ਪਾਠ – 23 ਪਿੰਡ ਦੀ ਘੁਲਾੜੀ (ਕਵਿਤਾ) ਮਨਮੋਹਨ ਸਿੰਘ ਦਾਊਂ
ਪਾਠ ਅਭਿਆਸ ਹੱਲ ਸਹਿਤ
ਦੱਸੋ
(ੳ) ਘੁਲਾੜੀ ਚੱਲਦੀ ਕਿਹੋ – ਜਿਹੀ ਲੱਗਦੀ ਹੈ ?
ਉੱਤਰ – ਘੁਲਾੜੀ ਚੱਲਦੀ ਬਹੁਤ ਸੋਹਣੀ ਲੱਗਦੀ ਹੈ ।
(ਅ) ਚਾਚਾ ਬਲਦਾਂ ਨੂੰ ਕੀ ਕਰਦਾ ਹੈ ?
ਉੱਤਰ – ਚਾਚਾ ਬਲਦਾਂ ਨੂੰ ਹੱਕਦਾ ਹੈ ।
(ੲ) ਖੇਤਾਂ ਵਿੱਚ ਗੰਨੇ ਦੀਆਂ ਭਰੀਆਂ ਘੁਲਾੜੀ ਤੱਕ ਕਿਵੇਂ ਲਿਆਂਦੀਆਂ ਗਈਆਂ ?
ਉੱਤਰ – ਖੇਤਾਂ ਵਿੱਚ ਗੰਨੇ ਦੀਆਂ ਭਰੀਆਂ ਘੁਲਾੜੀ ਤੱਕ ਟਰਾਲੀ ਵਿੱਚ ਲਿਆਂਦੀਆਂ ਜਾਂਦੀਆਂ ਹਨ ।
(ਸ) ਗੰਨੇ ਤੋਂ ਕਿਹੜੀਆਂ – ਕਿਹੜੀਆਂ ਚੀਜ਼ਾਂ ਬਣਦੀਆਂ ਹਨ ?
ਉੱਤਰ – ਗੰਨੇ ਤੋਂ ਰਸ, ਗੁੜ ਤੇ ਸ਼ੱਕਰ ਜਿਹੀਆਂ ਚੀਜ਼ਾਂ ਬਣਦੀਆਂ ਹਨ ।
2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ
(ੳ) ਚੱਲਦੀ ਘੁਲਾੜੀ ਕਿੰਨੀ ਚੰਗੀ ਲੱਗਦੀ
ਬਦਾਂ ਦੀ ਜੋੜੀ ਅੱਗੇ- ਅੱਗੇ ਭੱਜਦੀ ।
ਭਾਵ ਸਪੱਸ਼ਟ :- ਕਵੀ ਕਹਿੰਦਾ ਹੈ ਕਿ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਬਹੁਤ ਸੋਹਣਾ ਲੱਗਦਾ ਹੈ। ਇਸ ਨੂੰ ਚਲਾਉਣ ਲਈ ਬਲਦਾਂ ਦੀ ਜੋੜੀ ਅੱਗੇ – ਅੱਗੇ ਤੇਜ਼ੀ ਨਾਲ ਭੱਜ ਰਹੀ ਹੈ ਤੇ ਚਾਚਾ ਬੜੇ ਚਾਵਾਂ ਨਾਲ ਪਿੱਛੇ – ਪਿੱਛੇ ਬਲਦਾਂ ਨੂੰ ਹੱਕ ਰਿਹਾ ਹੈ ।
(ਅ) ਗੁੜ ਖਾਂਦੇ ਭਿੰਨ – ਭੇਦ, ਕੋਈ ਨਾ ਵਿਚਾਰਦਾ
ਗੁੜ ਵਾਲਾ ਚੱਕ ਸਭ ਨੂੰ ਪਿਆਰਦਾ ॥
ਭਾਵ ਸਪੱਸ਼ਟ :- ਗੁੜ ਖਾਂਦਿਆਂ ਕੋਈ ਕਿਸੇ ਪ੍ਰਕਾਰ ਦੇ ਭਿੰਨ – ਭੇਦ ਦੀ ਗੱਲ ਨਹੀਂ ਕਰਦਾ। ਹਰ ਇੱਕ ਨੂੰ ਗੁੜ ਵਾਲਾ ਚੱਕ ਬਹੁਤ ਹੀ ਪਿਆਰਾ ਹੈ ।
