ਪਾਠ 13 ਪ੍ਰਕਾਸ਼
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ— ਜੇ ਦਰਪਣਾਂ ਵਿਚਕਾਰ ਕੋਣ 72° ਹੋਵੇ ਤਾਂ ਦਰਪਣਾਂ ਸਾਹਮਣੇ ਰੱਖੀ ਵਸਤੂ ਦੇ ਕਿੰਨੇ ਪ੍ਰਤੀਬਿੰਬ ਦਿਖਾਈ ਦੇਣਗੇ ?
ਪ੍ਰਸ਼ਨ 1. ਨਿਊਟਨ ਡਿਸਕ ਕੀ ਹੈ ?
ਉੱਤਰ- ਇੱਕ ਆਕਾਰ ਦਾ ਗੱਤਾ ਜਾਂ ਧਾਤ ਦੀ ਹਲਕੀ ਪਲੇਟ ਲਉ, ਜਿਸ ਨਾਲ ਪੈਨਸਿਲ ਵਰਗਾ ਹੱਥਾ ਬਣਿਆ ਹੋਵੇ ਤਾਂ ਜੋ ਹੱਥੇ ਤੋਂ ਫੜ ਕੇ ਇਸ ਨੂੰ ਘੁਮਾਇਆ ਜਾ ਸਕੇ । ਇਸ ਡਿਸਕ (ਜਾਂ ਚੱਕਰੀ) ਦੀ ਉੱਪਰੀ ਸਤ੍ਹਾ ਨੂੰ ਸੱਤ ਸੈਕਟਰਾਂ (ਖੰਡਾਂ) ਵਿੱਚ ਵੰਡੋ, ਜਿਨ੍ਹਾਂ ਦੇ ਖੇਤਰਫਲ ਉਸੇ ਅਨੁਪਾਤ ਵਿੱਚ ਹੋਵੇ ਜਿਸ ਅਨੁਪਾਤ ਵਿੱਚ ਸੱਤਰੰਗੀ ਪੀਂਘ ਦੇ ਰੰਗਾਂ ਦੀ ਹੁੰਦੀ ਹੈ । ਹੁਣ ਇਹਨਾਂ ਖੰਡਾਂ ਨੂੰ ਸੱਤਰੰਗੀ ਪੀਂਘ ਦੇ ਰੰਗਾਂ ਅਨੁਸਾਰ ਰੰਗ ਕਰੋ । ਇਸ ਡਿਸਕ (ਚੱਕਰੀ) ਨੂੰ ਨਿਊਟਨ ਡਿਸਕ ਆਖਦੇ ਹਨ । ਹੁਣ ਇਸ ਡਿਸਕ ਨੂੰ ਤੇਜ਼ ਘੁਮਾਓ । ਤੁਸੀਂ ਵੇਖੋਗੇ ਕਿ ਤੇਜ਼ ਘੁੰਮਦੀ ਡਿਸਕ (ਚੱਕਰੀ) ਸਫ਼ੈਦ ਰੰਗ ਦੀ ਦਿਖਾਈ ਦੇਵੇਗੀ । ਇਸ ਕਿਰਿਆ ਤੋਂ ਇਹ ਪਤਾ ਲਗਦਾ ਹੈ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਦਾ ਮਿਸ਼ਰਣ ਹੈ ।
ਪ੍ਰਸ਼ਨ 2. ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਟੁੱਟਣ ਦੇ ਵਰਤਾਰੇ ਨੂੰ ਕੀ ਕਹਿੰਦੇ ਹਨ ?
ਉੱਤਰ—ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਟੁੱਟਣ ਦੇ ਵਰਤਾਰੇ ਨੂੰ ਵਰਣ-ਵਿਖੇਪਨ ਆਖਦੇ ਹਨ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦ੍ਰਿੜਤਾ ਦਰਸ਼ਨ ਕੀ ਹੁੰਦਾ ਹੈ ?
ਉੱਤਰ-ਸਾਡੀਆਂ ਅੱਖਾਂ ਦੁਆਰਾ ਦੇਖੀ ਗਈ ਵਸਤੂ ਦੇ ਪ੍ਰਤੀਬਿੰਬ ਦਾ ਸਾਡੇ ਦਿਮਾਗ ਤੇ ਵਸਤੂ ਦਾ ਦ੍ਰਿਸ਼ਟੀ ਪ੍ਰਭਾਵ 1/ 30 ਸੈਕਿੰਡ ਤੱਕ ਰਹਿੰਦਾ ਹੈ । ਜੇਕਰ ਵਸਤੂ ਨੂੰ 1/30 ਸੈਕਿੰਡ ਤੋਂ ਪਹਿਲਾਂ ਹੀ ਅੱਖਾਂ ਤੋਂ ਪਰ੍ਹੇ ਕਰ ਦਿੱਤਾ ਜਾਵੇ ਤਾਂ ਵੀ ਉਸ ਦਾ ਪ੍ਰਭਾਵ ਕਾਇਮ ਰਹਿੰਦਾ ਹੈ। ਇਸਨੂੰ ਦ੍ਰਿੜਤਾ ਦਰਸ਼ਨ ਆਖਦੇ ਹਨ ।
ਪ੍ਰਸ਼ਨ 2. ਦੇਖੀ ਗਈ ਵਸਤੂ ਦਾ ਪ੍ਰਭਾਵ ਸਾਡੀਆਂ ਅੱਖਾਂ/ਸਾਡੇ ਦਿਮਾਗ ਤੇ ਕਿੰਨਾਂ ਸਮਾਂ ਰਹਿੰਦਾ ਹੈ ?
