ਪਾਠ – 21 ਗਿਆਨ, ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ – ਸਿਟੀ (ਅਸ਼ਨੀ ਕੁਮਾਰ)
1. ਦੱਸੋ
(ੳ) ਸਾਇੰਸ ਸਿਟੀ ਕਿੱਥੇ ਸਥਿਤ ਹੈ। ਇਸਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ: ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਉੱਤੇ ਸਥਿਤ ਹੈ । ਇਸ ਦਾ ਕੁੱਲ ਖੇਤਰਫਲ 72 ਏਕੜ ਹੈ।
(ਅ) ਸਾਇੰਸ ਸਿਟੀ ਲੋਕਾਂ ਲਈ ਕਦੋਂ ਖੋਲ੍ਹਿਆ ਗਿਆ ?
ਉੱਤਰ – ਸਾਇੰਸ ਸਿਟੀ ਲੋਕਾਂ ਲਈ 19 ਮਾਰਚ, 2005 ਨੂੰ ਖੋਲ੍ਹਿਆ ਗਿਆ ।
(ੲ) ਸਪੇਸ ਥਿਏਟਰ ਤੇ ਆਮ ਸਿਨਮੇ ਦੀ ਫ਼ਿਲਮ ਵਿੱਚ ਅੰਤਰ ਦੱਸੋ।
ਉੱਤਰ – ਸਪੇਸ ਥਿਏਟਰ ਤੇ ਆਮ ਸਿਨਮੇ ਦੀ ਫ਼ਿਲਮ ਵਿੱਚ ਫ਼ਰਕ ਇਹ ਹੈ ਕਿ ਸਪੇਸ ਥਿਏਟਰ ਵਿੱਚ ਆਮ ਸਿਨਮੇ ਨਾਲੋਂ ਦਸ ਗੁਣਾ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ।ਇਸ ਥਿਏਟਰ ਵਿੱਚ ਬੱਦਲ ਗਰਜਣ ਤੋਂ ਲੈਕੇ ਸੂਈ ਡਿੱਗਣ ਤਕ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਇਸ ਵਿੱਚ ਬੈਠ ਕੇ ਫ਼ਿਲਮ ਦੇਖਣ ਨਾਲ ਤੁਹਾਨੂੰ ਇੰਝ ਲੱਗੇਗਾ, ਜਿਵੇਂ ਤੁਸੀਂ ਵੀ ਫ਼ਿਲਮ ਦਾ ਇੱਕ ਹਿੱਸਾ ਹੋ।
(ਸ) ਫਲਾਈਟ ਸਿਮੁਲੇਟਰ ਅਤੇ ਅਰਥਕੁ ਏਕ ਸਿਮੁਲੇਟਰ ਦਾ ਸ਼ੋਅ ਕੀ ਹੈ ?
ਉੱਤਰ – ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਦਰਸ਼ਕ ਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਵਿੱਚ ਜੇਕਰ ਦਰਸ਼ਕ ਹਵਾਈ ਜਹਾਜ਼ ਵਾਲੀ ਫ਼ਿਲਮ ਵੇਖੇਗਾ, ਤਾਂ ਇਸ ਤਰ੍ਹਾਂ ਲੱਗੇਗਾ, ਜਿਵੇਂ ਉਹ ਹਵਾਈ ਜਹਾਜ਼ ਵਿੱਚ ਬੈਠਾ ਹੋਵੇ। ਜੇਕਰ ਦਰਸ਼ਕ ਰੋਲਰ ਕੋਸਟਰ ਦੀ ਫ਼ਿਲਮ ਵੇਖੇਗਾ, ਤਾਂ ਇੰਝ ਮਹਿਸੂਸ ਕਰੇਗਾ, ਜਿਵੇਂ ਉਹ ਰੋਲਰ ਕੋਸਟਰ ਵਿੱਚ ਬੈਠਾ ਹੋਵੇ । ਇਹ ਸਿਮੂਲੇਟਰ ਬਰਤਾਨੀਆਂ ਤੋਂ ਮੰਗਵਾਇਆ ਗਿਆ ਹੈ ।
ਅਰਥਕੁਏਕ ਸਿਮੁਲੇਟਰ ਵਿੱਚ ਬੈਠਿਆਂ ਦਰਸ਼ਕ ਨੂੰ ਭੂਚਾਲ ਦੇ ਅਸਲੀ ਝਟਕਿਆਂ ਵਰਗਾ ਅਹਿਸਾਸ ਹੁੰਦਾ ਹੈ। ਇਸ ਦੇ ਸਾਹਮਣੇ ਲੱਗੀ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ ਕਿ ਦਰਸ਼ਕ ਘਰ ਦੀਆਂ ਵੱਖ – ਵੱਖ ਮੰਜ਼ਲਾਂ ਵਿੱਚ ਵੱਖ ਵੱਖ ਰੈਕਟਰ ਪੈਮਾਨਿਆਂ ਦੇ ਭੂਚਾਲ ਨੂੰ ਕਿਸ ਤਰ੍ਹਾਂ ਮਹਿਸੂਸ ਕਰੇਗਾ । ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭੂਚਾਲ ਆਉਣ ‘ਤੇ ਇੱਕ ਦਮਕੀ ਕਰਨਾ ਚਾਹੀਦਾ ਹੈ ।
(ਹ) 3-ਡੀ ਸ਼ੋਅ ਕੀ ਹੈ ? ਲੇਜ਼ਰ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ?
