ਪਾਠ 9 ਰਗੜ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-
1. ਰਗੜ ਬਲ ਇੱਕ ਵਿਰੋਧੀ ਬਲ ਹੈ ਜੋ ਉਦੋਂ ਕਾਰਜ ਵਿੱਚ ਆਉਂਦੀ ਹੈ ਜਦੋਂ ਇੱਕ ਸੜ੍ਹਾ ਦੂਜੀ
2. ਦ੍ਰਵ ਦੁਆਰਾ ਲਗਾਏ ਗਏ ਰਗੜ ਬਲ ਨੂੰ ਦ੍ਰਵ ਰਗੜ ਕਹਿੰਦੇ ਹਨ ।
3. ਦੋਨਾਂ ਹੱਥਾਂ ਨੂੰ ਰਗੜਣ ਨਾਲ ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ ।
ਪ੍ਰਸ਼ਨ 2. ਹੇਠ ਲਿਖਿਆਂ ਵਿਚ ਸੱਚ (T) ਜਾਂ ਝੂਠ (F) ਲਿਖੋ-
1. ਟਰਾਲੀ ਬੈਗਾਂ ਵਿੱਚ ਰੋਲਰਸ ਦੀ ਵਰਤੋਂ ਕਰਕੇ ਟਰਾਲੀ ਨੂੰ ਖਿੱਚਣਾ ਔਖਾ ਹੋ ਜਾਂਦਾ ਹੈ । (ਝੂਠ)
2. ਤੇਲ ਅਤੇ ਸਨੇਹਕ ਲਗਾਉਣ ਨਾਲ ਰਗੜ ਘੱਟ ਜਾਂਦੀ ਹੈ । (ਸੱਚ)
3. ਅਸੀਂ ਤਿਲਕਣੇ ਰਾਹ ਤੇ ਰੇਤ ਛਿੜਕ ਕੇ ਰਗੜ ਵਧਾ ਸਕਦੇ ਹਾਂ । (ਸੱਚ)
ਪ੍ਰਸ਼ਨ 3. ਹੇਠ ਦਿੱਤੇ ਕਾਲਮ-1 ਦੇ ਪ੍ਰਸ਼ਨਾਂ ਦਾ ਕਾਲਮ-11 ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ-
ਉੱਤਰ-
ਕਾਲਮ-1 ਕਾਲਮ-II
1. ਸਮੁੰਦਰੀ ਜਹਾਜ਼, ਕਿਸ਼ਤੀਆਂ ਅਤੇ ਹਵਾਈ ਜਹਾਜ਼
ਇਸ ਸ਼ਕਲ ਦੇ ਬਣਾਏ ਜਾਂਦੇ ਹਨ । (ਸ) ਸੱਰੀਮਲਾਈਂਡ (Streamlined)
2. ਖਿਡਾਰੀਆਂ ਦੀਆਂ ਜੁੱਤੀਆਂ ਤੇ ਤਲੇ ਤੇ (ੲ) ਗਰੂਵ (Grooves)
3. ਤਰਲ ਰਗੜ ਕਾਰਣ ਵਿਰੋਧੀ ਬਲ (ਹ) ਡਰੈਗ ।
4. ਉਲਕਾ ਅਤੇ ਟੁੱਟਦੇ ਤਾਰੇ ਤੋਂ ਬਚਾਉਂਦਾ ਹੈ । (ਅ) ਵਾਯੂਮੰਡਲੀ ਰਗੜ
5. ਬਹੁਤ ਘੱਟ ਰਗੜ ਵਾਲੇ ਮਸ਼ੀਨਾਂ ਦੇ ਪੁਰਜੇ (ੳ) ਬਾਲ-ਬੇਅਰਿੰਗ (Ball Bearings)
ਪ੍ਰਸ਼ਨ 4. ਹੇਠ ਲਿਖਿਆਂ ਦੇ ਬਹੁ ਉੱਤਰਾਂ ਵਿਚੋਂ ਠੀਕ ਉੱਤਰ ਚੁਣੋ-
(i) ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ।
(ੳ) ਸਰਕਣਸ਼ੀਲ ਰਗੜ
(ਅ) ਵੇਲਨੀ ਰਗੜ
(ੲ) ਸਥਿਤਿਕ ਰਗੜ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ—(ੲ) ਸਥਿਤਿਕ ਰਗੜ । .
