ਪਾਠ- 14 ਸਿੱਖਿਆ ਅਤੇ ਅੰਗਰੇਜ਼ੀ ਰਾਜ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ 1 . ਭਾਰਤ ਵਿੱਚ ਨਵੀਂ ਸਿੱਖਿਆ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ?
ਉੱਤਰ – ਅੰਗਰੇਜ਼ਾਂ ਨੇ ।
ਪ੍ਰਸ਼ਨ 2. ਵੁੱਡ ਡਿਸਪੈਚ ਕਿਸ ਸ਼ੁਰੂ ਕੀਤਾ ?
ਉੱਤਰ – ਚਾਰਲਸ ਵੁੱਡ ਨੇ (1854 ਈ: ਵਿੱਚ) ।
ਪ੍ਰਸ਼ਨ 3. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ?
ਉੱਤਰ- 1875 ਈ: ਵਿੱਚ ਅਲੀਗੜ੍ਹ ਵਿੱਚ ।
ਪ੍ਰਸ਼ਨ 4. ਸਰ ਸੱਯਦ ਅਹਿਮਦ ਖਾਨ ਨੂੰ ‘ਸਰ ਦੀ ਉਪਾਧੀ ਕਦੋਂ ਮਿਲੀ ਅਤੇ ਉਨ੍ਹਾਂ ਦਾ ਦੇਹਾਂਤ ਕਦੋਂ ਹੋਇਆ ?
ਉੱਤਰ- ਸਰ ਸੱਯਦ ਅਹਿਮਦ ਖਾਨ ਨੂੰ ‘ਸਰ’ ਦੀ ਉਪਾਧੀ 1888 ਈ: ਵਿੱਚ ਮਿਲੀ ਅਤੇ ਉਨ੍ਹਾਂ ਦਾ ਦੇਹਾਂਤ 1898 ਈ: ਵਿੱਚ ਹੋਇਆ।
ਪ੍ਰਸ਼ਨ 5. ਰਾਜਾ ਰਾਮ ਮੋਹਨ ਰਾਏ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ?
ਉੱਤਰ- ਬੰਗਾਲੀ, ਫਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਗ੍ਰੀਕ ।
ਪ੍ਰਸ਼ਨ 6. ਈਸ਼ਵਰ ਚੰਦਰ ਵਿੱਦਿਆਸਾਗਰ ਨੇ ਕਿਹੜੀ ਪੁਸਤਕ ਲਿਖੀ?
ਉੱਤਰ- ‘ਪ੍ਰੀਮਰ ਵਰਨਾ ਪ੍ਰੀਚਿਆ (ਬੰਗਾਲੀ ਭਾਸ਼ਾ ਵਿੱਚ)
ਪ੍ਰਸ਼ਨ 7, ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ।
ਉੱਤਰ 1. ਪੱਛਮੀ ਸਿੱਖਿਆ ਪ੍ਰਣਾਲੀ ਨਾਲ ਭਾਰਤੀ ਕਲਰਕੀ ਸੱਭਿਆਚਾਰ ਪੈਦਾ ਹੋਇਆ।
2. ਪੱਛਮੀ ਸਿੱਖਿਆ ਮਹਿੰਗੀ ਹੋਣ ਕਰ ਕੇ ਜ਼ਿਆਦਾਤਰ ਲੋਕ ਅਨਪੜ੍ਹ ਰਹੇ।
3. ਭਾਰਤੀ ਭਾਸ਼ਾਵਾਂ ਦਾ ਵਿਕਾਸ ਨਾ ਹੋਇਆ।
4. ਪੱਛਮੀ ਸਿੱਖਿਆ ਨਾਲ ਭਾਰਤ ਵਿੱਚ ਪ੍ਰਚਲਿਤ ਕਈ ਅੰਧ-ਵਿਸ਼ਵਾਸਾਂ ਨੂੰ ਖ਼ਤਮ ਕੀਤਾ ਜਾ ਸਕਿਆ।
5. ਪੱਛਮੀ ਸਿੱਖਿਆ ਕਾਰਨ ਭਾਰਤੀਆਂ ਨੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹਿਆ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਯੋਗਦਾਨ ਪਾਇਆ।
