ਪਾਠ 3 ਕੋਲਾ ਅਤੇ ਪੈਟ੍ਰੋਲੀਅਮ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਕੋਲਾ ਬਣਨ ਦੀ ਪ੍ਰਕਿਰਿਆ ਨੂੰ ………………………… ਕਹਿੰਦੇ ਹਨ ?
ਉੱਤਰ-ਕਾਰਬਨੀਕਰਨ ।
ਪ੍ਰਸ਼ਨ 2. ਕੋਕ, …………………… ਅਤੇ ………………. ਕੋਲੇ ਦੇ ਉਦਯੌਗਿਕ ਭੋਜਨ ਦੁਆਰਾ ਪ੍ਰਾਪਤ ਉਪਜਾਂ ਹਨ ।
ਉੱਤਰ-ਕੋਲਤਾਰ, ਕੋਲਾ ਗੈਸ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਸ਼ਬਦ ਪੈਟ੍ਰੋਲੀਅਮ ਦੋ ਸ਼ਬਦਾਂ ………………. ਅਤੇ………………….. ਦਾ ਸੁਮੇਲ ਹੈ ।
ਉੱਤਰ-ਪੈਟ੍ਰਾ, ਓਲੀਅਮ
ਪ੍ਰਸ਼ਨ 2. ………………………. ਨੂੰ ਕਾਲਾ ਸੋਨਾ ਵੀ ਕਹਿੰਦੇ ਹਨ
ਉੱਤਰ-ਪੈਟ੍ਰੋਲੀਅਮ ।
ਪ੍ਰਸ਼ਨ 3. ਹਾਈਡ੍ਰੋਜਨ ਗੈਸ ਤੋਂ ਕਿਸ ਖਾਦ ਦਾ ਨਿਰਮਾਣ ਹੁੰਦਾ ਹੈ ?
ਉੱਤਰ-ਹਾਈਡ੍ਰੋਜਨ ਗੈਸ, ਯੂਰੀਆ ਖਾਦ ਬਣਾਉਣ ਦੇ ਕੰਮ ਆਉਂਦੀ ਹੈ ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਖ਼ਾਲੀ ਸਥਾਨ ਤਰੋ-
1. ਕੋਲਾ ਅਤੇ ਪੈਟ੍ਰੋਲੀਅਮ ………………………… ਬਾਲਣ ਹਨ
2. ਹਵਾ, ਸੂਰਜੀ ਊਰਜਾ ਆਦਿ ਸਾਧਨ ਜੋ ਵਰਤੇ ਜਾਣ ਤੇ ਖ਼ਤਮ ਨਹੀਂ ਹੁੰਦੇ ……………… ਕੁਦਰਤੀ ਸਾਧਨ
ਅਖਵਾਉਂਦੇ ਹਨ ।
3. ਮ੍ਰਿਤ ਬਨਸਪਤੀ ਦੇ ਕੋਲੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ …………. ਕਹਿੰਦੇ ਹਨ ।
4. ਕੋਲੇ ਨੂੰ ਹਵਾ ਅਤੇ ਆਕਸੀਜਨ ਦੀ ਮੌਜੂਦਗੀ ਵਿੱਚ ਜਲਾਉਣ ਉਪਰੰਤ…………….. ਗੈਸ ਪੈਦਾ ਹੁੰਦੀ ਹੈ ।
ਉੱਤਰ—1. ਪੱਥਰਾਟ, 2, ਨਾ-ਸਮਾਪਤ ਹੋਣ ਵਾਲੇ, 3. ਕਾਰਬਨੀਕਰਨ, 4. ਕਾਰਬਨ ਡਾਈਆਕਸਾਈਡ ।
ਪ੍ਰਸ਼ਨ 2. ਸਹੀ/ਗ਼ਲਤ ਦੱਸੋ-
1. ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣ ਸਕਦੇ ਹਨ । (ਗ਼ਲਤ)
2. CNG, ਡੀਜ਼ਲ ਨਾਲੋਂ ਵਧੇਰੇ ਪ੍ਰਦੂਸ਼ਣ ਕਰਦੀ ਹੈ । (ਗ਼ਲਤ)
3. ਕੋਕ, ਕਾਰਬਨ ਦਾ ਸ਼ੁੱਧ ਰੂਪ ਹੈ । (ਸਹੀ)
4. ਕੋਲਾ ਅਤੇ ਪੈਟਰੋਲੀਅਮ ਅਸੀਮਤ ਕੁਦਰਤੀ ਸਾਧਨ ਹਨ । (ਗ਼ਲਤ)
5. ਕੋਲ-ਤਾਰ ਬਹੁਤ ਤੱਤਾਂ ਦਾ ਮਿਸ਼ਰਣ ਹੈ । (ਸਹੀ)
ਪ੍ਰਸ਼ਨ 3. ਮਿਲਾਨ ਕਰੋ-
ਉੱਤਰ-
1. ਰਸੋਈ ਵਿੱਚ ਵਰਤੋਂ ਲਈ ਬਾਲਣ (ੲ) LPG
2. ਵਾਹਨਾਂ ਲਈ ਸਭ ਤੋਂ ਘੱਟ ਪ੍ਰਦੂਸ਼ਣ ਕਰਨ ਵਾਲਾ ਬਾਲਣ (ੳ) CNG
3. ਕੋਲਾ ਜਲਾਉਣ ਤੋਂ ਪੈਦਾ ਹੋਣ ਵਾਲੀ ਗੈਸ (ਅ) ਕੋਲ ਗੈਸ
ਪ੍ਰਸ਼ਨ 4. ਸਹੀ ਵਿਕਲਪ ਚੁਣੋ-
1. ਉੱਚ ਕਵਾਲਿਟੀ ਕੋਲਾ:
(ੳ) ਪੀਟ (ਅ) ਲਿਗਨਾਈਟ
(ੲ) ਬਿਟੂਮਿਨ (ਸ) ਐਂਥਰਾਸਾਈਟ
ਉੱਤਰ—(ਸ) ਐਂਥਰਾਸਾਈਟ ।
2. ਨਾ ਖਤਮ ਹੋਣ ਵਾਲਾ ਊਰਜਾ ਸਾਧਨ—
(ੳ) ਕੋਲਾ (ਅ) ਪੈਟ੍ਰੋਲੀਅਮ
(ੲ) ਹਵਾ (ਸ) ਕੁਦਰਤੀ ਗੈਸ
ਉੱਤਰ—(ੲ) ਹਵਾ ।
3. ਇਸ ਰਾਜ ਵਿੱਚ ਕੋਈ ਵੀ ਕੋਲੇ ਦੀ ਖਾਨ ਨਹੀਂ ਹੈ—
(ੳ) ਉੜੀਸਾ (ਅ) ਪੰਜਾਬ
(ੲ) ਝਾਰਖੰਡ (ਸ) ਪੱਛਮੀ-ਬੰਗਾਲ ।
ਉੱਤਰ—(ਅ) ਪੰਜਾਬ ।
4. ਕੋਲੇ ਦਾ ਉਤਪਾਦ ਮੱਥ (ਕੀੜੇ) ਭਜਾਉਣ ਲਈ ਵਰਤਿਆ ਜਾਂਦਾ ਹੈ ?
(ੳ) ਕੋਲਤਾਰ (ਅ) ਕੋਕ
(ਸ) ਬੈਨਜੀਨ ।(ੲ) ਨੈਫਥਾਲੀਨ
ਉੱਤਰ—(ੲ) ਨੈਫਥਾਲੀਨ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੋਈ ਦੋ ਨਾ ਖਤਮ ਹੋਣ ਵਾਲੇ ਊਰਜਾ ਸਾਧਨਾਂ ਦੇ ਨਾਂ ਲਿਖੋ ।
ਉੱਤਰ-ਨਾ-ਖਤਮ ਹੋਣ ਵਾਲੇ ਊਰਜਾ ਸਾਧਨ—(i) ਸੂਰਜੀ ਪ੍ਰਕਾਸ਼, (ii) ਹਵਾ ।
ਪ੍ਰਸ਼ਨ 2. ਪੈਟ੍ਰੋਕੈਮੀਕਲ ਕੀ ਹਨ ?