ਉੱਤਰ – ਸਾਇੰਸ ਸਿਟੀ ਵਿੱਚ 3-ਡੀ ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ।ਇਸ ਕਮਾਲ ਦੇ ਸ਼ੋਅ ਵਿੱਚ ਥਿਏਟਰ ਵਿੱਚ ਬੈਠਿਆਂ ਦਰਸ਼ਕ ਨੂੰ ਇੰਝ ਲੱਗੇਗਾ, ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਉਸ ਨੂੰ ਛੋਹ ਰਹੇ ਹਨ । ਲੇਜ਼ਰ ਕਿਰਨਾਂ ਦੀ ਵਰਤੋਂ ਉਦਯੋਗ ਅਤੇ ਮਨੁੱਖੀ ਜੀਵਨ ਲਈ ਬਹੁਤ ਲਾਭਕਾਰੀ ਹੈ। ਲੇਜ਼ਰ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ ਕੈਂਸਰ ਥੈਰੇਪੀ ਤੇ ਚੀਰਾ – ਰਹਿਤ ਉਪਰੇਸ਼ਨ ਵਿੱਚ ਵਰਤੇ ਜਾਂਦੇ ਹਨ
(ਕ) ਸਿਹਤ ਗੈਲਰੀ ਵਿੱਚ ਕੀ ਕੁਝ ਵੇਖਣ ਯੋਗ ਹੈ ?
ਉੱਤਰ – ਸਾਇੰਸ ਸਿਟੀ ਦੀ ਐਕਸਪਲੋਰੀਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਮਨੁੱਖੀ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ । ਇਸ ਗੈਲਰੀ ਵਿੱਚ ਦਾਖ਼ਲ ਹੁੰਦਿਆਂ ਹੀ ਦਰਸ਼ਕ ਨੂੰ 12 ਫੁੱਟ ਉੱਚੇ ਦਿਲ ਦੇ ਮਾਡਲ ਵਿੱਚੋਂ ਲੰਘਦਿਆਂ ਦਿਲ ਦੇ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਪਾਰਦਰਸ਼ੀ ਮਨੁੱਖ ਥਿਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀਆਂ ਕਿਰਿਆਵਾਂ ਦਾ ਪਤਾ ਲਗਦਾ ਹੈ | ਪਾਰਦਰਸ਼ੀ ਮਨੁੱਖ ਸਾਨੂੰ ਬੋਲਕੇ ਦੱਸਦਾ ਹੈ ਕਿ ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰੀ ਧੜਕਦਾ ਹੈ ਤੇ ਅਸੀਂ ਕਿੰਨੀ ਵਾਰੀ ਸਾਹ ਲੈਂਦੇ ਹਾਂ। ਇਸ ਗੈਲਰੀ ਵਿੱਚ ਦਰਸ਼ਕ ਆਪ ਸੀ.ਟੀ ਸਕੈਨ ਤੇ ਓਪਰੇਸ਼ਨ ਵੀ ਕਰਕੇ ਦੇਖ ਸਕਦੇ ਹਨ । ਸੀ.ਟੀ. ਸਕੈਨ ਦਾ ਮਾਡਲ ਸੀ.ਟੀ. ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਾਉਂਦਾ ਹੈ ।
(ਖ) ਉਰਜਾ ਪਾਰਕ ਕੀ ਹੈ ?
