ਪਾਠ 5 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਪੰਜਾਬ ਦੇ ਕੰਡੀ ਖੇਤਰ ਦੇ ਦੋ ਜ਼ਿਲ੍ਹਿਆਂ ਦੇ ਨਾਂ ਲਿਖੋ ।
ਉੱਤਰ—(i) ਹੁਸ਼ਿਆਰਪੁਰ (ii) ਪਠਾਨਕੋਟ ।
ਪ੍ਰਸ਼ਨ 2. ਜੰਗਲਾਂ ਦੀ ਕਟਾਈ ਦੇ ਦੋ ਕਾਰਨ ਲਿਖੋ ।
ਉੱਤਰ—(i) ਬਾਲਣ ਅਤੇ ਇਮਾਰਤੀ ਲੱਕੜੀ ਪ੍ਰਾਪਤ ਕਰਨ ਲਈ ।
(ii) ਬੰਨ੍ਹਾਂ ਦੀ ਉਸਾਰੀ, ਸੜਕਾਂ ਅਤੇ ਰੇਲ ਦੀਆਂ ਪੱਟੜੀਆਂ ਵਿਛਾਉਣ ਲਈ ।
ਸੋਚੋ ਅਤੇ ਉੱਤਰ ਦਿਓ .
ਪ੍ਰਸ਼ਨ 1. ਆਪਣੇ ਜ਼ਿਲ੍ਹੇ ਵਿੱਚ ਜਾਂ ਗੁਆਂਢੀ ਜ਼ਿਲ੍ਹੇ ਵਿੱਚ ਮੌਜੂਦ ਜੰਗਲੀ ਜੀਵ ਸੁਰੱਖਿਆ ਰੱਖ ਦਾ ਨਾਂ ਦੱਸੋ ।
ਉੱਤਰ—ਗੁਆਂਢੀ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਰਹਿਮਾਪੁਰ ਤੱਖਣੀ ਜੰਗਲੀ ਜੀਵ ਸੁਰੱਖਿਆ ਰੱਖ ਹੈ ।
ਪ੍ਰਸ਼ਨ 2. ਰੱਖ ਵਿੱਚ ਦੇਖੇ ਜਾਂਦੇ ਕੋਈ ਦੋ ਜੰਤੂਆਂ ਦੇ ਨਾਂ ਦੱਸੋ ।
ਉੱਤਰ— (i) ਗਿੱਦੜ (ii) ਕਾਲਾ ਹਿਰਨ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਪੰਜਾਬ ਦੇ ਕੰਢੀ ਖੇਤਰ ਵਿੱਚ ਪਾਈ ਜਾਂਦੀ ਇੱਕ ਸਥਾਨਕ ਪੌਦੇ ਅਤੇ ਇੱਕ ਸਥਾਨਕ ਜੰਤੂ ਦੀ ਪ੍ਰਜਾਤੀ ਦਾ ਨਾਂ ਦੱਸੋ ।
ਉੱਤਰ-ਕੰਢੀ ਖੇਤਰ ਵਿੱਚ ਪਾਇਆ ਜਾਣ ਵਾਲਾ ਸਥਾਨਕ ਪੌਦਾ-ਬਾਂਸ (Bamboo) ·
ਕੰਢੀ ਖੇਤਰ ਵਿੱਚ ਪਾਇਆ ਜਾਣ ਵਾਲਾ ਸਥਾਨਕ ਜੰਤੂ-ਕੱਕੜ (Barking Deer)
ਪ੍ਰਸ਼ਨ 2. ਸਥਾਨਕ ਪੌਦੇ ਅਤੇ ਸਥਾਨਕ ਜੰਤੂ ਦਾ ਨਿਵਾਸ ਸਥਾਨ ਦੱਸੋ ।
ਉੱਤਰ—ਜੰਗਲੀ ਜੀਵ ਸੁਰੱਖਿਆ ਰੱਖ ਰਹਿਮਾਪੁਰ ਦੱਖਣੀ ਅਤੇ ਕੰਢੀ ਖੇਤਰ ਦੇ ਜੰਗਲ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਅਜਿਹੇ ਦੋ ਪ੍ਰਵਾਸੀ ਪੰਛੀਆਂ ਦੇ ਨਾਂ ਲਿਖੋ ਜੋ ਤੁਸੀਂ ਝੀਲ ਜਾਂ ਜਲਗਾਹ ਨੇੜੇ ਦੇਖੇ ਹਨ ?
ਉੱਤਰ—(i) ਸੁਰਖਾਬ (ii) ਦਾ ਵਿੰਟਰ ਵਿੰਗਜ਼ (ii) ਗੁਲਾਬੀ ਪੇਲਿਕੱਨ ।
ਪ੍ਰਸ਼ਨ 2. ਪ੍ਰਵਾਸੀ ਪੰਛੀ ਨੂੰ ਦੇਖਣ ਲਈ ……………. ਤੋਂ…………. ਤੱਕ ਦੇ ਮਹੀਨੇ ਦਾ ਸਮਾਂ ਬਿਲਕੁਲ ਢੁੱਕਵਾਂ ਸਮਾਂ ਹੈ ।
ਉੱਤਰ-ਦਸੰਬਰ, ਫਰਵਰੀ ।
ਪਾਠ-ਪੁਸਤਕ ਦੇ ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-
1. ਪ੍ਰਵਾਸੀ ਪੰਛੀ ਭਾਰਤ ਵਿੱਚ …………………. ਰੁੱਤ ਵਿੱਚ ਆਉਂਦੇ ਹਨ
2. …………………… ਪ੍ਰਜਾਤੀਆਂ ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ ।
3. ਪੰਜਾਬ ਦਾ ਰਾਜ ਪਸ਼ੂ ………………… ਵੀ ਖ਼ਤਰੇ ਦੀ ਕਗਾਰ ਵਾਲਾ ਜੀਵ ਹੈ ।
4. …………………………. ਮਹੀਨੇ ਦਾ ਪਹਿਲਾ ਹਫ਼ਤਾ ਜੰਗਲੀ ਜੀਵ ਸੁਰੱਖਿਆ ਹਫ਼ਤਾ ਵਜੋਂ ਮਨਾਇਆ ਜਾਂਦਾ ਹੈ ।
5. ਕਾਂਝਲੀ ਜਲਗਾਹ ਪੰਜਾਬ ਦੇ ………………………….. ਜ਼ਿਲ੍ਹੇ ਵਿੱਚ ਹੈ ।
6. ਉਪਜਾਊ ਭੂਮੀ ਨੂੰ ………………….. ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਮਾਰਥੂਲੀਕਰਨ ਕਹਿੰਦੇ ਹਨ ।
ਉੱਤਰ—1. ਸਰਦੀਆਂ ਦੀ, 2. ਸਥਾਨਕ, 3. ਕਾਲਾ ਹਿਰਨ, 4. ਅਕਤੂਬਰ, 5. ਕਪੂਰਥਲਾ, 6. ਮਾਰੂਥਲ ।
ਪ੍ਰਸ਼ਨ 2. ਸਹੀ ਜਾਂ ਗ਼ਲਤ ਲਿਖੋ-
1. ਰੁੱਖਾਂ ਦਾ ਕੱਟਣਾ ਜੰਗਲਾਂ ਦੀ ਤਬਾਹੀ ਦਾ ਇੱਕ ਕੁਦਰਤੀ ਕਾਰਨ ਹੈ। (ਗ਼ਲਤ)
2. ਅੰਤਰਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਨੂੰ ਰਾਮਸਰ ਜਲਗਾਹਾਂ ਕਹਿੰਦੇ ਹਨ । (ਸਹੀ)
