ਜਮਾਤ -ਅੱਠਵੀਂ ਪਾਠ-7 ਰੂਪਨਗਰ (ਲੇਖਕ-ਡਾ.ਕਰਨੈਲ ਸਿੰਘ ਸੋਮਲ)
ਪ੍ਰਸ਼ਨ (ਓ) ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ? ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ?
ਉੱਤਰ-ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਰੋਪੜ ਸੀ। ਇਸ ਦਾ ਵਰਤਮਾਨ ਨਾਂ 19 ਨਵੰਬਰ, 1976 ਈਸਵੀ ਨੂੰ ਰੱਖਿਆ ਗਿਆ।
ਪ੍ਰਸ਼ਨ (ਅ) ਰੂਪਨਗਰ ਸ਼ਹਿਰ ਕਿਹੜੇ ਦਰਿਆ ਉੱਤੇ ਸਥਿਤ ਹੈ ਅਤੇ ਇਸ ਦਰਿਆ ਵਿੱਚੋਂ ਕਿਹੜੀਆਂ-ਕਹੜੀਆਂ ਨਹਿਰਾਂ ਕੱਢੀਆਂ ਗਈਆਂ ਹਨ ?
ਉੱਤਰ-ਰੂਪਨਗਰ ਸ਼ਹਿਰ ਸਤਲੁਜ ਦਰਿਆ ਉੱਤੇ ਸਥਿਤ ਹੈ। ਇਸ ਦਰਿਆ ਵਿੱਚੋਂ ਸਰਹਿੰਦ ਤੇ ਬਿਸਤ-ਦੁਆਬ ਨਹਿਰਾਂ ਕੱਢੀਆਂ ਗਈਆਂ ਹਨ।
ਪ੍ਰਸ਼ਨ (ੲ) ਰੂਪਨਗਰ ਹੈੱਡਵਰਕਸ ਦਾ ਦ੍ਰਿਸ਼ ਕਿਹੋ ਜਿਹਾ ਹੈ?
ਉੱਤਰ-ਰੂਪਨਗਰ ਹੈੱਡ ਵਰਕਸ ਦੇ ਉੱਪਰਲੇ ਪਾਸੇ ਸਤਲੁਜ ਦਰਿਆ ਇੱਕ ਵੱਡੀ ਝੀਲ ਵਾਂਗ ਦਿਸਦਾ ਹੈ। ਇਸ ਦੇ ਸ਼ਹਿਰ ਵੱਲ ਦੇ ਕੰਢੇ ਉੱਤੇ ਸੈਰਸਪਾਟੇ ਲਈ ਥਾਂ ਬਣਾ ਦਿੱਤੀ ਹੈ
ਪ੍ਰਸ਼ਨ (ਸ) ਰੂਪਨਗਰ ਸ਼ਹਿਰ ਦਾ ਸਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ- ਰੂਪਨਗਰ ਸ਼ਹਿਰ ਨੂੰ ਗਿਆਰਵੀਂ ਸਦੀ ਵਿੱਚ ਰਾਜਾ ਰੋਕੇਸ਼ਰ ਨੇ ਵਸਾਇਆ ਦੱਸਿਆ ਜਾਂਦਾ ਹੈ। ਇੱਥੇ ਖੁਦਾਈ ਕਰਨ ’ਤੇ ਹੜੱਪਾ ਅਤੇ ਮੋਹਿੰਜੋਦੜੋ ਸੱਭਿਅਤਾ ਨਾਲ ਸਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ।
ਪ੍ਰਸ਼ਨ (ਹ) ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦਾ ਵਰਣਨ ਕਰੋ ?
ਉੱਤਰ- 1831 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਸਤਲੁਜ ਦੇ ਕੰਢੇ ਇੱਕ ਸੰਧੀ ਹੋਈ ਸੀ। ਇਸ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਪਾਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿੱਚ ਪੈਰ ਨਹੀਂ ਪਾਉਣਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਇਸ ਪਾਸੇ ਦੀ ਹੱਦ ਸਤਲੁਜ ਦਰਿਆ ਤੱਕ ਮੰਨਣੀ ਸੀ।
ਪ੍ਰਸ਼ਨ (ਕ) ਰੂਪਨਗਰ ਸ਼ਹਿਰ ਸੜਕੀ ਅਤੇ ਰੇਲ ਮਾਰਗਾਂ ਰਾਹੀਂ ਕਿਹੜੀਆਂ-ਕਿਹੜੀਆਂ ਥਾਵਾਂ ਨਾਲ ਜੁੜਿਆ ਹੋਇਆ ਹੈ?
