ਪਾਠ-15 ਰਬਿੰਦਰ ਨਾਥ ਟੈਗੋਰ (ਲੇਖਕ-ਰਵਿੰਦਰ ਕੌਰ)
ਪਾਠ ਅਭਿਆਸ ਹੱਲ ਸਹਿਤ
1. ਦੱਸੋ
ਪ੍ਰਸ਼ਨ (ੳ) ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ ?
ਉੱਤਰ : ‘ਜਨ ਗਣ ਮਨ ਸਾਡਾ ਰਾਸ਼ਟਰੀ ਗਾਨ ਹੈ। ਇਸ ਦਾ ਲੇਖਕ ਰਾਬਿੰਦਰ ਨਾਥ ਟੈਗੋਰ ਹੈ।
ਪ੍ਰਸਨ (ਅ) ਰਾਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਨ੍ਹਾਂ ਦਾ ਬਚਪਨ ਕਿਵੇਂ ਬੀਤਿਆ?
ਉੱਤਰ : ਰਾਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਕੋਲਕਾਤਾ ਵਿਖੇ ਹੋਇਆ। ਆਪ ਦੇ ਪਿਤਾ ਇਕ ਵੱਡੇ ਵਪਾਰੀ ਹੋਣ ਕਰਕੇ ਆਪ ਦਾ ਬਚਪਨ ਰਾਜਕੁਮਾਰਾਂ ਵਾਂਗ ਮਹੱਲਾਂ ਵਰਗੇ ਘਰ ਵਿਚ ਬੀਤਿਆ।
ਪ੍ਰਸਨ (ੲ) ਰਾਬਿੰਦਰ ਨਾਥ ਟੈਗੋਰ ਨੇ ਕਿਵੇਂ ਅਤੇ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ?
ਉੱਤਰ : ਸਕੂਲ ਵਿਚ ਮਨ ਨਾ ਲੱਗਣ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕੀਤਾ ਗਿਆ। ਆਪ ਨੇ ਸਕੂਲੀ ਵਿੱਦਿਆ ਕੁਦਰਤ ਦੇ ਅੰਗ-ਸੰਗ ਰਹਿੰਦਿਆਂ ਪੂਰੀ ਕੀਤੀ। ਆਪ ਇੰਗਲੈਂਡ ਵੀ ਪੜ੍ਹਨ ਗਏ।
ਪ੍ਰਸ਼ਨ (ਸ) ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਨਾਲ ਕਦੋਂ ਪੰਜਾਬ ਆਏ? ਇੱਥੋਂ ਦੇ ਮਾਹੌਲ ਦਾ ਉਨ੍ਹਾਂ ਦੇ ਮਨ ’ਤੇ ਕਿਹੋ ਜਿਹਾ ਪ੍ਰਭਾਵ ਪਿਆ?
ਉੱਤਰ : ਉਹ ਆਪਣੇ ਪਿਤਾ ਨਾਲ ਗਿਆਰਾਂ ਸਾਲਾਂ ਦੀ ਉਮਰ ਵਿਚ ਪੰਜਾਬ ਆਏ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਵਾਤਾਵਰਨ ਵਿਚ ਆਪ ਕਿੰਨਾ-ਕਿੰਨਾ ਚਿਰ ਮੰਤਰ ਮੁਗਧ ਹੋਏ ਕੀਰਤਨ ਸੁਣਦੇ।
ਪ੍ਰਸਨ (ਹ) ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿਚ ਲਿਖੀਆਂ? ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ।
ਉੱਤਰ : ਟੈਗੋਰ ਨੇ ਆਪਣੀਆਂ ਰਚਨਾਵਾਂ ਆਪਣੀ ਮਾਤ ਭਾਸ਼ਾ ਬੰਗਲਾ ਵਿਚ ਰਚੀਆਂ। ਆਪ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ: ਨਾਵਲ- ਗੋਰਾ’ ਅਤੇ ‘ਨੌਕਾ ਡੂਬੀ, ਨਾਟਕ- ‘ਚਿਗਦਾ, ਕਹਾਣੀਆਂ- ‘ਕਾਬਲੀਵਾਲਾ’, ‘ਪੋਸਟ-ਮਾਸਟਰ’, ‘ਹਾਰ ਜਿੱਤ, ਕਾਵਿਸੰਹਿ- ਗੀਤਾਂਜਲੀ।
ਪ੍ਰਸ਼ਨ (ਕ) ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ? ਇਸ ਰਚਨਾ ਲਈ ਉਨ੍ਹਾਂ ਨੂੰ ਕਿਹੜਾ ਇਨਾਮ ਕਦੋਂ ਮਿਲਿਆ ਸੀ?
ਉੱਤਰ : ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਉਨ੍ਹਾਂ ਦਾ ਕਾਵਿ-ਸੰਗ੍ਰਹਿ ‘ਗੀਤਾਂਜਲੀ ਹੈ। ਇਸ ਰਚਨਾ ਲਈ ਉਨ੍ਹਾਂ ਨੂੰ 1913 ਵਿਚ ਨੋਬਲ ਪੁਰਸਕਾਰ ਮਿਲਿਆ।
ਪ੍ਰਸ਼ਨ (ਖ) ਸ਼ਾਂਤੀ ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ : ਰਾਬਿੰਦਰ ਨਾਥ ਟੈਗੋਰ ਨੇ ਵਿਦਿਆਰਥੀਆਂ ਨੂੰ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਪੜ੍ਹਾਉਣ ਲਈ ‘ਸ਼ਾਂਤੀ ਨਿਕੇਤਨ’ ਨਾਂ ਦੀ ਪਾਠਸ਼ਾਲਾ ਬਣਾਈ। ਇਸ ਵਿਚ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਹੀ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿਤਰਕਾਰੀ ਤੇ ਭਾਰਤੀ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਹੁਣ ਇਹ ਸੰਸਥਾ ‘ਵਿਸ਼ਵ ਭਾਰਤੀ’ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ।
ਪ੍ਰਸ਼ਨ (ਗ) ਜਲ੍ਹਿਆਂ ਵਾਲੇ ਬਾਗ਼ ਦਾ ਟੈਗੋਰ ਦੇ ਮਨ `ਤੇ ਕੀ ਅਸਰ ਪਿਆ?
