ਪਾਠ-1 ਫ਼ਸਲ ਉਤਪਾਦਨ ਅਤੇ ਪ੍ਰਬੰਧਨ
ਸਾਇੰਸ ਜਮਾਤ ਅੱਠਵੀਂ
1.ਢੁਕਵੇਂ ਸ਼ਬਦਾਂ ਦੁਆਰਾ ਖ਼ਾਲੀ ਥਾਵਾਂ ਭਰੋ –
(ਤੈਰਨਾ, ਪਾਣੀ, ਫ਼ਸਲ, ਪੋਸ਼ਕ ਤੱਤ, ਤਿਆਰੀ)
(ੳ) ਇੱਕੋ ਕਿਸਮ ਦੇ ਪੌਦਿਆਂ ਨੂੰ ਇਕੋ ਥਾਂ ‘ਤੇ ਉਗਾਉਣ ਨੂੰ ਫ਼ਸਲ ਕਹਿੰਦੇ ਹਨ।
(ਅ) ਫ਼ਸਲ ਉਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਦਮ ਮਿੱਟੀ ਦੀ ਤਿਆਰੀ ਹੈ।
(ੲ) ਖਰਾਬ ਬੀਜ ਪਾਣੀ ਤੇ ਉੱਪਰ ਤੈਰਨਾ ਸ਼ੁਰੂ ਕਰ ਦਿੰਦੇ ਹਨ।
(ਸ) ਫ਼ਸਲ ਉਗਾਉਣ ਲਈ ਉਚਿਤ ਸੂਰਜੀ ਪ੍ਰਕਾਸ਼ ਅਤੇ ਮਿੱਟੀ ਵਿੱਚ ਉਚਿਤ ਪਾਣੀ ਅਤੇ ਹੋ ਪੋਸ਼ਕ ਤੱਤ ਣੇ ਜ਼ਰੂਰੀ ਹਨ।
2. ਕਾੱਲਮ ‘ੳ’ ਅਤੇ ‘ਅ’ ਦੀਆਂ ਵਸਤੂਆਂ ਦਾ ਮਿਲਾਣ ਕਰੋ।
‘ੳ’ ‘ਅ’
(1) ਖਰੀਫ਼ ਫ਼ਸਲਾਂ (ਹ) ਧਾਨ (ਚਾਵਲ), ਮੱਕੀ
(2) ਰੱਬੀ ਫ਼ਸਲਾਂ (ਸ) ਕਣਕ, ਛੋਲੇ, ਮਟਰ
(3) ਰਸਾਇਣਕ ਖਾਦਾਂ (ਅ) ਯੂਰੀਆ ਤੇ ਸੁਪਰ ਫ਼ਾਸਫ਼ੇਟ
(4) ਦੇਸੀ ਖਾਦਾਂ (ੲ) ਪਸ਼ੂਆਂ ਦਾ ਗੋਬਰ, ਮੂਤਰ, ਪੌਦਿਆਂ ਤੇ ਫਾਲਤੂ ਪਦਾਰਥ
ਪ੍ਰਸ਼ਨ:3 ਹਰ ਇੱਕ ਦੀਆਂ ਦੋ-ਦੋ ਉਦਾਹਰਨਾਂ ਦਿਓ
(ੳ) ਖਰੀਫ਼ (ਸਾਉਣੀ ਦੀਆਂ) ਫ਼ਸਲਾਂ
(ਅ) ਰੱਬੀ (ਹਾੜੀ ਦੀਆਂ) ਫ਼ਸਲਾਂ
ਉੱਤਰ: (ੳ) ਖਰੀਫ਼ ਫ਼ਸਲਾਂ- ਚਾਵਲ, ਮੱਕੀ, ਕਪਾਹ
ਉੱਤਰ: (ਅ) ਰੱਬੀ ਫ਼ਸਲਾਂ- ਕਣਕ, ਛੋਲੇ, ਮਟਰ
4. ਹੇਠ ਲਿਖਿਆਂ ਤੇ ਨੋਟ ਲਿਖੋ
(ੳ) ਭੂਮੀ ਦੀ ਤਿਆਰੀ, (ਅ) ਬਿਜਾਈ, (ੲ) ਗੋਡੀ, (ਸ) ਗਹਾਈ
ਉੱਤਰ: (ੳ) ਭੂਮੀ ਦੀ ਤਿਆਰੀ: ਫ਼ਸਲ ਉਗਾਉਣ ਲਈ ਸਭ ਤੋਂ ਪਹਿਲਾ ਕੰਮ ਹੈ ਖੇਤ ਜਾਂ ਭੂਮੀ ਦੀ ਤਿਆਰੀ। ਇਸ ਲਈ ਪਹਿਲਾ ਮਿੱਟੀ ਨੂੰ ਪੁੱਟ ਕੇ ਪੋਲਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਪੌਦਿਆਂ ਦੀਆਂ ਜੜ੍ਹਾਂ ਅਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧਸ ਸਕਦੀਆਂ ਹਨ।