ਪਾਠ 11 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਦ੍ਰਵ ਵਿੱਚੋਂ ਬਿਜਲੀ ਧਾਰਾ ਲੰਘਣ ਤੇ ਵੀ ਬਲਬ ਕਿਉਂ ਨਹੀਂ ਚਮਕਦਾ ?
ਉੱਤਰ-ਦਵ ਦੇ ਚਾਲਕ ਹੋਣ ਦੇ ਬਾਵਜੂਦ ਵੀ ਸੰਭਵ ਹੋ ਸਕਦਾ ਹੈ ਕਿ ਬਲਬ ਨਾ ਚਮਕੇ । ਅਜਿਹਾ ਤਾਂ ਸੰਭਵ ਹੈ ਜਦੋਂ ਸਰਕਟ ਵਿੱਚੋਂ ਕਮਜ਼ੋਰ ਧਾਰਾ ਗੁਜਰਦੀ ਹੋਵੇ ਜੋ ਬਲਬ ਦੇ ਤੰਤੂ ਨੂੰ ਪੂਰੀ ਤਰ੍ਹਾਂ ਗਰਮ ਨਾ ਕਰ ਸਕੇ ਅਤੇ ਇਸ ਲਈ ਪੂਰੀ ਤਰ੍ਹਾਂ ਨਹੀਂ ਚਮਕੇਗਾ ।
ਪ੍ਰਸ਼ਨ 2. ਕੀ ਬਿਜਲੀ ਧਾਰਾ ਦੀ ਕਮਜ਼ੋਰੀ ਦਾ ਸਰਕਟ ‘ ਤੇ ਕੋਈ ਪ੍ਰਭਾਵ ਪੈਂਦਾ ਹੈ ?
ਉੱਤਰ—ਜੇਕਰ ਬਿਜਲੀ ਧਾਰਾ ਸਰਕਟ ਵਿੱਚ ਕਮਜ਼ੋਰ ਹੈ ‘ ਬਿਜਲੀ ਸਰਕਟ ਤਾਂ ਪੂਰਾ ਹੋ ਜਾਵੇਗਾ ਪਰ ਬਲਬ ਦਾ ਤੰਤੂ (Filament) ਪੂਰੀ ਤਰ੍ਹਾਂ ਗਰਮ ਨਹੀਂ ਹੋਵੇਗਾ ਤੇ ਜਿੰਦਾ ਹੈ ਤਾਂ ਨਹੀਂ ਚਮਕੇਗਾ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਚੁੰਬਕੀ ਸੂਈ ਕਿਵੇਂ ਵਰਤਾਰਾ ਕਰਦੀ ਹੈ ਜਦੋਂ ਬਿਜਲੀ ਧਾਰਾ ਪ੍ਰਵਾਹਿਤ ਤਾਰ ਉਸ ਦੇ ਉੱਤੇ ਹੁੰਦੀ ਹੈ ?
ਉੱਤਰ—ਜਦੋਂ ਬਿਜਲੀ ਧਾਰਾ ਪ੍ਰਵਾਹਿਤ ਤਾਰ ਨੂੰ ਚੁੰਬਕੀ ਸੂਈ ਦੇ ਉੱਤੇ ਰੱਖਿਆ ਜਾਂਦਾ ਹੈ, ਤਾਂ ਇਹ ਸੂਈ ਵਿਖੇਪਿਤ ਹੋ ਜਾਂਦੀ ਹੈ ਕਿਉਂਕਿ ਬਿਜਲੀ ਧਾਰਾ ਕਾਰਣ ਤਾਰ ਦੇ ਆਲੇ-ਦੁਆਲੇ ਚੁੰਬਕੀ ਖੇਤਰ ਬਣ ਜਾਂਦਾ ਹੈ । ਇਸ ਚੁੰਬਕੀ ਸੂਈ ਅਤੇ ਤਾਰ ਦੇ ਦੁਆਲੇ ਬਣੇ ਚੁੰਬਕੀ ਖੇਤਰ ਦੀ ਪਰਸਪਰ ਕਿਰਿਆ ਕਾਰਨ ਇਹ ਵਿਖੇਪਨ ਹੁੰਦਾ ਹੈ ।
ਪ੍ਰਸ਼ਨ 2. ਚੁੰਬਕੀ ਕੰਪਾਸ ਕੀ ਹੈ ?
