ਪਾਠ 10 ਧੁਨੀ
ਸੋਚੋ ਅਤੇ ਉੱਤਰ ਦਿਓ |
ਪ੍ਰਸ਼ਨ 1. ਧੁਨੀ ਕੀ ਹੈ ?
ਉੱਤਰ-ਧੁਨੀ (Sound)—ਇਹ ਇੱਕ ਪ੍ਰਕਾਰ ਦੀ ਊਰਜਾ ਹੈ ਜੋ ਸਾਨੂੰ ਸੁਣਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 2. ਜਦੋਂ ਕੰਮ ਨੂੰ ਡੰਡੇ ਨਾਲ ਵਜਾ ਕੇ ਉਸ ਉੱਪਰ ਚੌਲਾਂ ਦੇ ਦਾਣੇ ਰੱਖੇ ਜਾਂਦੇ ਹਨ ਤਾਂ ਉਹ ਹਲਚਲ ਕਿਉਂ ਕਰਦੇ ਹਨ ?
ਉੱਤਰ- ਇਸ ਦਾ ਕਾਰਨ ਹੈ ਕਿ ਕੰਮ ਨੂੰ ਡੰਡੇ ਨਾਲ ਵਜਾਉਣ ’ਤੇ ਡੂੰਮ ਦੀ ਸਤ੍ਹਾ (ਝਿੱਲੀ/Membrane) ਹਿੱਲ-ਜੁੱਲ ਕਰਦੀ ਹੈ, ਜਿਸ ਤੋਂ ਧੁਨੀ ਪੈਦਾ ਹੁੰਦੀ ਹੈ। ਇਹ ਹਿੱਲ-ਜੁਲ, ਦਾਣਿਆਂ ਨੂੰ ਵੀ ਹਿੱਲ-ਜੁਲ ਕਰਨ ਲਈ ਮਜਬੂਰ ਕਰਦੀ ਹੈ
ਪ੍ਰਸ਼ਨ 3. ਕੀ ਕੋਈ ਵਸਤੂ ਬਿਨਾਂ ਕੰਪਨ ਦੇ ਧੁਨੀ ਪੈਦਾ ਕਰ ਸਕਦੀ ਹੈ ?
ਉੱਤਰ-ਕੰਪਨ ਕਰ ਰਹੀਆਂ ਵਸਤੂਆਂ ਦੁਆਰਾ ਹੀ ਧੁਨੀ ਪੈਦਾ ਹੁੰਦੀ ਹੈ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ। ਇਸ
(a) ਆਯਾਮ (Amplitude) (b) ਆਵ੍ਰਿਤੀ (Frequency) (c) ਆਵਰਤ ਕਾਲ (Time Period) ।
ਉੱਤਰ—(a) ਆਯਾਮ (Amplitude)-ਡੋਲਨ ਕਰ ਰਹੀ ਵਸਤੂ ਦੀ ਮੱਧਮਾਨ ਸਥਿਤੀ ਤੋਂ ਵੱਧ ਤੋਂ ਵੱਧ ਦੂਰੀ ਨੂੰ ਉਸ ਵਸਤੂ ਦਾ ਆਯਾਮ ਕਹਿੰਦੇ ਹਨ ।
(b) ਆਵ੍ਰਿਤੀ (Frequency)—ਪ੍ਰਤੀ ਸੈਕਿੰਡ ਹੋਣ ਵਾਲੀ ਡੋਲਨਾਂ ਦੀ ਗਿਣਤੀ ਨੂੰ ਡੋਲਨਾਂ ਦੀ ਆਵ੍ਰਿਤੀ ਕਿਹਾ ਜਾਂਦਾ ਹੈ । ਆਵ੍ਰਿਤੀ ਦਾ ਮਾਤ੍ਰਿਕ ਹਰਟਜ਼ (Hertz) ਹੈ ।
(c) ਆਵਰਤ ਕਾਲ (Time Period)-ਇੱਕ ਡੋਲਨ ਨੂੰ ਪੂਰਾ ਕਰਨ ਵਿੱਚ ਲੱਗਿਆ ਸਮਾਂ ਕੰਪਨ ‘ ਕਰ ਰਹੀ ਵਸਤੂ ਦਾ ਆਵਰਤ ਕਾਲ ਅਖਵਾਉਂਦਾ ਹੈ ।
ਪ੍ਰਸ਼ਨ 2. ਜਦੋਂ ਡੋਲਨ ਦਾ ਗੋਲਾ ਵਿਰਾਮ ਦੀ ਸਥਿਤੀ ਵਿੱਚ ਹੁੰਦਾ ਹੈ ਤਾਂ ਉਸ ਸਥਿਤੀ ਨੂੰ ਕੀ ਕਹਿੰਦੇ ਹਨ ?
ਉੱਤਰ—ਜਦੋਂ ਡੋਲਨ ਦਾ ਗੋਲਾ ਵਿਰਾਮ ਦੀ ਸਥਿਤੀ ਵਿੱਚ ਹੁੰਦਾ ਹੈ, ਤਾਂ ਡੋਲਨ ਦੀ ਉਸ ਸਥਿਤੀ ਨੂੰ ਮੱਧਮਾਨ ਸਥਿਤੀ ਕਹਿੰਦੇ ਹਨ ।
ਪ੍ਰਸ਼ਨ 3. ਆਵ੍ਰਿਤੀ ਦੀ ਇਕਾਈ ਦੱਸੋ ਅਤੇ ਉਸਦੀ ਪਰਿਭਾਸ਼ਾ ਲਿਖੋ ।
ਉੱਤਰ -ਆਵ੍ਰਿਤੀ ਦੀ ਇਕਾਈ—ਆਵ੍ਰਿਤੀ ਦੀ ਇਕਾਈ ਹਰਟਜ਼ (Hertz) ਹੈ ।
ਹਰਟਜ਼ (Hertz)—ਜੇਕਰ ਡੋਲਨ ਇੱਕ ਕੰਪਨ ਨੂੰ ਇੱਕ ਸੈਕਿੰਡ ਵਿੱਚ ਪੂਰਾ ਕਰਦਾ ਹੈ, ਤਾਂ ਡੋਲਨ ਦੀ ਆਵ੍ਰਿਤੀ ਇੱਕ ਹਰਟਜ਼ ਹੁੰਦੀ ਹੈ ।
ਪ੍ਰਸ਼ਨ 4. ਆਵਰਤਕਾਲ ਅਤੇ ਆਵ੍ਰਿਤੀ ਵਿੱਚ ਕੀ ਸੰਬੰਧ ਹੈ ?
ਉੱਤਰ -ਆਵ੍ਰਿਤੀ ਅਤੇ ਆਵਰਤਕਾਲ ਇੱਕ-ਦੂਜੇ ਦੇ ਵਿਲੋਮ ਅਨੁਪਾਤੀ ਹਨ ਅਰਥਾਤ-
ਅਵ੍ਰਿਤੀ = 1/ਆਵਰਤਕਾਲ
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਕੀ ਪੁਲਾੜ ਯਾਤਰੀ ਚੰਨ ਤੇ ਆਵਾਜ਼ ਸੁਣ ਸਕਦੇ ਹਨ ? ਕਿਉਂ ਜਾਂ ਕਿਉਂ ਨਹੀਂ ?
