ਪਾਠ 24 ਭੂਆ (ਲੇਖਕ – ਨਾਨਕ ਸਿੰਘ )
ਪ੍ਰਸ਼ਨ 1. ਦੱਸੋ
(ੳ) ਲੇਖਕ ਨੂੰ ਤੀਹ-ਪੈਂਤੀ ਵਰੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ ?
ਉੱਤਰ- ਲੇਖਕ ਨੂੰ ਤੀਹ-ਪੈਂਤੀ ਵਰ੍ਹੇ ਪਹਿਲਾਂ ਭੂਆ ਦੀਆਂ ਇਹ ਗੱਲਾਂ ਯਾਦ ਸਨ ਕਿ ਕਿਵੇਂ ਉਹ ਉਸ ਨੂੰ ਉਂਗਲੀ ਲਾ ਕੇ, ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ।
(ਅ) ਲੇਖਕ ਭੂਆ ਦੇ ਪਿੰਡ ਕਿਉਂ ਗਿਆ ?
ਉੱਤਰ- ਲੇਖਕ ਭੂਆ ਦੇ ਪਿੰਡ ਇਸ ਕਰਕੇ ਗਿਆ ਕਿਉਂਕਿ ਉਸ ਨੂੰ ਭੂਆ ਨੂੰ ਮਿਲਿਆਂ ਦਸ ਸਾਲਾਂ ਤੋਂ ਉਪਰ ਦਾ ਸਮਾਂ ਹੋ ਚੁੱਕਾ ਸੀ। ਦੂਸਰਾ ਉਸ ਦੇ ਵੱਡੇ-ਵਡੇਰਿਆਂ ਵਿਚੋਂ ਸਿਰਫ਼ ਇਕ ਭੂਆ ਹੀ ਰਹਿ ਗਈ ਸੀ। ਉਹ ਵੀ ਕੰਧੀ ਉੱਤੇ ਰੁੱਖੜਾ ਬਣੀ ਖੜ੍ਹੀ ਸੀ। ਇਸ ਲਈ ਉਸ ਦਾ ਭੂਆ ਨੂੰ ਮਿਲਣ ਲਈ ਚਾਅ ਉਭਰ ਆਇਆ ਸੀ।
(ੲ) ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ ?
ਉੱਤਰ- ਜਦੋਂ ਭੂਆ ਨੂੰ ਆਪਣੇ ਭਤੀਜੇ ਬਾਰੇ ਪਤਾ ਲੱਗਾ ਤਾਂ ਉਹ ਉਸ ਨਾਲ ਲਿਪਟ ਗਈ। ਉਸ ਨੇ ਭਤੀਜੇ ਦਾ ਮੱਥਾ ਚੁੰਮਿਆ ਤੇ ਸਾਰੇ ਟੱਬਰ ਨੂੰ ਬੁਲਾਉਣ ਲਈ ਰੌਲਾ ਪਾ ਦਿੱਤਾ। ਉਸ ਨੇ ਆਪਣੀ ਨੂੰਹ ਨੂੰ ਰੋਟੀ ਬਣਾਉਣ ਲਈ ਕਿਹਾ। ਭਾਵੇਂ ਭਤੀਜੇ ਨੂੰ ਰਤਾ ਵੀ ਭੁੱਖ ਨਹੀਂ ਸੀ ਫਿਰ ਵੀ ਭੂਆ ਉਸ ਨੂੰ ਜ਼ਬਰਦਸਤੀ ਖੁਆਉਣ ਲੱਗੀ। ਇਸ ਤਰ੍ਹਾਂ ਭੂਆ ਨੇ ਭਤੀਜੇ ਲਈ ਆਪਣੇ ਮੋਹ ਦਾ ਪ੍ਰਗਟਾਵਾ ਕੀਤਾ।ਜ਼ਫ਼ਰ ਜਾਲਣੇ (ਮੁਸੀਬਤਾਂ ਸਹਿਣੀਆਂ) : ਮਾਤਾ-ਪਿਤਾ ਅਨੇਕਾਂ ਜ਼ਫ਼ਰ ਜਾਲ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ।
(ਸ) “ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ। ਇਹ ਗੱਲ ਭਤੀਜੇ ਨੇ ਕਿਉਂ ਸੋਚੀ?
ਉੱਤਰ- ਭਤੀਜੇ ਦਾ ਪੇਟ ਤਾਂ ਪਹਿਲਾਂ ਹੀ ਭਰਿਆ ਪਿਆ ਸੀ ਪਰੰਤੂ ਭੂਆ ਉਸ ਨੂੰ ਜ਼ਬਰਦਸਤੀ ਹੋਰ ਖੁਆਉਣਾ ਚਾਹੁੰਦੀ ਸੀ। ਜਦੋਂ ਲੇਖਕ ਦੀ ਭੂਆ ਅੱਗੇ ਕੋਈ ਪੇਸ਼ ਨਾ ਚਲੀ ਤਾਂ ਉਹ ਸੋਚਣ ਲੱਗਾ ਕਿ ‘ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ।
(ਹ) ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਥੋਂ ਛੁੱਟੀ ਇਸ ਕਹਾਵਤ ਦਾ ਕੀ ਅਰਥ ਹੈ? ਇਸ ਕਹਾਣੀ ਵਿੱਚ ਇਹ ਕਿਸ ਨੇ ਆਖੀ ਅਤੇ ਕਿਉਂ ?