(ii) ਅਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਰਗੜ ਨੂੰ ਘੱਟ ਕਰਨ ਲਈ ਕਰਦੇ ਹਾਂ |
(ੳ) ਸਤ੍ਹਾ ਨੂੰ ਮੁਲਾਇਮ ਬਣਾ ਕੇ
(ਅ) ਬਾਲ ਬੇਅਰਿੰਗ ਦੀ ਵਰਤੋਂ ਕਰ
(ੲ) ਤੇਲ ਜਾਂ ਸਨੇਹਕ ਲਗਾ ਕੇ
(ਸ) ਉਪਰੋਕਤ ਸਾਰੇ ।
ਉੱਤਰ—(ਸ) ਉਪਰੋਕਤ ਸਾਰੇ ।
(iii) ਅਸੀਂ ਰਗੜ ਨੂੰ ਵਧਾਉਣ ਲਈ ਹੇਠਾਂ ਦਿੱਤੇ ਤਰੀਕਿਆਂ ਨੂੰ ਅਪਣਾਉਂਦੇ ਹਾਂ ।
(ੳ) ਰੋਲਰ ਦੀ ਵਰਤੋਂ ਕਰਕੇ
(ਅ) ਟਾਇਰ ਟ੍ਰੈਡਸ
(ੲ) ਤੇਲ ਜਾਂ ਸਨੇਹਕ ਦੀ ਵਰਤੋਂ ਕਰਕੇ
(ਸ) ਸਤ੍ਹਾ ਨੂੰ ਮੁਲਾਇਮ ਬਣਾ ਕੇ 115 ਨੂੰ ਬਨ
ਉੱਤਰ—(ਅ) ਟਾਇਰ ਫ੍ਰੈਂਡਸ ।
(iv) ਹੇਠਾਂ ਦਿੱਤੇ ਵਿੱਚੋਂ ਕਿਹੜੀ ਸਰਕਣਸ਼ੀਲ ਰਗੜ ਦੀ ਉਦਾਹਰਨ ਹੈ ।
(ੳ) ਫਰਸ਼ ਤੇ ਰੇਤ ਦੇ ਬੈਗ ਨੂੰ ਖਿੱਚਣਾ
(ਅ) ਇੱਕ ਟਰਾਲੀ ਵਿੱਚ ਰੋਲਰ ਦੀ ਵਰਤੋਂ
(ੲ) ਬਾਲ ਬੇਅਰਿੰਗ ਦੀ ਵਰਤੋਂ
(ਸ) ਲੱਕੜ ਦੇ ਵੱਡੇ ਟੁਕੜੇ ਖਿੱਚਣ ਲਈ ਰੋਲਰ ਦੀ ਵਰਤੋਂ ਕਰਨੀ ।
ਉੱਤਰ—(ੳ) ਫਰਸ਼ ਤੇ ਰੇਤ ਦੇ ਬੈਗ ਨੂੰ ਖਿੱਚਣਾ ।
(v) ਇਹ ਆਕਾਰ ਜਲੀ-ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ ।
(ੳ) ਚਪਟਾ ਸਰੀਰ
(ਅ) ਸੱਟਰੀਮਲਾਈਂਡ ਸਰੀਰ
(ਸ) ਖੁਰਦਰਾ ਸਰੀਰ ।
(ੲ) ਚੌੜਾ ਸਰੀਰ
ਉੱਤਰ—(ਅ) ਸੱਟਰੀਮਲਾਈਂਡ ਸਰੀਰ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮੁੱਢਲੇ ਮਨੁੱਖ ਨੇ ਅੱਗ ਬਣਾਉਣਾ ਕਿਵੇਂ ਸਿੱਖਿਆ ?
ਉੱਤਰ- ਪ੍ਰਾਚੀਨ ਮਨੁੱਖ ਨੇ ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ ਅੱਗ ਬਣਾਉਣਾ ਸਿੱਖਿਆ ।
ਪ੍ਰਸ਼ਨ 2. ਡਰੈਗ ਕੀ ਹੈ ?