ਉੱਤਰ—ਪੁਲਾੜ ਯਾਤਰੀ ਚੰਨ ਤੇ ਆਵਾਜ਼ ਨਹੀਂ ਸੁਣ ਸਕਦੇ ਹਨ ਕਿਉਂਕਿ ਚੰਨ ਤੇ ਅਤੇ ਚੰਨ ਦੇ ਵਾਯੂਮੰਡਲ ਵਿੱਚ ਹਵਾ ਨਹੀਂ ਹੈ ਅਤੇ ਧੁਨੀ ਦੇ ਸੰਚਾਰ ਲਈ ਮਾਧਿਅਮ ਦਾ ਹੋਣਾ ਜ਼ਰੂਰੀ ਹੁੰਦਾ ਹੈ ।
ਪ੍ਰਸ਼ਨ 2. ਕੀ ਧੁਨੀ ਖਲਾਅ (Vacuum) ਵਿੱਚੋਂ ਸੰਚਾਰਿਤ ਹੁੰਦੀ ਹੈ ? ਜੇਕਰ ਨਹੀਂ, ਤਾਂ ਕਿਰਿਆ ਰਾਹੀਂ ਦਰਸਾਓ ।
ਉੱਤਰ- ਧੁਨੀ ਖਲਾਅ (Vacuum) ਵਿੱਚੋਂ ਸੰਚਾਰਿਤ ਨਹੀਂ ਹੁੰਦੀ । ਧੁਨੀ ਦੇ ਸੰਚਾਰ ਲਈ ਮਾਧਿਅਮ ਚਾਹੀਦਾ ਹੈ । ਇਸ ਤੱਥ ਦੀ ਪੁਸ਼ਟੀ ਹੇਠ ਲਿਖੇ ਕਿਰਿਆ ਰਾਹੀਂ ਕਰ ਸਕਦੇ ਹਾਂ । ਕਿਰਿਆ- ਇੱਕ ਮੋਬਾਇਲ ਅਤੇ ਇੱਕ ਬੈਲਜਾਰ ਲਓ । ਮੋਬਾਇਲ ਬੈਲਜਾਰ ਵਿੱਚ ਰੱਖੋ। ਬੈਲਜਾਰ ਨੂੰ ਹਵਾ-ਨਿਕਾਸੀ ਪੰਪ ਨਾਲ ਜੋੜੋ । ਜਦੋਂ ਜਾਰ ਵਿਚੋਂ ਪੰਪ ਰਾਹੀਂ ਪੂਰੀ ਹਵਾ ਕੱਢ ਦਿੱਤੀ ਜਾਂਦੀ ਹੈ ਤਾਂ ਫੋਨ ਦੀ ਰਿੰਗਟੋਨ ਬਿਲਕੁਲ ਵੀ ਸੁਣਾਈ ਨਹੀਂ ਦਿੰਦੀ । ਇਹ ਕਿਰਿਆ ਸਿੱਧ ਕਰਦੀ ਹੈ ਕਿ ਧੁਨੀ ਖਲਾਅ (Vacuum) ਵਿੱਚੋਂ ਸੰਚਾਰਿਤ ਨਹੀਂ ਹੁੰਦੀ ।
ਪ੍ਰਸ਼ਨ 3. ਜਦੋਂ ਤੁਸੀਂ ਮੇਜ਼ ਦੇ ਇੱਕ ਸਿਰੇ ਤੇ ਕੰਨ ਰੱਖਦੇ ਹੋ ਅਤੇ ਤੁਹਾਡਾ ਮਿੱਤਰ ਦੂਸਰੇ ਸਿਰੇ ਤੇ ਟੈਪ ਕਰਦੇ ਹਨ ਤਾਂ ਇਸ ਤੋਂ ਤੁਸੀਂ ਧੁਨੀ ਸੁਣਦੇ ਹੋ ? ਜੇਕਰ ਹਾਂ, ਤਾਂ ਇਸ ਤੋਂ ਤੁਸੀਂ ਕੀ ਨਤੀਜੇ ਕੱਢਦੇ ਹੋ ?
ਉੱਤਰ—ਜੀ ਹਾਂ, ਸਾਨੂੰ ਆਵਾਜ਼ ਸੁਣਾਈ ਦੇਵੇਗੀ । ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਧੁਨੀ ਲੱਕੜੀ ਵਿੱਚ ਸੰਚਾਰ ਕਰਦੇ ਹੋਵੇ । ਇਸ ਤੋਂ ਇਹ ਸਿੱਧਾ ਹੁੰਦਾ ਹੈ ਕਿ ਧੁਨੀ ਠੋਸ (ਲੱਕੜੀ) ਵਿੱਚ ਸੰਚਾਰ ਕਰਦੀ ਹੈ ।
ਪ੍ਰਸ਼ਨ 4, ਜਦੋਂ ਤੁਸੀਂ ਪਾਣੀ ਵਿੱਚ ਘੰਟੀ ਵਜਾਂਦੇ ਹੋ, ਤੁਸੀਂ ਘੰਟੀ ਦੀ ਧੁਨੀ ਸੁਣਦੇ ਹੋ, ਇਸ ਤੋਂ ਕੀ ਸਿੱਧ ਹੁੰਦਾ ਹੈ ?
ਉੱਤਰ-ਘੰਟੀ ਦੀ ਆਵਾਜ਼ ਦਾ ਸੁਣਾਈ ਦੇਣਾ ਇਹ ਸਿੱਧ ਕਰਦਾ ਹੈ ਕਿ ਧੁਨੀ (ਆਵਾਜ਼) ਦਾ ਸੰਚਾਰ ਤਰਲ (ਪਾਣੀ) ਪਦਾਰਥਾਂ ਵਿੱਚ ਹੁੰਦਾ ਹੈ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਤੁਸੀਂ ਧੁਨੀ ਦੀ ਪ੍ਰਬਲਤਾ ਅਤੇ ਪਿੱਚ ਤੋਂ ਕੀ ਸਮਝਦੇ ਹੋ ?
ਉੱਤਰ- ਧੁਨੀ ਦੀ ਪ੍ਰਬਲਤਾ (Loudness of Sound)—ਧੁਨੀ ਦੀ ਪ੍ਰਬਲਤਾ, ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਦੇ ਆਯਾਮ (Amplitude) ‘ਤੇ ਨਿਰਭਰ ਕਰਦੀ ਹੈ ।ਕੰਪਿਤ ਵਸਤੂ ਦਾ ਆਯਾਮ ਜਿੰਨਾ ਵੱਧ ਹੋਵੇਗਾ ਉਸ ਤੋਂ ਪੈਦਾ ਹੋਈ ਧੁਨੀ ਦੀ ਪ੍ਰਬਲਤਾ ਓਨੀ ਹੀ ਵੱਧ ਹੋਵੇਗੀ ।
ਧੁਨੀ ਦੀ ਪਿੱਚ (Pitch or Shrillness of Sound)—ਧੁਨੀ ਦਾ ਤਿੱਖਾਪਣ (Shrillness) ਜਾਂ ਪਿੱਚ (Pitch) ਕੰਪਨ ਕਰ ਰਹੀ ਵਸਤੂ ਦੀ ਆਵ੍ਰਿਤੀ (Frequency) ‘ਤੇ ਨਿਰਭਰ ਕਰਦੀ ਹੈ । ਧੁਨੀ ਦੀ ਆਵ੍ਰਿਤੀ ਜਿੰਨੀ ਵੱਧ ਹੋਵੇਗੀ ਓਨੀ ਹੀ ਧੁਨੀ ਦੀ ਪਿੱਚ ਵੱਧ ਹੋਵੇਗੀ । ਮਿਊਜ਼ਿਕ ਦੇ ਵੱਖਰੇ ਸਾਜ਼ਾਂ ਦੀ ਪਿੱਚ ਵੱਖਰੀ-ਵੱਖਰੀ ਹੁੰਦੀ ਹੈ । ਵੱਖਰੀਆਂ ਟਿਊਨਾਂ ਵਜਾਉਣ ਲਈ ਸਾਜ਼ ਦੀ ਪਿੱਚ ਨੂੰ ਬਾਰ-ਬਾਰ ਬਦਲਣਾ ਹੁੰਦਾ ਹੈ ।
ਪ੍ਰਸ਼ਨ 2. ਕਿਸ ਦੀ ਧੁਨੀ ਦੀ ਪਿੱਚ ਵੱਧ ਹੈ—ਬੱਚੇ ਦੀ ਜਾਂ ਬਾਲਗ ਦੀ ?
ਉੱਤਰ-ਬੱਚੇ ਦੀ ਧੁਨੀ ਦੀ ਪਿੱਚ ਅਰਥਾਤ ਤਿੱਖਾਪਣ ਬਾਲਗ ਦੀ ਧੁਨੀ ਦੀ ਪਿੱਚ ਤੋਂ ਵੱਧ ਹੁੰਦੀ ਹੈ । ਧੁਨੀ ਦੀ ਪਿੱਚ ਕੰਪਨ ਕਰ ਰਹੀ ਵਸਤੂ ਦੀ ਆਵ੍ਰਿਤੀ (Frequency) ਦੇ ਸਿੱਧਾ ਅਨੁਪਾਤੀ ਹੁੰਦੀ ਹੈ । ਅਰਥਾਤ ਧੁਨੀ ਦੀ ਆਵ੍ਰਿਤੀ ਜਿੰਨੀ ਵੱਧ ਹੋਵੇਗੀ ਓਨੀ ਹੀ ਧੁਨੀ ਦੀ ਪਿੱਚ ਵੱਧ ਹੋਵੇਗੀ ।
ਪ੍ਰਸ਼ਨ 3. ਧੁਨੀ ਦੀ ਪ੍ਰਬਲਤਾ ਕਿਸ ਕਾਰਕ ‘ਤੇ ਨਿਰਭਰ ਕਰਦੀ ਹੈ ?