ਉੱਤਰ : ਜਲ੍ਹਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਆਪ ਦੇ ਮਨ ਉੱਤੇ ਬਹੁਤ ਅਸਰ ਹੋਇਆ, ਜਿਸ ਕਰਕੇ ਉਨ੍ਹਾਂ ਅੰਗਰੇਜ਼ ਸਰਕਾਰ ਵਲੋਂ 1913 ਵਿਚ ਦਿੱਤਾ ‘ਸਰ ਦਾ ਖ਼ਿਤਾਬ ਵਾਪਸ ਕਰ ਦਿੱਤਾ।
2. ਔਖੇ ਸ਼ਬਦਾਂ ਦੇ ਅਰਥ :
ਤੀਰਥ-ਅਸਥਾਨ : ਪਵਿੱਤਰ ਧਰਮ-ਅਸਥਾਨ ਜਿੱਥੇ ਧਾਰਮਿਕ ਭਾਵਨਾ ਨਾਲ ਲੋਕ ਪੂਜਾ, ਇਸਨਾਨ ਅਤੇ ਉਪਾਸਨਾ ਲਈ ਜਾਂਦੇ ਹਨ
ਵਾਤਾਵਰਨ : ਆਲਾ-ਦੁਆਲਾ, ਚੁਗਿਰਦਾ, ਮਾਹੌਲ
ਵਿਭਿੰਨ : ਵੱਖੋ-ਵੱਖ, ਅੱਡੋ-ਅੱਡ
ਗੁਰ : ਨਿਯਮ, ਢੰਗ, ਤਰੀਕੇ
ਸੰਸਥਾ : ਸਭਾ, ਸੁਸਾਇਟੀ
ਸੰਗੀ : ਸਾਥੀ, ਮੇਲੀ
ਗਹਿਰਾ : ਡੂੰਘਾ, ਗੂੜਾ
ਕੋਮਲ : ਨਰਮ, ਕੂਲਾ, ਨਾਜ਼ਕ
ਖਿਤਾਬ : ਉਪਾਧੀ, ਪਦਵੀ
ਵਿਗਸ ਰਹੇ : ਵਧ-ਫੁੱਲ ਰਹੇ, ਤਰੱਕੀ ਕਰ ਰਹੇ
3. ਵਾਕਾਂ ਵਿਚ ਵਰਤੋਂ:
1. ਪਾਲਣ-ਪੋਸਣ (ਪਾਲਣਾ)- ਰਾਬਿੰਦਰ ਨਾਥ ਟੈਗੋਰ ਦਾ ਪਾਲਣ-ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ।
2. ਵਿਓਂਤ (ਤਰੀਕਾ)- ਅਸੀਂ ਸਕੂਲ ਦੀ ਸਫ਼ਾਈ ਲਈ ਵਿਉਂਤ ਬਣਾਈ।
3. ਸੈਰ-ਸਪਾਟਾ (ਯਾਤਰਾ)- ਮੈਂ ਸੈਰ-ਸਪਾਟਾ ਕਰਨ ਲਈ ਪਰਿਵਾਰ ਨਾਲ ਚੰਡੀਗੜ੍ਹ ਜਾ ਰਿਹਾ ਹਾਂ।
4. ਮਨ ਮੋਹ ਲੈਣਾ (ਮਨ ਨੂੰ ਖਿੱਚ ਲੈਣਾ)- ਅੱਜ-ਕੱਲ੍ਹ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਦਾ ਮਨ ਮੋਹ ਰਹੇ ਹਨ।
5. ਰਮਣੀਕ (ਮਨ ਨੂੰ ਮੋਹਣ ਵਾਲੀ)- ਅਸੀਂ ਪਹਾੜਾਂ ‘ਤੇ ਰਮਣੀਕ ਥਾਵਾਂ ਦੇਖੀਆਂ।
6. ਅੰਗ-ਸੰਗ (ਸਾਥ ਵਿਚ)- ਮਾਪਿਆਂ ਦਾ ਆਸ਼ੀਰਵਾਦ ਹਮੇਸ਼ਾਂ ਬੱਚਿਆਂ ਦੇ ਅੰਗ-ਸੰਗ ਰਹਿੰਦਾ ਹੈ।
7. ਅਨੁਵਾਦ (ਤਰਜਮਾ)- ਗੀਤਾਂਜਲੀ ਕਾਵਿ-ਸੰਗ੍ਰਹਿ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ।
8. ਜੀਵਨ-ਜਾਚ (ਜੀਵਨ ਜਿਊਣ ਦਾ ਤਰੀਕਾ)- ਸਾਡੀ ਜੀਵਨ-ਜਾਚ ਸਾਦੀ ਤੇ ਸਪਸ਼ਟ ਹੋਣੀ ਚਾਹੀਦੀ ਹੈ।