3. ਰਹਿਮਾਪੁਰ ਤੱਖਣੀ ਜੰਗਲੀ ਜੀਵ ਸੁਰੱਖਿਆ ਰੱਖ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ । (ਸਹੀ)
4. ਪਾਡਾ ਰਾਜਸਥਾਨ ਦਾ ਖੇਤਰੀ ਜੰਤੁ ਹੈ । (ਗ਼ਲਤ)
5. ਉਠ ਪੰਜਾਬ ਦਾ ਰਾਜ ਪਸ਼ੂ ਹੈ ।(ਗ਼ਲਤ)
6. ਕਿਸੇ ਥਾਂ ਦੇ ਜੀਵ-ਜੰਤੂਆਂ ਵਿੱਚ ਜੜ੍ਹੀਆਂ ਬੂਟੀਆਂ, ਝਾੜੀਆਂ ਅਤੇ ਰੁੱਖ ਸ਼ਾਮਲ ਹੁੰਦੇ ਹਨ । (ਸਹੀ)
ਪ੍ਰਸ਼ਨ 3. ਕਾਲਮ ‘ੳ ਅਤੇ ‘ਅ ਦਾ ਮਿਲਾਨ ਕਰੋ-
ਕਾਲਮ ‘ਉ ਕਾਲਮ ‘ਅ’
1. ਪੰਜਾਬ ਦਾ ਰਾਜ ਪਸ਼ੂ (ਹ) ਕਾਲਾ ਹਿਰਨ
2. ਪੰਜਾਬ ਦੇ ਕੰਢੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਹੇਠਲੇ (ਸ) ਕੱਕੜ
ਖੇਤਰਾਂ ਵਿੱਚ ਪਾਇਆ ਜਾਣ ਵਾਲਾ ਬੱਕਰੀ ਵਰਗਾ ਜੰਗਲੀ ਹਿਰਨ ।
3. ਅਜਿਹੀ ਕਿਤਾਬ ਜਿਸ ਵਿੱਚ ਜੀਵਾਂ ਦੀਆਂ ਖ਼ਤਰੇ ਦੀ (ੳ) ਰੈੱਡ ਡਾਟਾ ਬੁੱਕ
ਕਗਾਰ ਵਾਲੀਆਂ ਪ੍ਰਜਾਤੀਆਂ ਦੇ ਵੇਰਵੇ ਹੁੰਦੇ ਹਨ ।
4. ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੀਆਂ ਬਹੁਤ ਸਾਰੀਆਂ (ਅ) ਜੈਵਿਕ ਵਿਭਿੰਨਤਾ
ਪ੍ਰਜਾਤੀਆਂ ਦੀ ਮੌਜੂਦਗੀ ।
5. ਉਹ ਜੀਵ/ਪ੍ਰਜਾਤੀਆਂ ਜੋ ਪੂਰੀ ਤਰ੍ਹਾਂ ਖ਼ਤਮ ਹਨ । (ੲ) ਅਲੋਪ ਹੋ ਚੁੱਕੇ
ਪ੍ਰਸ਼ਨ 4. ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ-
1. ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ ।
(ੳ) 22 ਫਰਵਰੀ
(ਅ) 22 ਮਾਰਚ
(ੲ) 22 ਅਪ੍ਰੈਲ
(ਸ) 22 ਮਈ ।
ਉੱਤਰ—(ਸ) 22 ਮਈ
2. ਇਸ ਪ੍ਰਜਾਤੀ ਦੇ 100% ਜੀਵ ਭਾਰਤ ਵਿੱਚ ਪਾਏ ਜਾਂਦੇ ਹਨ ।
(ੳ) ਹਾਥੀ
(ਅ) ਬਾਘ
(ੲ) ਸ਼ੇਰ
(ਸ) ਜੰਗਲੀ ਮੱਝ ।
ਉੱਤਰ—(ੲ) ਸ਼ੇਰ ।
3. ਉੱਡਣੀ ਗਿਲਹਰੀ ਇੱਥੇ ਦੀ ਸਥਾਨਕ ਪ੍ਰਜਾਤੀ (Endemic Species) ਹੈ ।
(ੳ) ਗਿਰ ਫਾਰੈਸਟ ਗੁਜਰਾਤ
(ਅ) ਪੰਚਮੜੀ ਜੀਵ-ਮੰਡਲ ਰਿਜ਼ਰਵ
(ੲ) ਕਾਜ਼ੀਰੰਗਾ ਰਾਸ਼ਟਰੀ ਪਾਰਕ
(ਸ) ਜਿੱਮ ਕਾਰਬੈਟ ਰਾਸ਼ਟਰੀ ਪਾਰਕ ।
ਉੱਤਰ—(ਅ) ਪੰਚਮੜੀ ਜੀਵ-ਮੰਡਲ ਰਿਜ਼ਰਵ ।
4. ਇਹ ਪ੍ਰਜਾਤੀ ਭਾਰਤ ਵਿੱਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ ।
(ੳ) ਚੀਤਾ
(ਅ) ਬੰਗਾਲ ਟਾਈਗਰ
(ੲ) ਜੰਗਲੀ ਕੁੱਤਾ
(ਸ) ਜੰਗਲੀ ਖੋਤਾ ।
ਉੱਤਰ—(ੳ) ਚੀਤਾ ।
5. ਇਹ ਗੁਜਰਾਤ ਦੀ ਖੇਤਰੀ ਪ੍ਰਜਾਤੀ ਹੈ।
(ੳ) ਜੰਗਲੀ ਖੋਤਾ
(ਅ) ਬੰਗਾਲ ਟਾਈਗਰ
(ੲ) ਗੈਂਡਾ
(ਸ) ਹਾਥੀ ।
ਉੱਤਰ—(ੳ) ਜੰਗਲੀ ਖੋਤਾ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਜੰਗਲ ਦੇ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ ਲਿਖੋ।
ਉੱਤਰ—ਜੰਗਲ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ— (i) ਭੂਚਾਲ ਦਾ ਆਉਣਾ (ii) ਜੰਗਲਾਂ ਦੀ ਅੱਗ ।
ਪ੍ਰਸ਼ਨ 2. ਭੌਂ-ਖੋਰ ਰੋਕਣ ਲਈ ਕਿਹੜਾ ਪੌਦਾ ਸਭ ਤੋਂ ਵਧੀਆ ਸਮਝਿਆ ਜਾਂਦਾ ਹੈ ।
ਉੱਤਰ-ਭੌਂ-ਖੋਰ ਰੋਕਣ ਲਈ ਬਾਂਸ (Bamboo) ਦਾ ਪੌਦਾ ਲਗਾਇਆ ਜਾਵੇ ਕਿਉਂਕਿ ਇਸ ਦੀਆਂ ਜੜ੍ਹਾਂ ਭੌਂ-ਖੋਰ ਨੂੰ ਰੋਕਦੀਆਂ ਹਨ।
ਪ੍ਰਸ਼ਨ 3. ਹੇਠ ਲਿਖੀਆਂ ਜੰਗਲੀ ਜੀਵ ਸੁਰੱਖਿਆ ਰੱਖਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਸਥਿਤ ਹਨ ?
