ਪਾਠ-17 ਲੋਹੜੀ (ਲੇਖਕ-ਡਾ. ਹਰਨੇਕ ਸਿੰਘ ਕਲੇਰ)
ਪਾਠ ਅਭਿਆਸ ਹੱਲ ਸਹਿਤ
1.ਦੱਸੋ
ਪ੍ਰਸ਼ਨ (ੳ) ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?
ਉੱਤਰ : ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵੇਂ ਜੀਅ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ।
ਪ੍ਰਸ਼ਨ (ਅ) ਲੋਹੜੀ ਦੇ ਤਿਉਹਾਰ ਦਾ ਸੰਬੰਧ ਕਿਰਸਾਣੀ ਜੀਵਨ ਨਾਲ ਕਿਵੇਂ ਜੁੜਿਆ ਹੋਇਆ ਹੈ?
ਉੱਤਰ : ਖੇਤੀ ਪੰਜਾਬ ਦਾ ਮੁੱਖ ਪੇਸ਼ਾ ਹੈ। ਮਸ਼ੀਨਾਂ ਆਉਣ ਤੋਂ ਪਹਿਲਾਂ ਹਰ ਪਰਿਵਾਰ ਵਿਚ ਜਿਆਦਾ ਬੰਦਿਆਂ ਦੀ ਲੋੜ ਪੈਂਦੀ ਸੀ। ਇਸੇ ਕਰਕੇ ਘਰ ਵਿਚ ਪੁੱਤਰ ਦੀ ਆਮਦ ਉੱਤੇ ਖੁਸ਼ੀ ਵਜੋਂ ਲੋਹੜੀ ਮਨਾਉਣੀ ਸ਼ੁਰੂ ਹੋ ਗਈ।
ਪ੍ਰਸ਼ਨ (ੲ) ਲੋਹੜੀ ਸ਼ਬਦ ਕਿਵੇਂ ਹੋਂਦ ਵਿਚ ਆਇਆ?
ਉੱਤਰ : ਮਿੱਥ ਅਨੁਸਾਰ ਤਿਲ ਅਤੇ ਗੁੜ ਦੀ ਰੋੜੀ ਭਾਵ ਤਿਲ+ਰੋੜੀ ਤੋਂ ਹੌਲੀਹੌਲੀ ਲੋਹੜੀ ਸ਼ਬਦ ਬਣ ਗਿਆ।
ਪ੍ਰਸ਼ਨ (ਸ) “ਈਸ਼ਰ ਆਏ ਦਲਿੱਦਰ ਜਾਏ` ਤੁਕ ਤੋਂ ਕੀ ਭਾਵ ਹੈ?
ਉੱਤਰ : ਇਸ ਦਾ ਭਾਵ ਹੈ ਕਿ ਲੋਹੜੀ ਤੋਂ ਪਹਿਲਾਂ ਸਰਦੀ ਦੀ ਸੁਸਤੀ ਚਲੀ ਜਾਵੇ ਹਰ ਕੋਈ ਉੱਦਮੀ ਹੋ ਕੇ ਕੰਮ ਕਰੇ ਤੇ ਖੁਸ਼ਹਾਲੀ ਲਿਆਵੇ॥
ਪ੍ਰਸਨ (ਹ) ਪਿੰਡਾਂ ਵਿਚ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ?
ਉੱਤਰ : ਪਿੰਡਾਂ ਵਿਚ ਲੋਹੜੀ ਦੇ ਤਿਉਹਾਰ ਨੂੰ ਸਾਂਝੀ ਥਾਂ ਅਰਥਾਤ, ਸੱਥ ਵਿਚ ਪਾਥੀਆਂ ਅਤੇ ਲੱਕੜੀਆਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਇਸਤਰੀਆਂ ਬਲਦੀ ਲੋਹੜੀ ਵਿਚ ਤਿਲ ਪਾਉਂਦੀਆਂ ਤੇ ਭੈਣਾਂ, ਵੀਰਾਂ ਦੀ ਲੰਮੀ ਉਮਰ ਦੇ ਗੀਤ ਗਾਉਂਦੀਆਂ ਹਨ। ਦੁੱਲਾ ਭੱਟੀ ਦੀ ਕਥਾ ਸੁਣਾਈ ਜਾਂਦੀ ਹੈ। ਗੁੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾ ਕੇ ਸ਼ਗਨ ਵਜੋਂ ਵੰਡੀਆਂ ਜਾਂਦੀਆਂ ਹਨ।
ਪ੍ਰਸ਼ਨ (ਕ) ਹਿਰਾਂ ਦੀ ਲੋਹੜੀ ਤੇ ਪਿੰਡਾਂ ਦੀ ਲੋਹੜੀ ਵਿਚ ਕੀ ਅੰਤਰ ਹੈ?
