ਪਾਠ 26 ਗੱਗੂ (ਲੇਖਕ– ਕੋਮਲ ਸਿੰਘ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਮੱਝ ਦਾ ਕੱਟਾ ਕਿਹੋ ਜਿਹਾ ਸੀ ?
ਉੱਤਰ: ਮੱਝ ਦਾ ਕੱਟਾ ਬਹੁਤ ਸੋਹਣਾ, ਪੰਜ ਕਲਿਆਣਾ ਸੀ। ਪਿਆਰਾ-ਪਿਆਰਾ ‘ਤੇ ਭੋਲੂ ਜਿਹਾ ! ਉਸ ਦਾ ਬੱਲਾ ਮੱਥਾ (ਚਿੱਟੇ ਫੁੱਲਾਂ ਵਾਲ਼ਾ) ਲੇਖਕ ਨੂੰ ਗੋਰਾ-ਗੋਰਾ ਲੱਗਿਆ। ਚਾਰੇ ਖੁਰ ਹੇਠਾਂ ਇੱਕ-ਇੱਕ ਗਿੱਠ ਚਿੱਟੇ ਜਿਵੇਂ ਚਹੁੰਆ ਨੂੰ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ।
(ਅ) ਮੱਝ ਕੱਟੇ ਨੂੰ ਮਮਤਾ ਕੇ ਵੀ ਖਾ ਰਹੀ ਸੀ ?
ਉੱਤਰ: ਮੱਝ, ਕੱਟੇ ਨੂੰ ਪਿਆਰ ਨਾਲ਼ ਚੱਟ ਕੇ ਮਮਤਾ ਵਿਖਾ ਰਹੀ ਸੀ ‘ਤੇ ਉਸ ਦੇ ਮਿੱਟੀ ਨਾਲ਼ ਲਿੱਬੜੇ ਪਿੰਡੇ ਨੂੰ ਜੀਭ ਨਾਲ਼ ਸਾਫ਼ ਵੀ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ਪੁੱਚ-ਪੱਚ ਕਰਕੇ ਉਹਦੇ ਸਾਰੇ ਪਿੰਡੇ ‘ਤੇ ਹੀ ਜੀਭ ਫੇਰ ਦਿੰਦੀ।
(ੲ) ਕਿਹੜੀਆਂ ਗੱਲਾਂ ਤੋਂ ਲੇਖਕ ਅਤੇ ਗੱਗੂ ਦੇ ਪਿਆਰ ਦਾ ਪਤਾ ਲੱਗਦਾ ਹੈ ?
ਉੱਤਰ : ਲੇਖਕ ਕਈ ਵਾਰ ਹਨੇਰੇ-ਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੱਗੂ ਨੂੰ ਕਿੱਲੇ ਤੋਂ ਖੋਲ੍ਹ ਦਿੰਦਾ। ਗੱਗੂ ਝੱਟ ਆਪਣੀ ਮਾਂ ਦਾ ਸਾਰਾ ਹੀ ਦੁੱਧ ਗਲ਼-ਗਪਲ਼ ਕਰ ਕੇ ਚੁੰਘ ਜਾਂਦਾ। ਲੇਖਕ ਜਦੋਂ ਵੀ ਹੱਥ ‘ਚ ਫੜੀ ਰੋਟੀ ਦਿਖਾ ਕੇ ਗੱਗੂ ਕਹਿ ਕੇ ਆਵਾਜ਼ ਮਾਰਦਾ ਤਾਂ ਉਹ ਭੱਜਾ ਆਉਂਦਾ। ਲੇਖਕ ਦੇ ਹੱਥੋਂ ਰੋਟੀ ਖਾ ਕੇ ਮਗਰੋਂ ਗੱਗੂ ਉਸ ਦਾ ਹੱਥ ਚੱਟਣ ਲੱਗ ਪੈਂਦਾ। ਕਈ ਵਾਰ ਪੋਲੀਆਂ-ਪੋਲੀਆਂ ਢੁੱਡਾਂ ਵੀ ਮਾਰਦਾ। ਲੇਖਕ ਜਦੋਂ ਵੀ ਗੁੜ ਦੀਆਂ ਰੋੜੀਆਂ ਗੱਗੂ ਦੇ ਮੂੰਹ ਵਿੱਚ ਪਾਉਂਦਾ ਤਾਂ ਉਹ ਗੁੜ ਖਾ ਕੇ ਲੇਖਕ ਦੀਆਂ ਉਂਗਲਾਂ ਨੂੰ ਚੱਟਣ ਲੱਗ ਪੈਂਦਾ । ਇਹਨਾਂ ਗੱਲਾਂ ਤੋਂ ਲੇਖਕ ਅਤੇ ਗੱਭਰੂ ਦੇ ਪਿਆਰ ਦਾ ਪਤਾ ਲੱਗਦਾ ਹੈ।
(ਸ) ਨੱਥ ਨਾਲ਼ ਗੰਗੂ ਦੇ ਨੱਕ ਦਾ ਕੀ ਹਾਲ ਹੋਇਆ ?
ਉੱਤਰ : ਜਦੋਂ ਦਲੀਪਾ ਗੱਗੂ ਨੂੰ ਦੇਖਣ ਨਾਲ ਨੂੜ ਕੇ ਮਾਰ ਰਿਹਾ ਸੀ ਤਾਂ ਦਲੀਪ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ ਵਿੱਚੋਂ ਲੰਘਾਇਆ। ਫਿਰ ਮੋਰੀ ਵਿੱਚ ਦੀ ਰੱਸੀ ਦੀ ਨੱਥ ਪਾ ਦਿੱਤੀ ਤਾਂ ਬਹੁਤ ਤੜਫ਼ਿਆ, ਬਹੁਤ ਅੜਿੰਗਆ, ਜਿਵੇਂ ਲੇਖਕ ਨੂੰ ਆਵਾਜ਼ਾਂ ਮਾਰ ਰਿਹਾ ਹੋਵੇ। ਜਦੋਂ ਲੇਖਕ ਦਲੀਪੇ ਦੇ ਪਸ਼ੂਆਂ ਵਾਲ਼ੇ ਵਾੜੇ ਵਿਚ ਪਹੁੰਚਿਆ ਤਾਂ ਗੱਗੂ ਇੱਕ ਨੁੱਕਰ ਵਿਚ ਗੋਹੇ ਨਾਲ ਲਿੱਬੜਿਆ -ਤਿੱਬੜਿਆ ਉਦਾਸ ਖੜਾ ਸੀ। ਲੇਖਕ ਭੱਜ ਕੇ ਗੱਗੂ ਦੇ ਗਲ਼ ਨੂੰ ਚਿੰਬੜ ਗਿਆ । ਗੱਗੂ ਦਾ ਨੱਕ ਦੀ ਪੀੜ ਨੇ ਬੁਰਾ ਹਾਲ ਕਰ ਦਿੱਤਾ ਸੀ। ਗੱਗੂ ਨੇ ਲੇਖਕ ਨੂੰ ਦੇਖ ਕੇ ਅੜਿੰਗਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾਲ਼ ਉਸ ਦੀ ਆਵਾਜ਼ ਸੰਘ ਵਿਚ ਹੀ ਅਟਕ ਕੇ ਰਹਿ ਗਈ । ਉਸ ਨੇ ਸਿਰਫ਼ ਮੁਰਦਾ ਅਵਾਜ਼ ਵਿੱਚ ਹੀ ਲੇਖਕ ਦੀ ਹਾਕ ਦਾ ਹੁੰਗਾਰਾ ਭਰਿਆ। ਗੱਗੂ ਦੇਖਣ ਨੂੰ ਵੀ ਬਹੁਤ ਮਾੜਚੂ ਜਿਹਾ ਲੱਗ ਰਿਹਾ ਸੀ।
(ਹ) ਲੇਖਕ ਦਲੀਪੇ ਕੋਲੋਂ ਗੱਗੂ ਨੂੰ ਕਿਸ ਤਰ੍ਹਾਂ ਲੈ ਆਇਆ ?
ਉੱਤਰ : ਲੇਖਕ ਨੇ ਆਪਣੇ ਬਸਤੇ ‘ਚੋਂ ਰੋਟੀ ਕੱਢੀ ‘ਤੇ ਗੱਗੂ ਦੇ ਮੂੰਹ ਵਿਚ ਪਾ ਦਿੱਤੀ । ਗੱਗੂ ਨੇ ਰੋਟੀ ਖਾ ਕੇ ਲੇਖਕ ਦਾ ਹੱਥ ਚੱਟਿਆ। ਲੇਖਕ ਨੇ ਗੱਗੂ ਦੇ ਪਿੰਡੇ ‘ਤੇ ਹੱਥ ਫੇਰਿਆ ‘ਤੇ ਉਸ ਦੇ ਕੰਨ ਕੋਲ਼ ਮੂੰਹ ਕਰ ਕੇ ਕਿਹਾ,”ਚੱਲ ਗੱਗੂ! ਆਪਣੇ ਘਰ ਚੱਲੀਏ,” ਤੇ ਨਾਲ਼ ਹੀ ਹੱਥ ਨਾਲ਼ ਘਰ ਜਾਣ ਲਈ ਇਸ਼ਾਰਾ ਕੀਤਾ। ਗੱਗੂ ਝੱਟ-ਪੱਟ ਸਣੇ ਰੇੜੀ ਦੇ ਤੇਜ਼ੀ ਨਾਲ਼ ਲੇਖਕ ਦੇ ਘਰ ਵੱਲ ਜਾਣ ਵਾਲ਼ੇ ਭ ਰਸਤੇ ਨੂੰ ਪੈ ਗਿਆ।
(ਕ) ਰੇੜ੍ਹੀ ਅੱਗੇ ਜੁੜੇ ਗੱਗੂ ਦੀ ਹਾਲਤ ਬਿਆਨ ਕਰੋ।
ਉੱਤਰ : ਇੱਕ ਦਿਨ ਜਦੋਂ ਲੇਖਕ ਸਕੂਲ ਜਾ ਰਿਹਾ ਸੀ ਤਾਂ ਉਸ ਨੇ ਦੂਰੋਂ ਆਉਂਦੀ ਦਲੀਪੇ ਦੀ ਰੇੜ੍ਹੀ ਸਿਆਣ ਲਈ । ਗੱਗੂ ਨੂੰ ਰੇੜ੍ਹੀ ਅੱਗੇ ਜੋੜ ਕੇ ਰੇੜ੍ਹੀ ‘ਤੇ ਪੱਠੇ ਲੱਦੇ ਹੋਏ ਸਨ। ਗੱਗੂ ਮਸਾਂ ਤੁਰ ਰਿਹਾ ਸੀ। ਦਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ-ਜ਼ੋਰ ਨਾਲ਼ ਸੋਟੀਆਂ ਮਾਰ ਰਿਹਾ ਸੀ। ਜਦੋਂ ਗੱਗੂ ਲੇਖਕ ਦੇ ਨੇੜੇ ਆਇਆ ਤਾਂ ਉਸਨੇ ਗੱਗੂ ਦੇ ਪਿੰਡੇ ‘ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ। ਲੇਖਕ ਦੇ ਬਰਾਬਰ ਆ ਕੇ ਗੱਗੂ ਜ਼ੋਰ ਨਾਲ਼ ਅੜਿੰਗਿਆ ਅਤੇ ਰੁਕ ਗਿਆ। ਲੇਖਕ ਨੇ ਦਲੀਪੇ ਦੇ ਹੱਥ ‘ਚੋਂ ਸੋਟੀ ਖੋਹ ਲਈ। ਦਲੀਪ ਨੇ ਲੇਖਕ ਦੇ ਹੱਥੋਂ ਸੋਟੀ ਖੋਹ ਕੇ ਇਕ-ਦੋ ਸੋਟੀਆਂ ਗੱਗੂ ਦੇ ਮਾਰ ਕੇ ਉਸ ਨੂੰ ਤੋਰਨ ਦੀ ਕੋਸ਼ਿਸ਼ ਕੀਤੀ ਪਰ ਗੱਗੂ ਨੇ ਇੱਕ ਪੈਰ ਵੀ ਅੱਗੇ ਨਾ ਪੁੱਟਿਆ। ਗੱਗੂ ਤਰਸ ਭਰੀਆਂ ਨਜ਼ਰਾਂ ਨਾਲ਼ ਲੇਖਕ ਵੱਲ ਵੇਖ ਰਿਹਾ ਸੀ।
2. ਵਾਕਾਂ ਵਿਚ ਵਰਤੋ
1. ਪੈਰਾਂ ਹੇਠ ਅੱਗ ਮਚਾਉਣੀ (ਬਹੁਤ ਕਾਹਲ਼ੀ ਕਰਨੀ) ਰਮਨ ਨੇ ਚਾਹ ਪੀਣ ਲਈ ਆਪਣੀ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ।
2. ਸਾਂਝ (ਦੋਸਤੀ) ਲੇਖਕ ਦੀ ਗੱਗੂ ਨਾਲ ਸਾਂਝ ਦਿਨੋ-ਦਿਨ ਵੱਧਦੀ ਗਈ।
3. ਮਹਿਸੂਸ (ਅਨੁਭਵ) ਗੱਭਰੂ ਲੇਖਕ ਦੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ।
4. ਢੁੱਡ (ਪਸ਼ੂ ਦੁਆਰਾ ਸਿਰ ਮਾਰਨਾ) ਗੱਗੂ ਕਈ ਵਾਰ ਲਾਡ ਨਾਲ਼ ਲੇਖਕ ਦੇ ਪੋਲੀਆਂ-ਪੋਲੀਆਂ ਢੁੱਡਾਂ ਵੀ ਮਾਰਦਾ।
5. ਆੜੀ (ਦੋਸਤ) ਗੱਗੂ ਅਤੇ ਲੇਖਕ ਆਪਸ ਵਿਚ ਆੜੀ ਬਣ ਗਏ
6. ਅੱਚਵੀ ਲੱਗਣੀ (ਕਾਹਲ਼ੀ ਲੱਗਣੀ) ਗੱਗੂ ਨੂੰ ਕਿੱਲੇ ‘ਤੇ ਨਾ ਦੇਖ ਕੇ ਲੇਖਕ ਨੂੰ ਅੱਚਵੀ ਲੱਗ ਗਈ।
7. ਸੂਟ ਵੱਟਣੀ (ਤੇਜ਼ ਦੌੜਨਾ) ਪਾਲੇ ਦੀ ਗੱਲ ਸੁਣਦਿਆਂ ਸਾਰ ਹੀ ਲੇਖਕ ਨੇ ਦਲੀਪੇ ਦੇ ਘਰ ਵੱਲ ਸੂਟ ਵੱਟ ਲਈ।