(ੳ) ਸੀਤੋ-ਗੁਨੋ ਜੰਗਲੀ ਜੀਵ ਸੁਰੱਖਿਆ ਰੱਖ
(ਅ) ਕਥਲੌਰ ਜੰਗਲੀ ਜੀਵ ਸੁਰੱਖਿਆ ਰੱਖ ।
ਉੱਤਰ- ਸੀਤੋ-ਗੁਨੋ ਜੰਗਲੀ ਜੀਵ ਸੁਰੱਖਿਆ ਰੱਖ ਅਬੋਹਰ ਜ਼ਿਲ੍ਹੇ ਵਿੱਚ ਹੈ ਅਤੇ ਕਥਲੌਰ ਜੰਗਲੀ ਜੀਵ ਸੁਰੱਖਿਆ ਰੱਖ ਪਠਾਨਕੋਟ ਜ਼ਿਲ੍ਹੇ ਵਿੱਚ ਹੈ।
ਪ੍ਰਸ਼ਨ 4. ਭਾਰਤ ਵਿੱਚ ਪਾਈਆਂ ਜਾਂਦੀਆਂ ਕੋਈ ਦੋ ਅਲੋਪ ਹੋਣ ਦੇ ਕਗਾਰ ਤੇ ਪ੍ਰਜਾਤੀਆਂ ਦੇ ਨਾਂ ਲਿਖੋ ।
ਉੱਤਰ-ਭਾਰਤ ਦੀਆਂ ਅਲੋਪ ਹੋਣ ਦੇ ਕਗਾਰ ਵਾਲੀਆਂ ਪ੍ਰਜਾਤੀਆਂ—(i) ਜੰਗਲੀ ਮੱਝ (ii) ਬਾਘ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਤੁਸੀਂ ਜੰਗਲਾਂ ਦੇ ਨਸ਼ਟ ਹੋਣ ਅਤੇ ਮੁੜ ਜੰਗਲ ਲਗਾਉਣ ਤੋਂ ਕੀ ਸਮਝਦੇ ਹੋ ?
ਉੱਤਰ—ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਪੈਸਾ ਕਮਾਉਣ ਲਈ ਵੱਧ ਤੋਂ ਵੱਧ ਰੁੱਖਾਂ (ਦਰੱਖਤਾਂ) ਨੂੰ ਕੱਟਣ ਜਾਂ ਡੇਗਣ ਅਰਥਾਤ ਜੰਗਲ ਨੂੰ ਨਸ਼ਟ ਕਰਨ ਦਾ ਕੰਮ ਕਰਦੇ ਹਾਂ । ਇਸ ਪ੍ਰਕਿਰਿਆ ਨੂੰ ਜੰਗਲਾਂ ਦਾ ਨਾਸ਼ ਕਰਨਾ ਜਾਂ ਜੰਗਲਾਂ ਨੂੰ ਨਸ਼ਟ ਕਰਨਾ ਕਹਿੰਦੇ ਹਨ । ਸਾਨੂੰ ਕਦੇ ਵੀ ਰੁੱਖਾਂ ਨੂੰ ਜੜ੍ਹਾਂ ਤੋਂ ਨਹੀਂ ਪੁੱਟਣਾ ਚਾਹੀਦਾ । ਰੁੱਖ ਨੂੰ ਲੋੜ ਲਈ ਧਰਤੀ ਤੋਂ ਉੱਪਰ 30 ਸੈਂਟੀਮੀਟਰ ਛੱਡ ਕੇ ਉੱਚਾਈ ਤੋਂ ਤਣੇ ਤੋਂ ਕੱਟਾਈ ਕਰਨੀ ਚਾਹੀਦੀ ਹੈ । ਅਜਿਹਾ ਕਰਨ ਨਾਲ ਮੁੱਢ ਤੋਂ ਨਵੀਆਂ ਟਹਿਣੀਆਂ ਪੁੰਗਰ ਆਉਣੀਆਂ । ਕੱਟੇ ਹੋਏ ਰੁੱਖਾਂ ਜਾਂ ਪੁਰਾਣੇ ਸੁੱਕੇ ਹੋਏ ਰੁੱਖਾਂ ਦੀ ਥਾਂ ਤੇ ਵੱਡੀ ਗਿਣਤੀ ਵਿੱਚ ਹੋਰ ਪੌਦਿਆਂ ਨੂੰ ਲਗਾਉਣ ਨੂੰ ਮੁੜ ਜੰਗਲ ਲਾਉਣਾ (Reforestation) ਕਹਿੰਦੇ ਹਨ । ਜੰਗਲਾਤ ਵਿਭਾਗ ਵੀ ਪੌਦੇ ਲਗਾਉਣ ਦਾ ਕੰਮ ਕਰਦਾ ਹੈ ਪਰੰਤੂ ਸਾਨੂੰ ਵੀ ਨਵੇਂ ਪੌਦੇ ਵੱਡੀ ਗਿਣਤੀ ਵਿੱਚ ਲਾਉਣੇ ਚਾਹੀਦੇ ਹਨ । ਇਸ ਗੱਲ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪਸ਼ੂ ਇਹਨਾਂ ਪੌਦਿਆਂ ਨੂੰ ਨਾ ਚਰ ਜਾਣ ।
ਪ੍ਰਸ਼ਨ 2. ਖ਼ਤਰੇ ਵਿੱਚ ਪ੍ਰਜਾਤੀਆਂ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿਚਕਾਰ ਕੀ ਅੰਤਰ ਹੈ ?