ਉੱਤਰ- ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਦੇ ਆਯਾਮ ‘ਤੇ ਨਿਰਭਰ ਕਰਦੀ ਹੈ । ਧੁਨੀ ਦੀ ਪ੍ਰਬਲਤਾ ਕੰਪਨਾਂ ਦੇ ਆਯਾਮ ਦੇ ਵਰਗ (Square) ਦੇ ਸਿੱਧਾ ਅਨੁਪਾਤ ਵਿੱਚ ਹੁੰਦੀ ਹੈ
ਪ੍ਰਸ਼ਨ 4. ਧੁਨੀ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-ਧੁਨੀ ਦੀਆਂ ਵਿਸ਼ੇਸ਼ਤਾਵਾਂ-ਧੁਨੀ ਦੀਆਂ ਹੇਠ ਲਿਖੀਆਂ ਤਿੰਨ ਵਿਸ਼ੇਸ਼ਤਾਵਾਂ ਹਨ—
1. ਪ੍ਰਬਲਤਾ (Loudness) 2. ਪਿੱਚ (Pitch)
3. ਟਿੰਬਰ (Timbre) ।
ਇਹਨਾਂ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਅਸੀਂ ਬਗ਼ੈਰ ਕਿਸੇ ਨੂੰ ਉਸ ਦੀ ਆਵਾਜ਼ ਤੋਂ ਉਸ ਦੀ ਪਛਾਣ ਕਰ ਸਕਦੇ ਹਾਂ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਪਰਾ-ਧੁਨੀਆਂ ਕੀ ਹਨ ? ਮੈਡੀਕਲ ਖੇਤਰ ਵਿੱਚ ਇਹਨਾਂ ਦਾ ਕੀ ਉਪਯੋਗ ਹੈ ? ਇਸ ਸਦੇ ਨਾਲ
ਉੱਤਰ—ਪਰਾ-ਧੁਨੀਆਂ (Ultrasonics)—ਅਜਿਹੀਆਂ ਧੁਨੀਆਂ ਜਿਹਨਾਂ ਦੀ ਆਵ੍ਰਿਤੀ 20,000 ਹਰਟਜ਼ (Hz) ਤੋਂ ਵੱਧ ਹੁੰਦੀ ਹੈ, ਉਹਨਾਂ ਨੂੰ ਪਰਾ-ਧੁਨੀਆਂ ਆਖਦੇ ਹਨ । ਇਹ ਧੁਨੀ ਮਨੁੱਖ ਦੁਆਰਾ ਨਾ-ਸੁਣਨਯੋਗ (Inaudible) ਹੁੰਦੀ ਹੈ । ਪਰਾ-ਧੁਨੀਆਂ ਦਾ ਉਪਯੋਗ ਕਰਕੇ ਅਸੀਂ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਆਉਣ ਵਾਲੀਆਂ ਅਸਮਾਨਤਾਵਾਂ ਦਾ ਪਤਾ ਲਗਾ ਕੇ ਉਹਨਾ ਦਾ ਇਲਾਜ ਕਰ ਸਕਦੇ ਹਾਂ । ਪਰਾ-ਧੁਨੀਆਂ ਨਾਲ ਗਰਭ ਅਵਸਥਾ ਵਿੱਚ ਭਰੂਣ ਦੇ ਵਾਧੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 2. ਮਨੁੱਖਾਂ ਲਈ ਸੁਣਨਯੋਗ ਆਵ੍ਰਿਤੀ ਸੀਮਾ ਕੀ ਹੈ ?
ਉੱਤਰ—ਮਨੁੱਖਾਂ ਦੀ ਸੁਣਨਯੋਗ ਧੁਨੀ ਦੀ ਆਵ੍ਰਿਤੀ ਸੀਮਾ (Human Audible Range) 20 ਹਰਟਜ਼ ਤੋਂ 20,000 ਹਰਟਜ਼ ਹੈ । 20 Hz ਤੋਂ ਘੱਟ ਅਤੇ 20,000 Hz ਤੋਂ ਵੱਧ ਆਵ੍ਰਿਤੀ ਵਾਲੀ ਧੁਨੀ ਨੂੰ ਮਨੁੱਖੀ ਕੰਨ ਸੁਣਨਯੋਗ ਨਹੀਂ ਹੈ ।
ਪ੍ਰਸ਼ਨ 3. ਪਰਾ-ਧੁਨੀ ਅਤੇ ਨੀਮ-ਧੁਨੀ ਕੰਪਨਾਂ ਵਿੱਚ ਕੀ ਅੰਤਰ ਹੈ ?
ਉੱਤਰ—ਪਰਾ-ਧੁਨੀ (Ultrasonic) ਅਤੇ ਨੀਮ-ਧੁਨੀ (Infrasonic) ਕੰਪਨਾਂ ਵਿੱਚ ਅੰਤਰ-
ਪਰਾ-ਧੁਨੀ avo (Ultrasonic Vibrations)
1. ਪਰਾ-ਧੁਨੀ ਕੰਪਨਾਂ ਮਨੁੱਖੀ ਸੁਣਨਯੋਗ ਸੀਮਾ ਤੋਂ ਵੱਧ ਆਵ੍ਰਿਤੀ ਵਾਲੀਆਂ ਕੰਪਨਾਂ ਹਨ ।
2. ਇਹ ਕੰਪਨਾਂ ਮਨੁੱਖੀ ਕੰਨ ਦੇ ਸੁਣਨਯੋਗ ਸੀਮਾ ਦੇ – ਉੱਪਰਲੇ ਕਿਨਾਰੇ ਤੋਂ ਵੱਧ ਆਵ੍ਰਿਤੀ ਵਾਲੀਆਂ ਹਨ ਅਰਥਾਤ 20,000 Hz ਤੋਂ ਵੱਧ ਆਵ੍ਰਿਤੀ ਵਾਲੀਆਂ ਕੰਪਨਾਂ ।
3. ਇਨ੍ਹਾਂ ਕੰਪਨਾਂ ਵਾਲੀਆਂ ਧੁਨੀਆਂ ਨੂੰ ਕੁੱਤੇ, ਬਿੱਲੀਆਂ ਅਤੇ ਚਮਗਾਦੜ ਸੁਣ ਸਕਦੇ ਹਨ ।
ਨੀਮ-ਧੁਨੀ ਕੰਪਨਾਂ (Intrasonic Vibrations)
1. ਨੀਮ-ਧੁਨੀ ਕੰਪਨਾਂ ਮਨੁੱਖੀ ਸੁਣਨ ਸੀਮਾ ਤੋਂ ਘੱਟ ਆਵ੍ਰਿਤੀ ਵਾਲੀਆਂ ਕੰਪਨਾਂ ਹਨ ।
2. ਇਹ ਕੰਪਨਾਂ ਮਨੁੱਖੀ ਕੰਨ ਦੇ ਸੁਣਨਯੋਗ ਸੀਮਾ ਦੀ ਹੇਠਲੀ ਸੀਮਾ ਤੋਂ ਘੱਟ ਆਵ੍ਰਿਤੀ ਵਾਲੀਆਂ ਕੰਪਨਾਂ ਹਨ ਅਰਥਾਤ 20 Hz ਤੋਂ ਘੱਟ ਆਵ੍ਰਿਤੀ ਵਾਲੀਆਂ ਕੰਪਨਾਂ।
3. ਇਨ੍ਹਾਂ ਕੰਪਨਾਂ ਵਾਲੀਆਂ ਧੁਨੀਆਂ ਨੂੰ ਹਾਥੀ ਸੁਣ ਸਕਦਾ ਹੈ । ਜਵਾਲਾ-ਮੁੱਖੀ, ਭੂਚਾਲ ਆਦਿ ਕੰਪਨਾਂ ਨੀਮ- ਧੁਨੀ ਕੰਪਨਾਂ ਹੁੰਦੀਆਂ ਹਨ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ 1. ਸੰਗੀਤ ਅਤੇ ਸ਼ੋਰ ਵਿੱਚ ਕੀ ਅੰਤਰ ਹੈ ?