ਉੱਤਰ-ਦੇਖੀ ਗਈ ਵਸਤੂ ਦਾ ਪ੍ਰਭਾਵ ਸਾਡੀਆਂ ਅੱਖਾਂ/ਸਾਡੇ ਦਿਮਾਗ ਤੇ 1/30 ਸੈਕਿੰਡ ਲਈ ਰਹਿੰਦਾ ਹੈ ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ੳ. ਖਾਲੀ ਥਾਂਵਾਂ ਭਰੋ-
(1) ਪ੍ਰਕਾਸ਼ ਦੀ ਅਣਹੋਂਦ ਨੂੰ ਹਨੇਰਾ ਕਹਿੰਦੇ ਹਨ ।
(2) ਪ੍ਰਕਾਸ਼. ਪਾਰਦਰਸ਼ੀ ਪਦਾਰਥਾਂ/ਮਾਧਿਅਮਾਂ ਵਿੱਚੋਂ ਲੰਘ ਸਕਦਾ ਹੈ ।
(3) ਸੂਰਜੀ ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ ।
(4) ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਰੈਟਿਨਾ ਤੇ ਬਣਦਾ ਹੈ ।
(5) ਗਿਰਗਿਟ ਆਪਣੀਆਂ ਅੱਖਾਂ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦਾ ਹੈ ।
ਅ. ਹੇਠ ਲਿਖਿਆਂ ਵਿੱਚ ਸਹੀ (T) ਜਾਂ ਗਲਤ (F) ਲਿਖੋ-
(1) ਮੋਮਬੱਤੀ ਪ੍ਰਕਾਸ਼ ਦਾ ਕੁਦਰਤੀ ਸੋਮਾ ਹੈ । (ਗਲਤ)
(2) ਰੈਟੀਨਾ ਅੱਖ ਦੇ ਡੇਲੇ ਦੀ ਸਭ ਤੋਂ ਬਾਹਰੀ ਪਰਤ ਹੁੰਦੀ ਹੈ । (ਗਲਤ)
(3) ਆਈਰਿਸ ਦੇ ਵਿਚਕਾਰਲੇ ਛੇਦ ਨੂੰ ਪੁਤਲੀ ਕਹਿੰਦੇ ਹਨ । (ਸਹੀ)
(4) ਹਨੇਰੇ ਦੇ ਜੀਵ ਕੇਵਲ ਉਜਲੇ ਪ੍ਰਕਾਸ਼ ਵਿੱਚ ਹੀ ਦੇਖ ਸਕਦੇ ਹਨ । (ਗਲਤ)
(5) ਚੁਣੌਤੀ ਵਾਲੇ ਨੇਤਰਹੀਨਾਂ ਲਈ ਲਿਖਣ ਦੀ ਬਰੇਲ-ਪ੍ਰਣਾਲੀ ਦੀ ਕਾਢ ਹੈਲੇਨ ਕੀਲਰ ਨੇ ਕੱਢੀ ਸੀ।(ਗਲਤ)
ੲ. ਹੇਠ ਦਿੱਤੇ ਕਾਲਮ-I ਦੇ ਪ੍ਰਸ਼ਨਾਂ ਦਾ ਕਾਲਮ-II ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ-
ਉੱਤਰ-
1. ਦਰਪਣਾਂ ਰਾਹੀਂ ਪਰਾਵਰਤਨ ਦੌਰਾਨ ਪਰਾਵਰਤਨ ਕੋਣ ਹਮੇਸ਼ਾ ਬਰਾਬਰ ਹੁੰਦਾ ਹੈ (ਸ) ਆਪਤਨ ਕੋਣ
2. ਅੱਖ ਦੇ ਇਸ ਭਾਗ ਕਾਰਣ ਅੱਖ ਦਾ ਰੰਗ ਹੁੰਦਾ ਹੈ । (ਹ) ਆਇਰਿਸ
3. ਇਹ ਊਰਜਾ ਦਾ ਕੁਦਰਤੀ ਸੋਮਾ ਹੈ । (ਅ) ਸੂਰਜ
4. ਇਹ ਅੱਖ ਦੀ ਪਰਤ ਸਕਲੀਰਾ ਦੀ ਅਗਲੀ ਪਾਰਦਰਸ਼ੀ ਪਰਤ ਹੈ। (ੳ) ਕਾਰਨੀਆ
5. ਇਹ ਹਨੇਰੇ ਦਾ ਜੀਵ ਹੈ। (ੲ) ਉੱਲੂ
ਸ. ਹੇਠ ਲਿਖਿਆਂ ਦੇ ਬਹੁ ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ—
1. ਇਹ ਦੇਖਣ (ਦ੍ਰਿਸ਼ਟੀ) ਦੀ ਸੰਵੇਦਨਾ ਦਿਮਾਰਾ ਤੱਕ ਲੈ ਕੇ ਜਾਂਦੀ ਹੈ ।
(ੳ) ਸਤਰੰਗੀ ਪੀਂਘ
(ਅ) ਪੀਲਾ ਬਿੰਦੂ
(ੲ) ਅੰਧ ਬਿੰਦੂ
(ਸ) ਪ੍ਰਕਾਸ਼ ਨਸ ।
ਉੱਤਰ—(ਸ) ਪ੍ਰਕਾਸ਼ ਨਸ ।
2. ਸਾਧਾਰਨ ਅੱਖ ਲਈ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਹੈ ।
(ੳ) ਅਨੰਤ ਤੇ
(ਅ) 50 ਮੀਟਰ ਤੇ
(ੲ) 25 ਸੈਂ. ਮੀ.
(ਸ) 5 ਸੈਂਟੀਮੀਟਰ ਤੇ ।
ਉੱਤਰ—(ੲ) 25 ਸੈਂ. ਮੀ.
3. ਅੱਖ ਦੇ ਡੇਲੇ ਵਿੱਚ ਲੈਂਜ ਦੇ ਪਿਛਲੇ ਪਾਸੇ ਦ੍ਰਵ ਹੁੰਦਾ ਹੈ
(ੳ) ਐਕੂਅਸ ਹਿਊਮਰ
(ਅ) ਵਿਟਰਸ ਹਿਊਮਰ
(ੲ) ਹੰਝੂ
(ਸ) ਲਾਰ ।
ਉੱਤਰ—(ਅ) ਵਿਟਰਸ ਹਿਊਮਰ ।
4. ਇਹ ਆਪਣੀ ਇੱਕ ਅੱਖ ਅੱਗੇ ਅਤੇ ਇੱਕ ਪਿੱਛੇ ਵੱਲ ਘੁਮਾ ਸਕਦਾ ਹੈ ।
(ੳ) ਤਿੱਤਲੀ
(ਅ) ਗਿਰਗਿਟ
(ੲ) ਘਰੇਲੂ ਮੱਖੀ
(ਸ) ਉੱਲੂ ।
ਉੱਤਰ—(ਅ) ਗਿਰਗਿਟ ।
5. ਇਸ ਦੀ ਸਹਾਇਤਾ ਨਾਲ ਸੁੰਦਰ ਪੈਟਰਨ ਵੇਖੇ ਜਾ ਸਕਦੇ ਹਨ ।
(ੳ) ਸੂਰਜੀ-ਫਿਲਟਰ
(ਅ) ਦਰਪਣ
(ੲ) ਦੂਰਬੀਨ
(ਸ) ਕਲਾਈਡੋਸਕੋਪ ।
ਉੱਤਰ—(ਸ) ਕਲਾਈਡੋਸਕੋਪ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਅਪਾਰਦਰਸ਼ੀ ਵਸਤੂ ਦੀ ਪਰਿਭਾਸ਼ਾ ਲਿਖੋ ।
ਉੱਤਰ- ਪਦਾਰਥ ਜਿਨ੍ਹਾਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਹੈ ਅਤੇ ਵਸਤੂ ਦੇ ਦੂਜੇ ਪਾਸੇ ਪਈਆਂ ਵਸਤੂਆਂ ਨਹੀਂ ਦਿਖਾਈ ਦਿੰਦੀਆਂ, ਨੂੰ ਅਪਾਰਦਰਸ਼ੀ ਵਸਤੂ ਆਖਦੇ ਹਨ ।
ਪ੍ਰਸ਼ਨ 2. ਦਰਪਣ ਕੀ ਹੁੰਦਾ ਹੈ ?
ਉੱਤਰ- ਕੋਈ ਵੀ ਸਮਤਲ ਪਾਲਿਸ਼ ਕੀਤੀ ਹੋਈ ਜਾਂ ਚਮਕੀਲੀ ਸਤ੍ਹਾ ਦਰਪਣ ਅਖਵਾਉਂਦੀ ਹੈ ।
ਪ੍ਰਸ਼ਨ 3. ਹਨੇਰੇ ਦੇ ਜੀਵ ਕੀ ਹੁੰਦੇ ਹਨ ?
ਉੱਤਰ- ਉਹ ਜੀਵ, ਜੋ ਰਾਤ ਸਮੇਂ ਜਾਂ ਹਨੇਰੇ ਵਿੱਚ ਵੀ ਦੇਖ ਸਕਦੇ ਹਨ, ਨੂੰ ਹਨੇਰੇ ਦੇ ਜੀਵ ਆਖਦੇ ਹਨ । ਇਨ੍ਹਾਂ ਦੀਆਂ ਅੱਖਾਂ ਦੀ ਵਿਸ਼ੇਸ਼ ਰਚਨਾ ਹੁੰਦੀ ਹੈ, ਜਿਸ ਕਾਰਨ ਉਹ ਹਨੇਰੇ ਵਿੱਚ ਦੇਖ ਸਕਦੇ ਹਨ । ਜਿਵੇਂ : ਉੱਲੂ, ਬਿੱਲੀ, ਸ਼ੇਰ, ਬਾਘ, ਚੀਤਾ ।
ਪ੍ਰਸ਼ਨ 4. ਚੁਣੌਤੀ ਵਾਲੇ ਨੇਤਰਹੀਨ ਕਿਵੇਂ ਪੜ੍ਹ ਲਿਖ ਸਕਦੇ ਹਨ ?
ਉੱਤਰ- ਚੁਣੌਤੀ ਵਾਲੇ ਨੇਤਰਹੀਨ ਲੋਕਾਂ ਵਿੱਚ ਛੋਹ ਜਾਂ ਸਪਰਸ਼ ਅਧਾਰਿਤ ਬਰੇਲ ਪ੍ਰਣਾਲੀ ਰਾਹੀਂ ਕਿਵੇਂ ਪੜ੍ਹ ਲਿਖ ਸਕਦੇ ਹਨ ।
ਪ੍ਰਸ਼ਨ 5. ਅਜਿਹੇ ਦੋ ਜੀਵਾਂ ਦੇ ਨਾਂ ਲਿਖੋ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਹੁਤੇ ਲੈਂਜ਼ ਹੁੰਦੇ ਹਨ ।
ਉੱਤਰ- (i) ਮੱਖੀ (ii) ਕਾਕਰੋਚ (iii) ਤਿੱਤਲੀ (iv) ਮੱਛਰ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1. ਨਿਊਟਨ ਡਿਸਕ ਕੀ ਹੁੰਦੀ ਹੈ ?