ਉੱਤਰ—ਕੁੱਝ ਪ੍ਰਜਾਤੀਆਂ ਦੇ ਜੀਵਾਂ ਦੀ ਗਿਣਤੀ ਹਰ ਰੋਜ਼ ਘੱਟਦੀ ਜਾ ਰਹੀ ਹੈ । ਕੁੱਝ ਜੰਤੂ ਕੁੱਝ ਸਾਲ ਪਹਿਲਾਂ ਬਹੁਤ ਜ਼ਿਆਦਾ ਗਿਣਤੀ ਵਿੱਚ ਵਿਖਾਈ ਦਿੰਦੇ ਸਨ ਪਰ ਅੱਜ ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਅਤੇ ਦਿਖਾਈ ਹੀ ਨਹੀਂ ਦਿੰਦੇ । ਅਜਿਹੇ ਜੰਤੂਆਂ ਨੂੰ ਅਲੋਪ (Extinct) ਪ੍ਰਜਾਤੀ ਦੇ ਜੰਤੂ ਕਿਹਾ ਜਾਂਦਾ ਹੈ । ਉਦਾਹਰਨ-ਘਰੇਲੂ ਚਿੜੀ
ਖ਼ਤਰੇ ਦੀ ਕਗਾਰ ਤੇ ਪ੍ਰਜਾਤੀਆਂ (ਜੰਤੂ) ਜਾਂ ਸੰਕਟਾਪਨ ਪ੍ਰਜਾਤੀਆਂ (Endangered Species)—ਇਹ ਉਹ ਜੀਵ ਜੰਤੂ ਹਨ ਜਿਨ੍ਹਾਂ ਦਾ ਜੀਵਨ ਮੁਸ਼ਕਿਲ ਵਿੱਚ ਹੈ ਅਤੇ ਅੱਜ ਇਹਨਾਂ ਜੀਵ ਜੰਤੂਆਂ ਦੀ ਗਿਣਤੀ ਕੁੱਝ ਹੀ ਜੀਵਿਤ ਹੈ । ਇਸ ਗੱਲ ਦਾ ਡਰ ਹੈ ਕਿ ਕੁੱਝ ਸਮੇਂ ਵਿੱਚ (ਜਲਦੀ) ਹੀ ਇਹ ਪ੍ਰਜਾਤੀ ਅਲੋਪ ਹੋ ਸਕਦੀ ਹੈ, ਨੂੰ ਖ਼ਤਰੇ ਦੀ ਕਗਾਰ ਵਾਲੀ ਪ੍ਰਜਾਤੀ ਕਿਹਾ ਜਾਂਦਾ ਹੈ । ਉਦਾਹਰਨ–ਬਹੁਤ ਵੱਡਾ ਭਾਰਤੀ ਵਸਟਰਡ ਪੰਛੀ ਜੋ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਰਹਿੰਦਾ ਹੈ, ਖ਼ਤਰੇ ਦੀ ਕਗਾਰ ਵਾਲਾ ਪੰਛੀ ਹੈ, ਇਸ ਤੋਂ ਇਲਾਵਾ ਜੰਗਲੀ ਮੱਝ, ਗਿੱਧ, ਬਾਰਾ ਸਿੰਗਾ ਅਤੇ ਬਾਘ ਵੀ ਇਸੇ ਖ਼ਤਰੇ ਦੇ ਕਗਾਰ ਵਾਲੀਆਂ ਪ੍ਰਜਾਤੀਆਂ ਹਨ ।
ਪ੍ਰਸ਼ਨ 3. ਰੈੱਡ ਡਾਟਾ ਬੁੱਕ ਕੀ ਹੈ ?
ਉੱਤਰ-ਰੈੱਡ ਡਾਟਾ ਬੁੱਕ-ਅੰਤਰ ਰਾਸ਼ਟਰੀ ਸੰਸਥਾ ”ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੂਰਲ ਰਿਸੋਰਸ” ਨੇ ਇਕ ਕਿਤਾਬ ਤਿਆਰ ਕੀਤੀ ਹੈ ਜਿਸ ਦਾ ਨਾਂ ਹੈੱਡ ਡਾਟਾ ਬੁੱਕ (Red Data Book) ਹੈ । ਇਸ ਕਿਤਾਬ ਵਿੱਚ ਖ਼ਤਰੇ ਵਿੱਚ ਪ੍ਰਜਾਤੀਆਂ ਦੇ ਵੇਰਵੇ (Data/Record) ਦਰਜ ਹਨ । ਜੰਤੂਆਂ ਅਤੇ ਪੌਦਿਆਂ ਲਈ ਵੱਖਰੀਆਂ ”ਰੈੱਡ ਡਾਟਾ ਬੁੱਕਸ” ਤਿਆਰ ਕੀਤੀਆ ਗਈਆਂ ਹਨ । ਤੁਸੀਂ ਆਪਣੇ ਖੇਤਰ ਜਾਂ ਹੋਰ ਕਿਸੇ ਖੇਤਰ ਦੀਆਂ ਖ਼ਤਰੇ ਵਾਲੀ ਪ੍ਰਜਾਤੀ/ਪ੍ਰਜਾਤੀਆਂ ਬਾਰੇ ਜਾਣਕਾਰੀ ਲੈ ਕੇ ਉਹਨਾਂ ਦਾ ਬਚਾਓ ਕਰ ਸਕਦੇ ਹੋ ।
ਪ੍ਰਸ਼ਨ 4. ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਰੱਖ ਕਿਵੇਂ ਸਹਾਇਕ ਹੁੰਦੀ ਹੈ ? ਉੱਤਰ—ਜੰਗਲੀ ਜੀਵ ਸੁਰੱਖਿਆ ਰੱਖਾਂ ਅਜਿਹੇ ਜੰਗਲ ਹੁੰਦੇ ਹਨ ਜਿੱਥੇ ਸਥਾਨਕ ਲੋਕਾਂ ਨੂੰ ਘਾਹ ਕੱਟਣ, ਆਪਣੇ ਪਸ਼ੂ ਨੂੰ ਚਰਾਉਣ ਅਤੇ ਬਾਲਣ ਲਈ ਡਿੱਗੀਆਂ ਹੋਈਆਂ ਸੁੱਕੀਆਂ ਲੱਕੜਾਂ ਨੂੰ ਲੈ ਜਾਣ ਦੀ ਇਜ਼ਾਜਤ ਹੁੰਦੀ ਹੈ ਪਰੰਤੂ ਉਹਨਾਂ ਨੂੰ ਜੰਗਲ ਕੱਟਣ ਦੀ ਇਜ਼ਾਜਤ ਨਹੀਂ ਹੁੰਦੀ ਹੈ । ਇਹ ਰੱਖਾਂ ਜੀਵਾਂ ਨੂੰ ਕੁਦਰਤੀ ਨਿਵਾਸ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਉਹ ਅਨੁਕੂਲਿਤ ਹੁੰਦੇ ਹਨ । ਇਸੇ ਇਰਾਦੇ ਨਾਲ ਰਾਸ਼ਟਰੀ ਪਾਰਕ ਬਣਾਏ ਗਏ ਹਨ । ਰਾਸ਼ਟਰੀ ਪਾਰਕ ਵੀ ਜੰਗਲੀ ਜੀਵਾਂ ਨੂੰ ਸੁਰੱਖਿਅਤ ਨਿਵਾਸ ਪ੍ਰਦਾਨ ਕਰਦੇ ਹਨ । ਅੰਤਰ ਇਹ ਹੈ ਕਿ ਜੰਗਲਾਤ ਵਿਭਾਗ ਦੀ ਆਗਿਆ ਤੋਂ ਬਿਨਾਂ ਲੋਕ ਰਾਸ਼ਟਰੀ ਪਾਰਕ ਵਿੱਚ ਦਾਖ਼ਲ ਨਹੀਂ ਹੋ ਸਕਦੇ ਹਨ ।