ਉੱਤਰ—ਚੁੰਬਕੀ ਕੰਪਾਸ (Magnetic Compass)—ਚੁੰਬਕੀ ਕੰਪਾਸ ਇੱਕ ਅਜਿਹੀ ਜੁਗਤ (ਉਪਕਰਨ) ਹੈ ਜਿਸ ਵਿੱਚ ਇੱਕ ਚੁੰਬਕੀ ਸੂਈ ਹੁੰਦੀ ਹੈ ਜੋ ਖਿਤਿਜ ਤੱਲ ਵਿੱਚ ਲੰਬਵਤ ਅਕਸ ਦੇ ਦੁਆਲੇ ਸੁਤੰਤਰਤਾ ਪੂਰਵਕ ਘੁੰਮ ਸਕਦੀ ਹੈ । ਜਦੋਂ ਇਸ ਨੂੰ ਪ੍ਰਿਥਵੀ ਦੀ ਸਤ੍ਹਾ ‘ਤੇ ਰੱਖਿਆ ਜਾਂਦਾ ਹੈ ਤਾਂ ਇਹ ਉੱਤਰ ਦਿਸ਼ਾ ਦਰਸਾਉਂਦੀ ਹੈ । ਇਸ ਦਾ ਉਪਯੋਗ ਸਹੀ ਦਿਸ਼ਾ ਦੀ ਖੋਜ ਕਰਨ ਲਈ ਕੀਤਾ ਜਾਂਦਾ ਹੈ ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-
1. ਧਾਤਾਂ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ ।
2. ਚੁੰਬਕੀ ਟੈਸਟਰ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਦੀ ਵਰਤੋਂ ਨਾਲ ਕੰਮ ਕਰਦਾ ਹੈ ।
3. ਬਿਜਲੀ ਟੈਸਟਰ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਾਲ ਕੰਮ ਕਰਦਾ ਹੈ ।
4. ਜਦੋਂ ਬਿਜਲੀ ਧਾਰਾ ਕਿਸੇ ਇਲੈਕਟ੍ਰੋਲਾਇਟ ਵਿੱਚੋਂ ਲੰਘਦੀ ਹੈ ਤਾਂ ਉਹ ਸੰਘਟਕਾਂ ਵਿੱਚ ਟੁੱਟ ਜਾਂਦਾ ਹੈ ।
5. ਕਾੱਪਰ ਅਤੇ ਬ੍ਰਾਸ ਦੇ ਬਰਤਨਾਂ ਤੇ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ ।
ਪ੍ਰਸ਼ਨ 2. ਹੇਠ ਲਿਖਿਆਂ ਵਿੱਚ ਸੱਚ (I) ਜਾਂ ਝੂਠ (F) ਲਿਖੋ-
1. ਤਰਲਾਂ ਵਿੱਚੋਂ ਬਿਜਲੀ ਧਾਰਾ ਨਹੀਂ ਲੰਘਦੀ ।
2. ਬਿਜਲੀ ਮੁਲੰਮਾਕਰਣ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਾਲ ਹੁੰਦਾ ਹੈ ।
3. ਬਿਜਲੀ ਟੈਸਟਰ ਦੀ ਵਰਤੋਂ ਕਰਕੇ ਅਸੀਂ ਪਤਾ ਕਰ ਸਕਦੇ ਹਾਂ ਕਿ ਕਿਸੇ ਤਾਰ ਜਾਂ ਯੰਤਰ ਵਿੱਚ ਬਿਜਲੀ ਧਾਰਾ ਹੈ ਜਾਂ ਨਹੀਂ ।
4. ਨਕਲੀ ਗਹਿਣੇ ਸੋਨੇ ਦੇ ਗਹਿਣਿਆਂ ਤੋਂ ਮਹਿੰਗੇ ਹੁੰਦੇ ਹਨ ।
5. ਲੋਹੇ ਦੇ ਉੱਪਰ ਕਰੋਮੀਅਮ ਦੀ ਪਰਤ ਚੜ੍ਹਾਉਣ ਨੂੰ ਗੈਲਵੇਨਾਈਜ਼ੇਸ਼ਨ ਕਹਿੰਦੇ ਹਨ ।
ਉੱਤਰ—1. (F), 2. (F), 3. (T), 4. (F), 5. (F) ।
ਪ੍ਰਸ਼ਨ 3. ਹੇਠ ਲਿਖਿਆਂ ਦੇ ਬਹੁ-ਉਤਰਾਂ ਵਿੱਚੋਂ ਠੀਕ ਉੱਤਰ ਚੁਣੋ- ਤੇ ਪਾਨ ਦਾ ਇਹੀ ਝੜ
1. ਇਹ ਬਿਜਲੀ ਦਾ ਇੱਕ ਚੰਗਾ ਚਾਲਕ ਹੈ
(ੳ) ਬੇਕਲਾਈਟ
(ਅ) ਰਬੜ
(ੲ) ਪੀ.ਵੀ.ਸੀ. (PVC)
(ਸ) ਗ੍ਰੇਫਾਈਟ ।
ਉੱਤਰ—(ਸ) ਗ੍ਰੇਫਾਈਟ
2. ਲੋਹੇ ਉੱਤੇ ਇਸ ਧਾਤ ਦੀ ਪਰਤ ਚੜ੍ਹਾਉਣ ਨੂੰ ਗੈਲਵੇਨਾਈਜ਼ੇਸ਼ਨ ਕਹਿੰਦੇ ਹਨ ।
(ੳ) ਸੋਨਾ
(ਅ) ਚਾਂਦੀ
(ੲ) ਜਿੰਕ ਜਾਂ ਜਿਸਤ
(ਸ) ਪਾਰਾ (Mercury) ।
ਉੱਤਰ—(ੲ) ਜਿੰਕ ਜਾਂ ਜਿਸਤ ।
3. ਕਿਹੜਾ ਦਰ੍ਦ ਬਿਜਲੀ ਦਾ ਚੰਗਾ ਚਾਲਕ ਨਹੀਂ ਹੈ ?