ਪੋਲੀ ਮਿੱਟੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਵੀ ਅਸਾਨੀ ਨਾਲ ਸਾਹ ਲੈ ਸਕਦੀਆਂ ਹਨ।ਪੋਲੀ ਮਿੱਟੀ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵੱਧਣ ਫੁੱਲਣ ਵਿੱਚ ਮਦਦ ਕਰਦੀ ਹੈ।ਇਹ ਜੀਵ ਮਿੱਟੀ ਨੂੰ ਉਲਟਾਉਣ-ਪਲਟਾਉਣ ਅਤੇ ਪੋਲੀ ਕਰਨ ਵਿੱਚ ਕਿਸਾਨ ਦੀ ਮਦਦ ਕਰਦੇ ਹਨ ਅਤੇ ਮਿੱਟੀ ਵਿੱਚ ਮੱਲੜ੍ਹ ਦੀ ਮਾਤਰਾ ਵਧਾਉਂਦੇ ਹਨ।
(ਅ) ਬਿਜਾਈ: ਬੀਜ ਬੀਜਣ ਤੋਂ ਪਹਿਲਾਂ ਵਧੀਆ ਕਿਸਮ ਦੇ ਬੀਜਾਂ ਦੀ ਚੋਣ ਕੀਤੀ ਜਾਂਦੀ ਹੈ।ਉੱਤਮ ਕਿਸਮ ਦੇ ਸਾਫ਼ ਅਤੇ ਸਿਹਤਮੰਦ ਬੀਜ ਹੀ ਵਧੀਆ ਹੁੰਦੇ ਹਨ।ਜੋ ਵਧੀਆ ਝਾੜ ਦਿੰਦੇ ਹਨ।ਇਸ ਲਈ ਖਰਾਬ ਬੀਜਾਂ ਨੂੰ ਵਧੀਆਂ ਬੀਜਾਂ ਤੋਂ ਵੱਖ ਕੀਤਾ ਜਾਂਦਾ ਹੈ।ਖਰਾਬ ਬੀਜ ਪਾਣੀ ਵਿੱਚ ਪਾਉਣ ਤੇ ਪਾਣੀ ਉੱਪਰ ਤੈਰਨ ਲੱਗ ਜਾਂਦੇ ਹਨ।
(ੲ) ਗੋਡੀ: ਫਾਲਤੂ ਪੌਦੇ ਜੋ ਫ਼ਸਲ ਨਾਲ ਉੱਗ ਆਉਂਦੇ ਹਨ, ਉਨ੍ਹਾਂ ਨੂੰ ਨਦੀਨ ਕਹਿੰਦੇ ਹਨ।ਇਹਨਾਂ ਨੂੰ ਖੇਤ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਗੋਡੀ ਕਹਿੰਦੇ ਹਨ। ਨਦੀਨਾਂ ਨੂੰ ਖੇਤ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਫ਼ਸਲ ਨਾਲ ਪੋਸ਼ਕ ਤੱਤ, ਪਾਣੀ ਅਤੇ ਰੋਸਨਿ ਦੀ ਪ੍ਰਾਪਤੀ ਲਈ ਮੁਕਾਬਲਾ ਕਰਦੇ ਹਨ।ਇਸ ਨੲਲ ਫ਼ਸਲੀ ਪੌਦਿਆਂ ਦੇ ਵਾਧੇ ਉੱਤੇ ਮਾੜਾ ਅਸਰ ਪੈਂਦਾ ਹੈ।
(ਸ) ਗਹਾਈ: ਕੱਟੀ ਗਈ ਫ਼ਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਗਹਾਈ ਕਹਿੰਦੇ ਹਨ।ਇਸ ਕੰਮ ਨੂੰ ਕੰਬਾਇਨ ਹਾਰਵੈਸਟਰ ਦੁਆਰਾ ਕੀਤਾ ਜਾਂਦਾ ਹੈ।ਕੁਝ ਘੱਟ ਜ਼ਮੀਨ ਵਾਲੇ ਕਿਸਾਨ ਦਾਣਿਆਂ ਨੂੰ ਤੂੜੀ ਨਾਲੋਂ ਵੱਖ ਕਰਨ ਲਈ ਛੁੱਟਣ ਵਿਧੀ ਦੀ ਵਰਤੋਂ ਕਰਦੇ ਹਨ।