ਉੱਤਰ- ਦ੍ਰਵਾਂ ਦੁਆਰਾ ਆਪਣੇ ਵਿਚੋਂ ਲੰਘਣ ਵਾਲੀ ਵਸਤੂਆਂ ਉੱਤੇ ਲਗਾਏ ਗਏ ਰਗੜ ਬਲ ਨੂੰ ਦ੍ਰਵ ਰਗੜ ਜਾਂ ਡਰੈਗ ਆਖਦੇ ਹਨ ।
ਪ੍ਰਸ਼ਨ 3. ਅਸੀਂ ਟਰੋਲੀ ਬੈਗ ਖਿੱਚਣ ਲਈ ਰੋਲਰਸ ਦੀ ਵਰਤੋਂ ਕਿਉਂ ਕਰਦੇ ਹਾਂ ?
ਉੱਤਰ- ਰੋਲਰਸ ਲੱਗੇ ਟਰੋਲੀ ਬੈਗ ਨੂੰ ਖਿੱਚਣਾ ਸੌਖਾ ਹੁੰਦਾ ਹੈ ਕਿਉਂਕਿ ਵੇਲਨੀ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ । ਇਸ ਲਈ ਅਸੀਂ ਟਰੋਲੀ ਬੈਗ ਖਿੱਚਣ ਲਈ ਰੋਲਰਸ ਦੀ ਵਰਤੋਂ ਕਰਦੇ ਹਾਂ ।
ਪ੍ਰਸ਼ਨ 4. ਰਗੜ ਵਧਾਉਣ ਦੇ ਦੋ ਤਰੀਕੇ ਲਿਖੋ ।
ਉੱਤਰ- 1) ਸੰਪਰਕ ਵਿੱਚ ਆਉਣ ਵਾਲੀਆਂ ਸਤ੍ਹਾਵਾਂ ਨੂੰ ਖੁਰਦਰਾ (ਜਾਂ ਉਬੜ-ਖਾਬੜ) ਬਣਾਉਣ ਨਾਲ
2) ਸਤ੍ਹਾਵਾਂ ਉੱਤੇ ਝਰੀਆਂ (grooves) ਅਤੇ ਧਾਰੀਦਾਰ (ਟ੍ਰੈਡਸ) ਬਣਾਉਣ ਨਾਲ
ਪ੍ਰਸ਼ਨ 5. ਕੋਈ ਵੀ ਦੋ ਸਥਿਤੀਆਂ ਲਿਖੋ ਜਿੱਥੇ ਰਗੜ ਦਾ ਅਨੁਭਵ ਹੁੰਦਾ ਹੈ ।
ਉੱਤਰ—1.ਚਲਣ ਦੇ ਸਮੇਂ ਅਸੀਂ ਜਮੀਨ ਉੱਤੇ ਬਲ ਲਗਾਉਂਦੇ ਹਾਂ ਜੋ ਇਸਦੇ ਉਲਟ ਸਾਡੇ ਉੱਤੇ ਰਗੜ ਬਲ ਲਗਾਉਂਦਾ ਹੈ ਜਿਸ ਕਰਕੇ ਅਸੀਂ ਫਿਲੰ ਤੋਂ ਬਚ ਜਾਂਦੇ ਹਾਂ ।
2. ਇੱਕ ਮੇਜ਼ ਤੇ ਰੱਖੀ ਹੋਈ ਕਿਤਾਬ ਨੂੰ ਧੱਕੋ । ਤੁਸੀਂ ਦੇਖੋਗੇ ਕਿ ਥੋੜ੍ਹੀ ਦੂਰੀ ਤੈਅ ਕਰਨ ਮਗਰੋਂ ਕਿਤਾਬ ਰੁੱਕ ਜਾਵੇਗੀ । ਅਸੀਂ ਜਾਣਦੇ ਹਾਂ ਕਿ ਕੋਈ ਬਲ ਹੀ ਵਸਤੂ ਦੀ ਗਤੀ ਨੂੰ ਰੋਕ ਸਕਦਾ ਹੈ । ਇਸ ਲਈ ਕਿਤਾਬ ਦੀ ਗਤੀ ਨੂੰ ਰੋਕਣ ਲਈ ਕੋਈ ਬਲ ਜ਼ਰੂਰ ਲਗ ਰਿਹਾ ਹੋਵੇਗਾ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 6. ਰਗੜ ਵਧਾਉਣ ਦੇ ਦੋ ਢੰਗਾਂ ਬਾਰੇ ਦੱਸੋ ।