ਉੱਤਰ-ਨਿਊਟਨ ਡਿਸਕ (Newtonon Disc) ਇੱਕ ਗੋਲ ਆਕਾਰ ਦਾ ਗੱਤਾ ਲਉ, ਜਿਸ ਨਾਲ ਪੈਨਸਿਲ ਵਰਗਾ ਹੱਥਾ ਬਣਿਆ ਹੋਵੇ ਤਾਂ ਜੋ ਹੱਥੇ ਤੋਂ ਫੜ ਕੇ ਇਸ ਨੂੰ ਘੁਮਾਇਆ ਜਾ ਸਕੇ । ਇਸ ਚੱਕਰ ਦੀ ਉੱਪਰੀ ਸਤ੍ਹਾ ਨੂੰ ਸੱਤ ਸੈਕਟਰਾਂ (ਖਡਾਂ) ਵਿੱਚ ਵੰਡੋ, ਜਿਹਨਾਂ ਦੇ ਖੇਤਰਫਲ ਉਸੇ ਅਨੁਪਾਤ ਵਿੱਚ ਹੋਵੇ ਜਿਸ ਅਨੁਪਾਤ ਵਿੱਚ ਸੱਤਰੰਗੀ ਪੀਂਘ ਦੇ ਰੰਗਾਂ ਦੀ ਹੁੰਦੀ ਹੈ। ਹੁਣ ਇਹਨਾਂ ਖੰਡਾਂ ਨੂੰ ਸੱਤਰੰਗੀ ਪੀਂਘ ਦੇ ਰੰਗਾਂ ਅਨੁਸਾਰ ਰੰਗ ਕਰੋ । ਇਸ ਚੱਕਰੀ ਨੂੰ ਨਿਊਟਨ ਡਿਸਕ ਆਖਦੇ ਹਨ । ਹੁਣ ਇਸ ਡਿਸਕ ਨੂੰ ਤੇਜ਼ ਘੁਮਾਓ । ਤੁਸੀਂ ਵੇਖੋਗੇ ਕਿ ਤੇਜ਼ ਘੁੰਮਦੀ ਡਿਸਕ (ਚੱਕਰੀ) ਸਫ਼ੈਦ ਰੰਗ ਦੀ ਦਿਖਾਈ ਦੇਵੇਗੀ । ਇਸ ਕਿਰਿਆ ਤੋਂ ਇਹ ਪਤਾ ਲਗਦਾ ਹੈ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਦਾ ਮਿਸ਼ਰਣ ਹੈ ।
ਪ੍ਰਸ਼ਨ 2. ਸਫੈਦ ਪ੍ਰਕਾਸ਼ ਦੇ ਸਪੈਕਟਰਮ ਦੇ ਸਾਰੇ ਰੰਗਾਂ ਨੂੰ ਤਰਤੀਬ ਵਿੱਚ ਲਿਖੋ ।
ਉੱਤਰ—ਸਫੈਦ ਪ੍ਰਕਾਸ਼ ਦੇ ਪ੍ਰਿਜ਼ਮ ਦੁਆਰਾ ਪ੍ਰਾਪਤ ਸਪੈਕਟਰਮ ਦੇ ਤਰਤੀਬਵਾਰ ਢੰਗ-
1. ਬੈਂਗਣੀ (Violet), 2. ਜਾਮਨੀ (Indigo), 3. ਨੀਲਾ (Blue), 4. ਹਰਾ (Green), 5. ਪੀਲਾ (Yellow), 6. ਸੰਤਰੀ
(Orange), 7. ਲਾਲ (Red).
ਪ੍ਰਸ਼ਨ 3. ਕਿਸੇ ਵਸਤੂ ਦੇ ਪੰਜ ਪ੍ਰਤੀਬਿੰਬ ਦੇਖਣ ਲਈ ਤੁਸੀਂ ਦੋ ਸਮਤਲ ਦਰਪਣਾਂ ਨੂੰ ਕਿਵੇਂ ਸੈਟ ਕਰੋਗੇ ?
ਉੱਤਰ-
ਪ੍ਰਸ਼ਨ 4. ਦ੍ਰਿੜਤਾ ਦਰਸ਼ਨ ਕੀ ਹੁੰਦਾ ਹੈ ?