ਪ੍ਰਸ਼ਨ 5, ਜੰਤੂਆਂ ਦੇ ਅਲੋਪ ਹੋਣ ਦੇ ਤਿੰਨ ਕਾਰਨ ਲਿਖੋ ।
ਉੱਤਰ—ਜੰਤੂਆਂ ਦੇ ਅਲੋਪ ਹੋਣ ਦੇ ਕਾਰਨ (Causes of Extinction of Animals)—ਜੇਕਰ ਕਿਸੇ ਖੇਤਰ ਵਿੱਚ ਕੋਈ ਜੰਤੂ 5 ਤੋਂ 10 ਸਾਲ ਤੱਕ ਦਿਖਾਈ ਨਾ ਦੇਵੇ ਤਾਂ ਉਸਨੂੰ ਅਲੋਪ ਹੋ ਗਿਆ ਮੰਨਿਆ ਜਾਂਦਾ ਹੈ । ਜੰਤੂਆਂ ਦੇ ਅਲੋਪ ਹੋਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ-
1. ਨਿਵਾਸ ਸਥਾਨ (Habitat)—ਜੀਵਾਂ ਦੇ ਕੁਦਰਤੀ ਰਹਿਣ ਸਥਾਨ (ਜਿਵੇਂ ਜੰਗਲ ਜਾਂ ਤਾਲਾਬ ਆਦਿ) ਖ਼ਤਮ ਹੋਰ
ਕਾਰਨ ਜੀਵ ਅਲੋਪ ਹੋ ਜਾਂਦੇ ਹਨ । 2. ਵੱਧ ਸ਼ਿਕਾਰ ਕਰਨਾ (Over Hunting)—ਜੇਕਰ ਵੱਧ ਸ਼ਿਕਾਰ ਕਰਨ ਇੱਥੋਂ ਤੱਕ ਕਿ ਪ੍ਰਜਣਨ ਕਾਲ ਦੌਰਾਨ ਸ਼ਿਕਾਰ
ਕੀਤਾ ਜਾਵੇ ਤਾਂ ਉਸ ਜੀਵ ਦੀ ਪ੍ਰਜਾਤੀ ਕੁੱਝ ਸਾਲਾਂ ਵਿੱਚ ਅਲੋਪ ਹੋ ਜਾਂਦੀ ਹੈ । 3. ਅਨੁਕੂਲਨ ਦੀ ਘਾਟ (Lack of Adaptation)—ਅਨੁਕੂਲਨ ਕਿਸੇ ਜੀਵ ਦੇ ਸਰੀਰ ਵਿਚ ਆਏ ਅਜਿਹੇ ਪਰਿਵਰਤਨ ਜੋ ਉਸ ਨੂੰ ਬਦਲਦੇ ਨਿਵਾਸ ਹਾਲਾਤਾਂ ਵਿੱਚ ਰਹਿਣ ਲਈ ਸਹਾਇਕ ਹੁੰਦੇ ਹਨ । ਜੇਕਰ ਜੀਵ ਬਦਲਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਨਹੀਂ ਢਾਲ ਸਕਦਾ (ਅਨੁਕੂਲਿਤ) ਨਹੀਂ ਹੁੰਦਾ ਤਾਂ ਉਹ ਅਲੋਪ ਹੋ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਰਿਵਰਤਨਸ਼ੀਲ ਖੇਤੀ ਕੀ ਹੁੰਦੀ ਹੈ ?
ਉੱਤਰ—ਪਰਿਵਰਤਨਸ਼ੀਲ ਖੇਤੀ-ਇਹ ਇਕ ਪ੍ਰਕਾਰ ਦੀ ਖੇਤੀ ਹੈ ਜਿਸ ਵਿੱਚ ਕੋਈ ਭੂਮੀ ਦਾ ਟੁੱਕੜਾ ਕੁੱਝ ਸਮੇਂ ਤੱਕ ਫ਼ਸਲ ਪ੍ਰਾਪਤ ਕਰਨ ਲਈ ਚੁਣਿਆ ਜਾਂਦਾ ਹੈ ਅਤੇ ਉਸ ਭੂਮੀ ਦੀ ਉਪਜਾਊ ਸ਼ਕਤੀ ਸਮਾਪਤ ਹੋਣ ਤੋਂ ਬਾਅਦ ਉਸ ਭੂਮ ਟੁੱਕੜੇ ਨੂੰ ਛੱਡ ਕੇ ਕਿਸੇ ਹੋਰ ਦੂਜੇ ਭੂਮੀ ਦੇ ਟੁੱਕੜੇ ਨੂੰ ਅਜਿਹੀ ਹੀ ਖੇਤੀ ਲਈ ਚੁਣ ਲਿਆ ਜਾਂਦਾ ਹੈ । ਪਹਿਲੇ ਚੁਣੇ ਗ ਟੱਕੜੇ ‘ਤੇ ਵਾਪਸ ਕੁਦਰਤੀ ਬਨਸਪਤੀ (ਜੰਗਲ) ਦਾ ਵਿਕਾਸ ਹੁੰਦਾ ਹੈ । ਆਮ ਤੌਰ ‘ਤੇ 10 ਤੋਂ 12 ਸਾਲ ਅਤੇ ਕਦੇ-ਕ 40-50 ਸਾਲ ਦੇ ਅੰਤਰਾਲ ਵਿੱਚ ਭੂਮੀ ਦਾ ਪਹਿਲਾ ਟੁੱਕੜਾ ਜੰਗਲ ਨਾਲ ਦੋਬਾਰਾ ਢੱਕਿਆ ਜਾਂਦਾ ਹੈ ਅਤੇ ਸਫ਼ਾਈ ਤੋਂ ਬਾਅਦ ਖੇਤੀ ਦੇ ਯੋਗ ਹੋ ਜਾਂਦਾ ਹੈ । ਪੂਰਬ-ਉੱਤਰ ਭਾਰਤ ਵਿੱਚ ਖੇਤੀ ਦੀ ਇਹ ਪ੍ਰਥਾ ਪ੍ਰਚਲਿਤ ਹੈ । ਇਸ ਦੇ ਵਾਤਾਵਰਨ ਪ੍ਰਭਾਵਾਂ ਨੂੰ ਧਿਆਨ ਵਿੱਚ ਲਿਆਉਂਦੇ ਹੋਏ ਇਸ ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ ।
ਪ੍ਰਸ਼ਨ 2. ਹੇਠ ਲਿਖੇ ਦਿਨਾਂ ਨੂੰ ਮਨਾਉਣ ਦਾ ਕੀ ਉਦੇਸ਼ ਹੈ ?