ਉੱਤਰ—ਸੰਗੀਤ ਅਤੇ ਸ਼ੋਰ ਵਿੱਚ ਅੰਤਰ
ਸੰਗੀਤ (Music)
1. ਇਹ ਚੰਗੀ ਲੱਗਣ ਵਾਲੀ ਧੁਨੀ ਹੈ ।
2. ਇਹ ਸੁਖਾਵੀ ਧੁਨੀ ਹੈ
3. ਇਸ ਦਾ ਸਿਹਤ ਸਮੱਸਿਆਵਾਂ ਨਾਲ ਕੋਈ ਸੰਬੰਧ ਨਹੀਂ ਹੈ।
4. ਇਸ ਦੀ ਕੰਪਨਾਂ ਦੀ ਆਵ੍ਰਿਤੀ 80 dB (ਡੈਸੀਬਲ) ਤੋਂ ਘੱਟ ਹੁੰਦੀ ਹੈ ।
ਸ਼ੋਰ ਜਾਂ ਰੌਲਾ (Noise)
1. ਇਹ ਭੈੜੀ ਲੱਗਣ ਵਾਲੀ ਧੁਨੀ ਹੈ ।
2. ਇਹ ਧੁਨੀ ਤਕਲੀਫ ਦੇਣ ਵਾਲੀ ਹੈ ।
3. ਇਨ੍ਹਾਂ ਨੂੰ ਲੰਮੇ ਸਮੇਂ ਤੱਕ ਸੁਣਨ ਨਾਲ ਸਿਹਤ ਸਮੱਸਿਆਵਾਂ ਜਿਵੇਂ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਹੋ ਸਕਦੀ ਹੈ।
4. ਇਸ ਦੀ ਆਵ੍ਰਿਤੀ 90 dB ਤੋਂ ਵੱਧ ਹੁੰਦੀ ਹੈ ।
ਪ੍ਰਸ਼ਨ 2. ਸ਼ੋਰ ਪ੍ਰਦੂਸ਼ਣ ਕੀ ਹੈ ?
ਉੱਤਰ- ਵਾਤਾਵਰਣ ਵਿੱਚ ਬੇਲੋੜੀਆਂ ਨਾ-ਸੁਣਨਯੋਗ ਵੱਧ ਪ੍ਰਬਲਤਾ (>90 B) ਵਾਲੀਆਂ ਧੁਨੀਆਂ ਨੂੰ ਸ਼ੋਰ ਪ੍ਰਦੂਸ਼ਣ ਜਾਂ ਧੁਨੀ ਪ੍ਰਦੂਸ਼ਣ ਕਹਿੰਦੇ ਹਨ ।
ਪ੍ਰਸ਼ਨ 3. ਸ਼ੋਰ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਕੀ ਹਨ?
ਉੱਤਰ-ਸ਼ੋਰ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ—
1. 80 dB (ਡੈਸੀਬਲ) ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਸੁਣਨ ਨਾਲ ਸਾਡੀ ਸੁਨਣ ਸ਼ਕਤੀ ਸਮਾਪਤ ਹੋ ਜਾਂਦੀ ਹੈ।
2. ਸ਼ੋਰ ਪ੍ਰਦੂਸ਼ਣ ਨਾਲ ਬਲੱਡ ਪ੍ਰੈਸ਼ਰ (ਰਕਤ ਚਾਪ) ਵੱਧ ਜਾਂਦਾ ਹੈ ।
3. ਲਗਾਤਾਰ ਸ਼ੋਰ ਪ੍ਰਦੂਸ਼ਣ ਵਾਲੇ ਵਾਤਾਵਰਣ ਵਿੱਚ ਰਹਿਣ ਨਾਲ ਦਿਲ ਦਾ ਰੋਗ ਵੀ ਹੋ ਸਕਦਾ ਹੈ ।
4. ਸ਼ੋਰ ਪ੍ਰਦੂਸ਼ਣ ਨਾਲ ਨੀਂਦ ਨਾ ਆਉਣਾ, ਤਣਾਅ ਅਤੇ ਬੇਚੈਨੀ ਹੋ ਸਕਦੀ ਹੈ ।
5. ਸ਼ੋਰ ਪ੍ਰਦੂਸ਼ਣ ਨਾਲ ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂ ਵੀ ਪ੍ਰਭਾਵਿਤ ਹੁੰਦੇ ਹਨ ।
ਪ੍ਰਸ਼ਨ 4. ਅਸੀਂ ਸ਼ੋਰ ਪ੍ਰਦੂਸ਼ਣ ਕਿਵੇਂ ਘੱਟ ਕਰ ਸਕਦੇ ਹਾਂ ?
ਉੱਤਰ-ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ-
1. ਪ੍ਰੈਸ਼ਰ ਹਾਰਨ ‘ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ । ਲੋੜ ਪੈਣ ‘ਤੇ ਹੀ ਹਾਰਨ ਦੀ ਵਰਤੋਂ ਕਰਨੀ ਚਾਹੀਦੀ ਹੈ ।
2. ਸਾਰੀਆਂ ਫੈਕਟਰੀਆਂ ਰਿਹਾਇਸ਼ੀ ਖੇਤਰਾਂ ਤੋਂ ਬਾਹਰ ਹੋਣੀਆਂ ਚਾਹੀਦੀਆਂ ਹਨ ।
3. ਘਰਾਂ ਵਿੱਚ ਲੱਗੇ ਉਪਕਰਨਾਂ ਅਤੇ ਫੈਕਟਰੀ ਦੀਆਂ ਮਸ਼ੀਨਾਂ ਨੂੰ ਸਮੇਂ-ਸਮੇਂ ਤੇ ਲੁਬ੍ਰੀਡੈਂਟ ਕਰਨਾ ਚਾਹੀਦਾ ਹੈ ।
4. ਸੜਕਾਂ ਦੇ ਦੋਨਾਂ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ । ਇਹ ਰੁੱਖ ਧੁਨੀ ਨੂੰ ਸੋਖ ਲੈਣਗੇ ।
5. ਘਰਾਂ ਵਿੱਚ ਮੋਟੇ ਪਰਦਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ । ਇਹ ਬੇਲੋੜੀ ਧੁਨੀ ਨੂੰ ਸੋਖ ਕੇ ਪ੍ਰਬਲਤਾ ਘਟਾਉਂਦੇ ਹਨ ।
ਸੋਚੋ ਅਤੇ ਉੱਤਰ ਦਿਓ
ਪ੍ਰਸ਼ਨ-ਕੰਨ ਦੇ ਪਰਦੇ (Eardrum) ਦੀ ਕਾਰਜ ਸ਼ੈਲੀ ਕਿਰਿਆ ਰਾਹੀਂ ਸਮਝਾਓ ।
ਉੱਤਰ- ਇੱਕ ਪਲਾਸਟਿਕ ਜਾਂ ਟਿਨ ਦਾ ਡੱਬਾ ਲਵੋ। ਇਸ ਦੇ ਦੋਵੇਂ ਸਿਰੇ ਕੱਟੋ। ਡੱਬੇ ਦੇ ਇੱਕ ਸਿਰੇ ਉੱਤੇ ਇੱਕ ਰਬੜ ਦੇ ਗੁਬਾਰੇ ਨੂੰ ਬੰਨ੍ਹ ਅਤੇ ਇਸ ਨੂੰ ਇੱਕ ਰਬੜ ਦੇ ਛੱਲੇ ਨਾਲ ਕੱਸ ਦਿਓ। (ਚਿੱਤਰ 10.13) ਖਿਚੀ ਰਬੜ ਉੱਤੇ ਸੁੱਕੇ ਅੰਨ ਦੇ ਚਾਰ ਪੰਜ ਦਾਣੇ ਰੱਖੋ । ਹੁਣ ਆਪਣੇ ਮਿੱਤਰ ਨੂੰ ਡੱਬੇ ਦੇ ਖੁਲ੍ਹੇ ਸਿਰੇ ਉੱਤੇ ‘‘ਹੈਲੋ-ਹੈਲ’” ਬੋਲਣ ਲਈ ਕਹੋ। ਵੇਖੋ ਕਿ ਅੰਨ ਦੇ ਦਾਣਿਆਂ ਨੂੰ ਕੀ ਹੁੰਦਾ ਹੈ। ਅੰਨ ਦੇ ਦਾਣੇ ਉੱਤੇ ਥੱਲੇ ਉੱਛਲਦੇ ਹਨ। ਕੰਨ ਦਾ ਪਰਦਾ ਵੀ ਇੱਕ ਖਿੱਚੀ ਰਬੜ ਦੀ ਸ਼ੀਟ ਵਰਗਾ ਹੁੰਦਾ ਹੈ। ਧੁਨੀ ਦੀ ਕੰਪਨਾਂ ਕੰਨ ਦੇ ਪਰਦੇ ਵਿੱਚ ਕੰਪਨ ਪੈਦਾ ਕਰਦੀ ਹੈ।
