ਜਮਾਤ -ਅੱਠਵੀਂ ਪਾਠ-6 ਦਲੇਰੀ (ਲੇਖਕ- ਦਰਸ਼ਨ ਸਿੰਘ ਆਸ਼ਟ)
ਪ੍ਰਸ਼ਨ (ਉ) ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ?
ਉੱਤਰ-ਬਲਜੀਤ ਨੂੰ ਤੈਰਾਕੀ ਦਾ ਤੇ ਏਕਮ ਨੂੰ ਫੁਟਬਾਲ ਖੇਡਣ ਦਾ ਸ਼ੌਕ ਸੀ।
ਪਸ਼ਨ(ਅ) ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉੱਥੇ ਉਹਨਾਂ ਨੇ ਕੀ ਦੇਖਿਆ?
ਉੱਤਰ-ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਛੱਤਬੀੜ ਚਿੜੀਆਘਰ ਗਏ। ਉੱਥੇ ਉਹਨਾਂ ਨੇ ਤਰ੍ਹਾਂ-ਤਰ੍ਹਾਂ ਦੇ ਪੰਛੀ ਤੇ ਜਾਨਵਰ ਦੇਖੇ ।
ਪ੍ਰਸ਼ਨ (ੲ) ਵਿਦਿਆਰਥੀਆਂ ਨੇ ਚੰਡੀਗੜ੍ਹ ’ਚ ਕਿਹੜੀਆਂ-ਕਿਹੜੀਆਂ ਥਾਂਵਾਂ ਵੇਖੀਆਂ?
ਉੱਤਰ-ਵਿਦਿਆਰਥੀਆਂ ਨੇ ਚੰਡੀਗੜ੍ਹ ‘ਚ ਰਾਕ-ਗਾਰਡਨ, ਰੋਜ਼-ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ ਘਰ ਅਤੇ ਕਈ ਹੋਰ ਥਾਂਵਾਂ ਵੇਖੀਆਂ।
ਪ੍ਰਸ਼ਨ (ਸ) ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਸੀ ?
ਉੱਤਰ-ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ ਬਣਾਇਆ ਸੀ।
ਪ੍ਰਸ਼ਨ (ਹ) ਬਲਜੀਤ ਨੇ ਝੀਲ ਵਿੱਚ ਡੁੱਬਦੇ ਬੱਚੇ ਨੂੰ ਕਿਵੇਂ ਬਚਾਇਆ ?
ਉੱਤਰ-ਬਲਜੀਤ ਨੇ ਉਸੇ ਜਗ੍ਹਾ ਡੁਬਕੀ ਲਾਈ ਜਿੱਥੇ ਬੱਚਾ ਡਿਗਿਆ ਸੀ। ਉਹ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਈ। ਏਨੇ ਨੂੰ ਬਚਾਅ ਲਈ ਇੱਕ ਕਿਸ਼ਤੀ ਵੀ ਨੇੜੇ ਆ ਗਈ।
ਪ੍ਰਸ਼ਨ(ਕ) ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹਿਆ?
ਉੱਤਰ- ਬੱਚੇ ਦੀ ਮੰਮੀ ਨੇ ਪੰਜ ਸੌ ਰੁਪਏ ਦਾ ਨੋਟ ਦੇ ਕੇ ਬਲਜੀਤ ਦਾ ਧੰਨਵਾਦ ਕਰਨਾ ਚਾਹਿਆ, ਜਿਸ ਨੂੰ ਉਸ ਨੇ ਨਿਮਰਤਾ ਨਾਲ ਮਨ੍ਹਾਂ ਕਰ ਦਿੱਤਾ।
ਪ੍ਰਸ਼ਨ (ਖ) ਆਖ਼ਰ ਵਿੱਚ ਏਕਮ ਨੇ ਬਲਜੀਤ ਨੂੰ ਕੀ ਕਿਹਾ ?
