ਪਾਠ 12 ਕੁੱਝ ਕੁਦਰਤੀ ਘਟਨਾਵਾਂ
ਸੋਚੋ ਅਤੇ ਉੱਤਰ ਦਿਓ ]
ਪ੍ਰਸ਼ਨ 1. ਸਥਿਰ ਬਿਜਲੀ ਪ੍ਰੇਰਣ ਕਿਸ ਨੂੰ ਕਹਿੰਦੇ ਹਨ ?
ਉੱਤਰ-ਸਥਿਰ ਬਿਜਲੀ ਪ੍ਰੇਰਣ-ਕਿਸੇ ਚਾਰਜਿਤ ਵਸਤੂ ਦੇ ਨੇੜੇ ਕੋਈ ਅਣਚਾਰਜਿਤ ਵਸਤੂ ਰੱਖੀਏ ਤਾਂ ਅਣਚਾਰਜਿਤ ਵਸਤੂ ਦੇ ਨੇੜੇ ਦੇ ਸਿਰੇ ਤੇ ਉਲਟ ਚਾਰਜ ਅਤੇ ਦੂਰ ਦੇ ਸਿਰੇ ਤੇ ਸਮਾਨ ਚਾਰਜ ਪ੍ਰੇਰਿਤ ਹੁੰਦਾ ਹੈ, ਜਦੋਂ ਤੱਕ ਇਸਨੂੰ ਚਾਰਜਿਤ ਵਸਤੂ ਦੇ ਨੇੜੇ ਰੱਖਿਆ ਜਾਂਦਾ ਹੈ । ਇਸ ਨੂੰ ਸਥਿਰ ਬਿਜਲੀ ਪ੍ਰੇਰਣ ਆਖਦੇ ਹਨ ।
ਪ੍ਰਸ਼ਨ 2. ਜੇਕਰ ਤੁਸੀਂ ਧਨ ਚਾਰਜਿਤ ਛੜ ਅਣ-ਚਾਰਜਿਤ ਛੜ ਕੋਲ ਰੱਖੋ, ਤਾਂ ਅਣ-ਚਾਰਜਿਤ ਛੜ ਦੇ ਨੇੜਲੇ ਸਿਰੇ ਤੇ ਕਿਹੜਾ ਚਾਰਜ ਪੈਦਾ ਹੋਵੇਗਾ ?
ਉੱਤਰ-ਅਣ-ਚਾਰਜਿਤ ਛੜ ਦੇ ਨੇੜਲੇ ਸਿਰੇ ਤੇ ਵਿਪਰੀਤ ਪ੍ਰਕ੍ਰਿਤੀ ਦਾ ਰਿਣ ਚਾਰਜ (-) ਪੈਦਾ ਹੋਵੇਗਾ ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ :
1. ਕੋਵਿਡ-19 ਵਿਸ਼ਵ ਪੱਧਰੀ ਮਹਾਂਮਾਰੀ ਰੋਗ ਹੈ ।
2. ਦੋ ਵਸਤਾਂ ਨੂੰ ਰਗੜਨ ਨਾਲ ਧਨ ਅਤੇ ਰਿਣ ਤਰ੍ਹਾਂ ਦੇ ਚਾਰਜ ਪੈਦਾ ਹੁੰਦੇ ਹਨ ।
3. ਮਹਾਂਮਾਰੀ ਤੇਜ਼ੀ ਨਾਲ ਫੈਲਣ ਵਾਲੀ ਬੀਮਾਰੀ ਹੁੰਦੀ ਹੈ, ਜੋ ਕਿਸੇ ਵਿਸ਼ੇਸ਼ ਖੇਤਰ ਦੀ ਬਹੁਤ ਵੱਡੀ ਆਬਾਦੀ ਵਿੱਚ ਫੈਲਦੀ ਹੈ ।
4. ਗਤੀਸ਼ੀਲ ਹਵਾ ਨੂੰ ਪੌਣ ਕਹਿੰਦੇ ਹਨ ।
5. ਕਿਸੇ ਅਣਚਾਰਜਿਤ ਵਸਤੂ ਨੂੰ ਰਗੜਨ ਨਾਲ ਚਾਰਜਿਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 2. ਹੇਠ ਲਿਖਿਆਂ ਵਿੱਚ ਸਹੀ (T) ਜਾਂ ਗ਼ਲਤ (F) ਲਿਖੋ-
1. ਚੱਕਰਵਾਤ, ਹਰੀਕੇਨ ਅਤੇ ਟਾਈਫੂਨ ਸਾਰੇ ਤਾਪਖੰਡੀ ਤੂਫ਼ਾਨ ਹਨ ।
2. ਆਕਾਸ਼ੀ ਬਿਜਲੀ ਦੀ ਗਰਜ ਅਤੇ ਚਮਕ ਸਮੇਂ ਸਾਨੂੰ ਕਿਸੇ ਵੱਡੇ ਰੁੱਖ ਹੇਠਾਂ ਜਾਂ ਖੰਭੇ ਹੇਠਾਂ ਪਨਾਹ ਲੈਣੀ ਚਾਹੀਦੀ ਹੈ ।
3. ਉੱਚੀਆਂ ਇਮਾਰਤਾਂ ਅਤੇ ਵੱਡੇ ਟਾਵਰਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ (Lightning Conductor) ਦੀ ਵਰਤੋਂ ਕੀਤੀ ਜਾਂਦੀ ਹੈ ।
ਲਈ ਆਕਾਸ਼ੀ ਬਿਜਲੀ ਚਾਲਕ
4. ਹਵਾ ਦੀ ਚਾਲ ਸੀਜ਼ਮੋਗਰਾਫ਼ ਨਾਲ ਮਾਪੀ ਜਾਂਦੀ ਹੈ । 5. ਆਕਾਸ਼ੀ ਬਿਜਲੀ ਸਮੇਂ ਛਤਰੀ ਦੀ ਵਰਤੋਂ ਨਾ ਕਰੋ
ਉੱਤਰ—1. (T), 2. (F), 3. (T), 4. (F), 5. (T) ।
ਪ੍ਰਸ਼ਨ 3. ਹੇਠ ਲਿਖਿਆਂ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
1. ਇਨ੍ਹਾਂ ਵਿਚੋਂ ਕਿਹੜੀ ਮਹਾਂਮਾਰੀ ਹੈ ?
(ੳ) ਡੇਂਗੂ
(ਅ) ਸਵਾਈਨ ਫਲੂ
(ੲ) ਹੈਜਾ
(ਸ) ਉਪਰੋਕਤ ਸਾਰੇ ।
ਉੱਤਰ—(ਸ) ਉਪਰੋਕਤ ਸਾਰੇ ।
2. ਇਹ ਮਹਾਂਮਾਰੀ ਨਹੀਂ, ਵਿਸ਼ਵਵਿਆਪੀ ਮਹਾਂਮਾਰੀ ਹੈ ।
(ੳ) ਡੇਂਗੂ (ਦਿੱਲੀ ਵਿਚ ਫੈਲਿਆ)
(ਸ) ਈਥੋਪੀਆ ਦਾ ਸੋਕਾ
(ੲ) ਬੰਗਾਲ ਦੀ ਪਲੇਗ
(ਅ) ਕੋਵਿਡ-19
ਉੱਤਰ—(ਅ) ਕੋਵਿਡ-19.
3. ਭੂਚਾਲ ਦੀ ਆਵ੍ਰਿਤੀ ਇਸ ਯੰਤਰ ਨਾਲ ਮਾਪੀ ਜਾਂਦੀ ਹੈ
(ੳ) ਬੈਰੋਮੀਟਰ
(ਅ) ਅਨੀਮੋਮੀਟਰ
(ੲ) ਸੀਜ਼ਮੋਗਰਾਫ਼
(ਸ) ਲੈਕਟੋਮੀਟਰ ।
ਉੱਤਰ—(ੲ) ਸੀਜ਼ਮੋਗਰਾਫ਼ ।
4. ਇਨ੍ਹਾਂ ਦੇ ਸਥਾਨੰਤਰਣ ਨਾਲ ਚਾਰਜ ਪੈਦਾ ਹੁੰਦਾ ਹੈ ।
(ੳ) ਇਲੈਕਟ੍ਰਾਨ
(ਅ) ਪ੍ਰੋਟਾਨ
(ੲ) ਪਰਮਾਣੂ
(ਸ) ਨਿਊਟ੍ਰਾਨ ।
ਉੱਤਰ—(ੳ) ਇਲੈਕਟ੍ਰਾਨ ।
5. ਆਕਾਸ਼ੀ ਬਿਜਲੀ ਦੀ ਗਰਜ/ਚਮਕ ਸਮੇਂ ਸਾਨੂੰ ਇੱਥੇ ਪਨਾਹ ਲੈਣੀ ਚਾਹੀਦੀ ਹੈ ।
(ੳ) ਵੱਡੇ ਰੁੱਖਾਂ ਹੇਠਾਂ
(ਅ) ਬਿਜਲੀ ਦੇ ਖੰਭੇ ਨੇੜੇ
(ੲ) ਕਿਸੇ ਇਮਾਰਤ ਦੇ ਅੰਦਰ
(ਸ) ਛਤਰੀ ਹੇਠਾਂ ।
ਉੱਤਰ—(ੲ) ਕਿਸੇ ਇਮਾਰਤ ਦੇ ਅੰਦਰ ।
ਪ੍ਰਸ਼ਨ 4. ਕਾਲਮ-ੳ ਅਤੇ ਕਾਲਮ-ਅ ਦਾ ਮਿਲਾਨ ਕਰੋ-
ਉੱਤਰ-
ਕਾਲਮ ‘ੳ’ ਕਾਲਮ ‘ਅ
(ੳ) ਸੋਨ-ਪੱਤਰ ਬਿਜਲੀ ਦਰਸ਼ੀ
1. ਸਾਲ 2020 ਵਿੱਚ ਫੈਲੀ ਵਿਸ਼ਵ ਵਿਆਪੀ
ਮਹਾਂਮਾਰੀ ਜੋ ਸਾਰੀ ਦੁਨੀਆਂ ਵਿੱਚ ਫੈਲੀ । (ਸ) ਕੋਵਿਡ-19
2. ਸਮੁੰਦਰੀ ਤੂਫ਼ਾਨ/ਚੱਕਰਵਾਤ ਜਿਸਨੇ ਮਈ 2020
ਵਿੱਚ ਉੜੀਸਾ ਦੇ ਤੱਟੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ । (ਹ) ਅੰਫ਼ਾਨ
3. ਜਦ ਦੋ ਚਾਰਜਿਤ ਬੱਦਲ ਇੱਕ ਦੂਜੇ ਵੱਲ ਆਉਂਦੇ
ਹਨ ਤਾਂ ਪੈਦਾ ਹੁੰਦੀ ਹੈ । (ਅ) ਆਕਾਸ਼ੀ ਬਿਜਲੀ
4. ਇਸ ਦੀ ਵਰਤੋਂ ਵਸਤੂ ‘ਤੇ ਚਾਰਜ ਪਤਾ ਕਰਨ
ਲਈ ਕੀਤੀ ਜਾਂਦੀ ਹੈ। (ੳ) ਸੋਨ-ਪੱਤਰ ਬਿਜਲੀ ਦਰਸ਼ੀ
5. ਧਰਤੀ ਦੀ ਪੇਪੜੀ ਅੰਦਰ ਉਹ ਥਾਂ ਜਿੱਥੇ
ਹੁੰਦਾ ਹੈ । (ੲ) ਹਾਈਪੋਸੈਂਟਰ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮਹਾਂਮਾਰੀ (Epidemic) ਕੀ ਹੁੰਦੀ ਹੈ ?
ਉੱਤਰ—ਮਹਾਂਮਾਰੀ (Epidemic)—ਅਜਿਹੀ ਆਪਦਾ ਜਾਂ ਬਿਮਾਰੀ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਕਿਸੇ ਪ੍ਰਜਾਤੀ
ਦੇ ਬਹੁਤ ਸਾਰੇ ਜੀਵਾਂ ਨੂੰ ਕੁੱਝ ਸਮੇਂ ਲਈ ਪ੍ਰਭਾਵਿਤ ਕਰਦੀ ਹੈ, ਜਿਵੇਂ ਡੇਂਗੂ, ਪਲੇਗ, ਹੈਜ਼ਾ, ਚਿਕਨਗੁਨੀਆਂ, ਸਵਾਈਨ
ਫਲੂ ਆਦਿ ।
ਪ੍ਰਸ਼ਨ 2. ਪੌਣ (Wind) ਦੀ ਪਰਿਭਾਸ਼ਾ ਲਿਖੋ ।
ਉੱਤਰ—ਪੌਣ (Wind)—ਗਤੀਸ਼ੀਲ ਹਵਾ ਨੂੰ ਪੌਣ ਆਖਦੇ ਹਨ ।ਇਸ ਨਾਲ ਵਾਸ਼ਪੀਕਰਣ (Evaporation) ਅਤੇ ਪੌਦਿਆਂ ਦੇ ਪੱਤਿਆਂ ਦੀ ਸਤਹ ਤੋਂ ਵਾਸ਼ਪਉਤਸਰਜਨ (Transportation) ਹੁੰਦਾ ਹੈ ।ਪੌਣ ਦੀ ਚਾਲ ਨੂੰ ਅਨੀਮੋਮੀਟਰ ਨਾਲ
ਮਾਪਿਆ ਜਾਂਦਾ ਹੈ । ਪ੍ਰਸ਼ਨ 3. ਭਾਰਤ ਦੇ ਪੱਛਮੀ ਤੱਟਾਂ ਤੇ ਟਕਰਾਉਣ ਵਾਲੇ ਚੱਕਰਵਾਤ (Cyclones) ਕਿੱਥੇ ਪੈਦਾ ਹੁੰਦੇ ਹਨ ?
ਉੱਤਰ-ਭਾਰਤ ਦੇ ਪੱਛਮੀ ਤੱਟਾਂ ਨੂੰ ਟਕਰਾਉਣ ਵਾਲੇ ਚੱਕਰਵਾਤ (Cyclones) ਅਰਬ ਸਾਗਰ ਵਿੱਚੋਂ ਪੈਦਾ ਹੁੰਦੇ ਹਨ ।
ਪ੍ਰਸ਼ਨ 4. ਕਿਸੇ ਅਣ-ਚਾਰਜਿਤ ਵਸਤੂ ਨੂੰ ਚਾਰਜਿਤ ਕਰਨ ਦੇ ਦੋ ਢੰਗ ਲਿਖੋ ।
ਉੱਤਰ-ਅਣ-ਚਾਰਜਿਤ ਵਸਤੂ ਨੂੰ ਚਾਰਜਿਤ ਕਰਨ ਦੇ ਢੰਗ–(1) ਰਗੜਨ ਨਾਲ, (2) ਬਿਜਲੀ ਪ੍ਰੇਰਣ ਵਿਧੀ ਰਾਹੀਂ,
(3) ਚਾਰਜਿਤ ਨਾਲ ਛੂਹਣ ਦੁਆਰਾ ।
ਪ੍ਰਸ਼ਨ 5. ਭੂਚਾਲ ਦੇ ਐਪੀਸੈਂਟਰ (Epicentre) ਦੀ ਪਰਿਭਾਸ਼ਾ ਲਿਖੋ ।
ਉੱਤਰ—ਐਪੀਸੈਂਟਰ (Epicentre)—ਧਰਤੀ ਦੀ ਪੇਪੜੀ (Crust) ਅੰਦਰ ਹਾਈਪੋਸੈਂਟਰ (Hypocentre) ਤੇ ਪੈਦਾ ਹੋਈ ਕੰਪਨ ਧਰਤੀ ਦੀ ਸਤਹ ਤੇ ਐਪੀਸੈਂਟਰ (Epicentre) ਤੇ ਸਭ ਤੋਂ ਪਹਿਲਾਂ ਪਹੁੰਚਦੀ ਹੈ । ਭੂਚਾਲ ਤੋਂ ਸਭ ਤੋਂ ਵੱਧ ਨੁਕਸਾਨ ਇੱਥੇ ਹੁੰਦਾ ਹੈ। ਐਪੀਸੈਂਟਰ, ਹਾਈਪੋਸੈਂਟਰ ਦੇ ਠੀਕ ਉੱਪਰ ਸਥਿਤ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਵਿਸ਼ਵ ਵਿਆਪੀ ਮਹਾਂਮਾਰੀ (Pandemic) ਕੀ ਹੁੰਦੀ ਹੈ ? ਕਿਸੇ ਦੋ ਵਿਸ਼ਵ ਵਿਆਪੀ ਮਹਾਂਮਾਰੀਆਂ ਦੇ ਨਾਂ ਲਿਖੋ ।
ਉੱਤਰ-ਵਿਸ਼ਵ ਵਿਆਪੀ ਮਹਾਂਮਾਰੀ (Pandemic)ਇਹ ਅਜਿਹੀ ਬੀਮਾਰੀ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਖੇਤਰ ਵਿੱਚ ਫੈਲਦੀ ਹੈ ਅਤੇ ਲੱਖਾਂ ਲੋਕਾਂ ਦੀ ਮੌਤ ਦਾ ਕਾਰਣ ਬਣਦੀ ਹੈ । ਚੀਨ ਦੇ ਵੁਹਾਨ ਸ਼ਹਿਰ ਦੀ ਲੈਬਾਰੇਟਰੀ ਵਿੱਚ ਪੈਦਾ ਹੋਇਆ ਕੋਰੋਨਾ ਵਿਸ਼ਾਣੂ (SARS-COV-2) ਬੇਕਾਬੂ ਹੋ ਗਿਆ ਜਿਸ ਤੋਂ ਕੋਵਿਡ-19 ਨਾਂ ਦੀ ਬਿਮਾਰੀ ਦਾ ਕਾਰਨ ਬਣਿਆ । ਇਹ ਦੁਨੀਆਂ ਦੇ ਲਗਪਗ ਸਾਰੇ ਦੇਸ਼ਾਂ ਵਿੱਚ ਫੈਲਿਆ ਅਤੇ ਲੱਖਾਂ ਲੋਕਾਂ ਦੀ ਮੌਤ ਦਾ ਕਾਰਣ ਬਣਿਆ ।
ਪ੍ਰਸ਼ਨ 2. ਮਹਾਂਮਾਰੀ ਕੀ ਹੁੰਦੀ ਹੈ ? ਉਦਾਹਰਣ ਦਿਓ ।
ਉੱਤਰ—ਮਹਾਂਮਾਰੀ (Epidemic)—ਇਹ ਅਜਿਹੀ ਆਪਦਾ ਜਾਂ ਬਿਮਾਰੀ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਕਿਸੇ ਪ੍ਰਜਾਤੀ ਦੇ ਬਹੁਤ ਸਾਰੇ ਜੀਵਾਂ ਨੂੰ ਕੁੱਝ ਸਮੇਂ ਲਈ ਪ੍ਰਭਾਵਿਤ ਕਰਦੀ ਹੈ, ਜਿਵੇਂ ਕਿ ਡੇਂਗੂ, ਪਲੇਗ, ਹੈਜ਼ਾ ਆਦਿ
ਪ੍ਰਸ਼ਨ 3. ਸੋਨ ਪੱਤਰ ਬਿਜਲੀ ਦਰਸ਼ੀ (Goldleaf Electroscope) ਦਾ ਅੰਕਿਤ ਚਿੱਤਰ ਬਣਾਓ । ਇਸਦੀ ਰਚਨਾ ਕਰੋ ।
ਉੱਤਰ—ਸੋਨ ਪੱਤਰ ਬਿਜਲੀ ਦਰਸ਼ੀ (Goldleaf Electroscope ਜਾਂ G.L.E.)—ਇਹ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਕਿਸੇ ਵਸਤੂ ਦੇ ਚਾਰਜ ਦੀ ਹੋਂਦ ਦਾ ਪਤਾ ਲਗਾਇਆ ਜਾ ਸਕਦਾ ਹੈ ।
ਸਿਧਾਂਤ (Principle)—ਸਮਾਨ ਪ੍ਰਕਿਰਤੀ ਦੇ ਚਾਰਜ ਇੱਕ ਦੂਜੇ ਨੂੰ ਪਰ੍ਹੇ ਧਕੇਲਦੇ ਹਨ । ਪਰੰਤੂ ਅਸਮਾਨ (ਵਿਪਰੀਤ) ਪ੍ਰਕਿਰਤੀ ਦੇ ਚਾਰਜ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ।
ਰਚਨਾ (Construction)—ਇਸ ਵਿੱਚ ਇੱਕ ਚੌੜੇ ਮੂੰਹ ਵਾਲੀ ਕੱਚ ਦੀ ਬੋਤਲ ਜਾਂ ਬੈਲਜ਼ਾਰ ਹੁੰਦਾ ਹੈ ਜਿਸ ਦਾ ਆਧਾਰ ਕੁੱਝ ਲੱਕੜੀ ਦਾ ਹੁੰਦਾ ਹੈ । ਇਸਦੇ ਮੂੰਹ ਵਿੱਚ ਇੱਕ ਛੇਕ ਵਾਲਾ ਕਾਰਕ ਹੁੰਦਾ ਹੈ ਜਿਸ ਵਿੱਚੋਂ ਧਾਤੂ ਦੀ ਛੜ ਲੰਘਦੀ ਹੈ । ਧਾਤ ਦੇ ਹੇਠਲੇ ਸਿਰੇ ਤੇ ਦੋ ਸਮਾਨੰਤਰ ਸੋਨ ਪੱਤਰੇ ਜੁੜੇ ਹੁੰਦੇ ਹਨ ਅਤੇ ਬੈਲਜ਼ਾਰ ਤੋਂ ਬਾਹਰ ਨਿਕਲਦੇ ਛੜ ਦੇ ਉਪਰਲੇ ਸਿਰੇ ਤੇ ਗੋਲ ਧਾਤਵੀਂ ਪਲੇਟ ਜਾਂ ਘੁੰਡੀ (Knob) ਜੁੜੀ ਹੁੰਦੀ ਹੈ । (ਦੇਖੋ ਚਿੱਤਰ) ਬਿਜਲੀ ਦਰਸ਼ੀ (Disc) ਦੀ ਆਹਮੋਂ ਸਾਹਮਣੀਆਂ ਦੀਵਾਰਾਂ ਤੇ ਵੀ ਸੋਨੇ ਦੇ ਪੱਤਰੇ (Gold foils) ਚਿਪਕਾਈਆਂ ਹੁੰਦੀਆਂ ਹਨ ।
ਬਿਜਲੀ ਦਰਸ਼ੀ ਰਾਹੀਂ ਕਿਸੇ ਵਸਤੂ ਤੇ ਚਾਰਜ ਪਤਾ ਲਗਾਉਣਾ— ਬਿਜਲੀ ਦਰਸ਼ੀ ਦੀ ਧਾਤਵੀਂ ਪਲੇਟ ਨੂੰ ਦਿੱਤੀ ਹੋਈ ਵਸਤੂ ਦੇ ਛੂਹਣ ਨਾਲ ਵਸਤੂ ਦਾ ਚਾਰਜ ਪਲੇਟ ਅਤੇ ਵਿਚ ਧਾਤਵੀਂ ਛੜ ਰਾਹੀਂ ਸੋਨ ਪੱਤਰਿਆਂ ਤੱਕ ਸਥਾਨਾਂਤਰਿਤ ਹੋ ਜਾਂਦਾ ਹੈ । ਦੋਵਾਂ ਪੱਤਰਿਆਂ ਤੇ ਸਮਾਨ ਚਾਰਜ ਹੋਣ ਕਾਰਨ ਪੱਤਰੇ ਇੱਕ ਦੂਜੇ ਨੂੰ ਧਕੇਲਦੇ ਹਨ, ਜਿਸ ਤੋਂ ਪਰਦੇ ਖੁੱਲ ਜਾਂਦੇ ਹਨ ।
ਪ੍ਰਸ਼ਨ 4. ਆਸਮਾਨੀ ਬਿਜਲੀ (Lightning) ਤੋਂ ਬਚਾਅ ਦੇ ਕੋਈ ਤਿੰਨ ਉਪਾਅ ਲਿਖੋ ।
ਉੱਤਰ-ਆਸਮਾਨੀ ਬਿਜਲੀ (Lightning) ਤੋਂ ਬਚਾਅ ਦੇ ਉਪਾਅ— 1. ਜਦੋਂ ਆਕਾਸ਼ ਵਿੱਚ ਹਲਕੀ ਜਿਹੀ ਗਰਜ ਜਾਂ ਚਮਕ ਦਿਖਾਈ ਦੇਵੇ ਤਾਂ ਅਜਿਹੀ ਸੁਰੱਖਿਅਤ ਥਾਂ ਵੱਲ ਭੱਜੋ ਜਿੱਥੇ ਆਕਾਸ਼ੀ ਬਿਜਲੀ ਦੇ ਚਾਰਜ ਦਾ ਪ੍ਰਵਾਹ ਧਰਤੀ ਵੱਲ ਨਾ ਜਾ ਸਕੇ ਜਿਵੇਂ ਕਿ ਕਿਸੇ ਇਮਾਰਤ ਅੰਦਰ ਆਸਰਾ ਲਓ ਅਤੇ ਇਮਾਰਤ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਬਿਜਲੀ ਦੀ ਸਪਲਾਈ ਬੰਦ ਕਰ ਦਿਉ ।
2. ਜੇਕਰ ਤੁਸੀਂ ਬੱਸ ਜਾਂ ਕਾਰ ਵਿੱਚ ਸਫ਼ਰ ਕਰ ਰਹੇ ਹੋ ਤਾਂ ਬਾਹਰ ਨਿਕਲ ਕੇ ਵਾਹਨ ਨੂੰ ਸੜਕ ਤੋਂ ਉਤਾਰ ਕੇ ਬਾਹਰ ਆ ਜਾਓ ਅਤੇ ਜੇਕਰ ਬੱਦਲ ਗਰਜਦੇ ਹੋਣ ਤਾਂ ਛੱਤਰੀ ਦੀ ਵਰਤੋਂ ਨਾ ਕਰੋ ਭਾਵੇਂ ਮੀਂਹ ਹੋਵੇ ਅਤੇ ਨੀਵੀਂ ਤੋਂ ਨੀਵੀਂ ਥਾਂ ਤੇ ਜਾ ਕੇ ਰੁੱਕੋ
3. ਜੇਕਰ ਅਸਮਾਨੀ ਬਿਜਲੀ ਜਾਂ ਬੱਦਲ ਦੀ ਗਰਜਨਾ ਹੋਵੇ ਅਤੇ ਤੁਸੀਂ ਖੁੱਲ੍ਹੇ ਵਿੱਚ ਹੋ ਤਾਂ ਆਪਣਾ ਸਿਰ ਗੋਡਿਆਂ ਵਿਚ ਦੇ ਕੇ ਇਸ ਢੰਗ ਨਾਲ ਬੈਠ ਜਾਓ ਕਿ ਤੁਹਾਡਾ ਸਰੀਰ ਦਾ ਆਕਾਰ ਛੋਟੇ ਤੋਂ ਛੋਟਾ ਲੱਗੇ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ ।
ਪ੍ਰਸ਼ਨ 5. ਸੀਜ਼ਮੋਗਰਾਫ਼ (Seismograph) ਕਿਵੇਂ ਕੰਮ ਕਰਦਾ ਹੈ ?
ਉੱਤਰ—ਸੀਜ਼ਮੋਗਰਾਫ਼ (Seismograph)—ਇਹ ਇੱਕ ਅਜਿਹਾ ਯੰਤਰ ਹੈ ਜਿਸ ਨਾਲ ਭੂਚਾਲਾਂ ਤਰੰਗਾਂ ਦੀ ਆਵ੍ਰਿਤੀ ਦਾ ਰਿਕਾਰਡ ਗ੍ਰਾਫ ਦੀ ਸ਼ਕਲ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ । ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ ਮਾਪੀ ਜਾਂਦੀ ਹੈ । ਭੀਸ਼ਣ ਤੀਬਰਤਾ ਵਾਲੇ ਭੂਚਾਲ ਦੀ ਆਵ੍ਰਿਤੀ 7 ਤੋਂ ਵੱਧ ਹੁੰਦੀ ਹੈ ।
ਸ਼ੀਜ਼ਮੋਗਰਾਫ਼ ਦੀ ਕਾਰਜਵਿਧੀ (Working of Seismograph)— ਧਰਤੀ ਦੇ ਪੇਪੜੀ ਹੇਠਾਂ ਹਾਈਪੋਸੈਂਟਰ ਬਿੰਦੂ ਤੋਂ ਪੈਦਾ ਹੋਇਆਂ ਕੰਪਨਾਂ ਧਰਤੀ ਦੇ ਤਲ ਤੇ ਐਂਪੀਸੈਂਟਰ ਬਿੰਦੂ ਜਿਹੜਾ ਹਾਈਪੋਸੈਂਟਰ ਦੇ ਬਿਲਕੁਲ ਉੱਪਰ ਹੁੰਦਾ ਹੈ, ਪਹੁੰਚ ਕੇ ਆਲੇ-ਦੁਆਲੇ ਦੇ ਖੇਤਰ ਵਿੱਚ ਤਰੰਗਾਂ ਭੇਜਦੀ ਹੈ । ਇਹਨਾਂ ਨੂੰ ਭੂਚਾਲ ਤਰੰਗਾਂ ਜਾਂ ਸੀਜਮਿਕ ਤਰੰਗਾਂ ਆਖਦੇ ਹਨ । ਇਨ੍ਹਾਂ ਤਰੰਗਾਂ ਨੂੰ ਸੀਜ਼ਮੋਗਰਾਫ਼ ਯੰਤਰ ਨਾਲ ਰਿਕਾਰਡ ਕੀਤਾ ਜਾਂਦਾ ਹੈ । ਇਸ ਯੰਤਰ ਵਿੱਚ ਇੱਕ ਕੰਪਨ ਕਰਨ ਯੋਗ ਛੜ ਹੁੰਦੀ ਹੈ ਜਿਸਦੇ ਅਗਲੇ ਪਾਸੇ ਇੱਕ ਪੈਨ ਜਾਂ ਸਿਆਹੀ ਵਾਲੀ ਪੈਂਸਿਲ ਹੁੰਦੀ ਹੈ ਰੋਲਰ ਤੇ ਲਪੇਟੇ ਹੋਏ ਗ੍ਰਾਫ਼ ਪੇਪਰ ਨਾਲ ਛੂੰਹਦੀ ਹੈ ਅਤੇ ਉਸ ਉਪਰ ਸਿਆਹੀ ਦੇ ਨਿਸ਼ਾਨ ਛੱਡਦੀ ਹੈ । ਭੂਚਾਲ ਦੇ ਝਟਕਿਆਂ ਦੌਰਾਨ ਛੜ ਉੱਪਰ ਹੇਠਾਂ ਜਾਂ ਅਗਾਂਹ-ਪਿਛਾਂਹ ਵੱਲ ਹਿਲਦੀ ਹੈ, ਜਿਸ ਤੋਂ ਪੈਨ ਨਾਲ ਗ੍ਰਾਫ਼ ਪੇਪਰ ਤੇ ਗ੍ਰਾਫ਼ ਦੀ ਸ਼ਕਲ ਵਿੱਚ ਕੰਪਨਾਂ ਦਾ ਰਿਕਾਰਡ ਪ੍ਰਾਪਤ ਹੋ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਭੂਚਾਲ ਸਮੇਂ ਨੁਕਸਾਨ ਨੂੰ ਘਟਾਉਣ ਲਈ ਵਰਤੀਆਂ ਜਾਂਦੀਆਂ ਕੁੱਝ ਸਾਵਧਾਨੀਆਂ ਲਿਖੋ ।
ਉੱਤਰ-ਭੂਚਾਲ ਸਮੇਂ ਨੁਕਸਾਨ ਨੂੰ ਘਟਾਉਣ ਲਈ ਸਾਵਧਾਨੀਆਂ-ਹੇਠਾਂ ਦਿੱਤੀਆਂ ਕੁੱਝ ਸਾਵਧਾਨੀਆਂ ਦਾ ਪਾਲਨ ਕਰਕੇ ਭੂਚਾਲ ਤੋਂ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ।
1. ਇਮਾਰਤ ਦੇ ਨਿਰਮਾਣ ਤੋਂ ਪਹਿਲਾਂ ਅਜਿਹੇ ਮਾਹਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਜੋ ਭੂਚਾਲ ਰੋਧਕ ਇਮਾਰਤਾਂ ਬਣਾਉਣ ਸੰਬੰਧੀ ਗਿਆਨ ਰੱਖਦੇ ਹੋਣ । ਅਜਿਹੀ ਇੱਕ ਸੰਸਥਾ ਹੈ ਕੇਂਦਰੀ ਬਿਲਡਿੰਗ ਖੋਜ ਕਰਤਾ ਰੁੜਕੀ ਹੈ ਇਮਾਰਤ ਵਿੱਚ ਅੱਗ ਬੁਝਾਓ ਯੰਤਰ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਭੂਚਾਲ ਦੌਰਾਨ ਅਕਸਰ ਅੱਗ ਲੱਗ ਜਾਂਦੀ ਹੈ ।
2. ਘਰਾਂ ਅੰਦਰ ਅਲਮਾਰੀਆਂ ਅਤੇ ਸ਼ੈਲਫਾਂ ਨੂੰ ਕੰਧ ਨਾਲ ਸਥਿਰ ਕਰਨਾ ਚਾਹੀਦਾ ਹੈ ਤਾਂ ਜੋ ਭੂਚਾਲ ਡਿੱਗ ਨਾ ਸਕਣ । ਦੇ ਝਟਕਿਆਂ ਨਾਲ
3. ਦੀਵਾਰ ਘੜੀ, ਫੋਟੋਫਰੇਮ, ਪਾਣੀ ਦਾ ਹੀਟਰ, ਦੀਵਾਰ ਤੇ ਲਗਾਉਣ ਵਾਲੇ ਵੱਡੇ ਭਾਰੀ ਸਜਾਵਟੀ ਚਿੱਤਰ/ਪੇਂਟਿੰਗ ਆਦਿ ਮਜ਼ਬੂਤੀ ਨਾਲ ਟੰਗਣੇ ਚਾਹੀਦੇ ਹਨ ਤਾਂ ਜੋ ਭੂਚਾਲ ਦੇ ਝੱਟਕੇ ਲੱਗਣ ਨਾਲ ਡਿੱਗ ਨਾ ਜਾਣ ।
4. ਧਰਤੀ ਹੇਠਾਂ ਜਿਨ੍ਹਾਂ ਥਾਂਵਾਂ ਤੇ ਟੈਕਟਾਨਿਕ ਪਲੇਟਾਂ ਦੇ ਜੋੜ ਹੋਣ, ਉਹਨਾਂ ਥਾਂਵਾਂ ਤੇ ਵੱਡੀ ਇਮਾਰਤ ਦਾ ਨਿਰਮਾਣ ਨਹੀਂ ਕਰਨਾ ਚਾਹੀਦਾ ।
5. ਜੇਕਰ ਭੂਚਾਲ ਆਉਣ ਸਮੇਂ ਤੁਸੀਂ ਕਾਰ ਜਾਂ ਬੱਸ ਵਿੱਚ ਸਫ਼ਰ ਕਰ ਰਹੇ ਹੋ ਤਾਂ ਵਾਹਨ ਦੀ ਚਾਲ ਘਟਾ ਕੇ ਉਸ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਰੋਕ ਦੇਵੋ ਅਤੇ ਵਾਹਨ ਅੰਦਰ ਹੀ ਬੈਠੇ ਰਹੋ ।