ਅਭਿਆਸ ਦੇ ਪ੍ਰਸ਼ਨ-ਉੱਤਰ ਹੱਲ ਸਹਿਤ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-
1. ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ਆਵਰਤਕਾਲ ਕਹਿੰਦੇ ਹਨ।
2. ਧੁਨੀ ਨੂੰ ਸੰਚਾਰ ਲਈ ਮਾਧਿਅਮ ਚਾਹੀਦਾ ਹੈ ।
3. ਧੁਨੀ ਠੋਸ ਵਿੱਚ ਸਭ ਤੋਂ ਵੱਧ ਗਤੀ ਨਾਲ ਸੰਚਾਰ ਕਰਦੀ ਹੈ ।
4. ਹਰਟਜ਼ (Hz) ਆਵ੍ਰਿਤੀ ਦੀ ਇਕਾਈ ਹੈ ।
5. ਅਣਚਾਹੀ ਧੁਨੀ ਨੂੰ ਸ਼ੋਰ ਕਹਿੰਦੇ ਹਨ ।
6. 20,000 Hz ਤੋਂ ਵੱਧ ਆਵ੍ਰਿਤੀ ਵਾਲੀ ਧੁਨੀ ਪਰਾ-ਧੁਨੀ ਨੂੰ ਕਹਿੰਦੇ ਹਨ
7. ਧੁਨੀ ਦੇ ਤਿੱਖੇਪਨ ਨੂੰ ਪਿੱਚ ਕਹਿੰਦੇ ਹਨ ।
ਪ੍ਰਸ਼ਨ 2. ਹੇਠ ਲਿਖੀਆਂ ਵਿੱਚ ਸੱਚ (T) ਜਾਂ ਝੂਠ (F) ਲਿਖੋ-
1. 20 Hz ਤੋਂ ਘੱਟ ਆਵ੍ਰਿਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਿਹਾ ਜਾਂਦਾ ਹੈ ।
2. ਧੁਨੀ ਖਲ੍ਹਾ ਵਿੱਚ ਸੰਚਾਰ ਕਰ ਸਕਦੀ ਹੈ । ਪੂਰੀ ਸਹਿਜ ਲੋਕ ਤੱਥ
3. 80 dB ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਹਾਨੀਕਾਰਕ ਹੁੰਦੀ ਹੈ ।
4 ਸ਼ੇਰ ਦੀ ਧੁਨੀ ਦੀ ਆਵ੍ਰਿਤੀ ਮੱਛਰ ਦੀ ਧੁਨੀ ਦੀ ਆਵ੍ਰਿਤੀ ਤੋਂ ਵੱਧ ਹੁੰਦੀ ਹੈ । ਲਓ ਲੱਤੀ ਹੈ
5. ਧੁਨੀ ਦੀ ਪਿੱਚ ਉਸ ਦੇ ਕੰਪਨਾਂ ਦੇ ਆਯਾਮ ‘ਤੇ ਨਿਰਭਰ ਕਰਦੀ ਹੈ
6. ਧੁਨੀ ਧਾਗੇ ਵਿੱਚੋਂ ਸੰਚਾਰ ਨਹੀਂ ਕਰ ਸਕਦੀ ।
ਉੱਤਰ—1. (T), 2. (F), 3. (T), 4. (F), 5. (T), 6. (F) ।
ਪ੍ਰਸ਼ਨ 3. ਹੇਠ ਲਿਖਿਆਂ ਦੇ ਬਹੁ-ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ-
1. ਧੁਨੀ ਦੀ ………………………. ਉਸ ਦੇ ਆਯਾਮ ‘ਤੇ ਨਿਰਭਰ ਕਰਦੀ ਹੈ।
(ੳ) ਗਤੀ
(ਅ) ਪ੍ਰਬਲਤਾ
(ੲ) ਪਿੱਚ
(ਸ) ਸਰੋਤ ।
ਉੱਤਰ—(ਅ) ਪ੍ਰਬਲਤਾ
2. ਧੁਨੀ …………………….. ਵਿੱਚੋਂ ਸੰਚਾਰ ਕਰ ਸਕਦੀ ਹੈ ।
(ੳ) ਸਿਰਫ਼ ਗੈਸਾਂ ਵਿੱਚੋਂ
(ਅ) ਸਿਰਫ਼ ਤਰਲਾਂ ਵਿੱਚੋਂ
(ੲ) ਸਿਰਫ਼ ਠੋਸਾਂ ਵਿੱਚੋਂ
(ਸ) ਠੋਸ, ਤਰਲ ਅਤੇ ਗੈਸਾਂ ਸਾਰੀਆਂ ਵਿੱਚੋਂ ।
ਉੱਤਰ—(ਸ) ਠੋਸ, ਤਰਲ ਅਤੇ ਗੈਸਾਂ ਸਾਰੀਆਂ ਵਿੱਚੋਂ ।
3. ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੂਹ ਲੈਂਦੇ ਹੋ, ਤਾਂ—
(ੳ) ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ।
(ਅ) ਘੰਟੀ ਕੰਪਨ ਤਾਂ ਕਰਦੀ ਹੈ ਪਰ ਸੁਣਦੀ ਨਹੀਂ ।
(ੲ) ਕੰਪਨ ਵਿੱਚ ਕੋਈ ਬਦਲਾਵ ਨਹੀਂ ।
(ਸ) ਅਯਾਮ ਵੱਧਦਾ ਹੈ ।
ਉੱਤਰ—(ੳ) ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ ।
ਪ੍ਰਸ਼ਨ 4. ਹੇਠ ਦਿੱਤੇ ਕਾਲਮ-1 ਦੇ ਪ੍ਰਸ਼ਨਾਂ ਦਾ ਕਾਲਮ-II ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ-
ਕਾਲਮ ‘I’ ਕਾਲਮ ‘II’
1. ਸ਼ੋਰ (ਹ) ਬੇਲੋੜੀਆਂ ਧੁਨੀਆਂ
2. ਵਾਕਯੰਤਰ (ਅ) ਮਨੁੱਖੀ ਅੰਗ ਜੋ ਧੁਨੀ ਪੈਦਾ ਕਰਦਾ ਹੈ
3. ਹਰਟਜ਼ (ੳ) ਆਵ੍ਰਿਤੀ ਦੀ ਇਕਾਈ
4. ਡੈਸੀਬਲ (ੲ) ਪ੍ਰਬਲਤਾ
5. ਬੰਸਰੀ (ਸ) ਸੰਗੀਤਕ ਸਾਜ਼
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਮਨੁੱਖ ਵਿੱਚ ਆਵਾਜ਼ ਪੈਦਾ ਕਰਨ ਵਾਲੇ ਅੰਗ ਦਾ ਕੀ ਨਾਂ ਹੈ ?
ਉੱਤਰ-ਵਾਕਯੰਤਰ (Larynx) ।
ਪ੍ਰਸ਼ਨ 2. ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ?
ਉੱਤਰ-ਸੰਗੀਤ ਉਹ ਧੁਨੀ ਹੈ ਜਿਹੜੀ ਮਨਭਾਉਂਦਾ ਪ੍ਰਭਾਵ ਪਾਉਂਦੀ ਹੈ ਜਦਕਿ ਸ਼ੋਰ ਇੱਕ ਬੇਲੋੜੀ ਧੁਨੀ ਹੈ ਜਿਸ ਦਾ ਕੰਨਾਂ ‘ਤੇ ਭੈੜਾ ਪ੍ਰਭਾਵ ਪੈਂਦਾ ਹੈ ।
ਪ੍ਰਸ਼ਨ 3. ਇੱਕ ਡੋਲਨ ਦੀ ਪਰਿਭਾਸ਼ਾ ਲਿਖੋ ।
ਉੱਤਰ-ਦੋਲਿਤ ਵਸਤੂ ਦਾ ਸੰਤੁਲਨ (ਮੱਧ) ਸਥਿਤੀ ਤੋਂ ਇੱਕ ਸਿਖ਼ਰਲੀ ਸਥਿਤੀ ਤੋਂ ਦੂਜੀ ਸਿਖ਼ਰਲੀ ਸਥਿਤੀ ਅਤੇ ਵਾਪਸ ਸੰਤੁਲਨ (ਮੱਧ) ਸਥਿਤੀ ਤੱਕ ਤੈਅ ਕੀਤੇ ਪੱਖ ਨੂੰ ਇੱਕ ਡੋਲਨ ਕਹਿੰਦੇ ਹਨ ।
ਪ੍ਰਸ਼ਨ 4. ਪਰਾ-ਧੁਨੀ ਅਤੇ ਨੀਮ-ਧੁਨੀ ਕੀ ਹੁੰਦੀ ਹੈ ?
ਉੱਤਰ–ਪਰਾ-ਧੁਨੀ (Ultrasonic)—20,000 Hz (ਜਾਂ 20 KHz) ਤੋਂ ਵੱਧ ਆਵ੍ਰਿਤੀ ਵਾਲੀਆਂ ਧੁਨੀਆਂ ਨੂੰ ਪਰਾ- ਧੁਨੀ ਕਹਿੰਦੇ ਹਨ । ਚਮਗਾਦੜ, ਡਾਲਫਿਨ, ਕੁੱਤੇ ਅਤੇ ਬਿੱਲੀਆਂ ਪਰਾ-ਧੁਨੀ ਸੁਣ ਸਕਦੇ ਹਨ । ਨੀਮ-ਧੁਨੀ (Infrasonic)—20 Hz ਤੋਂ ਘੱਟ ਆਵ੍ਰਿਤੀ ਵਾਲੀ ਧੁਨੀ ਨੂੰ ਨੀਮ-ਧੁਨੀ ਕਹਿੰਦੇ ਹਨ । ਵ੍ਹੀਲ ਅਤੇ ਹਾਥੀ ਨੀਮ-ਧੁਨੀ ਪੈਦਾ ਕਰਦੇ ਹਨ । ਭੂਚਾਲ ਦੀ ਮੁੱਖ ਧੁਨੀ ਆਉਣ ਤੋਂ ਪਹਿਲਾਂ ਘੱਟ ਆਵ੍ਰਿਤੀ ਦੀ ਨੀਮ-ਧੁਨੀ ਪੈਦਾ ਹੁੰਦੀ ਹੈ
ਜਿਨ੍ਹਾਂ ਨੂੰ ਸੁਣ ਕੇ ਕੁੱਝ ਜੀਵ ਭੂਚਾਲ ਤੋਂ ਪਹਿਲਾਂ ਹੀ ਪਰੇਸ਼ਾਨ ਹੋ ਜਾਂਦੇ ਹਨ ਜੋ ਜੀਵਾਂ ਨੂੰ ਸੁਚੇਤ ਕਰ ਦਿੰਦੇ ਹਨ ।
ਪ੍ਰਸ਼ਨ 5. ਧੁਨੀ ਦੀ ਪ੍ਰਬਲਤਾ ਅਤੇ ਪਿੱਚ ਮਾਪਣ ਦੀ ਇਕਾਈ ਕੀ ਹੈ ?
ਉੱਤਰ-ਧੁਨੀ ਦੀ ਪ੍ਰਬਲਤਾ ਮਾਪਣ ਦੀ ਇਕਾਈ : ਡੈਸੀਬਲ (dB) ਧੁਨੀ ਦੀ ਪਿੱਚ ਮਾਪਣ ਦੀ ਇਕਾਈ : ਹਰਟਜ਼ (Hz) ।
ਪ੍ਰਸ਼ਨ 6. ਆਵ੍ਰਿਤੀ ਅਤੇ ਆਵਰਤਕਾਲ ਵਿੱਚ ਕੀ ਸੰਬੰਧ ਹੈ ?
ਉੱਤਰ-ਆਵ੍ਰਿਤੀ =1/ਆਵਰਤਕਾਲ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਇੱਕ ਪੈਂਡੂਲਮ 5 ਸੈਕਿੰਡ ਵਿੱਚ 5 ਡੋਲਨ ਪੂਰਾ ਕਰਦਾ ਹੈ । ਇਸਦੀ ਆਵ੍ਰਿਤੀ ਅਤੇ ਆਵਰਤਕਾਲ ਪਤਾ ਕਰੋ।
ਹੱਲ— ਦਿੱਤਾ ਹੈ, 5 ਡੋਲਨਾਂ ਨੂੰ ਪੂਰਾ ਕਰਨ ਲਈ ਲੱਗਿਆਂ ਸਮਾਂ 5 ਸਕਿੰਟ =
1 ਡੋਲਨ ਨੂੰ ਪੂਰਾ ਕਰਨ ਲਈ ਲੱਗੇਗਾ ਸਮਾਂ = 5 / 5
ਅਰਥਾਤ ਆਵਰਤਕਾਲ = 1 ਸੈਕਿੰਡ
ਹੁਣ ਆਵ੍ਰਿਤੀ =1 / ਆਵਰਤਕਾਲ
= 1/1
= 1 ਹਰਟਜ਼
ਪ੍ਰਸ਼ਨ 2. ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ । ਕੰਪਨ ਦਾ ਆਵਰਤਕਾਲ ਪਤਾ ਕਰ ।
ਉੱਤਰ – ਆਵ੍ਰਿਤੀ = 500 ਕੰਪਨ ਪ੍ਰਤੀ ਸੈਕਿੰਡ = 500 Hz
ਆਵਰਤਕਾਲ = ?
ਅਸੀਂ ਜਾਣਦੇ ਹਾਂ, ਆਵਰਤਕਾਲ = 1/ ਆਵ੍ਰਤੀ
= 2 x 1 / 2 x 500
= 2 x 10-3 ਸੈਕਿੰਡ
ਪ੍ਰਸ਼ਨ 3. ਮਨੁੱਖੀ ਕੰਨ ਲਈ ਸੁਣਨਯੋਗ ਅਤੇ ਨਾ-ਸੁਣਨਯੋਗ ਧੁਨੀ ਦੀ ਰੇਂਜ ਲਿਖੋ ।
ਉੱਤਰ- ਮਨੁੱਖੀ ਕੰਨ ਲਈ ਸੁਣਨਯੋਗ ਧੁਨੀ ਦੀ ਰੇਂਜ (ਸੀਮਾ) = 20 Hz ਤੋਂ 20,000 Hz
ਮਨੁੱਖੀ ਕੰਨ ਲਈ ਨਾ-ਸੁਣਨਯੋਗ ਧੁਨੀ ਦੀ ਰੇਂਜ਼ = 20 Hz ਤੋਂ ਘੱਟ ਅਤੇ 20,000 Hz ਤੋਂ ਵੱਧ
ਪ੍ਰਸ਼ਨ 4. ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ-
1. ਪ੍ਰਬਲਤਾ (Loudness)
2. ਪਿੱਚ (Pitch)
3. ਧੁਨੀ ਦੀ ਗੁਣਵੱਤਾ ਜਾਂ (Quality or Timbre of Sound)
ਉੱਤਰ- 1. ਧੁਨੀ ਦੀ ਪ੍ਰਬਲਤਾ (Loudness of Sound)- ਧੁਨੀ ਦੀ ਪ੍ਰਬਲਤਾ, ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਦੇ ਆਯਾਮ (Amplitude) ‘ਤੇ ਨਿਰਭਰ ਕਰਦੀ ਹੈ । ਕੰਪਿਤ ਵਸਤੂ ਦਾ ਆਯਾਮ ਜਿੰਨਾ ਵੱਧ ਹੋਵੇਗਾ ਉਸ ਤੋਂ ਪੈਦਾ ਹੋਈ ਧੁਨੀ ਦੀ ਪ੍ਰਬਲਤਾ ਓਨੀ ਹੀ ਵੱਧ ਹੋਵੇਗੀ ।
2. ਧੁਨੀ ਦੀ ਪਿੱਚ (Pitch or Shrillness of Sound) ਧੁਨੀ ਦਾ ਤਿੱਖਾਪਣ (Shrillness) ਜਾਂ ਪਿੱਚ (Pitch) ਕੰਪਨ ਕਰ ਰਹੀ ਵਸਤੂ ਦੀ ਆਵ੍ਰਿਤੀ (Frequency) ‘ਤੇ ਨਿਰਭਰ ਕਰਦੀ ਹੈ ।ਧੁਨੀ ਦੀ ਆਵ੍ਰਿਤੀ ਜਿੰਨੀ ਵੱਧ ਹੋਵੇਗੀ ਓਨੀ ਹੀ ਧੁਨੀ ਦੀ ਪਿੱਚ ਵੱਧ ਹੋਵੇਗੀ
3. ਧੁਨੀ ਦੀ ਗੁਣਵੱਤਾ ਜਾਂ ਟਿੰਬਰ (Quality or Timbre of Sound)—ਧੁਨੀ ਦੀ ਗੁਣਵੱਤਾ ਜਾਂ ਟਿੰਬਰ ਉਹ ਵਿਸ਼ੇਸ਼ਤਾ ਹੈ ਜਿਹੜੀ ਸਾਨੂੰ ਇੱਕ ਧੁਨੀ ਨੂੰ ਦੂਜੀ ਧੁਨੀ ਤੋਂ ਅਲੱਗ ਕਰਨ ਲਈ ਸਮਰੱਥ ਬਣਾਉਂਦੀ ਹੈ ਜਦਕਿ ਉਹਨਾਂ ਦੀ ਸਮਾਨ ਵਿੱਚ ਅਤੇ ਪ੍ਰਬਲਤਾ ਹੁੰਦੀ ਹੈ । ਉਹ ਧੁਨੀ ਜਿਹੜੀ ਵੱਧ ਸੁਹਾਵਨੀ ਹੈ ਉਹ ਚੰਗੀ ਗੁਣਵਤਾ ਵਾਲੀ ਹੁੰਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਆਪਣੇ ਵਾਤਾਵਰਣ ਵਿੱਚੋਂ ਸ਼ੋਰ ਪ੍ਰਦੂਸ਼ਣ ਦੇ ਸ੍ਰੋਤਾਂ ਦੀ ਸੂਚੀ ਬਣਾਓ । ਵਰਣਨ ਕਰੋ ਸ਼ੋਰ ਪ੍ਰਦੂਸ਼ਣ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-ਸ਼ੋਰ ਪ੍ਰਦੂਸ਼ਣ ਦੇ ਸ੍ਰੋਤ-
1. ਵਾਹਨਾਂ ਦਾ ਸ਼ੋਰ ਅਤੇ ਉਹਨਾਂ ਦੇ ਪ੍ਰੈਸ਼ਰ ਹਾਰਨ।
2. ਵੱਧ ਪ੍ਰਬਲਤਾ ਵਾਲੇ ਲਾਊਡ ਸਪੀਕਰ।
3. ਫੈਕਟਰੀਆਂ ਦੀਆਂ ਮਸ਼ੀਨਾਂ ਦੇ ਚਲਣ ਦੀਆਂ ਧੁਨੀਆਂ ।
4. ਪਟਾਕਿਆਂ ਦਾ ਚੱਲਣਾ।
5. ਟੀ.ਵੀ. ਸੰਗੀਤ ਪਲੇਅਰ ਅਤੇ ਰੇਡੀਓ ।
6. ਵਾਤਾਨੁਕੂਲਨ
7. ਰਸੋਈ ਦੇ ਉਪਕਰਨ ਜਿਵੇਂ ਮਿਕਸੀ ਆਦਿ ਦੀ ਧੁਨੀ
8. ਗਲੀ ਵਿੱਚ ਖੋਮਚੇ ਵਾਲੇ ।
ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ-
1. 80 dB ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਸੁਣਨ ਨਾਲ ਸਾਡੀ ਸੁਣਨ ਦੀ ਸ਼ਕਤੀ ਅੰਸ਼ਿਕ ਰੂਪ ਵਿੱਚ ਖ਼ਤਮ ਹੋ ਸਕਦੀ ਹੈ
2. ਨੀਂਦ ਦਾ ਘੱਟ ਆਉਣਾ ।
3. ਲਗਾਤਾਰ ਸ਼ੋਰ ਪ੍ਰਦੂਸ਼ਣ ਨਾਲ ਬੇਚੈਨੀ ਅਤੇ ਦਿਲ ਦਾ ਰੋਗ ਹੋ ਸਕਦਾ ਹੈ ।
4. ਸ਼ੋਰ ਪ੍ਰਦੂਸ਼ਣ ਨਾਲ ਬਲੱਡ ਪ੍ਰੈਸ਼ਰ (ਰਕਤ ਚਾਪ) ਦੇ ਵੱਧ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ ।
5. ਸ਼ੋਰ ਪ੍ਰਦੂਸ਼ਣ ਤੋਂ ਤਣਾਅ ਅਤੇ ਧਿਆਨ ਟਿਕਾਉਣ ਵਿੱਚ ਪਰੇਸ਼ਾਨੀ ਆ ਸਕਦੀ ਹੈ ।
ਪ੍ਰਸ਼ਨ 2. ਮਨੁੱਖੀ ਕੰਨ ਦੀ ਸਰੰਚਨਾ ਬਾਰੇ ਦੱਸੋ ਅਤੇ ਸਮਝਾਓ ਕਿ ਇਹ ਕਿਵੇਂ ਕੰਮ ਕਰਦਾ ਹੈ ?
ਉੱਤਰ- ਸਾਡੇ ਕੰਨ ਦੇ ਤਿੰਨ ਭਾਗ ਹੁੰਦੇ ਹਨ— ਬਾਹਰੀ ਕੰਨ, ਵਿੱਚਲਾ ਕੰਨ ਅਤੇ ਅੰਦਰਲਾ ਕੰਨ |
ਬਾਹਰੀ ਕੰਨ (Outer Ear) : ਬਾਹਰੀ ਕੰਨ ਬੰਦ ਅਕਾਰ ਦੀ ਕੁੱਪੀ ਵਰਗਾ ਹੁੰਦਾ ਹੈ ਜਿਸ ਨੂੰ ਪਿੰਨਾ (pinna) ਕਹਿੰਦੇ ਹਨ। ਅਸੀਂ ਕੰਨ ਦੇ ਕੇਵਲ ਇਸੇ ਭਾਗ ਨੂੰ ਮਹਿਸੂਸ ਕਰ ਸਕਦੇ ਹਾਂ। ਜਦੋਂ ਧੁਨੀ ਇਸ ਵਿੱਚੋ ਦਾਖਲ ਹੁੰਦੀ ਹੈ ਤਾਂ ਉਹ ਅੱਗੇ ਵੱਧਦੀ ਹੋਈ ਅੰਤ ਵਿੱਚ ਇੱਕ ਖਿੱਚੀ ਹੋਈ ਝਿੱਲੀ (stretehed membrane) ਤੱਕ ਪਹੁੰਚਦੀ ਹੈ। ਇਸ ਝਿੱਲੀ ਨੂੰ ਕੰਨ ਦਾ ਪਰਦਾ ਜਾਂ ਇਅਰ ਡਮ (eardrum) ਕਹਿੰਦੇ ਹਨ। ਜਦੋ ਧੁਨੀ ਕੰਨੇ ਦੇ ਪਰਦੇ ਤੇ ਵੱਜਦੀ ਹੈ ਤਾਂ ਉਹ ਕੰਪਨ ਕਰਨ ਲੱਗ ਜਾਂਦਾ ਹੈ। ਉਹ ਫੇਰ ਵਿਚਲੇ ਕੰਨ ਨੂੰ ਕੰਪਨਾਂ ਭੇਜਦਾ ਹੈ।