ਉੱਤਰ-ਆਖ਼ਰ ਵਿੱਚ ਏਕਮ ਨੇ ਬਲਜੀਤ ਨੂੰ ਕਿਹਾ ਕਿ ਜੋ ਕੰਮ ਅਸੀਂ ਮੁੰਡੇ ਨਹੀਂ ਕਰ ਸਕੇ ਉਹ ਕੰਮ ਭੈਣ ਤੂੰ ਕਰ ਵਿਖਾਇਆ ਹੈ।
2. ਔਖੇ ਸ਼ਬਦਾਂ ਦੇ ਅਰਥ :
ਰੀਝ : ਸ਼ੋਕ
ਬੋਟਿੰਗ : ਬੇੜੀ ਵਿੱਚ ਸੈਰ ਕਰਨਾ
ਸਹਿਮਤੀ : ਰਜ਼ਾਮੰਦੀ
ਟੂਰ : ਦੌਰਾ
ਸੁਚੱਜੀ ਯੋਜਨਾ : ਅੱਛਾ ਤਰੀਕਾ
ਸ਼ੁਕੀਨ : ਸ਼ੌਕ ਰੱਖਣ ਵਾਲ਼ੇ
ਦੂਰ-ਦੁਰਾਡੇ : ਦੂਰ ਤੱਕ
ਰੈੱਸਟੋਰੈਂਟ : ਉਹ ਹੋਟਲ ਜਿੱਥੇ ਰਹਾਇਸ਼ ਦਾ ਪ੍ਰਬμਧ ਨਹੀਂ ਹੁμਦਾ ਪਰ ਚਾਹ ਆਦਿ ਦਾ ਪ੍ਰਬੰਧ ਹੁੰਦਾ ਹੈ।
ਦੁਹਾਈ : ਪੁਕਾਰ, ਫ਼ਰਿਆਦ, ਚੀਕ-ਚਿਹਾੜਾ
ਹੱਥ ਪੈਰ ਮਾਰਨਾ : ਕੋਸ਼ਸ਼ ਕਰਨਾ
ਜੱਦੋ-ਜਹਿਦ : ਕੋਸ਼ਸ਼, ਉੱਦਮ, ਉਪਰਾਲਾ
ਖ਼ੁਸ਼ੀ ਦੀ ਲਹਿਰ ਦੌੜਨਾ : ਬਹੁਤ ਖ਼ੁਸ਼ ਹੋਣਾ
ਦਲੇਰ : ਬਹਾਦਰ, ਹੌਸਲੇ ਵਾਲ਼ਾ
ਅਹਿਸਾਨ : ਉਪਕਾਰ, ਕਿਰਪਾ, ਮਿਹਰਬਾਨੀ
ਪ੍ਰਸੰਸਾ : ਸਲਾਹੁਤਾ
ਡੁਬਕੀ : ਚੁੱਭੀ, ਟੁੱਭੀ, ਗੋਤਾ ਪ੍ਰਸ਼ਨ
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1) ਸਿਆਣੀ (ਬਹੁਤ ਸਮਝਦਾਰ) ਕੁਲਜੀਤ ਇੱਕ ਸਿਆਣੀ ਕੁੜੀ ਹੈ।
2) ਚਿੜੀਆ (ਜਿੱਥੇ ਜਾਨਵਰ ਅਤੇ ਹੋਰ ਪਸ਼ੂ-ਪੰਛੀ ਰੱਖੇ ਹੋਣ) ਅਸੀਂ ਛੁੱਟੀਆਂ ਵਿੱਚ ਚਿੜੀਆ-ਘਰ ਵੇਖਣ ਗਏ।
3) ਅਜਾਇਬ-ਘਰ (ਉਹ ਥਾਂ ਜਿੱਥੇ ਪੁਰਾਤਨ ਵਸਤਾਂ ਸੰਭਾਲੀਆਂ ਹੋਣ) ਬੱਚਿਆਂ ਨੇ ਚੰਡੀਗੜ੍ਹ ਵਿਖੇ ਅਜਾਇਬ-ਘਰ ਵੇਖਿਆ।
4) ਘੁੰਮਣ-ਫਿਰਨ (ਤੁਰਨ – ਫਿਰਨ) ਮੈਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ।
5) ਸੈਲਾਨੀ (ਘੁੰਮਣ-ਫਿਰਨ ਵਾਲ਼ੇ) ਕਸ਼ਮੀਰ ਵਿਖੇ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।
6) ਜਿਗਰ ਦਾ ਟੁਕੜਾ (ਬਹੁਤ ਪਿਆਰਾ) ਬੱਚਾ ਮਾਪਿਆਂ ਦੇ ਜਿਗਰ ਦਾ ਟੁਕੜਾ ਹੁੰਦਾ ਹੈ।
7) ਦਲੇਰ (ਬਹਾਦਰ) ਭਾਰਤੀ ਫ਼ੌਜ ਦੇ ਜਵਾਨ ਬਹੁਤ ਦਲੇਰ ਹਨ।
8) ਕੇਂਦਰ (ਧਿਆਨ ਦਾ ਕੇਂਦਰ) ਬਿੰਦੂ- ਬਲਜੀਤ ਭੀੜ ਦਾ ਕੇਂਦਰ ਬਿੰਦੂ ਬਣੀ ਹੋਈ ਸੀ।
9) ਅਣਹੋਣੀ (ਨਾ ਹੋ ਸਕਣ ਵਾਲੀ) ਇੱਕ ਅਣਹੋਣੀ ਦੁਰਘਟਨਾ ਵਿੱਚ ਰਮਨ ਦੇ ਪਿਤਾ ਜੀ ਦੀ ਮੌਤ ਹੋ ਗਈ।
ਪ੍ਰਸ਼ਨ 4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ:
ਭਰਾ ਭਰਾਵਾਂ ਸ਼ਹਿਰ ਸ਼ਹਿਰਾਂ
ਬੱਸ ਬੱਸਾਂ ਨਕਸ਼ਾ ਨਕਸ਼ੇ
ਚਿੜੀ ਚਿੜੀਆਂ ਬੱਚਾ ਬੱਚੇ
ਲੜਕੀ ਲੜਕੀਆਂ ਝੀਲ ਝੀਲਾਂ
ਵਿਦਿਆਰਥੀ ਵਿਦਿਆਰਥੀਆਂ ਕਮੀਜ਼ ਕਮੀਜ਼ਾਂ
ਪੰਛੀ ਪੰਛੀਆਂ ਕਿਸ਼ਤੀ ਕਿਸ਼ਤੀਆਂ