ਪ੍ਰਸ਼ਨ:5 ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪੱਸ਼ਟ ਕਰੋ।
ਉਤੱਰ: ਰਸਾਇਣਿਕ ਖਾਦਾਂ 1. ਇਹ ਅਕਾਰਬਨਿਕ ਪਦਾਰਥ ਹਨ।
2. ਇਹਨਾਂ ਦਾ ਉਦਾਪਾਦਨ ਫੈਕਟਰੀਆ ਵਿੱਚ ਕੀਤਾ ਜਾਂਦਾ ਹੈ।
3. ਇਹ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆ।
4. ਇਹਨਾਂ ਵਿੱਚ ਨਾਈਟ੍ਰੋਜਨ, ਫਾਸਫ਼ੋਰਸ ਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
ਰੂੜੀ ਖਾਦਾਂ 1. ਇਹ ਕਾਰਬਨਿਕ ਪਦਾਰਥ ਹਨ, ਜੋ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ।
2. ਇਹਨਾਂ ਦਾ ਉਦਾਪਾਦਨ ਖੇਤਾਂ ਅਤੇ ਘਰਾਂ ਵਿੱਚ ਖੁੱਲੀ ਥਾਂ ਵਿੱਚ ਕੀਤਾ ਜਾਂਦਾ ਹੈ।
3. ਇਹ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀਆ ਹਨ।
4. ਇਹਨਾਂ ਵਿੱਚ ਪੋਸ਼ਕ ਤੱਤ ਰਸਾਇਣਿਕ ਖਾਦਾਂ ਦੀ ਤੁਲਨਾ ਘੱਟ ਮਾਤਰਾ ਵਿੱਚ ਹੁੰਦੇ ਹਨ।
ਪ੍ਰਸ਼ਨ:6 ਸਿੰਚਾਈ ਕੀ ਹੈ? ਸਿੰਚਾਈ ਦੇ ਦੋ ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬੱਚਤ ਕਰਦੇ ਹਨ।
ਉਤੱਰ: ਫ਼ਸਲਾਂ ਨੂੰ ਵੱਖ-ਵੱਖ ਅੰਤਰਾਲ ਤੇ ਜ਼ਰੂਰਤ ਅਨੁਸਾਰ ਪਾਣੀ ਦੇਣਾ ਸਿੰਚਾਈ ਕਹਾਉਂਦਾ ਹੈ।ਪਾਣੀ ਦੀ ਬੱਚਤ ਦੇ ਸਿੰਚਾਈ ਦੇ ਢੰਗ ਹੇਠ ਲਿਖੇ ਹਨ:
(1) ਫੁਹਾਰਾ ਪ੍ਰਣਾਲੀ: ਇਸ ਪ੍ਰਣਾਲੀ ਵਿੱਚ ਲੰਬਾਤਮਕ ਰੂਪ ਵਿੱਚ ਖੜ੍ਹੀਆਂ ਪਾਈਪਾਂ ਜਿਨ੍ਹਾਂ ਦੇ ਸਿਰੇ ‘ਤੇ ਘੁੰਮਣ ਵਾਲੀਆਂ ਨੋਜਲਾਂ ਫਿੱਟ ਕੀਤੀਆ ਹੁੰਦੀਆ ਹਨ, ਨੂੰ ਕੁਝ ਦੂਰੀ ‘ਤੇ ਜੋੜਿਆ ਹੁੰਦਾ ਹੈ। ਜਦੋਂ ਮੁੱਖ ਪਾਈਪ ਵਿੱਚ ਪਾਣੀ ਉੱਚ ਦਾਅਬ ‘ਤੇ ਛੱਡਿਆ ਜਾਂਦਾ ਹੈ ਤਾਂ ਘੁੰਮ ਰਹੀਆ ਨੋਜਲਾਂ ਵਿੱਚੋ ਬਾਹਰ ਆਉਂਦਾ ਹੈ।ਇਹ ਪਾਣੀ ਵਰਖਾ ਵਾਂਗ ਫ਼ਸਲਾ ਤੇ ਛਿੜਕਿਆ ਜਾਂਦਾ ਹੈ, ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।
(2) ਤੁਪਕਾ ਪ੍ਰਣਾਲੀ: ਇਸ ਪ੍ਰਣਾਲੀ ਵਿੱਚ ਪਾਣੀ ਤੁਪਕਾ-ਤੁਪਕਾ ਕਰਕੇ ਜੜ੍ਹਾਂ ਦੇ ਨੇੜੇ ਵਾਲੀ ਜਗ੍ਹਾ ‘ਤੇ ਛੱਡਿਆ ਜਾਂਦਾ ਹੈ। ਇਸ ਪ੍ਰਣਾਲੀ ਵਿੱਚ ਪਾਣੀ ਦਾ ਇੱਕ ਵੀ ਤੁਪਕਾ ਅਜਾਈਂ ਨਹੀਂ ਜਾਂਦਾ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ। H
ਪ੍ਰਸ਼ਨ:7 ਜੇਕਰ ਕਣਕ ਨੂੰ ਖਰੀਫ਼ (ਸਾਉਣੀ ਦੇ) ਮੌਸਮ ਵਿੱਚ ਬੀਜਿਆ ਜਾਵੇ ਤਾਂ ਕੀ ਹੋਵੇਗਾ? ਵਰਣਨ ਕਰੋ।
ਉਤੱਰ:ਕਣਕ ਇੱਕ ਰਾਬੀ ਫ਼ਸਲ ਹੈ ਇਸ ਨੂੰ ਉਗਾਉਣ ਲਈ ਘੱਟ ਤਾਪਮਾਨ ਅਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ। ਜੇਕਰ ਕਣਕ ਨੂੰ ਖਰੀਫ਼ (ਸਾਉਣੀ ਦੇ) ਮੌਸਮ ਵਿੱਚ ਬੀਜਿਆ ਜਾਵੇ ਤਾਂ ਵੱਧ ਤਾਪਮਾਨ ਅਤੇ ਵੱਧ ਪਾਣੀ ਕਾਰਨ ਫ਼ਸਲ ਜਾਂਵੇਗੀ।
ਪ੍ਰਸ਼ਨ:8 ਖੇਤਾਂ ਵਿੱਚ ਲਗਾਤਾਰ ਫ਼ਸਲ਼ਾਂ ਬੀਜਣ ਨਾਲ ਭੂਮੀ ‘ਤੇ ਕੀ ਪ੍ਰਭਾਵ ਪੈਂਦਾ ਹੈ?
ਉਤੱਰ: ਖੇਤਾਂ ਵਿੱਚ ਲਗਾਤਾਰ ਫ਼ਸਲਾਂ ਬੀਜਣ ਨਾਲ ਭੂਮੀ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਵੇਗੀ ਅਤੇ ਫ਼ਸਲਾਂ ਕਮਜ਼ੋਰ ਹੋ ਜਾਣਗੀਆ ਜਾਂ ਫਿਰ ਚੰਗੀ ਤਰ੍ਹਾ ਨਹੀਂ ਹੋ ਪਾਉਣਗੀਆ।ਇਸ ਲਈ ਫ਼ਸਲਾਂ ਨੂੰ ਸਿਹਤਮੰਦ ਹੋਣ ਲਈ ਕਿਸਾਨ ਖੇਤਾ ਵਿੱਚ ਖਾਦ ਪਾਉਂਦੇ ਹਨ।
ਪ੍ਰਸ਼ਨ: 9 ਨਦੀਨ ਕੀ ਹੁੰਦੇ ਹਨ? ਅਸੀਂ ਇਨ੍ਹਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ?