ਪ੍ਰਸ਼ਨ 8. ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਯੋਗਦਾਨ ਬਾਰੇ ਲਿਖੋ।
ਉੱਤਰ– ਰਾਜਾ ਰਾਮ ਮੋਹਨ ਰਾਏ ਨੇ ਭਾਰਤੀ ਲੋਕਾਂ ਵਿੱਚ ਪ੍ਰਚੱਲਿਤ ਅੰਧ ਵਿਸ਼ਵਾਸ਼ਾਂ ਅਤੇ ਝੂਠੇ ਰੀਤੀ-ਰਿਵਾਜਾਂ ਨੂੰ ਖਤਮ ਕਰਨ ਲਈ ਸਿੱਖਿਆ ਦੇ ਵਿਕਾਸ ਲਈ ਕਈ ਯਤਨ ਕੀਤੇ। ਉਹ ਭਾਰਤੀਆਂ ਨੂੰ ਪੱਛਮੀ ਸਿੱਖਿਆ ਦੇਣ ਦੇ ਹੱਕ ਵਿਚ ਸਨ। ਉਹ ਬੰਗਾਲੀ, ਫਾਰਸੀ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਗ੍ਰੀਕ ਭਾਸ਼ਾਵਾਂ ਦੇ ਵਿਦਵਾਨ ਸਨ।
ਪ੍ਰਸ਼ਨ 9. ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿਚ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਯੋਗਦਾਨ ਬਾਰੇ ਲਿਖੋ।
ਉੱਤਰ- ਸਿੱਖਿਆ ਦਾ ਵਿਕਾਸ ਕਰਨ ਲਈ ਸਵਾਮੀ ਦਯਾਨੰਦ ਸਰਸਵਤੀ ਜੀ ਸੰਸਕ੍ਰਿਤ ਅਤੇ ਵੈਦਿਕ ਸਿੱਖਿਆ ਦੇਣ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇਣ ਦੇ ਹੱਕ ਵਿਚ ਵੀ ਸਨ। ਉਹਨਾਂ ਨੇ ਪੰਜਾਬ ਅਤੇ ਉਤਰ ਪ੍ਰਦੇਸ਼ ਵਿਚ ਬਹੁਤ ਸਾਰੇ ਸਕੂਲਾਂ, ਕਾਲਜਾਂ ਅਤੇ ਗੁਰੂਕੁਲਾਂ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਵਿਚਾਰਧਾਰਾ ਦੇ ਆਧਾਰ ਤੇ ਹੀ ਕਈ ਸ਼ਹਿਰਾਂ ਵਿੱਚ ਡੀਏਵੀ ਸਕੂਲ ਅਤੇ ਕਾਲਜ ਖੋਲੇ ਗਏ।
ਪ੍ਰਸ਼ਨ 10. ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਸਵਾਮੀ ਵਿਵੇਕਾਨੰਦ ਵਿਦਵਾਨ ਦੇ ਯੋਗਦਾਨ ਬਾਰੇ ਲਿਖੋ।
ਉੱਤਰ- ਸਵਾਮੀ ਵਿਵੇਕਾਨੰਦ ਜੀ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਉਨ੍ਹਾਂ ਅਨੁਸਾਰ ਧਰਮ ਦੁਆਰਾ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦਾ ਅਮਰੀਕਾ ਅਤੇ ਯੂਰਪ ਵਿੱਚ ਪ੍ਰਚਾਰ ਕੀਤਾ। ਇਸ ਮਿਸ਼ਨ ਨੇ ਸਮਾਜ ਦਾ ਸੁਧਾਰ ਕਰਨ ਲਈ ਅਨੇਕਾਂ ਸਕੂਲ, ਕਾਲਜ, ਲਾਇਬ੍ਰੇਰੀਆਂ, ਹਸਪਤਾਲ ਅਤੇ ਯਤੀਮਖਾਨੇ ਸਥਾਪਤ ਕੀਤੇ।