ਉੱਤਰ- ਇਸ ਕਹਾਵਤ ਦਾ ਅਰਥ ਹੈ ਕਿ ਬਹੁਤ ਚੰਗਾ ਹੋਇਆ ਜੋ ਕੰਮ ਵਿੱਚ ਵਿਘਨ ਪੈ ਗਿਆ ਤੇ ਕੰਮ ਕਰਨ ਤੋਂ ਜਾਨ ਸੌਖੀ ਹੋਈ। ਇਸ ਕਹਾਣੀ ਵਿੱਚ ਲੇਖਕ ਇਹ ਸ਼ਬਦ ਉਸ ਵੇਲੇ ਬੋਲਦਾ ਹੈ ਜਦੋਂ ਭੂਆ ਦੀ ਨੂੰਹ ਦੁੱਧ ਵਾਲਾ ਖਾਲੀ ਛੰਨਾ ਲੈ ਕੇ ਘਰ ਪੁੱਜਦੀ ਹੈ। ਖਾਲੀ ਛੰਨੇ ਨੂੰ ਦੇਖ ਕੇ ਲੇਖਕ ਦੀ ਜਾਨ ਵਿੱਚ ਜਾਨ ਆਉਂਦੀ ਹੈ ਕਿਉਂਕਿ ਉਹ ਕਾਫ਼ੀ ਰੱਜ ਚੁੱਕਾ ਸੀ ਤੇ ਹੋਰ ਖਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ।
(ਕ) ਇਸ ਕਹਾਣੀ ਵਿੱਚ ਲੇਖਕ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਏਨਾ ਡਰ ਕਿਉਂ ਲਗਦਾ ਹੈ?
ਉੱਤਰ-ਲੇਖਕੇ ਸ਼ਹਿਰ ਦਾ ਰਹਿਣ ਵਾਲਾ ਹੈ। ਸ਼ਹਿਰ ਵਿੱਚ ਲੋਕਾਂ ਨੂੰ ਹਲਕਾ-ਫੁਲਕਾ ਖਾਣ ਦੀ ਆਦਤ ਹੁੰਦੀ ਹੈ ਜਦ ਕਿ ਪੇਂਡੂ ਲੋਕ ਖੁੱਲਾ ਖਾਣ ਦੇ ਸ਼ੌਕੀਨ ਹੁੰਦੇ ਹਨ। ਭੂਆ ਦੇ ਪਿੰਡ ਜਾ ਕੇ ਉਹ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਸ ਕਰਕੇ ਡਰਦਾ ਹੈ ਕਿ ਕਿਤੇ ਜ਼ਿਆਦਾ ਖਾ ਕੇ ਉਹ ਬੀਮਾਰ ਹੀ ਨਾ ਪੈ ਜਾਵੇ।
2. ਔਖੇ ਸ਼ਬਦਾਂ ਦੇ ਅਰਥ :
ਸੋਤੇ ਪਏ : ਸੌਣ ਵੇਲੇ
ਧੇਤਿਆਂ ਦੀ : ਧੀ ਵਾਲਿਆਂ ਦੀ, ਧੀ ਦੇ ਮਾਪਿਆਂ ਦੀ
ਅੰਧਰਾਤਾ : ਇੱਕ ਰੋਗ ਜਿਸ ਵਿੱਚ ਰਾਤ ਨੂੰ ਕੁਝ ਨਹੀਂ ਦਿਸਦਾ
ਆਹਰ : ਕੰਮ, ਧੰਦਾ, ਰੁਝੇਵਾਂ
ਤਬੀਅਤ ਦਿੱਕ ਹੋ ਗਈ : ਮਨ ਖ਼ਰਾਬ ਹੋ ਗਿਆ
ਅੰਬਾਰ : ਢੇਰ
ਬਾਬਤ : ਬਾਰੇ, ਸੰਬੰਧ ਵਿੱਚ
ਗਰਾਹੀ : ਬੁਰਕੀ, ਰੋਟੀ ਦਾ ਟੁਕੜਾ ਜੋ ਇੱਕੋ ਵਾਰੀ ਮੂੰਹ ਵਿੱਚ ਪਾਇਆ ਜਾਵੇ
ਅੰਬਰਸਰ : ਅੰਮ੍ਰਿਤਸਰ
ਸਬੱਬ ਨਾਲ : ਸੁਭਾਵਿਕ ਹੀ, ਅਚਾਨਕ ਹੀ
ਪੁਆੜੇ : ਝਗੜੇ
ਕਮਬਖ਼ਤ : ਬਦਨਸੀਬ, ਭਾਗਹੀਣ