ਉੱਤਰ- 1. ਵਸਤੂਆਂ ਦੀਆਂ ਸਤ੍ਹਾਵਾਂ ‘ਤੇ ਝੁਰੀਆਂ (Grooves) ਅਤੇ ਹੈੱਡਸ (ਧਾਰੀਆਂ) ਪਾਉਣ ਨਾਲ ਰਗੜ ਬਲ ਵੱਧ ਜਾਂਦਾ ਹੈ ।
2. ਸੰਪਰਕ ਸਤ੍ਹਾ ‘ਤੇ ਕੋਈ ਖੁਰਦਰਾ ਪਦਾਰਥ ਚਿਪਕਾ ਕੇ ਖੁਰਦਰਾ ਬਣਾ ਲਿਆ ਜਾਂਦਾ ਹੈ । ਉਦਾਹਰਨ ਵਜੋਂ ਕਬੱਡੀ ਦੇ ਖਿਡਾਰੀ ਹੱਥਾਂ ਦੀ ਤਿਲਕਣ ਖ਼ਤਮ ਕਰਨ ਅਤੇ ਰਗੜ ਬਲ ਵਧਾਉਣ ਲਈ ਹੱਥਾਂ ਨੂੰ ਮਿੱਟੀ ਲਗਾ ਲੈਂਦੇ ਹਨ ਤਾਂ ਜੋ ਵਿਰੋਧੀ ਖਿਡਾਰੀ ਹੱਥਾਂ ਵਿੱਚੋਂ ਤਿਲਕ ਕੇ ਪੱਕੜ ਤੋਂ ਖਿਸਕ ਨਾ ਜਾਵੇ ।
ਪ੍ਰਸ਼ਨ 7. ਵਾਯੂਮੰਡਲ ਸਾਨੂੰ ਡਿੱਗਣ ਵਾਲੇ ਉਲਕਾ ਤੋਂ ਕਿਵੇਂ ਬਚਾਉਂਦਾ ਹੈ ?
ਉੱਤਰ—ਤੇਜ਼ ਗਤੀ ਨਾਲ ਚਲ ਰਿਹਾ ਉਲਕਾ ਪਿੰਡ ਜਦੋਂ ਵਾਯੂਮੰਡਲ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਦਰ੍ਵ ਰਗੜ (Fluid Friction) ਕਾਰਨ ਤੇਜ਼ ਤਾਪ ਉਤਪੰਨ ਹੁੰਦਾ ਹੈ ਜਿਸ ਤੋਂ ਉਲਕਾ ਪਿੰਡ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਹੀ ਜਲਣ ਲੱਗ ਜਾਂਦਾ ਹੈ । ਇਸ ਤਰ੍ਹਾਂ ਵਾਯੂਮੰਡਲ ਸਾਨੂੰ ਬਰਬਾਦ ਹੋਣ ਤੋਂ ਬਚਾ ਲੈਂਦਾ ਹੈ ।
ਪ੍ਰਸ਼ਨ 8. ਕੋਈ ਤਿੰਨ ਸਥਿਤੀਆਂ ਲਿਖੋ ਜਿੱਥੇ ਰਗੜ ਸਾਡੇ ਲਈ ਹਾਨੀਕਾਰਕ ਹੈ ?