ਉੱਤਰ -ਸਾਇੰਸ ਸਿਟੀ ਵਿੱਚ ਉਰਜਾ ਪਾਰਕ ਤਿੰਨ ਏਕੜ ਵਿੱਚ ਸਥਿਤ ਹੈ, ਜਿੱਥੇ ਕੇਵਲ ਸੂਰਜੀ ਉਰਜਾ ਹੀ ਵਰਤੀ ਜਾਂਦੀ ਹੈ। ਇੱਥੇ ਅਜਿਹੀਆਂ ਪ੍ਰਦਰਸ਼ਨੀਆਂ ਮੌਜੂਦ ਹਨ,ਜਿਨ੍ਹਾਂ ਤੋਂ ਸਾਨੂੰ ਸੂਰਜੀ ਊਰਜਾ ਵਰਤਣ ਦੀ ਸੇਧ ਮਿਲਦੀ ਹੈ। ਸੂਰਜ-ਸ਼ਕਤੀ ਕੇਂਦਰ ਵਿੱਚ ਬੈਟਰੀਆਂ ਲੱਗੀਆਂ ਹੋਈਆਂ ਹਨ, ਜੋ ਸੂਰਜੀ ਊਰਜਾ ਨੂੰ ਸਟੋਰ ਕਰਕੇ ਰੱਖਦੀਆਂ ਹਨ । ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਸੂਰਜ ਨਾ ਚੜ੍ਹਨ ‘ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ । ਪਣ-ਸ਼ਕਤੀ ਕੇਂਦਰ ਊਰਜਾ ਪਾਰਕ ਦਾ ਖਿੱਚ ਭਰਿਆ ਕੇਂਦਰ ਹੈ। ਇੱਥੇ ਰਣਜੀਤ ਸਾਗਰ ਦਾ ਮਾਡਲ ਰੱਖਿਆ ਗਿਆ ਹੈ । ਇੱਥੇ ਵੱਖ ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਹੁੰਦੀ ਹੈ। ਇਸਤੋਂ ਇਲਾਵਾ ਪ੍ਰਮਾਣੂ ਸ਼ਕਤੀ ਕੇਂਦਰ ਵਿੱਚ ਇਸ ਗੱਲ ਤੇ ਰੌਸ਼ਨੀ ਪਾਈ ਗਈ ਹੈ ਕਿ ਪ੍ਰਮਾਣੂ ਸ਼ਕਤੀ ਸਿਰਫ਼ ਬੰਬ ਬਣਾਉਣ ਲਈ ਹੀ ਨਹੀਂ, ਸਗੋਂ ਇਸਦੀ ਲੋਕ ਭਲਾਈ ਦੇ ਕੰਮਾਂ ਵਿਚ ਵਰਤੋਂ ਕੀਤੀ ਜਾਂਦੀ ਹੈ।
(ਗ) ਡਾਇਨਾਸੋਰ ਪਾਰਕ ਵਿੱਚ ‘ਡਾਇਨਾਸੋਰਾਂ ਦੇ ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ।’ ਚਰਚਾ ਕਰੋ ।
ਉੱਤਰ:-ਡਾਇਨਾਸੋਰ ਪਾਰਕ ਵਿੱਚ ਬਣੀ ਇੱਕ ਝੀਲ ਵਿਚ ਸਥਿਤ ਇੱਕ ਟਾਪੂ ਉੱਤੇ ਰੱਖੇ ਲਗਭਗ 44 ਡਾਇਨਾਸੋਰਾਂ ਦੇ ਮਾਡਲ ਦੇਖ ਕੇ ਸਾਨੂੰ ਅਨੁਭਵ ਹੁੰਦਾ ਹੈ ਕਿ ਕਿਸ ਤਰ੍ਹਾਂ ਧਰਤੀ ਉੱਤੇ ਕਦੇ ਇਹ ਵੱਡ-ਆਕਾਰੇ ਡਰਾਉਣੇ ਜੀਵ ਰਹਿੰਦੇ ਸਨ, ਜੋ ਹੁਣ ਨਹੀਂ ਰਹੇ । ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਤੇ ਵਾਤਾਵਰਣ ਠੀਕ ਨਾ ਹੋਣ ਕਾਰਨ ਹੋਇਆ। ਇਸ ਨੂੰ ਦਰਸਾਉਣ ਲਈ ਇੱਥੇ ਜਵਾਲਾਮੁਖੀ ਦਾ ਇੱਕ ਵਿਸ਼ੇਸ਼ ਮਾਡਲ ਬਣਾਇਆ ਗਿਆ ਹੈ ,ਜਿਸ ਦੇ ਅੰਦਰ ਡਾਇਨਾਸੋਰ ਹਿਲਦੇ-ਜੁਲਦੇ ਦਿਖਾਈ ਦਿੰਦੇ ਹਨ।
(ਘ) ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਕੀ ਕੁੱਝ ਰੱਖਿਆ ਗਿਆ ਹੈ ?