ਪਥੱਲਾ ਮਾਰ ਕੇ : ਚੌਕੜੀ ਮਾਰ ਕੇ
ਲੱਪ : ਇੱਕ ਹੱਥ ਦਾ ਰੁੱਗ
ਕਾਲ-ਰੂਪੀ : ਮੌਤ-ਰੂਪੀ
ਖ਼ਲਾਸੀ : ਛੁਟਕਾਰਾ, ਮੁਕਤੀ
ਇੰਤਜ਼ਾਮ : ਪ੍ਰਬੰਧ, ਬੰਦੋਬਸਤ
ਖੇਚਲ : ਕਸ਼ਟ, ਤਕਲੀਫ਼
ਉਤਾਵਲੇ : ਕਾਹਲੇ, ਤੇਜ਼, ਬੇਸਬਰੇ
ਤਰਜੀਹ ਦੇਣੀ : ਪਹਿਲ ਦੇਣੀ
ਸੰਕੋਚ : ਸੰਗ, ਸ਼ਰਮ, ਝਿਜਕ
ਤਾਣ : ਬਲ, ਤਾਕਤ
ਹੀੰਹ : ਮੰਜੀ ਦੀ ਬਾਹੀ
ਸੰਧਿਆ ਵੇਲੇ : ਸੰਝ , ਤਕਾਲਾਂ ਵੇਲੇ
ਘੁਰਕੀ : ਨਰਾਜ਼ਗੀ ਦੀ ਨਜ਼ਰ , ਡਰਾਵਾ,
ਧਮਕੀ
3. ਵਾਕਾਂ ਵਿੱਚ ਵਰਤੋ
ਖ਼ਾਹਸ਼ (ਇੱਛਾ) : ਮੇਰੀ ਖ਼ਾਹਸ਼ ਪੜ੍ਹ-ਲਿਖ ਕੇ ਡਾਕਟਰ ਬਣਨ ਦੀ ਹੈ।
ਭੁੱਖਾ-ਭਾਣਾ (ਕੁਝ ਨਾ ਖਾਧਾ ਹੋਣਾ) ਮੈਂ ਸਵੇਰ ਦਾ ਭੁੱਖਾ-ਭਾਣਾ ਜਦੋਂ ਘਰ ਪੁੱਜਾ ਤਾਂ ਰੋਟੀ ਉੱਤੇ ਟੁੱਟ ਪਿਆ।
ਸਦਕੇ ਜਾਣਾ (ਵਾਰੇ ਜਾਣਾ) ਮਾਂ ਆਪਣੀ ਔਲਾਦ ਦੇ ਹਮੇਸ਼ਾਂ ਸਦਕੇ ਜਾਂਦੀ ਹੈ।
ਜਸ ਖੱਟਣਾ (ਨਾਂ ਕਮਾਉਣਾ) ਸੁਖਦੇਵ ਨੇ ਸਮਾਜ ਸੇਵਾ ਵਿੱਚ ਖੂਬ ਜਸ ਖੱਟਿਆ ਹੈ।
ਅੱਧ-ਪਚੱਧਾ (ਅੱਧਾ ਕੁ) ਮੈਂ ਅੱਧ-ਪਚੱਧਾ ਨਾਸ਼ਤਾ ਕੀਤਾ ਤੇ ਸਕੂਲ ਨੂੰ ਦੌੜ ਪਿਆ।
ਮੁਹਿੰਮ (ਜੰਗ) ਸਾਨੂੰ ਏਡਜ਼ ਦੇ ਖਿਲਾਫ਼ ਇਕ ਮੁਹਿੰਮ ਛੇੜਨੀ ਚਾਹੀਦੀ ਹੈ।
ਮੱਛੀ ਵਾਂਗ ਤੜਫਣਾ (ਮੁਸ਼ਕਲ ਵਿੱਚ ਹੋਣਾ) ਪੁੱਤਰ ਦੇ ਲੇਟ ਹੋ ਜਾਣ ਤੇ ਮਾਂ ਮੱਛੀ ਵਾਂਗ ਤੜਫ ਰਹੀ ਸੀ।
ਬਰਦਾਸ਼ਤ ਕਰਨਾ (ਸਹਿਣ ਕਰਨਾ) ਬੰਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਬਰਦਾਸ਼ਤ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ।
ਚਿਤਾਵਨੀ (ਚੌਕੰਨੇ ਕਰਨਾ) ਨਹਿਰੀ ਮਹਿਕਮੇ ਨੇ ਲੋਕਾਂ ਨੂੰ ਹੜਾਂ ਤੋਂ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ।