ਪਾਠ-10 ਹਰਿਆਵਲ ਦੇ ਬੀਜ ਲੇਖਕ- ਕਰਨਲ ਜਸਬੀਰ ਭੁੱਲਰ
ਪਾਠ ਅਭਿਆਸ ਹੱਲ ਸਹਿਤ
1. ਦੱਸੋ
(ੳ) ਫ਼ਕੀਰ ਨੇ ਲੋਕਾਂ ਨੂੰ ਕੀ ਸਲਾਹ ਦਿੱਤੀ ਅਤੇ ਕਿਉਂ?
ਉੱਤਰ: ਲੋਕਾਂ ਨੂੰ ਅੰਨ੍ਹੇਵਾਹ ਰੁੱਖ ਵੱਢਦੇ ਹੋਏ ਵੇਖ ਕੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਤੁਸੀਂ ਉਜੜ ਜਾਓਗੇ ਕਿਉਂਕਿ ਰੁੱਖਾਂ ਦੇ ਵੱਢਣ ਨਾਲ ਧਰਤੀ ਤਪਦੇ ਮਾਰੂਥਲ ਵਿੱਚ ਬਦਲ ਜਾਵੇਗੀ।
(ਅ) ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਕੀ ਨਤੀਜਾ ਨਿਕਲਿਆ?
ਉੱਤਰ: ਅੰਨ੍ਹੇਵਾਹ ਰੁੱਖ ਕੱਟਣ ਕਾਰਨ ਹੌਲੀ-ਹੌਲੀ ਜੰਗਲ ਮੁੱਕ ਗਏ। ਫੇਰ ਹੜ੍ਹ ਆਏ। ਹੜ੍ਹਾਂ ਦਾ ਪਾਣੀ ਸੋਖਣ ਲਈ ਰੁੱਖ ਨਾ ਹੋਣ ਕਰਕੇ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਅਤੇ ਪਾਣੀ ਉਪਜਾਊ ਮਿੱਟੀ ਨੂੰ ਰੋੜ੍ਹ ਕੇ ਲੈ ਗਿਆ। ਨਤੀਜੇ ਵੱਜੋਂ ਹਰਾ-ਭਰਾ ਦੇਸ਼ ਮਾਰੂਥਲ ਵਿੱਚ ਬਦਲ ਗਿਆ। ਤੇਜ਼ ਹਵਾਵਾਂ ਹਰ ਰੋਜ਼ ਚਲਦੀਆਂ ਤੇ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ।
(ੲ) ਰੇਤਥਲ ਦੇ ਤੂਫ਼ਾਨ ਕਾਰਨ ਭੀਖੂ ਤੇ ਉਸ ਦੇ ਪਰਿਵਾਰ ਨਾਲ ਕੀ ਵਾਪਰਿਆ?
ਉੱਤਰ: ਰੇਤਥਲ ਦਾ ਤੂਫ਼ਾਨ ਬਹੁਤ ਤੇਜ਼ ਤੇ ਮਾਰੂ ਸੀ ਜੋ ਸਭ ਕੁਝ ਨਾਲ ‘ਉਡਾ ਲੈ ਗਿਆ। ਭੀਖੂ ਅਤੇ ਉਸ ਦੇ ਪਰਿਵਾਰ ਦੇ ਝੱਖੜ ਸਾਹਮਣੇ ਪੈਰ ਨਾ ਟਿਕੇ ਉਹ ਅੱਗੇ ਹੀ ਅੱਗੇ ਰੁੜਦੇ ਗਏ।
(ਸ) ਬਿਪਤਾ ਦੇ ਸਮੇਂ ਭੀਖੂ ‘ਤੇ ਉਸ ਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ?
ਉੱਤਰ: ਜਦੋਂ ਭੀਖੂ ਤੇ ਉਸ ਦਾ ਪਰਿਵਾਰ ਤੇਜ਼ ਝੱਖੜ ਵਿੱਚ ਅੱਗੇ ਹੀ ਅੱਗੇ ਰੁੜਦੇ ਜਾ ਰਹੇ ਸਨ। ਅਚਾਨਕ ਉਨ੍ਹਾਂ ਨੂੰ ਜਾਪਿਆ, ਕਿਸੇ ਨੇ ਬਾਹਾਂ ਫੈਲਾ ਦਿਤੀਆਂ ਹੋਣ। ਉਹ ਬਾਹਾਂ ਦੇ ਘੇਰੇ ਵਿੱਚ ਅਟਕ ਗਏ ਸਨ। ਝੱਖੜ ਰੁਕਣ ਤੇ ਜਦੋਂ ਹੋਸ਼ ਆਈ ਤਾਂ ਵੇਖਿਆ ਜਿਸ ਨੇ ਉਨ੍ਹਾਂ ਦੀ ਜਾਨ ਬਚਾਈ ਉਹ ਇੱਕ ਰੁੱਖ ਸੀ।
(ਹ) ਫ਼ਕੀਰ ਨੇ ਭੀਖੂ ਨੂੰ ਰੁੱਖ ਲਾਉਣ ਲਈ ਕਿਵੇਂ ਪ੍ਰੇਰਿਆ?
ਉੱਤਰ: ਭੀਖੂ ਦੁਆਰਾ ਰੁੱਖ ਨੂੰ ਰੁੰਡ-ਮੁੰਡ ਕੀਤੇ ਜਾਣ ਕਾਰਨ ਫ਼ਕੀਰ – ਬਹੁਤ ਉਦਾਸ ਹੋਇਆ ਤੇ ਬੋਲਿਆ ਕਿ ਉਹਨੇ ਹਮੇਸ਼ਾ ਰੁੱਖ ਵੱਢੇ ਨੇ ਕਦੇ ਰੁੱਖ ਲਾਏ ਨਹੀਂ। ਕੀ ਇਸ ਦੁਨੀਆਂ ਵਿੱਚੋਂ ਹਰਿਆਵਲ ਦੇ ਬੀਜ ਮੁਕ ਗਏ ਹਨ। ਉਹ ਉਸ ਦੇ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਹੈ। ਇਹ ਸੁਣ ਕੇ ਘਰ ਦੇ ਜੀਅ ਬੇਚੈਨ ਹੋ ਗਏ। ਹੁਣ ਫ਼ਕੀਰ ਨੇ ਉਨ੍ਹਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਬੀਜ ਦਿੱਤੇ ਸਨ।
(ਕ) ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ?
ਉੱਤਰ: ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਵਿਚਕਾਰ ਹੋਈ ਗੱਲਬਾਤ ਤੋਂ ਇਹ ਪ੍ਰੇਰਣਾ ਮਿਲੀ ਕਿ ਸਾਨੂੰ ਰੁੱਖ ਵੱਢਣੇ ਹੀ ਨਹੀਂ ਚਾਹੀਦੇ, ਸਗੋਂ ਲਾਉਣੇ ਵੀ ਚਾਹੀਦੇ ਹਨ।
2. ਔਖੇ ਸ਼ਬਦਾਂ ਦੇ ਅਰਥ:
ਤੁਰਸ਼ : ਗ਼ੁਸੈਲ਼, ਕ੍ਰੋਧੀ
ਰੇਤਥਲ, ਮਾਰੂਥਲ : ਰੇਗਿਸਤਾਨ, ਰੇਤਲਾ ਇਲਾਕਾ
ਜ਼ਰਖ਼ੇਜ਼ : ਉਪਜਾਊ
ਮਾਰੂ : ਮਾਰਨ ਵਾਲ਼ਾ, ਘਾਤਕ
ਸਾਹਵੇਂ : ਸਾਹਮਣੇ, ਮੂਹਰਲੇ ਪਾਸੇ
ਤੀਬਰ ਗਤੀ : ਤੇਜ਼ ਚਾਲ
ਸ੍ਰੋਤ : ਸੋਮਾ
ਢਾਰਾ : ਛੰਨ, ਛੱਪਰ
ਅਹੁੜੀ : ਸੁੱਝੀ, ਕੋਈ ਗੱਲ ਦਿਮਾਗ਼ ਨੂੰ ਫੁਰਨੀ
ਵਾ-ਵਰੋਲ਼ਾ : ਮਿੱਟੀ ਆਦਿ ਨਾਲ਼ ਭਰੀ ਗੋਲ਼-ਚੱਕਰ ਵਿੱਚ ਚੱਲਣ ਵਾਲ਼ੀ ਤੇਜ਼ ਹਵਾ
ਤਿੱਖੜ : ਤਿੱਖੀ, ਤੇਜ਼
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1. ਵਰਾਛਾਂ ਖਿੜ ਜਾਣਗੀਆਂ (ਬਹੁਤ ਖ਼ੁਸ਼ ਹੋ ਜਾਣਾ)- ਗ਼ਰੀਬ ਰਾਮੇ ਨੂੰ ਸੜਕ ਤੋਂ 500 ਦਾ ਨੋਟ ਲੱਭਿਆ ਤਾਂ ਉਸ ਦੀਆਂ ਵਰਾਛਾਂ ਖਿੜ ਗਈਆਂ।
2. ਆਸਰਾ (ਸਹਾਰਾ)- ਰੁੱਖਾਂ ਉੱਤੇ ਬਹੁਤ ਸਾਰੇ ਪμਛੀਆਂ ਨੂੰ ਆਸਰਾ ਮਿਲ਼ਦਾ ਹੈ।
3. ਤੜਕਸਾਰ (ਸਵੇਰੇ)- ਅਸੀਂ ਹਰ ਰੋਜ਼ ਤੜਕਸਾਰ ਸੈਰ ਕਰਨ ਜਾਂਦੇ ਹਾਂ।
4. ਟੱਬਰ-ਟੀਹਰ (ਪਰਿਵਾਰ ਦੇ ਸਾਰੇ ਛੋਟੇ-ਵੱਡੇ ਜੀਅ)- ਕਰੋਨਾ ਮਹਾਂਮਾਰੀ ਕਾਰਨ ਪ੍ਰਦੇਸੀ ਲੋਕ ਆਪਣੇ ਟੱਬਰ-ਟੀਹਰ ਲੈ ਕੇ ਆਪਣੇ ਘਰਾਂ ਵੱਲ ਚੱਲ ਪਏ।
5. ਲੂ ਵਗਣਾ (ਗਰਮ ਹਵਾ ਦਾ ਚੱਲਣਾ)- ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਪμਜਾਬ ਵਿੱਚ ਗਰਮ ਲੂ ਵਗਦੀ ਹੈ।
6. ਰੋਣ-ਹਾਕਾ (ਰੋਣ ਵਾਲ਼ਾ)- ਜਦੋਂ ਸ਼ਾਮੂ ਦੀ ਚੋਰੀ ਫੜੀ ਗਈ ਤਾਂ ਉਹ ਰੋਣ-ਹਾਕਾ ਹੋ ਗਿਆ।
7. ਹਰਿਆਵਲ (ਹਰਾਪਣ)- ਹਰਿਆਵਲ ਲਈ ਸਾਰਿਆਂ ਨੂੰ ਮਿਲ਼ ਕੇ ਬੂਟੇ ਲਾਉਣੇ ਚਾਹੀਦੇ ਹਨ।
Very good