ਉੱਤਰ- ਜੰਗੀ ਹਥਿਆਰਾਂ ਦੀ ਗੈਲਰੀ ਵਿਚ ਇੱਕ ਮਿਗ-23 ਰੱਖਿਆ ਗਿਆ ਹੈ, ਜੋ ਕਿ ਅਗਸਤ 1980 ਵਿਚ ਬਣਾਇਆ ਗਿਆ ਸੀ ਅਤੇ 1981-82 ਵਿੱਚ ਭਾਰਤੀ ਹਵਾਈ ਫ਼ੌਜ ਨੂੰ ਸੌਂਪਿਆ ਗਿਆ ਸੀ । ਬਰਾਸਟੈਕ ਤੇ ਕਾਰਗਿਲਦੀ ਲੜਾਈ ਵਿਚ ਵੀ ਇਸਦੀ ਵਰਤੋਂ ਹੋਈ।ਇੱਥੇ ਭਾਰਤ ਦਾ ਬਣਿਆ ਸੁਦੇਸ਼ੀਵਿਜੈਅੰਤਾ ਟੈਂਕ ਵੀ ਰੱਖਿਆ ਗਿਆ ਹੈ, ਜਿਸਦੀ 1971 ਦੀ ਜੰਗ ਵਿੱਚ ਵਰਤੋਂ ਹੋਈ।
(ਙ)- ਸਪੋਰਟਸ ਗੈਲਰੀ ਅਤੇ ਰੇਲਵੇ ਗੈਲਰੀ ਵਿੱਚ ਕੀ ਹੈ ?
ਉੱਤਰ – ਸਾਇੰਸ ਸਿਟੀਦੀ ਸਪੋਰਟਸ ਗੈਲਰੀ ਵਿੱਚ ਖੇਡਾਂ ਪਿੱਛੇ ਕੰਮਕਰਦੇ ਵਿਗਿਆਨਿਕ ਸਿਧਾਂਤਾਂ ਦੇ ਰਹੱਸਾਂ ਨੂੰ ਖੋਲ੍ਹਿਆ ਗਿਆ ਹੈ । ਕ੍ਰਿਕਟ ਵਿੱਚ ਬਾਲ ਕਿਵੇਂ ਸਪਿੰਨ ਹੁੰਦੀ ਹੈ । ਹਾਕੀ ,ਬਾਸਕਟਬਾਲ, ਵਾਲੀਬਾਲ ਆਦਿ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ । ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ, ਜਾਪਾਨ ਦੀ ਬੁਲਿਟ ਟਰੇਨ ਅਤੇ ਕਾਲਕਾ ਦੀ ਸ਼ਿਮਲਾ ਮੇਲਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ।
2. ਔਖੇ ਸ਼ਬਦਾਂ ਦੇ ਅਰਥ:
ਅਹਿਮ : ਬਹੁਤ ਜ਼ਰੂਰੀ
ਯੋਗਦਾਨ : ਸਹਿਯੋਗ ਦੇਣ
ਥਿਏਟਰ : ਨਾਟਕ-ਘਰ , ਤਮਾਸ਼ਾ ਕਰਨ ਦੀ ਥਾਂ
ਕਿਰਦਾਰ : ਪਾਤਰ
ਉਪਰਾਲੇ : ਜਤਨ, ਹੀਲੇ ਉਪਾਅ
ਵਿਕਾਸ : ਤਰੱਕੀ, ਉੱਨਤੀ
ਗਲੋਬ : ਧਰਤੀ ਦਾ ਇੱਕ ਗੋਲੇ ਉੱਤੇ ਬਣਾਇਆ ਨਕਸ਼ਾ, ਭੂ-ਮੰਡਲ ।
