ਪਾਠ-27 ਵੱਡੇ ਭੈਣ ਜੀ (ਇਕਾਂਗੀ ਗੁਰਚਰਨ ਕੌਰ ਚੱਪੜਚਿੜੀ)
1. ਦੱਸੋ
(ੳ) ਲਤਾ ਕਿੱਥੇ ਗਈ ਸੀ ਅਤੇ ਕਿਉਂ ?
ਉੱਤਰ : ਲਤਾ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਗਈ ਸੀ।
(ਅ) ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ ?
ਉੱਤਰ : ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਸਾੜੀ ਲਗਾ ਕੇ ਅਤੇ ਬੁੱਲ੍ਹਾਂ ਨੂੰ ਲਾਲ ਰੰਗ ਲਗਾ ਕੇ ਕੁਰਸੀ ਉੱਪਰ ਭੈਣ ਜੀ ਬਣੀ ਬੈਠੀ ਸੀ।
(ੲ) ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਕੀ ਸੋਚਦੀ ਹੈ ਅਤੇ ਕਿਉਂ ?
ਉੱਤਰ : ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਸੋਚਦੀ ਹੈ ਕਿ ਉਹ ਉਸ ਨੂੰ ਇੱਕ ਡਰਾਉਣ ਵਾਲ਼ੀ ਭੈਣ ਜੀ ਨਹੀਂ ਸਗੋਂ ਇੱਕ ਆਦਰਸ਼ ਭੈਣ ਜੀ ਬਣਾਏਗੀ ਕਿਉਂਕਿ ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਨਾਗਰਿਕ ਬਣਾਉਂਦਾ ਹੈ।
(ਸ) ਵਿੱਦਿਆ ਆਪਣੇ ਵੱਡੀ ਭੈਣ ਜੀ ਨੂੰ ਇੱਕ ਆਦਰਸ਼ ਅਧਿਆਪਕਾ ਕਿਉਂ ਮਨੰਦੀ ਹੈ ?
ਉੱਤਰ : ਵਿੱਦਿਆ ਆਪਣੇ ਵੱਡੇ ਭੈਣ ਜੀ ਨੂੰ ਇੱਕ ਆਦਰਸ਼ ਅਧਿਆਪਕਾ ਇਸ ਕਰਕੇ ਮੰਨਦੀ ਹੈ ਕਿਉਂਕਿ ਉਹ ਬਹੁਤ ਮਿਹਨਤੀ ਸੁਭਾਅ ਦੇ ਸਨ। ਵਿਦਿਆਰਥੀਆਂ ਨੂੰ ਸੌਖੇ ਢੰਗ ਨਾਲ਼ ਸਮਝਾਉਂਦੇ ਸਨ। ਪੜ੍ਹਾਈ ਦੇ ਨਾਲ਼-ਨਾਲ਼ ਉਹ ਵਿਦਿਆਰਥੀਆਂ ਨੂੰ ਚੰਗੀਆਂ-ਚੰਗੀਆਂ ਗੱਲਾਂ ਵੀ ਦੱਸਦੇ ਸਨ।
2. ਔਖੇ ਸ਼ਬਦਾਂ ਦੇ ਅਰਥ
ਸੁਘੜ : ਅਰਥ ਸਿਆਣਾ, ਹੁਸ਼ਿਆਰ,
ਸ਼ਾਹੀ : ਸਿਆਹੀ, ਕਾਲਖ਼, ਦਵਾਤ ਵਿੱਚ ਪਾਉਣ ਵਾਲ਼ਾ ਰੰਗ
ਪਹਾੜਾ : ਕਿਸੇ ਅੰਕ ਦੇ ਗੁਣਨ-ਫ਼ਲਾਂ ਦੀ ਸਿਲਸਿਲੇ ਵਾਰ ਸੂਚੀ, ਗੁਣਨ-ਸੂਚੀ
ਅਫ਼ਸੋਸ : ਸ਼ੋਕ, ਰੰਜ, ਗ਼ਮ
ਚਾਅ : ਤੀਬਰ ਇੱਛਾ, ਲਾਲਸਾ, ਸੱਧਰ
ਆਚਰਨ : ਚਾਲ-ਚਲਣ, ਆਚਾਰ, ਵਤੀਰਾ
3. ਵਾਕਾਂ ਵਿਚ ਵਰਤੋ :
1. ਸਵਾਲ (ਹੱਲ ਕਰਨ ਲਈ ਦਿੱਤੀ ਗਈ ਰਕਮ) ਲਤਾ ਗੁਆਂਢੀਆਂ ਦੇ ਘਰ ਸਵਾਲ ਕੱਢਣ ਗਈ ਸੀ।
2. ਸੁਘੜ (ਸਿਆਣਾ, ਹੁਸ਼ਿਆਰ) ਵਿੱਦਿਆ ਇੱਕ ਸੁਘੜ ਇਸਤਰੀ ਸੀ।
3. ਆਚਰਨ (ਚਾਲ-ਚਲਣ, ਆਚਾਰ, ਵਤੀਰਾ) ਵਿਦਿਆ ਚੰਗੇ ਚਰਿਤਰ ਵਾਲ਼ੀ ਇਸਤਰੀ ਸੀ।
4. ਬਾਲ-ਸਭਾ (ਬੱਚਿਆਂ ਜਾਂ ਵਿਦਿਆਰਥੀਆਂ ਦਾ ਇਕੱਠ) ਸਾਡੇ ਸਕੂਲ ਵਿੱਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਨੂੰ ਬਾਲ-ਸਭਾ ਲਗਾਈ ਜਾਂਦੀ ਹੈ।
5. ਚਾਅ (ਤੀਬਰ ਇੱਛਾ, ਸੱਧਰ, ਲਾਲਸਾ) ਸਾਨੂੰ ਮੇਲੇ ਵਿੱਚ ਜਾਣ ਦਾ ਬਹੁਤ ਚਾਅ ਸੀ।