ਪ੍ਰਸ਼ਨ 11. ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਈਸ਼ਵਰ ਚੰਦਰ ਵਿਦਿਆ ਸਾਗਰ ਜੀ ਦੇ ਯੋਗਦਾਨ ਬਾਰੇ ਲਿਖੋ।
ਉੱਤਰ- ਈਸ਼ਵਰ ਚੰਦਰ ਵਿਦਿਆ ਸਾਗਰ ਜੀ ਨੇ ਬੰਗਾਲੀ ਭਾਸ਼ਾ ਵਿੱਚ ‘ਪ੍ਰੀਮਰ ਵਰਨਾ ਪ੍ਰੀਚਿਆ‘ ਨਾਂ ਦੀ ਪੁਸਤਕ ਲਿਖੀ। ਇਸ ਪੁਸਤਕ ਵਿਚ ਭਾਸ਼ਾ ਸਿੱਖਣਾ ਆਸਾਨ ਬਣਾਇਆ ਗਿਆ ਜੋ ਕਿ ਅੱਜ-ਕੱਲ੍ਹ ਵੀ ਪ੍ਰਚਲਿਤ ਹੈ। ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਹੇਠ ਲਿਖਿਆਂ ਦੇ ਸਹੀ ਜੋੜੇ ਬਣਾਓ
1. ਰਾਜਾ ਰਾਮ ਮੋਹਨ ਰਾਏ ਬੰਗਾਲੀ, ਫਾਰਸੀ, ਸੰਸਕ੍ਰਿਤ, ਅੰਗਰੇਜ਼ੀ ਅਤੇ ਗ੍ਰੀਕ ਭਾਸ਼ਾਵਾਂ ਦੇ ਵਿਦਵਾਨ ਸਨ
2. ਈਸ਼ਵਰ ਚੰਦਰ ਵਿਦਿਆ ਸਾਗਰ ਨੇ ਬੰਗਾਲੀ ਭਾਸ਼ਾ ਵਿੱਚ ‘ ਪ੍ਰੀਮਰ ਵਰਨਾ ਪ੍ਰੀਚਿਆ ‘ ਨਾਮੀ ਕਿਤਾਬ ਲਿਖੀ।
3. ਸਵਾਮੀ ਵਿਵੇਕਾਨੰਦ ਨੇ ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ।
ਖਾਲੀ ਥਾਵਾਂ ਭਰੋ:-
1. ਸਰ ਸੱਯਦ ਅਹਿਮਦ ਖਾਨ ਨੇ ਬਾਲੀਵੁੱਡ ਵਿੱਚ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ।
2. 1888 ਈ. ਸੱਯਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ ਦਿੱਤੀ ਗਈ।
3. ਸਵਾਮੀ ਦਯਾਨੰਦ ਸਮੇਂ ਮੇਰਠ ਵਿਚ ਕੰਨਿਆਂ ਮਹਾਂਵਿਦਿਆਲਾ ਸਥਾਪਿਤ ਕੀਤਾ ਗਿਆ।
ਵਰਕ-ਬੁੱਕ ਦੇ ਹੋਰ ਪ੍ਰਸ਼ਨ
ਸਿੱਖਿਆ ਪ੍ਰਾਪਤ ਕਰਨ ਵਾਲੇ ਸਥਾਨ ਨੂੰ ਅਰਬੀ ਭਾਸ਼ਾ ਵਿੱਚ ਕੀ ਕਿਹਾ ਜਾਂਦਾ ਹੈ?- ਮਕਤਬ
# ਪੱਛਮੀ ਸਿੱਖਿਆ ਪ੍ਰਣਾਲੀ ਨਾਲ ਕਿਹੜਾ ਸੱਭਿਆਚਾਰ ਉਤਪੰਨ ਹੋਇਆ? – ਭਾਰਤੀ ਕਲਰਕੀ ਸੱਭਿਆਚਾਰ
# ਅਲੀਗੜ੍ਹ ਅੰਦੋਲਨ ਕਿਸ ਪ੍ਰਕਾਰ ਦਾ ਅੰਦੋਲਨ ਸੀ? – ਮੁਸਲਿਮ ਜਾਗ੍ਰਿਤੀ ਅੰਦੋਲਨ
# ਸ਼ਾਂਤੀ ਨਿਕੇਤਨ ਦੀ ਸਥਾਪਨਾ ਕਿਸ ਨੇ ਕੀਤੀ? – ਰਬਿੰਦਰ ਨਾਥ ਟੈਗੋਰ
# ਰਾਜਾ ਰਾਮ ਮੋਹਨ ਰਾਏ ਨੇ ਬੰਗਾਲੀ ਭਾਸ਼ਾ ਵਿੱਚ ਕਿਹੜੀਆਂ ਪੁਸਤਕਾਂ ਲਿਖੀਆਂ? –
ਭੂਗੋਲ, ਵਿਆਕਰਨ, ਖਗੋਲ-ਵਿਗਿਆਨ, ਬੀਜ ਗਣਿਤ