ਦਾਸਤਾਨ : ਕਹਾਣੀ, ਵਿਥਿਆ
ਗਲੈਕਸੀ : ਆਕਾਸ਼ – ਗੰਗਾ , ਤਾਰਿਆਂ ਦਾ ਝੁਰਮਟ
ਸੈਟੇਲਾਈਟ : ਉਪਗ੍ਰਹਿ
ਪ੍ਰਕਿਰਿਆ : ਤਰੀਕਾ, ਅਮਲ
ਰਹੱਸ : ਭੇਤ , ਗੁੱਝੀ ਗੱਲ
ਪ੍ਰਦਰਸ਼ਨੀ : ਨੁਮਾਇਸ਼ , ਦਿਖਾਵਾ
ਆਕਰਸ਼ਣ : ਕਸ਼ਸ਼
ਟੈਲੀਸਕੋਪ : ਦੂਰਬੀਨ
3. ਵਾਕਾਂ ਵਿੱਚ ਵਰਤੋਂ
1. ਜਾਗਰੂਕ (ਜਾਗ੍ਰਿਤ, ਚੇਤਨ) ਸਾਇੰਸ ਸਿਟੀ ਵਿਚ ਸਥਿਤ ਸਿਹਤ ਗੈਲਰੀ ਲੋਕਾਂ ਨੂੰ ਆਪਣੇ ਸਰੀਰ ਤੇ ਸਿਹਤ ਸੰਬੰਧੀ ਜਾਗਰੂਕ ਕਰਦੀ ਹੈ।
2. ਸਕਰੀਨ ਪਰਦਾ) ਫਿਲਮਸਿਨਮੇ ਦੀ ਸਕਰੀਨ ਉੱਤੇ ਦਿਖਾਈ ਜਾਂਦੀ ਹੈ।
3. ਪੁਲਾੜ (ਖਿਲਾਅ) ਵੱਖ-ਵੱਖ ਉਦੇਸ਼ਾਂ ਦੀ ਪੂਰਤੀ ਲਈ ਭਿੰਨ-ਭਿੰਨ ਉਪਗ੍ਹਾ ਪੁਲਾੜ ਵਿੱਚ ਛੱਡੇ ਜਾਂਦੇ ਹਨ ।
4. ਮਾਡਲ (ਨਮੂਨਾ) ਗਲੋਬ ਅਸਲ ਵਿੱਚ ਧਰਤੀ ਦਾ ਇੱਕ ਛੋਟਾ ਮਾਡਲ ਹੁੰਦਾ ਹੈ।
5. ਮੇਕ-ਅਪ (ਸ਼ਿੰਗਾਰ) ਫ਼ਿਲਮਾਂ ਵਿੱਚ ਪਾਤਰਾਂ ਤੇ ਦ੍ਰਿਸ਼ਾਂ ਨੂੰ ਪੇਸ਼ ਕਰਨ ਵਿੱਚ ਮੇਕ-ਅਪ ਕਰਨ ਵਾਲੇ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ।
6.ਨਿੰਗ (ਸਿਖਲਾਈ) ਇਸ ਸੰਸਥਾ ਵਿਚ ਲੜਕੀਆਂ ਨੂੰ ਸਿਲਾਈ-ਕਢਾਈ ਦੀਨਿੰਗ ਦਿੱਤੀ ਜਾਂਦੀ ਹੈ ।
7. ਲਾਹੇਵੰਦ (ਲਾਭ ਦੇਣ ਵਾਲਾ) ਅੱਜ-ਕੱਲ੍ਹ ਛੋਟੇ ਪੱਧਰ ਦੀ ਖੇਤੀ-ਬਾੜੀ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ ।
8. ਪਾਰਦਰਸ਼ੀ (ਉਹ ਚੀਜ਼ ਜਿਸਦੇ ਆਰ-ਪਾਰ ਦਿਸੇ) ਲੋਹੇ ਦੀਆਂ ਬਣੀਆਂ ਚੀਜ਼ਾਂ ਪਾਰਦਰਸ਼ੀ ਨਹੀਂ ਹੁੰਦੀਆਂ ।