ਉੱਤਰ: ਪਿੰਡਾਂ ਦੀ ਲੋਹੜੀ ਜਿੱਥੇ ਪਿੰਡ ਦੀ ਸਾਂਝੀ ਥਾਂ ਅਰਥਾਤ ਸੱਥ ਵਿਚ ਬਾਲੀ ਜਾਂਦੀ ਹੈ, ਉੱਥੇ ਸ਼ਹਿਰਾਂ ਵਿਚ ਲੋਹੜੀ ਗਲੀ-ਮੁਹੱਲੇ ਜਾਂ ਘਰਾਂ ਦੇ ਵਿਹੜਿਆਂ ਵਿਚ ਬਾਲੀ ਜਾਂਦੀ ਹੈ।
ਪ੍ਰਸ਼ਨ (ਖ) “ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਅਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।” ਇਸ ਬਾਰੇ ਆਪਣੇ ਵਿਚਾਰ ਲਿਖੋ।
ਉੱਤਰ : ਵਰਤਮਾਨ ਯੁੱਗ ਵਿਚ ਲੜਕੀਆਂ ਵਲੋਂ ਵਿੱਦਿਆ, ਖੇਡਾਂ, ਕਾਰੋਬਾਰ ਅਤੇ ਉੱਚੇ ਅਹੁਦੇ ਪ੍ਰਾਪਤ ਕਰਨ ਕਰਕੇ ਪੁੱਤਰਾਂ ਤੇ ਧੀਆਂ ਦੇ ਮਹੱਤਵ ਵਿਚ ਫ਼ਰਕ ਘਟਦਾ ਜਾ ਰਿਹਾ ਹੈ। ਇਸ ਕਰਕੇ ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।
2. ਔਖੇ ਸ਼ਬਦਾਂ ਦੇ ਅਰਥ:
ਪ੍ਰਚਲਿਤ : ਜਿਸ ਦਾ ਰਿਵਾਜ ਹੋਵੇ
ਖੁਸ਼ਹਾਲੀ : ਆਰਥਿਕ ਪੱਖੋਂ ਬੇਫ਼ਿਕਰੀ, ਚੰਗੀ ਹਾਲਤ, ਖੁਸ਼ੀ
ਆਮਦ : ਆਉਣ ਦਾ ਭਾਵ
ਅਸੀਸਾ : ਸ਼ੁੱਭ-ਇੱਛਾਵਾਂ, ਆਸ਼ੀਰਵਾਦ
ਵੇਲ ਵਧਣੀ : ਵਾਧਾ ਹੋਣਾ, ਉਲਾਦ ਹੋਣਾ
ਤੋਹਫ਼ੇ : ਸੁਗਾਤਾਂ, ਭੇਟਾਵਾਂ, ਨਜ਼ਰਾਨੇ
ਸੁਨੇਹੀ : ਮਿੱਤਰ, ਦੋਸਤ, ਮੇਲ-ਗੇਲੀ, ਸਨੇਹ ਰੱਖਣ ਵਾਲੇ
3. ਵਾਕਾਂ ਵਿਚ ਵਰਤੋਂ:
1. ਅਗਾਂਹ-ਵਧੂ (ਅੱਗੇ ਵਧਣ ਵਾਲੇ ਪ੍ਰਗਤੀਵਾਦੀ)- ਸਾਡੀ ਸੋਚ ਅਗਾਂਹ-ਵਧੂ ਹੋਣੀ ਚਾਹੀਦੀ ਹੈ।
2. ਰੀਤ (ਰਸਮ)- ਲੋਹੜੀ ਬੱਚੇ ਦੇ ਜਨਮ ਨਾਲ ਸੰਬੰਧਿਤ ਰੀਤਾਂ ਦਾ ਤਿਉਹਾਰ ਹੈ।
3. ਦਲਿੱਦਰ (ਗੁਰੀ, ਸੁਸਤੀ)- ਸਰਕਾਰਾਂ ਵਲੋਂ ਚੰਗੇ ਕਦਮ ਚੁੱਕ ਕੇ ਹੀ ਲੋਕਾਂ ਦਾ ਦਲਿੱਦਰ ਕੱਟਿਆ ਜਾ ਸਕਦਾ ਹੈ।
4. ਦੁਆਵਾਂ (ਅਰਦਾਸਾਂ)- ਲੋਹੜੀ ’ਤੇ ਸਾਰੇ ਚੰਗੇ ਦਿਨ ਆਉਣ ਲਈ ਦੁਆਵਾਂ ਕਰਦੇ ਹਨ।
5. ਹਰਮਨ-ਪਿਆਰਾ (ਹਰ ਇਕ ਦਾ ਪਿਆਰਾ)- ਮੇਰੇ ਪੰਜਾਬੀ ਦੇ ਅਧਿਆਪਕ ਸਕੂਲ ਵਿਚ ਹਰਮਨ-ਪਿਆਰੇ ਅਧਿਆਪਕ ਹਨ।
6. ਚਾਵਾਂ (ਉਮੰਗਾਂ)- ਮਾਵਾਂ ਬੱਚਿਆਂ ਨੂੰ ਚਾਵਾਂ ਨਾਲ ਪਾਲਦੀਆਂ ਹਨ।