(ੳ) ਨਿੰਬੂ ਦਾ ਰਸ
(ਅ) ਕਸ਼ੀਦਤ ਪਾਣੀ
(ੲ) ਸਾਧਾਰਨ ਲੂਣ ਦਾ ਘੋਲ
(ਸ) ਕਾਪਰ ਸਲਫੇਟ ਦਾ ਘੋਲ ।
ਉੱਤਰ—(ਅ) ਕਸ਼ੀਦਤ ਪਾਣੀ ।
4. ਇਹ ਬਿਜਲੀ ਦੇ ਰਸਾਇਣਿਕ ਪ੍ਰਭਾਵ ‘ਤੇ ਨਿਰਭਰ ਕਰਦਾ ਹੈ।
(ੳ) ਬਿਜਲੀ ਮੁਲੰਮਾਕਰਣ
(ਅ) ਬਲਬ ਦਾ ਚਮਕਣਾ
(ੲ) ਸਬਲੀਮੇਸ਼ਨ
(ਸ) ਕਸ਼ੀਦ
ਉੱਤਰ—(ੳ) ਬਿਜਲੀ ਮੁਲੰਮਾਕਰਣ ।
5. ਵਾਹਨਾਂ ਦੇ ਹਿਮਾਂ ਦੇ ਉੱਪਰ ਇਸ ਦੀ ਪਰਤ ਚੜ੍ਹਾਈ ਜਾਂਦੀ ਹੈ ।
(ੳ) ਸੋਨਾ,
(ਅ) ਚਾਂਦੀ
(ੲ) ਕਰੋਮੀਅਮ
(ਸ) ਥਾਪਰ ।
ਉੱਤਰ—(ੲ) ਕਰੋਮੀਅਮ ।
ਪ੍ਰਸ਼ਨ 4. ਹੇਠ ਦਿੱਤੇ ਕਾਲਮ-I ਦੇ ਪ੍ਰਸ਼ਨ ਦਾ ਕਾਲਮ-II ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ :
ਕਾਲਮ 1 ਕਾਲਮ-II
1. ਚਾਰਜ ਦਾ ਪ੍ਰਵਾਹ (ਸ) ਬਿਜਲੀ ਧਾਰਾ
2. ਬਿਜਲੀ ਧਾਰਾ ਦਾ ਸਰੋਤ (ਹ) ਬਿਜਲੀ ਸੈਲ
3. ਇਹ ਧਾਤ ਸਾਇਕਲ ਦੇ ਹੈਂਡਲਾਂ ਤੇ ਚੜ੍ਹਾਈ ਜਾਂਦੀ ਹੈ । (ੳ) ਕਰੋਮੀਅਮ
4. ਬਿਜਲੀ ਧਾਰਾ ਦੀ ਵਰਤੋਂ ਕਰਕੇ ਵਧੀਆ ਧਾਤ ਦੀ ਸਸਤੀ (ਅ) ਬਿਜਲੀ ਮੁਲੰਮਾਕਰਣ
5. ਲੋਹੇ ਦੀਆਂ ਪਲੇਟਾਂ ਉੱਤੇ ਜਿੰਕ ਦੀ ਪਰਤ (ਹ) ਬਿਜਲੀ ਸੈਲ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. LED ਕੀ ਹੈ ?
ਉੱਤਰ—LED—ਇਹ ਇੱਕ ਪ੍ਰਕਾਸ਼ ਉੱਤਸਰਜਕ ਡਾਯੋਡ ਹੈ ਜੋ ਬਿਜਲੀ ਧਾਰਾ ਵਹਿਣ ਸਮੇਂ ਪ੍ਰਕਾਸ਼ ਛੱਡਦਾ ਹੈ ਅਤੇ ਚਮਕਣ
ਲੱਗ ਪੈਂਦਾ ਹੈ ।ਇਸ ਨੂੰ ਘੱਟ ਬਿਜਲੀ ਧਾਰਾ ਵਹਿਣ ਸਮੇਂ ਬਲਬ ਦੀ ਜਗ੍ਹਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਘੱਟ ਬਿਜਲੀ ਧਾਰਾ ਹੋਣ ਤੇ ਵੀ ਚਮਕਦਾ ਹੈ। ਇਹ ਇੱਕ ਅਰਧ-ਚਾਲਕ ਉਪਕਰਨ ਹੈ ।ਇਸ ਦੇ ਨਾਲ ਦੋ ਤਾਰਾਂ ਜੁੜੀਆਂ ਹੁੰਦੀਆਂ ਹਨ, ਇੱਕ ਤਾਰ ਦੂਜੀ ਤਾਰ ਨਾਲੋਂ ਥੋੜ੍ਹੀ ਲੰਬੀ ਹੁੰਦੀ ਹੈ ਅਤੇ ਲੰਬੀ ਤਾਰ ਨੂੰ ਬੈਟਰੀ ਦੇ ਧਨ (+) ਟਰਮੀਨਲ ਨਾਲ ਜੋੜਦੇ ਹਨ । LED ਕਈ ਰੰਗਾਂ ਵਿੱਚ ਮਿਲਦੇ ਹਨ ਅਤੇ ਬਿਜਲੀ ਬਚਾਉਣ ਵਿੱਚ ਬੜੇ ਸਹਾਈ ਹੁੰਦੇ ਹਨ।
ਪ੍ਰਸ਼ਨ 2. ਬਿਜਲੀ ਧਾਰਾ ਕੀ ਹੈ ?
ਉੱਤਰ- ਬਿਜਲੀ ਧਾਰਾ (lectric Current)—ਬਿਜਲੀ ਚਾਰਜ ਦੇ ਲਗਾਤਾਰ ਵਹਿਣ ਦੀ ਦਰ ਨੂੰ ਬਿਜਲੀ ਧਾਰਾ ਆਖਦੇ ਹਨ । ਅਰਥਾਤ ਇਕਾਈ ਸਮੇਂ ਵਿੱਚ ਬਿਜਲੀ ਚਾਰਜ ਦੇ ਪ੍ਰਵਾਹ ਨੂੰ ਬਿਜਲੀ ਧਾਰਾ ਕਹਿੰਦੇ ਹਨ ।
ਜਾਂ ਬਿਜਲੀ ਧਾਰਾ (I) = ਚਾਰਜ (Q) /ਸਮਾਂ (t) =
ਬਿਜਲੀ ਧਾਰਾ ਦਾ S.1. ਮਾਤ੍ਰਿਕ (ਇਕਾਈ) ਐਮਪੀਅਰ ਹੈ।
ਪ੍ਰਸ਼ਨ 3. ਚਾਲਕ ਕੀ ਹੈ ? ਉਦਾਹਰਣ ਦਿਓ ।
ਉੱਤਰ-ਚਾਲਕ (ਜਾਂ ਸੁਚਾਲਕ/Conductors)—ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਦੀ ਧਾਰਾ ਲੰਘਣ ਦਿੰਦੇ ਹਨ, ਉਹ ਬਿਜਲੀ ਦੇ ਚਾਲਕ ਹਨ ।
ਉਦਾਹਰਣ-ਲਗਭਗ ਸਾਰੇ ਧਾਤੂ ਬਿਜਲੀ ਦੇ ਚਾਲਕ ਹਨ, ਜਿਵੇਂ ਐਲੂਮੀਨੀਅਮ, ਤਾਂਬਾ ਅਤੇ ਚਾਂਦੀ ਆਦਿ ।
ਪ੍ਰਸ਼ਨ 4. ਇਲੈੱਕਟ੍ਰੋਲਾਈਟ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-ਇਲੈੱਕਟ੍ਰੋਲਾਈਟ (Electrolytes)- ਉਹ ਪਦਾਰਥ ਜਿਹੜਾ ਪਾਣੀ ਵਿੱਚ ਘੋਲਣ ਤੇ ਆਪਣੇ ਆਇਨਾਂ (ਚਾਰਜਿਤ ਕਣਾਂ) ਵਿੱਚ ਟੁੱਟ ਜਾਂਦਾ ਹੈ, ਇਲੈਕਟ੍ਰੋਲਾਈਟ ਅਖਵਾਉਂਦਾ ਹੈ । ਅਜਿਹਾ ਕਰਨ ਤੇ ਘੋਲ ਬਿਜਲੀ ਦਾ ਚਾਲਕ ਬਣ ਜਾਂਦਾ ਹੈ। ਉਦਾਹਰਨ ਵਜੋਂ, ਜਦੋਂ ਸਧਾਰਣ ਲੂਣ (ਸੋਡੀਅਮ ਕਲੋਰਾਈਡ) ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ, ਤਾਂ ਪਾਣੀ ਵਿਚ ਸੋਡੀਅਮ ਆਇਨ (Na) ਅਤੇ ਕਲੋਰਾਈਡ ਆਇਨ (Cl) ਮੁਕਤ ਹੁੰਦੇ ਹਨ ਜਿਸ ਕਰਕੇ ਲੂਣ ਦਾ ਘੋਲ ਚਾਲਕ ਬਣ ਜਾਂਦਾ ਹੈ ।
ਪ੍ਰਸ਼ਨ 5. ਇੱਕ ਤਾਰ ਵਿੱਚੋਂ ਲੰਘਦੀ ਬਿਜਲੀ ਧਾਰਾ ਜਾਂ ਕਰੰਟ ਦਾ ਪਤਾ ਲਗਾਉਣ ਲਈ ਕਿਹੜੇ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ?
ਉੱਤਰ—ਕਿਸੇ ਤਾਰ ਵਿੱਚੋਂ ਲੰਘਦੀ ਹੋਈ ਬਿਜਲੀ ਧਾਰਾ ਜਾਂ ਕਰੰਟ ਦੀ ਉਪਸਥਿਤੀ ਦਾ ਪਤਾ ਲਗਾਉਣ ਲਈ ਚੁੰਬਕੀ ਸੂਈ (ਚੁੰਬਕੀ ਕੰਪਾਸ) ਜਾਂ ਬਿਜਲੀ ਟੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਕਸ਼ੀਦਤ ਪਾਣੀ ਨੂੰ ਕਿਵੇਂ ਇਲੈੱਕਟ੍ਰੋਲਾਈਟ ਬਣਾਇਆ ਜਾ ਸਕਦਾ ਹੈ ?
ਉੱਤਰ—ਕਸ਼ੀਦਤ ਪਾਣੀ ਨੂੰ ਇਲੈੱਕਟ੍ਰੋਲਾਈਟ ਬਣਾਉਣਾ—ਕਸ਼ੀਦਤ ਪਾਣੀ ਸ਼ੁੱਧ ਪਾਣੀ ਹੈ ਜਿਸ ਵਿੱਚੋਂ ਘੁਲੇ ਹੋਏ ਲੂਣ ਅਤੇ ਹੋਰ ਅਸ਼ੁੱਧੀਆਂ ਨੂੰ ਕਸ਼ੀਦਨ ਵਿਧੀ ਰਾਹੀਂ ਹਟਾ ਕੇ ਸ਼ੁੱਧ ਪਾਣੀ ਬਣਾਇਆ ਗਿਆ ਹੈ । ਇਸ ਕਸ਼ੀਦਤ ਪਾਣੀ ਵਿੱਚ ਸਧਾਰਨ ਲੂਣ (ਸੋਡੀਅਮ ਕਲੋਰਾਈਡ/NaCl) ਨੂੰ ਘੋਲਣ ਨਾਲ ਇਹ ਇਲੈੱਕਟ੍ਰੋਲਾਈਟ ਘੋਲ ਬਣ ਜਾਂਦਾ ਹੈ ਅਤੇ ਹੁਣ ਇਹ ਸੁਚਾਲਕ ਬਣ ਕੇ ਆਪਣੇ ਵਿੱਚੋਂ ਬਿਜਲੀ ਧਾਰਾ ਦਾ ਪ੍ਰਵਾਹ ਹੋਣ ਦਿੰਦਾ ਹੈ । ।
ਪ੍ਰਸ਼ਨ’ 2. ਇਲੈਕਟ੍ਰਿਕ ਟੈਸਟਰ ਦਾ ਇੱਕ ਅੰਕਿਤ ਚਿੱਤਰ ਬਣਾਓ
ਉੱਤਰ-ਇਲੈਕਟ੍ਰਿਕ ਟੈਸਟਰ ਦਾ ਅੰਕਿਤ ਚਿੱਤਰ-
ਪ੍ਰਸ਼ਨ 3. ਬਿਜਲੀ ਕਰਮੀ ਰਬੜ ਦੇ ਦਸਤਾਨੇ ਅਤੇ ਜੁੱਤੀ ਕਿਉਂ ਪਾਉਂਦੇ ਹਨ ?
ਉੱਤਰ-ਬਿਜਲੀ ਕਰਮੀ ਬਿਜਲੀ ਦੇ ਸਮਾਨ ਅਤੇ ਕਰੰਟ ਲੈ ਜਾ ਰਹੀਆਂ ਤਾਰਾਂ ਤੇ ਰਿਪੇਅਰ ਕਰਨ ਸਮੇਂ ਰਬੜ ਦੇ ਦਸਤਾਨੇ ਅਤੇ ਰਬੜ ਦੀਆਂ ਜੁੱਤੀਆਂ ਪਾਂਉਦੇ ਹਨ ਕਿਉਂਕਿ ਰਬੜ ਬਿਜਲੀ ਦਾ ਕੁਚਾਲਕ ਹੈ ਜੋ ਬਿਜਲੀ ਕਰਮੀਆਂ ਨੂੰ ਬਿਜਲੀ ਦੇ ਝਟਕੇ ਤੋਂ ਬਚਾਉਂਦਾ ਹੈ । ਕੁਚਾਲਕ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਨਹੀਂ ਲੰਘਣ ਦਿੰਦੇ।
ਪ੍ਰਸ਼ਨ 4. ਬਿਜਲੀ ਧਾਰਾ ਦੇ ਕੁੱਝ ਪ੍ਰਭਾਵ ਲਿਖੋ ।
ਉੱਤਰ-ਬਿਜਲੀ ਧਾਰਾ ਦੇ ਪ੍ਰਭਾਵ—ਮੁੱਖ ਤੌਰ ਤੇ ਬਿਜਲੀ ਧਾਰਾ ਦੇ ਹੇਠ ਲਿਖੇ ਪ੍ਰਭਾਵ ਹਨ—
(1) ਚੁੰਬਕੀ ਪ੍ਰਭਾਵ, (2) ਤਾਪਨ ਪ੍ਰਭਾਵ, (3) ਰਸਾਇਣਿਕ ਪ੍ਰਭਾਵ ਅਤੇ (4) ਪ੍ਰਕਾਸ਼ੀ ਪ੍ਰਭਾਵ ।
1. ਚੁੰਬਕੀ ਪ੍ਰਭਾਵ—ਜਦੋਂ ਕਿਸੇ ਚਾਲਕ (ਧਾਤਾਂ) ਦੀ ਤਾਰ ਵਿੱਚੋਂ ਬਿਜਲੀ ਦਾ ਬਹਾਓ ਹੁੰਦਾ ਹੈ, ਤਾਂ ਇਸ ਦੇ ਆਲੇ- ਦੁਆਲੇ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ । ਬਿਜਲੀ ਧਾਰਾ ਦੇ ਇਸ ਪ੍ਰਭਾਵ ਨੂੰ ਚੁੰਬਕੀ ਪ੍ਰਭਾਵ ਆਖਦੇ ਹਨ ।
2. ਤਾਪਨ ਪ੍ਰਭਾਵ—ਜਦੋਂ ਕਿਸੇ ਤਾਂਬੇ ਦੀ ਕੁੰਡਲੀ ਵਿੱਚੋਂ ਬਿਜਲੀ ਦਾ ਪ੍ਰਵਾਹ ਹੁੰਦਾ ਹੈ, ਤਾਂ ਕੁੰਡਲੀ ਵਿੱਚ ਤਾਪ ਪੈਦਾ ਹੁੰਦਾ ਹੈ । ਇਸ ਨੂੰ ਬਿਜਲੀ ਧਾਰਾ ਦਾ ਤਾਪਨ ਪ੍ਰਭਾਵ ਆਖਦੇ ਹਨ ।ਇਸ ਪ੍ਰਭਾਵ ਦੀ ਵਰਤੋਂ ਬਿਜਲੀ ਹੀਟਰ ਅਤੇ ਬਿਜਲੀ ਪ੍ਰੈਸ ਵਿੱਚ ਕੀਤਾ ਜਾਂਦਾ ਹੈ।
3. ਰਸਾਇਣਿਕ ਪ੍ਰਭਾਵ–ਜਦੋਂ ਬਿਜਲੀ ਦੀ ਧਾਰਾ ਨੂੰ ਕਿਸੇ ਇਲੈੱਕਟ੍ਰੋਲਾਈਟ ਵਿੱਚੋਂ ਲੰਘਾਇਆ ਜਾਂਦਾ ਹੈ, ਤਾਂ ਉਹ ਇਲੈੱਕਟ੍ਰੋਲਾਈਟ ਦੇ ਘੋਲ ਦੇ ਆਇਨ ਧਾਰਾ ਦੇ ਪ੍ਰਭਾਵ ਅਧੀਨ ਉਲਟੇ ਇਲੈੱਕਟ੍ਰੋਡ ਵੱਲ ਚਲੇ ਜਾਂਦੇ ਹਨ । ਬਿਜਲੀ ਧਾਰਾ ਦੇ ਇਸ ਪ੍ਰਭਾਵ ਨੂੰ ਰਸਾਇਣਿਕ ਪ੍ਰਭਾਵ ਕਹਿੰਦੇ ਹਨ ।ਮੁਲੰਮਾਕਰਣ ਅਤੇ ਇਲੈੱਕਟ੍ਰਾਲਿਸਿਸ ਵਿੱਚ ਇਸ ਪ੍ਰਭਾਵ ਦਾ ਉਪਯੋਗ ਕੀਤਾ ਗਿਆ ਹੈ ।
