ਪਾਠ 4 ਜਲਣਾ ਅਤੇ ਲਾਟ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦਹਿਨ ਦੇ ਤਿੰਨ ਮਾਮਲਿਆਂ ਵਿੱਚ ਕੀ ਹੁੰਦਾ ਹੈ ?
ਉੱਤਰ—(i) ਚਿੱਤਰ (ੳ) ਵਿਚ ਹਵਾ ਦਾਖ਼ਲ ਹੋਣ ਕਾਰਨ ਮੋਮਬੱਤੀ ਸੁਤੰਤਰ ਰੂਪ ਨਾਲ ਜਲਦੀ ਰਹਿੰਦੀ ਹੈ ।
(ii) ਚਿੱਤਰ (ਅ) ਵਿਚ ਰੱਖੀ ਮੋਮਬੱਤੀ ਮੱਧਮ ਹੋ ਜਾਂਦੀ ਹੈ ਅਤੇ ਧੂੰਆਂ ਪੈਦਾ ਕਰਦੀ ਹੈ ਕਿਉਂਕਿ ਆਕਸੀਜਨ (ਹਵਾ) ਦੀ ਮਾਤਰਾ ਘੱਟ ਹੈ।
(iii) ਚਿੱਤਰ (ੲ) ਵਿਚ ਹਵਾ ਦੀ ਸਪਲਾਈ ਬਿਲਕੁਲ ਨਹੀਂ ਹੋਣ ਕਰਕੇ ਮੋਮਬੱਤੀ ਬੁੱਝ ਗਈ ਹੈ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਬਲਣ ਲਈ, ਹਵਾ ਜ਼ਰੂਰੀ ਹੈ ।
ਪ੍ਰਸ਼ਨ 2. ਲਾਟ ਕਦੋਂ ਕੰਬਦੀ ਹੈ ?
ਉੱਤਰ-ਮੋਮਬੱਤੀ ਦੀ ਲਾਟ ਉਸ ਹਾਲਤ ਵਿੱਚ ਕੰਬਦੀ ਹੈ ਜਦੋਂ ਇਸ ਨੂੰ ਆਕਸੀਜਨ (ਹਵਾ) ਦੀ ਉਪਲੱਬਧਤਾ ਘੱਟ ਜਾਂਦੀ ਹੈ ਜਾਂ ਰੁੱਕ-ਰੁੱਕ ਕੇ ਹੁੰਦੀ ਹੈ ।
ਪ੍ਰਸ਼ਨ 3. ਲਾਟ ਚਮਕਦੀ ਅਤੇ ਧੂੰਆਂ ਕਦੋਂ ਦਿੰਦੀ ਹੈ ?
ਉੱਤਰ-ਮੋਮਬੱਤੀ ਦੀ ਲਾਟ ਉਦੋਂ ਚਮਕਦੀ ਅਤੇ ਧੂੰਆਂ ਦਿੰਦੀ ਹੈ ਜਦੋਂ ਇਸਨੂੰ ਆਕਸੀਜਨ (ਹਵਾ) ਦੀ ਉਪਲੱਬਧਤਾ ਘੱਟ ਮਾਤਰਾ ਵਿਚ ਹੁੰਦੀ ਹੈ।
ਪ੍ਰਸ਼ਨ 4. ਕੀ ਮੋਮਬੱਤੀ ਬਿਨਾਂ ਪ੍ਰਭਾਵਿਤ ਹੋਏ ਜਲਦੀ ਰਹਿੰਦੀ ਹੈ ?
ਉੱਤਰ-ਮੋਮਬੱਤੀ ਬਿਨਾਂ ਪ੍ਰਭਾਵਿਤ ਹੋਏ ਜਲਦੀ ਰਹਿੰਦੀ ਹੈ ਜੇਕਰ ਆਕਸੀਜਨ (ਹਵਾ) ਦੀ ਸਪਲਾਈ ਨਿਯਮਿਤ ਰੂਪ ਨਾਲ ਮਿਲਦੀ ਹੈ ।
ਪ੍ਰਸ਼ਨ 5. ਕੀ ਤੁਸੀਂ ਜਲਣ ਦੀ ਪ੍ਰਕਿਰਿਆ ਵਿਚ ਹਵਾ ਦੁਆਰਾ ਨਿਭਾਈ ਭੂਮਿਕਾ ਬਾਰੇ ਕੋਈ ਵੀ ਅਨੁਮਾਨ ਲਗਾ ਸਕਦੇ ਹੋ ?
