂੰ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ ।
ਸਹੀ (✓) ਜਾਂ ਦਾ ਗਲਤ (X) ਨਿਸ਼ਾਨ ਲਗਾਓ:-
1. ਨਾ ਮਿਲਵਰਤਨ ਅੰਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ-ਏ-ਹਿੰਦ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ । (✓)
2. ਸਵਰਾਜ ਪਾਰਟੀ ਦੀ ਸਥਾਪਨਾ ਮਹਾਤਮਾ ਗਾਂਧੀ ਜੀ ਨੇ ਕੀਤੀ ਸੀ । (X)
3. ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈਸਵੀ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਕੀਤੀ ਸੀ । (✓)
4. 5 ਅਪਰੈਲ 1930 ਈ: ਨੂੰ ਮਹਾਤਮਾ ਗਾਂਧੀ ਜੀ ਨੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਪਾਣੀ ਤੋਂ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ । (✓)
ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ:-
1. ਅਹਿੰਸਾ – (ਅ) ਮਹਾਤਮਾ ਗਾਂਧੀ
2. ਭਾਰਤ ਛੱਡੋ ਅੰਦੋਲਨ – (ੲ) 8 ਅਗਸਤ 1942
3. ਕ੍ਰਾਂਤੀਕਾਰੀ ਲਹਿਰ (ਸ) ਸਰਦਾਰ ਭਗਤ ਸਿੰਘ
4. ਜੈਤੋ ਦਾ ਮੋਰਚਾ – (ੳ) ਮਹਾਰਾਜਾ ਰਿਪੁਦਮਨ ਸਿੰਘ
ਵਰਕ-ਬੁੱਕ ਦੇ ਹੋਰ ਪ੍ਰਸ਼ਨ
#. ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਵਿਰੁੱਧ ਕਦੋਂ ਅਤੇ ਕਿਹੜੇ ਕਿਹੜੇ ਅੰਦੋਲਨ ਕੀਤੇ? –
ਨਾ ਮਿਲਵਰਤਨ ਅੰਦੋਲਨ- 1920
ਸਿਵਲ ਨਾ ਫੁਰਮਾਨੀ ਅੰਦੋਲਨ 1930
ਭਾਰਤ ਛੱਡੋ ਅੰਦੋਲਨ- 8 ਅਗਸਤ 1942
# ਨਾਭੇ ਦੇ ਮਹਾਰਾਜੇ ਦਾ ਨਾਂ ਲਿਖੋ ਜਿਸ ਨੂੰ ਅਕਾਲੀਆਂ ਦੀ ਸਹਾਇਤਾ ਕਰਨ ਦੇ ਜੁਰਮ ਕਾਰਨ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ
ਮਹਾਰਾਜਾ ਰਿਪੁਦਮਨ ਸਿੰਘ (ਜੈਤੋ ਦਾ ਮੋਰਚਾ )।
# ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ- 2 ਅਕਤੂਬਰ 1869 ਈ: ਨੂੰ
# ‘ਦਿੱਲੀ ਚੱਲੋ’, ‘ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ” ਇਹ ਸ਼ਬਦ ਕਿਸਨੇ ਕਹੇ- ਨੇਤਾ ਜੀ ਸੁਭਾਸ਼ ਚੰਦਰ ਬੋਸ