(ੳ) ਵਿਸ਼ਵ ਚਿੜੀ ਦਿਵਸ
(ਅ) ਜੰਗਲਾਤ ਦਿਵਸ
(ੲ) ਅੰਤਰਰਾਸ਼ਟਰੀ ਜੈਵਿਕ-ਵਿਭਿੰਨਤਾ ਦਿਵਸ’
(ਸ) ਵਿਸ਼ਵ ਜਲਗਾਹ ਦਿਵਸ ।
ਉੱਤਰ—(ੳ) ਵਿਸ਼ਵ ਚਿੜੀ ਦਿਵਸ-ਘਰੇਲੂ ਚਿੜੀ ਇੱਕ ਛੋਟਾ ਪੰਛੀ ਹੈ ਜਿਹੜਾ ਪਿਛਲੇ 10 ਸਾਲਾਂ ਤੋਂ ਦਿਖਾਈ ਨ ਦੇ ਰਿਹਾ ਹੈ । ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਉਹ ਅਲੋਪ ਹੋ ਗਿਆ ਹੈ । ਛੋਟੇ ਪੰਛੀਆਂ ਪ੍ਰਤੀ ਜਾਗਰੂਕਤਾ यै ਕਰਨ ਲਈ ਸਾਲ 2010 ਤੋਂ ਹਰ ਸਾਲ 20 ਮਾਰਚ ਨੂੰ ‘ਵਿਸ਼ਵ ਚਿੜੀ ਦਿਵਸ” ਵਜੋਂ ਮਨਾਇਆ ਜਾਂਦਾ ਹੈ ।
(ਅ) ਜੰਗਲਾਤ ਦਿਵਸ-ਜੰਗਲਾਂ ਦੀ ਕਟਾਈ ਕਾਰਨ ਕਈ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ ਜਿ ਨਾਲ ਪ੍ਰਜਾਤੀਆਂ ਅਲੋਪ ਹੋ ਜਾਂਦੀਆਂ ਹਨ ਜਾਂ ਫਿਰ ਅਲੋਪ ਹੋਣ ਦੀ ਕਗਾਰ ਤੇ ਆ ਜਾਂਦੀਆਂ ਹਨ । ਇਨ੍ਹਾਂ ਪ੍ਰਜਾਤੀਆਂ ਅਲੋਪ ਹੋਣ ਤੋਂ ਬਚਾਉਣ ਲਈ ਅਤੇ ਜੰਗਲਾਂ ਦੀ ਸੰਭਾਲ ਲਈ ਵਿਸ਼ਵ ਜੰਗਲਾਤ ਦਿਵਸ ਹਰ ਸਾਲ 21 ਮਾਰਚ ਮਨਾਇਆ ਜਾਂਦਾ ਹੈ । ਇਹ ਦਿਨ ਸਾਡੇ ਫ਼ਰਜ਼ ਪ੍ਰਤੀ ਯਾਦ ਕਰਵਾਉਂਦੇ ਹਨ ਅਤੇ ਜਾਗਰੂਕਤਾ ਪੈਦਾ ਕਰਦੇ ਹਨ ।
(ੲ) ਅੰਤਰਰਾਸ਼ਟਰੀ ਜੈਵਿਕ-ਵਿਭਿੰਨਤਾ ਦਿਵਸ-ਅਜਿਹੇ ਸੰਮੇਲਨਾਂ ਰਾਹੀਂ ਲੋਕਾਂ ਨੂੰ ਜੈਵਿਕ ਵਿਭਿੰਨਤਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ । ਹਰ ਸਾਲ 22 ਮਈ ਨੂੰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਹ ਦਿਨ ਸਾਨੂੰ ਜੀਵਾਂ, ਜੰਗਲਾਂ ਅਤੇ ਜਲਗਾਹਾਂ ਦੀ ਸੰਭਾਲ ਅਤੇ ਜੈਵਿਕ ਵਿਭਿੰਨਤਾ ਪ੍ਰਤੀ ਸਾਡੇ ਫ਼ਰਜ਼ ਬਾਰੇ ਜਾਣੂ ਕਰਵਾਇਆ ਜਾਂਦਾ ਹੈ ।
(ਸ) ਵਿਸ਼ਵ ਜਲਗਾਹ ਦਿਵਸ-ਹਰ ਸਾਲ 2 ਫਰਵਰੀ ਵਿਸ਼ਵ ਜਲਗਾਹ ਦਿਵਸ ਮਨਾਇਆ ਜਾਂਦਾਂ ਹੈ । ਇਸ ਦਿਨ ਸਾਨੂੰ ਵਿਭਿੰਨ ਜਲਗਾਹਾਂ ਦੀ ਸੰਭਾਲ ਅਤੇ ਇਹਨਾਂ ਪ੍ਰਤੀ ਸਾਡਾ ਕੀ ਫ਼ਰਜ਼ ਹੈ ਦੱਸ ਕੇ ਸਾਡੇ ਅੰਦਰ ਜਾਗਰੂਕਤਾ ਪੈਦਾ ਕੀਤੀ ਜਾਂਦੀ
ਪ੍ਰਸ਼ਨ 3. ਕਾਗਜ਼ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਕਾਗਜ਼ ਤਿਆਰ ਕਰਨ ਨਾਲ ਜੰਗਲਾਂ ਦੀ ਤਬਾਹੀ ਕਿਵੇਂ ਹੁੰਦੀ ਹੈ ?
ਤੁਸੀਂ ਕਾਗਜ਼ ਬਚਾਉਣ ਲਈ ਕੀ ਯੋਗਦਾਨ ਪਾ ਸਕਦੇ ਹੋ ?