ਉੱਤਰ—ਹਵਾ ਬਲਣ ਦੀ ਪ੍ਰਕਿਰਿਆ ਵਿਚ ਸਹਾਇਤਾ ਕਰਦੀ ਹੈ ।
ਪਾਠ-ਪੁਸਤਕ ਦੇ ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਸਹੀ ਵਿਕਲਪ ਚੁਣੋ-
1. ਹੇਠ ਲਿਖੀਆਂ ਵਿਚੋਂ ਕਿਹੜੀ ਗੈਸ ਬਲਣ ਵਿਚ ਸਹਾਇਕ ਹੁੰਦੀ ਹੈ ?
(ੳ) ਹਾਈਡ੍ਰੋਜਨ (ਅ) ਆਕਸੀਜਨ
(ੲ) ਨਾਈਟ੍ਰੋਜਨ (ਸ) ਕਾਰਬਨ ਡਾਈਆਕਸਾਈਡ ।
ਉੱਤਰ—(ਅ) ਆਕਸੀਜਨ ।
2. ਨਪੜੀਤ ਕੁਦਰਤੀ ਗੈਸ ਦਾ ਬਲਣਾ ਕਿਸ ਦੀ ਇਕ ਉਦਾਹਰਨ ਹੈ ?
(ੳ) ਤੇਜ਼ ਬਲਣ (ਅ) ਸੁਭਾਵਕ ਬਲਣ
(ੲ) ਹੌਲੀ ਬਲਣ (ਸ) ਉਪਰੋਕਤ ਵਿਚੋਂ ਕੋਈ ਨਹੀਂ ।
ਉੱਤਰ—(ੳ) ਤੇਜ਼ ਬਲਣ ।
3. ਹੇਠ ਲਿਖੇ ਵਿਚੋਂ ਕਿਹੜਾ ਸੁਭਾਵਕ ਬਲਣ ਦੀ ਉਦਾਹਰਨ ਹੈ ?
(ੳ) ਪੈਟਰੋਲ ਨੂੰ ਜਲਾਉਣਾ (ਅ) ਮੈਗਨੀਸ਼ੀਅਮ ਰਿਬਨ ਨੂੰ ਜਲਾਉਣਾ
(ੲ) ਕਪੂਰ ਨੂੰ ਜਲਾਉਣਾ (ਸ) ਚਿੱਟੇ ਫਾਸਫੋਰਸ ਨੂੰ ਜਲਾਉਣਾ
ਉੱਤਰ—(ਸ) ਚਿੱਟੇ ਫਾਸਫੋਰਸ ਨੂੰ ਜਲਾਉਣ ।
4. ਘੱਟੋ ਘੱਟ ਤਾਪਮਾਨ ਜਿਸ ਤੇ ਬਾਲਣ ਅੱਗ ਫੜਦਾ ਹੈ ।
(ੳ) ਪਿਘਲਣ ਦਾ ਤਾਪਮਾਨ (ਅ) ਉਬਲਣ ਤਾਪਮਾਨ
(ੲ) ਜਲਣ ਤਾਪਮਾਨ (ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ—(ੲ) ਜਲਣ ਤਾਪਮਾਨ ।
ਪ੍ਰਸ਼ਨ 2. ਖ਼ਾਲੀ ਥਾਂਵਾਂ ਭਰੋ-
1. ਐਲ.ਪੀ.ਜੀ. ਦਾ ਕੈਲੋਰੀ ਮੁੱਲ ……………………..
2. ………………….. ਲਾਟ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ ।
3. ………………….. ਬਲਣ ਲਈ ਜ਼ਰੂਰੀ ਹੈ ।
4. ਲੱਕੜ ਅਤੇ ਕੋਲੇ ਦਾ ਜਲਣਾ ਹਵਾ ਵਿਚ ……………………… ਦਾ ਕਾਰਨ ਬਣਦਾ ਹੈ।
5. ………………….. ਘਰਾਂ ਵਿਚ ਵਰਤਿਆ ਜਾਣ ਵਾਲਾ ਇਕ ਤਰਲ ਬਾਲਣ ਹੈ ।
6. ਬਾਲਣ ਨੂੰ ਜਲਾਉਣ ਤੋਂ ਪਹਿਲਾਂ ਇਸ ਦੇ …………………………. ਤੱਕ ਗਰਮ ਕਰਨਾ ਚਾਹੀਦਾ ਹੈ ।
7. ਤੇਲ ਦੁਆਰਾ ਪੈਦਾ ਕੀਤੀ ਅੱਗ ਨੂੰ ………………………. ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ ।
ਉੱਤਰ—1. 55000 kj/kg, 2. ਬਾਹਰੀ ਖੇਤਰ, 3. ਹਵਾ (ਆਕਸੀਜਨ), 4. ਪ੍ਰਦੂਸ਼ਣ, 5. ਐਲ.ਪੀ.ਜੀ., 6. ਜਲਣ ਤਾਪਮਾਨ, 7. ਪਾਣੀ
ਪ੍ਰਸ਼ਨ 3. ਸਹੀ/ਗ਼ਲਤ-
ਉੱਤਰ -1. ਕਪੂਰ ਦਾ ਜਲਣਾ ਇੱਕ ਤੇਜ਼ ਬਲਣ ਹੈ । (ਗ਼ਲਤ)
2. ਬਲਣ ਇਕ ਭੌਤਿਕ ਤਬਦੀਲੀ ਹੈ । (ਗ਼ਲਤ)
3. ਬਲਣ ਲਈ ਹਵਾ ਜ਼ਰੂਰੀ ਹੈ ।(ਸਹੀ)
4. ਤੇਲ ਨਾਲ ਸ਼ੁਰੂ ਹੋਈ ਅੱਗ ਪਾਣੀ ਨਾਲ ਬੁਝਾਈ ਜਾ ਸਕਦੀ ਹੈ । (ਗ਼ਲਤ)
ਪ੍ਰਸ਼ਨ 4. ਮਿਲਾਨ ਕਰੋ-
ਉੱਤਰ-
ਕਾਲਮ ‘ ੳ ‘ ਕਾਲਮ ‘ਅ’
1. ਐਲ.ਪੀ.ਜੀ. (ਅ) ਤੇਜ਼ ਬਲਣ
2. ਕੈਲੋਰੀ ਮੁੱਲ (ੳ) kj/kg
3. ਅੱਗ ਬੁਝਾਉਣ ਵਾਲਾ (ਸ) CO2
4. ਸ਼ੀਸ਼ਾ (ੲ) ਗ਼ੈਰ-ਜਲਾਉਣਯੋਗ,
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਉਹਨਾਂ ਸਥਿਤੀਆਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਅਧੀਨ ਬਲਣ ਹੋ ਸਕਦਾ ਹੈ ?
ਉੱਤਰ—ਬਲਣ (ਜਲਣ) ਲਈ ਜ਼ਰੂਰੀ ਸਥਿਤੀਆਂ-ਬਲਣ ਲਈ ਤਿੰਨ ਜ਼ਰੂਰੀ ਸਥਿਤੀਆਂ ਹਨ-
(i) ਆੱਕਸੀਜਨ ਦੀ ਮੌਜੂਦਗੀ
(ii) ਬਲਣ ਪਦਾਰਥ ਦੀ ਮੌਜੂਦਗੀ
(iii) ਪਦਾਰਥ ਦਾ ਨਿਮਨ ਜਲਣ ਤਾਪਮਾਨ ।
ਪ੍ਰਸ਼ਨ 2. ਜਲਣ ਤਾਪਮਾਨ ਨੂੰ ਪਰਿਭਾਸ਼ਿਤ ਕਰੋ
ਉੱਤਰ- ਕਿਸੇ ਵਸਤੂ ਦਾ ਜਲਣ ਤਾਪਮਾਨ ਉਹ ਸਭ ਤੋਂ ਘੱਟ ਤਾਪਮਾਨ ਹੈ ਜਿਸ ਤੇ ਉਸ ਵਸਤੂ ਨੂੰ ਅੱਗ ਲੱਗ ਜਾਂਦੀ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪਾਣੀ ਦੀ ਵਰਤੋਂ ਬਿਜਲੀ ਨਾਲ ਜੁੜੀ ਅੱਗ ਨੂੰ ਕੰਟਰੋਲ ਕਰਨ ਲਈ ਕਿਉਂ ਨਹੀਂ ਕੀਤੀ ਜਾਂਦੀ ?