ਉੱਤਰ: ਖੇਤ ਵਿੱਚ ਫ਼ਸਲ ਦੇ ਨਾਲ-ਨਾਲ ਕਈ ਵਾਰ ਫਾਲਤੂ ਪੌਦੇ ਵੀ ਉੱਗ ਆਉਂਦੇ ਹਨ।ਇਨ੍ਹਾਂ ਪੌਦਿਆਂ ਨੂੰ ਨਦੀਨ ਕਹਿੰਦੇ ਹਨ।
ਅਸੀਂ ਨਦੀਨਾਂ ਨੂੰ ਹੇਠ ਲਿਖੇ ਢੰਗਾਂ ਨਾਲ ਕੰਟਰੋਲ ਕਰ ਸਕਦੇ ਹਾਂ:
(ੳ) ਹਲ਼ ਵਾਹੁਣ ਨਾਲ: ਬੀਜ ਬੀਜਣ ਤੋਂ ਪਹਿਲਾਂ ਹਲ ਵਾਹੁਣ ਨਾਲ ਨਦੀਨ ਜੜ੍ਹੋਂ ਪੁੱਟੇ ਜਾਂਦੇ ਹਨ।ਜੋ ਬਾਅਦ ਵਿੱਚ ਸੁੱਕ ਕੇ ਮਿੱਟੀ ਵਿੱਚ ਰਲ ਜਾਂਦੇ ਹਨ।
(ਅ) ਹੱਥ ਨਾਲ: ਇਸ ਵਿਧੀ ਵਿੱਚ ਜਾਂ ਤਾਂ ਨਦੀਨਾਂ ਨੂੰ ਹੱਥ ਨਾਲ ਜੜ੍ਹੋਂ ਪੁੱਟ ਦਿੱਤਾ ਜਾਂਦਾ ਹੈ ਜਾਂ ਸਮੇਂ ਸਮੇਂ ਤੇ ਨਦੀਨਾਂ ਨੂੰ ਬਿਲਕੁਲ ਜੜ੍ਹ ਕੋਲੋ ਕੱਟ ਦਿੱਤਾ ਜਾਂਦਾ ਹੈ।
(ੲ) ਰਸਾਇਣਕ ਪਦਾਰਥਾਂ ਨਾਲ:ਨਦੀਨਾਂ ਨੂੰ ਰੋਕਣ ਲਈ ਕੁਝ ਨਦੀਨ ਨਾਸ਼ਕਾਂ ਦਾ ਖੜੀ ਫ਼ਸਲ ਤੇ ਛਿੜਕਾਉ ਕੀਤਾ ਜਾਂਦਾ ਹੈ।
ਜਿਵੇਂ: 2,4-D ਅਤੇ ਬੂਟਾ ਕਲੋਰ।
ਪ੍ਰਸ਼ਨ: 10 ਹੇਠ ਲਿਖੇ ਬਕਸਿਆ ਨੂੰ ਉਚਿਤ ਤਰਤੀਬ ਵਿੱਚ ਸੈੱਟ ਕਰੋ ਤਾਂ ਕਿ ਗੰਨੇ ਦੀ ਫ਼ਸਲ ਉਗਾਉਣ ਦਾ ਰੇਖਾ ਚਿੱਤਰ ਤਿਆਰ ਹੋ ਜਾਵੇ।
ਫ਼ਸਲ ਨੂੰ ਖੰਡ ਮਿੱਲ ਪਹੁੰਚਾਉਣਾ ਸਿੰਚਾਈ à ਭੂਮੀ ਦੀ ਤਿਆਰੀà ਹਲ਼ ਵਾਹੁਣਾàਵਾਢੀ ਬਿਜਾਈà ਖਾਦ ਪਾਉਣਾ
ਉੱਤਰ: ਭੂਮੀ ਦੀ ਤਿਆਰੀ àਹਲ਼ ਵਾਹੁਣਾàਬਿਜਾਈ àਖਾਦ ਪਾਉਣਾ à. ਸਿੰਚਾਈ àਵਾਢੀ àਫ਼ਸਲ ਨੂੰ ਖੰਡ ਮਿੱਲ ਪਹੁੰਚਾਉਣਾ
ਪ੍ਰਸ਼ਨ:11 ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ।
ਉੱਪਰ – 1. ਫ਼ਸਲ ਨੂੰ ਪਾਣੀ ਦੇਣਾ à ਸਿੰਚਾਈ
2.ਪੱਕੀ ਫ਼ਸਲ ਨੂੰ ਜਿਸ ਮਸ਼ੀਨ ਨਾਲ ਕਟਿਆ ਜਾਂਦਾ ਹੈ। àਹਾਰਵੈਸਟਰ
3.ਵਰਖਾ ਰੁੱਤ ਵਿੱਚ ਉਗਾਈ ਜਾਣ ਵਾਲੀ ਫ਼ਸਲ ਗੜੀ/ਰਈ। à ਚਵਾਲ
4.ਦਾਣਿਆਂ ਨੂੰ ਤੂੜੀ ਤੋਂ ਵੱਖ ਕਰਨਾ।à ਗਹਾਈ
5.ਇੱਕੋ ਨਸਲ ਦੇ ਪੌਦਿਆਂ ਨੂੰ ਵੱਡੇ ਪੱਧਰ ‘ਤੇ ਉਗਾਉਣਾ। àਫ਼ਸਲ
6.ਫ਼ਸਲ ਦੇ ਦਾਣਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣਾ।à ਭੰਡਾਰਨ