ਉੱਤਰ- ਚੰਡੀਗੜ੍ਹ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਡਲਹੌਜ਼ੀ ਜਾਣ ਲਈ ਇੱਥੋਂ ਲੰਘਿਆ ਜਾਂਦਾ ਹੈ। ਭਾਖੜਾ-ਡੈਮ,ਕੁੱਲੂ-ਮਨਾਲੀ, ਕੀਰਤਪੁਰ ਅਤੇ ਅਨੰਦਪੁਰ ਸਾਹਿਬ ਜਾਣ ਲਈ ਵੀ ਸੜਕ ਅਤੇ ਰੇਲ-ਮਾਰਗ ਰੂਪਨਗਰ ਤੋਂ ਹੋ ਕੇ ਜਾਂਦਾ ਹੈ।
ਪ੍ਰਸ਼ਨ (ਖ) ਰੂਪਨਗਰ ਦੀ ਮਹੱਤਤਾ ਦਰਸਾਉਂਦਾ ਪੈਰਾ ਲਿਖੋ ?
ਉੱਤਰ- ਰੂਪਨਗਰ ਹੁਣ ਇੱਕ ਜ਼ਿਲ੍ਹਾ ਬਣ ਗਿਆ ਹੈ। ਇੱਥੇ ਬਹੁਤ ਸਾਰੇ ਦਫ਼ਤਰ, ਤਕਨੀਕੀ ਸੰਸਥਾਵਾਂ ਤੇ ਨਹਿਰੂ ਸਟੇਡੀਅਮ ਵੀ ਹੈ। ਇਹ ਤਾਪ ਬਿਜਲੀ-ਘਰ, ਰੋਪੜੀ ਜੰਦਰਿਆਂ ਅਤੇ ਪਸ਼ੂਆਂ ਦੀ ਮੰਡੀ ਲਈ ਵੀ ਪ੍ਰਸਿੱਧ ਹੈ।
ਪ੍ਰਸ਼ਨ 2. ਔਖੇ ਸ਼ਬਦਾਂ ਦੇ ਅਰਥ :
ਹੈੱਡ ਵਰਕਸ : ਉਹ ਥਾਂ ਜਿੱਥੇ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ
ਸੰਧੀ : ਸਮਝੌਤਾ, ਸੁਲ੍ਹਾਨਾਮਾ
ਸੁਮੇਲ : ਚੰਗਾ ਮੇਲ, ਸੁਜੋੜ
ਭੂਮੀ : ਧਰਤੀ ਜ਼ਮੀਨ
ਸਿਫਤਾਂ : ਗੁਣ ਵਡਿਆਈ, ਉਸਤਤ, ਸ਼ਲਾਘਾ
ਵਾਹਨ : ਸਵਾਰੀ ਕਰਨ ਲਈ ਕੋਈ ਗੱਡੀ
ਪ੍ਰਸ਼ਨ 3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਜੋੜ-ਮੇਲਾ (ਧਾਰਮਿਕ ਸਮਾਗਮ) ਸਰਹਿੰਦ ਵਿਖੇ ਹਰ ਸਾਲ ਸ਼ਹੀਦੀ ਜੋੜ-ਮੇਲਾ ਲੱਗਦਾ ਹੈ।
2. ਮੁਹਾਂਦਰਾ (ਦਿੱਖ) ਹਰਮਨ ਦਾ ਮੁਹਾਂਦਰਾ ਉਸ ਦੇ ਭਰਾ ਨਾਲ ਮਿਲਦਾ ਹੈ।
3. ਠੱਕ-ਬਣਨੀ (ਟਹੁਰ ਬਣਨੀ) ਸਰਪੰਚ ਦੀ ਪਿੰਡ ਵਿੱਚ ਚੰਗੀ ਠੁਕ ਬਣੀ ਹੁੰਦੀ ਹੈ।
4. ਸੈਰ-ਸਪਾਟਾ (ਯਤਰਾ) ਮੈਨੂੰ ਸੈਰ-ਸਪਾਟੇ ਦਾ ਬਹੁਤ ਸ਼ੌਕ ਹੈ।
5. ਫ਼ਾਸਲਾ (ਦੂਰੀ) ਸਾਡੇ ਪਿੰਡ ਤੋਂ ਸ਼ਹਿਰ ਦਾ ਫ਼ਾਸਲਾ 5 ਕਿਲੋਮੀਟਰ ਹੈ।
6. ਚਿੰਨ੍ਹ (ਨਿਸ਼ਾਨ) ਲਾਲ ਰੰਗ ਖਤਰੇ ਦਾ ਚਿੰਨ੍ਹ ਹੁੰਦਾ ਹੈ।
7. ਵਹੀਰਾਂ (ਵੱਡੀ ਗਿਣਤੀ ਵਿੱਚਇਕੱਠੇ ਹੋ ਕੇ ਤੁਰਨਾ) ਲੋਕ ਵਹੀਰਾਂ ਘੱਤ ਕੇ ਮੇਲੇ ਵਿੱਚ ਪਹੁੰਚੇ ਹੋਏ ਸਨ।
8. ਸ਼ਰਧਾਲੂ (ਭਗਤ) ਮੰਦਰ ਦੇ ਬਾਹਰ ਸ਼ਰਧਾਲੂ ਮੱਥਾ ਟੇਕਣ ਲਈ ਖੜੇ ਸਨ।