3. ਔਖੇ ਸ਼ਬਦਾਂ ਦੇ ਅਰਥ:
ਚੱਕ : ਉਹ ਖੁੱਲਾ ਭਾਂਡਾ ਜਿਸ ਵਿੱਚ ਸ਼ੱਕਰ ਬਣਦੀ ਹੈ ।
ਪਾਥਾ : ਲੱਕੜ ਦਾ ਸੰਦ ਜਿਸ ਨਾਲ਼ ਚੱਕ ਵਿੱਚੋਂ ਗੁੜ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ ।
ਪੇਸੀ : ਗੁੜ ਦੀਆਂ ਛੋਟੀਆਂ-ਛੋਟੀਆਂ ਰੋੜੀਆਂ
ਲੂੰਬਾ : ਚਿਮਨੀ
ਕਮਾਦ : ਗੰਨੇ ਦੀ ਫ਼ਸਲ
ਘੁਲਾੜੀ : ਵੇਲਣਾ
4. ਵਾਕਾਂ ਵਿੱਚ ਵਰਤੋਂ
1. ਘੁਲਾੜੀ (ਵੇਲਣਾ) ਘੁਲਾੜੀ ਗੰਨੇ ਪੀੜਨ ਦੇ ਕੰਮ ਆਉਂਦੀ ਹੈ ।
2. ਵਿਰਸਾ (ਵੱਡੇ-ਵਡੇਰਿਆਂ ਦੀ ਜਾਇਦਾਦ) ਭਾਈ ਵੀਰ ਸਿੰਘ ਨੂੰ ਸਾਹਿਤ- ਰਚਨਾ ਦੀ ਦਾਤ ਵਿਰਸੇ ਵਿੱਚੋਂ ਮਿਲੀ ।
3. ਭੇਲੀ (ਪੇਸੀ) ਮੈਂ ਗੁੜ ਦੀ ਪੂਰੀ ਭੇਲੀ ਖਾ ਲਈ ।
4. ਕਮਾਦ (ਗੰਨਿਆਂ ਦੀ ਫ਼ਸਲ) ਅਸੀਂ ਆਪਣੇ ਖੇਤਾਂ ਵਿੱਚ ਕਮਾਦ ਬਹੁਤ ਬੀਜਿਆ ਹੈ।
5. ਚੱਕ (ਉਹ ਖੁੱਲਾ ਭਾਂਡਾ ਜਿਸ ਵਿੱਚ ਸ਼ੱਕਰ ਬਣਦੀ ਹੈ) ਜਦੋਂ ਕੜਾਹੇ ਵਿੱਚ ਗੁੜ ਦੀ ਪੱਤ ਤਿਆਰ ਹੋ ਗਈ, ਤਾਂ ਉਸਨੂੰ ਚੱਕ ਵਿੱਚ ਪਾ ਦਿੱਤਾ |
6. ਗੁੜ (ਗੰਨੇ ਤੋਂ ਤਿਆਰ ਹੋਣ ਵਾਲਾ ਦੇਸੀ ਮਿੱਠਾ ਪਦਾਰਥ) ਅੱਜ – ਕੱਲ੍ਹ ਗੁੜ ਪੰਜਾਹ ਰੁਪਏ ਕਿੱਲੋ ਵਿਕਦਾ ਹੈ ।
7. ਟ੍ਰਾਲੀ (ਟੈਕਟਰ ਪਿੱਛੇ ਜੋੜਿਆ ਜਾਣ ਵਾਲਾ ਸਾਧਨ) ਟ੍ਰਾਲੀ ਫ਼ਸਲਾਂ, ਇੱਟਾਂ ਤੇ ਕੂੜਾ ਢੋਣ ਦੇ ਕੰਮ ਆਉਂਦੀ ਹੈ ।
8. ਘੁੰਗਰੂ (ਛੋਟੀਆਂ ਗੋਲ ਘੰਟੀਆਂ) ਕਿਸਾਨ ਨੇ ਆਪਣੇ ਬਲਦਾਂ ਦੇ ਗਲਾਂ ਵਿੱਚ ਘੁੰਗਰੂ ਪਾਏ ਹੋਏ ਹਨ ।