ਉੱਤਰ—ਪਾਣੀ ਦੀ ਵਰਤੋਂ ਕਰਕੇ ਸਾਨੂੰ ਬਿਜਲੀ ਦੇ ਸਰਕਟ ਨਾਲ ਜੁੜੀ ਅੱਗ ਨੂੰ ਕਦੀ ਵੀ ਕੰਟਰੋਲ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਣੀ ਬਿਜਲੀ ਦਾ ਸੁਚਾਲਕ ਹੋਣ ਕਾਰਨ ਤੁਹਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ।
ਪ੍ਰਸ਼ਨ 2. ਕਾਗਜ਼ ਆਪਣੇ ਆਪ ਹੀ ਅਸਾਨੀ ਨਾਲ ਅੱਗ ਫੜ ਲੈਂਦਾ ਹੈ ਜਦੋਂ ਕਿ ਐਲੂਮੀਨੀਅਮ ਪਾਈਪ ਦੇ ਦੁਆਲੇ ਲਪੇਟਿਆ ਕਾਗਜ਼ ਦਾ ਟੁਕੜਾ ਜਲਦੀ ਅੱਗ ਨਹੀਂ ਫੜਦਾ ।
ਉੱਤਰ- ਜਦੋਂ ਕਾਗਜ਼ ਨੂੰ ਐਲੂਮੀਨੀਅਮ ਪਾਈਪ ਦੇ ਦੁਆਲੇ ਲਪੇਟ ਕੇ ਗਰਮ ਕੀਤਾ ਜਾਂਦਾ ਹੈ ਤਾਂ ਇਸ ਨੂੰ ਦਿੱਤਾ ਗਿਆ ਤਾਪ ਐਲੂਮੀਨੀਅਮ ਪਾਈਪ ਨੂੰ ਸਥਾਨਾਂਤਰਿਤ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਕਾਗਜ਼ ਦਾ ਤਾਪਮਾਨ ਇਸਦੇ ਜਲਣ ਤਾਪਮਾਨ ਤੱਕ ਨਹੀਂ ਪਹੁੰਚਦਾ ਹੈ । ਇਸ ਲਈ ਕਾਗਜ਼ ਦਾ ਟੁਕੜਾ ਅੱਗ ਨਹੀਂ ਫੜਦਾ ।
ਪ੍ਰਸ਼ਨ 3. ਬਾਲਣ ਦੇ ਕੈਲੋਰੀਮੁੱਲ ਨੂੰ ਮਾਪਣ ਦੀ ਇਕਾਈ ਦੱਸੋ ।
ਉੱਤਰ-ਬਾਲਣ ਦੇ ਕੈਲੋਰੀਮੁੱਲ ਦੀ ਇਕਾਈ ਕਿਲੋਜੂਲ ਪ੍ਰਤੀ ਕਿਲੋਗ੍ਰਾਮ (KI/Kg) ਹੈ ।
ਪ੍ਰਸ਼ਨ 4. ਹਰੇ ਪੱਤਿਆਂ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ ਪਰ ਸੁੱਕੇ ਪੱਤਿਆਂ ਨੂੰ ਅਸਾਨੀ ਨਾਲ ਅੱਗ ਲੱਗ ਜਾਂਦੀ ਹੈ। ਕਿਉਂ ?
ਉੱਤਰ—ਹਰੇ ਪੱਤਿਆਂ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਰੰਤੂ ਸੁੱਕੇ ਪੱਤਿਆਂ ਵਿੱਚ ਨਮੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹਨਾਂ ਵਿੱਚ ਆਕਸੀਜਨ ਦੀ ਮਾਤਰਾ ਵੱਧ ਹੁੰਦੀ ਹੈ । ਇਸ ਲਈ ਸੁੱਕੀਆਂ ਪੱਤੀਆਂ ਦੇ ਢੇਰ ਨੂੰ ਅੱਗ ਅਸਾਨੀ ਨਾਲ ਲੱਗ ਜਾਂਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮੋਮਬੱਤੀ ਦੀ ਲਾਟ ਦੇ ਵੱਖ-ਵੱਖ ਭਾਗ ਕਿਹੜੇ-ਕਿਹੜੇ ਹਨ ? ਲੇਬਲ ਕੀਤੇ ਚਿੱਤਰ ਦੀ ਵਰਤੋਂ ਕਰਕੇ ਸਮਝਾਓ ।