4. ਪ੍ਰਕਾਸ਼ੀ ਪ੍ਰਭਾਵ—ਜਦੋਂ ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਗੁਜ਼ਾਰੀ ਜਾਂਦੀ ਹੈ ਤਾਂ ਉਹ ਲਾਲ ਗਰਮ ਹੋ ਕੇ ਸਫ਼ੇਦ ਪ੍ਰਕਾਸ਼ ਉਤਸਰਜਿਤ ਕਰਦੀ ਹੈ ਤਾਂ ਬਿਜਲੀ ਧਾਰਾ ਦੇ ਇਸ ਪ੍ਰਭਾਵ ਨੂੰ ਪ੍ਰਕਾਸ਼ੀ ਪ੍ਰਭਾਵ ਕਹਿੰਦੇ ਹਨ । ਜਿਵੇਂ–ਬਿਜਲੀ ਦੇ ਬਲਬ ਵਿਚੋਂ ਬਿਜਲੀ ਧਾਰਾ ਲੰਘਾਉਣ ‘ਤੇ ਸਫ਼ੇਦ ਪ੍ਰਕਾਸ਼ ਉਤਸਰਜਿਤ ਹੁੰਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਬਿਜਲੀ ਧਾਰਾ ਦਾ ਇਸਤੇਮਾਲ ਕਰਕੇ ਅਸ਼ੁੱਧ ਧਾਤਾਂ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ? ਚਿੱਤਰ ਬਣਾ ਕੇ ਸਮਝਾਓ ।
ਉੱਤਰ—ਅਸ਼ੁੱਧ ਧਾਤ ਤੋਂ ਸ਼ੁੱਧ ਧਾਤ ਪ੍ਰਾਪਤ ਕਰਨ ਲਈ ਬਿਜਲੀ ਧਾਰਾ ਦੇ ਰਸ਼ਾਇਣਿਕ ਪ੍ਰਭਾਵ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਨੂੰ ਬਿਜਲੀ ਅਪਘਟਨ ਆਖਦੇ ਹਨ ।
ਧਾਤਾਂ ਦੀ ਸ਼ੁੱਧੀਕਰਨ ਦੀ ਵਿਧੀ-ਇੱਕ ਸ਼ੀਸ਼ੇ ਦੇ ਵੱਡੇ ਸਾਈਜ਼ ਦਾ ਬੀਕਰ ਦੀ ਸ਼ਕਲ ਵਾਲਾ ਬਰਤਨ ਲਓ ।ਹੁਣ ਜਿਸ ਧਾਤ ਨੂੰ ਅਸੀਂ ਸ਼ੁੱਧ ਰੂਪ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਦਾ ਪਾਣੀ ਵਿੱਚ ਘੁਲਣਸ਼ੀਲ ਯੌਗਿਕ ਦਾ ਘੋਲ ਇਸ ਵਿੱਚ ਪਾਓ । ਮੰਨ ਲਓ ਅਸੀਂ ਅਸ਼ੁੱਧ ਕਾਪਰ ਤੋਂ ਸ਼ੁੱਧ ਕਾਪਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਪਾਣੀ ਵਿੱਚ ਕਾਪਰ ਸਲਫੇਟ ਲੂਣ ਦਾ ਘੋਲ ਬਰਤਨ ਵਿੱਚ ਪਾਓ । ਇਹ ਘੋਲ ਇਲੈੱਕਟ੍ਰੋਲਾਈਟ ਵਜੋਂ ਕੰਮ ਕਰੇਗਾ ।
ਸ਼ੁੱਧ ਕਾਪਰ ਦੀ ਪਤਲੀ ਪਲੇਟ ਨੂੰ ਕੈਥੋਡ (ਰਿਣ ਇਲੈਕਟ੍ਰੋਡ) ਅਤੇ ਅਸ਼ੁੱਧ ਕਾਪਰ ਦੀ ਰਾਡ ਨੂੰ ਐਨੋਡ (ਧਨ) ਇਲੈਕਟ੍ਰੋਡ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ । ਹੁਣ ਬਿਜਲੀ ਦੀ ਧਾਰਾ ਲੰਘਾਉਣ ਤੇ ਕਾਪਰ ਸਲਫੇਟ ਦਾ ਤੇਜ਼ਾਬੀ ਘੋਲ ਇਲੈਕਟ੍ਰੋਲਾਈਟ, ਕਾਪਰ ਆਇਨ (Ca) ਅਤੇ ਸਲਫੇਟ ਆਇਨ (SO ) ਵਿੱਚ ਅਪਘਟਿਤ ਹੋ ਜਾਂਦਾ ਹੈ ।ਇਹ Cu+ ਬਿਜਲੀ ਧਾਰਾ ਅਧੀਨ ਕੈਥੋਡ ਤੇ (Cu) ਕਾਪਰ ਆਇਨ ਪਹੁੰਚ ਕੇ ਇਲੈੱਕਟ੍ਰਾਨ ਪ੍ਰਾਪਤ ਕਰ ਉਦਾਸੀਨ Cu ਪਰਮਾਣੂ ਵਜੋਂ ਜਮ੍ਹਾਂ ਹੋ ਜਾਂਦੇ ਹਨ ਜਦੋਂ ਕਿ (SO4) ਐਨੋਡ ਤੇ ਪਹੁੰਚ ਕੇ ਕਾਪਰ ਸਲਫੇਟ ਬਣਾਉਂਦਾ ਹੈ ਜੋ ਘੋਲ ਵਿੱਚ ਚਲਾ ਜਾਂਦਾ ਹੈ । ਇਸ ਤਰ੍ਹਾਂ ਐਨੋਡ ਖੁਰਦਾ ਜਾਂਦਾ ਹੈ ਜਦਕਿ ਕੈਥੋਡ ਦਾ ਸਾਈਜ਼ ਕਾਪਰ ਜਮ੍ਹਾਂ ਹੋਣ ਕਾਰਨ ਵੱਧਦਾ ਜਾਂਦਾ ਹੈ ।ਐਨੋਡ ਦੀਆਂ ਹੋਰ ਧਾਤਵੀ ਅਸ਼ੁੱਧੀਆਂ ਗਾਰ ਦੇ ਰੂਪ ਵਿੱਚ ਬਰਤਨ ਦੇ ਤਲੀ ਤੇ ਬੈਠ ਜਾਂਦੀਆਂ ਹਨ ।
ਪ੍ਰਸ਼ਨ 2. ਬਿਜਲਈ ਮੁਲੰਮਾਕਰਣ ਦੇ ਪੰਜ ਲਾਭ ਲਿਖੋ ।
ਉੱਤਰ-ਬਿਜਲਈ ਮੁਲੰਮਾਕਰਣ ਦੇ ਲਾਭ ਜਾਂ ਉਪਯੋਗ (Uses of Electroplating)—
1. ਸਧਾਰਣ/ਘਟੀਆ ਧਾਤ ਤੇ ਵਧੀਆ ਧਾਤ ਦੀ ਪਰਤ ਚੜ੍ਹਾਉਣ ਨਾਲ ਉਸ ਧਾਤ ਨੂੰ ਖੁਰਣ ਅਤੇ ਜੰਗਾਲ ਲੱਗਣ ਤੋਂ ਬਚਾਇਆ ਜਾ ਸਕਦਾ ਹੈ।
2. ਕਰੋਮੀਅਮ ਨੂੰ ਉਸ ਦੀ ਕੱਚੀ ਧਾਤ (Ore) ਤੋਂ ਨਿਸ਼ਕਰਸ਼ਿਤ ਕਰਨ ਦੀ ਪ੍ਰਕਿਰਿਆ ਆਰਥਿਕ ਪੱਖੋਂ ਸਹੀ ਨਹੀਂ । ਇਸ ਲਈ ਵਸਤੂ ਨੂੰ ਕਿਸੇ ਸਸਤੀ ਧਾਤ ਤੋਂ ਬਣਾ ਕੇ ਉਸ ਉੱਤੇ ਕਰੋਮੀਅਮ ਦੀ ਪਤਲੀ ਪਰਤ ਚੜ੍ਹਾਈ ਜਾਂਦੀ ਹੈ । ਕਿਉਂਕਿ ਕਰੋਮੀਅਮ ਇੱਕ ਚਮਕਦਾਰ ਅਤੇ ਨਾ-ਖੁਰਣ ਵਾਲੀ ਧਾਤ ਹੈ ਅਤੇ ਇਸ ਤੇ ਝਰੀਟਾਂ/ਰਗੜਾਂ ਵੀ ਛੇਤੀ ਨਹੀਂ ਪੈਂਦੀਆਂ । ਇਸ ਲਈ ਕਰੋਮੀਅਮ ਪਰਤ ਵਾਲੀ ਧਾਤ ਦੀ ਵਰਤੋਂ ਕਾਰਾਂ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਦੇ ਬਰਨਰ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ ।
3. ਨਕਲੀ ਗਹਿਣੇ ਬਣਾਉਣ ਸਮੇਂ ਘਟੀਆਂ/ਸਸਤੀ ਧਾਤ ਜਿਵੇਂ ਤਾਂਬੇ ਤੇ ਸੋਨੇ ਦਾ ਮੁਲੰਮਾਕਰਣ ਕਰਦੇ ਹਨ ।
4. ਭੋਜਨ ਪਦਾਰਥਾਂ ਦੇ ਭੰਡਾਰਨ ਲਈ ਵਰਤੇ ਜਾਂਦੇ ਡੱਬੇ, ਲੋਹੇ ਦੀ ਧਾਤ ਉੱਪਰ ਟਿਨ ਧਾਤ ਦਾ ਮੁਲੰਮਾਕਰਣ ਕੀਤਾ ਜਾਂਦਾ ਹੈ ਜਿਸ ਤੋਂ ਭੋਜਨ ਪਦਾਰਥ ਸਿੱਧਾ ਲੋਹੇ ਦੇ ਸੰਪਰਕ ਵਿੱਚ ਨਹੀਂ ਆਉਂਦਾ ਅਤੇ ਖ਼ਰਾਬ ਹੋਣ ਤੋਂ ਬਚ ਜਾਂਦਾ ਹੈ । 5. ਲੋਹੇ ਤੇ ਜਿੰਕ ਦੀ ਪਰਤ ਚੜ੍ਹਾਉਣਾ ਮੁਲੰਮਾਕਰਣ ਅਖਵਾਉਂਦਾ ਹੈ । ਅਜਿਹਾ ਕਰਨ ਨਾਲ ਲੋਹੇ ਨੂੰ ਜੰਗ ਲੱਗਣ ਤੋਂ ਬਚਾਓ ਹੋ ਜਾਂਦਾ ਹੈ ।
ਪ੍ਰਸ਼ਨ 3. ਅੰਕਿਤ ਚਿੱਤਰ ਰਾਹੀਂ ਸਮਝਾਓ ਕਾਪਰ ਪਲੇਟ ਉੱਪਰ ਤਿੰਨ ਧਾਤ ਦੀ ਪਰਤ ਕਿਵੇਂ ਚੜ੍ਹਾਈ ਜਾ ਸਕਦੀ ਹੈ ?
