ਪਾਠ-18 ਕਲਾਵਾਂ: ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ
ਪ੍ਰਸ਼ਨ 1. ਅਨੰਦ ਮੱਠ ਨਾਵਲ ਕਿਸ ਨੇ ਲਿਖਿਆ ਸੀ ?
ਉੱਤਰ – ਬੰਕਿਮ ਚੰਦਰ ਚੈਟਰਜੀ ਨੇ (ਬੰਗਾਲੀ ਭਾਸ਼ਾ ਵਿੱਚ) ।
ਪ੍ਰਸ਼ਨ 2. ਭਾਰਤ ਵਿੱਚ ਸਭ ਤੋਂ ਪਹਿਲਾਂ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾਂ ਸ਼ੁਰੂ ਕੀਤਾ ਗਿਆ?
ਉੱਤਰ 1557 ਈ: ਵਿੱਚ ਪੁਰਤਗਾਲੀਆਂ ਦੁਆਰਾ ।
ਪ੍ਰਸ਼ਨ 3. ਬਾਲ ਗੰਗਾਧਰ ਤਿਲਕ ਨੇ ਕਿਹੜੇ ਦੋ ਅਖ਼ਬਾਰ ਛਾਪਣੇ ਸ਼ੁਰੂ ਕੀਤੇ ਸਨ ?
ਉੱਤਰ- ਕੇਸਰੀ ਅਤੇ ਮਰਾਠਾ ।
ਪ੍ਰਸ਼ਨ 4, ਬੜੌਦਾ ਯੂਨੀਵਰਸਿਟੀ ਦੇ ਆਰਟਸ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਨਾਂ ਲਿਖੋ ।
ਉੱਤਰ – ਜੀ.ਆਰ.ਸੰਤੋਸ਼, ਗੁਲਾਮ ਸ਼ੇਖ, ਸ਼ਾਂਤੀ ਦੇਵ –
ਪ੍ਰਸ਼ਨ 5. ਮਦਰਾਸ ਕਲਾਂ ਸਕੂਲ ਦੇ ਪ੍ਰਸਿੱਧ ਕਲਾਕਾਰਾਂ ਦੇ ਨਾਂ ਲਿਖੋ ।
ਉੱਤਰ – ਡੀ.ਆਰ.ਚੌਧਰੀ, ਸਤੀਸ਼ ਗੁਜਰਾਲ, ਰਾਮ ਕੁਮਾਰ
ਪ੍ਰਸ਼ਨ 6. 19ਵੀਂ ਸਦੀ ਤੇ 20ਵੀਂ ਸਦੀ ਦੇ ਆਰੰਭ ਵਿਚ ਸਾਹਿਤ ਦਾ ਕੀ ਵਿਕਾਸ ਹੋਇਆ?
ਉੱਤਰ- 1. ਇਸ ਸਮੇਂ ਦੌਰਾਨ ਬੰਕਿਮ ਚੰਦਰ ਚੈਟਰਜੀ ਨੇ ‘ਆਨੰਦ-ਮੱਠ‘ ਨਾਵਲ ਲਿਖਿਆ । ਮੁਨਸ਼ੀ ਪ੍ਰੇਮ ਚੰਦ ਨੇ ਉਰਦੂ ਅਤੇ ਹਿੰਦੀ ਭਾਸ਼ਾ ਵਿਚ ਕਈ ਨਾਵਲ ਲਿਖੇ।
2. ਰਬਿੰਦਰ ਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਯਸ਼ਪਾਲ, ਜਤਿੰਦਰ ਕੁਮਾਰ, ਕ੍ਰਿਸ਼ਨ ਚੰਦਰ ਆਦਿ ਨੇ ਪ੍ਰਸਿੱਧ ਲਘੂ ਵਾਰਤਾਵਾਂ ਲਿਖੀਆਂ।
3. ਕਾਵ ਰਚਨਾ, ਨਾਟਕ ਅਤੇ ਸਿਨੇਮਾ ਦਾ ਬਹੁਤ ਵਿਕਾਸ ਹੋਇਆ । ਭਾਰਤੀ ਕਲਾਕਾਰਾਂ ਅਤੇ ਨਾਟਕਕਾਰਾਂ ਨੇ ਨਾਟਕ ਪੇਸ਼ਕਸ਼ ਵਿੱਚ ਪੱਛਮੀ ਅਤੇ ਪੂਰਬੀ ਸ਼ੈਲੀ ਨੂੰ ਇਕੱਠਾ ਕਰਨ ਦਾ ਯਤਨ ਕੀਤਾ। 4. ਭਾਰਤ ਵਿੱਚ ਸਭ ਤੋਂ ਪਹਿਲਾਂ ਛਾਪਾਖਾਨਾ ਪੁਰਤਗਾਲੀਆਂ ਨੇ 1557 ਈ. ਵਿੱਚ ਲਿਆਂਦਾ। ਕਈ ਤਰ੍ਹਾਂ ਦੇ ਅਖਬਾਰ ਛਪਏ ਸ਼ੁਰੂ ਹੋਏ।