6. ਜੇਕਰ ਭੂਚਾਲ ਆਉਣ ਸਮੇਂ ਘਰ ਵਿੱਚ ਹੋ ਤਾਂ ਝੱਟਕੇ ਮਹਿਸੂਸ ਹੁੰਦੇ ਸਾਰ ਹੀ ਕਿਸੇ ਵੱਡੇ ਮੇਜ਼ ਹੇਠਾਂ ਪਨਾਹ ਲਓ ਅਤੇ ਭੂਚਾਲ ਖ਼ਤਮ ਹੋਣ ਤੱਕ ਤੁਸੀਂ ਉੱਥੇ ਹੀ ਰਹੋ ।ਜੇ ਤੁਸੀਂ ਭੂਚਾਲ ਦੇ ਝੱਟਕੇ ਆਉਣ ਸਮੇਂ ਬਿਸਤਰ ਤੇ ਹੋ ਤਾਂ ਹੇਠਾਂ ਨਾ ਉਤਰੋ ਅਤੇ ਆਪਣੇ ਸਿਰ ਨੂੰ ਸਿਰਾਹਣੇ ਨਾਲ ਢੱਕ ਲਓ ।
ਪ੍ਰਸ਼ਨ 2. ਅੰਕਿਤ ਚਿੱਤਰ ਦੀ ਸਹਾਇਤਾ ਨਾਲ ਆਕਾਸ਼ੀ ਬਿਜਲੀ ਚਾਲਕ (Lightning Conductor) ਦੀ ਕਾਰਜ ਪ੍ਰਣਾਲੀ ਸਮਝਾਓ ।
ਉੱਤਰ-ਆਕਾਸ਼ੀ ਬਿਜਲੀ ਚਾਲਕ (Lightning Conductor)—ਇਹ ਇੱਕ ਅਜਿਹਾ ਯੰਤਰ ਹੈ ਜਿਸ ਦੀ ਵਰਤੋਂ ਉੱਚੀਆਂ ਇਮਾਰਤਾਂ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਕੀਤਾ ਜਾਂਦੀ ਹੈ । ਇਹ ਤ੍ਰਿਸ਼ੂਲ ਦੇ ਆਕਾਰ ਦੀ ਧਾਤ ਦੀ ਪੱਤੀ ਹੁੰਦੀ ਹੈ ਜਿਸ ਨੂੰ ਤਾਂਬੇ ਦੀ ਤਾਰ ਨਾਲ ਜੋੜਿਆ ਜਾਂਦਾ ਹੈ । ਤਾਰ ਦੇ ਹੇਠਲੇ ਸਿਰੇ ਤੇ ਤਾਂਬੇ ਦੀ ਪਲੇਟ ਹੁੰਦੀ ਹੈ ਜਿਸ ਨੂੰ ਧਰਤੀ ਹੇਠਾਂ ਦਬਾਇਆ ਜਾਂਦਾ ਹੈ (ਦੇਖੋ ਚਿੱਤਰ) ।
ਕਾਰਜ ਪ੍ਰਣਾਲੀ–ਇੱਕ ਆਕਾਸ਼ੀ ਬਿਜਲੀ ਚਾਲਕ ਦੋ ਢੰਗਾਂ ਨਾਲ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਕਰਦਾ ਹੈ—
(i) ਬਿਜਲੀ ਚਮਕਣ ਦੇ ਸਮੇਂ, ਇੱਕ ਚਾਰਜਿਤ ਬੱਦਲ ਜਦੋਂ ਆਕਾਸ਼ੀ ਬਿਜਲੀ ਚਾਲਕ ਦੇ ਉੱਪਰੋਂ ਲੰਘਦਾ ਹੈ ਤਾਂ ਇਸਦੇ ਨੁਕੀਲੇ ਸਿਰਿਆਂ ਤੇ ਉਲਟ ਕਿਸਮ ਦਾ ਚਾਰਜ ਪੈਦਾ ਕਰਦਾ ਹੈ । ਇਹ ਸਿਰਾ ਨੁਕੀਲਾ ਹੋਣ ਕਾਰਨ ਚਾਰਜ ਇਕੱਠਾ ਨਹੀਂ ਕਰ ਪਾਉਂਦਾ ਅਤੇ ਵਾਯੂਮੰਡਲ ਵਿੱਚ ਉਸੇ ਤਰ੍ਹਾਂ ਦੇ ਚਾਰਜਾਂ ਨੂੰ ਵਿਸਰਜਿਤ ਕਰਦਾ ਹੈ । ਇਹ ਚਾਰਜ ਬੱਦਲਾਂ ਦੇ ਚਾਰਜਾਂ ਨੂੰ ਉਦਾਸੀਨ ਕਰਦੇ ਹਨ ਜਿਸ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।
(ii) ਜੇ ਬਿਜਲੀ ਵਿਸਰਜਨ ਹੁੰਦਾ ਹੈ ਤਾਂ ਆਕਾਸ਼ੀ ਬਿਜਲੀ ਚਾਲਕ ਦੁਆਰਾ ਇਹ ਵਿਸਰਜਨ ਆਸਾਨੀ ਨਾਲ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦਾ ਹੈ ਅਤੇ ਇਮਾਰਤ ਨੂੰ ਹਾਨੀ ਨਹੀਂ ਪੁੱਜਦੀ ਹੈ ।