ਉੱਤਰ-ਇੱਕ ਸ਼ੀਸ਼ੇ ਦਾ ਜਾਰ ਲਓ ਜਿਸ ਵਿੱਚ ਟੌਨ ਦੇ ਘੁਲਣਸ਼ੀਲ ਲੂਣ ਦਾ ਘੋਲ ਲਓ । ਚਿੱਤਰ ਵਿੱਚ ਦਰਸਾਏ ਅਨੁਸਾਰ ਬਿਜਲੀ ਸਰਕਟ ਸਥਾਪਿਤ ਕਰੋ । ਹੁਣ ਰਿਓਸਟੇਟ (Rheostat) ਨੂੰ ਇਸ ਤਰ੍ਹਾਂ ਵਿਵਸਥਿਤ ਕਰੋ ਕਿ ਤਿੰਨ ਲੂਣ ਦੇ ਘੋਲ (ਇਲੈੱਕਟ੍ਰੋਲਾਈਟ) ਵਿੱਚੋਂ ਸਹੀ ਮਾਤਰਾ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਹੋਵੇ । ਸਧਾਰਨ ਤੌਰ ਤੇ 100 cm ਖੇਤਰਫਲ ਦਾ ਮੁਲੰਮਾਕਰਣ ਕਰਨ ਲਈ 1A (ਇੱਕ ਐਂਪੀਅਰ) ਧਾਰਾ ਕਾਫ਼ੀ ਹੁੰਦੀ ਹੈ । ਹੁਣ ਤਾਂਬੇ ਦੀ ਪਲੇਟ ਜਿਸ ਉੱਪਰ ਤਿੰਨ ਦੀ ਪਰਤ ਚੜ੍ਹਾਉਣੀ ਹੈ ਉਸ ਨੂੰ ਕੈਥੋਡ ਬਣਾਉਣ ਲਈ ਬੈਟਰੀ (ਬਿਜਲੀ ਦੇ ਸ੍ਰੋਤ) ਦੇ ਰਿਣ ਟਰਮੀਨਲ ਜੋੜੋ ਅਤੇ ਟਿੰਨ ਧਾਤੂ ਦੀ ਛੜ ਨੂੰ ਐਨੋਡ ਬਣਾਉਣ ਲਈ ਬੈਟਰੀ ਦੇ ਧਨ ਇਲੈੱਕਟ੍ਰੋਡ (+) ਨਾਲ ਤਾਰ ਰਾਹੀਂ ਜੋੜ ਕੇ ਸਰਕਟ ਪੂਰਾ ਕਰੋ । ਹੁਣ ਸਵਿੱਚ ਨੂੰ ਬੰਦ ਕਰੋ ਤਾਂ ਜੋ ਬੈਟਰੀ ਤੋਂ ਬਿਜਲੀ ਧਾਰਾ ਵਹਿਣਾ ਸ਼ੁਰੂ ਹੋ ਜਾਏਗੀ । ਇਸ ਪ੍ਰਕਿਰਿਆ ਨੂੰ 15-20 ਮਿੰਟ ਲਈ ਜਾਰੀ ਰੱਖੋ ।ਧਾਰਾ ਪ੍ਰਵਾਹ ਕਾਰਨ ਟਿੰਨ ਆਇਨ ਘੋਲ ਵਿੱਚੋਂ ਆ ਕੇ ਕਾੱਪਰ ਪਲੇਟ ਤੇ ਜਮ੍ਹਾਂ ਹੋ ਜਾਣਗੇ ਅਤੇ ਉਹਨਾਂ ਦੀ ਘਾਟ ਪੂਰੀ ਕਰਨ ਲਈ ਇੰਨ ਐਨੋਡ ਤੋਂ ਖੁਰਣ ਮਗਰੋਂ ਘੋਲ ਅੰਦਰ ਆਵੇਗਾ । ਪ੍ਰਕਿਰਿਆ ਦੇ ਸਮਾਪਤ ਹੋਣ ਤੇ ਤੁਸੀਂ ਵੇਖੋਗੇ ਕਿ ਕਾਪਰ ਦੀ ਪਲੇਟ ਉੱਪਰ ਤਿੰਨ ਦੀ ਪਰਤ ਜਮ੍ਹਾਂ ਹੋ ਗਈ ਹੈ । ਇਸ ਨੂੰ ਟਿੰਨ ਇਕੱਤ੍ਰੋਪਲੇਟਿੰਗ ਕਹਿੰਦੇ ਹਨ ।