ਉੱਤਰ-ਮੋਮਬੱਤੀ ਲਾਟ ਦੇ ਵੱਖ-ਵੱਖ ਭਾਗ ਹਨ—
(i) ਅੰਦਰੂਨੀ ਭਾਗ (ii) ਮੱਧ ਭਾਗ (ਜਾਂ ਦੀਪਤ ਭਾਗ) (iii) ਬਾਹਰੀ ਭਾਗ (ਜਾਂ ਅਦੀਪਤ ਭਾਗ) ।
1. ਅੰਦਰੂਨੀ ਭਾਗ-ਇਹ ਮੋਮਬੱਤੀ ਦੀ ਲਾਟ ਦਾ ਸਭ ਤੋਂ ਅੰਦਰੂਨੀ ਠੰਡਾ ਭਾਗ ਹੈ । ਇਸ ਭਾਗ ਵਿੱਚ ਮੋਮ ਦੇ ਅਣਜਲੇ ਕਾਰਬਨ ਕਣ ਹੁੰਦੇ ਹਨ । ਇਸ ਭਾਗ ਦਾ ਰੰਗ ਕਾਰਬਨ ਕਣਾਂ ਦੀ ਮੌਜੂਦਗੀ ਕਾਰਨ ਕਾਲਾ ਹੁੰਦਾ ਹੈ ।
2. ਮੱਧ ਭਾਗ (ਜਾਂ ਦੀਪਤ ਭਾਗ)- ਲਾਂਟ ਦਾ ਮੱਧ ਭਾਗ ਚਮਕੀਲਾ ਖੇਤਰ ਹੁੰਦਾਹੈ । ਇਸ ਖੇਤਰ ਵਿੱਚ ਕਾਰਬਨ ਦੇ ਅੱਧਜਲੇ ਕਣ ਹੁੰਦੇ ਹਨ । ਇਹਨਾਂ ਕਣਾਂ ਦੇ ਚਮਕਣ ਕਾਰਨ ਇਹ ਖੇਤਰ ਚਮਕੀਲਾ ਹੁੰਦਾ ਹੈ । ਇਹ ਕਣ ਲਾਟ ਤੋਂ ਧੂੰਏਂ ਅਤੇ ਕਾਜਲ ਦੇ ਰੂਪ ਵਿੱਚ ਪੈਦਾ ਹੁੰਦੇ ਹਨ ।
3. ਬਾਹਰੀ ਭਾਗ (ਜਾਂ ਅਦੀਪਤ ਖੇਤਰ)—ਇਹ ਮੋਮਬੱਤੀ ਦੀ ਲਾਟ ਦਾ ਸਭ ਤੋਂ ਬਾਹਰਲਾ ਭਾਗ ਹੈ, ਜੋ ਰੰਗ ਵਿੱਚ ਫਿੱਕਾ ਨੀਲਾ ਜਾਂ ਪ੍ਰਕਾਸ਼ਹੀਨ ਦਿਖਾਈ ਦਿੰਦਾ ਹੈ । ਇਸ ਭਾਗ ਵਿੱਚ ਆਕਸੀਜਨ, ਬਾਲਣ ਨਾਲ ਮਿਲ ਕੇ ਪੂਰਨ ਜਾਲਣ ਕਰਦੀ ਹੈ । ਇਹ ਸਭ ਤੋਂ ਗਰਮ ਭਾਗ ਹੈ ਜਿਸਦਾ ਤਾਪਮਾਨ ਲਗਭਗ 1800°C ਹੁੰਦਾ ਹੈ ।
ਪ੍ਰਸ਼ਨ 2. ਦੱਸੋ ਕਿ ਅੱਗ ਬੁਝਾਊ ਯੰਤਰ ਕੰਮ ਕਿਵੇਂ ਕਰਦਾ ਹੈ ।
ਉੱਤਰ-ਅੱਗ ਬੁਝਾਉਣ ਲਈ ਸਭ ਤੋਂ ਜ਼ਰੂਰੀ ਹੈ ਅਗਨੀ ਤਿਕੋਣ ਨੂੰ ਤੋੜਣਾ । ਅਗਨੀ ਤਿਕੋਣ ਦੇ ਤਿੰਨ ਤੱਤ- (i) ਗਰਮੀ (ii) ਆੱਕਸੀਜਨ (ਹਵਾ ਤੋਂ) ਅਤੇ (iii) ਬਾਲਣ । ਇਸ ਅਗਨੀ ਤਿਕੋਣ ਨੂੰ ਤੋੜਨ ਲਈ ਕਿਸੇ ਇੱਕ ਤੱਤ ਨੂੰ ਹਟਾਉਣਾ ਜ਼ਰੂਰੀ ਹੁੰਦਾ ਹੈ । ਅੱਗ ਬੁਝਾਊ ਯੰਤਰ ਵੀ ਇਸੇ ਨਿਯਮ ਤੇ ਕੰਮ ਕਰਦੇ ਹਨ । ਆਮ ਅੱਗ ਨੂੰ ਅੱਗ ਉੱਤੇ ਪਾਣੀ ਪਾ ਕੇ ਬੁਝਾਇਆ ਜਾ ਸਕਦਾ ਹੈ । ਜੇਕਰ ਬਿਜਲੀ ਦੇ ਉਪਕਰਣਾਂ ਜਾਂ ਤਾਰਾਂ ਨੂੰ ਅੱਗ ਲੱਗਦੀ ਹੈ ਤਾਂ, ਪਾਣੀ ਬਿਜਲੀ ਦਾ ਚਾਲਕ ਹੋਣ ਕਰਕੇ ਅੱਗ ਬੁਝਾਉਣ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਤੇਲ, ਪੈਟ੍ਰੋਲ ਦੀ ਅੱਗ ਵੀ ਪਾਣੀ ਨਾਲ ਨਹੀਂ ਬੁਝਾਈ ਜਾ ਸਕਦੀ ਕਿਉਂਕਿ ਪਾਣੀ, ਤੇਲ ਨਾਲੋਂ ਭਾਰੀ ਹੈ, ਇਸ ਲਈ ਪਾਣੀ, ਤੇਲ ਦੇ ਹੇਠਾਂ ਚਲਾ ਜਾਂਦਾ ਹੈ ਅਤੇ ਪਾਣੀ ਦੀ ਉਪਰੀ ਸਤਹਿ ਤੇ ਤੇਲ ਆ ਜਾਣ ਨਾਲ ਤੇਲ ਨੂੰ ਹਵਾ ਮਿਲਦੀ ਰਹਿੰਦੀ ਹੈ ਜਿਸ ਕਰਕੇ ਅੱਗ ਨਹੀਂ ਬੁੱਝਦੀ ਹੈ ।
ਅੱਗ ਬੁਝਾਊ ਯੰਤਰ ਦਾ ਸਿਧਾਂਤ-ਜ਼ਿਆਦਾਤਰ ਅੱਗ ਬੁਝਾਊ ਯੰਤਰਾਂ ਵਿਚ ਕਾਰਬਨ-ਡਾਈਆਕਸਾਈਡ ਗੈਸ CO2 ਦੀ ਵਰਤੋਂ ਕੀਤੀ ਜਾਂਦੀ ਹੈ ।CO, ਅੱਗ ਦੇ ਆਲੇ-ਦੁਆਲੇ ਕੰਬਲ ਬਣਾ ਕੇ ਅੱਗ ਨੂੰ ਸੀਲ ਕਰ ਦਿੰਦੀ ਹੈ ਜਿਸ ਤੋਂ ਅੱਗ ਨੂੰ ਆਕਸੀਜਨ (ਹਵਾ) ਦੀ ਸਪਲਾਈ ਬੰਦ ਹੋ ਜਾਂਦੀ ਹੈ । ਇਸ ਤੋਂ ਇਲਾਵਾ CO2 ਬਾਲਣ ਦੇ ਤਾਪਮਾਨ ਨੂੰ ਵੀ ਘੱਟ ਕਰਦੀ ਹੈ । ਇਸ ਲਈ CO, ਅੱਗ ਬੁਝਾਉਣ ਲਈ ਇੱਕ ਵਧੀਆ ਸਾਧਨ ਹੈ ।
ਚਿੱਤਰ ਵਿਚ ਸੋਡਾ ਐਸਿਡ ਅੱਗ ਬੁਝਾਊ ਯੰਤਰ ਦਾ ਚਿੱਕਰ ਦਰਸਾਇਆ ਗਿਆ ਹੈ । ਇਸ ਵਿੱਚ ਲੋਹੇ ਦਾ ਸਿਲੰਡਰ ਹੁੰਦਾ ਹੈ ਜਿਸ ਵਿਚ ਸੋਡੀਅਮ ਬਾਈਕਾਰਬੋਨੇਟ (ਮਿੱਠੇ ਸੋਡੇ ਦਾ ਘੋਲ ਭਰਿਆ ਹੁੰਦਾ ਹੈ । ਸਿਲੰਡਰ ਦੇ ਉੱਪਰਲੇ ਪਾਸੇ ਲੋਹੇ ਦੀ ਜਾਲੀ ਅੰਦਰ ਕੱਚ ਦੀ ਬੋਤਲ ਅੰਦਰ ਸਲਫਿਊਰਿਕ ਐਸਿਡ ਰੱਖਿਆ ਹੁੰਦਾ ਹੈ । ਸਿਲੰਡਰ ਦੇ ਉੱਪਰਲੇ ਸਿਰੇ ‘ਤੇ ਇਕ ਕਿੱਲ ਨੁਮਾ ਘੁੰਡੀ ਹੁੰਦੀ ਹੈ ਜਦੋਂ ਅੱਗ ਨੂੰ ਬੁਝਾਉਣ ਦੀ ਲੋੜ ਹੁੰਦੀ ਹੈ ਤਾਂ ਸਿਲੰਡਰ ਨੂੰ ਉਲਟਾ ਕਰਕੇ ਘੁੰਡੀ ਨੂੰ ਜ਼ਮੀਨ ‘ਤੇ ਜ਼ੋਰ ਨਾਲ ਮਾਰਿਆ ਜਾਂਦਾ ਹੈ ਜਿਸ ਤੋਂ ਲੋਹੇ ਦੀ ਕਿੱਲ ਕੱਚ ਦੀ ਬੋਤਲ ਵਿੱਚ ਵੱਜਦੀ ਹੈ ਅਤੇ ਬੋਤਲ ਟੁੱਟ ਜਾਂਦੀ ਹੈ । ਹੁਣ ਬੋਤਲ ਦਾ ਸਲਫਿਊਰਿਕ ਐਸਿਡ ਸੋਡੀਅਮ ਬਾਈਕਾਰਬੋਨੇਟ ਦੇ ਘੋਲ ਨਾਲ ਮਿਲਦਾ ਹੈ । ਦੋਨਾਂ ਦੀ ਆਪਸ ਵਿੱਚ ਰਸਾਇਣਿਕ ਕਿਰਿਆ ਤੋਂ CO2 ਗੈਸ ਬਣਦੀ ਹੈ । ਇਹ ਗੈਸ ਵੱਧ ਦਬਾਓ ਅਧੀਨ ਨੋਜ਼ਲ ਦੇ ਰਸਤੇ ਝੱਗ ਦੀ ਸ਼ਕਲ ਵਿੱਚ ਬਾਹਰ ਆ ਕੇ ਅੱਗ ਨੂੰ ਚਹੁੰ ਪਾਸਿਓਂ ਕੰਬਲ ਵਾਂਗ ਘੇਰ ਲੈਂਦੀ ਹੈ ਜਿਸ ਦੇ ਨਤੀਜੇ ਵਜੋਂ ਅੱਗ ਨੂੰ ਆਕਸੀਜਨ ਸਪਲਾਈ ਬੰਦ ਹੋ ਜਾਂਦੀ ਅਤੇ ਹੁਣ ਅੱਗ ਬੁੱਝ ਜਾਂਦੀ ਹੈ।
ਪ੍ਰਸ਼ਨ 3. ਕਿਸੇ ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦਿਉ ? ਇਸਦੀ ਇਕਾਈ ਦੱਸੋ ।
ਉੱਤਰ-ਬਾਲਣ ਦਾ ਕੈਲੋਰੀ ਮੁੱਲ (Calorific Value of Fuel)—ਕਿਸੇ ਬਾਲਣ ਦਾ ਕੈਲੋਰੀ ਮੁੱਲ ਉਸ ਬਾਲਣ ਦੇ 1 ਕਿਲਗ੍ਰਾਮ ਦੇ ਪੂਰਨ ਬਲਣ ਤੋਂ ਪ੍ਰਾਪਤ ਹੋਈ ਤਾਪ ਊਰਜਾ ਦੀ ਮਾਤਰਾ ਹੁੰਦੀ ਹੈ ।
ਕੈਲੋਰੀ ਮੁੱਲ ਦੀ ਇਕਾਈ-ਬਾਲਣ ਦੀ ਕੈਲੋਰੀ ਮੁੱਲ ਇਕਾਈ ਕਿਲੋਜ਼ੂਲ ਪ੍ਰਤੀ ਕਿਲੋਗ੍ਰਾਮ (Kj/Kg) ਹੈ ।
ਉਦਾਹਰਨ—ਮੰਨ ਲਓ ਇਕ ਪ੍ਰਯੋਗ ਵਿਚ 4.5 kg ਬਾਲਣ ਨੂੰ ਜਲਾਇਆ ਗਿਆ ਜਿਸ ਤੋਂ 180000 kj ਤਾਪ ਊਰਜਾ ਦੀ ਮਾਤਰਾ ਪ੍ਰਾਪਤ ਹੋਈ ਹੈ, ਤਾਂ ਬਾਲਣ ਦਾ ਕੈਲੋਰੀ ਮੁੱਲ ਕਿੰਨਾ ਹੋਵੇਗਾ ?
4.5 kg ਬਾਲਣ ਦੇ ਜਾਲਣ ਤੋਂ ਪ੍ਰਾਪਤ ਤਾਪ ਊਰਜਾ = 180000 kj
1 kg ਬਾਲਣ ਦੇ ਜਾਲਣ ਮਗਰੋਂ ਪ੍ਰਾਪਤ ਤਾਪ ਊਰਜਾ 180000 kj/4.5kg
ਅਰਥਾਤ ਬਾਲਣ ਦਾ ਕੈਲੋਰੀ ਮੁੱਲ = 4 x 104 kj/kg.
ਪ੍ਰਸ਼ਨ 4. ਬਲਣ ਕੀ ਹੁੰਦਾ ਹੈ ? ਇਸਦੀਆਂ ਕਿਸਮਾਂ ਦੱਸੋ ।
ਉੱਤਰ—ਬਲਣ (Combustion)—ਬਲਣ ਨੂੰ ਜਲਣ ਵੀ ਕਿਹਾ ਜਾਂਦਾ ਹੈ । ਇਹ ਇਕ ਰਸਾਇਣਿਕ ਕਿਰਿਆ ਹੈ ਜਿਸ ਵਿੱਚ ਬਾਲਣ ਅਤੇ ਹਵਾ ਦੇ ਮਿਸ਼ਰਣ, ਬਾਲਣ ਦੇ ਨਿਮਨ ਬਲਣ ਤਾਪਮਾਨ ਤੇ ਪਹੁੰਚ ਕੇ ਤਾਪ ਅਤੇ ਪ੍ਰਕਾਸ਼ ਊਰਜਾ ਪੈਦਾ ਕਰਦਾ ਹੈ ।
ਬਲਣ ਦੀਆਂ ਕਿਸਮਾਂ (Types of Combustion)—
1. ਤੇਜ਼ ਬਲਣ (Rapid Combustion)—ਉਹ ਆਕਸੀਕਰਨ ਅਭਿਕਿਰਿਆ ਜਿਸ ਵਿਚ ਪ੍ਰਕਾਸ਼ ਅਤੇ ਗਰਮੀ ਘੱਟ ਸਮੇਂ ਵਿਚ ਪੈਦਾ ਹੋ ਜਾਂਦੀ ਹੈ, ਨੂੰ ਤੇਜ਼ ਬਲਣ ਕਿਹਾ ਜਾਂਦਾ ਹੈ ।
ਉਦਾਹਰਨ—(i) ਜਦੋਂ ਬਲਦੀ ਹੋਈ ਮਾਚਿਸ ਦੀ ਤੀਲੀ ਨੂੰ ਗੈਸ ਬਰਨਰ ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ ਗੈਸ ਤੇਜ਼ ਗਤੀ ਨਾਲ ਬਲਣਾ ਸ਼ੁਰੂ ਕਰ ਦਿੰਦੀ ਹੈ ।
2. ਸੁਭਾਵਕ ਬਲਣ (ਜਾਂ ਜਵੈ ਬਲਣ) (Spontaneous Combustion)—ਇਸ ਬਲਣ ਵਿੱਚ ਕਿਸੇ ਬਾਹਰੀ ਤਾਪ ਦੀ ਲੋੜ ਨਹੀਂ ਪੈਂਦੀ ਅਤੇ ਪਦਾਰਥ ਬਿਨਾਂ ਕਿਸੇ ਸਹਾਇਤਾ ਦੇ ਅਚਾਨਕ ਹੀ ਲਾਟ ਬਣਾ ਕੇ ਬਲਣ ਲੱਗ ਪੈਂਦਾ ਹੈ । ਅਜਿਹੀ ਕਿਸਮ ਦੇ ਬਲਣ ਨੂੰ ਸੁਭਾਵਕ ਬਲਣ ਕਹਿੰਦੇ ਹਨ ।
ਉਦਾਹਰਨ-ਸਫੈਦ ਫਾਸਫੋਰਸ ਦਾ ਬਲਣਾ, ਸੁਭਾਵਕ ਬਲਣ ਦੀ ਵਧੀਆ ਉਦਾਹਰਨ ਹੈ ।
3. ਧੀਮਾ ਬਲਣ (Slow Combustion)—ਇਹ ਇੱਕ ਧੀਮੀ (ਹੌਲੀ) ਆਕਸੀਕਰਨ ਅਭਿਕਿਰਿਆ ਹੈ ਜਿਸ ਵਿਚ ਪ੍ਰਕਾਸ਼ ਪੈਦਾ ਨਹੀਂ ਹੁੰਦਾ ਹੈ ਅਤੇ ਪਦਾਰਥ ਦੀ ਬਲਣ ਗਤੀ ਬਹੁਤ ਹੀ ਹੌਲੀ ਹੁੰਦੀ ਹੈ ਜਿਸ ਤੋਂ ਨਿਕਲਣ ਵਾਲੀ ਗਰਮੀ
ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਿਸ ਦਾ ਅਨੁਭਵ ਹੀ ਨਹੀਂ ਹੁੰਦਾ ਹੈ ।
4. ਧਮਾਕੇਦਾਰ/ਵਿਸਫੋਟਕ ਬਲਣ (Explosion)—ਜਿਸ ਬਲਣ ਅਭਿਕਿਰਿਆ ਵਿਚ ਬਲਣ ਤੇ ਕਈ ਗੈਸਾਂ ਦਾ ਮਿਸ਼ਰਣ ਦੇ ਨਾਲ ਵੱਡੀ ਮਾਤਰਾ ਵਿਚ ਪ੍ਰਕਾਸ਼ ਤਾਪ ਅਤੇ ਧੁਨੀ ਪੈਦਾ ਹੁੰਦਾ ਹੈ, ਧਮਾਕੇਦਾਰ ਬਲਣ ਕਹਾਉਂਦਾ ਹੈ । ਇਸ ਵਿੱਚ ਰਸਾਇਣਾਂ ਦਾ ਆਕਸੀਕਰਨ ਬਹੁਤ ਤੀਬਤਾ ਨਾਲ ਹੁੰਦਾ ਹੈ ।
ਉਦਾਹਰਨ—(i) ਦੀਵਾਲੀ ਦੇ ਦਿਨਾਂ ਅਤੇ ਵਿਆਹ ਤੇ ਪਟਾਕਿਆਂ ਦਾ ਬਲਣਾ ।