ਉੱਤਰ-ਸਾਡੀਆਂ ਅੱਖਾਂ ਦੁਆਰਾ ਦੇਖੀ ਗਈ ਵਸਤੂ ਦੇ ਪ੍ਰਤੀਬਿੰਬ ਦਾ ਸਾਡੇ ਦਿਮਾਗ ਤੇ ਵਸਤੂ ਦਾ ਦ੍ਰਿਸ਼ਟੀ ਪ੍ਰਭਾਵ 1/ 30 ਸੈਕਿੰਡ ਤੱਕ ਰਹਿੰਦਾ ਹੈ । ਜੇਕਰ ਵਸਤੂ ਨੂੰ 1/30 ਸੈਕਿੰਡ ਤੋਂ ਪਹਿਲਾਂ ਹੀ ਅੱਖਾਂ ਤੋਂ ਪਰ੍ਹੇ ਕਰ ਦਿੱਤਾ ਜਾਵੇ ਤਾਂ ਵੀ ਉਸ ਦਾ ਪ੍ਰਭਾਵ ਕਾਇਮ ਰਹਿੰਦਾ ਹੈ। ਇਸਨੂੰ ਦ੍ਰਿੜਤਾ ਦਰਸ਼ਨ ਆਖਦੇ ਹਨ ।
ਪ੍ਰਸ਼ਨ 5. ਅੱਖਾਂ ਦੀ ਸੰਭਾਲ ਲਈ ਕੁੱਝ ਸਾਵਧਾਨੀਆਂ ਲਿਖੋ ।
ਉੱਤਰ-ਅੱਖਾਂ ਦੀ ਦੇਖਭਾਲ–ਅੱਖਾਂ ਕੁਦਰਤ ਦੀ ਦਿੱਤੀ ਹੋਈ ਇੱਕ ਅਨਮੋਲ ਦੇਣ ਹੈ । ਇਸ ਲਈ ਇਹ ਜ਼ਰੂਰੀ ਅੱਖਾਂ ਦੀ ਉੱਚਿਤ ਦੇਖਭਾਲ ਕੀਤੀ ਜਾਵੇ ।
(i) ਸਾਫ਼ ਸਵੱਛ ਪਾਣੀ ਨਾਲ ਹਰ ਰੋਜ਼ ਅੱਖਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
(ii) ਬਹੁਤ ਤੇਜ਼ ਜਾਂ ਘੱਟ ਰੋਸ਼ਨੀ ਵਿੱਚ ਪੜ੍ਹਨਾ ਨਹੀਂ ਚਾਹੀਦਾ । (ii) ਚਲਦੇ ਵਾਹਨ ਵਿੱਚ ਕਦੇ ਨਹੀਂ ਪੜ੍ਹਨਾ ਚਾਹੀਦਾ ।
(iv) ਅੱਖਾਂ ਨੂੰ ਵੱਧ ਮਲਣਾ ਨਹੀਂ ਚਾਹੀਦਾ ।
(v) ਬਹੁਤ ਗਰਮੀ ਵਾਲੇ ਦਿਨ, ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
(vi) ਸੂਰਜ ਨੂੰ ਸਿੱਧਾ ਨਹੀਂ ਵੇਖਣਾ ਚਾਹੀਦਾ ਅਤੇ ਨਾ ਹੀ ਸੂਰਜ ਗ੍ਰਹਿਣ ਨੂੰ ਵੇਖਣਾ ਚਾਹੀਦਾ ਹੈ ।
(vii) ਸਿਹਤਮੰਦ ਸਾਫ਼ ਅੱਖਾਂ ਦੇ ਲਈ ਵਿਟਾਮਿਨ ਯੁਕਤ ਭੋਜਨ ਖਾਣਾ ਚਾਹੀਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਅੱਖ ਦਾ ਵਰਣਨ ਕਰੋ ।
ਉੱਤਰ-ਮਨੁੱਖੀ ਅੱਖਾਂ ਚਿਹਰੇ ਦੇ ਸਾਹਮਣੇ ਪਾਸੇ ਸਥਿਤ ਹੁੰਦੀਆਂ ਹਨ। ਸਾਡੀ ਅੱਖ ਦਾ ਮੁੱਖ ਭਾਗ ਅੱਖ ਦਾ ਡੇਲਾ (eye ball) ਹੈ ਜੋ ਕਿ ਉਪਰਲੀਆਂ ਪਲਕਾਂ (upper eye lid) ਅਤੇ ਹੇਠਲੀਆਂ ਪਲਕਾਂ (lower eye lidh ਨਾਲ ਢੱਕਿਆ ਹੁੰਦਾ ਹੈ। ਦੋਹਾਂ ਪਲਕਾਂ ਅੱਗੇ ਵਾਲ (eyelashes) ਹੁੰਦੇ ਹਨ ਜੋ ਅੱਖ ਵਿੱਚ ਧੂੜ, ਮਿੱਟੀ ਅਤੇ ਸੂਖਮਜੀਵਾਂ ਨੂੰ ਜਾਣ ਤੋਂ ਰੋਕਦੇ ਹਨ। ਅੱਖ ਦੇ ਡੇਲੇ ਦੀਆਂ ਤਿੰਨ ਪਰਤਾਂ ਸਕਲੀਰੋਟਿਕ ਜਾਂ ਸਕਲੀਰਾ (sclerotic), ਕੋਰੋਇਡ (choroid) ਅਤੇ ਰੈਟਿਨਾ (retina) ਹੁੰਦੀਆਂ ਹਨ।
ਸਕਲੀਰੋਟਿਕ (Sclerotic)—ਡੇਲੇ ਦੀ ਸਭ ਤੋਂ ਬਾਹਰਲੀ ਪਰਤ ਸਕਲੀਰੋਟਿਕ ਜਾਂ ਸਕਲੀਰਾ ਹੁੰਦੀ ਹੈ।ਇਸ ਦਾ ਸਾਹਮਣੇ ਵਾਲਾ ਉਭਰਿਆ ਪਾਰਦਰਸ਼ੀ ਭਾਗ ਕਾਰਨੀਆਂ (cornea) ਹੁੰਦਾ ਹੈ।
ਕੋਰੋਇਡ (Choroid)—ਇਹ ਅੱਖਾਂ ਦੇ ਡੇਲੇ ਦੀ ਵਿਚਕਾਰਲੀ ਪਰਤ ਹੁੰਦੀ ਹੈ। ਇਸ ਦਾ ਸਾਹਮਣੇ ਵਾਲਾ ਭਾਗ ਰੰਗਦਾਰ ਹੁੰਦਾ ਹੈ, ਜਿਸਨੂੰ ਆਇਰਿਸ (iris) ਕਹਿੰਦੇ ਹਨ। ਇਸ ਦੇ ਮੱਧ ਵਿੱਚ ਇੱਕ ਛੋਟਾ ਜਿਹਾ ਛੇਦ ਹੁੰਦਾ ਹੈ, ਜਿਸਨੂੰ ਪੁਤਲੀ (pupil) ਕਹਿੰਦੇ ਹਨ।ਪੁਤਲੀ (pupil) ਰਾਹੀਂ ਪ੍ਰਕਾਸ਼ ਅੱਖ ਵਿੱਚ ਦਾਖਲ ਹੁੰਦਾ ਹੈ। ਮੱਧਮ ਪ੍ਰਕਾਸ਼ ਸਮੇਂ ਪੁਤਲੀ ਵੱਧ ਖੁੱਲ੍ਹਦੀ ਹੈ ਤਾਂ ਕਿ ਅੱਖ ਅੰਦਰ ਵੱਧ ਤੋਂ ਵੱਧ ਪ੍ਰਕਾਸ਼ ਦਾਖਲ ਹੋ ਸਕੇ। ਪਰ ਵੱਧ ਪ੍ਰਕਾਸ਼ ਵਿੱਚ ਪੁਤਲੀ ਤੰਗ ਹੋ ਜਾਂਦੀ ਹੈ।
ਰੈਟਿਨਾ-ਅੱਖ ਦੇ ਡੇਲੇ ਦੀ ਸਭ ਤੋਂ ਅੰਦਰਲੀ ਪਰਤ ਰੈਟਿਨਾ (Retina) ਹੁੰਦੀ ਹੈ। ਇਸਦੇ ਸਾਹਮਣੇ ਵਾਲੇ ਭਾਗ ਵਿੱਚ ਪਾਰਦਰਸ਼ੀ ਅਤੇ ਦੋਹਰਾ ਉੱਤਲ ਲੈਂਜ਼ ਹੁੰਦਾ ਹੈ। ਇਸ ਲੈਂਜ ਨੂੰ ਸਿੱਲਰੀ ਮਾਸਪੇਸ਼ੀਆਂ (cilliary muscles) ਜਕੜ ਕੇ ਰੱਖਦੀਆਂ ਹਨ ਅਤੇ ਲੈਂਜ਼ ਦੀ ਫੋਕਸ ਦੂਰੀ ਨੂੰ ਵਧਾਉਣ ਜਾਂ ਘਟਾਉਣ ਵਿੱਚ ਸਹਾਇਤਾ ਕਰਦੀਆਂ ਹਨ। ਨੇਤਰ ਲੈਂਜ਼ (eye lens) ਦੇ ਬਿਲਕੁਲ ਉਲਟ ਪਾਸੇ ਰੈਟਿਨਾ ਦਾ ਪ੍ਰਕਾਸ਼ ਸੰਵੇਦੀ ਭਾਗ ਪੀਲਾ ਬਿੰਦੂ (yellow spot) ਹੁੰਦਾ ਹੈ। ਜਿੱਥੇ ਪ੍ਰਕਾਸ਼ ਸੰਵੇਦੀ ਸੈੱਲ ਰੈੱਡ (rods) ਅਤੇ ਕੋਣ (cone) ਹੁੰਦੇ ਹਨ।
ਕੋਣ ਅਤੇ ਰੈੱਡ ਸੈੱਲ-ਰੈੱਡ ਸੈੱਲ ਸਾਨੂੰ ਮੱਧਮ ਰੋਸ਼ਨੀ ਵਿੱਚ ਦੇਖਣ ਲਈ ਸਹਾਇਤਾ ਕਰਦੇ ਹਨ ਅਤੇ ਕੋਣ ਸੈੱਲ ਤੇਜ਼ ਰੋਸ਼ਨੀ ਅਤੇ ਰੰਗਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੇ ਹਨ।
ਨੇਤਰ ਦ੍ਰਵ—ਲੈਂਜ਼ ਦੇ ਅਗਲੇ ਪਾਸੇ ਐਕੂਅਸ ਹਿਊਮਰ (aquous humour) ਅਤੇ ਲੈਂਜ਼ ਦੇ ਪਿਛਲੇ ਪਾਸੇ ਡੇਲੇ ਦੀ ਮੁੱਖ ਖੋੜ ਵਿੱਚ ਵਿਟਰਸ ਹਿਊਮਰ (vitreous humour) ਨਾਂ ਦੇ ਵ ਹੁੰਦੇ ਹਨ।
ਪ੍ਰਕਾਸ਼ ਨਸ/ਦ੍ਰਿਸ਼ਟੀ ਨਾੜੀ (Optic Nerve)— ਪ੍ਰਕਾਸ਼ ਨਸ ਦ੍ਰਿਸ਼ਟੀ ਦੀ ਸੂਚਨਾ ਰੈਟੀਨਾ ਤੋਂ ਦਿਮਾਗ ਦੇ ਦ੍ਰਿਟੀ ਕੇਂਦਰ (optic centre) ਤੱਕ ਲੈ ਕੇ ਜਾਂਦੀ ਹੈ।
ਪ੍ਰਕਾਸ਼ ਨਸ ਅਤੇ ਰੈਟੀਨਾ ਦੇ ਸੁਮੇਲ ਨੇੜੇ, ਸੰਵੇਦੀ ਨਾੜੀਆਂ ਤੋਂ ਸੱਖਣਾ ਖੇਤਰ (region of no sensory cells) ਹੁੰਦਾ ਹੈ ਜਿਸ ਨੂੰ ਅੰਧ-ਬਿੰਦੂ (blind spot) ਕਹਿੰਦੇ ਹਨ।
ਪ੍ਰਸ਼ਨ 2. ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਲਿਖੋ ਅਤੇ ਚਿੱਤਰ ਬਣਾਓ ।
ਉੱਤਰ—ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ-
ਪ੍ਰਕਾਸ਼ ਪਰਾਵਰਤਨ (Reflection of light) – ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਸਮਤਲ ਅਤੇ ਚਮਕਦਾਰ ਸਤਹਿ ਤੇ ਟਕਰਾਉਂਦੀਆਂ ਹਨ, ਤਾਂ ਇੱਕ ਖ਼ਾਸ ਦਿਸ਼ਾ ਵਿੱਚ ਵਾਪਸ ਪਹਿਲੇ ਮਾਧਿਅਮ ਵਿੱਚ) ਮੁੜ ਜਾਂਦੀਆਂ ਹਨ । ਪ੍ਰਕਾਸ਼ ਦੀ ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਨ ।
ਪਰਾਵਰਤਨ ਦੇ ਨਿਯਮ (Laws of reflection) – (i) ਆਪਨ ਕੋਣ (∠i) ਅਤੇ ਪਰਾਵਰਤਨ ਕੋਣ (∠x) ਇੱਕ-ਦੂਜੇ ਦੇ ਬਰਾਬਰ ਹੁੰਦੇ ਹਨ । ਅਰਥਾਤ ∠i = ∠r
(ii) ਆਪਾਤੀ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਤੇ ਅਭਿਲੰਬ (normal) ਸਾਰੇ ਇੱਕ ਤਲ ਵਿੱਚ ਹੁੰਦੇ ਹਨ ।
ਇਸ ਚਿੱਤਰ ਵਿੱਚ AB ਇੱਕ ਸਮਤਲ ਪਰਾਵਰਤਕ ਸਤਹਿ (ਦਰਪਣ ਹੈ, PQ ਆਪਾਤੀ ਕਿਰਨ, QR ਪਰਾਵਰਤਿਤ ਕਿਰਨ ਅਤੇ QN ਆਪਨ ਬਿੰਦੂ ਤੇ ਅਤਿਲੰਬ ਹੈ । ਚਿੱਤਰ ਤੋਂ ਪਤਾ ਚਲਦਾ ਹੈ ਕਿ ਆਪਾਤੀ ਕਿਰਨ, ਪਰਾਵਰਤਿਤ ਕਰਨ ਅਤੇ ਅਭਿਲੰਬ ਸਾਰੇ ਹੀ ਕਾਗ਼ਜ਼ ਦੇ ਤਲ ਵਿੱਚ ਹਨ ।
ਪ੍ਰਸ਼ਨ 3. ਕਲਾਈਡੋਸਕੋਪ ਕੀ ਹੁੰਦਾ ਹੈ ? ਇਸਦਾ ਕੀ ਉਪਯੋਗ ਹੈ ?
ਉੱਤਰ-ਕਲਾਈਡੋਸਕੋਪ (Kaleidoscope)—ਇੱਕ ਅਜਿਹਾ ਪ੍ਰਕਾਸ਼ੀ ਸਾਧਨ ਹੈ, ਜਿਸ ਵਿੱਚ ਦਰਪਣਾਂ ਨੂੰ ਇੱਕ-ਦੂਸਰੇ ਨਾਲ ਕਿਸੇ ਕੋਣ ਤੇ ਰੱਖਣ ਨਾਲ ਵਸਤੂ ਦੇ ਅਨੇਕ ਪ੍ਰਤੀਬਿੰਬ ਪ੍ਰਾਪਤ ਕਰ ਸੁੰਦਰ ਪੈਟਰਨ (ਡਿਜ਼ਾਇਨ) ਬਣਾਉਂਦੇ ਹਾਂ।
ਬਣਾਵਟ—ਇਹ ਇੱਕ ਖਿਡੌਣਾ ਹੈ ਜਿਸ ਨਾਲ ਕਈ ਪ੍ਰਤਿਬਿੰਬ ਬਣਾਏ ਜਾ ਸਕਦੇ ਹਨ। ਕਲੀਡੀਓਸਕੋਪ ਵਿੱਚ ਦਰਪਣ ਦੀਆਂ ਤਿੰਨ ਆਇਤਾਕਾਰ ਪੱਟੀਆਂ ਨੂੰ ਪ੍ਰਿਜ਼ਮ ਦੀ ਆਕ੍ਰਿਤੀ ਵਿੱਚ ਜੋੜਿਆ ਜਾਂਦਾ ਹੈ ਅਤੇ ਇੱਕ ਮੋਟੇ ਚਾਰਟ ਨਾਲ ਬਣੇ ਬੇਲਨਾਕਾਰ ਟਿਊਬ ਵਿੱਚ ਲਗਾ ਦਿੱਤਾ ਜਾਂਦਾ ਹੈ ।