ਉੱਤਰ—ਪੈਟ੍ਰੋਕੈਮੀਕਲ– ਪੈਟ੍ਰੋਲੀਅਮ ਦੇ ਕੱਚੇ ਤੇਲ ਤੋਂ ਬਹੁਤ ਸਾਰੇ ਉਪਯੋਗੀ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਪੈਟ੍ਰੋਕੈਮੀਕਲ ਕਿਹਾ ਜਾਂਦਾ ਹੈ ।
ਪ੍ਰਸ਼ਨ 3. ਭਾਰਤ ਦੇ ਕਿਸ ਰਾਜ ਵਿਚ ਸਭ ਤੋਂ ਵੱਡੀ ਕੋਲੇ ਦੀ ਖਾਨ ਹੈ ?
ਉੱਤਰ-ਛੱਤੀਸਗੜ੍ਹ ।
ਪ੍ਰਸ਼ਨ 4. ਕੋਲੇ ਦੀ ਕਿਹੜੀ ਕਿਸਮ ਭਾਰਤ ਦੀਆਂ ਕੋਲਾ ਖਾਨਾਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ ?
ਉੱਤਰ- ਕੋਲੇ ਦੀ ਬਿਟੂਮਨ ਕਿਸਮ ਭਾਰਤ ਦੀਆਂ ਕੋਲਾ ਖਾਨਾਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ ?
ਪ੍ਰਸ਼ਨ 5. ਭਾਰਤ ਵਿੱਚ ਕੁਦਰਤੀ ਗੈਸ ਕਿੱਥੇ ਪਾਈ ਜਾਂਦੀ ਹੈ ?
ਉੱਤਰ—ਭਾਰਤ ਵਿੱਚ ਕੁਦਰਤੀ ਗੈਸ ਬੰਬਈ ਹਾਈ, ਕ੍ਰਿਸ਼ਨਾ ਗੋਦਾਵਰੀ ਘਾਟੀ, ਕੈਮਬੇ ਘਾਟੀ, ਤ੍ਰਿਪੁਰਾ ਅਤੇ ਅਸਾਮ ਵਿੱਚ ਪਾਈ ਜਾਂਦੀ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕੋਲੇ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ—ਕੋਲੇ ਦੀਆਂ ਵੱਖ-ਵੱਖ ਕਿਸਮਾਂ–(i) ਪੀਟ, (ii) ਲਿਗਨਾਈਟ, (iii) ਬਿੱਟੂਮਨ, (iv) ਐਂਥਰਾਸਾਈਟ ।
ਪ੍ਰਸ਼ਨ 2. ਊਰਜਾ ਦੇ ਸੀਮਿਤ ਸਾਧਨ ਕਿਹੜੇ ਹਨ ? ਉਦਾਹਰਨ ਦਿਓ ।
ਉੱਤਰ– ਇਹ ਊਰਜਾ ਦੇ ਉਹ ਸਾਧਨ ਹਨ ਜਿਹੜੇ ਮਨੁੱਖੀ ਵਰਤੋਂ ਅਤੇ ਕਿਰਿਆਵਾਂ ਕਾਰਨ ਸਮਾਪਤ ਹੋ ਸਕਦੇ ਹਨ । ਇਹਨਾਂ ਸਾਧਨਾਂ ਨੂੰ ਦੋਬਾਰਾ ਬਣਨ ਲਈ ਬਹੁਤ ਜ਼ਿਆਦਾ ਸਮਾਂ ਲਗਦਾ ਹੈ ਜਿਵੇਂ ਕੋਲਾ, ਪੈਟ੍ਰੋਲੀਅਮ, ਕੁਦਰਤੀ ਗੈਸ ਆਦਿ ।
ਪ੍ਰਸ਼ਨ 3. ਕਾਰਬਨੀਕਰਨ ਕੀ ਹੈ ?
ਉੱਤਰ- ਧਰਤੀ ਹੇਠਾਂ ਉੱਚ ਦਾਬ ਅਤੇ ਉੱਚ ਤਾਪਮਾਨ ਅਤੇ ਹਵਾ ਦੀ ਗ਼ੈਰ ਮੌਜੂਦਗੀ ਵਿੱਚ ਧਰਤੀ ਹੇਠਾਂ ਦੱਬੀ ਹੋਈ ਪੁਰਾਣੀ ਬਨਸਪਤੀ ਕੋਲੇ ਵਿਚ ਪਰਿਵਰਤਿਤ ਹੁੰਦੀ ਹੈ । ਇਸ ਪਰਿਵਰਤਨ ਨੂੰ ਕਾਰਬਨੀਕਰਨ ਕਹਿੰਦੇ ਹਨ ।
ਪ੍ਰਸ਼ਨ 4. ਕੋਲੇ ਤੋਂ ਵੱਖ-ਵੱਖ ਉਤਪਾਦ ਕਿਵੇਂ ਪ੍ਰਾਪਤ ਹੁੰਦੇ ਹਨ ?
ਉੱਤਰ-ਕੋਲੇ ਦੇ ਉਤਪਾਦ ਕੋਲੇ ਦੇ ਭੰਜਨ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ, ਜਿਵੇਂ ਕੋਕ, ਕੋਲਤਾਰ ਅਤੇ ਕੋਲਾ ਗੈਸ ਹਨ ।
ਪ੍ਰਸ਼ਨ 5. ਪ੍ਰਾਕ੍ਰਿਤਿਕ ਗੈਸ ਨੂੰ ਸਾਫ਼ (ਸਵੱਛ) ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-ਪ੍ਰਾਕ੍ਰਿਤਿਕ ਗੈਸ ਦੇ ਜਲਣ ਤੇ ਕਿਸੇ ਵਿਸ਼ੈਲੀ ਗੈਸ ਨੂੰ ਮੁਕਤ ਨਹੀਂ ਕਰਦੀ ਅਤੇ ਇਹ ਪੂਰੀ ਤਰ੍ਹਾਂ ਬਲਦੀ ਹੈ ਜਿਸ ਕਰਕੇ ਬਾਕੀ ਕੋਈ ਅਵਸ਼ੇਸ਼ ਰੂਪ ਵਿੱਚ ਕੁੱਝ ਨਹੀਂ ਬਚਦਾ ਹੈ । ਇਸ ਲਈ ਪ੍ਰਾਕ੍ਰਿਤਿਕ ਗੈਸ ਨੂੰ ਸਵੱਛ ਬਾਲਣ ਕਿਹਾ ਜਾਂਦਾ ਹੈ ।
ਪ੍ਰਸ਼ਨ 6. ਪਥਰਾਟ ਬਾਲਣਾਂ ਦੇ ਬਲਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸੋ ।
ਉੱਤਰ— ਪਥਰਾਟ ਬਾਲਣਾਂ ਦੇ ਬਲਣ ਤੋਂ ਕਾਰਬਨ, ਸਲਫ਼ਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਜ਼ਹਿਰੀਲੀ ਗੈਸਾਂ ਦੇ ਰੂਪ ਵਿੱਚ ਹੋਵੇਗਾ ਜਿਸ ਤੋਂ ਵਾਤਾਵਰਣ ਪ੍ਰਦੂਸ਼ਿਤ ਹੋ ਜਾਏਗਾ । ਸਿੱਟੇ ਵੱਜੋਂ ਵਾਤਾਵਰਣ ਦੇ ਤਾਪ ਵਿੱਚ ਵਾਧਾ ਹੋਵੇਗਾ । ਜਿਸ ਦਾ ਸਿੱਧਾ ਸੰਬੰਧ ਗਲੋਬਲ ਵਾਰਮਿੰਗ ਅਤੇ ਤੇਜ਼ਾਬੀ ਵਰਖਾ ਹੋਣ ਨਾਲ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਪੈਟ੍ਰੋਲੀਅਮ ਸੁਰੱਖਿਅਣ ਖੋਜ ਸਮਿਤੀ (PCRA) ਵਲੋਂ ਪੈਟ੍ਰੋਲ/ਡੀਜ਼ਲ ਬਚਾਉਣ ਲਈ ਨੁਕਤੇ ਲਿਖੋ ।