ਖਾਲੀ ਥਾਵਾਂ ਭਰੋ:-
1. 19ਵੀਂ ਸਦੀ ਵਿੱਚ ਬੰਗਾਲੀ ਭਾਸ਼ਾ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਗਿਆ।
2. ‘ਬੰਦੇ ਮਾਤਰਮ‘ ਦਾ ਰਾਸ਼ਟਰੀ ਗੀਤ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ।
3. ਮੁਨਸ਼ੀ ਪ੍ਰੇਮ ਚੰਦ ਨੇ ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਕਈ ਨਾਵਲ ਲਿਖੇ ।
4. ਅੰਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਪ੍ਰਸਿੱਧ ਭਾਰਤੀ ਚਿੱਤਰਕਾਰ ਸਨ।
ਸਹੀ (✓)ਜਾਂ ਦਾ ਗਲਤ (X) ਨਿਸ਼ਾਨ ਲਗਾਓ:-
1. ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਨੂੰ ਅੱਜ ਕੱਲ੍ਹ ਛੱਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਿਹਲਿਆ ਵੀ ਕਿਹਾ ਜਾਂਦਾ ਹੈ। (✓)
2. ਮੈਰੀਨਾ ਸਮੁੰਦਰੀ ਕਿਨਾਰਾ ਦਸ ਕਿਲੋਮੀਟਰ ਲੰਬਾ ਹੈ | (X) (13 ਕਿਲੋਮੀਟਰ ਲੰਬਾ ਹੈ)
3. ਵਾਰ ਮੈਮੋਰੀਅਲ ਸੰਸਾਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ। (✓)
4. ਅੱਜ-ਕੱਲ੍ਹ ਫੋਰਟ ਸੇਂਟ ਜਾਰਜ ਇਮਾਰਤ ਵਿੱਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫਤਰ ਹਨ। (✓)
ਵਰਕ-ਬੁੱਕ ਦੇ ਹੋਰ ਪ੍ਰਸ਼ਨ
# ਬੰਕਿਮ ਚੰਦਰ ਚੈਟਰਜੀ ਕੌਣ ਸਨ- ਬੰਗਾਲੀ ਭਾਸ਼ਾ ਦੇ ਪ੍ਰਸਿੱਧ ਨਾਵਲਕਾਰ ।
# ਮਧੂਸੂਦਨਦੱਤਾ ਨੇ ਕਿਹੜੀ ਕਾਵਿ ਰਚਨਾ ਲਿਖੀ- ਮੇਘਨੰਦਵਧ
# ਬੰਗਾਲ ਕਲਾ ਸਕੂਲ ਨੂੰ ਕਿਸ ਨੇ ਪ੍ਰਫੁੱਲਿਤ ਕੀਤਾ- ਰਵਿੰਦਰ ਨਾਥ ਟੈਗੋਰ ਅਤੇ ਹਾਵੈਲ ਕੁਮਾਰ –
# ਲਘੂ ਵਾਰਤਾ ਦੇ ਪ੍ਰਸਿੱਧ ਲੇਖਕਾਂ ਦੇ ਨਾਂ ਲਿਖੋ ਰਬਿੰਦਰ ਨਾਥ ਟੈਗੋਰ, ਮੁਨਸ਼ੀ ਪ੍ਰੇਮ ਚੰਦ, ਯਸ਼ਪਾਲ, ਕ੍ਰਿਸ਼ਨ ਚੰਦਰ