ਵਿੱਚਲਾ ਕੰਨ (Middle Bar) :ਵਿਚਲੇ ਕੰਨ ਵਿੱਚ ਤਿੰਨ ਹੱਡਿਆਂ ਹੁੰਦੀਆਂ ਹਨ, ਮੈਲਿਸ (malleus), ਇੰਨਕਸ (incus) ਅਤੇ ਸਟੇਪਸ (Stapes) । ਇਹ ਹੱਡੀਆਂ ਇੱਕ ਦੂਸਰੇ ਵਿੱਚ ਫੱਸੀਆਂ ਹੁੰਦੀਆ ਹਨ। ਕੰਨ ਦਾ ਪਰਦਾ ਕੰਪਨਾ ਨੂੰ ਵਿਚਲੇ ਕੰਨ ਵੱਲ ਭੇਜਦਾ ਹੈ ਅਤੇ ਵਿੱਚਲਾ ਕੰਨ ਇਹਨਾਂ ਕੰਪਨਾਂ ਨੂੰ ਅੰਦਰਲੇ ਕੰਨ ਵੱਲ ਭੇਜਦਾ ਹੈ।
ਅੰਦਰਲਾ ਕੰਨ (Inner Ear) : ਅੰਦਰਲਾ ਕੰਨ ਮਨੁੱਖੀ ਕੰਨ ਦਾ ਸਭ ਤੋ ਅੰਦਰੂਨੀ ਹਿੱਸਾ ਹੁੰਦਾ ਹੈ, ਇਸ ਵਿੱਚ ਕੋਕਲਿਆ (cochlea) ਟਿਊਬਸ ਹੁੰਦੀਆਂ ਹਨ।ਅਰਧ ਚਕਰਾਕਾਰ ਟਿਊਬਾਂ ਤਰਲ ਅਤੇ ਔਡਿਟਰੀ ਨਸਾਂ (auditory nerves) ਨਾਲ ਭਰਿਆ ਹੁੰਦੀਆਂ ਹਨ। ਇਹ ਹਿੱਸਾ ਸੰਤੁਲਨ ਲਈ ਵੀ ਜਿਮੇਵਾਰ ਹੁੰਦਾ ਹੈ। ਇੱਥੋਂ ਸੰਕੇਤ ਦਿਮਾਗ ਨੂੰ ਜਾਂਦਾ ਹੈ, ਜੋ ਸਾਨੂੰ ਧੁਨੀ ਨੂੰ ਸੁਣਨ ਅਤੇ ਪਹਿਚਾਨਣ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 3. ਅਕਾਸ਼ ਵਿੱਚ ਬਿਜਲੀ ਅਤੇ ਬੱਦਲ ਗਰਜਣ ਦੀ ਘਟਨਾ ਇੱਕੋ ਸਮੇਂ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ । ਪਰ ‘ ਸਾਨੂੰ ਅਕਾਸ਼ੀ ਬਿਜਲੀ ਪਹਿਲਾਂ ਦਿਖਾਈ ਦਿੰਦੀ ਹੈ ਅਤੇ ਬੱਦਲ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ । ਕੀ ਤੁਸੀਂ ਇਸਦੀ ਵਿਆਖਿਆ ਕਰ ਸਕਦੇ ਹੋ ?
ਉੱਤਰ—ਪ੍ਰਕਾਸ਼ ਦਾ ਵੇਗ 3 x 108 m/s ਹੈ, ਜਦੋਂ ਕਿ ਧੁਨੀ ਦਾ ਵੇਗ 340 m/s ਹੈ । ਇਸ ਲਈ ਬਿਜਲੀ ਅਤੇ ਬੱਦਲਾਂ ਦੇ ਗਰਜਣ ਦੀ ਘਟਨਾ ਇੱਕੋ ਸਮੇਂ ਅਤੇ ਇੱਕੋ ਦੁਰੀ ਤੇ ਹੋਣ ਦੇ ਬਾਵਜੂਦ ਵੀ ਸਾਨੂੰ ਬਿਜਲੀ ਦੀ ਚਮਕ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ ।
ਪ੍ਰਸ਼ਨ 4. ਸ਼ੋਰ ਪ੍ਰਦੂਸ਼ਣ ਘਟਾਉਣ ਦੇ ਕੁੱਝ ਤਰੀਕੇ ਲਿਖੋ ।
ਉਤਰ-ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ-
1. ਪ੍ਰੈਸ਼ਰ ਹਾਰਨ ‘ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ । ਲੋੜ ਪੈਣ ‘ਤੇ ਹੀ ਹਾਰਨ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ ਵਾਹਨਾਂ ਵਿੱਚ ਸਾਈਲੈਂਸਰ ਲਗਾਉਣ ਦੇ ਸਖ਼ਤ ਹੁਕਮ ਹੋਣੇ ਚਾਹੀਦੇ ਹਨ ।
2. ਸਾਰੀਆਂ ਫੈਕਟਰੀਆਂ ਰਿਹਾਇਸ਼ੀ ਖੇਤਰਾਂ ਤੋਂ ਬਾਹਰ ਹੋਣੀਆਂ ਚਾਹੀਦੀਆਂ ਹਨ ।
3. ਘਰਾਂ ਵਿੱਚ ਲੱਗੇ ਉਪਕਰਨਾਂ ਅਤੇ ਫੈਕਟਰੀ ਦੀਆਂ ਮਸ਼ੀਨਾਂ ਨੂੰ ਸਮੇਂ-ਸਮੇਂ ਤੇ ਲੁਬ੍ਰੀਡੈਂਟ ਕਰਨਾ ਚਾਹੀਦਾ ਹੈ । ਇਸ ਤੋਂ ਛੋਟ ਸਮੇਂ ਹੁੰਦਿਆ ਉਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ।
4. ਸੜਕਾਂ ਦੇ ਦੋਨਾਂ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ । ਇਹ ਰੁੱਖ ਧੁਨੀ ਨੂੰ ਸੋਖ ਲੈਣਗੇ ।
5. ਘਰਾਂ ਵਿੱਚ ਮੋਟੇ ਪਰਦਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ । ਇਹ ਬੇਲੋੜੀ ਧੁਨੀ ਨੂੰ ਸੋਖ ਕੇ ਪ੍ਰਬਲਤਾ ਘਟਾਉਂਦੇ ਹਨ ।
ਪ੍ਰਸ਼ਨ 5. ਕੀ ਧੁਨੀ ਠੋਸਾਂ ਵਿੱਚ ਸੰਚਾਰ ਕਰਦੀ ਹੈ ? ਵਿਆਖਿਆ ਰਾਹੀਂ ਦੱਸੋ ।
ਉੱਤਰ- ਧੁਨੀ ਠੋਸਾਂ ਵਿੱਚ ਸੰਚਾਰ ਕਰਦੀ ਹੈ ਇਸਦੀ ਵਿਆਖਿਆ ਅਗੇ ਦਿੱਤੀ ਕਿਰਿਆ ਕੀਤੀ ਗਈ ਹੈ ।
ਲੋੜੀਂਦਾ ਸਮਾਨ : ਇੱਕ ਮੇਜ (ਲਕੜੀ ਜਾਂ ਧਾਤ ਦਾ)- ਤੁਸੀਂ ਆਪਣੇ ਕੰਨ ਨੂੰ ਕਿਸੇ ਲੰਬੇ ਮੇਜ ਦੇ ਇੱਕ ਸਿਰੇ ਉੱਤੇ ਰਖੋ। ਆਪਣਾ ਹੱਥ ਦੂਸਰੇ ਕੰਨ ਤੇ ਰੱਖੋ ਅਤੇ ਆਪਣੇ ਮਿੱਤਰ ਨੂੰ ਦੂਸਰੇ ਸਿਰੇ ਤੇ ਖੁਰਚਨ ਲਈ ਕਹੋ। ਕਿ ਤੁਸੀਂ ਖੁਰਚਨ ਦੀ ਅਵਾਜ ਸੁਣ ਸਕਦੇ ਹੋ ? ਤੁਹਾਨੂੰ ਜਰੂਰ ਅਵਾਜ਼ ਸੁਣਾਈ ਦੇਵੇਗੀ। ਇਹ ਤਾਂ ਹੀ ਸੰਭਵ ਹੈ ਜੇਕਰ ਧੁਨੀ ਲਕੜੀ ਵਿੱਚ ਸੰਚਾਰ ਕਰ ਸਕਦੀ ਹੋਵੇ। ਇਸ ਤੋਂ ਸਿੱਧ ਹੁੰਦਾ ਹੈ ਕੀ ਧੁਨੀ ਠੋਸ ਵਿੱਚ ਸੰਚਾਰ ਕਰ ਸਕਦੀ ਹੈ।