ਉੱਤਰ—ਕਾਗਜ਼ ਬਣਾਉਣਾ—ਕਾਗਜ਼ ਦੀ ਵਰਤੋਂ ਵੱਡੀ ਪੱਧਰ ਤੇ ਕਿਤਾਬਾਂ, ਕਾਪੀਆਂ, ਬਹੀ-ਖਾਤੇ, ਅਖਬਾਰਾਂ ਅਤੇ ਪੈਕਿੰਗ ਦਾ ਸਮਾਨ ਕਰਨ ਲਈ ਕੀਤੀ ਜਾਂਦੀ ਹੈ । ਤੂੜੀ ਅਤੇ ਸਖ਼ਤ ਘਾਹ (Straw) ਤੋਂ ਗੱਤਾ ਤਿਆਰ ਕੀਤਾ ਜਾਂਦਾ ਹੈ ਅਤੇ ਨਰਮ ਕਾਗਜ਼ ਤਿਆਰ ਕਰਨ ਲਈ ਘਾਹ ਜਾਂ ਨਰਮ ਲੱਕੜੀ ਦੀ ਲੋੜ ਪੈਂਦੀ ਹੈ । ਇੱਕ ਟਨ ਕਾਗਜ਼ ਬਣਾਉਣ ਲਈ ਵੱਡੇ 17 ਦਰੱਖ਼ਤ ਕੱਟੇ ਜਾਂਦੇ ਹਨ । ਅਜਿਹਾ ਕਰਨ ਵਿੱਚ ਅਸੀਂ ਅਸਿੱਧੇ ਤੌਰ ‘ਤੇ ਜੰਗਲ ਨਸ਼ਟ ਕਰ ਰਹੇ ਹਾਂ ।
ਕਾਗਜ਼ ਤਿਆਰ ਕਰਨ ਦੀ ਵਿਧੀ—ਸਭ ਤੋਂ ਪਹਿਲਾਂ ਪੁਰਾਣੇ ਵਰਤੇ ਹੋਏ ਕਾਗਜ਼ ਦੀ ਲੁਗਦੀ ਤਿਆਰ ਕਰ ਲਈ ਜਾਂਦੀ ਹੈ । ਹੁਣ ਇਸ ਲੁਗਦੀ ਵਿੱਚ ਕਈ ਰਸਾਇਣਾਂ ਨਾਲ ਉਪਚਾਰ ਕਰਕੇ ਇਸ ਨੂੰ ਰੰਗਹੀਣ ਬਣਾਇਆ ਜਾਂਦਾ ਹੈ । ਰਸਾਇਣਾਂ ਦੀ ਵਰਤੋਂ ਕਰਨ ਤੋਂ ਪ੍ਰਾਪਤ ਹੋਏ ਅਪਸ਼ਿਸ਼ਟ ਧਰਤੀ ਵਿੱਚ ਦਾਖ਼ਲ ਕੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਦਿੰਦਾ ਹੈ । ਘਾਹ ਅਤੇ ਲੱਕੜੀ ਦੇ ਬੁਰਾਦੇ ਨੂੰ ਕਾਸਟਿਕ ਸੋਡੇ ਦੇ ਘੋਲ ਵਿੱਚ ਮਿਲਾਇਆ ਜਾਂਦਾ ਹੈ ਅਤੇ ਫਿਰ ਇਸ ਨਾਲ ਰਸਾਇਣ ਰਲਾ ਲੁਗਦੀ ਬਣਾ ਲਈ ਜਾਂਦੀ ਹੈ । ਲੁਗਦੀ ਨੂੰ ਰੰਗਹੀਣ ਕਰਕੇ ਇਸ ਦੀ ਪੇਸਟ (ਲੇਵੀ) ਤਿਆਰ ਕਰਕੇ ਇਸ ਤੋਂ ਸ਼ੀਟਾਂ
ਬਣਾ ਕੇ, ਸੁਕਾ ਕੇ ਕਾਗਜ਼ ਤਿਆਰ ਕਰ ਲਿਆ ਜਾਂਦਾ ਹੈ । ਹੇਠ ਲਿਖੀਆਂ ਆਦਤਾਂ ਅਪਨਾਉਣ ਨਾਲ ਕਾਗਜ਼ ਦੀ ਬੱਚਤ ਕੀਤੀ ਜਾ ਸਕਦੀ ਹੈ—
1. ਕਾਗਜ਼ ਦੇ ਦੋਨੋਂ ਪਾਸੇ ਲਿਖਣਾ
2. ਕੋਰੇ (Blank) ਕਾਗਜ਼ ਰੱਦੀ ਮੰਨ ਕੇ ਨਾ ਸੁੱਟਣਾ
3. ਵਰਤੇ ਗਏ ਕਾਗਜ਼ਾਂ ਨੂੰ ਕੱਚਰੇ ਵਿੱਚ ਨਾ ਸੁੱਟਦੇ ਹੋਏ ਪੁਨਰ ਉਤਪਾਦਨ ਲਈ ਵੇਚਣਾ
4. ਕਾਗਜ਼ ਦੀ ਵਰਤੋਂ ਨੂੰ ਘਟਾਉਣਾ
5. ਰੱਦੀ ਕਾਗਜ਼ ਤੋਂ ਲਿਫ਼ਾਫੇ ਤਿਆਰ ਕਰਨਾ ।
ਪ੍ਰਸ਼ਨ 4. ਜੰਗਲਾਂ ਦੇ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ ।
ਉੱਤਰ—ਜੰਗਲਾਂ ਦੇ ਨਸ਼ਟ ਹੋਣ ਦੇ ਕਾਰਨ—ਜੰਗਲਾਂ ਦੇ ਨਸ਼ਟ ਹੋਣ ਲਈ ਮਨੁੱਖੀ ਗਤੀਵਿਧੀਆਂ ਅਤੇ ਕੁਦਰਤ ਦੋਨੋਂ ਜ਼ਿੰਮੇਵਾਰ ਹਨ ।
(i) ਮਨੁੱਖੀ ਗਤੀਵਿਧੀਆਂ ਦੇ ਕਾਰਨ—
1. ਉਦਯੋਗਾਂ ਲਈ ਜੰਗਲਾਂ ਨੂੰ ਕੱਟਣਾ 1812
2. ਕੋਲਾ, ਖਣਿਜ, ਰੇਤਾ, ਬਜਰੀ ਲਈ ਖਾਨਾਂ ਨੂੰ ਪੁੱਟਣਾ ।
3. ਫ਼ਸਲਾਂ ਉਗਾਉਣ ਲਈ ਜੰਗਲ ਕੱਟ ਕੇ ਜ਼ਮੀਨ ਨੂੰ ਪੱਧਰਾ ਕਰਨਾ ।
4. ਬਾਲਣ ਅਤੇ ਇਮਾਰਤੀ ਲੱਕੜੀ ਪ੍ਰਾਪਤ ਕਰਨ ਲਈ ਜੰਗਲਾਂ ਨੂੰ ਕੱਟਣਾ ।
5. ਬੰਨ੍ਹ ਬਣਾਉਣ ਲਈ, ਰੇਲ ਲਾਈਨ ਵਿਛਾਉਣ ਲਈ, ਸੜਕਾਂ ਬਣਾਉਣ ਲਈ ਜੰਗਲਾਂ ਨੂੰ