ਉੱਤਰ 1.. ਭੂਚਾਲ ਦਾ ਆਉਣਾ ਵੀ ਰਗੜ ਕਾਰਨ ਹੁੰਦਾ ਹੈ ਜਿਸ ਤੋਂ ਜਾਨ-ਮਾਲ ਅਤੇ ਸੰਪਤੀ ਦੀ ਹਾਨੀ ਹੁੰਦੀ ਹੈ ।
2. ਮਸ਼ੀਨਾਂ ਦੇ ਪੁਰਜ਼ੇ ਆਪਸ ਵਿੱਚ ਰਗੜ ਖਾਣ ਨਾਲ ਘੱਸ ਜਾਂਦੇ ਹਨ ਅਰਥਾਤ ਰਗੜ ਟੁੱਟ-ਫੁੱਟ ਦਾ ਕਾਰਨ ਹੈ ।
3. ਰਗੜ ਤੋਂ ਪੈਦਾ ਹੋਇਆ ਤਾਪ ਮਸ਼ੀਨਾਂ ਨੂੰ ਨਸ਼ਟ ਕਰ ਦਿੰਦਾ ਹੈ ।
ਪ੍ਰਸ਼ਨ 9. ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਅਤੇ ਹਵਾਈ ਜਹਾਜ਼ਾਂ ਨੂੰ ਵਿਸ਼ੇਸ਼ ਸ਼ਕਲ ਦੀਆਂ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-ਦ੍ਰਵਾਂ (ਤਰਲ ਜਾਂ ਗੈਸ) ਵਿੱਚੋਂ ਲੰਘਦੇ ਸਮੇਂ ਵਸਤੂਆਂ/ਜੀਵਾਂ ਨੂੰ ਦਰ੍ਵ ਰਗੜ ਦੇ ਵਿਰੁੱਧ ਆਪਣੀ ਊਰਜਾ ਖ਼ਪਤ ਕਰਨੀ ਪੈਂਦੀ ਹੈ । ਦਰ੍ਵ ਰਗੜ ਘਟਾਉਣ ਨਾਲ ਵਸਤੂ ਦੀ ਚਾਲ ਵੱਧ ਜਾਂਦੀ ਹੈ । ਇਸ ਲਈ ਉੱਡਣ ਵਾਲੀਆਂ ਵਸਤੂਆਂ ਜਿਵੇਂ ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਅਤੇ ਹਵਾਈ ਜਹਾਜ਼ਾਂ ਨੂੰ ਇੱਕ ਵਿਸ਼ੇਸ਼ ਆਕਾਰ ਦਿੱਤਾ ਜਾਂਦਾ ਹੈ ਜਿਸ ਨੂੰ ਸੱਟਰੀਮਲਾਈਂਡ ਕਿਹਾ ਜਾਂਦਾ ਹੈ ।
ਪ੍ਰਸ਼ਨ 10. ਅਸੀਂ ਸਰਦੀਆਂ ਵਿੱਚ ਆਪਣੇ ਹੱਥ ਕਿਉਂ ਰਗੜਦੇ ਹਾਂ ?
ਉੱਤਰ—ਜਦੋਂ ਸਰਦੀਆਂ ਵਿੱਚ ਅਸੀਂ ਆਪਣੇ ਹੱਥਾਂ ਨੂੰ ਕੁੱਝ ਮਿੰਟਾਂ ਲਈ ਆਪਸ ਵਿੱਚ ਰਗੜਦੇ ਹਾਂ, ਤਾਂ ਸਾਡੇ ਹੱਥ ਗਰਮੀ ਅਨੁਭਵ ਕਰਦੇ ਹਨ । ਇਸ ਦਾ ਕਾਰਨ ਰਗੜ ਬਲ ਹੈ ਜੋ ਦੋਨੋਂ ਹੱਥਾਂ ਦੀ ਸਾਪੇਖ ਗਤੀ ਦੇ ਵਿਰੁੱਧ ਉਤਪੰਨ ਹੁੰਦਾ ਹੈ ਜੋ ਤਾਪ ਪੈਦਾ ਕਰਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਰਗੜ ਹਾਨੀਕਾਰਕ ਪਰ ਜ਼ਰੂਰੀ ਹੈ । ਉਦਾਹਰਨਾਂ ਨਾਲ ਸਮਝਾਓ ।
ਉੱਤਰ-ਰਗੜ ਇੱਕ ਜ਼ਰੂਰੀ ਹਾਨੀਕਾਰਕ ਬਲ ਹੈ ਕਿਉਂਕਿ ਇਹ ਦੁਸ਼ਮਣ ਵੀ ਹੈ ਅਤੇ ਇਹ ਇੱਕ ਮਿੱਤਰ ਵੀ ਹੈ ਕਿਉਂਕਿ ਇਹ ਸਹਾਇਤਾ ਕਰਦਾ ਹੈ- (i) ਚੱਲਣ ਵਿੱਚ ।
(ii) ਮੋਟਰ ਅਤੇ ਮਸ਼ੀਨ ਚਲਾਉਣ ਵਿੱਚ ।
(iii) ਬ੍ਰੇਕ ਲਗਾਉਣ ਵਿੱਚ ।
ਇਹ ਇੱਕ ਦੁਸ਼ਮਣ ਹੈ, ਕਿਉਂਕਿ-
(i) ਇਹ ਟੁੱਟ-ਫੁੱਟ ਲਈ ਜ਼ਿੰਮੇਵਾਰ ਹੈ ।
(ii) ਤਾਪ ਦੇ ਰੂਪ ਵਿੱਚ ਊਰਜਾ ਖ਼ਰਚ ਹੁੰਦੀ ਹੈ ।
(iii) ਮਸ਼ੀਨ ਦੀ ਕਾਰਜ-ਸਮਰੱਥਾ ਘੱਟ ਕਰਦਾ ਹੈ ।
(iv) ਮਸ਼ੀਨਾਂ ਦੇ ਪੁਰਜਿਆਂ ਨੂੰ ਸਨੇਹਕ ਲਗਾਉਣ ਵਿੱਚ ਕਾਫ਼ੀ ਪੈਸਾ ਖ਼ਰਚ ਹੁੰਦਾ ਹੈ
ਪ੍ਰਸ਼ਨ 2. ਰਗੜ ਘਟਾਉਣ ਲਈ ਕੁੱਝ ਤਰੀਕੇ ਲਿਖੋ ।
ਉੱਤਰ- 1. ਸੰਪਰਕ ਸਤ੍ਹਾਵਾਂ ਨੂੰ ਸਮਤਲ ਜਾਂ ਚਿਕਣਾ ਬਣਾ ਕੇ-ਵਸਤੂ ਦੀ ਸਤ੍ਹਾ ਨੂੰ ਸਮਤਲ ਕਰਨ ਜਾਂ ਚਿਕਣਾ ਬਣਾਉਣ ਨਾਲ ਸਤ੍ਹਾ ਦੀਆਂ ਅਨਿਯਮਿਤਤਾਵਾਂ ਘੱਟ ਜਾਂਦੀਆਂ ਹਨ ਜਿਸ ਦੇ ਸਿੱਟੇ ਵਜੋਂ ਰਗੜ ਬਲ ਘੱਟ ਜਾਂਦਾ ਹੈ ।
2. ਸੰਪਰਕ ਸਤ੍ਹਾ ‘ਤੇ ਬਰੀਕ ਪਾਊਡਰ ਛਿੜਕ ਕੇ ਜਾਂ ਲੁਬ੍ਰੀਡੈਂਟ ਪਦਾਰਥ (ਗ੍ਰੀਸ ਜਾਂ ਤੇਲ) ਲਗਾ ਕੇ–ਅਜਿਹਾ ਕਰਨ ਨਾਲ ਦੋਨੋਂ ਸਤ੍ਹਾਵਾਂ ਦੇ ਵਿਚਕਾਰ ਇੱਕ ਪਤਲੀ ਪਰਤ ਬਣ ਜਾਂਦੀ ਹੈ ਜਿਸ ਤੋਂ ਦੋਨੋਂ ਸਤਾਵਾਂ ਦਾ ਸੰਪਰਕ ਘੱਟ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਰਗੜ ਬਲ ਵੀ ਘੱਟ ਜਾਂਦਾ ਹੈ ।
ਉਦਾਹਰਣ—(i) ਕੈਮਰ ਬੋਰਡ ਉੱਤੇ ਬਰੀਕ ਟੈਲਕਮ ਪਾਊਡਰ ਜਾਂ ਸਬਜ਼ੀਆਂ ਦਾ ਸਟਾਰਚ ਜਾਂ ਬੋਰਿਕ ਐਸਿਡ ਪਾਊਡਰ ਨੂੰ ਛਿੜਕਦੇ ਹਾਂ ਤਾਂ ਰਗੜ ਘੱਟ ਹੋਣ ਕਾਰਨ ਗੀਟੀਆਂ ਦੀ ਅਤੇ ਸਟ੍ਰਾਈਕਰ ਦੀ ਸਪੀਡ ਵੱਧ ਜਾਵੇ ।
(ii) ਮਸ਼ੀਨਾਂ ਦੇ ਵੱਖ-ਵੱਖ ਪੁਰਜਿਆਂ ਦੀ ਆਪਸ ਵਿੱਚ ਰਗੜ ਕਾਰਨ ਟੁੱਟ-ਫੁੱਟ ਜਿਹੜੀ ਰਗੜ ਬਲ ਕਾਰਨ ਹੁੰਦੀ ਹੈ ਨੂੰ ਰੋਕਣ ਲਈ ਪੁਰਜਿਆਂ ਨੂੰ ਲੁਬੀਡੈਂਟ ਜਿਵੇਂ ਗ੍ਰੀਸ ਜਾਂ ਤੇਲ ਲਗਾ ਦਿੱਤਾ ਜਾਂਦਾ ਹੈ।
3. ਸਰਕਣਸ਼ੀਲ ਰਗੜ ਨੂੰ ਵੇਲਨੀ ਰਗੜ ਵਿੱਚ ਬਦਲ ਕੇ—ਸਰਕਣਸ਼ੀਲ ਰਗੜ ਨਾਲੋਂ ਵੇਲਨੀ ਰਗੜ ਘੱਟ ਹੁੰਦੀ ਹੈ ਜਿਸ ਕਾਰਨ ਵਿਰੋਧੀ ਬਲ, ਖਿੱਚਾਵ ਨਾਲੋਂ ਘੱਟ ਜਾਂਦਾ ਹੈ । ਅਜਿਹਾ ਕਰਨ ਨਾਲ ਵਸਤੂ ਦੀ ਗਤੀ ਵੱਧ ਜਾਂਦੀ ਹੈ । ਵੇਲਨੀ ਗਤੀ ਲਈ ਰੋਲਰਸ, ਬਾਲ-ਬੇਅਰਿੰਗ ਅਤੇ ਪਹੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਪਹੀਏ ਦੀ ਕਾਢ ਇੱਕ ਮਹਾਨ ਕਾਢ ਹੈ ਜਿਸ ਨੇ ਸਮੁੱਚੀ ਮਨੁੱਖਤਾ ਦੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ ਅਤੇ ਤੇਜ਼ ਗਤੀ ਪ੍ਰਦਾਨ ਕੀਤੀ ਹੈ ।
ਉਦਾਹਰਨ—(i) ਸਾਈਕਲ ਅਤੇ ਪੱਖੀਆਂ ਦੇ ਐਕਸਲਾਂ ਵਿੱਚ ਬਾਲ ਬੇਅਰਿੰਗ ਦੀ ਵਰਤੋਂ ।
(ii) ਭਾਰੀ ਗੱਡੀਆਂ ਵਿੱਚ ਪਹੀਏ ਦੀ ਵਰਤੋਂ ।
(ii) ਭਾਰੀਆਂ ਵਸਤੂਆਂ ਨੂੰ ਸੌਖਿਆਂ ਹੀ ਦੂਰੀ ਤੱਕ ਲਿਜਾਣ ਅਤੇ ਉੱਪਰ ਚੁੱਕਣ ਲਈ ਰੋਲਰਸ ਦੀ ਵਰਤੋਂ ।
4. ਵਿਸ਼ੇਸ਼ ਆਕਾਰ (ਜਾਂ ਸਟ੍ਰੀਮਲਾਈਂਡ) ਕਰਕੇ–ਕਾਰਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਪਨਡੁੱਬੀਆਂ ਨੂੰ ਵਿਸ਼ੇਸ਼ ਸ਼ਕਲ ਜਾਂ ਆਕਾਰ ਦੇ ਕੇ ਦਰ੍ਵ ਰਗੜ ਨੂੰ ਘੱਟ ਕੀਤਾ ਜਾਂਦਾ ਹੈ ਤਾਂ ਜੋ ਵਿਰੋਧ ਬਲ ਘੱਟ ਹੋ ਜਾਣ ਕਰਕੇ ਇਹਨਾਂ ਦੀ ਗਤੀ ਤੇਜ਼ ਹੋ ਜਾਵੇ ।