ਉੱਤਰ-ਪੈਟ੍ਰੋਲੀਅਮ ਸੁਰੱਖਿਅਣ ਖੋਜ ਸਮਿਤੀ ਨੇ ਲੋਕਾਂ ਨੂੰ ਵਾਹਨਾਂ ਵਿੱਚ ਪੈਟ੍ਰੋਲ/ਡੀਜ਼ਲ ਦੀ ਖ਼ਪਤ ਘੱਟ ਕਰਨ ਲਈ ਕੁੱਝ ਸੁਝਾਅ ਦਿੱਤੇ ਹਨ । ਉਹ ਨੁਕਤੇ ਹੇਠਾਂ ਦਿੱਤੇ ਗਏ ਹਨ—
1. ਗੱਡੀ ਦੇ ਟਾਇਰਾਂ ਦੀ ਸਹੀ ਸੰਭਾਲ ਸੁਨਿਸ਼ਚਿਤ ਕਰੋ ਅਤੇ ਟਾਇਰਾਂ ਵਿੱਚ ਭਰੀ ਹੋਈ ਹਵਾ ਦਾ ਦਬਾਅ ਸਹੀ ਰੱਖਿਆ ਜਾਵੇ ।
2. ਜਿੱਥੋਂ ਤੱਕ ਸੰਭਵ ਹੋਵੇ, ਗੱਡੀ ਇੱਕ ਸਮਾਨ ਹੌਲੀ ਸਪੀਡ ਨਾਲ ਚਲਾਓ ।
3. ਜੇਕਰ ਕਿਸੇ ਥਾਂ ‘ਤੇ ਥੋੜ੍ਹੀ ਦੇਰ ਕਿਸੇ ਦੀ ਇੰਤਜ਼ਾਰ ਲਈ ਰੁਕਣਾ ਹੋਵੇ ਜਾਂ ਫਿਰ ਟ੍ਰੈਫਿਕ ਲਾਈਟਾਂ ਤੇ ਹਰੀ ਲਾਈਟ ਦੇ ਲਈ, ਤਾਂ ਗੱਡੀ ਦਾ ਇੰਜਣ ਬੰਦ ਕਰ ਦਿਓ ।
ਪ੍ਰਸ਼ਨ 2. ਪੈਟ੍ਰੋਲੀਅਮ ਦੇ ਅੰਸ਼ਕ ਕਸ਼ੀਦਣ ਤੋਂ ਪ੍ਰਾਪਤ ਹੋਏ ਉਤਪਾਦ ਅਤੇ ਉਹਨਾਂ ਦੀ ਵਰਤੋਂ ਬਾਰੇ ਲਿਖੋ ।
ਉੱਤਰ-ਪੈਟ੍ਰੋਲੀਅਮ ਦਾ ਅੰਸ਼ਕ ਕਸ਼ੀਦਣ—ਇਹ ਇੱਕ ਖਾਸ ਕਿਸਮ ਦੀ ਸੁਧਾਈ ਪ੍ਰਕਿਰਿਆ ਹੈ ਜਿਸ ਵਿੱਚ ਪੈਟ੍ਰੋਲੀਅਮ (ਕੱਚੇ ਤੇਲ) ਨੂੰ ਪ੍ਰਭਾਜੀ ਸਤੰਭ ਵਿੱਚ ਪਾ ਕੇ ਭੱਠੀ ਵਿੱਚ ਰੱਖ ਕੇ ਵੱਖ-ਵੱਖ ਘਟਕਾਂ ਨੂੰ ਵਾਸ਼ਪ ਰੂਪ ਵਿੱਚ ਉਬਾਲ ਦਰਜੇ ਦੇ ਆਧਾਰ ਤੇ ਵੱਖ ਕਰਕੇ ਉਹਨਾਂ ਨੂੰ ਠੰਡਾ ਕਰ ਲਿਆ ਜਾਂਦਾ ਹੈ ।
ਪ੍ਰਸ਼ਨ 2. ਪੈਟ੍ਰੋਲੀਅਮ ਦੇ ਅੰਸ਼ਕ ਕਸ਼ੀਦਣ ਤੋਂ ਪ੍ਰਾਪਤ ਹੋਏ ਉਤਪਾਦ ਅਤੇ ਉਹਨਾਂ ਦੀ ਵਰਤੋਂ ਬਾਰੇ ਲਿਖੋ ।
ਉੱਤਰ- ਪੈਟ੍ਰੋਲੀਅਮ ਦੇ ਅੰਸ਼ਕ ਕਸ਼ੀਦਣ ਤੋਂ ਪ੍ਰਾਪਤ ਹੋਏ ਉਤਪਾਦ ਅਤੇ ਉਹਨਾਂ ਦੀ ਵਰਤੋਂ–
ਪੈਟ੍ਰੋਲੀਅਮ ਉਤਪਾਦ ਉਤਪਾਦ ਦਾ ਉਪਯੋਗ
ਦ੍ਰਵਿਤ ਪੈਟ੍ਰੋਲੀਅਮ ਗੈਸ (LPG) ਘਰਾਂ ਅਤੇ ਉਦਯੋਗਾਂ ਵਿੱਚ ਬਾਲਣ ਵੱਜੋਂ