ਟਿਊਬ ਦੇ ਇੱਕ ਸਿਰੇ ਤੇ ਕੇਂਦਰ ਵਿੱਚ ਛੇਕ ਯੁਕਤ ਗੱਤੇ ਦੀ ਡਿਸਕ ਲਗਾਈ ਜਾਂਦੀ ਹੈ ਅਤੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਗੋਲ ਆਕਾਰ ਵਾਲੀ ਪਲੇਟ ਦਰਪਣ ਨੂੰ ਛੂੰਹਦੇ ਹੋਏ ਮਜ਼ਬੂਤੀ ਨਾਲ ਚਿਪਕਾ ਦਿੰਦੇ ਹਨ । ਇਸ ਦੇ ਉੱਪਰ ਕੁੱਝ ਰੰਗੀਨ ਕੱਚ ਦੇ ਟੁਕੜੇ ਰੱਖ ਕੇ ਘਿਸੇ ਹੋਏ ਕੱਚ ਦੀ ਪਲੇਟ ਨਾਲ ਬੰਦ ਕਰ ਦਿੰਦੇ ਹਨ । ਇਸ ਤਰ੍ਹਾਂ ਕਲੀਡੀਓਸਕੋਪ ਤਿਆਰ ਹੋ ਜਾਂਦੀ ਹੈ ।
ਕਲਾਈਡੋਸਕੋਪ ਦੀ ਇੱਕ ਰੋਚਕ ਵਿਸ਼ੇਸ਼ਤਾ ਹੈ ਕਿ ਤੁਸੀਂ ਕਦੇ ਵੀ ਇੱਕ ਪ੍ਰਕਾਰ ਦਾ ਪੈਟਰਨ ਦੁਬਾਰਾ ਨਹੀਂ ਵੇਖ ਸਕਦੇ। ਵਾਲ ਪੇਪਰ ਅਤੇ ਕੱਪੜੇ ਦੇ ਡਿਜ਼ਾਇਨ ਤਿਆਰ ਕਰਨ ਵਾਲੇ ਕਲਾਕਾਰ ਇਸ ਦੀ ਵਰਤੋਂ ਕਰਕੇ ਨਵੇਂ-ਨਵੇਂ ਪੈਟਰਨ ਦੀ ਸਿਰਜਨਾ ਕਰਦੇ ਹਨ ।
ਪ੍ਰਸ਼ਨ 4. ਤੁਸੀਂ ਕਿਵੇਂ ਸਿੱਧ ਕਰੋਗੇ ਕਿ ਸਫੈਦ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੈ ?
ਉੱਤਰ—ਸਫੈਦ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੋਇਆ ਹੈ-
ਪ੍ਰਿਜ਼ਮ 1 ਨੂੰ ਚਿੱਤਰ ਵਿੱਚ ਦਰਸਾਏ ਢੰਗ ਨਾਲ ਹਨੇਰੇ ਕਮਰੇ ਵਿੱਚ ਰੱਖੋ । ਹੁਣ ਇੱਕ ਬਰੀਕ ਛੇਕ ਵਿੱਚੋਂ ਸੂਰਜ ਦੇ ਪ੍ਰਕਾਸ਼ ਨੂੰ ਕਮਰੇ ਅੰਦਰ ਆਉਣ ਦਿਓ। ਪ੍ਰਿਜ਼ਮ ਨੂੰ ਪ੍ਰਕਾਸ਼ ਦੇ ਪੱਥ ਵਿੱਚ ਰੱਖੋ ਅਤੇ ਪਰਦੇ ਤੇ ਸਪੈਕਟਮ ਪ੍ਰਾਪਤ ਕਰੋ ।ਤੁਸੀਂ ਦੇਖੋਗੇ ਕਿ ਸਫੈਦ ਪ੍ਰਕਾਸ਼ ਤੋਂ ਬਣੇ ਸਪੈਕਟਮ ਵਿੱਚ ਸੱਤਰੰਗ ਬੈਂਗਣੀ, ਜਾਮੁਨੀ, ਨੀਲਾ, ਹਰਾ, ਪੀਲਾ, ਨਾਰੰਗੀ (ਸੰਤਰੀ), ਲਾਲ ਹਨ ।
ਹੁਣ ਦੂਜਾ ਪ੍ਰਿਜ਼ਮ 2 ਜਿਹੜਾ ਹਰ ਪੱਖੋਂ ਪ੍ਰਿਜ਼ਮ 1 ਦੇ ਸਮਾਨ ਹੈ, ਨੂੰ ਉਲਟੀ ਸਥਿਤੀ ਵਿੱਚ ਰੱਖੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ਤਾਂ ਜੋ ਸਪੈਕਟ੍ਰਮ ਦੇ ਸਾਰੇ ਰੰਗ ਪ੍ਰਿਜ਼ਮ, 2 ਵਿਚੋਂ ਬਾਹਰ ਨਿਕਲਣ ਅਤੇ ਇਸ ਨਿਰਗਮਨ ਪੁੰਜ ਨੂੰ ਦੁਬਾਰਾ ਪਰਦੇ ਤੇ ਪ੍ਰਾਪਤ ਕਰੋ । ਤੁਸੀਂ ਦੇਖੋਗੇ ਕਿ ਦੂਜੇ ਪ੍ਰਿਜ਼ਮ ਤੋਂ ਪ੍ਰਾਪਤ ਨਿਰਗਮਨ ਪੁੰਜ ਸਫੈਦ ਪ੍ਰਕਾਸ਼ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਸਫੈਦ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੋਇਆ ਹੈ ।