(ii) ਕੁਦਰਤੀ ਕਾਰਨ-ਨਸ਼ਟ ਕਰਨਾ ।
1. ਭੂਚਾਲ ਦੇ ਆਉਣ ਨਾਲ ਧਰਤੀ ‘ਤੇ ਉਥਲ-ਪੁਥਲ ਹੋਣ ਕਾਰਨ ਜੰਗਲ ਨਸ਼ਟ ਹੋ ਜਾਂਦੇ ਹਨ ।
2. ਸੁੱਕਾ (ਜਾਂ ਸੋਕਾ) ਪੈਣ ਨਾਲ ਵੀ ਧਰਤੀ ਬੰਜਰ (ਮਾਰੂਥਲੀ) ਬਣ ਜਾਂਦੀ ਹੈ ਜਿਸ ਤੋਂ ਜੰਗਲ ਨਸ਼ਟ ਹੋ ਜਾਂਦੇ ਹਨ।
3. ਭਾਰੀ ਮੀਂਹ ਅਤੇ ਬਰਫ਼ਬਾਰੀ ਨਾਲ ਭੂਮੀ ਖਿਸਕਦੀ ਹੈ ਜਿਸ ਤੋਂ ਜੰਗਲ ਨਸ਼ਟ ਹੋ ਜਾਂਦੇ ਹਨ ।
4. ਜੰਗਲੀ ਅੱਗ ਵੀ ਜੰਗਲ ਨਸ਼ਟ ਹੋਣ ਦਾ ਮੁੱਖ ਕਾਰਨ ਹੈ ।
ਪ੍ਰਸ਼ਨ 5. ਪਰਿਤੰਤਰ ਕੀ ਹੈ ? ਇਸ ਦੇ ਜੈਵਿਕ ਘਟਕਾਂ ਅਤੇ ਅਜੈਵਿਕ ਘਟਕਾਂ ਦਾ ਵਰਣਨ ਕਰੋ ।
ਉੱਤਰ-ਪਰਿਤੰਤਰ (Ecosystem)—ਪ੍ਰਕ੍ਰਿਤੀ ਵਿੱਚ ਜੀਵਾਂ ਦੇ ਵੱਖ-ਵੱਖ ਸਮੁਦਾਇ ਇਕ-ਦੂਜੇ ਨਾਲ ਇਕੱਠੇ ਰਹਿੰਦੇ ਹਨ ਅਤੇ ਆਪਸ ਵਿੱਚ ਇਕ-ਦੂਜੇ ਨਾਲ ਆਪਣੇ ਭੌਤਿਕ ਵਾਤਾਵਰਨ ਦੇ ਨਾਲ ਇੱਕ ਪ੍ਰਸਥਿਤਿਕ ਇਕਾਈ ਦੇ ਰੂਪ ਵਿੱਚ ਕਿਰਿਆ ਕਰਦੇ ਹਨ, ਨੂੰ ਪਰਿਤੰਤਰ ਕਹਿੰਦੇ ਹਨ । ਆਪਸੀ ਪਰਿਤੰਤਰ ਇੱਕ ਬਹੁਤ ਵੱਡਾ ਖੇਤਰ ਹੈ ਜਿਸਦੇ ਦੋ ਘਟਕ ਹੁੰਦੇ ਹਨ-
(1) ਜੈਵਿਕ ਘਟਕ (Biotic) ਜਿਵੇਂ-ਪੌਦੇ, ਜੰਤੂ ਅਤੇ ਸੂਖ਼ਮਜੀਵ ਅਤੇ
(2) ਅਜੈਵਿਕ ਘਟਕ (Abiotic)/ਕਾਰਕ ਜਿਵੇਂ- ਮਿੱਟੀ, ਪਾਣੀ, ਹਵਾ ਅਤੇ ਊਰਜਾ ਹੁੰਦੇ ਹਨ ।
ਪ੍ਰਸ਼ਨ 6. ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ ?
ਉੱਤਰ—ਜੰਗਲਾਂ ਦੀ ਕਟਾਈ ਦੇ ਕਾਰਨ-ਲੋਕਾਂ ਦੇ ਬਦਲਦੇ ਜੀਵਨ ਪੱਧਰ ਅਤੇ ਤਕਨੀਕੀ ਵਾਧੇ ਨਾਲ ਜੰਗਲਾਂ ਦੇ ਉਪਯੋਗ
ਵਿੱਚ ਬਹੁਤ ਵਾਧਾ ਹੋਇਆ ਹੈ । ਆਪਣੇ ਆਰਾਮ ਅਤੇ ਸੁਵਿਧਾਵਾਂ ਦੇ ਲਈ ਰੁੱਖਾਂ ਦੀ ਕਟਾਈ ਦੇ ਹੇਠ ਲਿਖੇ ਉਦੇਸ਼ ਹਨ— (i) ਜਨਸੰਖਿਆ ਵਾਧੇ ਕਾਰਨ ਘਰ ਬਣਾਉਣ ਲਈ ਲੱਕੜੀ ਲਈ ।
(ii) ਖੇਤੀ ਭੂਮੀ ਲਈ ।
(ii) ਸੜਕਾਂ ਅਤੇ ਬੰਨ੍ਹਾਂ ਦੇ ਨਿਰਮਾਣ ਲਈ ।
(iv) ਪਸ਼ੂਆਂ ਦੇ ਬਹੁਤ ਚਰਨ ਲਈ । (v) ਖਾਨਾਂ ਵਿੱਚ ਵਾਧੇ ਲਈ ।
ਜੰਗਲ ਕੱਟਣ ਦੇ ਅਸਰ—ਜੰਗਲ ਕੱਟਣ ਦੇ ਮੁੱਖ ਮਾੜੇ ਅਸਰ ਹਨ-
(i) ਆਕਸੀਜਨ/ਕਾਰਬਨ-ਡਾਈਆਕਸਾਈਡ ਦੇ ਅਨੁਪਾਤ ਦਾ ਅਸੰਤੁਲਨ ।
(ii) ਵਧੇਰੇ ਹੜ੍ਹ ।
(iii) ਭੌਂ-ਖੋਰ ।
(iv) ਜਲਵਾਯੂ ਪਰਿਵਰਤਨ
(v) ਜੰਗਲ ਵਿੱਚ ਰਹਿਣ ਵਾਲੇ ਪਸ਼ੂ-ਪੰਛੀਆਂ ਦਾ ਨਸ਼ਟ ਹੋਣਾ ਜਾਂ ਪ੍ਰਵਾਸ ਕਰਨਾ ।
(vi) ਸਥਲੀ ਜਲ ਵਿੱਚ ਕਮੀ । (vii) ਦਵਾਈਆਂ ਵਾਲੇ ਪੌਦੇ ਨਸ਼ਟ ਹੋ ਜਾਂਦੇ ਹਨ ।
(viii) ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ।
(ix) ਲੱਕੜੀ ਅਤੇ ਰਬੜ ਉਦਯੋਗਾਂ ਵਿੱਚ ਗਿਰਾਵਟ ।