ਪੈਟ੍ਰੋਲ ਮੋਟਰ ਬਾਲਣ ਅਤੇ ਡ੍ਰਾਈਕਲੀਨ ਲਈ ਘੋਲਕ ਵੱਜੋਂ
ਮਿੱਟੀ ਦਾ ਤੇਲ ਲੈਂਪ, ਸਟੋਵ ਅਤੇ ਜਹਾਜ਼ ਲਈ ਬਾਲਣ ਦੇ ਰੂਪ ਵਿੱਚ
ਡੀਜ਼ਲ ਭਾਰੀ ਵਾਹਨਾਂ ਅਤੇ ਬਿਜਲੀ ਜਨਰੇਟਰ ਵਿੱਚ ਬਾਲਣ ਦੇ ਰੂਪ ਵਿੱਚ
ਮਸ਼ੀਨੀ ਤੇਲ ਮਸ਼ੀਨਾਂ ਨੂੰ ਚਲਾਉਣ ਲਈ ਸਨੇਹਕ (ਲੁਬ੍ਰੇਕੇਟ) ਦੇ ਰੂਪ ਵਿੱਚ
ਪੈਰਾਫਿਨ ਮੋਮ ਵੈਸਲੀਨ, ਮਲ੍ਹਮ ਅਤੇ ਮੋਮਬੱਤੀ ਬਣਾਉਣ ਲਈ
ਬਿਟੂਮਿਨ ਪੇਂਟ ਅਤੇ ਸੜਕ ਨਿਰਮਾਣ ਲਈ ।
ਪ੍ਰਸ਼ਨ 3. ਕੋਕ ਅਤੇ ਕੋਲ ਤਾਰ ਦੇ ਉਪਯੋਗ ਲਿਖੋ ।
ਉੱਤਰ-ਕੋਕ ਦੇ ਉਪਯੋਗ –
1. ਬਣਾਉਟੀ ਗ੍ਰੇਫਾਈਟ ਬਣਾਉਣ ਦੇ ਕੰਮ ਆਉਂਦਾ ਹੈ ।
2. ਐਸਟੀਲੀਨ ਗੈਸ ਲਈ ਕੈਲਸ਼ੀਅਮ ਕਾਰਬਾਈਡ ਦੇ ਉਤਪਾਦਨ ਵਿੱਚ ਸਹਾਇਕ ਹੈ ।
3. ਪਾਣੀ ਗੈਸ ਦੇ ਉਤਪਾਦਨ ਲਈ ਸਹਾਇਕ ਹੈ।
4. ਇਹ ਕਾਪਰ, ਲੋਹਾ, ਜ਼ਿੰਕ, ਲੈੱਡ, ਟਿੱਨ ਆਦਿ ਨੂੰ ਕੱਚੀਆਂ ਧਾਤਾਂ ਵਿੱਚੋਂ ਨਿਸ਼ਕਰਸ਼ਣ ਦੇ ਕੰਮ ਆਉਂਦਾ ਹੈ ।
5. ਇਹ ਬਾਲਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।
ਕੋਲ ਤਾਰ ਦੇ ਉਪਯੋਗ
1. ਇਸ ਤੋਂ ਸੰਸ਼ਲਿਸ਼ਟ ਡਾਈ (Dye) ਅਤੇ ਦਵਾਈਆਂ ਬਣਾਈਆਂ ਜਾਂਦੀਆਂ ਹਨ ।
2. ਇਸ ਦੀ ਵਰਤੋਂ ਪੇਂਟ, ਫੋਟੋਗ੍ਰਾਫੀ ਸਮਾਨ ਅਤੇ ਪਰਫਿਊਮ ਖੁਸ਼ਬੂ ਬਣਾਉਣ ਲਈ ਕੀਤੀ ਜਾਂਦੀ ਹੈ ।
3. ਇਸ ਦੀ ਵਰਤੋਂ ਛੱਤ ਦਾ ਸਮਾਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ।
4. ਇਸ ਤੋਂ ਵਿਸਫੋਟਕ ਵੀ ਬਣਾਇਆ ਜਾਂਦਾ ਹੈ ।