ਪਾਠ-12 ਦਸਤਕਾਰੀ ਅਤੇ ਉਦਯੋਗ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-
ਪ੍ਰਸ਼ਨ 1. ਭਾਰਤ ਦੇ ਲਘੂ (ਛੋਟੇ) ਉਦਯੋਗਾਂ ਦੇ ਪਤਨ ਦੇ ਦੋ ਕਾਰਨ ਲਿਖੋ।
ਉੱਤਰ- 1.ਦੇਸੀ ਰਿਆਸਤਾਂ ਦੀ ਸਮਾਪਤੀ ।
2. ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ।
ਪ੍ਰਸ਼ਨ 2. ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਕਿਉਂ ਹੁੰਦੀ ਸੀ ?
ਉੱਤਰ- ਕਿਉਂਕਿ ਉਨ੍ਹਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ।
ਪ੍ਰਸ਼ਨ 3. ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ 1853 ਈਸਵੀ ਵਿੱਚ ਬੰਬਈ ਵਿੱਚ। –
ਪ੍ਰਸ਼ਨ 4. ਭਾਰਤ ਵਿੱਚ ਪਹਿਲਾਂ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ- 1854 ਈਸਵੀ ਵਿੱਚ ਸੈਰਮਪੁਰ (ਬੰਗਾਲ) ਵਿੱਚ।
ਪ੍ਰਸ਼ਨ 5. ਭਾਰਤ ਵਿੱਚ ਕੌਫੀ ਦਾ ਪਹਿਲਾ ਭਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ- 1840 ਈਸਵੀ ਵਿੱਚ ਕਰਨਾਟਕ ਵਿੱਚ।
ਪ੍ਰਸ਼ਨ 6. ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ- 1852 ਈਸਵੀ ਵਿੱਚ ਆਸਾਮ ਵਿੱਚ।
ਪ੍ਰਸ਼ਨ 7. 19ਵੀਂ ਸਦੀ ਵਿੱਚ ਭਾਰਤੀ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ ।
ਉੱਤਰ- ਅੰਗਰੇਜ਼ੀ ਰਾਜ ਸਥਾਪਤ ਹੋਣ ਤੋਂ ਪਹਿਲਾਂ ਭਾਰਤ ਦੇ ਪਿੰਡਾਂ ਦੇ ਲੋਕ ਜਿਵੇਂ ਲੁਹਾਰ, ਜੁਲਾਹੇ, ਕਿਸਾਨ, ਤਰਖਾਣ, ਮੋਚੀ, ਘੁਮਿਆਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ ਤਿਆਰ ਕਰ ਲੈਂਦੇ ਸਨ। ਪ੍ਰੰਤੂ ਅੰਗਰੇਜ਼ੀ ਰਾਜ ਦੀ ਸਥਾਪਨਾ ਹੋਣ ਕਰਕੇ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖਾਨਿਆਂ ਵਿੱਚ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਵਰਤੋਂ ਕਰਨ ਲੱਗ ਪਏ ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ। ਇਸ ਨਾਲ ਲਘੂ ਉਦਯੋਗਾਂ ਦਾ ਪਤਾ ਹੋਣਾ ਸ਼ੁਰੂ ਹੋ ਗਿਆ ਅਤੇ ਕਾਰੀਗਰ ਬੇਕਾਰ ਹੋ ਗਏ।
ਪ੍ਰਸ਼ਨ 8. ਨੀਲ ਉਦਯੋਗ ਦਾ ਵਰਣਨ ਕਰੋ।
ਉੱਤਰ– 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ। ਯੂਰਪੀਨਾਂ ਨੇ ਨੀਲ ਦੇ ਵੱਡੇ-ਵੱਡੇ ਬਾਗ ਲਗਾਏ। 1825 ਈ. ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਵਿੱਘਾ ਜ਼ਮੀਨ ਸੀ। ਬਨਾਵਟੀ ਨੀਲ ਤਿਆਰ ਹੋਣ ਕਰਕੇ ਨੀਲ ਦੀ ਖੇਤੀ ਅਧੀਨ ਕੇਵਲ 3-4 ਲੱਖ ਵਿੱਘਾ ਜ਼ਮੀਨ ਰਹਿ ਗਈ ਸੀ।
ਖਾਲੀ ਥਾਵਾਂ ਭਰੋ:-
1. ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ।
2. ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ।
3. ਸਾਰੇ ਨਵੇਂ ਕਾਰਖਾਨੇ ਕੋਲੇ ਨਾਲ ਚੱਲਦੇ ਸਨ।
ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-
1. ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ ਉਦਯੋਗਾਂ ਦੇ ਪਤਨ ਨਾਲ ਕਾਰੀਗਰ ਬੇਕਾਰ ਹੋ ਗਏ । (✓)
2. ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ 19 ਵੀਂ ਸਦੀ ਵਿੱਚ ਆਈ। (X) (18 ਵੀਂ ਸਦੀ ਵਿੱਚ ਆਈ)
3. ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ। (X)
4. 18 ਵੀਂ ਸਦੀ ਵਿੱਚ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ। (✓)
ਮਿਲਾਣ ਕਰੋ
1. ਆਸਾਮ ਟੀ ਕੰਪਨੀ
2. ਪਟਸਨ ਉਦਯੋਗ ਸੈਰਮਪੁਰ (ਬੰਗਾਲ)
3. ਕੋਲੇ ਦੀਆਂ ਖਾਣਾਂ ਰਾਣੀਗੰਜ